1. ਸੰਖੇਪ ਜਾਣਕਾਰੀ


ਆਪਣੇ AO ਬਾਰੇ ਜਾਣੋ ਸੇਵਾ ਉਹਨਾਂ ਕਰਦਾਤਾਵਾਂ (ਈ-ਫਾਈਲਿੰਗ ਨਾਲ ਰਜਿਸਟਰਡ ਜਾਂ ਗੈਰ-ਰਜਿਸਟਰਡ) ਲਈ ਉਪਲਬਧ ਹੈ ਜਿਨ੍ਹਾਂ ਕੋਲ ਵੈਧ ਪੈਨ ਹੈ। ਇਹ ਸੇਵਾ ਤੁਹਾਨੂੰ ਕਿਸੇ ਵਿਸ਼ੇਸ਼ ਪੈਨ ਲਈ ਅਧਿਕਾਰ ਖੇਤਰ ਦੇ ਮੁਲਾਂਕਣ ਅਧਿਕਾਰੀ (AO) ਦੇ ਵੇਰਵੇ ਦੇਖਣ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਦੀ ਲੋੜ ਨਹੀਂ ਹੈ।

2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ

  • ਵੈਧ ਪੈਨ
  • ਵੈਧ ਮੋਬਾਈਲ ਨੰਬਰ

3. ਸਟੈੱਪ-ਬਾਏ-ਸਟੈੱਪ ਗਾਈਡ


ਸਟੈੱਪ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ ਅਤੇ ਆਪਣੇ AO ਬਾਰੇ ਜਾਣੋ 'ਤੇ ਕਲਿੱਕ ਕਰੋ।

Data responsive



ਸਟੈੱਪ 2: ਆਪਣੇ ਅਧਿਕਾਰ ਖੇਤਰ ਦੇ ਮੁਲਾਂਕਣ ਅਧਿਕਾਰੀ ਬਾਰੇ ਜਾਣੋ ਪੇਜ 'ਤੇ, ਆਪਣਾ ਪੈਨ ਅਤੇ ਇੱਕ ਵੈਧ ਮੋਬਾਈਲ ਨੰਬਰ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive



ਸਟੈੱਪ 3: ਤੁਹਾਨੂੰ ਸਟੈੱਪ 2 ਵਿੱਚ ਤੁਹਾਡੇ ਦੁਆਰਾ ਦਰਜ ਕੀਤੇ ਮੋਬਾਈਲ ਨੰਬਰ 'ਤੇ 6-ਅੰਕਾਂ ਦਾ OTP ਪ੍ਰਾਪਤ ਹੋਵੇਗਾ। ਵੈਰੀਫਿਕੇਸ਼ਨ ਪੇਜ 'ਤੇ, OTP ਦਰਜ ਕਰੋ ਅਤੇ ਪ੍ਰਮਾਣਿਤ ਕਰੋ 'ਤੇ ਕਲਿੱਕ ਕਰੋ।

Data responsive


ਨੋਟ:

  • OTP ਕੇਵਲ 15 ਮਿੰਟ ਲਈ ਵੈਧ ਹੋਵੇਗਾ।
  • ਤੁਹਾਡੇ ਕੋਲ ਸਹੀ OTP ਦਰਜ ਕਰਨ ਲਈ 3 ਕੋਸ਼ਿਸ਼ਾਂ ਹਨ।
  • ਸਕ੍ਰੀਨ 'ਤੇ OTP ਐਕਸਪਾਇਰੀ ਕਾਊਂਟਡਾਊਨ ਟਾਈਮਰ ਤੁਹਾਨੂੰ ਦੱਸਦਾ ਹੈ ਕਿ OTP ਦਾ ਸਮਾਂ ਕਦੋਂ ਸਮਾਪਤ ਹੋਵੇਗਾ।
  • OTP ਦੁਬਾਰਾ ਭੇਜੋ 'ਤੇ ਕਲਿੱਕ ਕਰਨ 'ਤੇ, ਇੱਕ ਨਵਾਂ OTP ਜਨਰੇਟ ਹੋਵੇਗਾ ਅਤੇ ਤੁਹਾਨੂੰ ਭੇਜਿਆ ਜਾਵੇਗਾ।

ਸਫਲ OTP ਪ੍ਰਮਾਣੀਕਰਨ ਹੋਣ 'ਤੇ, ਤੁਸੀਂ ਆਪਣੇ ਪੈਨ ਦੇ ਸਟੇਟਸ ਦੇ ਨਾਲ-ਨਾਲ ਅਧਿਕਾਰ ਖੇਤਰ ਦੇ ਮੁਲਾਂਕਣ ਅਧਿਕਾਰੀ ਦੇ ਵੇਰਵੇ (ਜਿਵੇਂ ਕਿ ਏਰੀਆ ਕੋਡ, AO ਕਿਸਮ, ਰੇਂਜ ਕੋਡ, AO ਨੰਬਰ, ਅਧਿਕਾਰ ਖੇਤਰ, AO ਦਾ ਪਤਾ ਅਤੇ ਈਮੇਲ ID) ਦੇਖੋਗੇ।

Data responsive

4. ਸੰਬੰਧਿਤ ਵਿਸ਼ੇ