ਆਮਦਨ ਕਰ ਕੈਲਕੁਲੇਟਰ ਯੂਜ਼ਰ ਮੈਨੂਅਲ

 

1. ਸੰਖੇਪ ਜਾਣਕਾਰੀ

ਆਮਦਨ ਕਰ ਕੈਲਕੁਲੇਟਰ ਦੀ ਕਾਰਜਕੁਸ਼ਲਤਾ ਪੰਜੀਕ੍ਰਿਤ ਅਤੇ ਗੈਰ-ਪੰਜੀਕ੍ਰਿਤ ਦੋਵਾਂ ਈ-ਫਾਈਲਿੰਗ ਉਪਭੋਗਤਾਵਾਂ ਨੂੰ ਆਮਦਨ ਕਰ ਐਕਟ, ਆਮਦਨ ਕਰ ਨਿਯਮਾਂ, ਅਧਿਸੂਚਨਾਵਾਂ ਆਦਿ ਦੇ ਉਪਬੰਧਾਂ ਅਨੁਸਾਰ ਕਰ ਦੀ ਗਣਨਾ ਕਰਨ ਦੇ ਸਮਰੱਥ ਬਣਾਉਂਦੀ ਹੈ, ਜਿਸ ਲਈ ਐਕਟ ਦੇ ਅਨੁਸਾਰ ਹਾਸਲ ਆਮਦਨ ਅਤੇ ਦਾਅਵਾ ਕੀਤੀਆਂ ਗਈਆਂ ਕਟੌਤੀਆਂ ਦੇ ਸਬੰਧ ਵਿੱਚ ਵੇਰਵੇ ਪ੍ਰਦਾਨ ਕਰਨੇ ਹੁੰਦੇ ਹਨ।

ਇਹ ਸੇਵਾ ਪੁਰਾਣੀ ਜਾਂ ਨਵੀਂ ਕਰ ਪ੍ਰਣਾਲੀ ਦੇ ਤਹਿਤ ਕਰ ਦੀ ਗਣਨਾ ਦੇ ਨਾਲ-ਨਾਲ ਪੁਰਾਣੀ ਅਤੇ ਨਵੀਂ ਪ੍ਰਣਾਲੀ ਦੇ ਅਨੁਸਾਰ ਕਰ ਦੀ ਤੁਲਨਾ ਵੀ ਪ੍ਰਦਾਨ ਕਰਦੀ ਹੈ।

2. ਇਸ ਸੇਵਾ ਦਾ ਲਾਭ ਲੈਣ ਲਈ ਜ਼ਰੂਰੀ ਸ਼ਰਤਾਂ

ਈ-ਫਾਈਲਿੰਗ ਪੋਰਟਲ ਤੱਕ ਐਕਸੈਸ

3. ਕਦਮ-ਦਰ-ਕਦਮ ਗਾਈਡ

ਕਦਮ 1:  ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ।

Data responsive

ਕਦਮ 2: 'ਕਵਿੱਕ ਲਿੰਕਸ' ਸੈਕਸ਼ਨ ਵਿੱਚ 'ਆਮਦਨ ਕਰ ਕੈਲਕੁਲੇਟਰ' 'ਤੇ ਕਲਿੱਕ ਕਰੋ।  

Data responsive

ਤੁਸੀਂ 'ਆਮਦਨ ਕਰ ਕੈਲਕੁਲੇਟਰ' ਪੇਜ 'ਤੇ ਪਹੁੰਚ ਜਾਵੋਗੇ।
ਜਿੱਥੇ ਤੁਸੀਂ ਆਮਦਨ ਕਰ ਐਕਟ, 2025 ਅਤੇ ਆਮਦਨ ਕਰ ਕਾਨੂੰਨ, 1961 ਦੋਵਾਂ ਦੇ ਅਨੁਸਾਰ ਆਪਣੇ ਕਰ ਦੀ ਗਣਨਾ ਕਰ ਸਕਦੇ ਹੋ।

ਇੱਥੇ ਦੋ ਟੈਬ ਹਨ – 

1. ਬੇਸਿਕ ਕੈਲਕੁਲੇਟਰ ਅਤੇ
2. ਐਡਵਾਂਸ ਕੈਲਕੁਲੇਟਰ

ਡਿਫਾਲਟ ਤੌਰ 'ਤੇ ‘ਬੇਸਿਕ ਕੈਲਕੂਲੇਟਰ’ ਟੈਬ ਚੁਣਿਆ ਹੋਇਆ ਹੁੰਦਾ ਹੈ।

ਕਿਰਪਾ ਕਰਕੇ ਧਿਆਨ ਦਿਓ:
• ਆਮਦਨ ਕਰ ਐਕਟ, 2025 ਡਿਫਾਲਟ ਤੌਰ 'ਤੇ ਆਪਣੇ ਆਪ ਚੁਣਿਆ ਹੋਇਆ ਹੋਵੇਗਾ ਅਤੇ ਕਰ ਸਾਲ ਲਈ ਕੇਵਲ 2026–27 ਦਾ ਵਿਕਲਪ ਹੀ ਉਪਲਬਧ ਹੋਵੇਗਾ।
• ਜੇਕਰ ਤੁਸੀਂ ਆਮਦਨ ਕਰ ਐਕਟ, 1961 ਅਨੁਸਾਰ ਕਰ ਦੀ ਗਣਨਾ ਕਰਨੀ ਚਾਹੁੰਦੇ ਹੋ, ਤਾਂ ਲਾਗੂ ਆਮਦਨ ਕਰ ਐਕਟ, 1961 ਚੁਣੋ ਅਤੇ ਸੰਬੰਧਿਤ ਮੁਲਾਂਕਣ ਸਾਲ ਦੀ ਚੋਣ ਕਰੋ।

Data responsive

ਕਦਮ 3a: ‘ਬੇਸਿਕ ਕੈਲਕੂਲੇਟਰ’ ਟੈਬ ਵਿੱਚ ਲੋੜੀਂਦੇ ਵੇਰਵੇ, ਜਿਵੇਂ ਕਿ PAN, ਕਰਦਾਤਾ ਦਾ ਨਾਮ, ਲਾਗੂ ਐਕਟ (ਆਮਦਨ ਕਰ ਐਕਟ, 2025 ਜਾਂ ਆਮਦਨ ਕਰ ਐਕਟ, 1961), ਕਰ ਸਾਲ/ਮੁਲਾਂਕਣ ਸਾਲ, ਕਰਦਾਤਾ ਦੀ ਸ਼੍ਰੇਣੀ, ਉਮਰ, ਰਿਹਾਇਸ਼ੀ ਸਥਿਤੀ, ਕੁੱਲ ਸਾਲਾਨਾ ਆਮਦਨ, ਅਤੇ ਪੁਰਾਣੀ ਕਰ ਪ੍ਰਣਾਲੀ ਅਧੀਨ ਕੁੱਲ ਭੱਤੇ/ਛੋਟਾਂ ਅਤੇ ਅਧਿਆਇ VIA/VIIIA ਦੀਆਂ ਕਟੌਤੀਆਂ ਦਰਜ ਕਰੋ। ਤੁਹਾਡੇ ਦੁਆਰਾ ਦਰਜ ਕੀਤੀ ਜਾਣਕਾਰੀ ਅਨੁਸਾਰ ਕਰ ਦੀ ਗਣਨਾ ‘ਕਰ ਸਾਰਾਂਸ਼’ ਭਾਗ ਵਿੱਚ ਆਪਣੇ ਆਪ ਦਿਖਾਈ ਦੇਵੇਗੀ।

Data responsiveData responsive

ਨੋਟ 1: ਕਿਰਪਾ ਕਰਕੇ ਧਿਆਨ ਦਿਓ ਕਿ ਚੁਣੀ ਗਈ ਉਚਿਤ ਕਰਦਾਤਾ ਸ਼੍ਰੇਣੀ ਅਤੇ ਰਿਹਾਇਸ਼ੀ ਸਥਿਤੀ ਦੇ ਅਨੁਸਾਰ ਕਰ ਕੈਲਕੂਲੇਟਰ ਸਕ੍ਰੀਨ 'ਤੇ ਕੁਝ ਫੀਲਡਾਂ ਜਾਣਕਾਰੀ ਦਰਜ ਕਰਨ ਲਈ ਆਪਣੇ ਆਪ ਯੋਗ ਜਾਂ ਅਯੋਗ ਹੋ ਜਾਣਗੀਆਂ। ਉਦਾਹਰਨ ਵਜੋਂ, ਜੇ ਕਰਦਾਤਾ ਸ਼੍ਰੇਣੀ ਵਜੋਂ HUF ਅਤੇ ਰਿਹਾਇਸ਼ੀ ਸਥਿਤੀ ਵਜੋਂ ਨਿਵਾਸੀ ਚੁਣਿਆ ਜਾਂਦਾ ਹੈ, ਤਾਂ ਉਮਰ ਵਾਲੀ ਫੀਲਡ ਅਯੋਗ ਹੋ ਜਾਵੇਗੀ।
ਹਿਦਾਇਤ ਦਿੱਤੀ ਜਾਂਦੀ ਹੈ ਕਿ ਕਰ ਕੈਲਕੂਲੇਟਰ ਦੀ ਵਰਤੋਂ ਕਰਨ ਤੋਂ ਪਹਿਲਾਂ ਕਰਦਾਤਾ ਸਹੀ ਕਰਦਾਤਾ ਸ਼੍ਰੇਣੀ ਅਤੇ ਰਿਹਾਇਸ਼ੀ ਸਥਿਤੀ ਦੀ ਚੋਣ ਕਰਨਾ ਯਕੀਨੀ ਬਣਾਉਣ।

ਨੋਟ 2: ਪੁਰਾਣੀ ਅਤੇ ਨਵੀਂ ਕਰ ਪ੍ਰਣਾਲੀ ਅਧੀਨ ਕਰ ਦੀ ਵਧੇਰੇ ਵਿਸਤ੍ਰਿਤ ਤੁਲਨਾ ਵੇਖਣ ਲਈ ‘ਤੁਲਨਾ ਵੇਖੋ’ ਟੈਬ 'ਤੇ ਕਲਿੱਕ ਕਰੋ।

Data responsiveData responsive

ਕਦਮ 3b: ਜੇਕਰ ਤੁਸੀਂ ‘ਐਡਵਾਂਸ ਕੈਲਕੂਲੇਟਰ’ ਦੀ ਚੋਣ ਕਰਦੇ ਹੋ, ਤਾਂ ਹੇਠ ਲਿਖੇ ਵੇਰਵੇ ਦਰਜ ਕਰੋ:
PAN, ਕਰਦਾਤਾ ਦਾ ਨਾਮ, ਲਾਗੂ ਐਕਟ (ਆਮਦਨ ਕਰ ਐਕਟ, 2025 ਜਾਂ ਆਮਦਨ ਕਰ ਐਕਟ, 1961), ITR ਦੀ ਕਿਸਮ (ਅੱਪਡੇਟਡ ਰਿਟਰਨ ਜਾਂ ਅੱਪਡੇਟਡ ਰਿਟਰਨ ਤੋਂ ਇਲਾਵਾ), ਤਰਜੀਹੀ ਕਰ ਪ੍ਰਣਾਲੀ, ਕਰ ਸਾਲ/ਮੁਲਾਂਕਣ ਸਾਲ, ਕਰਦਾਤਾ ਦੀ ਸ਼੍ਰੇਣੀ, ਉਮਰ, ਰਿਹਾਇਸ਼ੀ ਸਥਿਤੀ, ਰਿਟਰਨ ਜਮ੍ਹਾਂ ਕਰਨ ਦੀ ਨਿਯਤ ਮਿਤੀ ਅਤੇ ਰਿਟਰਨ ਜਮ੍ਹਾਂ ਕਰਨ ਦੀ ਅਸਲ ਮਿਤੀ।

ਕਿਰਪਾ ਕਰਕੇ ਧਿਆਨ ਦਿਓ:
• ਆਮਦਨ ਕਰ ਐਕਟ, 2025 ਡਿਫਾਲਟ ਤੌਰ 'ਤੇ ਆਪਣੇ ਆਪ ਚੁਣਿਆ ਹੋਇਆ ਹੋਵੇਗਾ ਅਤੇ ਕਰ ਸਾਲ ਲਈ ਸਿਰਫ 2026–27 ਹੀ ਉਪਲਬਧ ਹੋਵੇਗਾ। 
• ਜੇਕਰ ਤੁਸੀਂ ਕਰ ਦੀ ਗਣਨਾ ਆਮਦਨ ਕਰ ਐਕਟ, 1961 ਅਨੁਸਾਰ ਕਰਨਾ ਚਾਹੁੰਦੇ ਹੋ, ਤਾਂ ਲਾਗੂ ਐਕਟ ਵਜੋਂ ਆਮਦਨ ਕਰ ਐਕਟ, 1961 ਨੂੰ ਚੁਣੋ।
• ਜੇਕਰ ਤੁਸੀਂ ਕਰ ਦੀ ਗਣਨਾ ਅੱਪਡੇਟਡ ਕੀਤੀ ਗਈ ਰਿਟਰਨ ਲਈ ਕਰਨਾ ਚਾਹੁੰਦੇ ਹੋ, ਤਾਂ ਲਾਗੂ ਐਕਟ ਵਜੋਂ ਆਮਦਨ ਕਰ ਐਕਟ, 1961 ਨੂੰ ਚੁਣੋ ਅਤੇ ਫਿਰ ਅੱਪਡੇਟਡ ਰਿਟਰਨ ਲਈ ਸੰਬੰਧਿਤ ਮੁਲਾਂਕਣ ਸਾਲ ਚੁਣੋ। ਕਰ ਸਾਲ 2026–27 ਲਈ ਅੱਪਡੇਟਡ ਰਿਟਰਨ ਦੀ ਫਾਇਲਿੰਗ ਸਿਰਫ਼ 01/01/2028 ਤੋਂ ਬਾਅਦ ਹੀ ਉਪਲਬਧ ਹੋਵੇਗੀ ਅਤੇ ਇਸ ਅਨੁਸਾਰ ਇਹ ਵਿਕਲਪ ਪੋਰਟਲ 'ਤੇ ਚਾਲੂ ਕਰ ਦਿੱਤਾ ਜਾਵੇਗਾ।

ਆਮਦਨ ਅਤੇ ਕਰ ਗਣਨਾ ਦੇ ਵੇਰਵਿਆਂ ਅਧੀਨ, ਹੇਠ ਲਿਖੇ ਵੇਰਵੇ ਦਰਜ ਕਰੋ:
•ਤਨਖਾਹਾਂ 
ਸਿਰਲੇਖ ਅਧੀਨ ਆਮਦਨ, •ਘਰ ਦੀ ਜਾਇਦਾਦ
ਸਿਰਲੇਖ ਅਧੀਨ ਆਮਦਨ, •ਪੂੰਜੀ ਲਾਭ
ਸਿਰਲੇਖ ਅਧੀਨ ਆਮਦਨ, •ਕਾਰੋਬਾਰ ਜਾਂ ਪੇਸ਼ਾ  
ਸਿਰਲੇਖ ਅਧੀਨ ਆਮਦਨ, ਅਤੇ •ਹੋਰ ਸਰੋਤਸਿਰਲੇਖ ਅਧੀਨ ਆਮਦਨ।

‘ਕਟੌਤੀ ਵੇਰਵਿਆਂ’ ਅਧੀਨ, ਆਪਣੇ ਲਈ ਲਾਗੂ ਸੰਬੰਧਿਤ ਕਟੌਤੀਆਂ ਦਰਜ ਕਰੋ, ਜਿਸ ਵਿੱਚ PPF, LIC, ਹਾਊਸਿੰਗ ਲੋਨ, NPS, ਮੈਡੀਕਲੇਮ, ਉੱਚ ਸਿੱਖਿਆ ਲਈ ਲੋਨ ਸ਼ਾਮਲ ਹਨ ਪਰ ਸੀਮਿਤ ਨਹੀਂ ਹਨ।

‘ਕਰਯੋਗ ਆਮਦਨ’ ਅਧੀਨ, TDS/TCS/MAT/AMT ਕ੍ਰੈਡਿਟ ਅਤੇ ਸਵੈ-ਮੂਲਾਂਕਣ ਕਰ / ਪੇਸ਼ਗੀ ਕਰ ਦਰਜ ਕਰੋ।

Data responsiveData responsive

ਤੁਹਾਡੇ ਵੱਲੋਂ ਭੁਗਤਾਨਯੋਗ ਕੁੱਲ ਕਰ ਅਤੇ ਵਿਆਜ ਇਸ ਪੇਜ ਦੇ ਅੰਤ ਵਿੱਚ ਦਿਖਾਇਆ ਜਾਵੇਗਾ।

ਕਦਮ 4: ਤੁਸੀਂ ‘ਡਾਊਨਲੋਡ ਕਰੋ’ ਬਟਨ 'ਤੇ ਕਲਿੱਕ ਕਰਕੇ ਗਣਨਾ PDF ਡਾਊਨਲੋਡ ਕਰ ਸਕਦੇ ਹੋ।

Data responsive

ਕਦਮ 5: ਗਣਨਾ PDF ਡਾਊਨਲੋਡ ਹੋ ਜਾਵੇਗੀ।

Data responsiveData responsiveData responsiveData responsiveData responsiveData responsiveData responsiveData responsiveData responsiveData responsive