ਫਾਰਮ 10E ਯੂਜ਼ਰ ਮੈਨੂਅਲ

1. ਸੰਖੇਪ ਜਾਣਕਾਰੀ

ਕਿਸੇ ਵਿਸ਼ੇਸ਼ ਵਿੱਤੀ ਸਾਲ ਦੌਰਾਨ ਕਮਾਈ ਗਈ ਕੁੱਲ ਆਮਦਨ ‘ਤੇ ਕੁੱਲ ਆਮਦਨ ਕਰ ਦੇਣਦਾਰੀ ਦੀ ਗਿਣਤੀ ਕੀਤੀ ਜਾਂਦੀ ਹੈ। ਹਾਲਾਂਕਿ, ਜੇ ਵਿਸ਼ੇਸ਼ ਵਿੱਤੀ ਸਾਲ ਦੀ ਆਮਦਨ ਵਿੱਚ ਤਨਖਾਹ ਦੇ ਪ੍ਰਕਾਰ ਵਿੱਚ ਪੇਸ਼ਗੀ ਜਾਂ ਬਕਾਇਆ ਭੁਗਤਾਨ ਸ਼ਾਮਲ ਹੋਵੇ, ਤਾਂ ਆਮਦਨ ਕਰ ਐਕਟ ਵਾਧੂ ਕਰ ਦੇਣਦਾਰੀ ਦੇ ਬੋਝ ਲਈ ਧਾਰਾ 89 ਦੇ ਤਹਿਤ ਰਾਹਤ ਦੀ ਆਗਿਆ ਦਿੰਦਾ ਹੈ।

ਰਾਹਤ ਦਾ ਦਾਅਵਾ ਕਰਨ ਲਈ ਫਾਰਮ 10E ਦਾਇਰ ਕਰਨਾ ਲਾਜ਼ਮੀ ਹੈ। ਇਹ ਸਲਾਹ ਦਿੱਤੀ ਜਾਂਦੀ ਹੈ ਕਿ ਆਮਦਨ ਕਰ ਰਿਟਰਨ ਦੀ ਫਾਈਲਿੰਗ ਤੋਂ ਪਹਿਲਾਂ ਫਾਰਮ 10E ਦਾਇਰ ਕੀਤਾ ਜਾਵੇ। ਉਕਤ ਫਾਰਮ ਈ-ਫਾਈਲਿੰਗ ਪੋਰਟਲ ‘ਤੇ ਉਪਲਬਧ ਹੈ। ਜੇ ਫਾਰਮ 10E ਦਾਇਰ ਨਹੀਂ ਕੀਤਾ ਗਿਆ ਅਤੇ ਕਰਦਾਤਾ ਧਾਰਾ 89 ਦੇ ਤਹਿਤ ਰਾਹਤ ਦਾ ਦਾਅਵਾ ਕਰਦਾ ਹੈ, ਤਾਂ ਦਾਇਰ ਕੀਤੀ ਗਈ ITR ਦੀ ਪ੍ਰਕਿਰਿਆ ਕੀਤੀ ਜਾਵੇਗੀ ਪਰ ਦਾਅਵਾ ਕੀਤੀ ਗਈ ਰਾਹਤ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਤਨਖਾਹ ਦੇ ਤਹਿਤ ਬਕਾਇਆ/ਪੇਸ਼ਗੀ ਜਨਰੇਟ ‘ਤੇ ਕਰ ਵਿੱਚ ਰਾਹਤ ਦਾ ਦਾਅਵਾ ਕਰਨ ਲਈ ਫਾਰਮ 10E ਫਾਈਲ ਕਰਨਾ ਲਾਜ਼ਮੀ ਹੈ। ਫਾਰਮ 10E ਕੇਵਲ ਆਨਲਾਈਨ ਵਿਧੀ ਰਾਹੀਂ ਹੀ ਜਮ੍ਹਾਂ ਕੀਤਾ ਜਾ ਸਕਦਾ ਹੈ।

2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ

  • ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ ਹੋਣਾ ਚਾਹੀਦਾ ਹੈ।
  • ਕਰਦਾਤਾ ਦੇ PAN ਦੀ ਸਥਿਤੀ "ਕਿਰਿਆਸ਼ੀਲ" ਹੋਣੀ ਚਾਹੀਦੀ ਹੈ।

3. ਫਾਰਮ ਬਾਰੇ

3.1 ਉਦੇਸ਼

ਆਮਦਨ ਕਰ ਐਕਟ ਦੀ ਧਾਰਾ 89 ਅਧੀਨ ਕਿਸੇ ਮੁਲਾਂਕਣਕਰਤਾ ਨੂੰ ਤਨਖਾਹ ਜਾਂ ਪਰਿਵਾਰਿਕ ਪੈਨਸ਼ਨ, ਗ੍ਰੈਚੂਟੀ, ਨੌਕਰੀ ਤੋਂ ਹਟਾਉਣ ਦੀ ਭੁਗਤਾਨ ਰਕਮ ਜਾਂ ਪਰਿਵਰਤਿਤ ਕੀਤੀ ਪੈਨਸ਼ਨ, ਜੋ ਕਿਸੇ ਵਿੱਤੀ ਸਾਲ ਵਿੱਚ ਅਗਾਊਂ ਜਾਂ ਬਕਾਇਆ ਰੂਪ ਵਿੱਚ ਪ੍ਰਾਪਤ ਹੁੰਦੀ ਹੈ, ਲਈ ਰਾਹਤ ਪ੍ਰਦਾਨ ਕੀਤੀ ਜਾਂਦੀ ਹੈ। ਇਹ ਰਾਹਤ ਇਸ ਲਈ ਦਿੱਤੀ ਜਾਂਦੀ ਹੈ ਕਿਉਂਕਿ ਕੁੱਲ ਆਮਦਨ ਜਿਸ ਦਰ ’ਤੇ ਮੁਲਾਂਕਣ ਕੀਤੀ ਜਾਂਦੀ ਹੈ, ਉਹ ਉਸ ਦਰ ਨਾਲੋਂ ਵੱਧ ਹੁੰਦੀ ਹੈ ਜਿਸ ਦਰ ’ਤੇ ਆਮ ਤੌਰ ’ਤੇ ਮੁਲਾਂਕਣ ਕੀਤੀ ਜਾਂਦੀ। ਇਸ ਰਾਹਤ ਦਾ ਦਾਅਵਾ Form 10E ਵਿੱਚ ਆਪਣੀ ਆਮਦਨ ਦੇ ਵੇਰਵੇ ਜਮ੍ਹਾਂ ਕਰਕੇ ਕੀਤਾ ਜਾ ਸਕਦਾ ਹੈ।

3.2 ਇਸ ਦੀ ਵਰਤੋਂ ਕੌਣ ਕਰ ਸਕਦਾ ਹੈ?

ਸਾਰੇ ਰਜਿਸਟਰਡ ਉਪਭੋਗਤਾ, ਇੱਕ ਵਿਅਕਤੀ ਹੋਣ ਦੇ ਨਾਤੇ, ਈ-ਫਾਈਲਿੰਗ ਪੋਰਟਲ 'ਤੇ ਆਮਦਨ ਕਰ ਐਕਟ, 1961 ਦੀ ਧਾਰਾ 89 ਦੇ ਅਨੁਸਾਰ ਕਰ ਛੋਟ ਦਾ ਦਾਅਵਾ ਕਰਨ ਲਈ ਫਾਰਮ 10E ਵਿੱਚ ਆਪਣੀ ਆਮਦਨ ਦੇ ਵੇਰਵੇ ਪੇਸ਼ ਕਰ ਸਕਦੇ ਹਨ।

3.3 ਫਾਰਮ ਇੱਕ ਨਜ਼ਰ ਵਿੱਚ

ਫਾਰਮ 10E ਦੇ ਸੱਤ ਭਾਗ ਹਨ:

  1. ਅਨੁਬੰਧ I - ਬਕਾਏ ਦੇ ਰੂਪ ਵਿੱਚ ਪ੍ਰਾਪਤ ਬਕਾਇਆ ਤਨਖਾਹ / ਪਰਿਵਾਰਿਕ ਪੈਨਸ਼ਨ
  2. ਅਨੁਬੰਧ I - ਪੇਸ਼ਗੀ ਵਿੱਚ ਪ੍ਰਾਪਤ ਤਨਖਾਹ / ਪਰਿਵਾਰਿਕ ਪੈਨਸ਼ਨ
  3. ਅਨੁਬੰਧ II & IIA - ਪਿਛਲੀਆਂ ਸੇਵਾਵਾਂ ਦੇ ਸੰਦਰਭ ਵਿੱਚ ਗ੍ਰੈਚੂਟੀ ਦੇ ਰੂਪ ਵਿੱਚ ਭੁਗਤਾਨ
  4. ਅਨੁਬੰਧ III – ਨੌਕਰੀ ਦੀ ਸਮਾਪਤੀ ਸਮੇਂ ਜਾਂ ਉਸ ਨਾਲ ਸੰਬੰਧਿਤ ਨਿਯੋਜਕ ਜਾਂ ਪਿਛਲੇ ਨਿਯੋਜਕ ਵੱਲੋਂ ਭੁਗਤਾਨ, ਜਿੱਥੇ ਲਗਾਤਾਰ ਸੇਵਾ 3 ਸਾਲ ਤੋਂ ਵੱਧ ਨਹੀਂ ਹੈ ਜਾਂ ਜਿੱਥੇ ਨੌਕਰੀ ਦੀ ਮਿਆਦ ਦਾ ਬਾਕੀ ਸਮਾਂ ਵੀ 3 ਸਾਲ ਤੋਂ ਘੱਟ ਨਹੀਂ ਹੈ।
  5. ਅਨੁਬੰਧ IV - ਪੈਨਸ਼ਨ ਦਾ ਪਰਿਵਰਤਨ

ਪ੍ਰਾਪਤ ਕੀਤੀ ਰਕਮ ਦੀ ਕਿਸਮ ਦੇ ਆਧਾਰ ’ਤੇ, ਫਾਰਮ 10E ਦਾਇਰ ਕਰਨ ਸਮੇਂ ਉਚਿਤ ਅਨੁਬੰਧ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ।

4. ਕਦਮ-ਦਰ-ਕਦਮ ਗਾਈਡ

ਕਦਮ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰੋ।

Data responsive

ਕਦਮ 2: ਉਪਭੋਗਤਾ ID (PAN) ਅਤੇ ਪਾਸਵਰਡ ਦਰਜ ਕਰੋ।

Data responsive

ਕਦਮ 3: ਈ-ਫਾਈਲ >ਆਮਦਨ ਕਰ ਫਾਰਮ ; >ਆਮਦਨ ਕਰ ਫਾਰਮ ਭਰੋ 'ਤੇ ਜਾਉ

Data responsive

ਕਦਮ 4: ਆਮਦਨ ਕਰ ਐਕਟ, 1961 ਦੇ ਅਨੁਸਾਰ ਫਾਰਮਾਂ ਵਾਲੇ ਟੈਬ ਵਿੱਚ ਫਾਰਮ 10E ਨੂੰ ਚੁਣੋ/ਖੋਜੋ।

Data responsive

Step 5:  AY ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਕਦਮ 6: 'ਆਓ ਸ਼ੁਰੂ ਕਰੀਏ''ਤੇ ਕਲਿੱਕ ਕਰੋ

Data responsive

ਕਦਮ 7: ਆਮਦਨ ਦੇ ਵੇਰਵਿਆਂ ਨਾਲ ਸੰਬੰਧਿਤ ਲਾਗੂ ਹੋਣ ਵਾਲੀਆਂ ਚੀਜਾਂ ਦੀ ਚੋਣ ਕਰੋ।

Data responsive

ਕਦਮ 8: ਨਿੱਜੀ ਜਾਣਕਾਰੀ ’ਤੇ ਕਲਿੱਕ ਕਰੋ ਅਤੇ ਨਿੱਜੀ ਜਾਣਕਾਰੀ ਦੀ ਪੁਸ਼ਟੀ ਕਰੋ ਅਤੇ ਸੇਵ ’ਤੇ ਕਲਿੱਕ ਕਰੋ।

ਨੋਟ: ਕਿਰਪਾ ਕਰਕੇ ਯਕੀਨੀ ਬਣਾਓ ਕਿ "ਮੇਰੀ ਪ੍ਰੋਫਾਈਲ" ਭਾਗ ਦੇ ਹੇਠਾਂ ਸਾਰੇ ਲਾਜ਼ਮੀ ਵੇਰਵੇ, ਜਿਸ ਵਿੱਚ ਰਿਹਾਇਸ਼ੀ ਸਥਿਤੀ ਵੀ ਸ਼ਾਮਲ ਹੈ, ਪੂਰੇ ਕੀਤੇ ਗਏ ਹਨ। ਤੁਸੀਂ ਆਪਣੀ ਸੰਪਰਕ ਜਾਣਕਾਰੀ ਅਤੇ ਨਿਵਾਸ ਸਥਿਤੀ ਨੂੰ “ਮੇਰੀ ਪ੍ਰੋਫਾਈਲ” ਹਾਇਪਰਲਿੰਕ ’ਤੇ ਕਲਿੱਕ ਕਰਕੇ ਬਦਲ ਸਕਦੇ ਹੋ।

Data responsive

ਕਦਮ 9.1.a: ਨਿੱਜੀ ਜਾਣਕਾਰੀ ਟੈਬ ਦੀ ਪੁਸ਼ਟੀ ਹੋ ਚੁੱਕੀ ਹੈ, ਹੁਣ ਬਕਾਇਆ ਤਨਖਾਹ/ਪਰਿਵਾਰਿਕ ਪੈਨਸ਼ਨ (ਜੇ ਤੁਹਾਡੇ ਲਈ ਲਾਗੂ ਹੋਵੇ) ’ਤੇ ਕਲਿੱਕ ਕਰੋ।

Data responsive

ਕਦਮ 9.1.b: ਇਸ ਭਾਗ ਵਿੱਚ ਬਕਾਇਆ ਵਿੱਚ ਪ੍ਰਾਪਤ ਤਨਖਾਹ/ਪਰਿਵਾਰਿਕ ਪੈਨਸ਼ਨ ਦੇ ਆਮ ਵੇਰਵੇ ਸ਼ਾਮਲ ਹਨ।

ਵੇਰਵੇ ਦਰਜ ਕਰੋ ਅਤੇ ਸੇਵ ਕਰੋ 'ਤੇ ਕਲਿੱਕ ਕਰੋ

“ਬਕਾਇਆ ਵਿੱਚ ਪ੍ਰਾਪਤ ਤਨਖਾਹ/ਪਰਿਵਾਰਿਕ ਪੈਨਸ਼ਨ” ਖੇਤਰ ਵਿੱਚ ਵੇਰਵੇ, ਲੜੀ. ਨੰ. 6 ਤੋਂ ਬਾਅਦ ਜੋੜੀ ਜਾਣ ਵਾਲੀ ਸਾਰਣੀ A ਵਿੱਚ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਆਪਣੇ ਆਪ ਭਰੇ ਜਾਣਗੇ। “ਵੱਖ-ਵੱਖ ਪਿਛਲੇ ਸਾਲਾਂ ਨਾਲ ਸੰਬੰਧਿਤ ਬਕਾਇਆ ਵਿੱਚ ਪ੍ਰਾਪਤ ਤਨਖਾਹ/ਪਰਿਵਾਰਿਕ ਪੈਨਸ਼ਨ ਦੇ ਵੇਰਵੇ”।

ਨੋਟ: A.Y. 2024-25 ਤੋਂ ਬਾਅਦ ਲਈ ਸਿਸਟਮ ਵੱਲੋਂ ਗਣਨਾ ਕੀਤਾ ਗਿਆ ਕਰ ਧਾਰਾ 115BAC(1A) ਅਨੁਸਾਰ ਡਿਫਾਲਟ ਨਵੀਂ ਕਰ ਵਿਵਸਥਾ ਹੇਠ ਕੀਤਾ ਜਾਂਦਾ ਹੈ, ਜਦਕਿ ਵਿੱਤੀ ਸਾਲ 2023-24 ਤੱਕ ਦੇ ਸਾਰੇ ਮੁਲਾਂਕਣ ਸਾਲਾਂ ਲਈ ਕਰ ਪੁਰਾਣੀ ਕਰ ਵਿਵਸਥਾ ਅਨੁਸਾਰ ਗਣਨਾ ਕੀਤਾ ਜਾਂਦਾ ਹੈ।

Data responsive

ਕਦਮ 9.2.a: ਬਕਾਇਆ ਤਨਖਾਹ ਟੈਬ ਦੀ ਪੁਸ਼ਟੀ ਹੋ ਚੁੱਕੀ ਹੈ, ਹੁਣ ਪੇਸ਼ਗੀ ਤਨਖਾਹ (ਜੇ ਤੁਹਾਡੇ ਲਈ ਲਾਗੂ ਹੋਵੇ) ’ਤੇ ਕਲਿੱਕ ਕਰੋ।

Data responsive

ਕਦਮ 9.2.b: ਇਸ ਭਾਗ ਵਿੱਚ ਪੇਸ਼ਗੀ ਵਿੱਚ ਪ੍ਰਾਪਤ ਤਨਖਾਹ/ਪਰਿਵਾਰਿਕ ਪੈਨਸ਼ਨ ਦੇ ਆਮ ਵੇਰਵੇ ਸ਼ਾਮਲ ਹਨ।

ਵੇਰਵੇ ਦਰਜ ਕਰੋ ਅਤੇ  ਸੇਵ ਕਰੋ 'ਤੇ ਕਲਿੱਕ ਕਰੋ

“ਪੇਸ਼ਗੀ ਵਿੱਚ ਪ੍ਰਾਪਤ ਤਨਖਾਹ” ਖੇਤਰ ਵਿੱਚ ਵੇਰਵੇ, ਲੜੀ ਨੰਬਰ 6 ਤੋਂ ਬਾਅਦ ਜੋੜੀ ਜਾਣ ਵਾਲੀ ਸਾਰਣੀ A ਵਿੱਚ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਆਪਣੇ ਆਪ ਭਰੇ ਜਾਣਗੇ। “ਵੱਖ-ਵੱਖ ਪਿਛਲੇ ਸਾਲਾਂ ਨਾਲ ਸੰਬੰਧਿਤ ਪੇਸ਼ਗੀ ਵਿੱਚ ਪ੍ਰਾਪਤ ਤਨਖਾਹ/ਪਰਿਵਾਰਿਕ ਪੈਨਸ਼ਨ ਦੇ ਵੇਰਵੇ”।

ਨੋਟ: A.Y. 2024-25 ਤੋਂ ਬਾਅਦ ਲਈ ਸਿਸਟਮ ਵੱਲੋਂ ਗਣਨਾ ਕੀਤਾ ਗਿਆ ਕਰ ਧਾਰਾ 115BAC(1A) ਅਨੁਸਾਰ ਡਿਫਾਲਟ ਤੌਰ ਤੇ ਨਵੀਂ ਕਰ ਵਿਵਸਥਾ ਹੇਠ ਕੀਤਾ ਜਾਂਦਾ ਹੈ, ਜਦਕਿ ਵਿੱਤੀ ਸਾਲ 2023-24 ਤੱਕ ਦੇ ਸਾਰੇ ਮੁਲਾਂਕਣ ਸਾਲਾਂ ਲਈ ਕਰ ਪੁਰਾਣੀ ਕਰ ਵਿਵਸਥਾ ਅਨੁਸਾਰ ਗਣਨਾ ਕੀਤਾ ਜਾਂਦਾ ਹੈ।

Data responsive

ਕਦਮ 9.3.a: ਪੇਸ਼ਗੀ ਤਨਖਾਹ ਟੈਬ ਦੀ ਪੁਸ਼ਟੀ ਹੋ ਚੁੱਕੀ ਹੈ, ਹੁਣ ਗ੍ਰੈਚੂਇਟੀ (ਜੇ ਤੁਹਾਡੇ ਲਈ ਲਾਗੂ ਹੋਵੇ) ’ਤੇ ਕਲਿੱਕ ਕਰੋ।

Data responsive

ਕਦਮ 9.3.b: ਇਸ ਭਾਗ ਵਿੱਚ ਪਿਛਲੀਆਂ ਸੇਵਾਵਾਂ ਦੇ ਸੰਦਰਭ ਵਿੱਚ ਗ੍ਰੈਚੂਇਟੀ ਦੇ ਰੂਪ ਵਿੱਚ ਕੀਤੇ ਗਏ ਭੁਗਤਾਨ ਦੇ ਆਮ ਵੇਰਵੇ ਸ਼ਾਮਲ ਹਨ।

ਵੇਰਵੇ ਦਰਜ ਕਰੋ ਅਤੇ ਸੇਵ ਕਰੋ 'ਤੇ ਕਲਿੱਕ ਕਰੋ

ਨੋਟ: A.Y. 2024 - 25 & ਤੋਂ ਬਾਅਦ ਲਈ ਸਿਸਟਮ ਵੱਲੋਂ ਗਣਨਾ ਕੀਤਾ ਗਿਆ ਕਰ ਧਾਰਾ 115BAC(1A) ਅਨੁਸਾਰ ਡਿਫਾਲਟ ਨਵੀਂ ਕਰ ਵਿਵਸਥਾ ਹੇਠ ਕੀਤਾ ਜਾਂਦਾ ਹੈ, ਜਦਕਿ ਸਾਰੇ A.Y. 2023 - 24 ਤੱਕ ਦੇ ਮੁਲਾਂਕਣ ਸਾਲਾਂ ਲਈ ਕਰ ਪੁਰਾਣੀ ਕਰ ਵਿਵਸਥਾ ਅਨੁਸਾਰ ਗਣਨਾ ਕੀਤਾ ਜਾਂਦਾ ਹੈ।

Data responsive

ਕਦਮ 9.4.a: ਹੁਣ ਗ੍ਰੈਚੂਇਟੀ ਟੈਬ ਦੀ ਪੁਸ਼ਟੀ ਹੋ ਚੁੱਕੀ ਹੈ, ਰੁਜ਼ਗਾਰ ਦੀ ਸਮਾਪਤੀ ’ਤੇ ਮੁਆਵਜ਼ਾ ਟੈਬ (ਜੇ ਤੁਹਾਡੇ ਲਈ ਲਾਗੂ ਹੋਵੇ) ’ਤੇ ਕਲਿੱਕ ਕਰੋ।

Data responsive

ਕਦਮ 9.4.b: ਇਸ ਭਾਗ ਵਿੱਚ ਨੌਕਰੀ ਦੇ ਰੁਜ਼ਗਾਰ ਦੀ ਸਮਾਪਤੀ ਸਮੇਂ ਜਾਂ ਉਸ ਨਾਲ ਸੰਬੰਧਿਤ ਰੁਜ਼ਗਾਰਦਾਤਾ ਜਾਂ ਪਿਛਲੇ ਰੁਜ਼ਗਾਰਦਾਤਾ ਵੱਲੋਂ ਕੀਤੇ ਗਏ ਮੁਆਵਜ਼ੇ ਦੇ ਭੁਗਤਾਨ ਦੇ ਆਮ ਵੇਰਵੇ ਸ਼ਾਮਲ ਹਨ, ਜਦੋਂ ਲਗਾਤਾਰ ਸੇਵਾ 3 ਸਾਲ ਤੋਂ ਵੱਧ ਨਾ ਹੋਵੇ ਜਾਂ ਜਿੱਥੇ ਰੁਜ਼ਗਾਰ ਅਵਧੀ ਦਾ ਬਚਿਆ ਹੋਇਆ ਹਿੱਸਾ ਵੀ 3 ਸਾਲ ਤੋਂ ਘੱਟ ਨਾ ਹੋਵੇ।

ਵੇਰਵੇ ਦਰਜ ਕਰੋ ਅਤੇ ਸੇਵ ਕਰੋ 'ਤੇ ਕਲਿੱਕ ਕਰੋ

ਨੋਟ: A.Y. 2024 - 25 & ਤੋਂ ਬਾਅਦ ਲਈ ਸਿਸਟਮ ਵੱਲੋਂ ਗਣਨਾ ਕੀਤਾ ਗਿਆ ਕਰ ਧਾਰਾ 115BAC(1A) ਅਨੁਸਾਰ ਡਿਫਾਲਟ ਨਵੀਂ ਕਰ ਵਿਵਸਥਾ ਹੇਠ ਕੀਤਾ ਜਾਂਦਾ ਹੈ, ਜਦਕਿ ਸਾਰੇ A.Y. 2023 - 24 ਤੱਕ ਦੇ ਮੁਲਾਂਕਣ ਸਾਲਾਂ ਲਈ ਕਰ ਪੁਰਾਣੀ ਕਰ ਵਿਵਸਥਾ ਅਨੁਸਾਰ ਗਣਨਾ ਕੀਤਾ ਜਾਂਦਾ ਹੈ।

Data responsive

ਕਦਮ 9.5.a:ਹੁਣ ਰੁਜ਼ਗਾਰ ਦੀ ਸਮਾਪਤੀ ’ਤੇ ਮੁਆਵਜ਼ਾ ਟੈਬ ਦੀ ਪੁਸ਼ਟੀ ਹੋ ਚੁੱਕੀ ਹੈ, ਪੈਨਸ਼ਨ ਦੀ ਪਰਿਵਰਤਨ ਰਕਮ (ਜੇ ਤੁਹਾਡੇ ਲਈ ਲਾਗੂ ਹੋਵੇ) ਟੈਬ ’ਤੇ ਕਲਿੱਕ ਕਰੋ।

Data responsive

ਕਦਮ 9.5.b: ਇਸ ਭਾਗ ਵਿੱਚ ਪੈਨਸ਼ਨ ਦੀ ਪਰਿਵਰਤਨ ਰਕਮ ਦੇ ਰੂਪ ਵਿੱਚ ਕੀਤੇ ਗਏ ਭੁਗਤਾਨ ਦੇ ਆਮ ਵੇਰਵੇ ਸ਼ਾਮਲ ਹਨ।

ਵੇਰਵੇ ਦਰਜ ਕਰੋ ਅਤੇ ਸੇਵ ਕਰੋ 'ਤੇ ਕਲਿੱਕ ਕਰੋ

ਨੋਟ: A.Y. 2024 - 25 & ਤੋਂ ਬਾਅਦ ਲਈ ਸਿਸਟਮ ਵੱਲੋਂ ਗਣਨਾ ਕੀਤਾ ਗਿਆ ਕਰ ਧਾਰਾ 115BAC(1A) ਅਨੁਸਾਰ ਡਿਫਾਲਟ ਨਵੀਂ ਕਰ ਵਿਵਸਥਾ ਹੇਠ ਕੀਤਾ ਜਾਂਦਾ ਹੈ, ਜਦਕਿ ਸਾਰੇ A.Y. 2023 - 24 ਤੱਕ ਦੇ ਮੁਲਾਂਕਣ ਸਾਲਾਂ ਲਈ ਕਰ ਪੁਰਾਣੀ ਕਰ ਵਿਵਸਥਾ ਅਨੁਸਾਰ ਗਣਨਾ ਕੀਤਾ ਜਾਂਦਾ ਹੈ।

Data responsive

ਕਦਮ 10:ਹੁਣ ਪੈਨਸ਼ਨ ਦੀ ਪਰਿਵਰਤਨ ਰਕਮ ਟੈਬ ਦੀ ਤਸਦੀਕ ਹੋ ਚੁੱਕੀ ਹੈ, ਤਸਦੀਕ ਟੈਬ ’ਤੇ ਕਲਿੱਕ ਕਰੋ।

Data responsive

ਕਦਮ 11: ਚੈੱਕ ਬਾਕਸ ਚੁਣੋ, ਸਥਾਨ ਦਰਜ ਕਰੋ, ਅਤੇ ਸੇਵ ਕਰੋ।

Data responsive

ਕਦਮ 12:ਹੁਣ ਸਾਰੇ ਟੈਬਾਂ ਦੀ ਤਸਦੀਕ ਹੋ ਚੁੱਕੀ ਹੈ। ਪੂਰਵਦਰਸ਼ਨ ’ਤੇ ਕਲਿੱਕ ਕਰੋ।

Data responsive

ਕਦਮ 13: ਜੇਕਰ ਪੂਰਵਦਰਸ਼ਨ ਵਿੱਚ ਵੇਰਵੇ ਸਹੀ ਹਨ, ਤਾਂ ਈ-ਤਸਦੀਕ ਕਰਨ ਲਈ ਅੱਗੇ ਵਧੋ 'ਤੇ ਕਲਿੱਕ ਕਰੋ, ਨਹੀਂ ਤਾਂ ਤੁਸੀਂ ਵੇਰਵੇ ਸੰਪਾਦਿਤ ਕਰ ਸਕਦੇ ਹੋ।

Data responsive

ਕਦਮ 14: ਤੁਸੀਂ ਤਸਦੀਕ ਦੇ ਕਿਸੇ ਵੀ ਤਰੀਕੇ ਰਾਹੀਂ ਫਾਰਮ ਦੀ ਈ-ਤਸਦੀਕ ਕਰ ਸਕਦੇ ਹੋ।

Data responsive

ਈ-ਤਸਦੀਕ ਤੋਂ ਬਾਅਦ ਫਾਰਮ 10E ਜਮ੍ਹਾਂ ਹੋ ਜਾਵੇਗਾ। ਐਕਨੋਲੇਜਮੈਂਟ ਨੰਬਰ ਜਨਰੇਟ ਕੀਤਾ ਜਾਵੇਗਾ ਅਤੇ ਰਜਿਸਟਰਡ ਈ-ਮੇਲ ਆਈਡੀ ਅਤੇ ਮੋਬਾਈਲ ਨੰਬਰ ’ਤੇ ਭੇਜਿਆ ਜਾਵੇਗਾ।

5. ਫਾਈਲ ਕੀਤੇ ਫਾਰਮ ਨੂੰ ਕਿਵੇਂ ਵੇਖਿਆ ਜਾ ਸਕਦਾ ਹੈ?

ਈ-ਫਾਈਲ >ਆਮਦਨ ਕਰ ਫਾਰਮ > ਜਮ੍ਹਾਂ ਕੀਤੇ ਗਏ ਫਾਰਮ ਵੇਖੋ > ਆਮਦਨ ਕਰ ਐਕਟ 1961 ਅਨੁਸਾਰ ਫਾਰਮ ਤੇ ਜਾਓ।

Data responsive

ਦਾਇਰ ਕੀਤਾ ਫਾਰਮ ਇੱਥੇ ਦਿਖਾਾਇਆ ਜਾਵੇਗਾ।

Data responsive