Do not have an account?
Already have an account?

ਮੇਰਾ ਪ੍ਰੋਫ਼ਾਈਲ ਓਵਰਵਿਊ

(ਤੁਹਾਡੀ ਪ੍ਰੋਫ਼ਾਈਲ ਦੀ ਸਪਸ਼ਟ ਅਤੇ ਸੰਖੇਪ ਜਾਣਕਾਰੀ)

(ਤੁਹਾਡੀ ਪ੍ਰੋਫ਼ਾਈਲ ਦੀ ਸਪਸ਼ਟ ਅਤੇ ਸੰਖੇਪ ਜਾਣਕਾਰੀ)

Frequently Asked Questions

ਮੇਰਾ ਪ੍ਰੋਫਾਈਲ ਅਕਸਰ ਪੁੱਛੇ ਜਾਂਦੇ ਪ੍ਰਸ਼ਨ

1. ਮੈਨੂੰ ਕਿਵੇਂ ਪਤਾ ਲੱਗੇਗਾ ਕਿ ਈ-ਫਾਈਲਿੰਗ ਪੋਰਟਲ 'ਤੇ ਮੇਰਾ ਪ੍ਰੋਫਾਈਲ ਅਪਡੇਟ ਕੀਤਾ ਗਿਆ ਹੈ?

ਜੇਕਰ ਤੁਹਾਡੇ ਪ੍ਰੋਫਾਈਲ 'ਤੇ ਕੋਈ ਜਾਣਕਾਰੀ ਅਪਡੇਟ ਕੀਤੀ ਜਾਂਦੀ ਹੈ, ਤਾਂ ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਪ੍ਰਾਥਮਿਕ ਈਮੇਲ ID 'ਤੇ ਇੱਕ ਈਮੇਲ ਪ੍ਰਾਪਤ ਹੋਵੇਗੀ।

2. ਮੈਂ ਇੱਕ NRI ਹਾਂ ਅਤੇ ਮੇਰੇ ਕੋਲ ਭਾਰਤ ਦਾ ਨੰਬਰ ਨਹੀਂ ਹੈ। ਮੈਨੂੰ ਆਪਣੇ ਸੰਪਰਕ ਵੇਰਵਿਆਂ ਦੀ ਪੁਸ਼ਟੀ ਕਰਨ ਲਈ OTP ਕਿਵੇਂ ਪ੍ਰਾਪਤ ਹੋਵੇਗਾ?

ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਈਮੇਲ ID 'ਤੇ OTP ਪ੍ਰਾਪਤ ਹੋਵੇਗਾ।

3. ਕੀ ਪ੍ਰੋਫਾਈਲ ਨੂੰ ਅਪਡੇਟ ਕਰਨਾ ਲਾਜ਼ਮੀ ਹੈ?

ਨਹੀਂ, ਈ-ਫਾਈਲਿੰਗ ਪੋਰਟਲ 'ਤੇ ਆਪਣੇ ਪ੍ਰੋਫਾਈਲ ਨੂੰ ਅਪਡੇਟ ਕਰਨਾ ਲਾਜ਼ਮੀ ਨਹੀਂ ਹੈ। ਹਾਲਾਂਕਿ, ਬਿਹਤਰ ਉਪਭੋਗਤਾ ਅਨੁਭਵ (ਪ੍ਰੀ-ਫਿਲਿੰਗ ਸਮੇਤ) ਪ੍ਰਾਪਤ ਕਰਨ ਦੇ ਨਾਲ-ਨਾਲ ਆਮਦਨ ਕਰ ਵਿਭਾਗ ਤੋਂ ਸਮੇਂ ਸਿਰ ਸੰਚਾਰ ਪ੍ਰਾਪਤ ਕਰਨ ਲਈ ਆਪਣੇ ਪ੍ਰੋਫਾਈਲ ਨੂੰ ਅਪਡੇਟ ਰੱਖਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।

4. ਪ੍ਰੋਫਾਈਲ ਅਪਡੇਟ ਕਰਨ ਦਾ ਕੀ ਲਾਭ ਹੈ?

ਤੁਹਾਡੇ ਦੁਆਰਾ ਅੱਪਡੇਟ ਕੀਤੇ ਗਏ ਪ੍ਰੋਫਾਈਲ ਵੇਰਵੇ, ਲੋੜ ਪੈਣ 'ਤੇ, ITD ਨੂੰ ਤੁਹਾਡੇ ਨਾਲ ਸਮੇਂ ਸਿਰ ਸੰਪਰਕ ਕਰਨ ਦੇ ਯੋਗ ਬਣਾਉਣਗੇ। ਇਹ ਈ-ਫਾਈਲਿੰਗ ਪੋਰਟਲ 'ਤੇ ਤੁਹਾਡੇ 'ਤੇ ਲਾਗੂ ਵੱਖ-ਵੱਖ ਫਾਰਮਾਂ ਅਤੇ ITRs ਨੂੰ ਪਹਿਲਾਂ ਤੋਂ ਭਰਨ ਲਈ ਇੱਕ ਇਨਪੁਟ ਵੀ ਪ੍ਰਦਾਨ ਕਰੇਗਾ।

5. ਮੈਂ ਆਪਣੇ ਪ੍ਰੋਫਾਈਲ ਰਾਹੀਂ ਕਿਹੜੇ ਵੇਰਵਿਆਂ ਨੂੰ ਸੰਸ਼ੋਧਿਤ/ਅਪਡੇਟ ਕਰ ਸਕਦਾ ਹਾਂ?

ਆਪਣੇ ਪ੍ਰੋਫਾਈਲ ਰਾਹੀਂ ਤੁਸੀਂ ਹੇਠਾਂ ਲਿਖੇ ਵੇਰਵਿਆਂ ਨੂੰ ਅਪਡੇਟ ਜਾਂ ਸੰਸ਼ੋਧਿਤ ਕਰ ਸਕਦੇ ਹੋ:

  • ਆਮਦਨ ਸਰੋਤ ਦੇ ਵੇਰਵੇ
  • ਬੈਂਕ ਖਾਤੇ ਅਤੇ ਡੀਮੈਟ ਖਾਤੇ ਦੇ ਵੇਰਵੇ
  • DSC ਰਜਿਸਟਰ ਕਰੋ
  • ਸੰਪਰਕ ਵੇਰਵੇ (OTP ਪ੍ਰਮਾਣੀਕਰਨ ਰਾਹੀਂ), ਮੁੱਖ ਵਿਅਕਤੀਆਂ ਦੇ ਵੇਰਵੇ
    • ਜੇਕਰ ਤੁਸੀਂ ਕਰਦਾਤਾ ਵਜੋਂ ਲੌਗਇਨ ਕੀਤਾ ਹੈ - ਤੁਸੀਂ ਆਪਣੇ ਮੁੱਢਲੇ ਪ੍ਰੋਫਾਈਲ ਵੇਰਵਿਆਂ ਜਿਵੇਂ ਕਿ ਰਿਹਾਇਸ਼ੀ ਸਥਿਤੀ ਅਤੇ ਪਾਸਪੋਰਟ ਨੰਬਰ; ਸੰਪਰਕ ਵੇਰਵਿਆਂ ਜਿਵੇਂ ਕਿ ਪ੍ਰਾਥਮਿਕ ਅਤੇ ਸੈਕੰਡਰੀ ਮੋਬਾਈਲ ਨੰਬਰ, ਈਮੇਲ ID ਅਤੇ ਪਤੇ ਵਿੱਚ ਸੋਧ ਕਰ ਸਕਦੇ ਹੋ।
    • ਜੇਕਰ ਤੁਸੀਂ ERI ਵਜੋਂ ਲੌਗਇਨ ਕੀਤਾ ਹੈ - ਤੁਸੀਂ ਆਪਣੇ ਮੁੱਢਲੇ ਪ੍ਰੋਫਾਈਲ ਵੇਰਵਿਆਂ ਜਿਵੇਂ ਕਿ ਬਾਹਰੀ ਏਜੰਸੀ ਦੀ ਕਿਸਮ, ਸੇਵਾਵਾਂ ਦੀ ਕਿਸਮ, ਸੰਗਠਨ ਦਾ PAN, ਸੰਗਠਨ ਦਾ TAN; ਸੰਪਰਕ ਵੇਰਵਿਆਂ ਵਿੱਚ ਸੋਧ ਕਰ ਸਕਦੇ ਹੋ; ਸਰਟੀਫਿਕੇਟਾਂ ਦਾ ਪ੍ਰਬੰਧਨ ਕਰ ਸਕਦੇ ਹੋ, ਮੁੱਖ ਸੰਪਰਕ ਵੇਰਵਿਆਂ ਨੂੰ ਅਪਡੇਟ ਕਰ ਸਕਦੇ ਹੋ, ERI ਨੂੰ ਜੋੜ ਜਾਂ ਹਟਾ ਸਕਦੇ ਹੋ, ਅਤੇ ERI ਦੀ ਕਿਸਮ ਬਦਲ ਸਕਦੇ ਹੋ।
    • ਜੇਕਰ ਤੁਸੀਂ ਬਾਹਰੀ ਏਜੰਸੀ ਵਜੋਂ ਲੌਗਇਨ ਕੀਤਾ ਹੈ - ਤੁਸੀਂ ਸੰਪਰਕ ਵੇਰਵਿਆਂ ਨੂੰ ਅਪਡੇਟ ਕਰ ਸਕਦੇ ਹੋ, ਸਰਟੀਫਿਕੇਟਾਂ ਦਾ ਪ੍ਰਬੰਧਨ ਕਰ ਸਕਦੇ ਹੋ, ਮੁੱਖ ਵਿਅਕਤੀਆਂ ਨੂੰ ਜੋੜ ਜਾਂ ਹਟਾ ਸਕਦੇ ਹੋ ਅਤੇ ਸੇਵਾਵਾਂ ਨੂੰ ਜੋੜ ਜਾਂ ਹਟਾ ਸਕਦੇ ਹੋ।
    • ਜੇਕਰ ਤੁਸੀਂ TIN 2.0 ਹਿਤਧਾਰਕ ਵਜੋਂ ਲੌਗਇਨ ਕੀਤਾ ਹੈ - ਤੁਸੀਂ ਸੰਪਰਕ ਵੇਰਵਿਆਂ ਨੂੰ ਅਪਡੇਟ ਕਰ ਸਕਦੇ ਹੋ, ਸਰਟੀਫਿਕੇਟਾਂ ਦਾ ਪ੍ਰਬੰਧਨ ਕਰ ਸਕਦੇ ਹੋ ਅਤੇ ਤਕਨੀਕੀ SPOC ਦੇ ਵੇਰਵਿਆਂ ਨੂੰ ਅਪਡੇਟ ਕਰ ਸਕਦੇ ਹੋ ਜਾਂ ਨਵੇਂ ਵੇਰਵੇ ਜੋੜ ਸਕਦੇ ਹੋ।

6. ਕੀ ਮੈਂ ਆਪਣੇ ਪ੍ਰੋਫਾਈਲ ਦੇ ਅਨੁਸਾਰ ITD ਤੋਂ ਪ੍ਰਾਥਮਿਕ ਅਤੇ ਸੈਕੰਡਰੀ ਦੋਵਾਂ ਸੰਪਰਕਾਂ 'ਤੇ ਸੰਚਾਰ ਪ੍ਰਾਪਤ ਕਰ ਸਕਦਾ ਹਾਂ?

ਹਾਂ, ਤੁਸੀਂ ਆਪਣੇ ਈ-ਫਾਈਲਿੰਗ ਪ੍ਰੋਫਾਈਲ 'ਤੇ ਸ਼ਾਮਲ ਕੀਤੇ ਗਏ ਪ੍ਰਾਥਮਿਕ ਅਤੇ ਸੈਕੰਡਰੀ ਸੰਪਰਕ ਵੇਰਵਿਆਂ 'ਤੇ ITD ਤੋਂ ਸੰਚਾਰ ਪ੍ਰਾਪਤ ਕਰ ਸਕਦੇ ਹੋ।

7. ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰਾ DSC ਰਜਿਸਟਰਡ ਹੈ ਜਾਂ ਨਹੀਂ?

ਤੁਸੀਂ ਆਪਣੇ ਪ੍ਰੋਫਾਈਲ 'ਤੇ ਜਾ ਸਕਦੇ ਹੋ ਅਤੇ ਸਥਿਤੀ ਦੇਖਣ ਲਈ ਰਜਿਸਟਰ DSC 'ਤੇ ਕਲਿੱਕ ਕਰ ਸਕਦੇ ਹੋ। CA / ਕੰਪਨੀ / ERI ਲਈ, ਜੇਕਰ PAN/ ਮੁੱਖ ਸੰਪਰਕ ਲਈ DSC ਰਜਿਸਟਰਡ ਨਹੀਂ ਹੈ ਜਾਂ ਮਿਆਦ ਪੁੱਗ ਗਈ ਹੈ, ਤਾਂ ਲੌਗਇਨ ਤੋਂ ਬਾਅਦ ਪ੍ਰੋਫਾਈਲ ਵਿੱਚ ਇਹ ਦੱਸਣ ਵਾਲਾ ਇੱਕ ਸੁਨੇਹਾ ਪ੍ਰਦਰਸ਼ਿਤ ਹੋਵੇਗਾ। ਇਸ ਤੋਂ ਇਲਾਵਾ, ਤੁਸੀਂ ਹੋਰ ਜਾਣਨ ਲਈ ਰਜਿਸਟਰ DSC ਉਪਭੋਗਤਾ ਮੈਨੂਅਲ ਦਾ ਹਵਾਲਾ ਦੇ ਸਕਦੇ ਹੋ।

Detailed guides and documentation