ਈ-ਪੇ ਟੈਕਸ

Frequently Asked Questions

ਈ-ਭੁਗਤਾਨ ਕਰ ਸੁਵਿਧਾ ਸੰਬੰਧੀ ਅਕਸਰ ਪੁੱਛੇ ਜਾਣ ਵਾਲੇ ਸਵਾਲ

1. ਪ੍ਰੋਟੀਨ ਪੋਰਟਲ (ਪਹਿਲਾਂ NSDL) 'ਤੇ ਉਪਲਬਧ "OLTAS ਕਰ ਦਾ ਈ-ਭੁਗਤਾਨ" ਦੇ ਮੁਕਾਬਲੇ ਈ-ਫਾਈਲਿੰਗ ਪੋਰਟਲ 'ਤੇ ਉਪਲਬਧ ਨਵੀਂ ਈ-ਭੁਗਤਾਨ ਕਰ ਸੇਵਾ ਵਿੱਚ ਕੀ ਬਦਲਾਅ ਹਨ?

ਨਵੀਂ "ਈ-ਭੁਗਤਾਨ ਕਰ" ਸੇਵਾ ਦੇ ਤਹਿਤ, ਸਿੱਧੇ ਕਰ ਭੁਗਤਾਨ ਨਾਲ ਜੁੜੇ ਸਾਰੇ ਕੰਮ-ਜਿਵੇਂ ਕਿ ਚਲਾਨ (CRN) ਬਣਾਉਣਾ, ਭੁਗਤਾਨ ਕਰਨਾ ਅਤੇ ਪੁਰਾਣੇ ਭੁਗਤਾਨ ਦਾ ਰਿਕਾਰਡ ਰੱਖਣਾ-ਹੁਣ ਮਨਜ਼ੂਰਸ਼ੁਦਾ ਬੈਂਕਾਂ ਲਈ ਈ-ਫਾਈਲਿੰਗ ਪੋਰਟਲ (ਹੋਮ | ਆਮਦਨ ਕਰ ਵਿਭਾਗ) ਰਾਹੀਂ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਧਾਰਾ 393(1) ਦੇ ਤਹਿਤ ਕਰ ਕਟੌਤੀ ਲਈ 'ਫਾਰਮ 141' (ਚਲਾਨ-ਕਮ-ਸਟੇਟਮੈਂਟ) ਭਰਨ ਦੀ ਸਹੂਲਤ ਵੀ ਇਸੇ ਸਿਸਟਮ ਵਿੱਚ ਦਿੱਤੀ ਗਈ ਹੈ, ਜਿਸ ਨੂੰ ਪਹਿਲਾਂ ਫਾਰਮ 26QB/26QC/26QD/26QE ਵਜੋਂ ਜਾਣਿਆ ਜਾਂਦਾ ਸੀ।

ਕਰਦਾਤਾਵਾਂ ਨੂੰ ਕਰ ਭਰਨ ਲਈ ਕਈ ਤਰ੍ਹਾਂ ਦੇ ਤਰੀਕੇ ਦਿੱਤੇ ਗਏ ਹਨ, ਜਿਵੇਂ ਕਿ ਨੈੱਟ ਬੈਂਕਿੰਗ, ਡੈਬਿਟ ਕਾਰਡ ਅਤੇ ਬੈਂਕ ਕਾਊਂਟਰ 'ਤੇ ਜਾ ਕੇ ਭੁਗਤਾਨ ਕਰਨਾ

ਇਸ ਨਵੇਂ ਸਿਸਟਮ ਵਿੱਚ ਬੈਂਕ ਕਾਊਂਟਰ 'ਤੇ ਜਾ ਕੇ ਭੁਗਤਾਨ ਕਰਨ ਦੀ ਸਹੂਲਤ ਵੀ ਸ਼ਾਮਲ ਹੈ। ਕਰਦਾਤਾਵਾਂ ਨੂੰ RTGS/NEFT ਅਤੇ ਭੁਗਤਾਨ ਗੇਟਵੇ (ਨੈੱਟ ਬੈਂਕਿੰਗ, ਡੈਬਿਟ ਕਾਰਡ, ਕ੍ਰੈਡਿਟ ਕਾਰਡ ਅਤੇ UPI) ਵਰਤਣ ਦਾ ਵਿਕਲਪ ਵੀ ਦਿੱਤਾ ਗਿਆ ਹੈ। ਇਸ ਰਾਹੀਂ ਉਹ ਉਹਨਾਂ ਬੈਂਕਾਂ ਤੋਂ ਵੀ ਭੁਗਤਾਨ ਕਰ ਸਕਦੇ ਹਨ ਜਿਨ੍ਹਾਂ ਨੂੰ ਸਿੱਧੇ ਤੌਰ 'ਤੇ ਕਰ ਇਕੱਠਾ ਕਰਨ ਦੀ ਮਨਜ਼ੂਰੀ ਨਹੀਂ ਹੈ। ਇਸ ਸਹੂਲਤ ਦੀ ਵਰਤੋਂ ਕਰਕੇ ਭੁਗਤਾਨ ਕਰਨ ਲਈ, ਈ-ਫਾਈਲਿੰਗ ਪੋਰਟਲ ਦੇ ਈ-ਭੁਗਤਾਨ ਕਰ ਸਿਸਟਮ 'ਤੇ ਚਲਾਨ (CRN) ਬਣਾਉਣਾ ਲਾਜ਼ਮੀ ਹੈ। ਇਸ ਤੋਂ ਇਲਾਵਾ, ਈ-ਫਾਈਲਿੰਗ ਪੋਰਟਲ ਵਿੱਚ CSI (ਚਲਾਨ ਸਟੇਟਸ ਇਨਕੁਆਰੀ) ਦੀ ਸਹੂਲਤ ਵੀ ਜੋੜੀ ਗਈ ਹੈ। TAN ਉਪਭੋਗਤਾ ਪ੍ਰੀ-ਲਾਗਇਨ ਵਿੱਚ ਕੁਇੱਕ ਲਿੰਕਸ ਦੀ ਵਰਤੋਂ ਕਰਕੇ CSI ਫਾਈਲ ਡਾਊਨਲੋਡ ਕਰ ਸਕਦੇ ਹਨ। ਦੂਜੇ ਪਾਸੇ, ਲੌਗਇਨ ਤੋਂ ਬਾਅਦ, ਉਪਭੋਗਤਾ CSI ਫਾਈਲ ਡਾਊਨਲੋਡ ਟੈਬ'ਤੇ ਜਾ ਸਕਦੇ ਹਨ ਅਤੇ ਈ-ਭੁਗਤਾਨ ਕਰ ਸੇਵਾ ਰਾਹੀਂ ਕੀਤੇ ਗਏ ਕਰ ਭੁਗਤਾਨਾਂ ਦੀ CSI ਫਾਈਲ ਡਾਊਨਲੋਡ ਕਰ ਸਕਦੇ ਹਨ।

2. ਉਹ ਅਧਿਕਾਰਿਤ ਬੈਂਕ ਕਿਹੜੇ ਹਨ ਜਿਨ੍ਹਾਂ ਲਈ ਈ-ਫਾਈਲਿੰਗ ਪੋਰਟਲ ਰਾਹੀਂ ਕਰ ਭੁਗਤਾਨ ਕਰਨਾ ਲਾਜ਼ਮੀ ਹੈ?

ਮੌਜੂਦਾ ਸਮੇਂ ਵਿੱਚ, ਹੇਠਾਂ ਦਿੱਤੇ ਗਏ ਬੈਂਕਾਂ ਰਾਹੀਂ ਈ-ਫਾਈਲਿੰਗ ਪੋਰਟਲ 'ਤੇ ਕਰ ਭੁਗਤਾਨ ਕਰਨ ਦੀ ਸਹੂਲਤ ਉਪਲਬਧ ਹੈ। ਅਧਿਕਾਰਿਤ ਬੈਂਕਾਂ ਲਈ ਭੁਗਤਾਨ ਸਿਰਫ਼ ਈ-ਫਾਈਲਿੰਗ ਪੋਰਟਲ ਰਾਹੀਂ ਹੀ ਕੀਤਾ ਜਾਣਾ ਚਾਹੀਦਾ ਹੈ। ਕਰਦਾਤਾ ਈ-ਫਾਈਲਿੰਗ ਸਿਸਟਮ ਵਿੱਚ ਭੁਗਤਾਨ ਦੇ ਨਵੇਂ ਤਰੀਕਿਆਂ ਵਜੋਂ NEFT/RTGS ਅਤੇ ਭੁਗਤਾਨ ਗੇਟਵੇ ਦੀ ਵਰਤੋਂ ਕਰਕੇ ਗ਼ੈਰ-ਅਧਿਕਾਰਿਤ ਬੈਂਕਾਂ ਰਾਹੀਂ ਵੀ ਭੁਗਤਾਨ ਕਰ ਸਕਦੇ ਹਨ।

ਈ-ਫਾਈਲਿੰਗ ਪੋਰਟਲ 'ਤੇ ਈ-ਭੁਗਤਾਨ ਕਰ ਸੇਵਾ ਰਾਹੀਂ ਕਰ ਭੁਗਤਾਨ ਲਈ ਉਪਲਬਧ ਬੈਂਕਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ:

ਈ-ਫਾਈਲਿੰਗ ਪੋਰਟਲ 'ਤੇ ਉਪਲਬਧ ਬੈਂਕ

ਐਕਸਿਸ ਬੈਂਕ

ਬੰਧਨ ਬੈਂਕ

ਬੈਂਕ ਆਫ ਬੜੌਦਾ

ਬੈਂਕ ਆਫ਼ ਇੰਡੀਆ

ਬੈਂਕ ਆਫ਼ ਮਹਾਰਾਸ਼ਟਰ

ਕੇਨਰਾ ਬੈਂਕ

ਸੈਂਟਰਲ ਬੈਂਕ ਆਫ ਇੰਡੀਆ

ਸਿਟੀ ਯੂਨੀਅਨ ਬੈਂਕ

DCB ਬੈਂਕ

ਫੈਡਰਲ ਬੈਂਕ

HDFC ਬੈਂਕ

ICICI ਬੈਂਕ

IDBI ਬੈਂਕ

ਇੰਡੀਅਨ ਬੈਂਕ

ਇੰਡੀਅਨ ਓਵਰਸੀਜ਼ ਬੈਂਕ

ਇੰਡਸਇੰਡ ਬੈਂਕ

ਜੰਮੂ ਕਸ਼ਮੀਰ ਬੈਂਕ

ਕਰੂਰ ਵੈਸਿਆ ਬੈਂਕ

ਕੋਟਕ ਮਹਿੰਦਰਾ ਬੈਂਕ

ਪੰਜਾਬ ਸਿੰਧ ਬੈਂਕ

ਪੰਜਾਬ ਨੈਸ਼ਨਲ ਬੈਂਕ

RBL ਬੈਂਕ

ਸਾਊਥ ਇੰਡੀਅਨ ਬੈਂਕ

ਸਟੇਟ ਬੈਂਕ ਆਫ ਇੰਡੀਆ

ਯੂਕੋ ਬੈਂਕ

ਯੂਨੀਅਨ ਬੈਂਕ ਆਫ ਇੰਡੀਆ

ਧਨਲਕਸ਼ਮੀ ਬੈਂਕ

IDFC ਫਸਟ ਬੈਂਕ

ਕਰਨਾਟਕ ਬੈਂਕ

ਭਾਰਤੀ ਰਿਜ਼ਰਵ ਬੈਂਕ

ਤਮਿਲਨਾਡ ਮਰਕੈਂਟਾਈਲ ਬੈਂਕ

ਯੈੱਸ ਬੈਂਕ

ਬੇਦਾਅਵਾ ਸੂਚਨਾ: ਅਧਿਕਾਰਿਤ ਬੈਂਕਾਂ ਦੀ ਇਹ ਸੂਚੀ 25 ਮਾਰਚ, 2026 ਤੱਕ ਅੱਪਡੇਟ ਕੀਤੀ ਗਈ ਹੈ ਅਤੇ ਇਹ ਸਮੇਂ-ਸਮੇਂ 'ਤੇ ਬਦਲਦੀ ਰਹਿੰਦੀ ਹੈ।

3. ਅਧਿਕਾਰਿਤ ਬੈਂਕਾਂ ਤੋਂ ਇਲਾਵਾ ਹੋਰ ਤਰੀਕਿਆਂ ਰਾਹੀਂ ਕਰ ਭੁਗਤਾਨ ਕਰਨ ਦੀ ਪ੍ਰਕਿਰਿਆ ਕੀ ਹੈ?

ਅਧਿਕਾਰਤ ਬੈਂਕਾਂ ਤੋਂ ਇਲਾਵਾ ਹੋਰ ਬੈਂਕਾਂ ਰਾਹੀਂ ਕਰ ਭੁਗਤਾਨ ਈ-ਫਾਈਲਿੰਗ ਪੋਰਟਲ 'ਤੇ ਈ-ਭੁਗਤਾਨ ਕਰ ਸੇਵਾ 'ਤੇ NEFT/RTGS ਜਾਂ ਪੇਮੈਂਟ ਗੇਟਵੇ ਮੋਡ ਰਾਹੀਂ ਕੀਤੇ ਜਾ ਸਕਦੇ ਹਨ

4. ਈ-ਭੁਗਤਾਨ ਕਰ ਸੁਵਿਧਾ ਨੂੰ ਕਿਵੇਂ ਐਕਸੈਸ ਕਰਨਾ ਹੈ?

ਈ-ਪੇ ਟੈਕਸ ਸੁਵਿਧਾ ਦੀ ਵਰਤੋਂ ਕਰਨ ਲਈ, ਕਰਦਾਤਾ ਨੂੰ ਹੋਮ | ਆਮਦਨ ਕਰ ਵਿਭਾਗ , 'ਤੇ ਜਾਣਾ ਪਵੇਗਾ, ਜਿੱਥੇ ਇਹ ਸੁਵਿਧਾ ਲੌਗਇਨ ਕਰਨ ਤੋਂ ਪਹਿਲਾਂ (ਹੋਮਪੇਜ 'ਤੇ ਕੁਇਕ ਲਿੰਕ ਦੇ ਅਧੀਨ) ਅਤੇ ਲੌਗਇਨ ਕਰਨ ਤੋਂ ਬਾਅਦ, ਦੋਵੇਂ ਤਰੀਕਿਆਂ ਨਾਲ ਉਪਲਬਧ ਹੈ।

5. ਕੀ ਕਰ ਭੁਗਤਾਨ ਲਈ ਚਲਾਨ (CRN) ਬਣਾਉਣਾ ਜ਼ਰੂਰੀ ਹੈ?

ਈ-ਫਾਈਲਿੰਗ ਪੋਰਟਲ 'ਤੇ ਈ-ਭੁਗਤਾਨ ਕਰ ਸੇਵਾ ਵਿੱਚ, ਸਿੱਧੇ ਕਰਾਂ ਦੇ ਭੁਗਤਾਨ ਲਈ ਚਲਾਨ ਬਣਾਉਣਾ ਲਾਜ਼ਮੀ ਹੈ। ਇਸ ਤਰ੍ਹਾਂ ਬਣਾਏ ਗਏ ਹਰੇਕ ਚਲਾਨ ਨਾਲ ਇੱਕ ਵਿਲੱਖਣ ਚਲਾਨ ਰੈਫਰੈਂਸ ਨੰਬਰ (CRN) ਜੁੜਿਆ ਹੋਵੇਗਾ।

6. ਚਲਾਨ (CRN) ਕੌਣ ਜਨਰੇਟ ਕਰ ਸਕਦਾ ਹੈ?

ਕੋਈ ਵੀ ਕਰਦਾਤਾ (ਕਰ ਕਟੌਤੀਕਰਤਾ ਕਰ ਪ੍ਰਾਪਤ ਕਰਤਾ) ਜਿਸ ਲਈ ਸਿੱਧਾ ਕਰ ਭੁਗਤਾਨ ਕਰਨਾ ਲਾਜ਼ਮੀ ਹੈ ਅਤੇ ਜੋ ਈ-ਫਾਈਲਿੰਗ ਪੋਰਟਲ 'ਤੇ ਈ-ਭੁਗਤਾਨ ਕਰ ਸੇਵਾ ਦੀ ਵਰਤੋਂ ਕਰਨਾ ਚਾਹੁੰਦਾ ਹੈ, ਉਹ ਚਲਾਨ (CRN) ਬਣਾ ਸਕਦਾ ਹੈ। ਚਲਾਨ (CRN) ਨੂੰ ਇਸ ਸੇਵਾ ਵਿੱਚ ਉਪਲਬਧ ਲੌਗਇਨ ਤੋਂ ਬਾਅਦ ਜਾਂ ਲੌਗਇਨ ਤੋਂ ਪਹਿਲਾਂ ਦੇ ਵਿਕਲਪ ਰਾਹੀਂ ਬਣਾਇਆ ਜਾ ਸਕਦਾ ਹੈ।

7. ਚਲਾਨ (CRN) ਬਣਾਉਣ ਤੋਂ ਬਾਅਦ ਭੁਗਤਾਨ ਕਰਨ ਲਈ ਕਿਹੜੀਆਂ ਵੱਖ-ਵੱਖ ਵਿਧੀਆਂ ਉਪਲਬਧ ਹਨ?

ਚਲਾਨ (CRN) ਬਣਾਉਣ ਤੋਂ ਬਾਅਦ, ਕਰ ਭੁਗਤਾਨ ਕਰਨ ਲਈ ਹੇਠਾਂ ਦਿੱਤੀਆਂ ਵਿਧੀਆਂ ਉਪਲਬਧ ਹਨ:

  • ਨੈੱਟ ਬੈਂਕਿੰਗ (ਅਧਿਕਾਰਿਤ ਬੈਂਕ ਚੁਣੋ)
  • ਚੋਣਵੇਂ ਅਧਿਕਾਰਿਤ ਬੈਂਕਾਂ ਦਾ ਡੈਬਿਟ ਕਾਰਡ
  • ਬੈਂਕ ਕਾਊਂਟਰ 'ਤੇ ਭੁਗਤਾਨ (ਚੋਣਵੇਂ ਅਧਿਕਾਰਿਤ ਬੈਂਕਾਂ ਦੀਆਂ ਬ੍ਰਾਂਚਾਂ ਵਿੱਚ ਜਾ ਕੇ ਬੈਂਕ ਕਾਊਂਟਰ 'ਤੇ ਭੁਗਤਾਨ ਕਰਨਾ)
  • RTGS / NEFT (ਅਜਿਹੀ ਸੁਵਿਧਾ ਵਾਲੇ ਕਿਸੇ ਵੀ ਬੈਂਕ ਰਾਹੀਂ)
  • ਭੁਗਤਾਨ ਗੇਟਵੇ (ਕਿਸੇ ਵੀ ਬੈਂਕ ਦੀ ਨੈੱਟ ਬੈਂਕਿੰਗ, ਡੈਬਿਟ ਕਾਰਡ, ਕ੍ਰੈਡਿਟ ਕਾਰਡ, ਅਤੇ UPI ਵਰਗੀਆਂ ਉਪ-ਭੁਗਤਾਨ ਵਿਧੀਆਂ ਦੀ ਵਰਤੋਂ ਕਰਕੇ)

ਨੋਟ ਕਰੋ ਕਿ ਬੈਂਕ ਕਾਊਂਟਰ 'ਤੇ ਭੁਗਤਾਨ ਰਾਹੀਂ ਕਰ ਭੁਗਤਾਨ ਦੀ ਇਸ ਵਿਧੀ ਦੀ ਵਰਤੋਂ ਕਿਸੇ ਅਜਿਹੇ ਕਰਦਾਤਾ ਵੱਲੋਂ ਨਹੀਂ ਕੀਤੀ ਜਾ ਸਕਦੀ, ਜੋ ਕਿ ਕੋਈ ਕੰਪਨੀ ਹੋਵੇ ਜਾਂ ਕੋਈ ਅਜਿਹਾ ਵਿਅਕਤੀ (ਕੰਪਨੀ ਤੋਂ ਇਲਾਵਾ) ਜਿਸ 'ਤੇ ਨਿਯਮ 333 ਦੇ ਅਨੁਸਾਰ ਆਮਦਨ-ਕਰ ਕਾਨੂੰਨ, 2025 ਦੀ ਧਾਰਾ 63 ਦੀਆਂ ਸ਼ਰਤਾਂ (ਕਰਦਾਤਾਵਾਂ ਲਈ ਆਪਣੇ ਖਾਤਿਆਂ ਦਾ ਆੱਡਿਟ ਕਰਵਾਉਣਾ ਲਾਜ਼ਮੀ ਹੈ) ਲਾਗੂ ਹੁੰਦੀਆਂ ਹਨ।

8. ਕੀ ਕੋਈ ਕਰਦਾਤਾ ਗਲਤੀ ਨਾਲ ਭੁਗਤਾਨ ਕੀਤੀ ਗਈ ਕਰ ਦੀ ਰਕਮ ਦੇ ਰਿਫੰਡ/ਵਾਪਸੀ ਲਈ ਬੇਨਤੀ ਕਰ ਸਕਦਾ ਹੈ?

ਗਲਤੀ ਨਾਲ ਭੁਗਤਾਨ ਕੀਤੇ ਗਏ ਚਲਾਨ ਦੀ ਰਕਮ ਦੇ ਰਿਫੰਡ ਜਾਂ ਵਾਪਸੀ ਲਈ ਬੇਨਤੀ ਦੀ ਪ੍ਰਕਿਰਿਆ ਨੂੰ ਆਮਦਨ ਕਰ ਈ-ਫਾਈਲਿੰਗ ਪੋਰਟਲ ਰਾਹੀਂ ਪੂਰਾ ਨਹੀਂ ਕੀਤਾ ਜਾ ਸਕਦਾ।
ਕਰਦਾਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ:

  1. ਸੰਬੰਧਿਤ ਮੁਲਾਂਕਣ/ਕਰ ਸਾਲ ਲਈ ਆਮਦਨ ਕਰ ਰਿਟਰਨ (ITR) ਵਿੱਚ ਇਸ ਰਕਮ 'ਤੇ ਕਰ ਕ੍ਰੈਡਿਟ ਲਈ ਕਲੇਮ ਕਰੋ, ਜਾਂ
  2. ਗਲਤੀ ਨਾਲ ਭੁਗਤਾਨ ਕੀਤੇ ਗਏ ਕਰ ਦੇ ਰਿਫੰਡ/ਐਡਜਸਟਮੈਂਟ ਲਈ ਆਪਣੇ ਅਧਿਕਾਰ ਖੇਤਰ ਦੇ ਮੁਲਾਂਕਣ ਅਧਿਕਾਰੀ (AO) ਕੋਲ ਇੱਕ ਬੇਨਤੀ ਜਮ੍ਹਾਂ ਕਰੋ।

9. ਜੇਕਰ ਚਲਾਨ (CRN) ਬਣਾਉਣ ਤੋਂ ਬਾਅਦ ਵੀ ਕੋਈ ਭੁਗਤਾਨ ਨਹੀਂ ਕੀਤਾ ਜਾਂਦਾ, ਤਾਂ ਕੀ ਹੋਵੇਗਾ?

ਅੰਸ਼ਿਕ ਤੌਰ 'ਤੇ ਬਣਾਇਆ ਗਿਆ ਚਲਾਨ "ਸੁਰੱਖਿਅਤ ਕੀਤੇ ਡ੍ਰਾਫਟ" ਟੈਬ ਵਿੱਚ ਉਦੋਂ ਤੱਕ ਰਹਿੰਦਾ ਹੈ ਜਦੋਂ ਤੱਕ ਅੰਤ ਵਿੱਚ ਇਸ ਨੂੰ ਚਲਾਨ ਸੰਦਰਭ ਨੰਬਰ (CRN) ਦੇ ਨਾਲ ਜਨਰੇਟ ਨਹੀਂ ਕੀਤਾ ਜਾਂਦਾ। CRN ਬਣਨ ਤੋਂ ਬਾਅਦ, ਇਹ "ਜਨਰੇਟ ਕੀਤਾ ਗਿਆ ਚਲਾਨ" ਟੈਬ ਵਿੱਚ ਚਲਾ ਜਾਂਦਾ ਹੈ ਅਤੇ CRN ਬਣਨ ਦੀ ਤਰੀਕ ਤੋਂ ਅਗਲੇ 15 ਦਿਨਾਂ ਤੱਕ ਵੈਧ ਰਹਿੰਦਾ ਹੈ। ਕਰਦਾਤਾ ਇਸ ਵੈਧਤਾ ਦੀ ਮਿਆਦ ਦੇ ਅੰਦਰ-ਅੰਦਰ CRN ਦੇ ਬਦਲੇ ਭੁਗਤਾਨ ਕਰ ਸਕਦਾ ਹੈ। ਜੇਕਰ ਇਸ ਮਿਆਦ ਦੇ ਅੰਦਰ ਭੁਗਤਾਨ ਨਹੀਂ ਕੀਤਾ ਜਾਂਦਾ, ਤਾਂ CRN ਦੀ ਮਿਆਦ ਸਮਾਪਤ ਹੋ ਜਾਵੇਗੀ, ਅਤੇ ਕਰਦਾਤਾ ਨੂੰ ਭੁਗਤਾਨ ਕਰਨ ਲਈ ਇੱਕ ਨਵਾਂ CRN ਬਣਾਉਣਾ ਪਵੇਗਾ।

ਜੇਕਰ, 'ਪੇਸ਼ਗੀ ਕਰ' ਦੇ ਭੁਗਤਾਨ ਲਈ ਚਲਾਨ (CRN) 16 ਮਾਰਚ ਨੂੰ ਜਾਂ ਇਸ ਤੋਂ ਬਾਅਦ ਜਨਰੇਟ ਕੀਤਾ ਜਾਂਦਾ ਹੈ, ਤਾਂ ਵੈਧ ਮਿਤੀ ਡਿਫਾਲ

10. ਚਲਾਨ ਫਾਰਮ (CRN) 'ਤੇ ਪ੍ਰਿੰਟ ਕੀਤੇ ਗਏ "ਤੱਕ ਵੈਧ" ਮਿਤੀ ਦਾ ਕੀ ਅਰਥ ਹੈ?

“ਤੱਕ ਵੈਧ” ਮਿਤੀ ਉਹ ਆਖਰੀ ਮਿਤੀ ਹੁੰਦੀ ਹੈ, ਜਿਸ ਮਿਤੀ ਤੱਕ ਚਲਾਨ ਫਾਰਮ (CRN) ਭੁਗਤਾਨ ਕਰਨ ਲਈ ਵੈਧ ਰਹਿੰਦਾ ਹੈ। “ਤੱਕ ਵੈਧ" ਮਿਤੀ ਲੰਘਣ ਤੋਂ ਬਾਅਦ, ਬਿਨਾਂ ਵਰਤੇ ਗਏ ਚਲਾਨ ਫਾਰਮ (CRN) ਦਾ ਸਟੇਟਸ ਬਦਲ ਕੇ ‘ਮਿਆਦ ਸਮਾਪਤ' ਹੋ ਜਾਂਦਾ ਹੈ। ਉਦਾਹਰਨ ਲਈ, ਜੇਕਰ ਕੋਈ CRN 1 ਅਪ੍ਰੈਲ ਨੂੰ ਬਣਾਇਆ ਗਿਆ ਹੈ, ਤਾਂ ਇਹ 16 ਅਪ੍ਰੈਲ ਤੱਕ ਵੈਧ ਰਹੇਗਾ ਅਤੇ ਜੇਕਰ ਉਸ CRN ਦੇ ਬਦਲੇ ਭੁਗਤਾਨ ਨਹੀਂ ਕੀਤਾ ਜਾਂਦਾ, ਤਾਂ 17 ਅਪ੍ਰੈਲ ਨੂੰ CRN ਦਾ ਸਟੇਟਸ ਬਦਲ ਕੇ 'ਮਿਆਦ ਸਮਾਪਤ' ਹੋ ਜਾਵੇਗਾ।

ਜੇਕਰ ਕੋਈ ਕਰਦਾਤਾ ਬੈਂਕ ਕਾਊਂਟਰ 'ਤੇ ਭੁਗਤਾਨ ਵਾਲੀ ਵਿਧੀ ਦੇ ਤਹਿਤ 'ਚੈੱਕ' ਦੀ ਵਰਤੋਂ ਕਰਦੇ ਹੋਏ, “ਤੱਕ ਵੈਧ" ਮਿਤੀ ਨੂੰ ਜਾਂ ਉਸ ਤੋਂ ਪਹਿਲਾਂ ਅਧਿਕਾਰਿਤ ਬੈਂਕ ਵਿੱਚ ਭੁਗਤਾਨ ਲਿਖਤ ਦਸਤਾਵੇਜ਼ ਪੇਸ਼ ਕਰਦਾ ਹੈ, ਤਾਂ ਚਲਾਨ ਦੀ “ਤੱਕ ਵੈਧ" ਮਿਤੀ ਨੂੰ 90 ਦਿਨਾਂ ਲਈ ਹੋਰ ਵਧਾ ਦਿੱਤਾ ਜਾਵੇਗਾ।

ਜੇਕਰ, 'ਪੇਸ਼ਗੀ ਕਰ' ਦੇ ਭੁਗਤਾਨ ਲਈ ਚਲਾਨ ਫਾਰਮ (CRN) 16 ਮਾਰਚ ਨੂੰ ਜਾਂ ਇਸ ਤੋਂ ਬਾਅਦ ਜਨਰੇਟ ਕੀਤਾ ਜਾਂਦਾ ਹੈ, ਤਾਂ ਵੈਧ ਮਿਤੀ ਡਿਫਾਲਟ ਤੌਰ 'ਤੇ ਉਸ ਵਿੱਤੀ ਸਾਲ ਦੀ 31 ਮਾਰਚ ਨਿਰਧਾਰਿਤ ਹੁੰਦੀ ਹੈ।

11. ਕਰਦਾਤਾ ਜਨਰੇਟ ਕੀਤੇ ਚਲਾਨ (CRN) ਕਿੱਥੇ ਦੇਖ ਸਕਦਾ ਹੈ? ਕੀ ਕਰਦਾਤਾ ਮਿਆਦ ਸਮਾਪਤ ਹੋ ਚੁੱਕੇ ਚਲਾਨ (CRN) ਦੇਖ ਸਕੇਗਾ?

ਕਰਦਾਤਾ ਲੌਗਇਨ ਤੋਂ ਬਾਅਦ ਈ-ਫਾਈਲਿੰਗ ਪੋਰਟਲ 'ਤੇ "ਜਨਰੇਟ ਕੀਤੇ ਚਲਾਨ" ਟੈਬ ਦੇ ਹੇਠਾਂ ਈ-ਭੁਗਤਾਨ ਕਰ ਪੇਜ 'ਤੇ ਜਨਰੇਟ ਕੀਤੇ ਚਲਾਨ (CRN) ਦੇਖ ਸਕਦਾ ਹੈ।

ਮਿਆਦ ਸਮਾਪਤ ਚਲਾਨ (CRN) "ਤੱਕ ਵੈਧ" ਮਿਤੀ ਤੋਂ 30 ਦਿਨਾਂ ਲਈ ਜਨਰੇਟ ਕੀਤੇ ਚਲਾਨ ਟੈਬ ਦੇ ਤਹਿਤ ਈ-ਭੁਗਤਾਨ ਕਰ ਪੇਜ 'ਤੇ ਵੀ ਉਪਲਬਧ ਹੋਵੇਗਾ।

12. ਕੀ ਕਰਦਾਤਾ ਪਹਿਲਾਂ ਤੋਂ ਜਨਰੇਟ ਕੀਤੇ ਚਲਾਨ (CRN) ਵਿੱਚ ਸੋਧ ਕਰ ਸਕਦਾ ਹੈ?

ਨਹੀਂ, ਇੱਕ ਵਾਰ ਚਲਾਨ (CRN) ਜਨਰੇਟ ਹੋਣ ਤੋਂ ਬਾਅਦ, ਇਸ ਵਿੱਚ ਸੋਧ ਨਹੀਂ ਕੀਤੀ ਜਾ ਸਕਦੀ। ਹਾਲਾਂਕਿ, ਪੁਰਾਣੇ ਚਲਾਨ (CRN) ਤੋਂ ਜਾਣਕਾਰੀ ਕਾਪੀ ਕਰਕੇ ਇੱਕ ਨਵਾਂ ਚਲਾਨ ਜਨਰੇਟ ਕੀਤਾ ਜਾ ਸਕਦਾ ਹੈ।

13. ਕੀ ਚਲਾਨ (CRN) ਜਨਰੇਟ ਕਰਨ ਦੌਰਾਨ ਕਰਦਾਤਾ ਨੂੰ ਭੁਗਤਾਨ ਦੀ ਵਿਧੀ ਚੁਣਨ ਦੀ ਲੋੜ ਹੁੰਦੀ ਹੈ?

ਹਾਂ, ਕਰਦਾਤਾ ਲਈ ਚਲਾਨ (CRN) ਜਨਰੇਟ ਕਰਨ ਸਮੇਂ ਭੁਗਤਾਨ ਦੀ ਵਿਧੀ ਚੁਣਨਾ ਲਾਜ਼ਮੀ ਹੈ।

14. ਕੀ ਕੋਈ ਕਰਦਾਤਾ ਚਲਾਨ (CRN) ਜਨਰੇਟ ਕਰਨ ਤੋਂ ਬਾਅਦ ਕਰ ਭੁਗਤਾਨ ਦੀ ਵਿਧੀ ਬਦਲ ਸਕਦਾ ਹੈ?

ਇੱਕ ਵਾਰ ਚਲਾਨ (CRN) ਜਨਰੇਟ ਹੋਣ ਤੋਂ ਬਾਅਦ, ਕਰਦਾਤਾ ਭੁਗਤਾਨ ਦੀ ਵਿਧੀ ਨਹੀਂ ਬਦਲ ਸਕਦਾ।

ਜੇਕਰ ਕਰਦਾਤਾ ਕਿਸੇ ਹੋਰ ਵਿਧੀ ਰਾਹੀਂ ਕਰ ਭੁਗਤਾਨ ਕਰਨਾ ਚਾਹੁੰਦਾ ਹੈ, ਤਾਂ ਇੱਕ ਨਵਾਂ ਚਲਾਨ (CRN) ਜਨਰੇਟ ਕਰਨਾ ਪਵੇਗਾ ਅਤੇ ਪੁਰਾਣੇ ਚਲਾਨ ਦੀ ਮਿਆਦ 15 ਦਿਨਾਂ ਬਾਅਦ ਸਮਾਪਤ ਹੋ ਜਾਵੇਗੀ।

15. ਕਰਦਾਤਾ ਨੂੰ ਕਿਵੇਂ ਪਤਾ ਲੱਗੇਗਾ ਕਿ ਕਰ ਭੁਗਤਾਨ ਸਫ਼ਲ ਰਿਹਾ ਹੈ?

ਕਰ ਭੁਗਤਾਨ ਪੂਰਾ ਹੋਣ 'ਤੇ, ਇੱਕ ਚਲਾਨ ਰਸੀਦ ਤਿਆਰ ਹੁੰਦੀ ਹੈ। ਇਸ ਚਲਾਨ ਰਸੀਦ ਵਿੱਚ ਚਲਾਨ ਆਈਡੈਂਟੀਫਿਕੇਸ਼ਨ ਨੰਬਰ (CIN), BSR ਕੋਡ, ਭੁਗਤਾਨ ਦੀ ਤਰੀਕ ਅਤੇ ਹੋਰ ਜਾਣਕਾਰੀ ਹੁੰਦੀ ਹੈ। ਇਸ ਦੇ ਨਾਲ ਹੀ, CRN ਦਾ ਸਟੇਟਸ ਵੀ "ਭੁਗਤਾਨ ਹਿਸਟਰੀ" ਟੈਬ ਦੇ ਹੇਠਾਂ "ਭੁਗਤਾਨ ਕੀਤਾ ਗਿਆ" ਵਜੋਂ ਅਪਡੇਟ ਕੀਤਾ ਜਾਵੇਗਾ। ਕਰਦਾਤਾ ਭੁਗਤਾਨ ਹਿਸਟਰੀ ਤੋਂ ਚਲਾਨ ਰਸੀਦ ਡਾਊਨਲੋਡ ਕਰਕੇ ਦੇਖ ਸਕਦੇ ਹਨ।

16. ਚਲਾਨ ਦੀ ਡਰਾਫਟ ਸਥਿਤੀ ਤੋਂ ਕੀ ਭਾਵ ਹੈ?

ਚਲਾਨ ਈ-ਭੁਗਤਾਨ ਕਰ ਸੁਵਿਧਾ ਦੇ “ਸੁਰੱਖਿਅਤ ਕੀਤੇ ਡਰਾਫ਼ਟ” ਟੈਬ ਦੇ ਤਹਿਤ ਸੁਰੱਖਿਅਤ ਹੁੰਦੇ ਹਨ। ਆਖਰੀ ਵਾਰ ਡਰਾਫਟ ਸੁਰੱਖਿਅਤ ਕਰਨ ਦੀ ਮਿਤੀ ਤੋਂ ਅਗਲੇ 15 ਦਿਨਾਂ ਦੇ ਅੰਦਰ, ਇਹਨਾਂ ਵਿੱਚ ਸੋਧ ਕਰਨ ਅਤੇ CRN ਜਨਰੇਟ ਲਈ ਦੁਬਾਰਾ ਖੋਲ੍ਹਿਆ ਜਾ ਸਕਦਾ ਹੈ।

17. ਚਲਾਨ (CRN) ਦੇ ਜਨਰੇਟ ਕੀਤੇ ਚਲਾਨ ਟੈਬ ਵਿੱਚ ਦਿਖਾਈ ਦੇਣ ਵਾਲੀ ਸਥਿਤੀ "ਭੁਗਤਾਨ ਸ਼ੁਰੂ ਨਹੀਂ ਹੋਇਆ" ਦਾ ਕੀ ਮਤਲਬ ਹੈ?

“ਭੁਗਤਾਨ ਸ਼ੁਰੂ ਨਹੀ ਹੋਇਆ” ਸਥਿਤੀ ਇਹ ਦਰਸਾਉਂਦੀ ਹੈ ਕਿ ਭਾਵੇਂ ਇੱਕ ਵੈਧ ਚਲਾਨ (CRN) ਜਨਰੇਟ ਕਰ ਲਿਆ ਗਿਆ ਹੈ, ਪਰ ਹਾਲੇ ਤੱਕ ਉਸ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ।

  • ਇਹ ਸਥਿਤੀ ਨੈੱਟ ਬੈਂਕਿੰਗ, ਡੈਬਿਟ ਕਾਰਡ ਜਾਂ ਭੁਗਤਾਨ ਗੇਟਵੇ ਆਦਿ ਵਿਧੀਆਂ ਰਾਹੀਂ ਚੁਣੇ ਗਏ ਈ-ਭੁਗਤਾਨਾਂ ਲਈ ਉਦੋਂ ਤੱਕ ਦਿਖਾਈ ਦਿੰਦੀ ਹੈ, ਜਦੋਂ ਤੱਕ ਕਰਦਾਤਾ ਈ-ਫਾਈਲਿੰਗ ਪੋਰਟਲ ਤੋਂ ਆਨਲਾਈਨ ਲੈਣ-ਦੇਣ ਨਹੀਂ ਕਰਦਾ।
  • ਬੈਂਕ ਕਾਊਂਟਰ 'ਤੇ ਭੁਗਤਾਨ ਵਾਲੀ ਵਿਧੀ ਲਈ ਇਹ ਸਥਿਤੀ ਉਦੋਂ ਤੱਕ ਦਿਖਾਈ ਦਿੰਦੀ ਹੈ, ਜਦੋਂ ਤੱਕ ਕਰਦਾਤਾ ਵੱਲੋਂ ਬੈਂਕ ਬ੍ਰਾਂਚ ਵਿੱਚ ਭੁਗਤਾਨ ਦਾ ਲਿਖਤ ਦਸਤਾਵੇਜ਼ ਪੇਸ਼ ਨਹੀਂ ਕੀਤਾ ਜਾਂਦਾ।
  • RTGS/NEFT ਵਾਲੀ ਵਿਧੀ ਲਈ ਇਹ ਸਥਿਤੀ ਉਦੋਂ ਤੱਕ ਦਿਖਾਈ ਦਿੰਦੀ ਹੈ, ਜਦੋਂ ਤੱਕ ਭਾਰਤੀ ਰਿਜ਼ਰਵ ਬੈਂਕ (ਲਾਭਪਾਤਰੀ ਬੈਂਕ) ਨੂੰ ਕਰ ਭੁਗਤਾਨ ਦੀ ਰਕਮ/ਕਰ ਰਿਮਿਟੈਂਸ ਪ੍ਰਾਪਤ ਨਹੀਂ ਹੋ ਜਾਂਦੀ।

18. "ਜਨਰੇਟ ਕੀਤੇ ਚਲਾਨ" ਟੈਬ ਦੇ ਅੰਦਰ ਦਿਖਾਈ ਦੇਣ ਵਾਲੇ "ਭੁਗਤਾਨ ਸ਼ੁਰੂ ਕੀਤਾ ਗਿਆ" ਸਥਿਤੀ ਦਾ ਕੀ ਭਾਵ ਹੈ?

“ਭੁਗਤਾਨ ਸ਼ੁਰੂ ਕੀਤਾ ਗਿਆ” ਸਥਿਤੀ ਉਦੋਂ ਦਿਖਾਈ ਦਿੰਦੀ ਹੈ ਜਦੋਂ ਕਰਦਾਤਾ ਈ-ਫਾਈਲਿੰਗ ਪੋਰਟਲ ਤੋਂ ਨੈੱਟ ਬੈਂਕਿੰਗ, ਡੈਬਿਟ ਕਾਰਡ ਜਾਂ ਭੁਗਤਾਨ ਗੇਟਵੇ ਰਾਹੀਂ CRN ਦੇ ਬਦਲੇ ਭੁਗਤਾਨ ਦੀ ਪ੍ਰਕਿਰਿਆ ਸ਼ੁਰੂ ਕਰਦਾ ਹੈ। ਇੱਕ ਵਾਰ ਭੁਗਤਾਨ ਸ਼ੁਰੂ ਹੋਣ ਤੋਂ ਬਾਅਦ, ਕਰਦਾਤਾ ਉਸੇ CRN 'ਤੇ ਦੁਬਾਰਾ ਭੁਗਤਾਨ ਨਹੀਂ ਕਰ ਸਕਦਾ, ਭਾਵੇ ਉਸ ਦੀ ਸਥਿਤੀ ਕੁਝ ਵੀ ਹੋਵੇ। ਜੇਕਰ ਲੋੜ ਹੋਵੇ, ਤਾਂ ਕਰਦਾਤਾ ਇੱਕ ਨਵਾਂ CRN ਬਣਾਉਣ ਲਈ "ਕਾਪੀ" ਸਹੂਲਤ ਦੀ ਵਰਤੋਂ ਕਰ ਸਕਦਾ ਹੈ।

19. "ਜਨਰੇਟ ਕੀਤੇ ਚਲਾਨ" ਟੈਬ ਦੇ ਅੰਦਰ ਦਿਖਾਈ ਦੇਣ ਵਾਲੇ "ਬੈਂਕ ਵੱਲੋਂ ਕੋਈ ਜਵਾਬ ਨਹੀਂ ਮਿਲਿਆ" ਸਥਿਤੀ ਦਾ ਕੀ ਭਾਵ ਹੈ?

“ਬੈਂਕ ਵੱਲੋਂ ਕੋਈ ਜਵਾਬ ਨਹੀਂ ਮਿਲਿਆ” ਸਥਿਤੀ ਉਦੋਂ ਦਿਖਾਈ ਦਿੰਦੀ ਹੈ ਜੇਕਰ ਨੈੱਟ ਬੈਂਕਿੰਗ, ਡੈਬਿਟ ਕਾਰਡ, ਜਾਂ ਭੁਗਤਾਨ ਗੇਟਵੇ ਰਾਹੀਂ ਭੁਗਤਾਨ ਸ਼ੁਰੂ ਕੀਤਾ ਗਿਆ ਹੋਵੇ, ਪਰ ਭੁਗਤਾਨ ਸ਼ੁਰੂ ਹੋਣ ਦੇ ਸਮੇਂ ਤੋਂ 30 ਮਿੰਟਾਂ ਦੇ ਅੰਦਰ ਕਰਦਾਤਾ ਦੇ ਬੈਂਕ ਵੱਲੋਂ ਕੋਈ ਜਵਾਬ ਪ੍ਰਾਪਤ ਨਾ ਹੋਇਆ ਹੋਵੇ।

ਜੇਕਰ ਬੈਂਕ ਵੱਲੋਂ ਕੋਈ ਜਵਾਬ ਪ੍ਰਾਪਤ ਨਹੀਂ ਹੁੰਦਾ ਅਤੇ ਕਰਦਾਤਾ ਦੇ ਖਾਤੇ ਵਿੱਚੋਂ ਰਕਮ ਕੱਟੀ ਜਾਂਦੀ ਹੈ, ਤਾਂ ਕਰਦਾਤਾ ਨੂੰ ਇੱਕ ਦਿਨ ਉਡੀਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਈ-ਫਾਈਲਿੰਗ ਪੋਰਟਲ ਬੈਂਕ ਨਾਲ CRN ਦਾ ਮਿਲਾਨ ਕਰੇਗਾ ਅਤੇ ਉਸੇ ਅਨੁਸਾਰ CRN ਸਥਿਤੀ ਨੂੰ ਅੱਪਡੇਟ ਕਰ ਦੇਵੇਗਾ। ਜੇਕਰ CRN ਦੀ ਸਥਿਤੀ ਫਿਰ ਵੀ ਅੱਪਡੇਟ ਨਹੀਂ ਹੁੰਦੀ, ਤਾਂ ਕਰਦਾਤਾ ਨੂੰ ਆਪਣੇ ਬੈਂਕ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

20. "ਜਨਰੇਟ ਕੀਤੇ ਚਲਾਨ" ਟੈਬ ਦੇ ਅੰਦਰ ਦਿਖਾਈ ਦੇਣ ਵਾਲੇ “ਭੁਗਤਾਨ ਅਸਫ਼ਲ ਰਿਹਾ” ਸਥਿਤੀ ਦਾ ਕੀ ਭਾਵ ਹੈ?

“ਭੁਗਤਾਨ ਅਸਫ਼ਲ ਰਿਹਾ” ਸਥਿਤੀ ਉਦੋਂ ਦਿਖਾਈ ਦਿੰਦੀ ਹੈ ਜਦੋਂ ਨੈੱਟ ਬੈਂਕਿੰਗ, ਡੈਬਿਟ ਕਾਰਡ, ਜਾਂ ਭੁਗਤਾਨ ਗੇਟਵੇ ਰਾਹੀਂ ਭੁਗਤਾਨ ਸ਼ੁਰੂ ਕੀਤਾ ਗਿਆ ਹੋਵੇ, ਪਰ ਈ-ਫਾਈਲਿੰਗ ਪੋਰਟਲ ਨੂੰ ਕਰਦਾਤਾ ਦੇ ਬੈਂਕ ਵੱਲੋਂ ਭੁਗਤਾਨ ਅਸਫ਼ਲ ਹੋਣ ਦੀ ਸਥਿਤੀ ਪ੍ਰਾਪਤ ਹੋਈ ਹੋਵੇ।

ਜੇਕਰ CRN ਦੀ ਦਿਖਾਈ ਦੇ ਰਹੀ ਸਥਿਤੀ “ਭੁਗਤਾਨ ਅਸਫ਼ਲ ਰਿਹਾ” ਹੈ ਅਤੇ ਕਰਦਾਤਾ ਦੇ ਖਾਤੇ ਵਿੱਚੋਂ ਰਕਮ ਕੱਟੀ ਜਾ ਚੁੱਕੀ ਹੈ, ਤਾਂ ਕਰਦਾਤਾ ਨੂੰ ਆਪਣੇ ਬੈਂਕ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

21. "ਜਨਰੇਟ ਕੀਤੇ ਚਲਾਨ" ਟੈਬ ਦੇ ਅੰਦਰ ਦਿਖਾਈ ਦੇਣ ਵਾਲੇ “ਬੈਂਕ ਕਲੀਅਰੈਂਸ ਦੀ ਉਡੀਕ ਕੀਤੀ ਜਾ ਰਹੀ ਹੈ” ਸਥਿਤੀ ਦਾ ਕੀ ਭਾਵ ਹੈ?

“ਬੈਂਕ ਕਲੀਅਰੈਂਸ ਦੀ ਉਡੀਕ ਕੀਤੀ ਜਾ ਰਹੀ ਹੈ” ਸਥਿਤੀ ਉਦੋਂ ਦਿਖਾਈ ਦਿੰਦੀ ਹੈ ਜੇਕਰ ਭੁਗਤਾਨ ”ਬੈਂਕ ਕਾਊਂਟਰ 'ਤੇ ਭੁਗਤਾਨ” ਵਿਧੀ ਰਾਹੀਂ ਸ਼ੁਰੂ ਕੀਤਾ ਗਿਆ ਹੋਵੇ ਅਤੇ ਕਰਦਾਤਾ ਬੈਂਕ ਦੇ ਕਾਊਂਟਰ 'ਤੇ ਭੁਗਤਾਨ ਦਾ ਲਿਖਤ ਦਸਤਾਵੇਜ਼ ਪੇਸ਼ ਕਰਦਾ ਹੈ। ਇੱਕ ਵਾਰ ਜਦੋਂ ਬੈਂਕ ਭੁਗਤਾਨ ਦੇ ਮਾਧਿਅਮ ਦੇ ਸਫ਼ਲਤਾਪੂਰਵਕ ਕਲੀਅਰ ਹੋਣ ਦੀ ਪੁਸ਼ਟੀ ਕਰ ਦਿੰਦਾ ਹੈ, ਤਾਂ ਸਥਿਤੀ ਅੱਪਡੇਟ ਹੋ ਕੇ “ਭੁਗਤਾਨ ਹੋ ਗਿਆ” ਹੋ ਜਾਵੇਗੀ।

22. ”ਜਨਰੇਟ ਕੀਤੇ ਚਲਾਨ” ਟੈਬ ਦੇ ਅੰਦਰ ਦਿਖਾਈ ਦੇਣ ਵਾਲੇ “ਭੁਗਤਾਨ DD-MM-YYYY ਲਈ ਨਿਰਧਾਰਤ ਹੈ” ਸਥਿਤੀ ਦਾ ਕੀ ਭਾਵ ਹੈ?

ਇਹ ਸਥਿਤੀ ਨੈੱਟ ਬੈਂਕਿੰਗ ਵਿਧੀ ਦੇ ਤਹਿਤ ਪੂਰਵ-ਅਧਿਕਾਰਿਤ ਡੈਬਿਟ ਲੈਣ-ਦੇਣ ਲਈ ਦਿਖਾਈ ਦਿੰਦੀ ਹੈ, ਜਿਸ ਵਿੱਚ ਕਰਦਾਤਾ ਵੱਲੋਂ ਚੁਣੀ ਗਈ ਭੁਗਤਾਨ ਦੀ ਨਿਰਧਾਰਤ ਮਿਤੀ ਦਿਖਾਈ ਦਿੰਦੀ ਹੈ। ਇਹ ਸਥਿਤੀ ਨਿਰਧਾਰਤ ਮਿਤੀ ਨੂੰ ਭੁਗਤਾਨ ਦੇ ਸਫ਼ਲ ਹੋਣ ਦੇ ਅਧਾਰ 'ਤੇ ਅਪਡੇਟ ਕੀਤੀ ਜਾਵੇਗੀ।

23. "ਜਨਰੇਟ ਕੀਤੇ ਚਲਾਨ" ਟੈਬ ਦੇ ਅਧੀਨ ਦਿਖਾਈ ਦੇਣ ਵਾਲੀ ਚਲਾਨ (CRN) ਦੀ ਸਥਿਤੀ "ਬੈਂਕ ਤੋਂ ਗਲਤ ਵੇਰਵੇ" ਦਾ ਕੀ ਮਤਲਬ ਹੈ?

ਇਹ ਸਥਿਤੀ ਭੁਗਤਾਨ ਦੀ ਕਿਸੇ ਵੀ ਵਿਧੀ ਲਈ ਦਿਖਾਈ ਜਾਂਦੀ ਹੈ ਜੇਕਰ ਬੈਂਕ ਦੁਆਰਾ ਈ-ਫਾਈਲਿੰਗ ਨੂੰ ਪ੍ਰਦਾਨ ਕੀਤੇ ਗਏ CIN ਵੇਰਵੇ (ਭੁਗਤਾਨ ਪੁਸ਼ਟੀ ਵੇਰਵੇ) ਈ-ਫਾਈਲਿੰਗ ਪੋਰਟਲ 'ਤੇ ਉਪਲਬਧ ਵੇਰਵਿਆਂ ਨਾਲ ਮੇਲ ਨਹੀਂ ਖਾਂਦੇ। ਮਿਲਾਨ ਹੋਣ ਤੋਂ ਬਾਅਦ ਈ-ਫਾਈਲਿੰਗ ਪੋਰਟਲ ਦੁਆਰਾ ਸਹੀ ਵੇਰਵੇ ਪ੍ਰਾਪਤ ਹੋਣ ਤੋਂ ਬਾਅਦ ਇਹ ਸਥਿਤੀ ਅਪਡੇਟ ਕੀਤੀ ਜਾਵੇਗੀ।

24. "ਜਨਰੇਟ ਕੀਤੇ ਚਲਾਨ" ਟੈਬ ਦੇ ਅਧੀਨ ਦਿਖਦੀ ਚਲਾਨ (CRN) ਦੀ "ਚੈੱਕ / ਡੀਡੀ ਬਾਊਂਸ ਹੋਇਆ" ਸਥਿਤੀ ਦਾ ਕੀ ਅਰਥ ਹੈ?

ਇਹ ਸਥਿਤੀ ਉਦੋਂ ਦਿਖਾਈ ਦਿੰਦੀ ਹੈ, ਜਦੋਂ ਕਰਦਾਤਾ ਦੁਆਰਾ ਬੈਂਕ ਕਾਊਂਟਰ ਵਿਧੀ ਰਾਹੀਂ ਭੁਗਤਾਨ ਕਰਨ ਲਈ ਪੇਸ਼ ਕੀਤਾ ਗਿਆ ਡਿਮਾਂਡ ਡਰਾਫਟ/ਚੈੱਕ ਬਾਊਂਸ ਹੋ ਜਾਂਦਾ ਹੈ।

25. "ਜਨਰੇਟ ਕੀਤੇ ਚਲਾਨ" ਟੈਬ ਦੇ ਅਧੀਨ ਦਿਖਾਈ ਦੇਣ ਵਾਲੀ ਚਲਾਨ (CRN) ਦੀ "ਮਿਆਦ ਸਮਾਪਤ" ਸਥਿਤੀ ਦਾ ਕੀ ਅਰਥ ਹੈ?

ਚਲਾਨ (CRN) ਤਿਆਰ ਕਰਨ ਤੋਂ ਬਾਅਦ, ਇਹ ਤਿਆਰ ਹੋਣ ਦੀ ਮਿਤੀ ਤੋਂ 15 ਦਿਨਾਂ ਲਈ ਵੈਧ ਹੁੰਦਾ ਹੈ। ਇਸ ਵੈਧਤਾ ਅਵਧੀ ਦੀ ਸਮਾਪਤੀ ਤੋਂ ਬਾਅਦ ਅਣਵਰਤੇ CRN ਦੀ ਸਥਿਤੀ ਨੂੰ ਮਿਆਦ ਸਮਾਪਤ ਹੋ ਗਈ ਵਿੱਚ ਬਦਲ ਦਿੱਤਾ ਜਾਂਦਾ ਹੈ। ਕਰਦਾਤਾ ਇਸ ਵੈਧਤਾ ਅਵਧੀ ਦੇ ਅੰਦਰ CRN ਲਈ ਭੁਗਤਾਨ ਸ਼ੁਰੂ ਕਰ ਸਕਦਾ ਹੈ।

ਜੇਕਰ ਕੋਈ ਕਰਦਾਤਾ ਬੈਂਕ ਕਾਊਂਟਰ 'ਤੇ ਭੁਗਤਾਨ ਕਰੋ' ਵਿਧੀ ਦੀ ਵਰਤੋਂ ਕਰਦੇ ਹੋਏ CRN ਦੀ ਮਿਆਦ ਸਮਾਪਤ ਹੋਣ ਤੋਂ ਪਹਿਲਾਂ ਅਧਿਕਾਰਤ ਬੈਂਕ ਨੂੰ ਭੁਗਤਾਨ ਮਾਧਿਅਮ ਪੇਸ਼ ਕਰਦਾ ਹੈ, ਤਾਂ ਚਲਾਨ ਦੀ ਵੈਧਤਾ ਦੀ ਮਿਆਦ 90 ਦਿਨਾਂ ਲਈ ਵਾਧੂ ਵਧਾ ਦਿੱਤੀ ਜਾਵੇਗੀ।

26. "ਜਨਰੇਟ ਕੀਤੇ ਚਲਾਨ" ਟੈਬ ਦੇ ਅਧੀਨ ਦਿਖਾਈ ਦੇਣ ਵਾਲੀ ਚਲਾਨ (CRN) ਦੀ ਸਥਿਤੀ "ਟ੍ਰਾਂਜੈਕਸ਼ਨ ਰੱਦ" ਦਾ ਕੀ ਅਰਥ ਹੈ?

ਇਹ ਸਥਿਤੀ ਉਦੋਂ ਦਿਖਾਈ ਦਿੰਦੀ ਹੈ, ਜੇਕਰ ਕਰਦਾਤਾ ਨੈੱਟ ਬੈਂਕਿੰਗ, ਡੈਬਿਟ ਕਾਰਡ, ਜਾਂ ਭੁਗਤਾਨ ਗੇਟਵੇ ਵਿਧੀਆਂ ਰਾਹੀਂ ਸ਼ੁਰੂ ਕੀਤੀ ਗਏ ਲੈਣ-ਦੇਣ ਨੂੰ ਰੱਦ ਕਰ ਦਿੰਦਾ ਹੈ।

27. "ਜਨਰੇਟ ਕੀਤੇ ਚਲਾਨ" ਟੈਬ ਦੇ ਅਧੀਨ ਦਿਖਾਈ ਦੇਣ ਵਾਲੀ ਚਲਾਨ (CRN) ਦੀ "ਬੈਂਕ ਪੁਸ਼ਟੀ ਦੀ ਉਡੀਕ" ਸਥਿਤੀ ਦਾ ਕੀ ਅਰਥ ਹੈ?

ਇਹ ਸਥਿਤੀ ਉਦੋਂ ਦਿਖਾਈ ਦਿੰਦੀ ਹੈ ਜਦੋਂ ਭੁਗਤਾਨਕਰਤਾ ਦੇ ਬੈਂਕ ਤੋਂ ਨੈੱਟ ਬੈਂਕਿੰਗ, ਡੈਬਿਟ ਕਾਰਡ, ਜਾਂ ਭੁਗਤਾਨ ਗੇਟਵੇ ਵਿਧੀਆਂ ਰਾਹੀਂ ਕੀਤੇ ਗਏ ਭੁਗਤਾਨ ਲਈ ਭੁਗਤਾਨ ਦੀ ਪੁਸ਼ਟੀ ਦੀ ਉਡੀਕ ਕੀਤੀ ਜਾਂਦੀ ਹੈ।

28. ਚਲਾਨ (CRN) ਦੇ "ਭੁਗਤਾਨ ਕੀਤਾ ਗਿਆ" ਸਥਿਤੀ ਤੋਂ ਕੀ ਭਾਵ ਹੈ?

ਇਹ ਸਥਿਤੀ ਉਦੋਂ ਦਿਖਾਈ ਦਿੰਦੀ ਹੈ ਜਦੋਂ ਕਰਦਾਤਾ ਦੁਆਰਾ ਭੁਗਤਾਨ ਸਫਲਤਾਪੂਰਵਕ ਪੂਰਾ ਹੋ ਜਾਂਦਾ ਹੈ ਅਤੇ ਬੈਂਕ ਤੋਂ ਪੁਸ਼ਟੀ ਪ੍ਰਾਪਤ ਹੁੰਦੀ ਹੈ।

29. ਈ-ਫਾਈਲਿੰਗ ਪੋਰਟਲ ਰਾਹੀਂ ਕਰਾਂ ਦੇ ਭੁਗਤਾਨ ਲਈ ਨੈੱਟ ਬੈਂਕਿੰਗ ਵਿਧੀ ਕੀ ਹੈ?

ਇਸ ਵਿਧੀ ਵਿੱਚ, ਭੁਗਤਾਨ ਅਧਿਕਾਰਤ ਬੈਂਕਾਂ ਦੀ ਨੈੱਟ ਬੈਂਕਿੰਗ ਸਹੂਲਤ ਰਾਹੀਂ ਕੀਤਾ ਜਾ ਸਕਦਾ ਹੈ। ਕਰਦਾਤਾ ਕਰਾਂ ਦੀ ਅਦਾਇਗੀ ਲਈ ਇਸ ਵਿਧੀ ਦਾ ਲਾਭ ਲੈ ਸਕਦੇ ਹਨ, ਜੇਕਰ ਉਨ੍ਹਾਂ ਦਾ ਕਿਸੇ ਵੀ ਅਧਿਕਾਰਤ ਬੈਂਕ ਵਿੱਚ ਬੈਂਕ ਖਾਤਾ ਹੈ। ਇਸ ਵਿਧੀ ਰਾਹੀਂ ਕਰ ਭੁਗਤਾਨ ਕਰਨ ਲਈ ਕੋਈ ਲੈਣ-ਦੇਣ ਫੀਸ ਲਾਗੂ ਨਹੀਂ ਹੈ।

30. ਕੀ ਕਰਦਾਤਾ ਨੈੱਟ ਬੈਂਕਿੰਗ ਵਿਧੀ ਵਿੱਚ ਬਾਅਦ ਦੀ ਮਿਤੀ ਲਈ ਭੁਗਤਾਨ ਸ਼ੈਡਿਊਲ ਕਰ ਸਕਦਾ ਹੈ?

ਜੇਕਰ ਬੈਂਕ ਇਹ ਸੇਵਾ ਪ੍ਰਦਾਨ ਕਰਦਾ ਹੈ, ਤਾਂ ਕਰਦਾਤਾ ਨੈੱਟ ਬੈਂਕਿੰਗ ਵਿਧੀ ਦੀ ਵਰਤੋਂ ਕਰਕੇ ਆਪਣੇ ਬੈਂਕ ਖਾਤੇ ਤੋਂ ਕਰ ਭੁਗਤਾਨ ਦਾ ਡੈਬਿਟ ਸ਼ੈਡਿਊਲ ਕਰ ਸਕਦਾ ਹੈ। ਹਾਲਾਂਕਿ, ਭੁਗਤਾਨ ਦੀ ਨਿਰਧਾਰਤ ਮਿਤੀ ਚਲਾਨ (CRN) ਵਿੱਚ ਦੱਸੀ ਗਈ "ਤੱਕ ਵੈਧ" ਮਿਤੀ ਨੂੰ ਜਾਂ ਇਸ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਜੇਕਰ ਕਰਦਾਤਾ ਨੈੱਟ ਬੈਂਕਿੰਗ ਵਿਧੀ ਦੀ ਵਰਤੋਂ ਕਰਕੇ ਬਾਅਦ ਦੀ ਮਿਤੀ ਲਈ ਭੁਗਤਾਨ ਸ਼ੈਡਿਊਲ ਕਰਨ ਦੀ ਚੋਣ ਕਰਦਾ ਹੈ, ਤਾਂ ਉਸਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਰ ਭੁਗਤਾਨ ਦੀ ਮਿਤੀ 'ਤੇ ਚੁਣੇ ਹੋਏ ਬੈਂਕ ਖਾਤੇ ਵਿੱਚ ਲੋੜੀਂਦਾ ਬਕਾਇਆ ਹੋਵੇ।

31. ਜੇਕਰ ਕਰਦਾਤਾ ਇਸ ਵਿਧੀ ਨਾਲ ਆਪਣਾ ਬੈਂਕ ਨਹੀਂ ਦੇਖ ਸਕਦਾ ਤਾਂ ਕੀ ਕਰਨਾ ਹੈ?

ਇਸ ਵਿਧੀ ਵਿੱਚ, ਭੁਗਤਾਨ ਸਿਰਫ਼ ਅਧਿਕਾਰਤ ਬੈਂਕਾਂ ਦੀ ਨੈੱਟ ਬੈਂਕਿੰਗ ਸਹੂਲਤ ਰਾਹੀਂ ਕੀਤਾ ਜਾ ਸਕਦਾ ਹੈ। ਕਿਸੇ ਹੋਰ ਬੈਂਕ ਵਿੱਚ ਖਾਤਾ ਰੱਖਣ ਵਾਲੇ ਕਰਦਾਤਾ NEFT/RTGS ਵਿਧੀ ਜਾਂ ਭੁਗਤਾਨ ਗੇਟਵੇ ਵਿਧੀ ਦੇ ਤਹਿਤ ਨੈੱਟ ਬੈਂਕਿੰਗ ਦਾ ਵਿਕਲਪ ਚੁਣ ਸਕਦੇ ਹਨ। ਬੈਂਕ ਖਰਚੇ NEFT/RTGS ਜਾਂ ਭੁਗਤਾਨ ਗੇਟਵੇ ਵਿਧੀ ਵਿੱਚ ਲਾਗੂ ਹੋ ਸਕਦੇ ਹਨ।

32. ਭੁਗਤਾਨ ਪ੍ਰਕਿਰਿਆ ਦੌਰਾਨ, ਕਰਦਾਤਾ ਦੇ ਖਾਤੇ ਵਿੱਚੋਂ ਪੈਸੇ ਕੱਟੇ ਗਏ ਹਨ। ਹਾਲਾਂਕਿ, CRN ਦੀ ਸਥਿਤੀ ਨੂੰ "ਭੁਗਤਾਨ ਕੀਤਾ ਗਿਆ" ਵਿੱਚ ਨਹੀਂ ਬਦਲਿਆ ਗਿਆ ਹੈ। ਇੱਕ ਕਰਦਾਤਾ ਨੂੰ ਕੀ ਕਰਨਾ ਚਾਹੀਦਾ ਹੈ?

ਕਰਦਾਤਾ 30 ਮਿੰਟਾਂ ਬਾਅਦ CRN ਦੀ ਸਥਿਤੀ ਦੀ ਦੁਬਾਰਾ ਜਾਂਚ ਕਰ ਸਕਦਾ ਹੈ ਕਿਉਂਕਿ ਬੈਂਕ ਤੋਂ ਈ-ਫਾਈਲਿੰਗ ਪੋਰਟਲ 'ਤੇ ਜਵਾਬ ਪ੍ਰਾਪਤ ਹੋਣ ਤੋਂ ਬਾਅਦ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਜੇਕਰ, ਉਕਤ ਸਮੇਂ ਦੌਰਾਨ ਅਜਿਹਾ ਕੋਈ ਜਵਾਬ ਪ੍ਰਾਪਤ ਨਹੀਂ ਹੁੰਦਾ ਹੈ, ਤਾਂ ਕਰਦਾਤਾ ਨੂੰ ਇੱਕ ਦਿਨ ਉਡੀਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ CRN ਦੀ ਸਥਿਤੀ ਹਾਲੇ ਵੀ ਅੱਪਡੇਟ ਨਹੀਂ ਹੁੰਦੀ ਹੈ, ਤਾਂ ਕਰਦਾਤਾ ਨੂੰ ਬੈਂਕ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

33. ਡੈਬਿਟ ਕਾਰਡ ਵਿਧੀ ਕੀ ਹੈ?

ਇਸ ਵਿਧੀ ਵਿੱਚ, ਚੁਣੇ ਹੋਏ ਅਧਿਕਾਰਤ ਬੈਂਕਾਂ ਦੇ ਡੈਬਿਟ ਕਾਰਡ ਰਾਹੀਂ ਭੁਗਤਾਨ ਕੀਤਾ ਜਾ ਸਕਦਾ ਹੈ ਜੋ ਆਪਣੇ ਡੈਬਿਟ ਕਾਰਡਾਂ ਰਾਹੀਂ ਕਰ ਇਕੱਠਾ ਕਰਨ ਦੀ ਪੇਸ਼ਕਸ਼ ਕਰਦੇ ਹਨ। ਇਸ ਵਿਧੀ ਰਾਹੀਂ ਕਰ ਭੁਗਤਾਨ ਕਰਨ ਲਈ ਕੋਈ ਲੈਣ-ਦੇਣ ਫ਼ੀਸ ਲਾਗੂ ਨਹੀਂ ਹੈ। ਹੋਰ ਬੈਂਕਾਂ ਦੇ ਡੈਬਿਟ ਕਾਰਡ ਲਈ, ਕਿਰਪਾ ਕਰਕੇ “ਭੁਗਤਾਨ ਗੇਟਵੇ” ਵਿਧੀ ਦੀ ਵਰਤੋਂ ਕਰੋ। ਹਾਲਾਂਕਿ, ਭੁਗਤਾਨ ਗੇਟਵੇ ਵਿਧੀ ਦੇ ਤਹਿਤ ਵਾਧੂ ਭੁਗਤਾਨ ਗੇਟਵੇ ਖਰਚੇ ਲਾਗੂ ਹੋ ਸਕਦੇ ਹਨ।

34. ਕੀ ਇਸ ਵਿਧੀ ਤਹਿਤ ਭੁਗਤਾਨ ਕਰਨ ਲਈ ਸਾਰੇ ਚੁਣੇ ਹੋਏ ਅਧਿਕਾਰਤ ਬੈਂਕਾਂ ਦੇ ਡੈਬਿਟ ਕਾਰਡ ਵਰਤੇ ਜਾ ਸਕਦੇ ਹਨ?

ਇਸ ਵਿਧੀ ਵਿੱਚ, ਉਹਨਾਂ ਚੁਣੇ ਹੋਏ ਅਧਿਕਾਰਤ ਬੈਂਕਾਂ ਦੇ ਡੈਬਿਟ ਕਾਰਡ ਰਾਹੀਂ ਭੁਗਤਾਨ ਕੀਤਾ ਜਾ ਸਕਦਾ ਹੈ ਜੋ ਆਪਣੇ ਡੈਬਿਟ ਕਾਰਡਾਂ ਰਾਹੀਂ ਵਸੂਲੀ ਦੀ ਸਹੂਲਤ ਦੇ ਰਹੇ ਹਨ। ਹੋਰ ਬੈਂਕਾਂ ਦੇ ਡੈਬਿਟ ਕਾਰਡ ਲਈ, ਕਿਰਪਾ ਕਰਕੇ "ਭੁਗਤਾਨ ਗੇਟਵੇ" ਵਿਧੀ ਦੀ ਵਰਤੋਂ ਕਰੋ।

35. ਕੀ ਕਰ ਭੁਗਤਾਨ ਔਫਲਾਈਨ ਵਿਧੀ ਰਾਹੀਂ ਕੀਤੇ ਜਾ ਸਕਦੇ ਹਨ?

ਹਾਂ, ਕਰ ਭੁਗਤਾਨ ਬੈਂਕ ਵਿੱਚ ਭੁਗਤਾਨ (ਕਾਊਂਟਰ 'ਤੇ) ਅਤੇ ਬੈਂਕ ਕਾਊਂਟਰ 'ਤੇ RTGS/NEFT ਵਿਧੀ ਰਾਹੀਂ ਕੀਤਾ ਜਾ ਸਕਦਾ ਹੈ। ਹਾਲਾਂਕਿ, ਚਲਾਨ (CRN) ਸਿਰਫ਼ ਈ-ਫਾਈਲਿੰਗ ਪੋਰਟਲ ਦੀ ਈ-ਭੁਗਤਾਨ ਕਰ ਸੁਵਿਧਾ ਤੋਂ ਤਿਆਰ ਕਰਨ ਦੀ ਲੋੜ ਹੈ। ਔਫਲਾਈਨ ਵਿਧੀ ਦੇ ਤਹਿਤ ਕਰਾਂ ਦੇ ਭੁਗਤਾਨ ਲਈ ਕੋਈ ਵੀ ਹੱਥੀਂ ਭਰਿਆ ਚਲਾਨ ਫਾਰਮ (CRN) ਵੈਧ ਨਹੀਂ ਹੈ।

ਨੋਟ ਕਰੋ ਕਿ ਕਰ ਭੁਗਤਾਨ ਦੀ ਬੈਂਕ ਵਿਧੀ ਦੀ ਵਰਤੋਂ ਕਰਦਾਤਾ ਦੁਆਰਾ ਇੱਕ ਕੰਪਨੀ ਜਾਂ ਇੱਕ ਵਿਅਕਤੀ (ਇੱਕ ਕੰਪਨੀ ਤੋਂ ਇਲਾਵਾ) ਦੁਆਰਾ ਨਹੀਂ ਕੀਤੀ ਜਾ ਸਕਦੀ ਜਿਸ 'ਤੇ ਆਮਦਨ-ਕਰ ਕਾਨੂੰਨ, 2025 ਦੀ ਧਾਰਾ 63 (ਕਰਦਾਤਾਵਾਂ ਨੂੰ ਆਪਣੇ ਖਾਤੇ ਦਾ ਆਡਿਟ ਕਰਵਾਉਣਾ ਜ਼ਰੂਰੀ ਹੈ) ਦੇ ਉਪਬੰਧ ਨਿਯਮ 333 ਦੇ ਅਨੁਸਾਰ ਲਾਗੂ ਹੁੰਦੇ ਹਨ।

36. ਕੀ ਕੋਈ ਕਰਦਾਤਾ ਕਿਸੇ ਵੀ ਬੈਂਕ ਦੀ ਕਿਸੇ ਵੀ ਸ਼ਾਖਾ ਵਿੱਚ ਓਵਰ ਦ ਕਾਊਂਟਰ (OTC) ਦੇ ਤਹਿਤ ਭੁਗਤਾਨ ਕਰ ਸਕਦਾ ਹੈ?

ਓਵਰ ਦ ਕਾਊਂਟਰ ਵਿਧੀ (OTC) ਵਿੱਚ, ਕਰਦਾਤਾ ਸਿਰਫ਼ CRN ਜਨਰੇਸ਼ਨ ਦੇ ਸਮੇਂ ਚੁਣੇ ਗਏ ਅਧਿਕਾਰਤ ਬੈਂਕ ਦੀ ਕਿਸੇ ਵੀ ਸ਼ਾਖਾ ਵਿੱਚ ਔਫਲਾਈਨ ਵਿਧੀ (ਚੈੱਕ/ਡਿਮਾਂਡ ਡਰਾਫਟ/ਨਕਦ) ਵਿੱਚ ਕਰ ਭੁਗਤਾਨ ਕਰ ਸਕਦਾ ਹੈ। ਇਸ ਵਿਧੀ ਰਾਹੀਂ ਕਰ ਭੁਗਤਾਨ ਕਰਨ ਲਈ ਕੋਈ ਲੈਣ-ਦੇਣ ਫੀਸ ਲਾਗੂ ਨਹੀਂ ਹੈ।

ਅਧਿਕਾਰਤ ਬੈਂਕਾਂ ਤੋਂ ਇਲਾਵਾ ਹੋਰ ਬੈਂਕਾਂ ਲਈ, ਕਰਦਾਤਾ ਕੋਲ RTGS/NEFT ਵਿਧੀ ਰਾਹੀਂ ਭੁਗਤਾਨ ਕਰਨ ਦਾ ਵਿਕਲਪ ਹੁੰਦਾ ਹੈ।

37. ਕੀ ਕੋਈ ਕਰਦਾਤਾ ਚੈੱਕ ਜਾਂ ਡਿਮਾਂਡ ਡਰਾਫਟ ਰਾਹੀਂ ਸਿੱਧੇ ਕਰ ਦਾ ਭੁਗਤਾਨ ਕਰ ਸਕਦਾ ਹੈ? ਕੀ ਇਹਨਾਂ ਸਾਧਨਾਂ ਲਈ ਮਨਜ਼ੂਰ ਰਕਮ ਦੀ ਕੋਈ ਸੀਮਾ ਹੈ?

ਹਾਂ, ਕਰਦਾਤਾ ਬੈਂਕ ਵਿੱਚ ਭੁਗਤਾਨ ਕਰਨ ਦੇ ਢੰਗ ਦੀ ਵਰਤੋਂ ਕਰਕੇ ਚੈੱਕ/ਡਿਮਾਂਡ ਡਰਾਫਟ ਰਾਹੀਂ ਭੁਗਤਾਨ ਕਰ ਸਕਦਾ ਹੈ। ਆਮਦਨ ਕਰ ਵਿਭਾਗ ਡਿਮਾਂਡ ਡਰਾਫਟ/ਚੈੱਕ ਰਾਹੀਂ ਕੀਤੇ ਜਾਣ ਵਾਲੇ ਕਰ ਭੁਗਤਾਨ ਦੀ ਰਕਮ 'ਤੇ ਕੋਈ ਸੀਮਾ ਨਹੀਂ ਲਗਾਉਂਦਾ ਹੈ। ਹਾਲਾਂਕਿ, ਸੰਬੰਧਿਤ ਅਧਿਕਾਰਤ ਬੈਂਕ ਦੀ ਅੰਦਰੂਨੀ ਨੀਤੀ ਦੇ ਆਧਾਰ 'ਤੇ ਇਹਨਾਂ ਉਪ-ਵਿਧੀਆਂ ਰਾਹੀਂ ਕਰ ਭੁਗਤਾਨ ਕਰਨ ਦੀ ਇੱਕ ਸੀਮਾ ਹੋ ਸਕਦੀ ਹੈ।

38. ਕੀ ਕੋਈ ਕਰਦਾਤਾ ਨਕਦੀ ਰਾਹੀਂ ਭੁਗਤਾਨ ਕਰ ਸਕਦਾ ਹੈ? ਕੀ ਨਕਦੀ ਲੈਣ-ਦੇਣ 'ਤੇ ਕੋਈ ਸੀਮਾ ਦੀ ਇਜਾਜ਼ਤ ਹੈ?

ਹਾਂ, ਕਰਦਾਤਾ ਓਵਰ ਦ ਕਾਊਂਟਰ (OTC) ਦੀ ਵਰਤੋਂ ਕਰਕੇ ਨਕਦੀ ਰਾਹੀਂ ਭੁਗਤਾਨ ਕਰ ਸਕਦਾ ਹੈ। ਹਾਲਾਂਕਿ, ਨਕਦੀ ਰਾਹੀਂ ਕਰ ਭੁਗਤਾਨ ਪ੍ਰਤੀ ਚਲਾਨ ਫਾਰਮ (CRN) ਦੀ ਵੱਧ ਤੋਂ ਵੱਧ ਰਕਮ 10,000 ਰੁਪਏ ਤੱਕ ਸੀਮਿਤ ਹੈ।

39. ਓਵਰ ਦ ਕਾਊਂਟਰ (OTC) ਰਾਹੀਂ ਕਰ ਭੁਗਤਾਨ ਕਰਨ ਦੀ ਪ੍ਰਕਿਰਿਆ ਕੀ ਹੈ?

ਓਵਰ ਦ ਕਾਊਂਟਰ (OTC) ਵਿਧੀ ਰਾਹੀਂ ਕਰ ਭੁਗਤਾਨ ਕਰਨ ਲਈ, ਚਲਾਨ ਫਾਰਮ (CRN) ਤਿਆਰ ਕਰਦੇ ਸਮੇਂ, ਕਰਦਾਤਾ ਨੂੰ ਅਧਿਕਾਰਤ ਬੈਂਕਾਂ ਦੀ ਸੂਚੀ ਵਿੱਚੋਂ ਬੈਂਕ ਦੀ ਚੋਣ ਕਰਨੀ ਪੈਂਦੀ ਹੈ ਜਿਸ ਰਾਹੀਂ ਭੁਗਤਾਨ ਕਰਨ ਦਾ ਪ੍ਰਸਤਾਵ ਹੈ। ਚਲਾਨ ਫਾਰਮ (CRN) ਤਿਆਰ ਕਰਨ ਤੋਂ ਬਾਅਦ, ਕਰਦਾਤਾ ਨੂੰ ਭੁਗਤਾਨ ਮਾਧਿਅਮ (ਚੈੱਕ/ਡਿਮਾਂਡ ਡਰਾਫਟ/ਨਕਦ) ਦੇ ਨਾਲ ਚੁਣੇ ਹੋਏ ਅਧਿਕਾਰਤ ਬੈਂਕ ਦੀ ਸ਼ਾਖਾ ਵਿੱਚ ਚਲਾਨ ਫਾਰਮ (CRN) ਦੀ ਇੱਕ ਪ੍ਰਿੰਟ ਕੀਤੀ ਅਤੇ ਹਸਤਾਖਰ ਕੀਤੀ ਕਾਪੀ ਲੈ ਕੇ ਜਾਣ ਦੀ ਲੋੜ ਹੁੰਦੀ ਹੈ।

40. ਓਵਰ ਦ ਕਾਊਂਟਰ (OTC) ਬੈਂਕ ਵਿੱਚ ਭੁਗਤਾਨ ਕਰੋ ਵਿਧੀ ਦੇ ਤਹਿਤ ਬਣਾਏ ਗਏ ਚਲਾਨ ਫਾਰਮ (CRN) ਦੀ ਵੈਧਤਾ ਮਿਆਦ ਕੀ ਹੈ?

ਚਲਾਨ ਫਾਰਮ (CRN) ਦੀ ਵੈਧਤਾ ਮਿਆਦ ਇਸਦੇ ਜਨਰੇਸ਼ਨ ਦੀ ਮਿਤੀ ਤੋਂ 15 ਦਿਨਾਂ ਬਾਅਦ ਹੁੰਦੀ ਹੈ ਭਾਵ ਜੇਕਰ CRN 1 ਅਪ੍ਰੈਲ ਨੂੰ ਤਿਆਰ ਕੀਤਾ ਜਾਂਦਾ ਹੈ, ਤਾਂ ਇਹ 16 ਅਪ੍ਰੈਲ ਤੱਕ ਵੈਧ ਰਹੇਗਾ। ਕਰਦਾਤਾ ਨੂੰ ਇਸ ਸਮਾਂ ਸੀਮਾ ਦੇ ਅੰਦਰ ਚੁਣੇ ਹੋਏ ਅਧਿਕਾਰਤ ਬੈਂਕ ਦੀ ਸ਼ਾਖਾ ਵਿੱਚ ਭੁਗਤਾਨ ਮਾਧਿਅਮ ਪੇਸ਼ ਕਰਨ ਦੀ ਲੋੜ ਹੁੰਦੀ ਹੈ। ਜੇਕਰ ਕਰਦਾਤਾ ਚਲਾਨ ਫਾਰਮ (CRN) 'ਤੇ ਦੱਸੀ ਗਈ ਵੈਧਤਾ ਮਿਆਦ ਦੇ ਅੰਦਰ ਅਧਿਕਾਰਤ ਬੈਂਕ ਕੋਲ ਭੁਗਤਾਨ ਮਾਧਿਅਮ ਵਜੋਂ ਚੈੱਕ/ਡਿਮਾਂਡ ਡਰਾਫਟ ਜਮ੍ਹਾਂ ਕਰਵਾਉਂਦਾ ਹੈ, ਤਾਂ ਚਲਾਨ ਵੈਧਤਾ ਮਿਤੀ 90 ਦਿਨਾਂ ਦੀ ਹੋਰ ਮਿਆਦ ਲਈ ਵਧਾਈ ਜਾਵੇਗੀ।

41. ਜੇਕਰ ਭੁਗਤਾਨ ਚੈੱਕ/ਡਿਮਾਂਡ ਡਰਾਫਟ ਰਾਹੀਂ ਓਵਰ ਦ ਕਾਊਂਟਰ (OTC) ਵਿਧੀ ਰਾਹੀਂ ਕੀਤਾ ਜਾਂਦਾ ਹੈ, ਤਾਂ ਕਰਾਂ ਦੇ ਭੁਗਤਾਨ ਦੀ ਮਿਤੀ ਕਿਹੜੀ ਮਿਤੀ ਮੰਨੀ ਜਾਵੇਗੀ?

ਜੇਕਰ ਕਰ ਭੁਗਤਾਨ ਚੈੱਕ/ਡਿਮਾਂਡ ਡਰਾਫਟ ਰਾਹੀਂ ਬੈਂਕ ਵਿੱਚ ਭੁਗਤਾਨ ਕਰੋ ਵਿਧੀ ਰਾਹੀਂ ਕੀਤਾ ਜਾਂਦਾ ਹੈ, ਤਾਂ ਬੈਂਕ ਸ਼ਾਖਾ ਵਿੱਚ ਦਸਤਾਵੇਜ਼ ਪੇਸ਼ ਕਰਨ ਦੀ ਮਿਤੀ ਨੂੰ ਕਰ ਭੁਗਤਾਨ ਦੀ ਮਿਤੀ ਮੰਨਿਆ ਜਾਵੇਗਾ।

42. ਕਰਦਾਤਾ ਦੁਆਰਾ RTGS/NEFT ਵਿਧੀ ਰਾਹੀਂ ਕਰ ਭੁਗਤਾਨ ਕਰਨ ਲਈ ਕਿਹੜੇ ਬੈਂਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ?

ਇਸ ਵਿਧੀ ਵਿੱਚ, ਕਰਾਂ ਦਾ ਭੁਗਤਾਨ ਕਿਸੇ ਵੀ ਬੈਂਕ ਰਾਹੀਂ ਕੀਤਾ ਜਾ ਸਕਦਾ ਹੈ ਜੋ ਕਰ ਭੁਗਤਾਨ ਲਈ RTGS/NEFT ਸੇਵਾਵਾਂ ਪ੍ਰਦਾਨ ਕਰਦੀ ਹੈ।

43. ਕੀ RTGS/NEFT ਰਾਹੀਂ ਕਰ ਭੁਗਤਾਨ ਕਰਨ ਲਈ ਕੋਈ ਵਾਧੂ ਖਰਚਾ/ਫ਼ੀਸ ਹੈ?

ਬੈਂਕ ਖਰਚੇ, ਜੇਕਰ ਲਾਗੂ ਹੁੰਦੇ ਹਨ, ਤਾਂ ਸਬੰਧਤ ਮੂਲ ਬੈਂਕ (ਉਹ ਬੈਂਕ ਜਿਸ ਰਾਹੀਂ ਕਰ ਭੁਗਤਾਨ ਲਾਭਪਾਤਰੀ ਦੇ ਖਾਤੇ ਵਿੱਚ ਕੀਤਾ ਜਾਵੇਗਾ) ਦੁਆਰਾ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਹੋਣਗੇ। ਬੈਂਕ ਖਰਚੇ ਮੈਂਡੇਟ ਫਾਰਮ ਵਿੱਚ ਦਰਸਾਈ ਗਈ ਕਰ ਰਕਮ ਤੋਂ ਵੱਧ ਹੋਣਗੇ, ਅਤੇ ਇਹ ਖਰਚੇ ਕਿਸੇ ਵੀ ਤਰ੍ਹਾਂ ਆਮਦਨ ਕਰ ਵਿਭਾਗ ਨੂੰ ਲਾਭ ਨਹੀਂ ਪਹੁੰਚਾਉਂਦੇ।

44. ਕੀ ਮੈਂ RTGS/NEFT ਵਿਧੀ ਦੇ ਤਹਿਤ ਨਕਦ ਭੁਗਤਾਨ ਕਰ ਸਕਦਾ ਹਾਂ?

ਨਹੀਂ, ਕਰਦਾਤਾ ਇਸ ਵਿਧੀ ਦੇ ਤਹਿਤ ਭੁਗਤਾਨ ਕਰਨ ਲਈ ਨਕਦੀ ਦੀ ਵਰਤੋਂ ਨਹੀਂ ਕਰ ਸਕਦਾ।

45. RTGS/NEFT ਵਿਧੀ ਦੇ ਤਹਿਤ ਕਰ ਭੁਗਤਾਨ ਕਰਨ ਦੀ ਪ੍ਰਕਿਰਿਆ ਕੀ ਹੈ?

ਇਸ ਵਿਧੀ ਵਿੱਚ, ਇੱਕ ਮੈਂਡੇਟ ਫਾਰਮ ਤਿਆਰ ਕੀਤਾ ਜਾਂਦਾ ਹੈ ਜਿਸ ਵਿੱਚ ਲਾਭਪਾਤਰੀ ਖਾਤੇ ਬਾਰੇ ਜਾਣਕਾਰੀ ਹੁੰਦੀ ਹੈ ਜਿਸ ਵਿੱਚ ਕਰ ਭੇਜਣ ਦੀ ਲੋੜ ਹੁੰਦੀ ਹੈ। ਕਰਦਾਤਾ ਨੂੰ ਪ੍ਰਿੰਟ ਕੀਤਾ ਅਤੇ ਹਸਤਾਖਰ ਕੀਤਾ ਮੈਂਡੇਟ ਫਾਰਮ ਲੈਣਾ ਪੈਂਦਾ ਹੈ ਅਤੇ ਇਸਨੂੰ ਭੁਗਤਾਨ ਮਾਧਿਅਮ (ਚੈੱਕ/ਡੀਡੀ) ਦੇ ਨਾਲ ਬੈਂਕ ਵਿੱਚ ਜਮ੍ਹਾ ਕਰਨਾ ਪੈਂਦਾ ਹੈ।

ਕਰਦਾਤਾ ਇਸ ਵਿਧੀ ਰਾਹੀਂ ਕਰ ਭੁਗਤਾਨ ਭੇਜਣ ਲਈ ਆਪਣੇ ਬੈਂਕ ਦੀ ਨੈੱਟ ਬੈਂਕਿੰਗ ਸਹੂਲਤ ਦੀ ਵਰਤੋਂ ਵੀ ਕਰ ਸਕਦੇ ਹਨ, ਲਾਭਪਾਤਰੀ ਨੂੰ ਮੈਂਡੇਟ ਫਾਰਮ ਵਿੱਚ ਉਪਲਬਧ ਜਾਣਕਾਰੀ ਨਾਲ ਜੋੜ ਕੇ ਅਤੇ ਰਕਮ ਨੂੰ ਸ਼ਾਮਲ ਕੀਤੇ ਖਾਤੇ ਵਿੱਚ ਟ੍ਰਾਂਸਫਰ ਕਰਕੇ ਕਰ ਭੇਜ ਸਕਦੇ ਹਨ।

46. ਕੀ ਨੈੱਟ ਬੈਂਕਿੰਗ ਸਹੂਲਤ ਦੀ ਵਰਤੋਂ ਕਰਕੇ ਕਰ ਭੁਗਤਾਨ ਲਈ RTGS/NEFT ਕੀਤਾ ਜਾ ਸਕਦਾ ਹੈ?

ਕਰਦਾਤਾ ਇਸ ਵਿਧੀ ਦੇ ਤਹਿਤ ਭੁਗਤਾਨ ਕਰਨ ਲਈ ਆਪਣੇ ਬੈਂਕ ਖਾਤੇ (ਜੇਕਰ ਉਨ੍ਹਾਂ ਦੇ ਬੈਂਕ ਦੁਆਰਾ ਅਜਿਹੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ) ਦੀ ਨੈੱਟ ਬੈਂਕਿੰਗ ਦੀ ਵਰਤੋਂ ਵੀ ਕਰ ਸਕਦੇ ਹਨ, ਲਾਭਪਾਤਰੀ ਨੂੰ ਮੈਂਡੇਟ ਫਾਰਮ ਵਿੱਚ ਉਪਲਬਧ ਜਾਣਕਾਰੀ ਨਾਲ ਜੋੜ ਕੇ ਅਤੇ ਰਕਮ ਨੂੰ ਸ਼ਾਮਲ ਕੀਤੇ ਖਾਤੇ ਵਿੱਚ ਟ੍ਰਾਂਸਫਰ ਕਰਕੇ ਕਰ ਭੇਜ ਸਕਦੇ ਹਨ।

47. ਮੈਂਡੇਟ ਫਾਰਮ ਕੀ ਹੈ? ਇਹ ਕਦੋਂ ਲੋੜੀਂਦਾ ਹੈ?

ਮੈਂਡੇਟ ਫਾਰਮ ਉਦੋਂ ਤਿਆਰ ਹੁੰਦਾ ਹੈ ਜਦੋਂ ਕੋਈ ਕਰਦਾਤਾ ਕਰ ਭੁਗਤਾਨ ਦੇ ਢੰਗ ਵਜੋਂ RTGS/NEFT ਚੁਣਦਾ ਹੈ। ਇਸ ਵਿੱਚ ਲਾਭਪਾਤਰੀ ਖਾਤੇ ਬਾਰੇ ਵੇਰਵੇ ਹੋਣਗੇ ਜਿਸ ਵਿੱਚ ਕਰ ਭੇਜਣਾ ਹੈ।

48. ਕਰਦਾਤਾ ਦੁਆਰਾ RTGS/NEFT ਵਿਧੀ ਦੇ ਤਹਿਤ ਭੁਗਤਾਨ ਕਰਨ ਲਈ ਤਿਆਰ ਕੀਤੇ ਗਏ ਮੈਂਡੇਟ ਫਾਰਮ ਦੀ ਵੈਧਤਾ ਮਿਆਦ ਕੀ ਹੈ?

ਮੈਂਡੇਟ ਫਾਰਮ ਦੇ ਜਨਰੇਟ ਹੋਣ ਦੀ ਮਿਤੀ ਤੋਂ ਬਾਅਦ ਇਸਦੀ ਵੈਧਤਾ ਦੀ ਮਿਆਦ 15 ਦਿਨਾਂ ਦੀ ਹੁੰਦੀ ਹੈ। RTGS/ NEFT ਰਾਹੀਂ ਭੇਜੀ ਗਈ ਰਕਮ ਮੈਂਡੇਟ ਫਾਰਮ 'ਤੇ ਦੱਸੀ ਗਈ "ਤੱਕ ਵੈਧ" ਮਿਤੀ ਨੂੰ ਜਾਂ ਉਸ ਤੋਂ ਪਹਿਲਾਂ ਨਿਰਧਾਰਤ ਬੈਂਕ (ਭਾਰਤੀ ਰਿਜ਼ਰਵ ਬੈਂਕ) ਤੱਕ ਪਹੁੰਚਣੀ ਚਾਹੀਦੀ ਹੈ। ਕਿਸੇ ਵੀ ਦੇਰੀ ਦੇ ਮਾਮਲੇ ਵਿੱਚ, RTGS/ NEFT ਲੈਣ-ਦੇਣ ਨੂੰ ਭੇਜਣ ਵਾਲੇ ਖਾਤੇ ਵਿੱਚ ਵਾਪਸ ਕਰ ਦਿੱਤਾ ਜਾਵੇਗਾ। ਇਹ ਭੇਜਣ ਵਾਲੇ ਬੈਂਕ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਇਹ ਯਕੀਨੀ ਬਣਾਏ ਕਿ RTGS/ NEFT ਰਾਹੀਂ ਭੇਜੀ ਰਕਮ "ਤੱਕ ਵੈਧ" ਮਿਤੀ ਤੋਂ ਕਾਫ਼ੀ ਪਹਿਲਾਂ ਲਾਭਪਾਤਰੀ ਦੇ ਖਾਤੇ ਵਿੱਚ ਪਹੁੰਚ ਜਾਵੇ ਅਤੇ ਕਿਸੇ ਵੀ ਦੇਰੀ ਲਈ ਨਾ ਤਾਂ ਆਮਦਨ ਕਰ ਵਿਭਾਗ ਅਤੇ ਨਾ ਹੀ ਭਾਰਤੀ ਰਿਜ਼ਰਵ ਬੈਂਕ ਜ਼ਿੰਮੇਵਾਰ ਹੋਵੇਗਾ।

49. ਕੀ ਮੂਲ ਬੈਂਕ/ਕਰਦਾਤਾ ਨੂੰ ਕਰ ਭੁਗਤਾਨ ਕਰਨ ਲਈ ਮੈਂਡੇਟ ਫਾਰਮ ਵਿੱਚ ਦੱਸੇ ਗਏ ਵੇਰਵੇ ਹੱਥੀਂ ਦਰਜ ਕਰਨ ਦੀ ਲੋੜ ਹੈ?

ਹਾਂ, ਇਹ ਮੂਲ ਬੈਂਕ/ਕਰਦਾਤਾ (ਔਨਲਾਈਨ ਟ੍ਰਾਂਸਫਰ ਦੇ ਮਾਮਲੇ ਵਿੱਚ) ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ RTGS/NEFT ਲੈਣ-ਦੇਣ ਕਰਦੇ ਸਮੇਂ ਮੈਂਡੇਟ ਫਾਰਮ ਵਿੱਚ ਦੱਸੇ ਗਏ ਸਹੀ ਵੇਰਵੇ ਦਰਜ ਕਰੇ। ਕਿਸੇ ਵੀ ਅੰਤਰ ਦੀ ਸਥਿਤੀ ਵਿੱਚ, RTGS/NEFT ਲੈਣ-ਦੇਣ ਨੂੰ ਰੱਦ ਕੀਤਾ ਜਾ ਸਕਦਾ ਹੈ ਅਤੇ ਨਾ ਤਾਂ ਆਮਦਨ ਕਰ ਵਿਭਾਗ ਅਤੇ ਨਾ ਹੀ ਭਾਰਤੀ ਰਿਜ਼ਰਵ ਬੈਂਕ ਅਜਿਹੇ ਅੰਤਰ ਤੋਂ ਪੈਦਾ ਹੋਣ ਵਾਲੇ ਕਿਸੇ ਵੀ ਨਤੀਜੇ ਲਈ ਜ਼ਿੰਮੇਵਾਰ ਹੋਵੇਗਾ।

50. ਕਰਦਾਤਾ ਕਿਹੜੇ ਮਾਧਿਅਮਾਂ ਦੁਆਰਾ ਭੁਗਤਾਨ ਗੇਟਵੇ ਰਾਹੀਂ ਕਰ ਭੁਗਤਾਨ ਕਰ ਸਕਦਾ ਹੈ?

ਭੁਗਤਾਨ ਗੇਟਵੇ ਭੁਗਤਾਨ ਦਾ ਇੱਕ ਹੋਰ ਤਰੀਕਾ ਹੈ ਜੋ ਕਰਦਾਤਾ ਨੂੰ ਚੁਣੇ ਹੋਏ ਬੈਂਕਾਂ ਦੇ ਹੇਠ ਲਿਖੇ ਮਾਧਿਅਮਾਂ ਦੀ ਵਰਤੋਂ ਕਰਕੇ ਕਰ ਭੁਗਤਾਨ ਕਰਨ ਦੇ ਯੋਗ ਬਣਾਉਂਦਾ ਹੈ ਜੋ ਈ-ਫਾਈਲਿੰਗ ਪੋਰਟਲ 'ਤੇ ਈ-ਭੁਗਤਾਨ ਕਰ ਸੇਵਾ ਨਾਲ ਜੁੜੇ ਹੋਏ ਭੁਗਤਾਨ ਗੇਟਵੇ ਨਾਲ ਜੁੜੇ ਹੋਏ ਹਨ:

  1. ਨੈੱਟ ਬੈਂਕਿੰਗ
  2. ਡੈਬਿਟ ਕਾਰਡ
  3. ਕ੍ਰੈਡਿਟ ਕਾਰਡ
  4. UPI

ਨੋਟ: ਕਿਸੇ ਅਧਿਕਾਰਤ ਬੈਂਕ ਰਾਹੀਂ ਡੈਬਿਟ ਕਾਰਡ ਅਤੇ ਨੈੱਟ ਬੈਂਕਿੰਗ ਵਿਧੀ ਦੀ ਵਰਤੋਂ ਕਰਕੇ ਸਿੱਧੇ ਕਰ ਦਾ ਭੁਗਤਾਨ ਕਰਨਾ ਵੀ ਸੰਭਵ ਹੈ।

51. ਭੁਗਤਾਨ ਗੇਟਵੇ ਰਾਹੀਂ ਕਰ ਭੁਗਤਾਨ ਕਰਨ ਦੀ ਫੀਸ ਕੀ ਹੈ? ਕੀ ਕਰ ਦੀ ਰਕਮ ਵਿੱਚ ਭੁਗਤਾਨ ਗੇਟਵੇ ਫੀਸ ਸ਼ਾਮਲ ਹੋਵੇਗੀ?

ਭੁਗਤਾਨ ਗੇਟਵੇ ਤਰੀਕੇ ਰਾਹੀਂ ਕਰ ਭੁਗਤਾਨ ਕਰਨ ਦੀ ਫੀਸ/ਸੇਵਾ ਖਰਚੇ ਬੈਂਕ ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਅਤੇ ਇਸ ਸਬੰਧ ਵਿੱਚ RBI ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਹੋਣਗੇ। ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਈ-ਫਾਈਲਿੰਗ ਪੋਰਟਲ/ਆਮਦਨ ਕਰ ਵਿਭਾਗ ਅਜਿਹੀ ਕੋਈ ਫੀਸ ਨਹੀਂ ਲੈਂਦਾ। ਅਜਿਹਾ ਖਰਚਾ/ਫੀਸ ਬੈਂਕ/ਭੁਗਤਾਨ ਗੇਟਵੇ ਨੂੰ ਜਾਵੇਗੀ ਅਤੇ ਇਹ ਕਰ ਦੀ ਰਕਮ ਤੋਂ ਵੱਖਰੀ ਹੋਵੇਗੀ। ਹਾਲਾਂਕਿ, ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਰੁਪੇ (RuPay) ਦੁਆਰਾ ਸੰਚਾਲਿਤ ਡੈਬਿਟ ਕਾਰਡ, ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) (BHIM-UPI), ਅਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ ਕੁਇੱਕ ਰਿਸਪੌਂਸ ਕੋਡ (UPI QR Code) (BHIM-UPI QR Code) ਰਾਹੀਂ ਕੀਤੇ ਗਏ ਭੁਗਤਾਨਾਂ 'ਤੇ ਅਜਿਹੀ ਕੋਈ ਫੀਸ/ਮਰਚੈਂਟ ਡਿਸਕਾਊਂਟ ਰੇਟ (MDR) ਖਰਚਾ ਨਹੀਂ ਲਗਾਇਆ ਜਾਵੇਗਾ।

ਇਸ ਤੋਂ ਇਲਾਵਾ, ਪੋਰਟਲ ਦਾ 'ਭੁਗਤਾਨ ਗੇਟਵੇ' ਭੁਗਤਾਨ ਵਿਧੀ ਉਹਨਾਂ ਸਾਰੇ ਬੈਂਕਾਂ ਲਈ ਲੈਣ-ਦੇਣ ਫੀਸਾਂ ਦੀ ਸੂਚੀ ਦਰਸਾਉਦੀ ਹੈ ਜੋ ਭੁਗਤਾਨ ਗੇਟਵੇ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਨ।

52. ਭੁਗਤਾਨ ਗੇਟਵੇ ਰਾਹੀਂ ਕੀਤੇ ਗਏ ਕਰ ਭੁਗਤਾਨ ਲਈ ਪੁੱਛਗਿੱਛ ਕਿਵੇਂ ਕੀਤੀ ਜਾਵੇ ਜਿਸਦੀ ਕੋਈ ਪੁਸ਼ਟੀ ਨਹੀਂ ਹੋਈ ਹੈ? ਕਿਸ ਅਥਾਰਟੀ ਨਾਲ ਸੰਪਰਕ ਕਰਨ ਦੀ ਲੋੜ ਹੈ?

ਜੇਕਰ ਕਰਦਾਤਾ ਦੇ ਖਾਤੇ ਵਿੱਚੋਂ ਕਟੌਤੀ ਕੀਤੀ ਜਾਂਦੀ ਹੈ ਜਾਂ ਕ੍ਰੈਡਿਟ ਕਾਰਡ ਤੋਂ ਖਰਚਾ ਕੱਟਿਆ ਜਾਂਦਾ ਹੈ ਪਰ CRN ਦੀ ਸਥਿਤੀ "ਭੁਗਤਾਨ ਹੋ ਗਿਆ" ਵਿੱਚ ਅੱਪਡੇਟ ਨਹੀਂ ਕੀਤੀ ਜਾਂਦੀ ਹੈ, ਤਾਂ ਕਰਦਾਤਾ 30 ਮਿੰਟਾਂ ਬਾਅਦ CRN ਦੀ ਸਥਿਤੀ ਦੀ ਦੁਬਾਰਾ ਜਾਂਚ ਕਰ ਸਕਦਾ ਹੈ ਕਿਉਂਕਿ ਭੁਗਤਾਨ ਗੇਟਵੇ ਤੋਂ ਈ-ਫਾਈਲਿੰਗ ਪੋਰਟਲ 'ਤੇ ਜਵਾਬ ਪ੍ਰਾਪਤ ਹੋਣ ਤੋਂ ਬਾਅਦ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ। ਜੇਕਰ, ਉਕਤ ਸਮੇਂ ਦੌਰਾਨ ਅਜਿਹਾ ਕੋਈ ਜਵਾਬ ਪ੍ਰਾਪਤ ਨਹੀਂ ਹੁੰਦਾ ਹੈ, ਤਾਂ ਕਰਦਾਤਾ ਨੂੰ ਇੱਕ ਦਿਨ ਉਡੀਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ CRN ਦੀ ਸਥਿਤੀ ਹਾਲੇ ਵੀ ਅੱਪਡੇਟ ਨਹੀਂ ਕੀਤੀ ਜਾਂਦੀ ਹੈ, ਤਾਂ ਕਰਦਾਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਬੰਧਤ ਭੁਗਤਾਨਕਰਤਾ ਬੈਂਕ ਨਾਲ ਸੰਪਰਕ ਕਰਨ।

53. ਕੀ ਈ-ਫਾਈਲਿੰਗ ਪੋਰਟਲ 'ਤੇ ਈ-ਭੁਗਤਾਨ ਕਰ ਸੇਵਾ ਕੋਲ ਔਨਲਾਈਨ ਕਰ ਭੁਗਤਾਨ ਸਵੀਕਾਰ ਕਰਨ ਲਈ ਇੱਕ ਖਾਸ ਸਮਾਂ ਸੀਮਾ ਹੁੰਦੀ ਹੈ?

ਈ-ਫਾਈਲਿੰਗ ਪੋਰਟਲ 'ਤੇ ਈ-ਭੁਗਤਾਨ ਕਰ ਸੇਵਾ ਰਾਹੀਂ ਔਨਲਾਈਨ ਭੁਗਤਾਨ 24/7 ਉਪਲਬਧ ਹੈ। ਹਾਲਾਂਕਿ, ਤੁਹਾਨੂੰ ਹੋਰ ਜਾਣਕਾਰੀ ਲਈ ਬੈਂਕ ਦੀ ਵੈੱਬਸਾਈਟ 'ਤੇ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।

54. ਮੈਂ ਪਿਛਲੇ ਸਾਲ ਦੇ ਬਕਾਇਆ ਕਰ ਡਿਮਾਂਡ ਦਾ ਭੁਗਤਾਨ ਕਿਵੇਂ ਕਰ ਸਕਦਾ ਹਾਂ?

ਆਮਦਨ ਕਰ ਪੋਰਟਲ ਵਿੱਚ ਲੌਗਇਨ ਕਰਨ ਤੋਂ ਬਾਅਦ ਈ-ਭੁਗਤਾਨ ਕਰ ਸੇਵਾ ਵਿੱਚ ਉਪਲਬਧ 'ਨਿਯਮਤ ਮੁਲਾਂਕਣ ਕਰ ਵਜੋਂ ਡਿਮਾਂਡ ਭੁਗਤਾਨ' ਭੁਗਤਾਨ ਟਾਈਲ ਵਿੱਚ PAN ਅਤੇ AY ਦੇ ਸੁਮੇਲ ਲਈ ਬਕਾਇਆ ਸਾਰੀਆਂ ਕਰ ਮੰਗਾਂ ਆਟੋਮੈਟਿਕਲੀ ਭਰੀਆਂ ਜਾਣਗੀਆਂ। ਸੰਬੰਧਿਤ ਮੰਗ ਨੂੰ ਉਪਲਬਧ ਵੱਖ-ਵੱਖ ਤਰੀਕਿਆਂ ਰਾਹੀਂ ਕਰ ਭੇਜਣ ਲਈ ਚੁਣਿਆ ਜਾ ਸਕਦਾ ਹੈ।
ਨਾਲ ਹੀ, ਕਰਦਾਤਾ ਪ੍ਰੀ-ਲੌਗਇਨ (ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰਨ ਤੋਂ ਪਹਿਲਾਂ) ਜਾਂ ਪੋਸਟ-ਲੌਗਇਨ (ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰਨ ਤੋਂ ਬਾਅਦ) ਸਹੂਲਤ ਰਾਹੀਂ ਡਿਮਾਂਡ ਸੰਦਰਭ ਨੰਬਰ ਤੋਂ ਬਿਨਾਂ ਰੈਗੂਲਰ ਮੁਲਾਂਕਣ ਕਰ (400) ਵਜੋਂ ਡਿਮਾਂਡ ਭੁਗਤਾਨ ਕਰ ਸਕਦਾ ਹੈ।

55. ਕੀ ਮੈਂ ਈ-ਭੁਗਤਾਨ ਕਰ ਪ੍ਰਕਿਰਿਆ ਰਾਹੀਂ ਭੁਗਤਾਨ ਕਰਨ ਦੀ ਬਜਾਏ ਔਨਲਾਈਨ ITR ਫਾਈਲ ਕਰਦੇ ਸਮੇਂ ਸਿੱਧੇ ਤੌਰ 'ਤੇ ਬਕਾਇਆ ਕਰ ਦਾ ਭੁਗਤਾਨ ਕਰ ਸਕਦਾ ਹਾਂ?

ਹਾਂ, ਤੁਸੀਂ ITR ਫਾਈਲ ਕਰਦੇ ਸਮੇਂ ਸਿੱਧੇ ਤੌਰ 'ਤੇ ਬਕਾਇਆ ਕਰ ਦਾ ਭੁਗਤਾਨ ਕਰ ਸਕਦੇ ਹੋ। ਔਨਲਾਈਨ ITR ਪ੍ਰਕਿਰਿਆ ਤੋਂ ਰੀਡਾਇਰੈਕਟ ਹੋਣ 'ਤੇ ਵੇਰਵੇ ਈ-ਭੁਗਤਾਨ ਕਰ ਸੇਵਾ ਵਿੱਚ ਆਪਣੇ-ਆਪ ਭਰੇ ਜਾਂਦੇ ਹਨ। ਚਲਾਨ ਦਾ ਭੁਗਤਾਨ ਕਰਨ ਤੋਂ ਬਾਅਦ, ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਚਲਾਨ ਦਾ ਦਾਅਵਾ ਕਰਨ ਲਈ ITR ਜਮ੍ਹਾਂ ਕਰਨ ਤੋਂ ਪਹਿਲਾਂ ਭੁਗਤਾਨ ਵੇਰਵੇ ਸੰਬੰਧਿਤ ਸ਼ੈਡਿਊਲ ਵਿੱਚ ਬਿਨਾਂ ਕਿਸੇ ਅਸਫਲਤਾ ਦੇ ਭਰੇ ਗਏ ਹਨ।

56. ਭੁਗਤਾਨ ਹਿਸਟਰੀ ਟੈਬ ਦੇ ਅਧੀਨ ਸਫਲਤਾਪੂਰਵਕ ਭੁਗਤਾਨ ਕੀਤੇ ਚਲਾਨ ਕਿੰਨੇ ਸਮੇਂ ਲਈ ਦਿਖਾਏ ਜਾਣਗੇ?

ਅਜਿਹੀ ਕੋਈ ਸਮਾਂ ਸੀਮਾ ਨਹੀਂ ਹੈ। ਹਾਲਾਂਕਿ, ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਰਿਕਾਰਡਾਂ ਲਈ ਚਲਾਨ ਤੁਰੰਤ ਡਾਊਨਲੋਡ ਕਰੋ।

57. ਜੇਕਰ ਬੈਂਕ ਦਾ ਨਾਮ ਡੈਬਿਟ ਕਾਰਡ ਭੁਗਤਾਨ ਵਿਧੀ ਵਿੱਚ ਦਿਖਾਈ ਨਹੀਂ ਦਿੰਦਾ?

ਇਸ ਸਥਿਤੀ ਵਿੱਚ, ਕਰਦਾਤਾ ਉਪਲਬਧਤਾ ਦੇ ਅਨੁਸਾਰ ਦੂਜੇ ਅਧਿਕਾਰਤ ਬੈਂਕ ਦੇ ਡੈਬਿਟ ਕਾਰਡ ਵਿਧੀ ਦੀ ਵਰਤੋਂ ਕਰਕੇ ਭੁਗਤਾਨ ਕਰਨ ਲਈ ਉਪਲਬਧ ਭੁਗਤਾਨ ਗੇਟਵੇ ਵਿਧੀ ਦੀ ਚੋਣ ਕਰ ਸਕਦਾ ਹੈ।

58. ਕਿਹੜੇ ਹਾਲਾਤਾਂ ਵਿੱਚ, ਔਨਲਾਈਨ ਕਰ ਦਾ ਭੁਗਤਾਨ ਕਰਨਾ ਲਾਜ਼ਮੀ ਹੈ?

ਆਮਦਨ ਕਰ ਨਿਯਮ 2026 ਦੇ ਨਿਯਮ 333 ਦੇ ਅਨੁਸਾਰ, ਕਰਦਾਤਾਵਾਂ ਦੀਆਂ ਹੇਠ ਲਿਖੀਆਂ ਸ਼੍ਰੇਣੀਆਂ ਲਈ ਕਰ ਭੁਗਤਾਨ ਔਨਲਾਈਨ ਕਰਨਾ ਲਾਜ਼ਮੀ ਹੈ:-
1. ਹਰੇਕ ਕੰਪਨੀ
2. ਇੱਕ ਵਿਅਕਤੀ (ਕੰਪਨੀ ਤੋਂ ਇਲਾਵਾ) ਜੋ ਆਮਦਨ-ਕਰ ਕਾਨੂੰਨ, 2025 ਦੀ ਧਾਰਾ 63 ਦੇ ਉਪਬੰਧਾਂ ਦੇ ਅਧੀਨ ਹੈ।

59. ਜੇਕਰ ਮੇਰੀ ਔਫਲਾਈਨ ਭੁਗਤਾਨ ਦੀ ਰਸੀਦ (ਕਾਊਂਟਰਫੋਇਲ) ਗੁੰਮ ਹੋ ਗਈ ਹੈ, ਤਾਂ ਮੈਂ ਕਿਸ ਨਾਲ ਸੰਪਰਕ ਕਰਾਂ?

ਜੇਕਰ ਭੁਗਤਾਨ ਸਫਲ ਹੋ ਜਾਂਦਾ ਹੈ, ਤਾਂ ਆਮਦਨ ਕਰ ਪੋਰਟਲ ਵਿੱਚ ਲੌਗਇਨ ਕਰਨ ਤੋਂ ਬਾਅਦ ਚਲਾਨ ਰਸੀਦ ਹਮੇਸ਼ਾ ਈ-ਭੁਗਤਾਨ ਕਰ ਸੇਵਾ ਦੇ ਭੁਗਤਾਨ ਹਿਸਟਰੀ ਟੈਬ ਵਿੱਚ ਡਾਊਨਲੋਡ ਕਰਨ ਲਈ ਉਪਲਬਧ ਹੁੰਦੀ ਹੈ।

60. ਜੇਕਰ ਭੁਗਤਾਨ ਮਾਈਨਰ ਹੈੱਡ 500 ਦੇ ਤਹਿਤ ਕੀਤਾ ਜਾਂਦਾ ਹੈ, ਤਾਂ ਕੀ ਕਰਦਾਤਾ ਨੂੰ ਰਿਫੰਡ ਮਿਲ ਸਕਦਾ ਹੈ?

ਮੌਜੂਦਾ ਕਾਨੂੰਨੀ ਵਿਧੀ ਦੇ ਅਨੁਸਾਰ, ਮਾਈਨਰ ਹੈੱਡ 500 ਦੇ ਤਹਿਤ ਕੀਤੇ ਗਏ ਭੁਗਤਾਨਾਂ ਦੀ ਵਾਪਸੀ ਦਾ ਕੋਈ ਪ੍ਰਬੰਧ ਨਹੀਂ ਹੈ।

61. ਜੇਕਰ ਮੈਂ TDS/TCS ਭੁਗਤਾਨ ਕੀਤਾ ਹੈ ਪਰ ਭੁਗਤਾਨ ਤੋਂ ਬਾਅਦ ਚਲਾਨ ਡਾਊਨਲੋਡ ਕਰਨਾ ਭੁੱਲ ਗਿਆ ਹਾਂ, ਤਾਂ ਮੈਂ ਚਲਾਨ ਕਿਵੇਂ ਪ੍ਰਾਪਤ ਕਰ ਸਕਦਾ ਹਾਂ?

ਤੁਸੀਂ ਆਮਦਨ ਕਰ ਪੋਰਟਲ 'ਤੇ ਆਪਣੇ TAN ਖਾਤੇ ਵਿੱਚ ਲੌਗਇਨ ਕਰਕੇ TDS/TCS ਭੁਗਤਾਨ ਲਈ ਚਲਾਨ ਰਸੀਦ ਤੱਕ ਪਹੁੰਚ ਕਰ ਸਕਦੇ ਹੋ।

62. ਜੇਕਰ ਮੈਨੂੰ ਆਪਣੇ ਕਰਾਂ ਦਾ ਭੁਗਤਾਨ ਕਰਨ ਲਈ ਈ-ਭੁਗਤਾਨ ਕਰ ਸੇਵਾ ਦੀ ਵਰਤੋਂ ਕਰਨ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

ਜੇਕਰ ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਈ-ਭੁਗਤਾਨ ਕਰ ਸੇਵਾ ਨਾਲ ਕੋਈ ਸਮੱਸਿਆ ਆਉਂਦੀ ਹੈ, ਤਾਂ ਤੁਸੀਂ epay.helpdesk@incometax.gov.in ਜਾਂ efilingwebmanager@incometax.gov.in  'ਤੇ ਈਮੇਲ ਭੇਜੋ ਜਾਂ ਹੇਠਾਂ ਦਿੱਤੇ ਨੰਬਰਾਂ ਵਿੱਚੋਂ ਕਿਸੇ ਇੱਕ 'ਤੇ ਈ-ਫਾਈਲਿੰਗ ਸੈਂਟਰ ਨੂੰ ਕਾਲ ਕਰੋ:
1.    1800 103 0025 
2.    1800 419 0025 
3.    +91-80-46122000 
4.    +91-80-61464700

ਬੇਦਾਅਵਾ ਸੂਚਨਾ: ਇਹ ਅਕਸਰ ਪੁੱਛੇ ਜਾਂਦੇ ਸਵਾਲ ਸਿਰਫ਼ ਜਾਣਕਾਰੀ ਦੇ ਉਦੇਸ਼ਾਂ ਲਈ ਹਨ। ਇਸ ਦਸਤਾਵੇਜ਼ ਵਿੱਚ ਕੁਝ ਵੀ ਕਾਨੂੰਨੀ ਸਲਾਹ ਦਾ ਗਠਨ ਨਹੀਂ ਕਰਦਾ।