ਫਾਰਮ 10BD-BE ਯੂਜ਼ਰ ਮੈਨੂਅਲ

1. ਆਮ ਜਾਣਕਾਰੀ

ਫਾਰਮ 10BD ਇੱਕ ਟਰੱਸਟ, ਸੰਸਥਾ ਜਾਂ NGO ਦੁਆਰਾ ਆਮਦਨ ਕਰ ਅਥਾਰਟੀ ਨੂੰ ਜਮ੍ਹਾਂ ਕਰਵਾਉਣਾ ਲਾਜ਼ਮੀ ਹੁੰਦਾ ਹੈ ਜੋ ਆਮਦਨ ਕਰ ਐਕਟ, 1961 ਦੀ ਧਾਰਾ 80G ਦੇ ਅਧੀਨ ਮਨਜ਼ੂਰਸ਼ੁਦਾ ਹੈ। ਆਮਦਨ ਕਰ ਨਿਯਮ, 1962 ਦਾ ਨਿਯਮ 18AB ਦਾਨ ਪ੍ਰਾਪਤ ਕਰਨ ਵਾਲੇ ਵਿਅਕਤੀ ਦੁਆਰਾ ਫਾਰਮ ਨੰਬਰ 10BD ਵਿੱਚ ਦਾਨ ਦਾ ਵੇਰਵਾ ਪੇਸ਼ ਕਰਨ ਦਾ ਪ੍ਰਾਵਧਾਨ ਕਰਦਾ ਹੈ, ਜਿਸ ਲਈ ਦਾਨਕਰਤਾ ਨੂੰ ਐਕਟ ਦੀ ਧਾਰਾ 80G ਦੇ ਅਧੀਨ ਕਟੌਤੀ ਦਾ ਲਾਭ ਮਿਲੇਗਾ।

ਉਪਭੋਗਤਾਵਾਂ (ਰਿਪੋਰਟਿੰਗ ਸੰਸਥਾ) ਕੋਲ ਜਾਂ ਤਾਂ ਸਿੱਧੇ ਫਾਰਮ 10BD ਦਾਖਲ ਕਰਨ ਅਤੇ ਦਾਨਕਰਤਾਵਾਂ ਲਈ ਸਿਸਟਮ ਦੁਆਰਾ ਜਨਰੇਟ ਕੀਤੇ ਫਾਰਮ 10BE ਸਰਟੀਫਿਕੇਟ (ਫਾਰਮ 10BD ਦਾਖਲ ਕਰਨ ਦੇ 24 ਘੰਟਿਆਂ ਬਾਅਦ) ਬਣਾਉਣ ਦਾ ਵਿਕਲਪ ਹੁੰਦਾ ਹੈ, ਜਾਂ ਦਾਨਕਰਤਾਵਾਂ ਨੂੰ ਮੈਨੂਅਲ ਰੂਪ ਵਿੱਚ ਫਾਰਮ 10BE ਸਰਟੀਫਿਕੇਟ ਜਾਰੀ ਕਰਨ ਲਈ ਪ੍ਰੀ-ਐਕਨੋਲੇਜਮੈਂਟ ਨੰਬਰ ਜਨਰੇਟ ਕਰਨ ਦਾ ਵਿਕਲਪ ਹੁੰਦਾ ਹੈ।

ਰਿਪੋਰਟਿੰਗ ਸੰਸਥਾ (ਟਰੱਸਟ, ਸੰਸਥਾ ਜਾਂ NGO) ਫਾਰਮ 10BD ਦਾਖਲ ਕੀਤੇ ਬਿਨਾਂ ਫਾਰਮ 10BE ਲਈ 1000 ਤੱਕ ਪ੍ਰੀ-ARN ਨੰਬਰ ਜਨਰੇਟ ਕਰ ਸਕਦੀ ਹੈ। ਪ੍ਰੀ-ਐਕਨੋਲੇਜਮੈਂਟ ਨੰਬਰ ਇੱਕ ਵਿਲੱਖਣ ਨੰਬਰ ਹੋਵੇਗਾ, ਜੋ ਦਾਨ ਪ੍ਰਾਪਤ ਕਰਨ ਸਮੇਂ ਦਾਨਕਰਤਾਵਾਂ ਨੂੰ ਜਾਰੀ ਕੀਤੇ ਜਾਣ ਵਾਲੇ ਮੈਨੂਅਲ ਦਾਨ ਸਰਟੀਫਿਕੇਟਾਂ ’ਤੇ ਦਰਜ ਕੀਤਾ ਜਾਣਾ ਲਾਜ਼ਮੀ ਹੈ। ਜਾਰੀ ਕੀਤੇ ਗਏ ਅਜਿਹੇ ਸਾਰੇ ਮੈਨੂਅਲ ਸਰਟੀਫਿਕੇਟਾਂ ਦੇ ਵੇਰਵੇ (ਪ੍ਰੀ-ARN ਨੰਬਰਾਂ ਦੇ ਨਾਲ) ਫਾਰਮ 10BD ਦਾਖਲ ਕਰਦੇ ਸਮੇਂ ਲਾਜ਼ਮੀ ਤੌਰ 'ਤੇ ਭਰੇ ਜਾਣਗੇ।

ਰਿਪੋਰਟਿੰਗ ਸੰਸਥਾ ਫਾਰਮ 10BD ਦਾਖਲ ਕਰਕੇ ਪਹਿਲਾਂ ਤੋਂ ਜਨਰੇਟ ਕੀਤੇ ਗਏ ਸਾਰੇ ਪ੍ਰੀ-ARN ਨੰਬਰਾਂ ਦੀ ਵਰਤੋਂ ਕਰਨ ਤੋਂ ਬਾਅਦ, ਮੈਨੂਅਲ ਰੂਪ ਵਿੱਚ ਦਾਨ ਸਰਟੀਫਿਕੇਟ ਜਾਰੀ ਕਰਨ ਲਈ 1000 ਪ੍ਰੀ-ARN ਨੰਬਰਾਂ ਦਾ ਅਗਲਾ ਸੈੱਟ ਜਨਰੇਟ ਕਰ ਸਕਦੀ ਹੈ।

ਫਾਰਮ 10BD ਵਿੱਚ ਦਾਨ ਦਾ ਵੇਰਵਾ ਦਾਖਲ ਕਰਨ ਤੋਂ ਬਾਅਦ, ਰਿਪੋਰਟਿੰਗ ਸੰਸਥਾ ਲਈ ਫਾਰਮ 10BE ਵਿੱਚ ਦਾਨ ਦਾ ਸਰਟੀਫਿਕੇਟ ਡਾਊਨਲੋਡ ਕਰਨਾ ਅਤੇ ਜਾਰੀ ਕਰਨਾ ਲਾਜ਼ਮੀ ਹੈ, ਜਿਸ ਵਿੱਚ ਸੰਸਥਾ ਦੇ ਵੇਰਵੇ ਜਿਵੇਂ ਕਿ PAN ਅਤੇ ਨਾਮ, ਧਾਰਾ 80G ਅਤੇ 35(1) ਦੇ ਅਧੀਨ ਮਨਜ਼ੂਰੀ ਨੰਬਰ ਅਤੇ ਨਾਲ ਹੀ ਦਾਨ ਅਤੇ ਦਾਨਕਰਤਾ ਦੇ ਵੇਰਵੇ ਸ਼ਾਮਲ ਹੁੰਦੇ ਹਨ।

ਇਸ ਯੂਜ਼ਰ ਮੈਨੂਅਲ ਵਿੱਚ ਹੇਠਾਂ ਦਿੱਤੀ ਕਦਮ-ਦਰ-ਕਦਮ ਪ੍ਰਕਿਰਿਆ ਸ਼ਾਮਲ ਹੈ-


• ਪ੍ਰੀ-ਐਕਨੋਲੇਜਮੈਂਟ ਨੰਬਰ ਜਨਰੇਟ ਕਰਨ ਦੀ ਪ੍ਰਕਿਰਿਆ ਸੈਕਸ਼ਨ 4.1 ਵਿੱਚ ਦੱਸੀ ਗਈ ਹੈ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸੰਬੰਧਿਤ ਦਸਤਾਵੇਜ਼ ਵੇਖੋ।

• ਪਹਿਲਾਂ ਜਨਰੇਟ ਕੀਤੇ ਗਏ ਪ੍ਰੀ-ਐਕਨੋਲੇਜਮੈਂਟ ਨੰਬਰ ਦੇਖੋ (ਸੈਕਸ਼ਨ 4.2)

• ਫਾਰਮ 10BD (ਦਾਨਕਰਤਾਵਾਂ ਅਤੇ ਦਾਨ ਦੇ ਵੇਰਵਿਆਂ ਦੀ ਸਟੇਟਮੈਂਟ) ਕਿਵੇਂ ਦਾਖਲ ਕਰਨਾ ਹੈ (ਸੈਕਸ਼ਨ 4.3)

• ਫਾਰਮ 10BD ਦਾਖਲ ਕਰਨ ਤੋਂ ਬਾਅਦ ਫਾਰਮ 10BE ਕਿਵੇਂ ਜਨਰੇਟ ਕਰਨਾ ਹੈ (ਸੈਕਸ਼ਨ 4.4)

• ਸੋਧਿਆ ਹੋਇਆ ਫਾਰਮ 10 BD ਕਿਵੇਂ ਫਾਈਲ ਕਰਨਾ ਹੈ (ਸੈਕਸ਼ਨ 4.5)

• ਸੋਧਿਆ ਹੋਇਆ ਫਾਰਮ 10BD (ਸੈਕਸ਼ਨ 4.6) ਕਿਵੇਂ ਵੇਖਣਾ ਹੈ

• ਸੋਧਿਆ ਹੋਇਆ ਫਾਰਮ 10BE (ਸੈਕਸ਼ਨ 4.7) ਕਿਵੇਂ ਵੇਖਣਾ ਹੈ

2. ਇਸ ਸੇਵਾ ਦਾ ਲਾਭ ਲੈਣ ਲਈ ਜ਼ਰੂਰੀ ਸ਼ਰਤਾਂ

•   ਕਰਦਾਤਾ ਈ-ਫਾਈਲਿੰਗ ਪੋਰਟਲ ’ਤੇ ਰਜਿਸਟਰਡ ਹੈ।

•    ਕਰਦਾਤਾ ਕੋਲ ਈ-ਫਾਈਲਿੰਗ 2.0 ਪੋਰਟਲ ਦਾ ਵੈਧ ਉਪਭੋਗਤਾ ਨਾਮ (PAN) ਅਤੇ ਪਾਸਵਰਡ ਹੈ

•    PAN ਡਾਟਾਬੇਸ ਦੇ ਅਨੁਸਾਰ ਕਰਦਾਤਾ ਦੇ PAN ਦੀ ਸਥਿਤੀ “ਕਿਰਿਆਸ਼ੀਲ” ਹੈ

• ਜੇਕਰ ਕਰਦਾਤਾ DSC ਰਾਹੀਂ ਪ੍ਰਮਾਣਿਤ ਕਰਨਾ ਚਾਹੁੰਦਾ ਹੈ, ਤਾਂ ਉਸ ਕੋਲ ਇੱਕ ਵੈਧ DSC ਹੋਣਾ ਚਾਹੀਦਾ ਹੈ। ਇਹ ਈ-ਫਾਈਲਿੰਗ ਪੋਰਟਲ ’ਤੇ ਰਜਿਸਟਰਡ ਹੋਣਾ ਚਾਹੀਦਾ ਹੈ ਅਤੇ ਇਸਦੀ ਮਿਆਦ ਖ਼ਤਮ ਨਹੀਂ ਹੋਣੀ ਚਾਹੀਦੀ

3. ਫਾਰਮ ਬਾਰੇ

3.1 ਉਦੇਸ਼

ਧਾਰਾ 80G(5)(viii) ਅਤੇ 35(1A)(i) ਰਿਪੋਰਟਿੰਗ ਵਿਅਕਤੀ ਦੁਆਰਾ ਵਿੱਤੀ ਸਾਲ 2021-22 ਤੋਂ ਸ਼ੁਰੂ ਕਰਦੇ ਹੋਏ, ਹਰੇਕ ਵਿੱਤੀ ਸਾਲ ਦੇ ਸਬੰਧ ਵਿੱਚ ਵੇਰਵਿਆਂ ਦੀ ਸਟੇਟਮੈਂਟ ਪੇਸ਼ ਕਰਨ ਦਾ ਪ੍ਰਾਵਧਾਨ ਕਰਦੇ ਹਨ। ਫਾਰਮ 10BD ਵਿੱਚ ਦਾਨ ਦਾ ਵੇਰਵਾ ਦਾਖਲ ਕਰਨਾ ਲਾਜ਼ਮੀ ਹੈ।

3.2 3.2 ਇਸ ਦੀ ਵਰਤੋਂ ਕੌਣ ਕਰ ਸਕਦਾ ਹੈ?

ਫਾਰਮ 10BD ਨੂੰ ਕਿਸੇ ਟਰੱਸਟ ਜਾਂ ਸੰਸਥਾ ਜਾਂ NGO ਦੁਆਰਾ ਆਮਦਨ-ਕਰ ਅਥਾਰਟੀ ਨੂੰ ਪੇਸ਼ ਕਰਨ ਦੀ ਲੋੜ ਹੁੰਦੀ ਹੈ ਜਿਸ ਨੂੰ ਆਮਦਨ-ਕਰ ਐਕਟ ਦੀ ਧਾਰਾ 80G ਦੇ ਤਹਿਤ ਮਨਜ਼ੂਰੀ ਦਿੱਤੀ ਜਾਂਦੀ ਹੈ।

3.3 ਫਾਰਮ ਦਾ ਸੰਖੇਪ ਵੇਰਵਾ

ਫਾਰਮ 10 BD ਵਿੱਚ ਹੇਠ ਲਿਖੇ 3 ਭਾਗ ਹਨ-

1. ਪ੍ਰੀ-ਐਕਨੋਲੇਜਮੈਂਟ ਨੰਬਰ ਜਨਰੇਟ ਕਰੋ

2. ਜਨਰੇਟ ਕੀਤੇ ਪਿਛਲੇ ਪ੍ਰੀ-ਐਕਨੋਲੇਜਮੈਂਟ ਨੰਬਰ ਦੇਖੋ

3. 80G(5)/35(1A) (i)[ਫਾਰਮ 10BD] ਧਾਰਾ ਦੇ ਤਹਿਤ ਰਿਪੋਰਟ ਕਰਨ ਵਾਲੇ ਵਿਅਕਤੀ ਦੁਆਰਾ ਭਰੇ ਜਾਣ ਵਾਲੇ ਵੇਰਵਿਆਂ ਦੀ ਫਾਈਲ ਸਟੇਟਮੈਂਟ

Data responsive

4. ਕਦਮ-ਦਰ-ਕਦਮ ਗਾਈਡ

4.1 ਪ੍ਰੀ-ਐਕਨੋਲੇਜਮੈਂਟ ਨੰਬਰ ਜਨਰੇਟ ਕਰੋ

(ਫਾਰਮ 10BE ਮੈਨੂਅਲ ਰੂਪ ਵਿੱਚ ਜਾਰੀ ਕਰਨ ਲਈ ਪ੍ਰੀ-ਐਕਨੋਲੇਜਮੈਂਟ ਨੰਬਰ ਜਨਰੇਟ ਕਰਨ ਦੀ ਸੁਵਿਧਾ ਵਿੱਤੀ ਸਾਲ 2022-23 ਦੀ ਫਾਈਲਿੰਗ ਤੋਂ ਉਪਲਬਧ ਹੈ। ਜੇਕਰ ਤੁਸੀਂ ਵਿੱਤੀ ਸਾਲ 2021-22 ਲਈ ਫਾਰਮ 10BD ਦਾਖਲ ਕਰ ਰਹੇ ਹੋ, ਤਾਂ ਤੁਹਾਨੂੰ ਪਹਿਲੇ ਦੋ ਪੈਨਲ 'ਪ੍ਰੀ-ਐਕਨੋਲੇਜਮੈਂਟ ਨੰਬਰ ਜਨਰੇਟ ਕਰੋ ਜਾਂ ਪਹਿਲਾਂ ਵਾਲੇ ਦੇਖੋ' ਦਿਖਾਈ ਨਹੀਂ ਦੇਣਗੇ)

ਕਦਮ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰੋ

Data responsive

ਕਦਮ 2: ਉਪਭੋਗਤਾ ID (PAN) ਅਤੇ ਪਾਸਵਰਡ ਦਰਜ ਕਰੋ।

Data responsive

ਕਦਮ 3: ਈ-ਫਾਈਲ > ਆਮਦਨ ਕਰ ਫਾਰਮ >ਆਮਦਨ ਕਰ ਫਾਰਮ ਫਾਈਲ ਕਰੋ ’ਤੇ ਜਾਓ

Data responsive

ਕਦਮ 4: ਆਮਦਨ ਕਰ ਐਕਟ 1961 ਅਨੁਸਾਰ ਫਾਰਮ ਟੈਬ ਦੇ ਅਧੀਨ ਫਾਰਮ 10BD ਦੀ ਚੋਣ/ਖੋਜ ਕਰੋ।

Data responsive

ਕਦਮ 5: ਡ੍ਰੌਪਡਾਊਨ ਮੀਨੂ ਤੋਂ ਦਾਖਲ ਕਰਨ ਦੀ ਕਿਸਮ ਅਤੇ ਵਿੱਤੀ ਸਾਲ ਦੀ ਚੋਣ ਕਰੋ ਅਤੇ ਜਾਰੀ ਰੱਖੋ ’ਤੇ ਕਲਿੱਕ ਕਰੋ।

Data responsive

ਕਦਮ 6: ਚਲੋ ਸ਼ੁਰੂ ਕਰੀਏ ’ਤੇ ਕਲਿੱਕ ਕਰੋ।

Data responsive

ਕਦਮ 7: ਪ੍ਰੀ-ARN ਜਨਰੇਟ ਕਰਨ ਲਈ ਪ੍ਰੀ-ਐਕਨੋਲੇਜਮੈਂਟ ਨੰਬਰ ਜਨਰੇਟ ਕਰੋ ’ਤੇ ਕਲਿੱਕ ਕਰੋ।
ਨੋਟ: ਜੇਕਰ ਤੁਸੀਂ ਸਿੱਧਾ ਫਾਰਮ 10BD ਦਾਖਲ ਕਰਨਾ ਚਾਹੁੰਦੇ ਹੋ ਅਤੇ ਸਿਸਟਮ ਦੁਆਰਾ ਜਨਰੇਟ ਕੀਤੇ ਫਾਰਮ 10BE ਸਰਟੀਫਿਕੇਟ ਬਣਾਉਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ “ਧਾਰਾ 80G(5)/35(1A)(i) ਦੇ ਅਧੀਨ ਰਿਪੋਰਟਿੰਗ ਵਿਅਕਤੀ ਦੁਆਰਾ ਦਾਖਲ ਕੀਤੇ ਜਾਣ ਵਾਲੇ ਵੇਰਵਿਆਂ ਦੀ ਸਟੇਟਮੈਂਟ ਦਾਖਲ ਕਰੋ [ਫਾਰਮ 10BD]” ਪੈਨਲ ਦੀ ਚੋਣ ਕਰੋ ਅਤੇ ਫਾਈਲਿੰਗ ਜਾਰੀ ਰੱਖੋ।

Data responsive


ਕਦਮ 8: ਉਨ੍ਹਾਂ ਪ੍ਰੀ-ARN ਦੀ ਗਿਣਤੀ ਦਰਜ ਕਰੋ ਜੋ ਉਪਭੋਗਤਾ ਜਨਰੇਟ ਕਰਨਾ ਚਾਹੁੰਦਾ ਹੈ ਅਤੇ ਪ੍ਰੀ-ARN ਜਨਰੇਟ ਕਰੋ ’ਤੇ ਕਲਿੱਕ ਕਰੋ

ਨੋਟ: ਤੁਸੀਂ ਫਾਰਮ 10BD ਦਾਖਲ ਕਰਨ ਤੋਂ ਪਹਿਲਾਂ 1000 ਤੱਕ ਪ੍ਰੀ-ARN ਜਨਰੇਟ ਕਰ ਸਕਦੇ ਹੋ। ਤੁਸੀਂ ਅੱਜ ਦੀ ਮਿਤੀ ਤੱਕ ਵਿੱਤੀ ਸਾਲ ਲਈ ਵਰਤੋਂ ਵਿੱਚ ਨਾ ਆਏ ਪ੍ਰੀ-ARN ਵੀ ਦੇਖ ਸਕਦੇ ਹੋ।

Data responsive


ਨੋਟ: ਇੱਕ ਪੁਸ਼ਟੀਕਰਨ ਸੁਨੇਹਾ ਆਵੇਗਾ, ਜਿਸ ਵਿੱਚ ਲਿਖਿਆ ਹੋਵੇਗਾ “ਕਿਰਪਾ ਕਰਕੇ ਪ੍ਰੀ-ARN ਜਨਰੇਟ ਕਰਨ ਲਈ ਪੁਸ਼ਟੀ ਕਰੋ। ਪਹਿਲਾਂ ਵਰਤੋਂ ਵਿੱਚ ਨਾ ਆਏ ARN ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।”

Data responsive


ਕਦਮ 9: ਹੁਣ ਤੁਹਾਨੂੰ ਇੱਕ ਸਫਲਤਾ ਦਾ ਸੁਨੇਹਾ ਦਿਖਾਈ ਦੇਵੇਗਾ “ਪ੍ਰੀ-ARN ਸਫ਼ਲਤਾਪੂਰਵਕ ਜਨਰੇਟ ਕਰ ਦਿੱਤੇ ਗਏ ਹਨ। ਕਿਰਪਾ ਕਰਕੇ ARN ਦੀ ਸੂਚੀ ਪ੍ਰਾਪਤ ਕਰਨ ਲਈ ਐਕਸਲ ਵਿੱਚ ਐਕਸਪੋਰਟ ਕਰੋ ਬਟਨ 'ਤੇ ਕਲਿੱਕ ਕਰੋ।”

ਜਨਰੇਟ ਕੀਤੇ ARNs ਦੀ ਸੂਚੀ ਪ੍ਰਾਪਤ ਕਰਨ ਲਈ ਐਕਸਲ ਵਿੱਚ ਐਕਸਪੋਰਟ ਕਰੋ ’ਤੇ ਕਲਿੱਕ ਕਰੋ।

Data responsive


ਨੋਟ:
• ਦਾਨ ਪ੍ਰਾਪਤਕਰਤਾ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕੀਤੇ ਬਿਨਾਂ, ਦਾਨ ਪ੍ਰਾਪਤ ਕਰਨ ਸਮੇਂ ਤੁਰੰਤ ਦਾਨਕਰਤਾਵਾਂ ਨੂੰ ਮੈਨੂਅਲ 10BE ਜਾਰੀ ਕਰ ਸਕਦਾ ਹੈ। ਹਰੇਕ ਮੈਨੂਅਲ ਰਸੀਦ ’ਤੇ ਦਾਨ ਪ੍ਰਾਪਤਕਰਤਾ ਦੁਆਰਾ ਪ੍ਰੀ-ARN ਦਰਜ ਕੀਤਾ ਜਾਣਾ ਲਾਜ਼ਮੀ ਹੈ।

• ਜਨਰੇਟ ਕੀਤੇ ਗਏ ਪ੍ਰੀ-ARN ਦੀ ਵਰਤੋਂ ਕਰਨ ਤੋਂ ਬਾਅਦ, ਦਾਨ ਪ੍ਰਾਪਤਕਰਤਾ ਦੁਬਾਰਾ ਹੋਰ ਪ੍ਰੀ-ARN ਜਨਰੇਟ ਕਰ ਸਕਦਾ ਹੈ ਅਤੇ ਮੈਨੂਅਲ ਰਸੀਦ ਜਾਰੀ ਕਰ ਸਕਦਾ ਹੈ। ਤੁਸੀਂ 1000 ਪ੍ਰੀ-ARN ਤੱਕ ਇਸ ਪ੍ਰਕਿਰਿਆ ਨੂੰ ਜਾਰੀ ਰੱਖ ਸਕਦੇ ਹੋ।

• 1000 ਪ੍ਰੀ-ARN ਐਂਟਰੀਆਂ (ਜੋ ਵਰਤੋਂ ਵਿੱਚ ਨਾ ਆਈਆਂ ਹੋਣ) ਦੀ ਵਰਤੋਂ ਕਰਨ ਤੋਂ ਬਾਅਦ, ਦਾਨ ਪ੍ਰਾਪਤਕਰਤਾ ਨੂੰ ਉਨ੍ਹਾਂ 1000 ਪ੍ਰੀ-ARN ਐਂਟਰੀਆਂ ਦੇ ਵੇਰਵਿਆਂ ਦੇ ਨਾਲ ਫਾਰਮ 10BD ਦਾਖਲ ਕਰਨਾ ਹੋਵੇਗਾ। ਇੱਕ ਵਾਰ ਫਾਰਮ ਦਾਖਲ ਹੋਣ ਤੋਂ ਬਾਅਦ, ਇਹ 1000 ਪ੍ਰੀ-ARN ਵਰਤੋਂ ਵਿੱਚ ਆਏ ਮੰਨੇ ਜਾਣਗੇ।

• ਦਾਨ ਪ੍ਰਾਪਤਕਰਤਾ ਫਾਰਮ 10BD ਦਾਖਲ ਕਰਕੇ ਪਹਿਲਾਂ ਤੋਂ ਜਨਰੇਟ ਕੀਤੇ ਗਏ 1000 ਪ੍ਰੀ-ARN ਦੀ ਵਰਤੋਂ ਕਰਨ ਤੋਂ ਬਾਅਦ ਹੀ 1000 ਪ੍ਰੀ-ARN ਦਾ ਅਗਲਾ ਸੈੱਟ ਜਨਰੇਟ ਕਰ ਸਕਦਾ ਹੈ।

4.2 ਪਹਿਲਾਂ ਜਨਰੇਟ ਕੀਤੇ ਗਏ ਪ੍ਰੀ-ਐਕਨੋਲੇਜਮੈਂਟ ਨੰਬਰ ਦੇਖੋ

ਕਦਮ 1: ਪਹਿਲਾਂ ਜਨਰੇਟ ਕੀਤੇ ਗਏ ਪ੍ਰੀ-ਐਕਨੋਲੇਜਮੈਂਟ ਨੰਬਰ ਦੇਖੋ ’ਤੇ ਕਲਿੱਕ ਕਰੋ।

Data responsive

ਕਦਮ 2: ਇੱਥੇ ਤੁਸੀਂ ਜਨਰੇਟ ਕੀਤੇ ਗਏ ਸਾਰੇ ਪ੍ਰੀ-ARN ਦੇਖ ਸਕਦੇ ਹੋ ਅਤੇ ਉਹਨਾਂ ਦੀ ਸਥਿਤੀ (ਵਰਤੋਂ ਕੀਤੇ ਗਏ, ਵਰਤੋਂ ਵਿੱਚ ਨਾ ਆਏ, ਮਿਆਦ ਸਮਾਪਤ ਅਤੇ ਮਿਟਾਏ ਗਏ) ਦੀ ਜਾਂਚ ਕਰ ਸਕਦੇ ਹੋ।

Data responsive

ਨੋਟ: ਪ੍ਰੀ-ARN ਦੀ ਸਥਿਤੀ ਹਰ ਚਾਰ ਘੰਟਿਆਂ ਵਿੱਚ ਇੱਕ ਵਾਰ ਅੱਪਡੇਟ ਕੀਤੀ ਜਾਵੇਗੀ।

ਕਦਮ 2(a): ਤੁਸੀਂ ਫਿਲਟਰ ਵਿਕਲਪ ਦੀ ਵਰਤੋਂ ਕਰਕੇ ਕਿਸੇ ਖਾਸ ARN ਦੀ ਸਥਿਤੀ ਦੇਖ/ਜਾਂਚ ਸਕਦੇ ਹੋ।
ਉੱਪਰ ਸੱਜੇ ਕੋਨੇ ਵਿੱਚ ਫਿਲਟਰ ’ਤੇ ਕਲਿੱਕ ਕਰੋ, ਸਥਿਤੀ ਅਤੇ ਜਨਰੇਟ ਕਰਨ ਦੀ ਮਿਤੀ (ਤੋਂ-ਤੱਕ) ਦੀ ਚੋਣ ਕਰੋ ਅਤੇ ਫਿਰ 'ਲਾਗੂ ਕਰੋ' ’ਤੇ ਕਲਿੱਕ ਕਰੋ।

Data responsive

ਕਦਮ 3: ਹੁਣ ਤੁਸੀਂ ਤਿਆਰ ਕੀਤੇ ਗਏ ਖਾਸ ਪ੍ਰੀ-ARN ਦੀ ਸਥਿਤੀ ਦੀ ਜਾਂਚ ਕਰ ਸਕਦੇ ਹੋ।

Data responsive

4.3 ਧਾਰਾ 80G(5)/35(1A)(i) ਦੇ ਤਹਿਤ ਰਿਪੋਰਟਿੰਗ ਵਿਅਕਤੀ ਦੁਆਰਾ ਭਰੇ ਜਾਣ ਵਾਲੇ ਵੇਰਵਿਆਂ ਦੀ ਸਟੇਟਮੈਂਟ [ਫਾਰਮ 10BD] ਫਾਈਲ ਕਰੋ

ਕਦਮ 1: ਧਾਰਾ 80G(5)/35(1A)(i) ਦੇ ਤਹਿਤ ਰਿਪੋਰਟਿੰਗ ਵਿਅਕਤੀ ਦੁਆਰਾ ਭਰੇ ਜਾਣ ਵਾਲੇ ਵੇਰਵਿਆਂ ਦੀ ਸਟੇਟਮੈਂਟ ਫਾਈਲ ਕਰੋ ’ਤੇ ਕਲਿੱਕ ਕਰੋ

Data responsive

 

Data responsive

ਕਦਮ 2: ਮੁੱਖ ਫਾਰਮ 10BD ਖੁੱਲ੍ਹ ਜਾਵੇਗਾ। ਇਸ ਵਿੱਚ ਤਿੰਨ ਟੈਬਾਂ ਹਨ।

• ਟੈਬ 1: ਬੁਨਿਆਦੀ ਜਾਣਕਾਰੀ - ਇਸ ਵਿੱਚ PAN ਅਤੇ ਰਿਪੋਰਟਿੰਗ ਦੀ ਮਿਆਦ ਹੁੰਦੀ ਹੈ।

• ਟੈਬ 2: ਦਾਨੀਆਂ ਅਤੇ ਦਾਨ ਦੇ ਵੇਰਵੇ - ਇਸ ਵਿੱਚ ਦਾਨੀ ਦਾ ਨਾਮ, ਪਤਾ ਆਦਿ ਹੁੰਦਾ ਹੈ।

• ਟੈਬ 3: ਤਸਦੀਕ

Data responsive

ਕਦਮ-3: ਬੁਨਿਆਦੀ ਜਾਣਕਾਰੀ ਟੈਬ ’ਤੇ ਕਲਿੱਕ ਕਰੋ।

Data responsive

ਕਦਮ 4: PAN, ਰਿਪੋਰਟਿੰਗ ਦੀ ਮਿਆਦ (01-ਅਪ੍ਰੈਲ-202X ਤੋਂ 31-ਮਾਰਚ-202X), ਰਿਪੋਰਟਿੰਗ ਵਿਅਕਤੀ ਦਾ ਨਾਮ ਅਤੇ ਪੂਰਾ ਪਤਾ ‘ਮੇਰੀ ਪ੍ਰੋਫਾਈਲ’ ਤੋਂ ਪਹਿਲਾਂ ਹੀ ਭਰਿਆ ਹੋਇਆ ਆਵੇਗਾ। ਵੇਰਵਿਆਂ ਦੀ ਜਾਂਚ ਕਰੋ ਅਤੇ ਪੁਸ਼ਟੀ ਕਰੋ ’ਤੇ ਕਲਿੱਕ ਕਰੋ।

ਨੋਟ : ‘ਮੇਰੀ ਪ੍ਰੋਫਾਈਲ’ ਦਾ ਇੱਕ ਹਾਈਪਰਲਿੰਕ ਦਿੱਤਾ ਗਿਆ ਹੈ ਤਾਂ ਜੋ ਲੋੜ ਪੈਣ ’ਤੇ ਉਪਭੋਗਤਾ ਸੰਪਰਕ ਵੇਰਵਿਆਂ ਨੂੰ ਅੱਪਡੇਟ ਕਰ ਸਕੇ।

Data responsive

ਕਦਮ 5: ‘ਬੁਨਿਆਦੀ ਜਾਣਕਾਰੀ’ ’ਤੇ ‘ਮੁਕੰਮਲ ਹੋਇਆ’ ਦੀ ਸਥਿਤੀ ਦੇ ਨਾਲ ਇੱਕ ਹਰਾ ਸਹੀ ਦਾ ਨਿਸ਼ਾਨਦਿਖਾਈ ਦੇਵੇਗਾ।

Data responsive

ਕਦਮ 6: ਹੁਣ, ਦਾਨੀਆਂ ਅਤੇ ਦਾਨ ਦੇ ਵੇਰਵਿਆਂ 'ਤੇ ਕਲਿੱਕ ਕਰੋ। ਐਕਸਲ ਫਾਈਲ ਡਾਊਨਲੋਡ ਕਰਨ ਲਈ ਟੈਂਪਲੇਟ ਡਾਊਨਲੋਡ ਕਰੋ 'ਤੇ ਕਲਿੱਕ ਕਰੋ।

Data responsive

 

Data responsive

ਐਕਸਲ ਫਾਈਲ ਵਿੱਚ 12 ਫੀਲਡ ਜਾਂ ਕਾਲਮ ਹਨ ਜਿਨ੍ਹਾਂ ਵਿੱਚੋਂ ਚਾਰ ਫੀਲਡਾਂ ਜਾਂ ਕਾਲਮਾਂ ਵਿੱਚ ਡ੍ਰੌਪ-ਡਾਊਨ ਹੈ - ਕਾਲਮ C ਵਿੱਚ ID ਕੋਡ, ਕਾਲਮ E ਵਿੱਚ ਸੈਕਸ਼ਨ ਕੋਡ, ਕਾਲਮ J ਵਿੱਚ ਦਾਨ ਦੀ ਕਿਸਮ ਅਤੇ ਕਾਲਮ K ਵਿੱਚ ਰਸੀਦ ਦਾ ਮੋਡ
ਉਪਭੋਗਤਾ ਨੂੰ ਉਸੇ ਅਨੁਸਾਰ ਡੇਟਾ ਭਰਨ ਦੀ ਲੋੜ ਹੈ।

Data responsive

ਨੋਟ:
• ਕਿਰਪਾ ਕਰਕੇ ਅੱਪਲੋਡ ਕਰਨ ਤੋਂ ਪਹਿਲਾਂ ਫਾਈਲ ਨੂੰ .csv ਵਿੱਚ ਬਦਲੋ।

• ਇੱਕ CSV ਫਾਈਲ ਵਿੱਚ ਵੱਧ ਤੋਂ ਵੱਧ 25000 ਕਤਾਰਾਂ ਜੋੜੀਆਂ ਜਾ ਸਕਦੀਆਂ ਹਨ, ਹੋਰ ਰਿਕਾਰਡ ਜੋੜਨ ਲਈ ਤੁਹਾਨੂੰ ਇੱਕ ਹੋਰ ਫਾਰਮ 10BD ਫਾਈਲ ਕਰਨ ਦੀ ਲੋੜ ਪਵੇਗੀ।

• ਇੱਕੋ ਵਿੱਤੀ ਸਾਲ ਲਈ ਫਾਰਮ 10BD ਕਈ ਵਾਰ ਫਾਈਲ ਕਰਨ ਦੀ ਇਜਾਜ਼ਤ ਹੈ।

• ਫਾਰਮ 10BE ਨੂੰ ਮੈਨੂਅਲ ਤਰੀਕੇ ਨਾਲ ਜਾਰੀ ਕਰਨ ਲਈ ਪ੍ਰੀ-ਐਕਨੋਲੋਜਮੈਂਟ ਨੰਬਰ ਬਣਾਉਣ ਦੀ ਸੁਵਿਧਾ ਵਿੱਤੀ ਸਾਲ 2022-23 ਤੋਂ ਉਪਲਬਧ ਹੈ। ਜੇਕਰ ਤੁਸੀਂ ਵਿੱਤੀ ਸਾਲ 2021-22 ਲਈ ਫਾਰਮ 10BD ਫਾਈਲ ਕਰ ਰਹੇ ਹੋ, ਤਾਂ ਤੁਸੀਂ ਅੱਪਲੋਡ ਕੀਤੀ ਗਈ CSV ਫਾਈਲ ਵਿੱਚ 'ਪ੍ਰੀ-ਐਕਨੋਲੋਜਮੈਂਟ ਨੰਬਰ' ਵਾਲੇ ਖਾਨੇ ਨੂੰ ਖਾਲੀ ਛੱਡ ਸਕਦੇ ਹੋ।

ਕਦਮ-7: ਡਾਊਨਲੋਡ ਕੀਤੇ ਐਕਸਲ ਟੈਂਪਲੇਟ ਵਿੱਚ ਡੇਟਾ ਭਰਨ ਤੋਂ ਬਾਅਦ, ਐਕਸਲ ਟੈਂਪਲੇਟ ਵਿੱਚ ਡੇਟਾ ਸੁਰੱਖਿਅਤ ਕਰੋ।

ਫਿਰ ਫਾਈਲ > ਇਸ ਤਰ੍ਹਾਂ ਸੁਰੱਖਿਅਤ ਕਰੋ ’ਤੇ ਕਲਿੱਕ ਕਰੋ। ਇਸ ਤਰ੍ਹਾਂ ਸੁਰੱਖਿਅਤ ਕਰੋ ਦੀ ਕਿਸਮ ਵਿੱਚ ਡ੍ਰੌਪਡਾਊਨ ਤੋਂ ‘CSV (ਕਾਮੇ ਨਾਲ ਵੱਖ’ ਦੀ ਚੋਣ ਕਰੋ ਅਤੇ ਫਿਰ ਸੁਰੱਖਿਅਤ ਕਰੋ ’ਤੇ ਕਲਿੱਕ ਕਰੋ। ਭਰੀ ਹੋਈ ਐਕਸਲ ਫਾਈਲ CSV ਫਾਰਮੈਟ ਵਿੱਚ ਸੁਰੱਖਿਅਤ ਹੋ ਜਾਵੇਗੀ। ਇਸ CSV ਫਾਰਮੈਟ ਨੂੰ ਪੋਰਟਲ ’ਤੇ ਅੱਪਲੋਡ ਕਰਨ ਦੀ ਲੋੜ ਹੈ।

Data responsiveData responsive

ਕਦਮ 8: CSV ਫਾਈਲ ਅੱਪਲੋਡ ਕਰਨ ਲਈ CSV ਫਾਈਲ ਅੱਪਲੋਡ ਕਰੋ ਬਟਨ ’ਤੇ ਕਲਿੱਕ ਕਰੋ ਅਤੇ ਸੁਰੱਖਿਅਤ ਕਰੋ ’ਤੇ ਕਲਿੱਕ ਕਰੋ।

Data responsive

ਕਦਮ 9: ਦਾਨੀਆਂ ਅਤੇ ਦਾਨ ਦੇ ਵੇਰਵਿਆਂ ’ਤੇ ਮੁਕੰਮਲ ਹੋਇਆ ਦੀ ਸਥਿਤੀ ਦੇ ਨਾਲ ਇੱਕ ਹਰਾ ਸਹੀ ਦਾ ਨਿਸ਼ਾਨ ਲੱਗ ਜਾਵੇਗਾ।
ਹੁਣ, ਫਾਰਮ 10BD ਦੀ ਤਸਦੀਕ ਕਰਨ ਲਈ ਤਸਦੀਕੀਕਰਨ ਟੈਬ 'ਤੇ ਕਲਿੱਕ ਕਰੋ।

Data responsive

ਕਦਮ 10: ਵੇਰਵੇ ਭਰੋ: ਪਿਤਾ ਜਾਂ ਮਾਤਾ ਦਾ ਨਾਮ ਅਤੇ ਫਾਰਮ ਦੀ ਤਸਦੀਕ ਕਰਨ ਵਾਲੇ ਵਿਅਕਤੀ ਦੀ ਹੈਸੀਅਤ ਜਿਵੇਂ ਕਿ ਟਰੱਸਟੀ, ਮੈਂਬਰ, ਡਾਇਰੈਕਟਰ ਆਦਿ। 'ਸਥਾਨ' ਵਾਲੇ ਖਾਨੇ ਵਿੱਚ ਉਸ ਜਗ੍ਹਾ ਦਾ ਨਾਮ ਭਰੋ ਜਿੱਥੋਂ ਫਾਰਮ ਫਾਈਲ ਕੀਤਾ ਜਾ ਰਿਹਾ ਹੈ।

Data responsive

ਨੋਟ: ਕੋਈ ਵੀ ਅਧੂਰੀ ਜਾਣਕਾਰੀ ਹੋਣ ’ਤੇ ਗਲਤੀ ਦਿਖਾਈ ਦੇਵੇਗੀ ਅਤੇ ਸਿਸਟਮ ਫਾਰਮ ਨੂੰ ਸੁਰੱਖਿਅਤ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ।

ਕਦਮ 11: ਬੁਨਿਆਦੀ ਜਾਣਕਾਰੀ, ਦਾਨੀਆਂ ਅਤੇ ਦਾਨ ਦੇ ਵੇਰਵੇ ਅਤੇ ਤਸਦੀਕੀਕਰਨ ’ਤੇ ਮੁਕੰਮਲ ਹੋਇਆ ਦੀ ਸਥਿਤੀ ਦੇ ਨਾਲ ਇੱਕ ਹਰਾ ਸਹੀ ਦਾ ਨਿਸ਼ਾਨ ਲੱਗ ਜਾਵੇਗਾ।

Data responsive

ਹੁਣ ਪ੍ਰੀਵਿਊ ’ਤੇ ਕਲਿੱਕ ਕਰੋ।

Data responsive

ਕਦਮ 12: ਈ-ਤਸਦੀਕ ਕਰਨ ਲਈ ਅੱਗੇ ਵਧੋ 'ਤੇ ਕਲਿੱਕ ਕਰੋ। ਤੁਸੀਂ ਤਸਦੀਕ ਦੇ ਕਿਸੇ ਵੀ ਤਰੀਕੇ ਰਾਹੀਂ ਫਾਰਮ ਨੂੰ ਈ-ਤਸਦੀਕ ਕਰ ਸਕਦੇ ਹੋ।

Data responsive

 
ਕਦਮ 13: 
ਈ-ਤਸਦੀਕ ਕਰਨ ਤੋਂ ਬਾਅਦ ਤੁਹਾਨੂੰ ਸਕ੍ਰੀਨ ’ਤੇ ਸਫਲਤਾ ਦਾ ਸੁਨੇਹਾ ਦਿਖਾਈ ਦੇਵੇਗਾ ਕਿ ਫਾਰਮ ਸਫਲਤਾਪੂਰਵਕ ਜਮ੍ਹਾਂ ਹੋ ਗਿਆ ਹੈ।

Data responsive

ਨੋਟ: ਤੁਸੀਂ ਫਾਰਮ 10BD ਫਾਈਲ ਕਰਨ ਦੇ 24 ਘੰਟਿਆਂ ਬਾਅਦ ਫਾਰਮ 10BE ਡਾਊਨਲੋਡ ਕਰ ਸਕਦੇ ਹੋ।

4.4 ਫਾਰਮ 10BE ਵਿੱਚ ਦਾਨ ਦਾ ਸਰਟੀਫਿਕੇਟ (ਦਾਨੀ ਲਈ)

ਫਾਰਮ 10BD ਵਿੱਚ ਦਾਨ ਦੀ ਸਟੇਟਮੈਂਟ ਫਾਈਲ ਕਰਨ ਤੋਂ ਬਾਅਦ, ਫਾਰਮ 10BE ਵਿੱਚ ਦਾਨ ਦਾ ਸਰਟੀਫਿਕੇਟ ਡਾਊਨਲੋਡ ਕਰੋ ਅਤੇ ਜਾਰੀ ਕਰੋ ਜਿਸ ਵਿੱਚ NGO ਦੇ ਵੇਰਵੇ ਜਿਵੇਂ ਕਿ PAN ਅਤੇ NGO ਦਾ ਨਾਮ, ਧਾਰਾ 80G ਅਤੇ 35(1) ਦੇ ਤਹਿਤ ਮਨਜ਼ੂਰੀ ਨੰਬਰ ਦੇ ਨਾਲ-ਨਾਲ ਦਾਨ ਅਤੇ ਦਾਨੀ ਦੇ ਵੇਰਵੇ ਹੁੰਦੇ ਹਨ।

ਕਦਮ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ ’ਤੇ ਲੌਗਇਨ ਕਰੋ

Data responsive

ਕਦਮ 2: ਉਪਭੋਗਤਾ ID (PAN) ਅਤੇ ਪਾਸਵਰਡ ਦਰਜ ਕਰੋ।

Data responsive

ਕਦਮ 3: ਈ-ਫਾਈਲ > ਆਮਦਨ ਕਰ ਫਾਰਮ > ਭਰੇ ਹੋਏ ਫਾਰਮ ਦੇਖੋ > ਆਮਦਨ ਕਰ ਐਕਟ 1961 ਦੇ ਅਨੁਸਾਰ ਫਾਰਮ ’ਤੇ ਜਾਓ

Data responsive

ਕਦਮ-4: ਫਾਰਮ 10BE PDF ਡਾਊਨਲੋਡ ਕਰੋ ’ਤੇ ਕਲਿੱਕ ਕਰੋ।

Data responsive

ਨੋਟ: ਫਾਰਮ 10BD ਫਾਈਲ ਕਰਨ ਦੇ 24 ਘੰਟਿਆਂ ਬਾਅਦ ਫਾਰਮ 10BE ਡਾਊਨਲੋਡ ਕਰਨ ਲਈ ਉਪਲਬਧ ਹੋਵੇਗਾ।

ਕਦਮ-5: ਹੁਣ PDF ਫਾਰਮ 10BE ਡਾਊਨਲੋਡ ਹੋ ਗਿਆ ਹੈ ਅਤੇ ਦਾਨੀਆਂ ਨੂੰ ਜਾਰੀ ਕੀਤਾ ਜਾ ਸਕਦਾ ਹੈ।

Data responsive

4.5 ਸੋਧਿਆ ਹੋਇਆ ਫਾਰਮ 10BD ਫਾਈਲ ਕਰਨਾ

ਕਦਮ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ ’ਤੇ ਲੌਗਇਨ ਕਰੋ

Data responsive

ਕਦਮ 2: ਉਪਭੋਗਤਾ ID (PAN) ਅਤੇ ਪਾਸਵਰਡ ਦਰਜ ਕਰੋ।

Data responsive

ਕਦਮ 3: ਈ-ਫਾਈਲ > ਆਮਦਨ ਕਰ ਫਾਰਮ > ਆਮਦਨ ਕਰ ਫਾਰਮ ਫਾਈਲ ਕਰੋ

Data responsive

ਕਦਮ 4: ਆਮਦਨ ਕਰ ਐਕਟ 1961 ਦੇ ਅਨੁਸਾਰ ਫਾਰਮ ਟੈਬ ਦੇ ਤਹਿਤ ਫਾਰਮ 10BD ਦੀ ਚੋਣ ਜਾਂ ਖੋਜ ਕਰੋ।

Data responsive

ਕਦਮ 5: ਡ੍ਰੌਪਡਾਊਨ ਮੀਨੂ ਤੋਂ ਵਿੱਤੀ ਸਾਲ ਦੀ ਚੋਣ ਕਰੋ ਅਤੇ ਫਾਈਲਿੰਗ ਦੀ ਕਿਸਮ 'ਸੋਧੀ ਹੋਈ' ਚੁਣੋ ਅਤੇ ਅੱਗੇ ਵਧੋ ’ਤੇ ਕਲਿੱਕ ਕਰੋ।

Data responsive

ਕਦਮ 6: ਆਓ ਸ਼ੁਰੂ ਕਰੀਏ ’ਤੇ ਕਲਿੱਕ ਕਰੋ।

Data responsive

ਕਦਮ 7: ਮੁੱਖ ਫਾਰਮ 10BD ਖੁੱਲ੍ਹ ਜਾਵੇਗਾ ਜਿਸ ਵਿੱਚ ਤਿੰਨ ਟੈਬਾਂ ਹੋਣਗੀਆਂ।

1. ਟੈਬ 1: ਬੁਨਿਆਦੀ ਜਾਣਕਾਰੀ - ਇਸ ਵਿੱਚ PAN ਅਤੇ ਰਿਪੋਰਟਿੰਗ ਦੀ ਮਿਆਦ ਹੁੰਦੀ ਹੈ।

2. ਟੈਬ 2: ਦਾਨੀਆਂ ਅਤੇ ਦਾਨ ਦੇ ਵੇਰਵੇ - ਇਸ ਵਿੱਚ ਦਾਨੀ ਦਾ ਨਾਮ, ਪਤਾ ਆਦਿ ਹੁੰਦਾ ਹੈ।

3. ਟੈਬ 3: ਤਸਦੀਕੀਕਰਨ

Data responsive

ਕਦਮ-8: ਬੁਨਿਆਦੀ ਜਾਣਕਾਰੀ ਟੈਬ 'ਤੇ ਕਲਿੱਕ ਕਰੋ।

Data responsive

ਕਦਮ 9: PAN, ਰਿਪੋਰਟਿੰਗ ਦੀ ਮਿਆਦ (01-ਅਪ੍ਰੈਲ-202X ਤੋਂ 31-ਮਾਰਚ-202X), ਰਿਪੋਰਟਿੰਗ ਵਿਅਕਤੀ ਦਾ ਨਾਮ ਅਤੇ ਪੂਰਾ ਪਤਾ 'ਮੇਰੀ ਪ੍ਰੋਫਾਈਲ' ਤੋਂ ਪਹਿਲਾਂ ਹੀ ਭਰਿਆ ਹੋਇਆ ਆਵੇਗਾ। ਵੇਰਵਿਆਂ ਦੀ ਜਾਂਚ ਕਰੋ ਅਤੇ ਪੁਸ਼ਟੀ ਕਰੋ 'ਤੇ ਕਲਿੱਕ ਕਰੋ

ਨੋਟ : 'ਮੇਰੀ ਪ੍ਰੋਫਾਈਲ' ਦਾ ਇੱਕ ਹਾਈਪਰਲਿੰਕ ਦਿੱਤਾ ਗਿਆ ਹੈ ਤਾਂ ਜੋ ਲੋੜ ਪੈਣ 'ਤੇ ਉਪਭੋਗਤਾ ਸੰਪਰਕ ਵੇਰਵਿਆਂ ਨੂੰ ਅੱਪਡੇਟ ਕਰ ਸਕੇ

Data responsive

ਕਦਮ 10: ਬੁਨਿਆਦੀ ਜਾਣਕਾਰੀ ਟੈਬ ਦੀ ਪੁਸ਼ਟੀ ਹੋ ਗਈ ਹੈ, ਹੁਣ ਦਾਨੀਆਂ ਅਤੇ ਦਾਨ ਦੇ ਵੇਰਵੇ ਟੈਬ 'ਤੇ ਕਲਿੱਕ ਕਰੋ।

Data responsive

ਕਦਮ 11: ਹੁਣ, ਦਾਨੀਆਂ ਅਤੇ ਦਾਨ ਦੇ ਵੇਰਵਿਆਂ 'ਤੇ ਕਲਿੱਕ ਕਰੋ। ਤਿਆਰ ਕੀਤੇ ਗਏ 10BE ਨੂੰ CSV ਵਿੱਚ ਐਕਸਪੋਰਟ ਕਰੋ 'ਤੇ ਕਲਿੱਕ ਕਰੋ।

Data responsive

ਜਨਰੇਟ ਕੀਤੇ ਗਏ 10BE ਦੇ ਵੇਰਵੇ ਐਕਸਲ ਫਾਈਲ ਵਿੱਚ ਆ ਜਾਣਗੇ।

Data responsive

ਕਦਮ 12: ਐਕਸਲ ਟੈਂਪਲੇਟ ਡਾਊਨਲੋਡ ਕਰਨ ਲਈ ਟੈਂਪਲੇਟ ਡਾਊਨਲੋਡ ਕਰੋ 'ਤੇ ਕਲਿੱਕ ਕਰੋ।

Data responsive

ਤੁਸੀਂ ਐਂਟਰੀਆਂ ਵਿੱਚ ਸੋਧ ਕਰ ਸਕਦੇ ਹੋ (ਜਿਵੇਂ ਕਿ ਦਾਨੀ ਦੇ ਨਾਮ ਵਿੱਚ ਬਦਲਾਅ, ਦਾਨੀ ਦੇ ਪਤੇ ਵਿੱਚ ਬਦਲਾਅ/ਵਾਧਾ, ਰਕਮ ਆਦਿ) ਜਾਂ ਤੁਸੀਂ ਉਹਨਾਂ ਨੂੰ ਡਿਲੀਟ ਕਰ ਸਕਦੇ ਹੋ। ਐਕਸਲ ਸ਼ੀਟ ਵਿੱਚ ਸੋਧੇ ਹੋਏ ਵੇਰਵੇ ਦਰਜ ਕਰੋ ਅਤੇ ਕਾਲਮ M ਵਿੱਚ ਸਥਿਤੀ ਵਜੋਂ 'ਸੋਧਿਆ ਹੋਇਆ' ਜਾਂ 'ਡਿਲੀਟ' ਦੀ ਚੋਣ ਕਰੋ।

Data responsive


ਅਸਲ ਵਿੱਚੋਂ ਸੋਧੇ ਜਾਣ ਵਾਲੇ 10BE:

10 BE

ਲੋੜੀਂਦੀ ਕਾਰਵਾਈ

ARN ਲਈ: DEEFB1996A05221000011

ਰੋਹਨ ਦੀ ਜਗ੍ਹਾ ਰਾਜੀਵ ਨਾਮ ਬਦਲੋ & ਪਤਾ ਜੋੜੋ।

ARN ਲਈ: DEEFB1996A05221000012

ਐਂਟਰੀ ਡਿਲੀਟ ਕਰੋ

ਐਕਸਲ ਫਾਈਲ ਵਿੱਚ ਬਦਲਾਅ ਜਾਂ ਹਟਾਉਣਾ ਕਰਨ ਦੇ ਵੇਰਵੇ ਦਰਜ ਕਰੋ।

Data responsive

ਕਦਮ 13: ਡਾਊਨਲੋਡ ਕੀਤੇ ਐਕਸਲ ਟੈਂਪਲੇਟ ਵਿੱਚ ਸੋਧਿਆ ਹੋਇਆ ਡੇਟਾ ਭਰਨ ਤੋਂ ਬਾਅਦ, ਐਕਸਲ ਟੈਂਪਲੇਟ ਵਿੱਚ ਡੇਟਾ ਸੁਰੱਖਿਅਤ ਕਰੋ।

ਫਿਰ ਫਾਈਲ > ਇਸ ਤਰ੍ਹਾਂ ਸੁਰੱਖਿਅਤ ਕਰੋ ਜਾਂ Alt+F+A 'ਤੇ ਕਲਿੱਕ ਕਰੋ। 'ਇਸ ਤਰ੍ਹਾਂ ਸੁਰੱਖਿਅਤ ਕਰੋ ਦੀ ਕਿਸਮ' ਵਿੱਚ ਡ੍ਰੌਪਡਾਊਨ ਤੋਂ CSV (ਕਾਮੇ ਨਾਲ ਵੱਖ) ਦੀ ਚੋਣ ਕਰੋ ਅਤੇ ਫਿਰ ਸੁਰੱਖਿਅਤ ਕਰੋ 'ਤੇ ਕਲਿੱਕ ਕਰੋ। ਭਰੀ ਹੋਈ ਐਕਸਲ ਫਾਈਲ CSV ਫਾਰਮੈਟ ਵਿੱਚ ਸੁਰੱਖਿਅਤ ਹੋ ਜਾਵੇਗੀ। ਇਸ CSV ਫਾਰਮੈਟ ਨੂੰ ਪੋਰਟਲ 'ਤੇ ਅੱਪਲੋਡ ਕਰਨ ਦੀ ਲੋੜ ਹੈ।

Data responsive

ਕਦਮ 14: CSV ਫਾਈਲ ਅੱਪਲੋਡ ਕਰਨ ਲਈ CSV ਫਾਈਲ ਅੱਪਲੋਡ ਕਰੋ ਬਟਨ 'ਤੇ ਕਲਿੱਕ ਕਰੋ ਅਤੇ ਸੁਰੱਖਿਅਤ ਕਰੋ 'ਤੇ ਕਲਿੱਕ ਕਰੋ

Data responsiveData responsiveData responsive

ਕਦਮ 15: 'ਦਾਨੀਆਂ ਅਤੇ ਦਾਨ ਦੇ ਵੇਰਵੇ' 'ਤੇ 'ਮੁਕੰਮਲ ਹੋਇਆ' ਦੀ ਸਥਿਤੀ ਦੇ ਨਾਲ ਇੱਕ ਹਰਾ ਸਹੀ ਦਾ ਨਿਸ਼ਾਨ ਲੱਗ ਜਾਵੇਗਾ।
ਹੁਣ, ਫਾਰਮ 10BD ਦੀ ਤਸਦੀਕ ਕਰਨ ਲਈ ਤਸਦੀਕੀਕਰਨ ਟੈਬ 'ਤੇ ਕਲਿੱਕ ਕਰੋ।

Data responsive

ਕਦਮ 16: ਵੇਰਵੇ ਭਰੋ, ਪਿਤਾ ਜਾਂ ਮਾਤਾ ਦਾ ਨਾਮ ਅਤੇ ਫਾਰਮ ਦੀ ਤਸਦੀਕ ਕਰਨ ਵਾਲੇ ਵਿਅਕਤੀ ਦੀ ਹੈਸੀਅਤ ਜਿਵੇਂ ਕਿ ਟਰੱਸਟੀ, ਮੈਂਬਰ, ਡਾਇਰੈਕਟਰ ਆਦਿ। 'ਸਥਾਨ' ਵਾਲੇ ਖਾਨੇ ਵਿੱਚ ਉਸ ਜਗ੍ਹਾ ਦਾ ਨਾਮ ਭਰੋ ਜਿੱਥੋਂ ਫਾਰਮ ਫਾਈਲ ਕੀਤਾ ਜਾ ਰਿਹਾ ਹੈ।

Data responsive

ਕਦਮ 17: ਬੁਨਿਆਦੀ ਜਾਣਕਾਰੀ, ਦਾਨੀਆਂ ਅਤੇ ਦਾਨ ਦੇ ਵੇਰਵੇ ਅਤੇ ਤਸਦੀਕੀਕਰਨ 'ਤੇ 'ਮੁਕੰਮਲ ਹੋਇਆ' ਦੀ ਸਥਿਤੀ ਦੇ ਨਾਲ ਇੱਕ ਹਰਾ ਸਹੀ ਦਾ ਨਿਸ਼ਾਨ ਲੱਗ ਜਾਵੇਗਾ। ਹੁਣ ਪ੍ਰੀਵਿਊ 'ਤੇ ਕਲਿੱਕ ਕਰੋ।

Data responsive

ਕਦਮ 18: ਇਹ ਸੋਧੇ ਹੋਏ ਫਾਰਮ 10BD ਦਾ ਪ੍ਰੀਵਿਊ ਹੈ, ਤਸਦੀਕ ਕਰਨ ਲਈ ਅੱਗੇ ਵਧੋ 'ਤੇ ਕਲਿੱਕ ਕਰੋ।

Data responsive

ਕਦਮ 19: ਤਸਦੀਕ ਕਰਨ ਲਈ ਹਾਂ 'ਤੇ ਕਲਿੱਕ ਕਰੋ

Data responsive

ਕਦਮ 20: ਈ-ਤਸਦੀਕ ਦਾ ਤਰੀਕਾ ਚੁਣੋ।

Data responsive

ਕਦਮ 21: ਈ-ਤਸਦੀਕ ਕਰਨ ਤੋਂ ਬਾਅਦ ਤੁਹਾਨੂੰ ਸਕ੍ਰੀਨ 'ਤੇ ਸਫਲਤਾ ਦਾ ਸੁਨੇਹਾ ਦਿਖਾਈ ਦੇਵੇਗਾ ਕਿ ਫਾਰਮ ਸਫਲਤਾਪੂਰਵਕ ਜਮ੍ਹਾਂ ਹੋ ਗਿਆ ਹੈ।

Data responsive

4.6 ਸੋਧਿਆ ਹੋਇਆ ਫਾਰਮ 10BD ਦੇਖਣਾ

ਕਦਮ 1: ਈ-ਫਾਈਲ > ਆਮਦਨ ਕਰ ਫਾਰਮ ਫਾਈਲ ਕਰੋ > ਭਰੇ ਹੋਏ ਫਾਰਮ ਦੇਖੋ > ਆਮਦਨ ਕਰ ਐਕਟ 1961 ਦੇ ਅਨੁਸਾਰ ਫਾਰਮ > ਫਾਰਮ 10BD ਦੀ ਖੋਜ/ਚੋਣ ਕਰੋ > ਫਾਰਮ ਡਾਊਨਲੋਡ ਕਰੋ

Data responsive

ਕਦਮ 2: ਸੋਧੇ ਹੋਏ ਫਾਰਮ ਦੀ PDF.

Data responsive

4.7 ਸੋਧਿਆ ਹੋਇਆ ਫਾਰਮ 10BE ਦੇਖਣਾ

ਕਦਮ 1: ਈ-ਫਾਈਲ > ਆਮਦਨ ਕਰ ਫਾਰਮ ਫਾਈਲ ਕਰੋ > ਭਰੇ ਹੋਏ ਫਾਰਮ ਦੇਖੋ > ਆਮਦਨ ਕਰ ਐਕਟ 1961 ਦੇ ਅਨੁਸਾਰ ਫਾਰਮ > ਫਾਰਮ 10BD ਦੀ ਖੋਜ/ਚੋਣ ਕਰੋ > ਫਾਰਮ 10BE PDF ਡਾਊਨਲੋਡ ਕਰੋ 'ਤੇ ਕਲਿੱਕ ਕਰੋ।

Data responsive

ਨੋਟ: ਸੋਧਿਆ ਹੋਇਆ ਫਾਰਮ 10BE ਫਾਰਮ 10BD ਫਾਈਲ ਕਰਨ ਦੇ 24 ਘੰਟਿਆਂ ਬਾਅਦ ਪੋਰਟਲ 'ਤੇ ਉਪਲਬਧ ਹੋਵੇਗਾ।

ਕਦਮ 2: ਸੋਧੀਆਂ ਹੋਈਆਂ PDF ਤੁਹਾਡੇ ਸਿਸਟਮ ਵਿੱਚ ਡਾਊਨਲੋਡ ਹੋ ਗਈਆਂ ਹਨ, ਦੇਖਣ ਲਈ PDF ਫਾਈਲ 'ਤੇ ਕਲਿੱਕ ਕਰੋ।

Data responsive

ਕਦਮ 3: ਸੋਧੀ ਹੋਈ PDF ਖੋਲ੍ਹੋ ਹੁਣ ਤੁਸੀਂ ਸੋਧਿਆ ਹੋਇਆ ਫਾਰਮ 10BE ਦੇਖ ਸਕਦੇ ਹੋ।

Data responsive