ਕਿਸੇ ਹੋਰ ਵਿਅਕਤੀ ਨੂੰ ਆਪਣੀ ਤਰਫ਼ ਤੋਂ ਕੰਮ ਕਰਨ ਲਈ ਅਧਿਕਾਰਿਤ ਕਰੋ (ਅਧਿਕਾਰਿਤ ਹਸਤਾਖਰਕਰਤਾ ਸ਼ਾਮਲ ਕਰੋ)
1. ਸੰਖੇਪ ਜਾਣਕਾਰੀ
ਇਹ ਸੇਵਾ ਈ-ਫਾਈਲਿੰਗ ਪੋਰਟਲ ਦੇ ਸਾਰੇ ਰਜਿਸਟਰਡ ਵਰਤੋਂਕਾਰਾਂ ਲਈ ਉਪਲਬਧ ਹੈ। ਇਹ ਸੇਵਾ ਈ-ਫਾਈਲਿੰਗ ਪੋਰਟਲ ਦੇ ਉਨ੍ਹਾਂ ਰਜਿਸਟਰਡ ਵਰਤੋਂਕਾਰਾਂ ਨੂੰ ਸਮਰੱਥ ਬਣਾਉਂਦੀ ਹੈ ਜੋ ਦੇਸ਼ ਤੋਂ ਗੈਰਹਾਜ਼ਰ ਜਾਂ ਗੈਰ-ਨਿਵਾਸੀ ਹੋਣ ਕਰਕੇ, ਜਾਂ ਕਿਸੇ ਹੋਰ ਕਾਰਨ ਕਰਕੇ, ITRs / ਫਾਰਮ / ਸੇਵਾ ਬੇਨਤੀਆਂ ਦੀ ਪੁਸ਼ਟੀ ਕਰਨ ਦੇ ਲਈ ਸਮਰੱਥ ਨਹੀਂ ਹਨ, ਇਸ ਲਈ ਉਹ ਕਿਸੇ ਹੋਰ ਵਿਅਕਤੀ ਨੂੰ ਆਪਣੇ ITR / ਫਾਰਮ / ਸੇਵਾ ਬੇਨਤੀਆਂ ਦੀ ਪੁਸ਼ਟੀ ਕਰਨ ਦੇ ਲਈ ਅਧਿਕਾਰਤ ਕਰ ਸਕਦੇ ਹਨ। ਇਹ ਸੇਵਾ, ਵਰਤੋਂਕਾਰਾਂ ਨੂੰ ਪ੍ਰਤੀਨਿਧੀ ਅਸੈਸੀ ਵਜੋਂ ਰਜਿਸਟਰ ਵੀ ਕਰਨ ਅਤੇ ਕਿਸੇ ਹੋਰ ਵਿਅਕਤੀ ਦੀ ਤਰਫ਼ ਤੋਂ ਕੰਮ ਕਰਨ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਦੀ ਆਗਿਆ ਦਿੰਦੀ ਹੈ
2. ਇਸ ਸੇਵਾ ਦਾ ਲਾਭ ਲੈਣ ਲਈ ਜ਼ਰੂਰੀ ਸ਼ਰਤਾਂ
-
ਵੈਧ ਵਰਤੋਂਕਾਰ ਆਈਡੀ ਅਤੇ ਪਾਸਵਰਡ
-
PAN ਆਧਾਰ ਨੰਬਰ ਨਾਲ ਲਿੰਕ ਕੀਤਾ ਹੋਇਆ ਹੈ
3. ਪ੍ਰਕਿਰਿਆ/ਸਟੈੱਪ-ਬਾਏ-ਸਟੈੱਪ ਗਾਈਡ
3.1 ਕਿਸੇ ਹੋਰ ਵਿਅਕਤੀ ਦੀ ਤਰਫੋਂ ਕੰਮ ਕਰਨ ਲਈ ਰਜਿਸਟਰ ਕਰੋ
ਸਟੈੱਪ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ।
ਸਟੈੱਪ 2: ਵਰਤੋਂਕਾਰ ਆਈ.ਡੀ ਅਤੇ ਪਾਸਵਰਡ ਦਰਜ ਕਰੋ।
ਸਟੈੱਪ 3: ਅਧਿਕਾਰਿਤ ਪਾਰਟਨਰ 'ਤੇ ਜਾਓ ਖੁਦ ਦੀ ਤਰਫ਼ ਤੋਂ ਕੰਮ ਕਰਨ ਲਈ ਦੂਜੇ ਵਿਅਕਤੀ ਨੂੰ ਅਧਿਕਾਰਿਤ ਕਰੋ 'ਤੇ ਕਲਿੱਕ ਕਰੋ
ਸਟੈੱਪ 4: ਆਓ ਸ਼ੁਰੂ ਕਰੀਏ 'ਤੇ ਕਲਿੱਕ ਕਰੋ
ਸਟੈੱਪ 5: + ਅਧਿਕਾਰਿਤ ਹਸਤਾਖਰਕਰਤਾ ਸ਼ਾਮਲ ਕਰੋ 'ਤੇ ਕਲਿੱਕ ਕਰੋ
ਸਟੈੱਪ 6: ਅਧਿਕਾਰਿਤ ਹਸਤਾਖਰਕਰਤਾ ਨੂੰ ਸ਼ਾਮਲ ਕਰਨ ਦਾ ਕਾਰਨ ਚੁਣੋ, ਅਧਿਕਾਰਿਤ ਹਸਤਾਖਰਕਰਤਾ ਦਾ PANਦਰਜ ਕਰੋ ਅਤੇ ਮਿਆਦ (ਸ਼ੁਰੂ ਕਰਨ ਦੀ ਮਿਤੀ ਤੋਂ ਅੰਤ ਦੀ ਮਿਤੀ) ਜਾਂ ਕਾਰਜ ਚੁਣੋ ਜਿਸ ਲਈ ਅਧਿਕਾਰਿਤ ਕਰਨਾ ਹੈ।
ਨੋਟ:
ਹੇਠਾਂ ਦਿੱਤੇ ਕੰਮਾਂ ਲਈ ਅਧਿਕਾਰਿਤ ਹਸਤਾਖਰਕਰਤਾ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ:
- ਆਮਦਨ ਦੀ ਰਿਟਰਨ ਦੀ ਸਬਮਿਸ਼ਨ ਅਤੇ ਪੁਸ਼ਟੀਕਰਨ
- ਆਮਦਨ ਦੀ ਰਿਟਰਨ ਦੀ ਪੁਸ਼ਟੀਕਰਨ
- ਫਾਰਮ ਜਮ੍ਹਾਂ ਕਰਨਾ
- ਸੇਵਾ ਦੀ ਬੇਨਤੀ ਨੂੰ ਜਮ੍ਹਾਂ ਕਰਨਾ
ਸਟੈੱਪ 7: ਹੁਣ ਬੇਨਤੀ ਦੀ ਪੁਸ਼ਟੀ ਕਰਨ ਲਈ ਈ-ਫਾਈਲਿੰਗ ਰਜਿਸਟਰਡ ਮੋਬਾਈਲ ਨੰਬਰ ਅਤੇ ਈਮੇਲ ਆਈਡੀ 'ਤੇ ਪ੍ਰਾਪਤ 6-ਅੰਕਾਂ ਦਾ OTP ਦਰਜ ਕਰੋ।
ਸਟੈੱਪ 8: ਬੇਨਤੀ ਸਫਲਤਾਪੂਰਵਕ ਜਮ੍ਹਾਂ ਕੀਤੀ ਗਈ ਹੁਣ ਅਧਿਕਾਰਿਤ ਹਸਤਾਖਰਕਰਤਾ 7 ਦਿਨਾਂ ਦੇ ਅੰਦਰ ਬੇਨਤੀ ਨੂੰ ਸਵੀਕਾਰ ਕਰੇਗਾ। ਆਮਦਨ ਕਰ ਵਿਭਾਗ ਦੁਆਰਾ 7 ਦਿਨਾਂ ਦੇ ਅੰਦਰ ਕਾਰਵਾਈ ਕੀਤੀ ਜਾਵੇਗੀ।
ਬੇਨਤੀ ਨੂੰ ਦੇਖਣ ਲਈ ਬੇਨਤੀ ਦੇਖੋ 'ਤੇ ਕਲਿੱਕ ਕਰੋ।
3.2 ਅਧਿਕਾਰਿਤ ਹਸਤਾਖਰਕਰਤਾ ਦੁਆਰਾ ਬੇਨਤੀ ਦੀ ਸਵੀਕ੍ਰਿਤੀ:
ਸਟੈੱਪ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ।
ਸਟੈੱਪ 2: ਵਰਤੋਂਕਾਰ ਆਈ.ਡੀ ਅਤੇ ਪਾਸਵਰਡ ਦਰਜ ਕਰੋ।
ਸਟੈੱਪ 3: ਪੈਂਡਿੰਗ ਐਕਸ਼ਨਾਂ 'ਤੇ ਜਾਓ ਵਰਕਲਿਸਟ 'ਤੇ ਕਲਿੱਕ ਕਰੋ
ਸਟੈੱਪ 4: ਵਰਕਲਿਸਟ ਖੁੱਲੇਗੀ ਜਿੱਥੇ ਤੁਸੀ ਅਧਿਕਾਰਿਤ ਹਸਤਾਖਰਕਰਤਾ ਨੂੰ ਸ਼ਾਮਲ ਕਰਨ ਲਈ ਅਸੈਸੀ ਦੁਆਰਾ ਕੀਤੀ ਗਈ ਬੇਨਤੀ ਨੂੰ ਦੇਖ ਸਕਦੇ ਹੋ। ਬੇਨਤੀ ਸਵੀਕਾਰ ਕਰਨ ਲਈ ਸਵੀਕਾਰ ਕਰੋ 'ਤੇ ਕਲਿੱਕ ਕਰੋ।
ਸਟੈੱਪ 5: ਹੁਣ ਅਟੈਚ ਫਾਈਲ 'ਤੇ ਕਲਿੱਕ ਕਰਕੇ ਪਾਵਰ ਆਫ਼ ਅਟਾਰਨੀ ਨੂੰ ਅਟੈਚ ਕਰੋ ਅਤੇ ਤਸਦੀਕ ਕਰਨ ਲਈ ਜਾਰੀ ਰੱਖੋ 'ਤੇ ਕਲਿੱਕ ਕਰੋ
ਨੋਟ:
1) ਵੱਧ ਤੋਂ ਵੱਧ ਫਾਈਲ ਦਾ ਆਕਾਰ 5 MB ਹੋ ਸਕਦਾ ਹੈ।
2) ਫਾਈਲਾਂ ਨੂੰ ਸਿਰਫ਼ PDF ਦੇ ਰੂਪ ਵਿੱਚ ਅੱਪਲੋਡ ਕੀਤਾ ਜਾ ਸਕਦਾ ਹੈ।
ਸਟੈੱਪ 6: ਹੁਣ ਪੁਸ਼ਟੀਕਰਨ ਦੇ ਹੇਠਾਂ ਦਿੱਤੇ ਤਰੀਕਿਆਂ ਰਾਹੀਂ ਬੇਨਤੀ ਦੀ ਪੁਸ਼ਟੀ ਕਰੋ:
ਪੁਸ਼ਟੀ ਕਰਨ ਤੋਂ ਬਾਅਦ ਆਮਦਨ ਕਰ ਵਿਭਾਗ ਬੇਨਤੀ ਤੇ ਕਾਰਵਾਈ ਕਰੇਗਾ ਅਤੇ ਪ੍ਰਮਾਣਿਕਤਾ ਨੂੰ ਪ੍ਰਭਾਵੀ ਹੋਣ ਲਈ 24 ਤੋਂ 72 ਘੰਟਿਆਂ ਦਾ ਸਮਾਂ ਲੱਗੇਗਾ।
ਸੰਬੰਧਿਤ ਵਿਸ਼ੇ
- ਲੌਗਇਨ ਕਰੋ
- PAN ਆਧਾਰ ਲਿੰਕ
- ਡੈਸ਼ਬੋਰਡ
- ਆਮਦਨ ਕਰ ਰਿਟਰਨ
- ITR ਫਾਈਲ ਕਰੋ
- ਹੋਮ ਪੇਜ
- ਈ-ਤਸਦੀਕ ਕਿਵੇਂ ਕਰਨੀ ਹੈ
ਸ਼ਬਦਾਵਲੀ
|
ਸੰਖੇਪ/ਸੰਖਿਪਤ ਰੂਪ |
ਵਰਣਨ/ਪੂਰਾ ਨਾਮ |
|
AO |
ਮੁਲਾਂਕਣ ਅਧਿਕਾਰੀ |
|
AY |
ਮੁਲਾਂਕਣ ਸਾਲ |
|
AOP |
ਵਿਅਕਤੀਆਂ ਦੀ ਐਸੋਸੀਏਸ਼ਨ |
|
BOI |
ਵਿਅਕਤੀਆਂ ਦੀ ਸੰਸਥਾ |
|
CA |
ਚਾਰਟਡ ਅਕਾਊਂਟੈਂਟ |
|
CPC |
ਕੇਂਦਰੀਕ੍ਰਿਤ ਪ੍ਰੋਸੈਸਿੰਗ ਸੈਂਟਰ |
|
ERI |
ਈ-ਰਿਟਰਨ ਇੰਟਰਮੀਡੀਏਰੀ |
|
LA |
ਸਥਾਨਕ ਅਥਾਰਿਟੀ |
|
TDS |
ਸਰੋਤ 'ਤੇ ਕਟੌਤੀ ਕੀਤਾ ਗਿਆ ਕਰ |
|
EXTA |
ਬਾਹਰੀ ਏਜੰਸੀ |
|
ITDREIN |
ਆਮਦਨ ਕਰ ਵਿਭਾਗ ਰਿਪੋਰਟਿੰਗ ਐਂਟਿਟੀ ਆਇਡੈਂਟੀਫਿਕੇਸ਼ਨ ਨੰਬਰ |
|
HUF |
ਹਿੰਦੂ ਅਣਵੰਡਿਆ ਪਰਿਵਾਰ |
|
EVC |
ਇਲੈਕਟ੍ਰਾਨਿਕ ਪੁਸ਼ਟੀਕਰਨ ਕੋਡ |
|
DSC |
ਡਿਜੀਟਲ ਦਸਤਖ਼ਤ ਸਰਟੀਫਿਕੇਟ |
|
ITD |
ਆਮਦਨ ਕਰ ਵਿਭਾਗ |
|
ITR |
ਆਮਦਨ ਕਰ ਰਿਟਰਨ |