ਫਾਰਮ 80 ਯੂਜ਼ਰ ਮੈਨੂਅਲ

 

1. ਸੰਖੇਪ ਜਾਣਕਾਰੀ

ਯੋਗ ਕੰਪਨੀ ਟਨੇਜ ਕਰ ਯੋਜਨਾ ਦੀ ਚੋਣ ਕਰਨ ਲਈ ਧਾਰਾ 231(1) ਅਧੀਨ ਜਾਂ ਟਨੇਜ ਟੈਕਸ ਯੋਜਨਾ ਲਈ ਪਹਿਲਾਂ ਕੀਤੀ ਗਈ ਚੋਣ ਦੇ ਨਵੀਨੀਕਰਨ ਲਈ ਧਾਰਾ 231(10) ਅਧੀਨ, ਫਾਰਮ ਨੰਬਰ 80 ਵਿੱਚ ਅਰਜ਼ੀ ਪੇਸ਼ ਕਰਕੇ ਟਨੇਜ ਟੈਕਸ ਯੋਜਨਾ ਦੀ ਚੋਣ ਕਰ ਸਕਦਾ ਹੈ।

2. ਇਸ ਸੇਵਾ ਦਾ ਲਾਭ ਉਠਾਉਣ ਲਈ ਜ਼ਰੂਰੀ ਸ਼ਰਤਾਂ

•     ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਇੱਕ ਰਜਿਸਟਰਡ ਉਪਭੋਗਤਾ ਹੋਣਾ ਚਾਹੀਦਾ ਹੈ
•    ਕਰਦਾਤਾ ਦੇ PAN ਦੀ ਸਥਿਤੀ "ਕ੍ਰਿਆਸ਼ੀਲ ਹੋਣੀ ਚਾਹੀਦੀ ਹੈ"
•    DSC ਵਿਧੀ ਰਾਹੀਂ ਫਾਰਮ ਦੀ ਪੁਸ਼ਟੀ ਕਰਨ ਲਈ ਤੁਹਾਡੇ ਕੋਲ ਇੱਕ ਵੈਧ DSC ਹੋਣਾ ਚਾਹੀਦਾ ਹੈ ਅਤੇ ਇਹ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰ ਹੋਣਾ ਚਾਹੀਦਾ ਹੈ ਅਤੇ ਮਿਆਦ ਪੁੱਗਿਆ ਨਹੀਂ ਹੋਣਾ ਚਾਹੀਦਾ ਹੈ।

3. ਫਾਰਮ ਬਾਰੇ

3.1 ਉਦੇਸ਼

ਫਾਰਮ 80 ਭਰਨ ਦਾ ਉਦੇਸ਼ ਯੋਗ ਕੰਪਨੀ ਵੱਲੋਂ ਟਨੇਜ ਟੈਕਸ ਯੋਜਨਾ ਦੀ ਚੋਣ ਕਰਨਾ ਜਾਂ ਉਸ ਚੋਣ ਦੇ ਨਵੀਨੀਕਰਨ ਲਈ ਅਰਜ਼ੀ ਪੋਸ਼ ਕਰਨਾ ਹੈ

3.2 ਇਸ ਨੂੰ ਕੌਣ ਵਰਤ ਸਕਦਾ ਹੈ?

ਫਾਰਮ-80 ਸਿਰਫ ਉਹਨਾਂ ਯੋਗਤਾ ਪ੍ਰਾਪਤ ਕੰਪਨੀਆਂ ਲਈ ਢੁਕਵਾਂ ਹੈ ਜੋ "ਟਨੇਜ ਟੈਕਸ ਸਕੀਮ" ਦੀ ਚੋਣ ਕਰਦੀਆਂ ਹਨ।

3.3 ਫਾਰਮ 'ਤੇ ਇੱਕ ਨਜ਼ਰ

ਫਾਰਮ 80 ਦੇ ਛੇ ਪੈਨਲ ਹਨ:

  1. ਅਰਜ਼ੀ ਦੀ ਕਿਸਮ
  2. ਭਾਗ A -ਬਿਨੈਕਾਰ ਦੇ ਵੇਰਵੇ
  3. ਸਮੁੰਦਰੀ ਜਹਾਜ਼ਾਂ/ਅੰਦਰੂਨੀ ਜਲ-ਮਾਰਗ ਵਾਹਨਾਂ ਦੇ ਵੇਰਵੇ
  4. ਭਾਗ B- ਟਨੇਜ ਟੈਕਸ ਸਕੀਮ ਲਈ ਵਿਕਲਪ ਦੇ ਨਵੀਨੀਕਰਨ ਦੀ ਸਥਿਤੀ ਵਿੱਚ ਹੀ ਪੇਸ਼ ਕੀਤੇ ਜਾਣ ਵਾਲੇ ਵੇਰਵਿਆ ਦੀ ਸਟੇਟਮੈਂਟ।
  5. ਅਟੈਚਮੈਂਟ
  6. ਘੋਸ਼ਣਾ
Data responsive

4. ਸਟੈੱਪ ਬਾਏ ਸਟੈੱਪ ਗਾਈਡ

ਕਦਮ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰੋ।

Data responsive

ਕਦਮ 2: ਉਪਭੋਗਤਾ ID (PAN) ਅਤੇ ਪਾਸਵਰਡ ਦਰਜ ਕਰੋ।

Data responsive

ਕਦਮ 3: ਈ-ਫਾਈਲ >ਆਮਦਨ ਕਰ ਫਾਰਮ > ਆਮਦਨ ਕਰ ਫਾਰਮ ਫਾਈਲ ਕਰੋ 'ਤੇ ਜਾਓ।

Data responsive

ਪੜਾਅ 4: ਤਿੰਨ ਟੈਬਾਂ ਵਿੱਚੋਂ, ਕਿਰਪਾ ਕਰਕੇ ਆਮਦਨ ਕਰ ਐਕਟ 2025 ਟੈਬ ਦੇ ਅਨੁਸਾਰ ਫਾਰਮ ਚੁਣੋ, ਫਾਰਮ 80 ਚੁਣੋ ਜਾਂ ਖੋਜੋ, ਅਤੇ ਹੁਣੇ ਫਾਈਲ ਕਰੋ ਬਟਨ 'ਤੇ ਕਲਿੱਕ ਕਰੋ।

Data responsive

ਕਦਮ 5:PAN, ਜਮ੍ਹਾਂ ਕਰਨ ਦੀ ਵਿਧੀ, ਫਾਈਲਿੰਗ ਦੀ ਕਿਸਮ ਦੀ ਜਾਂਚ ਕਰੋ ਅਤੇ ਲਾਗੂ ਕਰ ਸਾਲ (T.Y) ਚੁਣੋ ਅਤੇ ਜਾਰੀ ਰੱਖੋ ਬਟਨ ਤੇ ਕਲਿੱਕ 'ਤੇ ਕਰੋ।
 

Data responsive

ਕਦਮ 6. ਆਓ ਸ਼ੁਰੂ ਕਰੀਏ 'ਤੇ ਕਲਿੱਕ ਕਰੋ।

Data responsive

ਕਦਮ 7 – "ਆਓ ਸ਼ੁਰੂ ਕਰੀਏ" 'ਤੇ ਕਲਿੱਕ ਕਰਨ 'ਤੇ, ਉਪਭੋਗਤਾ ਨੂੰ ਪੈਨਲ ਸਕ੍ਰੀਨ ਤੇ ਲਿਜਾਇਆ ਜਾਵੇਗਾ। ਅੱਗੇ ਵਧਣ ਲਈ ਪਹਿਲੇ ਪੈਨਲ 'ਤੇ "ਅਰਜ਼ੀ ਦੀ ਕਿਸਮ" ਚੁਣੋ।

ਨੋਟ: ਕਿਰਪਾ ਕਰਕੇ ਡ੍ਰੌਪਡਾਊਨ ਤੋਂ ਇਸ ਫਾਰਮ ਵਿੱਚ ਕੀਤੀ ਗਈ ਅਰਜ਼ੀ ਦੀ ਕਿਸਮ ਚੁਣੋ। ਸੰਬੰਧਿਤ ਵੇਰਵੇ ਭਰੋ, ਤਸਦੀਕ ਕਰੋ ਅਤੇ ਸੇਵ 'ਤੇ ਕਲਿੱਕ ਕਰੋ।

  1. ਜੇਕਰ ਤੁਸੀ ਪਹਿਲੀ ਵਾਰ ਟਨੇਜ ਟੈਕਸ ਸਕੀਮ ਦੀ ਚੋਣ ਕਰ ਰਹੇ ਹੋ, ਤਾਂ ਕਿਰਪਾ ਕਰਕੇ "ਵਿਕਲਪ ਦੀ ਵਰਤੋਂ" ਦੀ ਚੋਣ ਕਰੋ।
  2. ਜੇਕਰ ਪਹਿਲਾਂ ਸਹਿਮਤ ਹੋਏ ਟਨੇਜ ਟੈਕਸ ਸਕੀਮ ਨੂੰ ਨਵਿਆਉਣ ਨਈ ਅਰਜ਼ੀ ਦਾਇਰ ਕੀਤੀ ਜਾਂਦੀ ਹੈ, ਤਾਂ ਕਿਰਪਾ ਕਰਕੇ ਨਵੀਨੀਕਰਨ ਵਿਕਲਪ ਦੀ ਚੋਣ ਕਰੋ।
Data responsive

ਕਦਮ 8: ਪਹਿਲੇ ਪੈਨਲ ਨੂੰ ਸੇਵ ਕਰਨ ਤੋਂ ਬਾਅਦ, ਦੂਜਾ ਪੈਨਲ ਚੁਣੋ, ਭਾਗ A - ਅੱਗੇ ਵਧਣ ਲਈ ਬਿਨੈਕਾਰ ਦੇ ਵੇਰਵੇ। ਸੰਬੰਧਿਤ ਵੇਰਵੇ ਭਰੋ, ਤਸਦੀਕ ਕਰੋ ਅਤੇ ਸੇਵ 'ਤੇ ਕਲਿੱਕ ਕਰੋ।

ਨੋਟ:

  1. ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ "ਮੇਰੀ ਪ੍ਰੋਫਾਈਲ" ਭਾਗ ਅਧੀਨ ਸਾਰੇ ਲਾਜ਼ਮੀ ਵੇਰਵੇ, ਜਿਸ ਵਿੱਚ ਪਤਾ ਸ਼ਾਮਿਲ ਹੈ, ਪੂਰੇ ਕੀਤੇ ਗਏ ਹਨ। ਤੁਸੀ "ਮੇਰੀ ਪ੍ਰੋਫਾਈਲ" ਹਾਈਪਰਲਿੰਕ 'ਤੇ ਕਲਿੱਕ ਕਰਕੇ ਆਪਣੇ ਸੰਪਰਕ ਅਤੇ ਪਤੇ ਦੇ ਵੇਰਵਿਆਂ ਨੂੰ ਅਪਡੇਟ ਕਰ ਸਕਦੇ ਹੋ।
  2. ਲੜੀ ਨੰਬਰ 3 ਅਧੀਨ ਸ਼ਾਖਾ ਦਫਤਰ/ਦਫਤਰਾਂ ਦੇ ਪਤੇ/ਪਤਿਆਂ ਦੇ ਤਹਿਤ, 'ਵੇਰਵੇ ਜੋੜੋ' ਦੀ ਚੋਣ ਕਰੋ, ਲੋੜੀਂਦੇ ਖੇਤਰ ਭਰੋ, ਅਤੇ ਅੱਗੇ ਵਧਣ ਲਈ 'ਜੋੜੋ' 'ਤੇ ਕਲਿੱਕ ਕਰੋ।
Data responsive

ਲੜੀ ਨੰ. 7 ਅਤੇ ਲੜੀ ਨੰ. 8 ਦੇ ਤਹਿਤ - ਕੰਪਨੀ ਦੇ ਡਾਇਰੈਕਟਰ(ਡਾਇਰੈਕਟਰਾਂ) ਦੇ ਨਾਮ ਅਤੇ ਪਤੇ, 'ਵੇਰਵੇ ਜੋੜੋ' ਦੀ ਚੋਣ ਕਰੋ, ਲੋੜੀਂਦੇ ਖੇਤਰ ਭਰੋ, ਅਤੇ ਅੱਗੇ ਵਧਣ ਲਈ 'ਜੋੜੋ' ਤੇ ਕਲਿੱਕ ਕਰੋ।

Data responsive


ਕਦਮ 9:ਦੂਜੇ ਪੈਨਲ ਨੂੰ ਸੇਵ ਕਰਨ ਤੋਂ ਬਾਅਦ, ਤੀਜਾ ਪੈਨਲ ਚੁਣੋ: ਸਮੁੰਦਰੀ ਜਹਾਜ਼ਾਂ/ਅੰਦਰੂਨੀ ਜਲਮਾਰਗ-ਵਾਹਨਾਂ ਦੇ ਵੇਰਵੇ।

ਖੇਤਰ 11 ਅਧੀਨ “ਕੰਪਨੀ ਦੀ ਮਾਲਕੀਅਤ ਵਾਲੇ ਜਾਂ ਚਾਰਟਰ ਕੀਤੇ ਸਮੁੰਦਰੀ ਜਹਾਜਾਂ ਜਾਂ ਅੰਦਰੂਨੀ ਜਲਮਾਰਗ-ਵਾਹਨਾਂ ਦੇ ਵੇਰਵੇ” ਦੇ ਅਧੀਨ ਲੋੜੀਂਦੇ ਖੇਤਰ ਭਰੋ ਅਤੇ ਅੱਗੇ ਵਧਣ ਲਈ 'ਜੋੜੋ' ਤੇ ਕਲਿੱਕ ਕਰੋ।

ਨੋਟ –ਕਿਰਪਾ ਕਰਕੇ ਸਮੁੰਦਰੀ ਜਹਾਜ਼/ਅੰਦਰੂਨੀ ਜਲਮਾਰਗ-ਵਾਹਨ ਦਾ ਨਾਮ, ਕੁੱਲ ਟਨੇਜ, ਝੰਡਾ, ਸਮੁੰਦਰੀ ਜਹਾਜ਼/ਅੰਦਰੂਨੀ ਜਲਮਾਰਗ ਵਾਹਨ ਦੀ ਕਿਸਮ, ਚਾਰਟਰ ਸ਼ੁਰੂ ਹੋਣ ਦੀ ਮਿਤੀ, ਡਾਇਰੈਕਟਰ ਜਨਰਲ (ਸ਼ਿਪਿੰਗ)/ਅੰਦਰੂਨੀ ਜਹਾਜ਼ਾਂ ਦੇ ਰਜਿਸਟਰਾਰ ਦੀ ਪ੍ਰਵਾਨਗੀ ਦਾ ਹਵਾਲਾ ਨੰਬਰ ਅਤੇ ਹਰੇਕ ਉਪ-ਸਿਰਲੇਖ ਦੇ ਤਹਿਤ ਯੋਗ ਹੈ ਜਾਂ ਨਹੀਂ, ਵਰਗੇ ਵੇਰਵੇ ਪ੍ਰਦਾਨ ਕਰੋ।
 

Data responsiveData responsive

ਕਦਮ 10: ਤੀਜਾ ਪੈਨਲ ਸੇਵ ਕਰਨ ਤੋਂ ਬਾਅਦ, ਚੌਥਾ ਪੈਨਲ ਚੁਣੋ: ਭਾਗ B - ਵੇਰਵਿਆਂ ਦੀ ਸਟੇਟਮੈਂਟ ਸਿਰਫ ਟਨੇਜ ਟੈਕਸ ਸਕੀਮ ਲਈ ਵਿਕਲਪ ਦੇ ਨਵੀਨੀਕਰਨ ਦੇ ਮਾਮਲੇ ਵਿੱਚ ਦਿੱਤੀ ਜਾਣੀ ਹੈ। ਸੰਬੰਧਿਤ ਵੇਰਵੇ ਭਰੋ, ਤਸਦੀਕ ਕਰੋ ਅਤੇ ਸੇਵ 'ਤੇ ਕਲਿੱਕ ਕਰੋ।

ਇਸ ਪੈਨਲ ਵਿੱਚ, ਕਿਰਪਾ ਕਰਕੇ ਪਹਿਲਾਂ ਵਰਤੇ ਗਏ ਵਿਕਲਪਾਂ ਦੇ ਵੇਰਵੇ ਪ੍ਰਦਾਨ ਕਰੋ।

ਨੋਟ - ਇਹ ਹਿੱਸਾ ਸਿਰਫ਼ ਤਾਂ ਹੀ ਭਰਨ ਲਈ ਉਪਲਬਧ ਹੋਣਾ ਚਾਹੀਦਾ ਹੈ ਜੇਕਰ ਅਰਜ਼ੀ ਪੈਨਲ ਵਿੱਚ ਅਰਜ਼ੀ ਦੀ ਕਿਸਮ ਖੇਤਰ ਵਿੱਚ "ਨਵੀਨੀਕਰਨ ਵਿਕਲਪ" ਚੁਣਿਆ ਗਿਆ ਹੈ।

Data responsive

ਕਦਮ 11: ਚੌਥੇ ਪੈਨਲ ਨੂੰ ਸੇਵ ਕਰਨ ਤੋਂ ਬਾਅਦ, ਪੰਜਵੇਂ ਪੈਨਲ: ਅਟੈਚਮੈਂਟ ਦੀ ਚੋਣ ਕਰੋ। ਕਿਰਪਾ ਕਰਕੇ ਇਸ ਪੈਨਲ “ਅਟੈਚਮੈਂਟ” ਵਿੱਚ ਸੰਬੰਧਿਤ ਦਸਤਾਵੇਜ਼ ਨੱਥੀ ਕਰੋ ਅਤੇ ਸੇਵ 'ਤੇ ਕਲਿੱਕ ਕਰੋ।

Data responsive

ਕਦਮ 12: ਪੰਜਵੇਂ ਪੈਨਲ ਨੂੰ ਸੇਵ ਕਰਨ ਤੋਂ ਬਾਅਦ, “ਘੋਸ਼ਣਾ” ਪੈਨਲ ਚੁਣੋ। ਘੋਸ਼ਣਾ ਪੈਨਲ ਦੀ ਪੁਸ਼ਟੀ ਕਰੋ ਅਤੇ ਸੇਵ 'ਤੇ ਕਲਿੱਕ ਕਰੋ।

Data responsive

ਪੜਾਅ 13: ਘੋਸ਼ਣਾ ਪੈਨਲ ਨੂੰ ਸੇਵ ਕਰਨ ਤੋਂ ਬਾਅਦ, ਪੈਨਲ ਦੀ ਸਥਿਤੀ ਸੰਪੂਰਨ ਵਜੋਂ ਪ੍ਰਦਰਸ਼ਿਤ ਕੀਤੀ ਜਾਵੇਗੀ ਫਿਰ ਪ੍ਰੀਵਿਊ ਬਟਨ ਨੂੰ ਸਮਰੱਥ ਬਣਾਇਆ ਜਾਵੇਗਾ।

Data responsive

ਪੜਾਅ 14: ਪ੍ਰੀਵਿਊ ਪੰਨੇ 'ਤੇ ਵੇਰਵਿਆਂ ਦੀ ਤਸਦੀਕ ਕਰੋ ਅਤੇ ਈ-ਤਸਦੀਕ ਕਰਨ ਲਈ ਅੱਗੇ ਵਧੋ 'ਤੇ ਕਲਿੱਕ ਕਰੋ।

ਨੋਟ: “ਡਾਊਨਲੋਡ” ਬਟਨ 'ਤੇ ਕਲਿੱਕ ਕਰਕੇ, ਉਪਭੋਗਤਕਾ ਈ-ਤਸਦੀਕ ਨਾਲ ਅੱਗੇ ਵਧਣ ਤੋਂ ਪਹਿਲਾਂ ਪ੍ਰੀਵਿਊ PDF ਡਾਊਨਲੋਡ ਕਰ ਸਕਦਾ ਹੈ ਅਤੇ ਵੇਰਵਿਆਂ ਦੀ ਪੁਸ਼ਟੀ ਕਰ ਸਕਦਾ ਹੈ।

Data responsive

ਕਦਮ 15: ਈ-ਵੈਰੀਫਾਈ ਕਰਨ ਲਈ ਅੱਗੇ ਵਧੋ ਬਟਨ 'ਤੇ ਕਲਿੱਕ ਕਰਨ ਤੋਂ ਬਾਅਦ, ਇੱਕ ਪੋਪਅੱਪ ਪੁਸ਼ਟੀਕਰਨ ਦਿਖਾਏਗਾ ਕਿ ਤੁਸੀ ਈ-ਤਸਦੀਕ ਕਰਨ ਲਈ ਅੱਗੇ ਵਧਣਾ ਚਾਹੁੰਦੇ ਹੋ। ਹਾਂ 'ਤੇ ਕਲਿੱਕ ਕਰੋ।

Data responsive

ਕਦਮ 16: ਹਾਂ 'ਤੇ ਕਲਿੱਕ ਕਰਨ 'ਤੇ ਤੁਹਾਨੂੰ ਈ-ਤਸਦੀਕ ਪੰਨੇ 'ਤੇ ਲਿਜਾਇਆ ਜਾਵੇਗਾ, ਜਿੱਥੇ ਤੁਸੀ ਸਿਰਫ DSC ਦੀ ਵਰਤੋਂ ਕਰਕੇ ਫਾਰਮ 80 ਦੀ ਤਸਦੀਕ ਕਰ ਸਕਦੇ ਹੋ।

ਨੋਟ: ਹੋਰ ਜਾਣਨ ਲਈ ਈ-ਤਸਦੀਕ ਕਿਵੇਂ ਕਰੀਏ ਯੂਜ਼ਰ ਮੈਨੂਅਲ ਵੇਖੋ। 

ਕਦਮ 17: ਸਫਲ ਈ-ਤਸਦੀਕ ਤੋਂ ਬਾਅਦ, ਇੱਕ ਟ੍ਰਾਂਜੈਕਸ਼ਨ ID ਅਤੇ ਐਕਨੋਲੇਜਮੈਂਟ ਰਸੀਦ ਨੰਬਰ ਦੇ ਨਾਲ ਇੱਕ ਸਫਲਤਾ ਦਾ ਸੁਨੇਹਾ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਹਵਾਲੇ ਲਈ ਟ੍ਰਾਂਜੈ਼ਕਸ਼ਨ ID ਅਤੇ ਐਕਨੋਲੇਜਮੈਂਟ ਰਸੀਦ ਨੰਬਰ ਨੋਟ ਕਰਨ ਲਵੋ। ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰ ਈਮੇਲ ID ਅਤੇ ਮੋਬਾਈਲ ਨੰਬਰ/ਨੰਬਰਾਂ 'ਤੇ ਇੱਕ ਪੁਸ਼ਟੀਕਰਨ ਸੁਨੇਹਾ ਵੀ ਪ੍ਰਾਪਤ ਹੋਵੇਗਾ।

ਐਕਨੋਲੇਜਮੈਂਟ ਰਸੀਦ ਨੂੰ ਡਾਊਨਲੋਡ ਕਰਨ ਲਈ ਡਾਊਨਲੋਡ ਬਟਨ 'ਤੇ ਕਲਿੱਕ ਕਰੋ।

Data responsive

ਫਾਰਮ 80 ਸਫਲਤਾਪੂਰਵਕ ਜਮ੍ਹਾਂ ਕਰਨ ਤੋਂ ਬਾਅਦ, ਉਪਭੋਗਤਾ ਫਾਈਲ ਕੀਤੇ ਫਾਰਮ ਨੂੰ ਆਪਣੇ ਡੈਸ਼ਬੋਰਡ 'ਤੇ ਈ-ਫਾਈਲ > ਫਾਈਲ ਆਮਦਨ ਕਰ ਫਾਰਮ > ਫਾਈਲ ਕੀਤਾ ਫਾਰਮ ਦੇਖੋ> ਆਮਦਨ ਕਰ ਐਕਟ 2025 ਅਧੀਨ ਫਾਈਲ ਕੀਤਾ ਫਾਰਮ ਦੇਖੋ ਟੈਬ 'ਤੇ ਕਲਿੱਕ ਕਰਕੇ ਦੇਖ ਸਕਦਾ ਹੈ।

ਨੋਟ: ਵਧੇਰੇ ਜਾਣਕਾਰੀ ਲਈ "ਭਰਿਆ ਹੋਇਆ ਫਾਰਮ ਵੇਖੋ" ਯੂਜ਼ਰ ਮੈਨੂਅਲ ਨੂੰ ਦੇਖੋ

5. ਸੰਬੰਧਿਤ ਵਿਸ਼ੇ

6. ਸ਼ਬਦਾਵਲੀ

ਸੰਖੇਪ ਨਾਮ/ਸੰਖੇਪ ਰੂਪ ਵੇਰਵਾ/ਪੂਰਾ ਰੂਪ
DSC ਡਿਜੀਟਲ ਦਸਤਖ਼ਤ ਸਰਟੀਫਿਕੇਟ
EVC ਇਲੈਕਟ੍ਰਾਨਿਕ ਤਸਦੀਕ ਸਰਟੀਫਿਕੇਟ
ARN ਐਕਨੋਲੇਜਮੈਂਟ ਰਸੀਦ ਨੰਬਰ
PY ਪਿਛਲਾ ਸਾਲ
FY ਵਿੱਤੀ ਸਾਲ
TY ਕਰ ਸਾਲ