ਰਿਫੰਡ ਦਾ ਸਟੇਟਸ ਯੂਜ਼ਰ ਮੈਨੂਅਲ

1. ਸੰਖੇਪ ਜਾਣਕਾਰੀ

ਆਮਦਨ ਕਰ ਰਿਫੰਡ ਉਹ ਰਿਫੰਡ ਰਕਮ ਹੁੰਦੀ ਹੈ ਜੋ ਆਮਦਨ ਕਰ ਵਿਭਾਗ ਵੱਲੋਂ ਉਦੋਂ ਜਾਰੀ ਕੀਤੀ ਜਾਂਦੀ ਹੈ, ਜਦੋਂ ਭੁਗਤਾਨ ਕੀਤਾ ਗਿਆ ਕਰ ਅਸਲ ਦੇਣਯੋਗ ਕਰ ਰਕਮ ਤੋਂ ਵੱਧ ਹੁੰਦਾ ਹੈ (ਭਾਵੇਂ ਉਹ TDS, TCS, ਪੇਸ਼ਗੀ ਕਰ ਜਾਂ ਸਵੈ-ਮੁਲਾਂਕਣ ਕਰ ਰਾਹੀਂ ਅਦਾ ਕੀਤਾ ਗਿਆ ਹੋਵੇ)। ਆਮਦਨ ਕਰ ਵਿਭਾਗ ਵੱਲੋਂ ਮੁਲਾਂਕਣ ਦੇ ਸਮੇਂ ਸਾਰੀਆਂ ਕਟੌਤੀਆਂ ਅਤੇ ਛੋਟਾਂ ਨੂੰ ਧਿਆਨ ਵਿੱਚ ਰੱਖਣ ਤੋਂ ਬਾਅਦ ਕਰ ਦੀ ਗਣਨਾ ਕੀਤੀ ਜਾਂਦੀ ਹੈ।

ਕਰ ਵਿਭਾਗ ਵੱਲੋਂ ਰਿਫੰਡ ਦੀ ਪ੍ਰਕਿਰਿਆ ਉਦੋਂ ਹੀ ਸ਼ੁਰੂ ਕੀਤੀ ਜਾਂਦੀ ਹੈ, ਜਦੋਂ ਕਰਦਾਤਾ ਵੱਲੋਂ ਰਿਟਰਨ ਦੀ ਈ-ਤਸਦੀਕ ਕੀਤੀ ਜਾਂਦੀ ਹੈ। ਆਮ ਤੌਰ 'ਤੇ, ਰਿਫੰਡ ਕਰਦਾਤਾ ਦੇ ਖਾਤੇ ਵਿੱਚ ਜਮ੍ਹਾਂ ਹੋਣ ਲਈ 4-5 ਹਫ਼ਤੇ ਲੱਗਦੇ ਹਨ। ਹਾਲਾਂਕਿ, ਜੇਕਰ ਇਸ ਮਿਆਦ ਦੌਰਾਨ ਰਿਫੰਡ ਪ੍ਰਾਪਤ ਨਹੀਂ ਹੁੰਦਾ, ਤਾਂ ਕਰਦਾਤਾ ਨੂੰ ITR ਵਿੱਚ ਕਿਸੇ ਵੀ ਅੰਤਰ ਸੰਬੰਧੀ ਸੂਚਨਾ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਰਿਫੰਡ ਸੰਬੰਧੀ ਆਮਦਨ ਕਰ ਵਿਭਾਗ ਵੱਲੋਂ ਭੇਜੀ ਗਈ ਕਿਸੇ ਵੀ ਸੂਚਨਾ ਲਈ ਆਪਣੀ ਈ-ਮੇਲ ਦੀ ਵੀ ਜਾਂਚ ਕਰਨੀ ਚਾਹੀਦੀ ਹੈ। ਕਰਦਾਤਾ ਹੇਠਾਂ ਦਿੱਤੀ ਪ੍ਰਕਿਰਿਆ ਅਨੁਸਾਰ ਈ-ਫਾਈਲਿੰਗ ਪੋਰਟਲ 'ਤੇ ਵੀ ਆਪਣੇ ਰਿਫੰਡ ਦੀ ਸਥਿਤੀ ਦੀ ਜਾਂਚ ਕਰ ਸਕਦਾ ਹੈ।

2. ਇਸ ਸੇਵਾ ਦਾ ਲਾਭ ਲੈਣ ਲਈ ਜ਼ਰੂਰੀ ਸ਼ਰਤਾਂ

  • ਵੈਧ ਉਪਭੋਗਤਾ ID ਅਤੇ ਪਾਸਵਰਡ
  • PAN ਆਧਾਰ ਨੰਬਰ ਨਾਲ ਲਿੰਕ ਕੀਤਾ ਹੋਇਆ ਹੈ
  • ਰਿਫੰਡ ਦਾ ਦਾਅਵਾ ਕਰਦੇ ਹੋਏ ITR ਫਾਈਲ ਕੀਤੀ ਗਈ

3. ਪ੍ਰਕਿਰਿਆ/ਕਦਮ-ਦਰ-ਕਦਮ ਮਾਰਗ-ਦਰਸ਼ਨ ਕਰਨਾ

3.1 ਰਿਫੰਡ ਦੀ ਸਥਿਤੀ

ਕਦਮ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ।

Data responsive


ਕਦਮ 2: ਉਪਭੋਗਤਾ ID ਅਤੇ ਪਾਸਵਰਡ ਦਾਖਲ ਕਰੋ।

Data responsive

 

ਵਿਅਕਤੀਗਤ ਉਪਭੋਗਤਾਵਾਂ ਲਈ, ਜੇਕਰ PAN ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਹੈ, ਤਾਂ ਤੁਹਾਨੂੰ ਇੱਕ ਪੌਪ-ਅੱਪ ਸੁਨੇਹਾ ਦਿਖਾਈ ਦੇਵੇਗਾ ਕਿ ਤੁਹਾਡਾ PAN ਆਧਾਰ ਨਾਲ ਲਿੰਕ ਨਾ ਹੋਣ ਕਾਰਨ ਅਪ੍ਰਭਾਵੀ ਕਰ ਦਿੱਤਾ ਗਿਆ ਹੈ।

PAN ਨੂੰ ਆਧਾਰ ਨਾਲ ਲਿੰਕ ਕਰਨ ਲਈ, ਹੁਣੇ ਲਿੰਕ ਕਰੋ ਬਟਨ 'ਤੇ ਕਲਿੱਕ ਕਰੋ, ਨਹੀਂ ਤਾਂ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਕਦਮ 3: ਈ-ਫਾਈਲ ਟੈਬ > ਆਮਦਨ ਕਰ ਰਿਟਰਨਾਂ > ਫਾਈਲ ਕੀਤੀਆਂ ਰਿਟਰਨਾਂ ਦੇਖੋ 'ਤੇ ਜਾਓ।

Data responsive


ਕਦਮ 4: ਹੁਣ ਤੁਸੀਂ ਲੋੜੀਂਦੇ ਮੁਲਾਂਕਣ ਸਾਲ ਲਈ ਰਿਫੰਡ ਦੀ ਸਥਿਤੀ ਦੀ ਜਾਂਚ ਕਰ ਸਕਦੇ ਹੋ।

ਵੇਰਵੇ ਦੇਖੋ 'ਤੇ ਕਲਿੱਕ ਕਰੋ। ਇੱਥੇ ਤੁਸੀਂ ਫਾਈਲ ਕੀਤੀ ITR ਦਾ ਜੀਵਨ ਚੱਕਰ ਵੀ ਦੇਖ ਸਕਦੇ ਹੋ।

 

Data responsive

ਸਟੇਟਸ 1: ਜਦੋਂ ਰਿਫੰਡ ਜਾਰੀ ਕੀਤਾ ਜਾਂਦਾ ਹੈ:

Data responsive

ਸਟੇਟਸ 2: ਜਦੋਂ ਰਿਫੰਡ ਨੂੰ ਅੰਸ਼ਕ ਤੌਰ 'ਤੇ ਸਮਾਯੋਜਿਤ ਕੀਤਾ ਜਾਂਦਾ ਹੈ:

Data responsive

ਸਟੇਟਸ 3: ਜਦੋਂ ਰਿਫੰਡ ਨੂੰ ਪੂਰੀ ਤਰ੍ਹਾਂ ਸਮਾਯੋਜਿਤ ਕੀਤਾ ਜਾਂਦਾ ਹੈ:

Data responsive

ਸਟੇਟਸ 4: ਜਦੋਂ ਰਿਫੰਡ ਅਸਫਲ ਹੋ ਜਾਂਦਾ ਹੈ:

Data responsive

ਨੋਟ: ਜੇਕਰ ਤੁਹਾਡਾ PAN ਅਪ੍ਰਭਾਵੀ ਹੈ, ਤਾਂ ਤੁਹਾਡਾ ਰਿਫੰਡ ਅਸਫਲ ਹੋ ਜਾਵੇਗਾ ਅਤੇ ਤੁਹਾਨੂੰ ਆਪਣੇ PAN ਨੂੰ ਆਧਾਰ ਨਾਲ ਲਿੰਕ ਕਰਨ ਲਈ ਇੱਕ ਚੇਤਾਵਨੀ ਸੁਨੇਹਾ ਦਿਖਾਈ ਦੇਵੇਗਾ।

Data responsive

ਰਿਫੰਡ ਅਸਫਲ ਹੋਣ ਦੇ ਹੋਰ ਕਾਰਨ:

ਉਪਰੋਕਤ ਤੋਂ ਇਲਾਵਾ, ਆਮਦਨ ਕਰ ਵਿਭਾਗ ਵੱਲੋਂ ਜਾਰੀ ਕੀਤਾ ਜਾਣ ਵਾਲਾ ਰਿਫੰਡ ਹੇਠਾਂ ਦਿੱਤੇ ਕਾਰਨਾਂ ਕਰਕੇ ਤੁਹਾਡੇ ਬੈਂਕ ਖਾਤੇ ਵਿੱਚ ਜਮ੍ਹਾਂ ਹੋਣ ਵਿੱਚ ਅਸਫਲ ਹੋ ਸਕਦਾ ਹੈ:

1. ਜੇਕਰ ਬੈਂਕ ਖਾਤਾ ਪੂਰਵ-ਪ੍ਰਮਾਣਿਤ ਨਹੀਂ ਹੈ। ਹੁਣ ਆਪਣੇ ਬੈਂਕ ਖਾਤੇ ਨੂੰ ਪੂਰਵ-ਪ੍ਰਮਾਣਿਤ ਕਰਨਾ ਲਾਜ਼ਮੀ ਹੈ।

2. ਬੈਂਕ ਖਾਤੇ ਵਿੱਚ ਦਰਜ ਨਾਮ PAN ਕਾਰਡ ਦੇ ਵੇਰਵਿਆਂ ਨਾਲ ਮੇਲ ਨਹੀਂ ਖਾਂਦਾ।

3. ਜੇਕਰ IFSC ਕੋਡ ਅਵੈਧ ਹੈ।

4. ਜੇਕਰ ਤੁਹਾਡੇ ਵੱਲੋਂ ITR ਵਿੱਚ ਦਰਜ ਕੀਤਾ ਗਿਆ ਖਾਤਾ ਬੰਦ ਹੋ ਚੁੱਕਾ ਹੈ।