1. ਸਲਾਨਾ ਜਾਣਕਾਰੀ ਸਟੇਟਮੈਂਟ (AIS) ਕੀ ਹੈ?
ਸਾਲਾਨਾ ਜਾਣਕਾਰੀ ਸਟੇਟਮੈਂਟ (AIS) ਕਰਦਾਤਾ ਲਈ ਜਾਣਕਾਰੀ ਦਾ ਇੱਕ ਵਿਆਪਕ ਦ੍ਰਿਸ਼ ਹੈ।
AIS ਦੇ ਇਹ ਉਦੇਸ਼ ਹਨ:
- ਇਹ ਕਰਦਾਤਾ ਨੂੰ ਆਮਦਨ ਦੀ ਰਿਟਰਨ ਫਾਈਲ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਦਿਖਾਉਂਦਾ ਹੈ ਅਤੇ ਨਾਲ ਹੀ ਆਨਲਾਈਨ ਫੀਡਬੈਕ ਦੇਣ ਦੀ ਸਹੁੂਲਤ ਮੁਹੱਈਆ ਕਰਵਾਉਂਦਾ ਹੈ।
- ਸਵੈ-ਇੱਛਾ ਨਾਲ ਅਨੁਪਾਲਣਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਰਿਟਰਨ ਨੂੰ ਨਿਰਵਿਘਨ ਪਹਿਲਾਂ ਤੋਂ ਭਰਨ ਨੂੰ ਸਮਰੱਥ ਬਣਾਉਂਦਾ ਹੈ।
- ਇਹ ਗੈਰ-ਪਾਲਣਾ ਨੂੰ ਰੋਕਦਾ ਹੈ
ਵੱਧ ਜਾਣਕਾਰੀ ਲਈ, ਲੌਗਇਨ ਤੋਂ ਬਾਅਦ ਈ-ਫਾਈਲ/AIS ਮੀਨੂ ਦੇ ਅਧੀਨ AIS 'ਤੇ ਜਾਓ।
2. ਸਲਾਨਾ ਜਾਣਕਾਰੀ ਸਟੇਟਮੈਂਟ (AIS) ਦੇ ਘਟਕ ਕੀ ਹਨ?
AIS 'ਤੇ ਦਿਖਾਈ ਗਈ ਜਾਣਕਾਰੀ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ:
ਭਾਗ A- ਆਮ ਜਾਣਕਾਰੀ: ਭਾਗ A ਤੁਹਾਡੇ ਨਾਲ ਸੰਬੰਧਿਤ ਆਮ ਜਾਣਕਾਰੀ ਦਿਖਾਉਂਦਾ ਹੈ, ਜਿਸ ਵਿੱਚ PAN, ਮਾਸਕਡ ਆਧਾਰ ਨੰਬਰ, ਕਰਦਾਤਾ ਦਾ ਨਾਮ, ਜਨਮ ਮਿਤੀ/ਇਨਕਾਰਪੋਰੇਸ਼ਨ/ਗਠਨ, ਮੋਬਾਈਲ ਨੰਬਰ, ਈ-ਮੇਲ ਪਤਾ ਅਤੇ ਕਰਦਾਤਾ ਦਾ ਪਤਾ ਸ਼ਾਮਿਲ ਹੈ।
ਭਾਗ B - TDS/TCS ਜਾਣਕਾਰੀ: ਸਰੋਤ 'ਤੇ ਕਟੌਤੀ ਕੀਤੇ/ਇਕੱਤਰ ਕੀਤੇ ਕਰ ਨਾਲ ਸੰਬੰਧਿਤ ਜਾਣਕਾਰੀ ਇੱਥੇ ਦਿਖਾਈ ਜਾਂਦੀ ਹੈ। TDS/TCS ਦਾ ਜਾਣਕਾਰੀ ਕੋਡ, ਜਾਣਕਾਰੀ ਦਾ ਵੇਰਵਾ ਅਤੇ ਜਾਣਕਾਰੀ ਦਾ ਮੁੱਲ ਦਰਸਾਇਆ ਜਾਂਦਾ ਹੈ।
• SFT ਜਾਣਕਾਰੀ: ਇਸ ਸਿਰਲੇਖ ਦੇ ਤਹਿਤ, ਵਿੱਤੀ ਟ੍ਰਾਂਜੈਕਸ਼ਨ (SFT) ਦੀ ਸਟੇਟਮੈਂਟ ਅਧੀਨ ਰਿਪੋਰਟਿੰਗ ਇਕਾਈਆਂ ਤੋਂ ਹਾਸਲ ਜਾਣਕਾਰੀ ਨੂੰ ਦਿਖਾਇਆ ਜਾਂਦਾ ਹੈ। SFT ਕੋਡ, ਜਾਣਕਾਰੀ ਦਾ ਵੇਰਵਾ ਅਤੇ ਜਾਣਕਾਰੀ ਮੁੱਲ ਉਪਲਬਧ ਕਰਾਇਆ ਗਿਆ ਹੈ।
• ਕਰਾਂ ਦਾ ਭੁਗਤਾਨ: ਵੱਖ-ਵੱਖ ਸਿਰਲੇਖਾਂ ਜਿਵੇਂ ਕਿ ਪੇਸ਼ਗੀ ਕਰ ਅਤੇ ਸਵੈ-ਮੁਲਾਂਕਣ ਕਰ ਅਧੀਨ ਵਿੱਤੀ ਸਾਲ ਦੌਰਾਨ ਕਰਾਂ ਦੇ ਭੁਗਤਾਨ ਨਾਲ ਸੰਬੰਧਿਤ ਜਾਣਕਾਰੀ ਦਰਸਾਈ ਗਈ ਹੈ।
• ਮੰਗ ਅਤੇ ਰਿਫੰਡ: ਤੁਸੀਂ ਇੱਕ ਵਿੱਤੀ ਸਾਲ ਦੌਰਾਨ ਦਰਜ ਕੀਤੀ ਗਈ ਮੰਗ ਅਤੇ ਸ਼ੁਰੂ ਕੀਤੇ ਗਏ ਰਿਫੰਡ (ਮੁਲਾਂਕਣ ਸਾਲ ਅਤੇ ਰਕਮ) ਦੇ ਵੇਰਵੇ ਵੇਖ ਸਕੋਗੇ। (ਮੰਗ ਨਾਲ ਸੰਬੰਧਿਤ ਵੇਰਵੇ ਇਸ ਵੇਲੇ ਉਪਲਬਧ ਨਹੀਂ ਹਨ)।
• ਹੋਰ ਜਾਣਕਾਰੀ: ਹੋਰ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਦੇ ਵੇਰਵੇ, ਜਿਵੇਂ ਕਿ ਅਨੈਕਸਚਰ II ਤਨਖਾਹ, ਰਿਫੰਡ 'ਤੇ ਵਿਆਜ, ਵਿਦੇਸ਼ ਵੱਲ ਧਨਰਾਸ਼ੀ ਦਾ ਸਥਾਂਤਰਨ/ਵਿਦੇਸ਼ੀ ਮੁਦਰਾ ਦੀ ਖਰੀਦ ਆਦਿ ਨਾਲ ਸੰਬੰਧਿਤ ਡੇਟਾ ਇੱਥੇ ਦਿਖਾਇਆ ਗਿਆ ਹੈ।
ਇਸ ਤੋਂ ਅੱਗੇ, ਕਰਦਾਤਾ AIS ਵਿੱਚ ਦਰਸਾਈ ਗਈ ਜਾਣਕਾਰੀ 'ਤੇ ਫ਼ੀਡਬੈਕ ਮੁਹੱਈਆ ਕਰਾ ਸਕਦਾ ਹੈ। AIS ਹਰੇਕ ਭਾਗ (ਜਿਵੇਂ ਕਿ TDS, SFT, ਹੋਰ ਜਾਣਕਾਰੀ) ਦੇ ਅਧੀਨ ਰਿਪੋਰਟ ਕੀਤਾ ਮੁੱਲ ਅਤੇ ਸੋਧਿਆ ਮੁੱਲ (ਭਾਵ ਕਰਦਾਤਾ ਫੀਡਬੈਕ 'ਤੇ ਵਿਚਾਰ ਕਰਨ ਜਾਂ ਕਰਦਾਤਾ ਦੇ ਫੀਡਬੈਕ 'ਤੇ ਸਰੋਤ ਦੀ ਪੁਸ਼ਟੀ ਤੋਂ ਬਾਅਦ ਮੁੱਲ) ਦੋਵਾਂ ਨੂੰ ਦਰਸਾਉਂਦਾ ਹੈ।
ਹੋਰ ਜਾਣਕਾਰੀ ਲਈ, ਲੌਗਇਨ ਕਰਨ ਤੋਂ ਬਾਅਦ ਈ-ਫਾਈਲ/AIS ਮੀਨੂ ਦੇ ਅਧੀਨ AIS 'ਤੇ ਜਾਓ।
3. ਕੀ ਆਮਦਨ ਦੀ ਰਿਟਰਨ ਫਾਈਲ ਕਰਨ ਲਈ ਕਰਦਾਤਾ ਦੀ ਸਾਰੀ ਜਾਣਕਾਰੀ AIS ਵਿੱਚ ਮੌਜੂਦ ਹੈ?
ਸਾਲਾਨਾ ਜਾਣਕਾਰੀ ਸਟੇਟਮੈਂਟ (AIS) ਵਿੱਚ ਆਮਦਨ ਕਰ ਵਿਭਾਗ ਕੋਲ ਇਸ ਸਮੇਂ ਉਪਲਬਧ ਜਾਣਕਾਰੀ ਸ਼ਾਮਲ ਹੁੰਦੀ ਹੈ। ਕਰਦਾਤਾ ਨਾਲ ਸੰਬੰਧਿਤ ਕੁਝ ਹੋਰ ਟ੍ਰਾਂਜੈਕਸ਼ਨ ਵੀ ਹੋ ਸਕਦੇ ਹਨ, ਜੋ ਇਸ ਸਮੇਂ ਸਾਲਾਨਾ ਜਾਣਕਾਰੀ ਸਟੇਟਮੈਂਟ (AIS) ਵਿੱਚ ਨਹੀਂ ਦਿਖਾਏ ਜਾਂਦੇ। ਕਰਦਾਤਾ ਨੂੰ ਸਾਰੀ ਸੰਬੰਧਿਤ ਜਾਣਕਾਰੀ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਆਮਦਨ ਕਰ ਰਿਟਰਨ ਵਿੱਚ ਸੰਪੂਰਨ ਅਤੇ ਸਹੀ ਜਾਣਕਾਰੀ ਦਰਜ ਕਰਨੀ ਚਾਹੀਦੀ ਹੈ।
4. AIS ਅਧੀਨ, ਕਰਦਾਤਾ ਜਾਣਕਾਰੀ ਸਾਰ-ਸੰਖੇਪ (TIS) ਵਿੱਚ ਕੀ ਆਉਂਦਾ ਹੈ?
ਕਰਦਾਤਾ ਜਾਣਕਾਰੀ ਸਾਰ (TIS) ਕਰਦਾਤਾ ਲਈ ਜਾਣਕਾਰੀ ਦੀਆਂ ਸ਼੍ਰੇਣੀਆਂ ਅਨੁਸਾਰ ਇਕੱਤਰ ਕੀਤੀ ਗਈ ਜਾਣਕਾਰੀ ਦਾ ਸਾਰ ਹੈ। ਇਸ ਵਿੱਚ ਹਰ ਜਾਣਕਾਰੀ ਸ਼੍ਰੇਣੀ (ਜਿਵੇਂ ਕਿ ਤਨਖ਼ਾਹ, ਵਿਆਜ, ਲਾਭਅੰਸ਼ ਆਦਿ) ਅਧੀਨ ਸਿਸਟਮ ਵੱਲੋਂ ਪ੍ਰੋਸੈਸ ਕੀਤਾ ਗਿਆ ਮੁੱਲ (ਅਰਥਾਤ, ਪਹਿਲਾਂ ਤੋਂ ਨਿਰਧਾਰਤ ਨਿਯਮਾਂ ਦੇ ਆਧਾਰ 'ਤੇ ਜਾਣਕਾਰੀ ਵਿੱਚੋਂ ਦੁਹਰਾਈ ਗਈ ਜਾਣਕਾਰੀ ਹਟਾਉਣ ਤੋਂ ਬਾਅਦ ਤਿਆਰ ਕੀਤਾ ਗਿਆ ਮੁੱਲ) ਅਤੇ ਕਰਦਾਤਾ ਵੱਲੋਂ ਸਵੀਕਾਰ ਕੀਤਾ ਗਿਆ/ਸਰੋਤ ਵੱਲੋਂ ਪੁਸ਼ਟੀ ਕੀਤਾ ਗਿਆ ਮੁੱਲ (ਅਰਥਾਤ, ਕਰਦਾਤਾ ਦੇ ਫੀਡਬੈਕ ਜਾਂ ਕਰਦਾਤਾ ਦੇ ਫੀਡਬੈਕ 'ਤੇ ਸਰੋਤ ਵੱਲੋਂ ਕੀਤੀ ਗਈ ਪੁਸ਼ਟੀ ਅਤੇ ਸਿਸਟਮ ਵੱਲੋਂ ਪ੍ਰੋਸੈਸ ਕੀਤੇ ਗਏ ਮੁੱਲ ਨੂੰ ਧਿਆਨ ਵਿੱਚ ਰੱਖ ਕੇ ਕਰਦਾਤਾ ਵੱਲੋਂ ਨਿਰਧਾਰਤ ਕੀਤਾ ਗਿਆ ਮੁੱਲ) ਦਿਖਾਇਆ ਜਾਂਦਾ ਹੈ। ਜੇਕਰ ਲਾਗੂ ਹੋਵੇ, ਤਾਂ TIS ਵਿੱਚ ਕਰਦਾਤਾ ਵੱਲੋਂ ਸਵੀਕਾਰ ਕੀਤੀ ਗਈ/ਸਰੋਤ ਵੱਲੋਂ ਪੁਸ਼ਟੀ ਕੀਤੀ ਗਈ ਜਾਣਕਾਰੀ ਦੀ ਵਰਤੋਂ ਰਿਟਰਨ ਨੂੰ ਪਹਿਲਾਂ ਤੋਂ ਭਰਨ ਲਈ ਕੀਤੀ ਜਾਵੇਗੀ।
ਤੁਹਾਨੂੰ ਕਰਦਾਤਾ ਜਾਣਕਾਰੀ ਸਾਰ ਦੇ ਅੰਦਰ ਵੱਖ-ਵੱਖ ਵੇਰਵੇ ਦਿਖਾਏ ਜਾਣਗੇ ਜਿਵੇਂ ਕਿ,
- ਜਾਣਕਾਰੀ ਸ਼੍ਰੇਣੀ
- ਸਿਸਟਮ ਵੱਲੋਂ ਪ੍ਰਕਿਰਿਆ ਕੀਤਾ ਗਿਆ ਮੁੱਲ
- ਕਰਦਾਤਾ ਵੱਲੋਂ ਮਨਜ਼ੂਰ ਕੀਤਾ ਗਿਆ/ਸਰੋਤ ਦੁਆਰਾ ਪੁਸ਼ਟੀ ਕੀਤਾ ਗਿਆ ਮੁੱਲ
ਇਸ ਤੋਂ ਅੱਗੇ, ਇੱਕ ਜਾਣਕਾਰੀ ਸ਼੍ਰੇਣੀ ਦੇ ਅੰਦਰ, ਹੇਠ ਲਿਖੀ ਜਾਣਕਾਰੀ ਦਿਖਾਈ ਗਈ ਹੈ:
ਭਾਗ ਜਿਸ ਰਾਹੀਂ ਜਾਣਕਾਰੀ ਪ੍ਰਾਪਤ ਕੀਤੀ ਗਈ
- ਜਾਣਕਾਰੀ ਦਾ ਵੇਰਵਾ
- ਜਾਣਕਾਰੀ ਸਰੋਤ
- ਰਕਮ ਦਾ ਵੇਰਵਾ
- ਰਕਮ (ਸਰੋਤ ਵੱਲੋਂ ਮੁਹੱਈਆ ਕੀਤੀ ਗਈ, ਸਿਸਟਮ ਦੁਆਰਾ ਪ੍ਰਕਿਰਿਆ ਕੀਤੀ ਗਈ, ਕਰਦਾਤਾ ਦੁਆਰਾ ਮਨਜ਼ੂਰ ਕੀਤੀ ਗਈ/ਸਰੋਤ ਦੁਆਰਾ ਪੁਸ਼ਟੀ ਕੀਤੀ ਗਈ)
ਹੋਰ ਜਾਣਕਾਰੀ ਲਈ, ਲੌਗਇਨ ਕਰਨ ਤੋਂ ਬਾਅਦ ਈ-ਫਾਈਲ/AIS ਮੀਨੂ ਵਿੱਚ AIS 'ਤੇ ਜਾਓ।
5. AIS ਅਤੇ ਫਾਰਮ 26AS (ਸਲਾਨਾ ਕਰ ਸਟੇਟਮੈਂਟ) ਵਿਚਕਾਰ ਕੀ ਅੰਤਰ ਹੈ?
ਸਾਲਾਨਾ ਕਰ ਸਟੇਟਮੈਂਟ (ਫਾਰਮ 26AS), ਜੋ TRACES ਪੋਰਟਲ 'ਤੇ ਉਪਲਬਧ ਹੈ, ਵਿੱਚ ਕਰਦਾਤਾ ਨਾਲ ਸੰਬੰਧਿਤ ਸਿਰਫ਼ TDS/TCS ਡੇਟਾ ਹੀ ਦਿਖਾਇਆ ਜਾਂਦਾ ਹੈ। ਕਰਦਾਤਾ ਨਾਲ ਸੰਬੰਧਿਤ ਹੋਰ ਵੇਰਵੇ AIS (ਸਾਲਾਨਾ ਜਾਣਕਾਰੀ ਸਟੇਟਮੈਂਟ) ਵਿੱਚ ਉਪਲਬਧ ਹਨ।
AIS ਕਰਦਾਤਾ ਨੂੰ ਦਰਸਾਏ ਗਏ ਟ੍ਰਾਂਜੈਕਸ਼ਨਾਂ 'ਤੇ ਫੀਡਬੈਕ ਦੇਣ ਦਾ ਵਿਕਲਪ ਵੀ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਜਾਣਕਾਰੀ ਸਰੋਤ ਪੱਧਰ 'ਤੇ ਟ੍ਰਾਂਜੈਕਸ਼ਨਾਂ ਦਾ ਇਕੱਤਰੀਕਰਨ ਵੀ AIS ਦੇ ਅਧੀਨ ਸ਼ਾਮਲ TIS ਵਿੱਚ ਦਿਖਾਇਆ ਜਾਂਦਾ ਹੈ।
ਹੋਰ ਜਾਣਕਾਰੀ ਲਈ, ਲੌਗਇਨ ਕਰਨ ਤੋਂ ਬਾਅਦ ਈ-ਫਾਈਲ/AIS ਮੀਨੂ ਵਿੱਚ AIS 'ਤੇ ਜਾਓ।
6. ਤੁਸੀਂ ਸਲਾਨਾ ਜਾਣਕਾਰੀ ਸਟੇਟਮੈਂਟ ਨੂੰ ਕਿਵੇਂ ਦੇਖ ਸਕਦੇ ਹੋ?
ਤੁਸੀਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰਕੇ ਸਾਲਾਨਾ ਜਾਣਕਾਰੀ ਸਟੇਟਮੈਂਟ ਦੀ ਸੁਵਿਧਾ ਤੱਕ ਐਕਸੈਸ ਕਰ ਸਕਦੇ ਹੋ:
- ਕਦਮ 1:https://www.incometax.gov.in/ URL 'ਤੇ ਲੌਗਇਨ ਕਰੋ।
- ਕਦਮ 2: ਲੌਗਇਨ ਤੋਂ ਬਾਅਦ ਡੈਸ਼ਬੋਰਡ 'ਤੇ ਸਲਾਨਾ ਜਾਣਕਾਰੀ ਸਟੇਟਮੈਂਟ (AIS) ਮੀਨੂ 'ਤੇ ਕਲਿੱਕ ਕਰੋ।
- ਕਦਮ 3: ਅੱਗੇ ਵਧੋ ਬਟਨ 'ਤੇ ਕਲਿੱਕ ਕਰੋ ਜੋ ਤੁਹਾਨੂੰ AIS ਪੋਰਟਲ 'ਤੇ ਲੈ ਜਾਵੇਗਾ ਅਤੇ ਸਲਾਨਾ ਜਾਣਕਾਰੀ ਸਟੇਟਮੈਂਟ ਦੇਖਣ ਲਈ AIS ਬਟਨ 'ਤੇ ਕਲਿੱਕ ਕਰੋ।
ਵਿਕਲਪਿਕ ਤੌਰ 'ਤੇ,
- ਕਦਮ 1: https://www.incometax.gov.in/ URL 'ਤੇ ਲੌਗਇਨ ਕਰੋ।
- ਕਦਮ 2: ਲੌਗਇਨ ਤੋਂ ਬਾਅਦ, ਈ-ਫਾਈਲ ਮੀਨੂ 'ਤੇ ਕਲਿੱਕ ਕਰੋ।
- ਕਦਮ 3: ਆਮਦਨ ਕਰ ਰਿਟਰਨ > AIS ਵੇਖੋ 'ਤੇ ਕਲਿੱਕ ਕਰੋ।
- ਕਦਮ 4: ਅੱਗੇ ਵਧੋ ਬਟਨ 'ਤੇ ਕਲਿੱਕ ਕਰੋ ਜੋ ਤੁਹਾਨੂੰ AIS ਪੋਰਟਲ 'ਤੇ ਲੈ ਜਾਵੇਗਾ ਅਤੇ ਸਲਾਨਾ ਜਾਣਕਾਰੀ ਸਟੇਟਮੈਂਟ ਨੂੰ ਦੇਖਣ ਲਈ AIS ਬਟਨ 'ਤੇ ਕਲਿੱਕ ਕਰੋ।
7. ਕੀ ਮੈਂ AIS ਵਿੱਚ ਗਤੀਵਿਧੀ ਹਿਸਟਰੀ ਨੂੰ ਟ੍ਰੈਕ ਕਰ ਸਕਦਾ ਹਾਂ?
ਹਾਂ, ਤੁਸੀਂ AIS ਹੋਮਪੇਜ 'ਤੇ ਗਤੀਵਿਧੀ ਹਿਸਟਰੀ ਬਟਨ 'ਤੇ ਕਲਿੱਕ ਕਰਕੇ AIS ਵਿੱਚ ਗਤੀਵਿਧੀ ਹਿਸਟਰੀ ਨੂੰ ਟਰੈਕ ਕਰ ਸਕਦੇ ਹੋ। ਤੁਹਾਨੂੰ ਅਨੁਪਾਲਣਾ ਪੋਰਟਲ 'ਤੇ ਕੀਤੀ ਗਈ ਗਤੀਵਿਧੀ ਦਾ ਸੰਖੇਪ ਦ੍ਰਿਸ਼ ਦਿਖਾਇਆ ਜਾਵੇਗਾ। ਹਰੇਕ ਗਤੀਵਿਧੀ ਲਈ ਸਿਸਟਮ ਵੱਲੋਂ ਜਨਰੇਟ ਕੀਤੀ ID (ਗਤੀਵਿਧੀ ID) ਬਣਾਈ ਜਾਵੇਗੀ ਅਤੇ ਇਸ ਟੈਬ ਦੇ ਅਧੀਨ ਗਤੀਵਿਧੀ ਦੀ ਮਿਤੀ, ਗਤੀਵਿਧੀ ਦਾ ਵੇਰਵਾ ਅਤੇ ਵੇਰਵੇ ਦਿਖਾਏ ਜਾਣਗੇ।
ਹੋਰ ਜਾਣਕਾਰੀ ਲਈ, ਲੌਗਇਨ ਕਰਨ ਤੋਂ ਬਾਅਦ ਈ-ਫਾਈਲ/AIS ਮੀਨੂ ਦੇ ਅਧੀਨ AIS 'ਤੇ ਜਾਓ।
8. ਮੈਂ ਆਪਣਾ AIS ਕਿਹੜੇ-ਕਿਹੜੇ ਫਾਰਮੈਟਾਂ ਵਿੱਚ ਡਾਊਨਲੋਡ ਕਰ ਸਕਦਾ/ਸਕਦੀ ਹਾਂ?
ਤੁਸੀਂ ਸਾਲਾਨਾ ਜਾਣਕਾਰੀ ਸਟੇਟਮੈਂਟ (AIS) ਨੂੰ PDF, JSON, CSV ਫਾਈਲ ਫਾਰਮੈਟਾਂ ਵਿੱਚ ਡਾਊਨਲੋਡ ਕਰ ਸਕਦੇ ਹੋ।
9. ਮੈਂ ਜਾਣਕਾਰੀ 'ਤੇ ਫੀਡਬੈਕ ਕਿਵੇਂ ਜਮ੍ਹਾਂ ਕਰ ਸਕਦਾ ਹਾਂ?
ਤੁਸੀਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰਕੇ TDS/TCS ਜਾਣਕਾਰੀ, SFT ਜਾਣਕਾਰੀ ਜਾਂ ਹੋਰ ਜਾਣਕਾਰੀ ਦੇ ਅਧੀਨ ਦਿਖਾਈ ਗਈ ਕਿਰਿਆਸ਼ੀਲ ਜਾਣਕਾਰੀ 'ਤੇ ਫੀਡਬੈਕ ਜਮ੍ਹਾਂ ਕਰ ਸਕਦੇ ਹੋ:
• ਕਦਮ 1: ਜਾਣਕਾਰੀ 'ਤੇ ਕਲਿੱਕ ਕਰੋ ਅਤੇ ਫਿਰ ਸੰਬੰਧਿਤ ਜਾਣਕਾਰੀ ਲਈ ਫੀਡਬੈਕ ਕਾਲਮ ਵਿੱਚ ਦਿੱਤੇ ਵਿਕਲਪਿਕ
ਬਟਨ 'ਤੇ ਕਲਿੱਕ ਕਰੋ। ਤੁਹਾਨੂੰ ਫੀਡਬੈਕ ਸ਼ਾਮਲ ਕਰੋ ਸਕ੍ਰੀਨ 'ਤੇ ਭੇਜ ਦਿੱਤਾ ਜਾਵੇਗਾ।
• ਕਦਮ 2:
ਸੰਬੰਧਿਤ ਫੀਡਬੈਕ ਵਿਕਲਪ ਚੁਣੋ ਅਤੇ ਫੀਡਬੈਕ ਦੇ ਵੇਰਵੇ ਦਰਜ ਕਰੋ (ਫੀਡਬੈਕ ਵਿਕਲਪ 'ਤੇ ਨਿਰਭਰ ਕਰਦਾ ਹੈ)।
• ਕਦਮ
3: ਫੀਡਬੈਕ ਜਮ੍ਹਾਂ ਕਰਨ ਲਈ ਜਮ੍ਹਾਂ ਕਰੋ 'ਤੇ ਕਲਿੱਕ ਕਰੋ।
ਹੋਰ ਜਾਣਕਾਰੀ ਲਈ, ਲੌਗਇਨ ਕਰਨ ਤੋਂ ਬਾਅਦ ਈ-ਫਾਈਲ/AIS ਮੀਨੂ ਹੇਠAIS 'ਤੇ ਜਾਓ।
10. ਇਕ ਵਾਰ ਫੀਡਬੈਕ ਜਮ੍ਹਾਂ ਕਰਵਾਉਣ ਤੋਂ ਬਾਅਦ ਕੀ ਹੋਵੇਗਾ?
AIS ਜਾਣਕਾਰੀ 'ਤੇ ਫੀਡਬੈਕ ਸਫਲਤਾਪੂਰਵਕ ਜਮ੍ਹਾਂ ਹੋਣ ਤੋਂ ਬਾਅਦ, ਫੀਡਬੈਕ ਜਾਣਕਾਰੀ ਦੇ ਨਾਲ ਦਿਖਾਈ ਦੇਵੇਗਾ ਅਤੇ ਜਾਣਕਾਰੀ ਦਾ ਸੋਧਿਆ ਗਿਆ ਮੁੱਲ ਵੀ ਦਰਸਾਏ ਗਏ ਮੁੱਲ ਦੇ ਨਾਲ ਦਿਖਾਈ ਦੇਵੇਗਾ। ਗਤੀਵਿਧੀ ਹਿਸਟਰੀ ਟੈਬ ਵੀ ਅੱਪਡੇਟ ਹੋ ਜਾਵੇਗੀ ਅਤੇ ਤੁਸੀਂ ਇਸ ਨੂੰ ਵੇਖ ਸਕੋਗੇ।
ਐਕਨੋਲੇਜਮੈਂਟ ਰਸੀਦ ਡਾਊਨਲੋਡ ਕਰ ਸਕੋਗੇ। ਫੀਡਬੈਕ ਜਮ੍ਹਾਂ ਕਰਨ ਦੀਆਂ ਪੁਸ਼ਟੀਕਰਨ ਈ-ਮੇਲ ਅਤੇ SMS ਵੀ ਭੇਜੇ ਜਾਣਗੇ।
ਹੋਰ ਜਾਣਕਾਰੀ ਲਈ, ਲੌਗਇਨ ਕਰਨ ਤੋਂ ਬਾਅਦ ਈ-ਫਾਈਲ/AIS ਮੀਨੂ ਦੇ ਅਧੀਨ AIS 'ਤੇ ਜਾਓ।
11. ਕੀ ਮੈਂ AIS ਫੀਡਬੈਕ ਨੂੰ ਜਮ੍ਹਾਂ ਕਰਨ 'ਤੇ ਕੋਈ ਪੁਸ਼ਟੀ ਪ੍ਰਾਪਤ ਕਰ ਸਕਦਾ ਹਾਂ?
ਹਾਂ, AIS ਜਾਣਕਾਰੀ 'ਤੇ ਤੁਹਾਡੀ ਫੀਡਬੈਕ ਨੂੰ ਸਫਲਤਾਪੂਰਵਕ ਜਮ੍ਹਾਂ ਕਰਨ ਤੋਂ ਬਾਅਦ, ਗਤੀਵਿਧੀ ਹਿਸਟਰੀ ਟੈਬ ਨੂੰ ਅਪਡੇਟ ਕੀਤਾ ਜਾਵੇਗਾ, ਅਤੇ ਤੁਸੀਂ ਉਸਦੀ ਐਕਨੋਲੇਜਮੈਂਟ ਰਸੀਦ ਡਾਊਨਲੋਡ ਕਰ ਸਕੋਗੇ। ਫੀਡਬੈਕ ਦੇ ਜਮ੍ਹਾਂ ਹੋਣ ਦੇ ਈਮੇਲ ਅਤੇ SMS ਪੁਸ਼ਟੀਕਰਨ ਭੇਜੇ ਜਾਣਗੇ।
12. AIS ਸੰਯੁਕਤ ਫੀਡਬੈਕ ਫਾਈਲ ਕੀ ਹੈ?
AIS ਸੰਯੁਕਤ ਫੀਡਬੈਕ ਫਾਈਲ (ACF) ਕਰਦਾਤਾਵਾਂ ਨੂੰ ਉਨ੍ਹਾਂ ਦੀ AIS ਨਾਲ ਸੰਬੰਧਿਤ ਸਾਰੀ ਫੀਡਬੈਕ ਜਾਣਕਾਰੀ ('ਜਾਣਕਾਰੀ ਸਹੀ ਹੈ' ਫੀਡਬੈਕ ਤੋਂ ਇਲਾਵਾ) ਨੂੰ ਇੱਕ ਹੀ PDF ਵਿੱਚ ਵੇਖਣ ਦੀ ਸੁਵਿਧਾ ਦਿੰਦੀ ਹੈ, ਤਾਂ ਜੋ ਇਸਨੂੰ ਆਸਾਨੀ ਨਾਲ ਸਮਝਿਆ ਜਾ ਸਕੇ। AIS ਫੀਡਬੈਕ ਜਮ੍ਹਾਂ ਕਰਨ ਤੋਂ ਬਾਅਦ, ਤੁਸੀਂ AIS ਸੰਯੁਕਤ ਫੀਡਬੈਕ ਫਾਈਲ (PDF) ਡਾਊਨਲੋਡ ਕਰ ਸਕਦੇ ਹੋ।
ਹੋਰ ਜਾਣਕਾਰੀ ਲਈ, ਲੌਗਇਨ ਕਰਨ ਤੋਂ ਬਾਅਦ ਈ-ਫਾਈਲ/AIS ਮੀਨੂ ਦੇ ਅਧੀਨ AIS 'ਤੇ ਜਾਓ।
13. ਕੀ ਇੱਥੇ ਕੋਈ ਸੀਮਾ ਹੈ ਕਿ ਕਿੰਨੀ ਵਾਰ ਮੈਂ ਦਿੱਤੀ ਗਈ ਫੀਡਬੈਕ ਨੂੰ ਸੋਧ ਸਕਦਾ ਹਾਂ?
ਫਿਲਹਾਲ, ਪਹਿਲਾਂ ਦਿੱਤੇ ਗਏ ਫੀਡਬੈਕ ਵਿੱਚ ਸੋਧ ਕਰਨ ਦੀ ਗਿਣਤੀ 'ਤੇ ਕੋਈ ਸੀਮਾ ਨਹੀਂ ਹੈ।
14. ਕੀ ਮੈਂ AIS ਵਿੱਚ GST ਟਰਨਓਵਰ ਨੂੰ ਤਸਦੀਕ ਕਰ ਸਕਦਾ ਹਾਂ?
ਹਾਂ, AIS ਵਿੱਚ ਜਾਣਕਾਰੀ ਕੋਡ (EXC-GSTR3B) ਦੇ ਅਧੀਨ GST ਟਰਨਓਵਰ ਨਾਲ ਸੰਬੰਧਿਤ ਜਾਣਕਾਰੀ ਦਿਖਾਈ ਜਾਂਦੀ ਹੈ। ਇਹ ਜਾਣਕਾਰੀ AIS ਵਿੱਚ ਹੋਰ ਜਾਣਕਾਰੀ ਟੈਬ ਵਿੱਚ ਦਿਖਾਈ ਦੇਵੇਗੀ।
15. ਕੀ ਇੱਥੇ AIS ਲਈ ਕੋਈ ਵੀਡੀਓ ਟਿਊਟੋਰੀਅਲ ਉਪਲਬਧ ਹੈ?
ਹਾਂ, AIS ਲਈ YouTube 'ਤੇ ਇੱਕ ਜਾਣਕਾਰੀ ਭਰਪੂਰ ਵੀਡੀਓ ਉਪਲਬਧ ਹੈ। ਇਸ ਵੀਡੀਓ ਨੂੰ ਇੱਥੇ ਵੇਖਿਆ ਜਾ ਸਕਦਾ ਹੈ।