ਨੈੱਟ ਬੈਂਕਿੰਗ ਨਾਲ ਲੋਗਇਨ ਕਰੋ ਯੂਜ਼ਰ ਮੈਨੂਅਲ

 

1.ਸੰਖੇਪ ਜਾਣਕਾਰੀ

ਲੌਗਇਨ ਸੇਵਾ ਈ-ਫਾਈਲਿੰਗ ਪੋਰਟਲ ਦੇ ਰਜਿਸਟਰਡ ਉਪਭੋਗਤਾ ਨੂੰ ਈ-ਫਾਈਲਿੰਗ ਪੋਰਟਲ ਅਤੇ ਈ-ਫਾਈਲਿੰਗ ਪੋਰਟਲ 'ਤੇ ਉਪਲੱਬਧ ਸਾਰੀਆਂ ਸੇਵਾਵਾਂ ਤੱਕ ਪਹੁੰਚ ਕਰਨ ਦੇ ਯੋਗ ਬਣਾਉਂਦੀ ਹੈ।

ਈ-ਫਾਈਲਿੰਗ ਪੋਰਟਲ ਤੇ ਲੌਗਇਨ ਕਰਨ ਦੇ ਕਈ ਤਰੀਕੇ ਹਨ। ਸਾਰੇ ਲੌਗਇਨ ਤਰੀਕੇ ਅਤੇ ਨਾਲ ਹੀ ਦਰਜ ਕੀਤੇ ਜਾਣ ਵਾਲੇ ਕ੍ਰੇਡੈਂਸ਼ੀਅਲ ਹੇਠਾਂ ਦਿੱਤੇ ਗਏ ਹਨ।
 

ਲੌਗਇਨ ਵਿਧੀ ਦਰਜ ਕੀਤੇ ਜਾਣ ਵਾਲੇ ਕ੍ਰੇਡੈਂਸ਼ੀਅਲ

ਨੈੱਟ ਬੈਕਿੰਗ

ਨੈੱਟ ਬੈਂਕਿੰਗ (ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਸਮਰੱਥ ਨਹੀਂ ਹੈ)
ਨੈੱਟ ਬੈਂਕਿੰਗ ਉਪਭੋਗਤਾ ID ਅਤੇ ਪਾਸਵਰਡ

ਨੈੱਟ ਬੈਕਿੰਗ

(ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਸਮਰੱਥ ਹੈ)
ਉਪਭੋਗਤਾ ID (PAN) &ਪਾਸਵਰਡ+ਦੂਜੇ ਪੱਧਰ ਦੀ ਪ੍ਰਮਾਣਿਕਤਾ ਲਈ ਨੈੱਟ ਬੈਕਿੰਗ ਉਪਭੋਗਤਾ ID ਅਤੇ ਪਾਸਵਰਡ

ਬੈਂਕ/ਡੀਮੇਟ ਖਾਤਾ EVC

(ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਸਮਰੱਥ ਹੈ)
ਉਪਭੋਗਤਾ ID (ਪੈਨ) &ਪਾਸਵਰਡ + 2ਪੱਧਰੀ ਪ੍ਰਮਾਣਿਕਤਾ ਲਈ ਬੈਂਂਕ EVC
ਡਿਜੀਟਲ ਦਸਤਖਤ ਸਰਟੀਫਿਕੇਟ ਉਪਭੋਗਤਾ ID (ਪੈਨ) &ਪਾਸਵਰਡ + 2ਪੱਧਰੀ ਪ੍ਰਮਾਣਿਕਤਾ ਲਈ ਬੈਂਂਕ DSC
ਉਪਭੋਗਤਾ ID ਦੀ ਵਰਤੋਂ ਕਰਕੇ ਲੌਗਇਨ ਕਰੋ - CA, ਟੈਨ ਉਪਭੋਗਤਾ, ERI, ਬਾਹਰੀ ਏਜੰਸੀ, ITDREIN ਉਪਭੋਗਤਾ ਲਈ ਉਪਭੋਗਤਾ ID & ਪਾਸਵਰਡ

ਜ਼ਿਆਦਾਤਰ ਵੱਡੇ ਬੈਂਕ ਤੁਹਾਨੂੰ ਆਪਣੀਆਂ ਨੈੱਟ ਬੈਂਕਿੰਗ ਸੇਵਾਵਾਂ ਰਾਹੀਂ ਈ-ਫਾਈਲਿੰਗ ਪੋਰਟਲ ਤੱਕ ਪਹੁੰਚ ਕਰਨ ਦੀ ਆਗਿਆ ਦਿੰਦੇ ਹਨ। ਇਹ ਕਰ ਨਾਲ ਸਬੰਧਤ ਸੇਵਾਵਾਂ ਲਈ ਈ-ਫਾਈਲਿੰਗ ਖਾਤਿਆਂ ਵਿੱਚ ਲੌਗਇਨ ਕਰਨ ਦਾ ਇੱਕ ਸੁਰੱਖਿਅਤ ਅਤੇ ਆਸਾਨ ਤਰੀਕਾ ਹੈ।
ਇਹ ਦੇਖਣ ਲਈ ਕਿ ਕੀ ਤੁਹਾਡਾ ਬੈਂਕ ਇਹ ਪੇਸ਼ਕਸ਼ ਕਰਦਾ ਹੈ,ਤੁਸੀਂ ਆਮਦਨ ਕਰ ਈ-ਫਾਈਲਿੰਗ ਵੈੱਬਸਾਈਟ'ਤੇ ਨੈੱਟ ਬੈਂਕਿੰਗ ਵਿਕਲਪ ਦੀ ਭਾਲ ਕਰ ਸਕਦੇ ਹੋ।
ਇਸ ਯੂਜ਼ਰ ਮੈਨੂਅਲ ਵਿੱਚ ਅਸੀਂ ਚਰਚਾ ਕਰਾਂਗੇ ਕਿ ਨੈੱਟ ਬੈਂਕਿੰਗ ਰਾਹੀਂ ਈ-ਫਾਈਲਿੰਗ ਪੋਰਟਲ'ਤੇ ਕਿਵੇਂ ਲੌਗਇਨ ਕਰਨਾ ਹੈ (ਜੇਕਰ ਈ-ਫਾਈਲਿੰਗ ਵਾਲਟ ਉੱਚ ਸੁਰੱਖਿਆ ਸਮਰੱਥ ਹੈ/ਸਮਰੱਥ ਨਹੀਂ ਹੈ)

2.ਜ਼ਰੂਰੀ-ਸ਼ਰਤ:

1. ਈ-ਫਾਈਲਿੰਗ ਉਪਭੋਗਤਾ ID ਅਤੇ ਪਾਸਵਰਡ (ਜੇਕਰ ਈ-ਫਾਈਲਿੰਗ ਵਾਲਟ ਨੈੱਟ ਬੈਂਕਿੰਗ ਰਾਹੀਂ ਲੌਗਇਨ ਲਈ ਸਮਰੱਥ ਹੈ)
2. ਬੈਂਕ ਖਾਤਿਆਂ ਨੂੰ ਈ-ਫਾਈਲਿੰਗ ਪੋਰਟਲ ਵਿੱਚ ਪ੍ਰਮਾਣਿਤ ਕੀਤਾ ਜਾਂਦਾ ਹੈ ਅਤੇ ਨੈੱਟ ਬੈਂਕਿੰਗ ਰਾਹੀਂ ਲੌਗਇਨ ਲਈ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ।
3. ਨੈੱਟ ਬੈਂਕਿੰਗ ਪਾਸਵਰਡ ਉਪਭੋਗਤਾ ID ਅਤੇ ਪਾਸਵਰਡ
4. ਕਰਦਾਤਾ ਨੂੰ ਨੈੱਟ ਬੈਂਕਿੰਗ ਰਾਹੀਂ ਈ-ਫਾਈਲਿੰਗ ਖਾਤੇ ਵਿੱਚ ਲੌਗਇਨ ਕਰਨ ਤੋਂ ਪਹਿਲਾਂ ਘੱਟੋ-ਘੱਟ ਇੱਕ ਵਾਰ ਨੈੱਟ ਬੈਂਕਿੰਗ ਵਿੱਚ ਲੌਗਇਨ ਹੋਣਾ ਚਾਹੀਦਾ ਹੈ।

3. ਕਦਮ ਦਰ ਕਦਮ ਪ੍ਰਕਿਰਿਆ:

ਸਟੈਪ 1: ਈ-ਫਾਈਲਿੰਗ ਪੋਰਟਲ ਹੋਮਪੇਜ ਤੇ ਜਾਉ। ਲੌਗਇਨ’ 'ਤੇ ਕਲਿੱਕ ਕਰੋ

Data responsive

ਕਦਮ 2: ਲੌਗਇਨ ਪੇਜ ਉੱਤੇ, ‘ਨੈੱਟ-ਬੈਕਿੰਗ’ 'ਤੇ ਕਲਿੱਕ ਕਰੋ।

Data responsive

:ਕ੍ਰਿਪਾ ਧਿਆਨ ਦਿਓ
1. ਜੇਕਰ ਈ-ਫਾਈਲਿੰਗ ਵਾਲਟ ਉੱਚ ਸੁਰੱਖਿਆ ਨੈੱਟ ਬੈਂਕਿੰਗ ਰਾਹੀਂ ਲੌਗਇਨ ਕਰਨ ਲਈ ਸਮਰੱਥ ਹੈ-ਤਾਂ ਪਹਿਲਾਂ, ਤੁਹਾਨੂੰ ਈ-ਫਾਈਲਿੰਗ ਉਪਭੋਗਤਾ ID ਅਤੇ ਪਾਸਵਰਡ ਦਰਜ ਕਰਨਾ ਪਵੇਗਾ ਅਤੇ ਫਿਰ ਨੈੱਟ ਬੈਂਕਿੰਗ ਬੈਂਕ ਦੀ ਚੋਣ ਕਰਨੀ ਪਵੇਗੀ।
2. ਜੇਕਰ ਈ-ਫਾਈਲਿੰਗ ਵਾਲਟ ਉੱਚ ਸੁਰੱਖਿਆ ਨੈੱਟ ਬੈਂਕਿੰੰਗ ਰਾਹੀਂ ਲੌਗਇਨ ਕਰਨ ਲਈ ਅਸਮਰੱਥ ਹੈ-ਤਾਂ ਲੌਗਇਨ ਪੇਜ ਉੱਤੇ, ਨੈੱਟ ਬੈਂਕਿੰਗ ਵਿਲਕਪ 'ਤੇ ਕਲਿੱਕ ਕਰੋ।

ਕਦਮ 3: ਨੈੱਟ ਬੈਂਕਿੰਗ ਨਾਲ ਲੌਗਇਨ ਕਰੋ ਪੇਜ 'ਤੇ ਬੈਂਕ ਦੀ ਚੋਣ ਕਰੋ।

Data responsive

ਕਦਮ 4: ਬੈਂਕ ਦੀ ਚੋਣ ਕਰਨ ਤੇ ਪੌਪ ਅੱਪ ਸੁਨੇਹਾ ਆਵੇਗਾ ‘ਤੁਸੀ ਈ-ਫਾਈਲਿੰਗ ਪੋਰਟਲ ਛੱਡ ਰਹੇ ਹੋ ਅਤੇ ਹੋਰ ਪਾਰਟੀਆਂ ਦੁਆਰਾ ਚੱਲ ਰਹੀ ਵੈੱਬਸਾਈਟ ਵਿੱਚ ਦਾਖਲ ਹੋ ਰਹੇ ਹੋ। ਜਾਰੀ ਰੱਖੋ 'ਤੇ ‘ਕਲਿੱਕ ਕਰੋ’।

Data responsive

ਕਦਮ 5: ਆਪਣੇ ਨੈੱਟ ਬੈਕਿੰਗ ਦੇ ਕ੍ਰੈਡੇਂਸ਼ੀਅਲ ਦੀ ਵਰਤੋ ਕਰਕੇ ਨੈੱਟ ਬੈਂਕਿੰਗ ਵੈੱਬਸਾਈਟ 'ਤੇ ਲੌਗਇਨ ਕਰੋ।

Data responsive

ਕ੍ਰਿਪਾ ਕਰਕੇ ਧਿਆਨ ਦਿਓ: ਨੈੱਟ ਬੈਂਕਿੰਗ ਬੈਂਕ ਖਾਤਾ ਈ-ਫਾਈਲਿੰਗ ਪੋਰਟਲ 'ਤੇ ਪ੍ਰਮਾਣਿਤ ਹੋਣਾ ਚਾਹੀਦਾ ਹੈ ਅਤੇ ਨਾਮਜ਼ਦ ਨੈੱਟ ਬੈਕਿੰਗ ਰਾਹੀਂ ਲੌਗਇਨ ਕੀਤਾ ਜਾਣਾ ਚਾਹੀਦਾ ਹੈ।

ਕਦਮ 6: ਬੈਂਕ ਦੀ ਵੈੱਬਸਾਈਟ 'ਤੇ ਈ-ਫਾਈਲਿੰਗ ਟੈਬ ਲੱਭੋ (ਵੱਖ-ਵੱਖ ਬੈਂਕ ਦੀ ਵੈੱਬਸਾਈਟ 'ਤੇ ਨੈਵੀਗੇਸ਼ਨ ਵੱਖਰਾ-ਵੱਖਰਾ ਹੇਵੋਗਾ) ਬੈਂਕ ਦੀ ਵੈੱਬਸਾਈਟ ਈ-ਫਾਈਲਿੰਗ ‘ਤੇ ਆਮਦਨ ਕਰ ਈ-ਫਾਈਲਿੰਗ ਲੌਗਇਨ 'ਤੇ ਕਲਿੱਕ ਕਰੋ।

Data responsive

ਕਦਮ 7: ਤੁਹਾਨੂੰ ਇੱਥੋਂ ਸਿੱਧਾ ਹੀ ਈ-ਫਾਈਲਿੰਗ ਵੈਬਸਾਈਟ 'ਤੇ ਭੇਜ ਦਿੱਤਾ ਜਾਵੇਗਾ।

Data responsive