ਫਾਰਮ 10-IEA ਯੂਜ਼ਰ ਮੈਨੂਅਲ
1. ਸੰਖੇਪ ਜਾਣਕਾਰੀ
A.Y 2024-25 ਤੋਂ, ਨਵੀਂ ਕਰ ਪ੍ਰਣਾਲੀ ਨੂੰ ਡਿਫੌਲਟ ਕਰ ਪ੍ਰਣਾਲੀ ਵਜੋਂ ਸੈੱਟ ਕੀਤਾ ਗਿਆ ਹੈ। ਇਸਦਾ ਮਤਲਬ ਹੈ ਕਿ ਜੇਕਰ ਕਰ ਦਾਤਾ ਪੁਰਾਣੀ ਪ੍ਰਣਾਲੀ ਦੀ ਚੋਣ ਕਰਨ ਦੇ ਆਪਣੇ ਇਰਾਦੇ ਨੂੰ ਨਹੀਂ ਦਰਸਾਉਂਦਾ ਹੈ, ਤਾਂ ਆਮਦਨ ਕਰ ਨਵੀਂ ਪ੍ਰਣਾਲੀ ਅਨੁਸਾਰ ਭੁਗਤਾਨਯੋਗ ਹੋਵੇਗਾ।
ਧਾਰਾ 115BAC(6)(ii) ਦੇ ਅਨੁਸਾਰ, ਬਿਨ੍ਹਾਂ ਕਿਸੇ ਪੇਸ਼ੇਵਰ ਜਾਂ ਵਪਾਰਕ ਆਮਦਨ ਵਾਲੇ ਕਰ ਦਾਤਾ ਕਰ ਰਿਟਰਨ ਭਰਨ ਦੇ ਸਮੇਂ ਸਿੱਧੇ ਤੌਰ 'ਤੇ ਨਵੀਂ ਕਰ ਪ੍ਰਣਾਲੀ ਤੋਂ ਬਾਹਰ ਹੋ ਸਕਦੇ ਹਨ।
ਹਾਲਾਂਕਿ, ਵਿਅਕਤੀਆਂ, HUF, AOP (ਸਹਿਕਾਰੀ ਸਭਾਵਾਂ ਤੋਂ ਇਲਾਵਾ), BOI & ਆਰਟੀਫੀਸ਼ੀਅਲ ਜੁਡੀਸ਼ੀਅਲ ਪਰਸਨਜ਼ (AJP) ਜਿਨ੍ਹਾਂ ਕੋਲ ਕਾਰੋਬਾਰ ਅਤੇ ਪੇਸ਼ੇ ਤੋਂ ਆਮਦਨ ਹੈ, ਲਈ ਪੁਰਾਣੇ ਕਰ ਸਿਸਟਮ ਲਈ ਤਰਜੀਹ ਦਰਸਾਉਣ ਲਈ ਫਾਰਮ 10 IEA ਦਾਇਰ ਕਰਨਾ ਜ਼ਰੂਰੀ ਹੈ। ਅਜਿਹੇ ਵਿਅਕਤੀਆਂ ਨੂੰ ਧਾਰਾ 139(1) ਦੇ ਤਹਿਤ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਫਾਰਮ 10-IEA ਲਾਜ਼ਮੀ ਤੌਰ 'ਤੇ ਜਮ੍ਹਾਂ ਕਰਵਾਉਣਾ ਚਾਹੀਦਾ ਹੈ, ਜੇਕਰ ਉਹ ਆਪਣੇ ਕਰ ਸਿਸਟਮ ਨੂੰ ਨਵੇਂ ਤੋਂ ਪੁਰਾਣੇ ਵਿੱਚ ਬਦਲਣਾ ਚਾਹੁੰਦੇ ਹਨ ਜਾਂ ਜੇਕਰ ਉਹ ਨਵੀਂ ਸਕੀਮ ਵਿੱਚ ਦੁਬਾਰਾ ਦਾਖਲ ਹੋਣਾ ਚਾਹੁੰਦੇ ਹਨ।
2. ਫਾਰਮ ਭਰਨ ਲਈ ਜਰੂਰੀ ਸ਼ਰਤਾਂ
- ਵੈਧ ਉਪਭੋਗਤਾ ID ਅਤੇ ਪਾਸਵਰਡ।
- ਕਰਦਾਤਾ ਦੀ ਕੁੱਲ ਆਮਦਨ ਵਿੱਚ ਵਪਾਰਕ ਆਮਦਨ ਸ਼ਾਮਲ ਹੁੰਦੀ ਹੈ।
3. ਫਾਰਮ ਬਾਰੇ
3.1.ਉਦੇਸ਼।
ਕਾਰੋਬਾਰੀ ਮਾਮਲਿਆਂ ਲਈ, ਫਾਰਮ 10-IEA ਨੂੰ ਨੋਟੀਫਿਕੇਸ਼ਨ ਨੰਬਰ 43/2023 ਮਿਤੀ 21 ਜੂਨ 2023 ਰਾਹੀਂ ਸੂਚਿਤ ਕੀਤਾ ਗਿਆ ਹੈ, ਜਿਸ ਦੀ ਵਰਤੋਂ ਕਰਦਾਤਾਵਾਂ ਦੁਆਰਾ ਪੁਰਾਣੇ ਜਾਂ ਨਵੇਂ ਸਿਸਟਮ ਵਿੱਚੋਂ ਚੋਣ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਲਈ ਕੀਤੀ ਜਾ ਸਕਦੀ ਹੈ। ਇਹ ਫਾਰਮ ਜੀਵਨ ਭਰ ਵਿੱਚ ਦੋ ਵਾਰ ਦਾਇਰ ਕੀਤਾ ਜਾ ਸਕਦਾ ਹੈ, ਜਿਵੇਂ ਕਿ ਇੱਕ ਨਵੇਂ ਕਰ ਸਿਸਟਮ ਤੋਂ ਬਾਹਰ ਨਿਕਲਣ ਲਈ ਅਤੇ ਇੱਕ ਨਵੇਂ ਕਰ ਸਿਸਟਮ ਵਿੱਚ ਦੁਬਾਰਾ ਦਾਖਲ ਹੋਣ ਲਈ।
3.2. ਇਸ ਨੂੰ ਕੌਣ ਵਰਤ ਸਕਦਾ ਹੈ?
ਕਾਰੋਬਾਰੀ ਆਮਦਨ ਵਾਲਾ ਕਰਦਾਤਾ ਨਵੀਂ ਕਰ ਪ੍ਰਣਾਲੀ ਵਿੱਚੋ ਬਾਹਰ ਨਿਕਲਣ ਜਾਂ ਇਸ ਵਿੱਚ ਮੁੜ ਸ਼ਾਮਿਲ ਹੋਣ ਲਈ ਫਾਰਮ 10-IEA ਦੀ ਵਰਤੋਂ ਕਰ ਸਕਦਾ ਹੈ।
4. ਫਾਰਮ ਦਾ ਸੰਖੇਪ ਵੇਰਵਾ
ਫਾਰਮ 10 IEA ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ:
- ਮੁੱਢਲੀ ਜਾਣਕਾਰੀ,
- ਵਾਧੂ ਜਾਣਕਾਰੀ
- ਘੋਸ਼ਣਾ ਅਤੇ ਤਸਦੀਕ
ਇੱਥੇ ਫਾਰਮ 10 IEA ਦੇ ਹਿੱਸਿਆਂ ਦੀ ਇੱਕ ਛੋਟੀ ਜਿਹੀ ਝਲਕ ਦਿੱਤੀ ਗਈ ਹੈ:
4.1. ਮੁੱਢਲੀ ਜਾਣਕਾਰੀ
ਭਾਗ 1 ਵਿੱਚ ਮੁੱਢਲੀ ਜਾਣਕਾਰੀ (ਅਸੈਸੀ ਦਾ ਨਾਮ, PAN, AY ਅਤੇ ਵਿਅਕਤੀ ਦੀ ਸਥਿਤੀ) ਸ਼ਾਮਲ ਹੁੰਦੀ ਹੈ, ਜੋ ਫਾਰਮ ਵਿੱਚ ਪਹਿਲਾਂ ਤੋਂ ਭਰੀ ਹੋਈ ਹੋਵੇਗੀ। ਜੇਕਰ ਫਾਰਮ ਪਹਿਲੀ ਵਾਰ ਦਾਖਲ ਕੀਤਾ ਜਾ ਰਿਹਾ ਹੈ, ਤਾਂ ਨਵੀਂ ਕਰ ਪ੍ਰਣਾਲੀ ਤੋਂ ਬਾਹਰ ਨਿਕਲਣ ਦਾ ਵਿਕਲਪ ਆਪਣੇ ਆਪ ਚੁਣਿਆ ਹੋਇਆ ਹੋਵੇਗਾ। ਜੇਕਰ ਸਿਸਟਮ ਵਿੱਚ ਬਾਹਰ ਨਿਕਲਣ ਦੇ ਵਿਕਲਪ ਨਾਲ ਇੱਕ ਵੈਧ ਫਾਰਮ ਪਹਿਲਾਂ ਹੀ ਮੌਜੂਦ ਹੈ, ਤਾਂ ਨਵੀਂ ਕਰ ਪ੍ਰਣਾਲੀ ਵਿੱਚ ਮੁੜ ਸ਼ਾਮਲ ਹੋਣ ਦਾ ਵਿਕਲਪ ਆਪਣੇ ਆਪ ਚੁਣਿਆ ਹੋਇਆ ਹੋਵੇਗਾ।
4.2. ਵਾਧੂ ਜਾਣਕਾਰੀ
ਭਾਗ 2 ਵਾਧੂ ਜਾਣਕਾਰੀ ਨਾਲ ਸੰਬੰਧਿਤ ਹੈ, ਜਿਥੇ ਅਸੈਸੀ ਨੂੰ IFSC ਯੂਨਿਟ (ਜੇਕਰ ਕੋਈ ਹੈ) ਨਾਲ ਸੰਬੰਧਤ ਵਾਧੂ ਜਾਣਕਾਰੀ ਦੇਣੀ ਪੈਂਦੀ ਹੈ।
ਕਿਰਪਾ ਕਰਕੇ ਧਿਆਨ ਦਿਓ: ਜੇਕਰ ਤੁਸੀ ਨਵੀਂ ਕਰ ਪ੍ਰਣਾਲੀ ਤੋਂ ਬਾਹਰ ਨਿਕਲ ਰਹੇ ਹੋ ਤਾਂ ਇਹ ਵਾਧੂ ਜਾਣਕਾਰੀ ਪੈਨਲ ਧੁੰਦਲਾ ਦਿਖਾਈ ਦੇਵੇਗਾ।
4.3. ਘੋਸ਼ਣਾ ਅਤੇ ਤਸਦੀਕ
ਭਾਗ 3 ਘੋਸ਼ਣਾ ਅਤੇ ਤਸਦੀਕ ਕਰਦਾਤਾ ਦੁਆਰਾ ਨਵੀਂ ਕਰ ਪ੍ਰਣਾਲੀ ਵਿੱਚੋਂ ਬਾਹਰ ਨਿਕਣ ਜਾਂਦੁਬਾਰਾ ਦਾਖਲ ਹੋਣ ਲਈ ਹੈ।
5. ਐਕਸੈੱਸ ਅਤੇ ਜਮ੍ਹਾਂ ਕਿਵੇਂ ਕਰਨਾ ਹੈ
5.1. ਕਰਦਾਤਾ ਦੁਆਰਾ ਫਾਰਮ 10 IEA ਨੂੰ ਦਾਇਰ ਕਰਨਾ
ਕਦਮ 1: ਈ-ਫੀਲਿੰਗ ਪੋਰਟਲ ਤੇ ਜਾਓ ਅਤੇ ਲੌਗਇਨ ਤੇ ਕਲਿੱਕ ਕਰੋ।
ਪੜਾਅ 2: ਲੌਗਇਨ ਪੰਨੇ 'ਤੇ ਆਪਣੀ ਉਪਭੋਗਤਾ ID ਅਤੇ ਪਾਸਵਰਡ ਦਰਜ ਕਰੋ।
ਕਦਮ 3: ਆਪਣੇ ਡੈਸ਼ਬੋਰਡ , 'ਤੇ ਈ-ਫਾਈਲ ਮੀਨੂ > ਆਮਦਨ ਕਰ ਫਾਰਮ > ਆਮਦਨ ਕਰ ਫਾਈਲ ਕਰੋ 'ਤੇ ਜਾਓ
ਕਦਮ 4: ਆਮਦਨ ਕਰ ਫਾਰਮ ਫਾਈਲ ਕਰੋ ਪੰਨੇ 'ਤੇ, ਆਮਦਨ ਕਰ ਐਕਟ, 1961 ਅਨੁਸਾਰ ਫਾਰਮਾਂ ਵਾਲੇ ਟੈਬ ਅਧੀਨ ਫਾਰਮ 10-IEA ਚੁਣੋ। ਵਿਕਲਪ ਵਜੋਂ ਫਾਰਮ ਦਾਖਲ ਕਰਨ ਲਈ ਖੋਜ ਬੋਕਸ ਵਿੱਚ ਫਾਰਮ 10-IEA ਦਰਜ ਕਰੋ।
ਕਦਮ 5: ਫਾਰਮ 110-IEA ਦੇ ਪੰਨੇ 'ਤੇ, ਸੰਬੰਧਿਤ ਮੁਲਾਂਕਣ ਸਾਲ ਦੀ ਚੋਣ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਕਦਮ 6: ਫਾਰਮ ਭਰਨ ਲਈ ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਕਰੋ ਅਤੇ ਆਓ ਸ਼ੁਰੂ ਕਰੀਏ 'ਤੇ ਕਲਿੱਕ ਕਰੋ।
ਕਦਮ 7: ਜੇਕਰ ਮੁਲਾਂਕਣ ਸਾਲ ਦੌਰਾਨ ਤੁਹਾਡੀ ਆਮਦਨ "ਵਪਾਰ ਜਾਂ ਪੇਸ਼ੇ ਦੇ ਮੁਨਾਫੇ ਅਤੇ ਲਾਭ" ਦੇ ਤਹਿਤ ਆਉਂਦੀ ਹੈ, ਤਾਂ ਹਾਂ ਦੀ ਚੋਣ ਕਰੋ।
ਕਿਰਪਾ ਕਰਕੇ ਧਿਆਨ ਦਿਓ:
- ਵਪਾਰ ਜਾਂ ਪੇਸ਼ੇ ਤੋਂ ਆਮਦਨ ਰੱਖਣ ਵਾਲੇ ਵਿਅਕਤੀਆਂ, HUF, AOP (ਸਹਿਕਾਰੀ ਸਭਾਵਾਂ ਨੂੰ ਛੱਡ ਕੇ), BOI ਅਤੇ AJP ਲਈ ਨਵੀਂ ਕਰ ਪ੍ਰਣਾਲੀ ਵਿੱਚੋਂ ਬਾਹਰ ਹੋਣ ਜਾਂ ਦੁਬਾਰਾ ਸ਼ਾਮਲ ਹੋਣ ਲਈ ਫਾਰਮ 10-IEA ਜਮ੍ਹਾਂ ਕਰਨਾ ਲਾਜ਼ਮੀ ਹੈ।
- ਬਿਨਾਂ ਕਿਸੇ ਵਪਾਰ ਜਾਂ ਪੇਸ਼ੇਵਰ ਆਮਦਨ ਵਾਲੇ ਵਿਅਕਤੀ ਅਤੇ HUF ਆਪਣੀ ਆਮਦਨ ਕਰ ਰਿਟਰਨ ਦਾਖਲ ਕਰਦੇ ਸਮੇਂ ਸਿੱਧੇ ਤੌਰ 'ਤੇ ਨਵੀਂ ਕਰ ਪ੍ਰਣਾਲੀ ਤੋਂ ਬਾਹਰ ਹੋਣ ਜਾਂ ਨਵੀਂ ਕਰ ਪ੍ਰਣਾਲੀ ਵਿੱਚ ਦੁਬਾਰਾ ਸ਼ਾਮਲ ਹੋਣ ਦਾ ਵਿਕਲਪ ਚੁਣ ਸਕਦੇ ਹਨ।
ਕਦਮ 8: ਆਮਦਨ ਦੀ ਰਿਟਰਨ ਦਾਖਲ ਕਰਨ ਲਈ ਲਾਗੂ ਆਖਰੀ ਮਿਤੀ ਦੀ ਚੋਣ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਨੋਟ: ਤੁਸੀਂ ਲਾਗੂ ਆਖਰੀ ਮਿਤੀ ਦੀ ਚੋਣ ਕਰਨ ਲਈ ਮਦਦ ਦਸਤਾਵੇਜ਼ ਹਾਈਪਰਲਿੰਕ 'ਤੇ ਕਲਿੱਕ ਕਰਕੇ "ਮਦਦ ਦਸਤਾਵੇਜ਼" ਦੀ ਵਰਤੋਂ ਵੀ ਕਰ ਸਕਦੇ ਹੋ।
ਕਦਮ 9: ਚੁਣੀ ਗਈ ਕਰ ਪ੍ਰਣਾਲੀ ਦੀ ਪੁਸ਼ਟੀ ਕਰੋ।
ਕਦਮ 10: ਫਾਰਮ ਦੇ ਤਿੰਨ ਭਾਗ ਹਨ - ਹਰੇਕ ਭਾਗ ਦੀ ਪੁਸ਼ਟੀ ਕਰੋ। ਮੁੱਢਲੀ ਜਾਣਕਾਰੀ ਭਾਗ 'ਤੇ ਕਲਿੱਕ ਕਰੋ।
ਕਦਮ 11: ਮੁੱਢਲੀ ਜਾਣਕਾਰੀ ਭਾਗ ਵਿੱਚ, ਤੁਹਾਡੀ ਮੁੱਢਲੀ ਜਾਣਕਾਰੀ ਪਹਿਲਾਂ ਤੋਂ ਹੀ ਭਰੀ ਹੋਵੇਗੀ। ਜੇਕਰ ਇਹ ਫਾਰਮ ਪਹਿਲੀ ਵਾਰ ਭਰਿਆ ਜਾ ਰਿਹਾ ਹੈ ਤਾਂ ਬਾਹਰ ਹੋਣ ਦਾ ਵਿਕਲਪ ਆਪਣੇ ਆਪ ਚੁਣਿਆ ਜਾਵੇਗਾ ਅਤੇ ਜੇਕਰ ਸਿਸਟਮ ਵਿੱਚ ਬਾਹਰ ਹੋਣ ਦੇ ਵਿਕਲਪ ਵਾਲਾ ਕੋਈ ਮਾਨਤਾ ਪ੍ਰਾਪਤ ਫਾਰਮ ਮੌਜੂਦ ਹੈ, ਤਾਂ ਦੁਬਾਰਾ ਸ਼ਾਮਲ ਹੋਣ ਦਾ ਵਿਕਲਪ ਆਪਣੇ ਆਪ ਚੁਣਿਆ ਜਾਵੇਗਾ। ਸੁਰੱਖਿਅਤ ਕਰੋ 'ਤੇ ਕਲਿੱਕ ਕਰੋ।
ਬਾਹਰ ਹੋਣਾ:
ਦੁਬਾਰਾ ਦਾਖਲ ਹੋਣਾ:
ਕਦਮ 12: IFSC ਯੂਨਿਟ (ਜੇ ਕੋਈ ਹੋਵੇ) ਨਾਲ ਸੰਬੰਧਿਤ ਵਾਧੂ ਜਾਣਕਾਰੀ ਭਾਗ ਵਿੱਚ ਲੋੜੀਂਦੇ ਵੇਰਵੇ ਭਰੋ ਅਤੇ ਸੁਰੱਖਿਅਤ ਕਰੋ 'ਤੇ ਕਲਿੱਕ ਕਰੋ।
ਜੇਕਰ ਤੁਸੀ ਨਵੀਂ ਕਰ ਪ੍ਰਣਾਲੀ ਤੋਂ ਬਾਹਰ ਹੋਣ ਦਾ ਵਿਕਲਪ ਚੁਣਦੇ ਹੋ, ਤਾਂ ਇਹ ਵਾਧੂ ਜਾਣਕਾਰੀ ਪੈਨਲ ਅਕਿਰਿਆਸ਼ੀਲ ਹੋ ਜਾਵੇਗਾ।
ਕਦਮ 13: ਫਾਰਮ ਦੇ ਘੋਸ਼ਣਾ ਅਤੇ ਤਸਦੀਕ ਭਾਗ ਵਿੱਚ ਲੋੜੀਂਦੇ ਵੇਰਵੇ ਭਰੋ ਅਤੇ ਸੁਰੱਖਿਅਤ ਕਰੋ 'ਤੇ ਕਲਿੱਕ ਕਰੋ।
ਕਦਮ 14: ਫਾਰਮ ਵਿੱਚ ਪੇਸ਼ ਕੀਤੇ ਗਏ ਸਾਰੇ ਵੇਰਵਿਆਂ ਦੀ ਜਾਂਚ ਕਰੋ। ਤੁਸੀਂ ਸੋਧ ਬਟਨ 'ਤੇ ਕਲਿੱਕ ਕਰਕੇ ਵੇਰਵਿਆਂ ਨੂੰ ਸੋਧ ਸਕਦੇ ਹੋ, ਨਹੀਂ ਤਾਂ ਈ-ਤਸਦੀਕ ਲਈ ਅੱਗੇ ਵਧੋ ਬਟਨ 'ਤੇ ਕਲਿੱਕ ਕਰੋ।
ਕਦਮ 15: ਫਾਰਮ ਦੀ ਤਸਦੀਕ ਕਰਨ ਲਈ ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਤਸਦੀਕ ਕਰਨ ਦੇ ਤਰੀਕੇ ਦੀ ਚੋਣ ਕਰੋ।
ਕਦਮ 16:ਤਸਦੀਕ ਤੋਂ ਬਾਅਦ ਫਾਰਮ ਜਮ੍ਹਾਂ ਕਰਨ ਲਈ ''ਹਾਂ'' 'ਤੇ ਕਲਿੱਕ ਕਰੋ।
ਕਦਮ 17: ਹੁਣ ਫਾਰਮ ਸਫਲਤਾਪੂਰਵਕ ਜਮ੍ਹਾਂ ਹੋ ਗਿਆ ਹੈ। ਭਵਿੱਖੀ ਸੰਦਰਭ ਲਈ ਲੈਣ-ਦੇਣ Id ਨੂੰ ਨੋਟ ਕਰ ਲਵੋ।
ਹੁਣ, ਜੇਕਰ ਕਰਦਾਤਾ ਦਾਖਲ ਕੀਤੇ ਫਾਰਮ ਨੂੰ ਦੇਖਣਾ ਚਾਹੁੰਦਾ ਹੈ ਤਾਂ ਈ-ਫਾਈਲ ਮੀਨੂ > ਦਾਖਲ ਕੀਤੇ ਫਾਰਮ ਦੇਖੋ > ਆਮਦਨ ਕਰ ਐਕਟ 1961 ਦੇ ਅਨੁਸਾਰ ਫਾਰਮ > ਫਾਰਮ 10-IEA 'ਤੇ ਜਾਓ। ਤੁਸੀਂ ਫਾਰਮ ਅਤੇ ਰਸੀਦ ਨੂੰ ਡਾਊਨਲੋਡ ਕਰ ਸਕਦੇ ਹੋ। ਫਾਰਮ ਦੀ ਸਥਿਤੀ ਦੇਖਣ ਲਈ ਵੇਰਵੇ ਦੇਖੋ 'ਤੇ ਕਲਿੱਕ ਕਰੋ।

