1. ਸੰਖੇਪ ਜਾਣਕਾਰੀ

ਚਲਾਨ ਫਾਰਮ ਜਨਰੇਟ ਕਰੋ (CRN) ਸੇਵਾ ਈ-ਫਾਈਲਿੰਗ ਪੋਰਟਲ ਵਿੱਚ ਸਾਰੇ ਉਪਭੋਗਤਾਵਾਂ ਲਈ ਉਪਲਬਧ ਹੈ। ਇਸ ਸੇਵਾ ਦੇ ਨਾਲ, ਤੁਸੀਂ ਚਲਾਨ ਫਾਰਮ (CRN) ਜਨਰੇਟ ਕਰਨ ਦੇ ਯੋਗ ਹੋਵੋਗੇ ਅਤੇ ਬਾਅਦ ਵਿੱਚ ਇੱਕ ਚੁਣੇ ਮੁਲਾਂਕਣ ਸਾਲ ਅਤੇ ਕਰ ਭੁਗਤਾਨ ਦੀ ਕਿਸਮ (ਮਾਈਨਰ ਹੈੱਡ) ਲਈ ਈ-ਪੇ ਟੈਕਸ ਸੇਵਾ ਦੁਆਰਾ ਟੈਕਸ ਭੁਗਤਾਨ ਕਰ ਸਕੋਗੇ।

ਵਰਤਮਾਨ ਵਿੱਚ, ਈ-ਫਾਈਲਿੰਗ ਪੋਰਟਲ ਰਾਹੀਂ ਸਿੱਧੇ ਤੌਰ 'ਤੇ ਕਰ ਭੁਗਤਾਨ ਸਿਰਫ਼ ਚੁਣੇ ਹੋਏ ਅਧਿਕਾਰਿਤ ਬੈਂਕਾਂ (ਐਕਸਿਸ ਬੈਂਕ, ਬੈਂਕ ਆਫ਼ ਬੜੌਦਾ, ਬੈਂਕ ਆਫ਼ ਇੰਡੀਆ, ਬੈਂਕ ਆਫ਼ ਮਹਾਰਾਸ਼ਟਰ, ਕੈਨਰਾ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, HDFC ਬੈਂਕ, ICICI ਬੈਂਕ, IDBI ਬੈਂਕ, ਇੰਡੀਅਨ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਜੰਮੂ ਐਂਡ ਕਸ਼ਮੀਰ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਯੂਕੋ ਬੈਂਕ, ਯੂਨੀਅਨ ਬੈਂਕ ਆਫ਼ ਇੰਡੀਆ, RBL ਬੈਂਕ ਲਿਮਟਿਡ, ਕਰੂਰ ਵੈਸ਼ਿਆ ਬੈਂਕ, ਸਾਊਥ ਇੰਡੀਅਨ ਬੈਂਕ, ਇੰਡਸਿੰਡ ਬੈਂਕ, ਸਿਟੀ ਯੂਨੀਅਨ ਬੈਂਕ ਲਿਮਟਿਡ, DCB ਬੈਂਕ, ਫੈਡਰਲ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ) ਦੁਆਰਾ ਕਾਰਜਸ਼ੀਲ ਕੀਤਾ ਗਿਆ ਹੈ। ਇਹਨਾਂ ਬੈਂਕਾਂ ਤੋਂ ਇਲਾਵਾ ਕਰ ਦਾ ਭੁਗਤਾਨ RBI ਦੁਆਰਾ ਪ੍ਰਦਾਨ ਕੀਤੀ ਗਈ NEFT/RTGS ਸੁਵਿਧਾ ਰਾਹੀਂ ਕੀਤਾ ਜਾ ਸਕਦਾ ਹੈ।

2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ

ਤੁਸੀਂ ਪ੍ਰੀ-ਲੌਗਇਨ (ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰਨ ਤੋਂ ਪਹਿਲਾਂ) ਜਾਂ ਪੋਸਟ-ਲੌਗਇਨ (ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰਨ ਤੋਂ ਬਾਅਦ) ਸਹੂਲਤ ਰਾਹੀਂ ਚਲਾਨ ਫਾਰਮ (CRN) ਜਨਰੇਟ ਕਰ ਸਕਦੇ ਹੋ।

ਵਿਕਲਪ ਜ਼ਰੂਰੀ ਸ਼ਰਤਾਂ
ਪ੍ਰੀ-ਲੌਗਇਨ
  • ਵੈਧ ਅਤੇ ਕਿਰਿਆਸ਼ੀਲ ਪੈਨ/ਟੈਨ
  • ਵਨ ਟਾਈਮ ਪਾਸਵਰਡ ਪ੍ਰਾਪਤ ਕਰਨ ਲਈ ਵੈਧ ਮੋਬਾਈਲ ਨੰਬਰ
ਪੋਸਟ-ਲੌਗਇਨ
  • ਈ-ਫਾਈਲਿੰਗ ਪੋਰਟਲ www.incometax.gov.in 'ਤੇ ਰਜਿਸਟਰਡ ਉਪਭੋਗਤਾ

3. ਸਟੈੱਪ-ਬਾਏ-ਸਟੈੱਪ ਗਾਈਡ

ਚਲਾਨ ਫਾਰਮ (CRN) ਜਨਰੇਟ ਕਰੋ (ਪੋਸਟ ਲੌਗਇਨ) ਸੈਕਸ਼ਨ 3.1 ਦੇਖੋ
ਚਲਾਨ ਫਾਰਮ (CRN) ਜਨਰੇਟ ਕਰੋ (ਪ੍ਰੀ ਲੌਗਇਨ) ਸੈਕਸ਼ਨ 3.2 ਦੇਖੋ
ਚਲਾਨ ਫਾਰਮ (CRN) ਜਨਰੇਟ ਕਰੋ (ਪ੍ਰਤੀਨਿਧੀ ਅਸੈਸੀ ਲਈ ਪੋਸਟ ਲੌਗਇਨ) ਸੈਕਸ਼ਨ 3.3 ਦੇਖੋ

3.1. ਚਲਾਨ ਫਾਰਮ (CRN) ਜਨਰੇਟ ਕਰੋ (ਪੋਸਟ ਲੌਗਇਨ)

ਸਟੈੱਪ 1: ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰੋ।

Data responsive

ਵਿਅਕਤੀਗਤ ਉਪਭੋਗਤਾਵਾਂ ਲਈ, ਜੇਕਰ PAN ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਹੈ ਤਾਂ ਤੁਹਾਨੂੰ ਇੱਕ ਪੌਪ-ਅੱਪ ਸੁਨੇਹਾ ਦਿਖਾਈ ਦੇਵੇਗਾ ਕਿ ਤੁਹਾਡਾ PAN ਅਸਮਰੱਥ ਹੋ ਗਿਆ ਹੈ ਕਿਉਂਕਿ ਇਹ ਤੁਹਾਡੇ ਆਧਾਰ ਨਾਲ ਲਿੰਕ ਨਹੀਂ ਹੈ।

ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ, ਹੁਣੇ ਲਿੰਕ ਕਰੋ ਬਟਨ 'ਤੇ ਕਲਿੱਕ ਕਰੋ ਨਹੀਂ ਤਾਂ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਸਟੈੱਪ 2: ਡੈਸ਼ਬੋਰਡ 'ਤੇ, ਈ-ਫਾਈਲ > ਈ-ਪੇ ਟੈਕਸ 'ਤੇ ਕਲਿੱਕ ਕਰੋ। ਈ-ਪੇ ਟੈਕਸ ਪੇਜ 'ਤੇ, ਤੁਸੀਂ ਸੇਵ ਕੀਤੇ ਡ੍ਰਾਫਟ, ਜਨਰੇਟ ਕੀਤੇ ਚਲਾਨਾਂ ਅਤੇ ਪੇਮੈਂਟ ਹਿਸਟਰੀ ਦੇ ਵੇਰਵੇ ਦੇਖ ਸਕਦੇ ਹੋ।

Data responsive

ਨੋਟ: ਜੇਕਰ ਤੁਸੀਂ ਟੈਨ ਉਪਭੋਗਤਾ ਹੋ, ਤਾਂ ਤੁਸੀਂ ਚਲਾਨ ਸਟੇਟਸ ਇਨਕੁਆਰੀ (CSI) ਫਾਈਲ ਨੂੰ ਚਲਾਨ ਸਟੇਟਸ ਇਨਕੁਆਰੀ (CSI) ਫਾਈਲ ਟੈਬ ਤੋਂ ਡਾਊਨਲੋਡ ਕਰ ਸਕਦੇ ਹੋ। ਕਿਰਪਾ ਕਰਕੇ ਭੁਗਤਾਨ ਦੀਆਂ ਮਿਤੀਆਂ ਦਰਜ ਕਰੋ (ਭੁਗਤਾਨ ਇਸ ਮਿਤੀ ਤੋਂ ਅਤੇ ਭੁਗਤਾਨ ਇਸ ਮਿਤੀ ਤੱਕ) ਅਤੇ ਚਲਾਨ ਫਾਈਲ ਡਾਊਨਲੋਡ ਕਰੋ 'ਤੇ ਕਲਿੱਕ ਕਰੋ।

Data responsive

ਸਟੈੱਪ 3: ਈ-ਪੇ ਟੈਕਸ ਪੇਜ 'ਤੇ, ਸਿਰਫ਼ ਚੁਣੇ ਹੋਏ ਅਧਿਕਾਰਿਤ ਬੈਂਕਾਂ (ਐਕਸਿਸ ਬੈਂਕ, ਬੈਂਕ ਆਫ਼ ਬੜੌਦਾ, ਬੈਂਕ ਆਫ਼ ਇੰਡੀਆ, ਬੈਂਕ ਆਫ਼ ਮਹਾਰਾਸ਼ਟਰ, ਕੇਨਰਾ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, HDFC ਬੈਂਕ, ICICI ਬੈਂਕ, IDBI ਬੈਂਕ, ਇੰਡੀਅਨ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਜੰਮੂ ਐਂਡ ਕਸ਼ਮੀਰ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਯੂਕੋ ਬੈਂਕ, ਯੂਨੀਅਨ ਬੈਂਕ ਆਫ਼ ਇੰਡੀਆ, RBL ਬੈਂਕ ਲਿਮਟਿਡ, ਕਰੂਰ ਵੈਸ਼ਿਆ ਬੈਂਕ, ਸਾਊਥ ਇੰਡੀਅਨ ਬੈਂਕ, ਇੰਡਸਇੰਡ ਬੈਂਕ, ਸਿਟੀ ਯੂਨੀਅਨ ਬੈਂਕ ਲਿਮਟਿਡ, DCB ਬੈਂਕ, ਫੈਡਰਲ ਬੈਂਕ ਅਤੇ ਕੋਟਕ ਮਹਿੰਦਰਾ ਬੈਂਕ) ਰਾਹੀਂ ਇੱਕ ਨਵਾਂ ਚਲਾਨ ਫਾਰਮ (CRN) ਬਣਾਉਣ ਲਈ ਨਵਾਂ ਭੁਗਤਾਨ ਵਿਕਲਪ 'ਤੇ ਕਲਿੱਕ ਕਰੋ। ਇਹਨਾਂ ਬੈਂਕਾਂ ਤੋਂ ਇਲਾਵਾ ਕਰ ਦਾ ਭੁਗਤਾਨ RBI ਦੁਆਰਾ ਪ੍ਰਦਾਨ ਕੀਤੀ ਗਈ NEFT/RTGS ਸੁਵਿਧਾ ਰਾਹੀਂ ਕੀਤਾ ਜਾ ਸਕਦਾ ਹੈ।

Data responsive

ਸਟੈੱਪ 4: ਨਵਾਂ ਭੁਗਤਾਨ ਪੰਨੇ 'ਤੇ, ਕਰ ਭੁਗਤਾਨ 'ਤੇ ਅੱਗੇ ਵਧੋ ਟਾਇਲ 'ਤੇ ਕਲਿੱਕ ਕਰੋ ਜੋ ਤੁਹਾਡੇ 'ਤੇ ਲਾਗੂ ਹੁੰਦੀ ਹੈ

Data responsive

ਪੈਨ/ਟੈਨ ਦੀ ਸ਼੍ਰੇਣੀ ਦੇ ਅਧਾਰ ਤੇ, ਤੁਸੀਂ ਭੁਗਤਾਨ ਦੀਆਂ ਹੇਠ ਲਿਖੀਆਂ ਕਿਸਮਾਂ ਵਿੱਚੋਂ ਚੋਣ ਕਰ ਸਕੋਗੇ:

1 ਪੈਨ ਧਾਰਕ (ਪੈਨ ਦੀ ਸ਼੍ਰੇਣੀ ਦੇ ਅਧਾਰ 'ਤੇ)
  • ਆਮਦਨ ਕਰ (ਪੇਸ਼ਗੀ ਕਰ, ਸਵੈ-ਮੁਲਾਂਕਣ ਕਰ, ਆਦਿ)
  • ਕਾਰਪੋਰੇਸ਼ਨ ਟੈਕਸ (ਪੇਸ਼ਗੀ ਕਰ, ਸਵੈ-ਮੁਲਾਂਕਣ ਕਰ, ਆਦਿ)
  • ਨਿਯਮਿਤ ਮੁਲਾਂਕਣ ਕਰ ਦੇ ਰੂਪ ਵਿੱਚ ਮੰਗ ਭੁਗਤਾਨ (400)
  • ਇਕਵਲਾਇਜੇਸ਼ਨ ਲੇਵੀ/ਸਿਕਿਓਰਿਟੀਜ਼ ਟ੍ਰਾਂਜੈਕਸ਼ਨ ਟੈਕਸ (STT)/ਕਮੋਡਿਟੀਜ਼ ਟ੍ਰਾਂਜੈਕਸ਼ਨ ਟੈਕਸ (CTT)
  • ਫੀਸ/ਹੋਰ ਭੁਗਤਾਨ
  • 26QB (ਸੰਪਤੀ ਦੀ ਵਿਕਰੀ 'ਤੇ TDS)
  • ਸੰਪਤੀ 'ਤੇ TDS ਲਈ ਮੰਗ ਭੁਗਤਾਨ
  • 26QC (ਸੰਪਤੀ ਦੇ ਕਿਰਾਏ 'ਤੇ TDS)
  • ਸੰਪਤੀ ਦੇ ਕਿਰਾਏ 'ਤੇ TDS ਲਈ ਮੰਗ ਭੁਗਤਾਨ
  • 26QD (ਨਿਵਾਸੀ ਠੇਕੇਦਾਰਾਂ ਅਤੇ ਪੇਸ਼ੇਵਰਾਂ ਨੂੰ ਭੁਗਤਾਨ 'ਤੇ TDS)
  • ਨਿਵਾਸੀ ਠੇਕੇਦਾਰਾਂ ਅਤੇ ਪੇਸ਼ੇਵਰਾਂ ਨੂੰ ਭੁਗਤਾਨ 'ਤੇ TDS ਲਈ ਮੰਗ ਭੁਗਤਾਨ
  • 26QE (ਵਰਚੁਅਲ ਡਿਜੀਟਲ ਸੰਪਤੀ ਦੇ ਟ੍ਰਾਂਸਫਰ 'ਤੇ TDS)
  • ਵਰਚੁਅਲ ਡਿਜੀਟਲ ਸੰਪਤੀ ਦੇ ਟ੍ਰਾਂਸਫਰ 'ਤੇ TDS ਲਈ ਮੰਗ ਭੁਗਤਾਨ
2 ਟੈਨ ਹੋਲਡਰ
  • TDS/TCS ਦਾ ਭੁਗਤਾਨ ਕਰੋ
  • ਬਕਾਇਆ ਕਰ ਮੰਗ ਦਾ ਭੁਗਤਾਨ ਕਰੋ

ਨੋਟ: ਫਾਰਮ 26QB, 26QC, 26QD ਅਤੇ 26QE ਦੇ ਸੰਬੰਧ ਵਿੱਚ ਜੇਕਰ (i) ਵਿਕਰੇਤਾ (ii) ਮਕਾਨ ਮਾਲਿਕ (iii) ਡਿਡਕਟੀ ਅਤੇ (iv) ਡਿਡਕਟੀ/ਵਿਕਰੇਤਾ ਦਾ ਪੈਨ ਕ੍ਰਮਵਾਰ ਆਧਾਰ ਨਾਲ ਲਿੰਕ ਨਾ ਹੋਣ ਕਾਰਨ ਅਕਿਰਿਆਸ਼ੀਲ ਹੋ ਗਿਆ ਹੈ, ਤਾਂ ਧਾਰਾ 206AA ਦੇ ਤਹਿਤ ਪ੍ਰਸਤਾਵਿਤ TDS ਦੀ ਉੱਚ ਦਰ ਲਾਗੂ ਹੋਵੇਗੀ।

ਸਟੈੱਪ 5: ਲਾਗੂ ਕਰ ਭੁਗਤਾਨ ਟਾਇਲ ਦੀ ਚੋਣ ਕਰਨ ਤੋਂ ਬਾਅਦ, ਹੇਠਾਂ ਦਿੱਤੀ ਸਾਰਣੀ ਦੇ ਅਨੁਸਾਰ ਵੇਰਵੇ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

ਕ੍ਰਮ ਸੰਖਿਆ ਟੈਕਸ ਭੁਗਤਾਨ ਸ਼੍ਰੇਣੀ ਦਰਜ ਕੀਤੇ ਜਾਣ ਵਾਲੇ ਵੇਰਵੇ
1

ਆਮਦਨ ਕਰ

(ਪੇਸ਼ਗੀ ਕਰ, ਸਵੈ-ਮੁਲਾਂਕਣ ਕਰ, ਆਦਿ)
  • ਡ੍ਰੌਪ-ਡਾਊਨ ਵਿਕਲਪਾਂ ਵਿੱਚੋਂ ਮੁਲਾਂਕਣ ਸਾਲ ਚੁਣੋ।
  • ਉਪਲਬਧ ਡ੍ਰੌਪ-ਡਾਊਨ ਵਿਕਲਪਾਂ ਵਿੱਚੋਂ ਭੁਗਤਾਨ ਦੀ ਕਿਸਮ (ਮਾਈਨਰ ਹੈੱਡ) ਚੁਣੋ।
2

ਕਾਰਪੋਰੇਸ਼ਨ ਟੈਕਸ

(ਪੇਸ਼ਗੀ ਕਰ, ਸਵੈ-ਮੁਲਾਂਕਣ ਕਰ, ਆਦਿ)
  • ਡ੍ਰੌਪ-ਡਾਊਨ ਵਿਕਲਪਾਂ ਵਿੱਚੋਂ ਮੁਲਾਂਕਣ ਸਾਲ ਚੁਣੋ।
  • ਉਪਲਬਧ ਡ੍ਰੌਪ-ਡਾਊਨ ਵਿਕਲਪਾਂ ਵਿੱਚੋਂ ਭੁਗਤਾਨ ਦੀ ਕਿਸਮ (ਮਾਈਨਰ ਹੈੱਡ) ਚੁਣੋ।
3 ਨਿਯਮਿਤ ਮੁਲਾਂਕਣ ਕਰ ਦੇ ਰੂਪ ਵਿੱਚ ਮੰਗ ਭੁਗਤਾਨ (400)
  • ਡਿਮਾਂਡ ਰੈਫਰੈਂਸ ਨੰਬਰ (DRN) ਦੀ ਉਪਲਬਧ ਸੂਚੀ ਵਿੱਚੋਂ ਚੁਣੋ। ਤੁਸੀਂ DRN ਦੁਆਰਾ ਜਾਂ ਮੁਲਾਂਕਣ ਸਾਲ ਦੁਆਰਾ ਫਿਲਟਰ ਕਰੋ ਦੁਆਰਾ ਖੋਜ ਸਕਦੇ ਹੋ।
  • ਜੇਕਰ DRN ਉਪਲਬਧ ਨਹੀਂ ਹੈ, ਤਾਂ DRN ਤੋਂ ਬਿਨਾਂ ਮਾਈਨਰ ਹੈੱਡ 400 ਦੇ ਤਹਿਤ ਮੰਗ ਭੁਗਤਾਨ ਹਾਈਪਰਲਿੰਕ 'ਤੇ ਕਲਿੱਕ ਕਰੋ ਅਤੇ ਡ੍ਰੌਪ-ਡਾਊਨ ਵਿਕਲਪਾਂ ਵਿੱਚੋਂ ਮੁਲਾਂਕਣ ਸਾਲ ਚੁਣੋ। ਕਿਰਪਾ ਕਰਕੇ ਹੋਰ ਵੇਰਵਿਆਂ ਲਈ DRN ਤੋਂ ਬਿਨਾਂ ਮੰਗ ਭੁਗਤਾਨ ਸੰਬੰਧੀ ਯੂਜ਼ਰ ਮੈਨੂਅਲ ਦੇਖੋ।
4 ਈਕਵਲਾਇਜੇਸ਼ਨ ਲੇਵੀ
  • ਡ੍ਰੌਪ-ਡਾਊਨ ਵਿਕਲਪਾਂ ਵਿੱਚੋਂ ਮੁਲਾਂਕਣ ਸਾਲ ਚੁਣੋ।
  • ਡ੍ਰੌਪ-ਡਾਊਨ ਵਿਕਲਪਾਂ ਵਿੱਚੋਂ ਭੁਗਤਾਨ ਦੀ ਕਿਸਮ (ਮਾਈਨਰ ਹੈੱਡ) ਚੁਣੋ।
  • ਵਿੱਤੀ ਸਾਲ ਦੀ ਪੁਸ਼ਟੀ ਕਰੋ
  • ਭੁਗਤਾਨ ਦੀ ਸ਼੍ਰੇਣੀ ਅਤੇ ਪ੍ਰਕਾਰ ਚੁਣੋ
5 ਵਸਤੂਆਂ ਦਾ ਲੈਣ-ਦੇਣ ਕਰ, ਪ੍ਰਤੀਭੂਤੀਆਂ ਦਾ ਲੈਣ-ਦੇਣ ਕਰ
  • ਡ੍ਰੌਪ-ਡਾਊਨ ਵਿਕਲਪਾਂ ਵਿੱਚੋਂ ਮੁਲਾਂਕਣ ਸਾਲ ਚੁਣੋ।
  • ਡ੍ਰੌਪ-ਡਾਊਨ ਵਿਕਲਪਾਂ ਵਿੱਚੋਂ ਭੁਗਤਾਨ ਦੀ ਕਿਸਮ (ਮਾਈਨਰ ਹੈੱਡ) ਚੁਣੋ।
6 ਫੀਸ/ਹੋਰ ਭੁਗਤਾਨ
  • ਡ੍ਰੌਪ-ਡਾਊਨ ਵਿਕਲਪਾਂ ਤੋਂ ਲਾਗੂ ਟੈਕਸ ਦੀ ਕਿਸਮ (ਮੇਜਰ ਹੈੱਡ) ਚੁਣੋ।
  • ਡ੍ਰੌਪ-ਡਾਊਨ ਵਿਕਲਪਾਂ ਵਿੱਚੋਂ ਮੁਲਾਂਕਣ ਸਾਲ ਚੁਣੋ।
  • ਡ੍ਰੌਪ-ਡਾਊਨ ਵਿਕਲਪਾਂ ਵਿੱਚੋਂ ਭੁਗਤਾਨ ਦੀ ਕਿਸਮ (ਮਾਈਨਰ ਹੈੱਡ) ਚੁਣੋ।
7 26QB (ਸੰਪਤੀ ਦੀ ਵਿਕਰੀ 'ਤੇ TDS)
  • ਵਿਕਰੇਤਾ ਦੇ ਵੇਰਵੇ ਸ਼ਾਮਿਲ ਕਰੋ ਪੇਜ ਵਿੱਚ ਰਿਹਾਇਸ਼ੀ ਸਥਿਤੀ, ਪੈਨ, ਨਾਮ, ਪੈਨ ਦੀ ਸ਼੍ਰੇਣੀ, ਵਿਕਰੇਤਾ ਦਾ ਪਤਾ ਅਤੇ ਸੰਪਰਕ ਵੇਰਵੇ ਦਰਜ ਕਰੋ।
  • ਸੰਪਤੀ ਦੀ ਕਿਸਮ, ਪਤੇ ਦੇ ਵੇਰਵੇ (ਟ੍ਰਾਂਸਫਰ ਕੀਤੀ ਜਾਇਦਾਦ ਦਾ), ਇਕਰਾਰਨਾਮੇ ਦੇ ਵੇਰਵੇ ਅਤੇ ਭੁਗਤਾਨ ਦੇ ਵੇਰਵੇ ਟ੍ਰਾਂਸਫਰ ਕੀਤੀ ਸੰਪਤੀ ਦੇ ਵੇਰਵੇ ਜੋੜੋ ਪੇਜ ਵਿੱਚ ਦਰਜ ਕਰੋ।
    ਨੋਟ:
    • ਫਾਰਮ 26QB ਫਾਈਲ ਕਰਨ ਤੋਂ ਪਹਿਲਾਂ ਤੁਹਾਨੂੰ ਵਿਕਰੇਤਾ ਦਾ ਵੈਧ ਪੈਨ ਜਾਣਨ ਦੀ ਲੋੜ ਹੈ। ਇੱਕ ਤੋਂ ਵੱਧ ਵਿਕਰੇਤਾਵਾਂ ਅਤੇ ਖਰੀਦਦਾਰਾਂ ਲਈ, ਕਈ 26QB ਫਾਰਮ ਭਰਨ ਦੀ ਲੋੜ ਹੁੰਦੀ ਹੈ।
    • ਜੇਕਰ ਵਿਕਰੇਤਾ ਗੈਰ-ਨਿਵਾਸੀ ਹੈ, ਤਾਂ ਇਹ ਫਾਰਮ ਲਾਗੂ ਨਹੀਂ ਹੁੰਦਾ।
8 26QC (ਸੰਪਤੀ ਦੇ ਕਿਰਾਏ 'ਤੇ TDS)
  • ਕਿਰਾਏਦਾਰ ਦਾ ਪੈਨ, ਨਾਮ, ਪੈਨ ਦੀ ਸ਼੍ਰੇਣੀ, ਪਤਾ ਅਤੇ ਸੰਪਰਕ ਵੇਰਵਿਆਂ ਨੂੰ ਕਿਰਾਏਦਾਰ ਦੇ ਵੇਰਵੇ ਸ਼ਾਮਿਲ ਕਰੋ ਪੇਜ ਵਿੱਚ ਉਪਭੋਗਤਾ ਪ੍ਰੋਫਾਈਲ ਸੈਕਸ਼ਨ ਤੋਂ ਪਹਿਲਾਂ ਤੋਂ ਹੀ ਭਰਿਆ ਜਾਵੇਗਾ।
  • ਮਕਾਨ ਮਾਲਕ ਦੇ ਵੇਰਵੇ ਸ਼ਾਮਿਲ ਕਰੋ ਪੇਜ 'ਤੇ ਮਕਾਨ ਮਾਲਕ ਦੀ ਰਿਹਾਇਸ਼ੀ ਸਥਿਤੀ, ਪੈਨ, ਨਾਮ, ਪੈਨ ਦੀ ਸ਼੍ਰੇਣੀ, ਪਤਾ ਅਤੇ ਸੰਪਰਕ ਵੇਰਵੇ ਦਰਜ ਕਰੋ।
  • ਸੰਪਤੀ ਦੀ ਕਿਸਮ, ਪਤੇ ਦੇ ਵੇਰਵੇ (ਕਿਰਾਏ ਦੀ ਸੰਪਤੀ ਦਾ), ਇਕਰਾਰਨਾਮੇ ਦੇ ਵੇਰਵੇ ਅਤੇ ਭੁਗਤਾਨ ਦੇ ਵੇਰਵੇ ਕਿਰਾਏ ਦੀ ਸੰਪਤੀ ਦੇ ਵੇਰਵੇ ਸ਼ਾਮਿਲ ਕਰੋ ਪੇਜ ਵਿੱਚ ਦਰਜ ਕਰੋ।
    ਨੋਟ:
    • ਜੇਕਰ ਤੁਹਾਨੂੰ ਮਕਾਨ ਮਾਲਕ ਦੇ ਪੈਨ ਵੇਰਵੇ ਨਹੀਂ ਪਤਾ ਹਨ, ਤਾਂ ਮਕਾਨ ਮਾਲਕ ਦਾ ਪੈਨ ਫੀਲਡ ਵਿੱਚ 'PANNOTAVBL' ਦਰਜ ਕੀਤਾ ਜਾ ਸਕਦਾ ਹੈ। TDS ਦਰ ਇਨਕਮ-ਟੈਕਸ ਐਕਟ, 1961 [‘PANNOTAVBL’ ਦੇ ਮਾਮਲੇ ਵਿੱਚ 20% TDS ਦਰ] ਦੇ ਉਪਬੰਧਾਂ ਅਨੁਸਾਰ ਲਗਾਈ ਜਾ ਸਕਦੀ ਹੈਇੱਕ ਤੋਂ ਵੱਧ ਕਿਰਾਏਦਾਰਾਂ / ਮਕਾਨ ਮਾਲਕਾਂ ਲਈ, ਕਈ 26QC ਫਾਰਮ ਭਰਨ ਦੀ ਲੋੜ ਹੁੰਦੀ ਹੈ।
    • ਜੇਕਰ ਮਕਾਨ ਮਾਲਕ ਗੈਰ-ਨਿਵਾਸੀ ਹੈ, ਤਾਂ ਇਹ ਫਾਰਮ ਲਾਗੂ ਨਹੀਂ ਹੁੰਦਾ।
9 26QD (ਨਿਵਾਸੀ ਠੇਕੇਦਾਰਾਂ ਅਤੇ ਪੇਸ਼ੇਵਰਾਂ ਨੂੰ ਭੁਗਤਾਨ 'ਤੇ TDS)
  • P
  • ਕਟੌਤੀਕਰਤਾ ਦਾ ਪੈਨ, ਨਾਮ, ਪੈਨ ਦੀ ਸ਼੍ਰੇਣੀ, ਪਤਾ ਅਤੇ ਸੰਪਰਕ ਵੇਰਵਿਆਂ ਨੂੰ ਕਟੌਤੀਕਰਤਾ ਦੇ ਵੇਰਵੇ ਸ਼ਾਮਿਲ ਕਰੋ ਪੇਜ ਵਿੱਚ ਉਪਭੋਗਤਾ ਪ੍ਰੋਫਾਈਲ ਸੈਕਸ਼ਨ ਤੋਂ ਪਹਿਲਾਂ ਤੋਂ ਹੀ ਭਰਿਆ ਜਾਵੇਗਾ।
  • ਡਿਡਕਟੀ ਦੇ ਵੇਰਵੇ ਸ਼ਾਮਿਲ ਕਰੋ ਪੇਜ ਵਿੱਚ ਡਿਡਕਟੀ ਦੀ ਰਿਹਾਇਸ਼ੀ ਸਥਿਤੀ, ਪੈਨ, ਨਾਮ, ਪੈਨ ਦੀ ਸ਼੍ਰੇਣੀ, ਪਤਾ ਅਤੇ ਸੰਪਰਕ ਵੇਰਵੇ ਦਰਜ ਕਰੋ।
  • ਕਟੌਤੀ ਦੇ ਵੇਰਵੇ ਸ਼ਾਮਿਲ ਕਰੋ ਪੇਜ ਵਿੱਚ ਭੁਗਤਾਨ ਦਾ ਪ੍ਰਕਾਰ, ਇਕਰਾਰਨਾਮੇ ਦੇ ਵੇਰਵੇ ਅਤੇ ਭੁਗਤਾਨ ਵੇਰਵੇ ਦਰਜ ਕਰੋ।
  • ਨੋਟ:

    • ਜੇਕਰ ਤੁਹਾਨੂੰ ਡਿਡਕਟੀ ਦੇ ਪੈਨ ਵੇਰਵੇ ਪਤਾ ਨਹੀਂ ਹਨ, ਤਾਂ ਡਿਡਕਟੀ ਦਾ ਪੈਨ ਫੀਲਡ ਵਿੱਚ 'PANNOTAVBL' ਦਰਜ ਕੀਤਾ ਜਾ ਸਕਦਾ ਹੈ। TDS ਦਰ ਇਨਕਮ-ਟੈਕਸ ਐਕਟ, 1961 [PANNOTAVBL ਦੇ ਮਾਮਲੇ ਵਿੱਚ 20% TDS ਦਰ] ਦੇ ਉਪਬੰਧਾਂ ਦੇ ਅਨੁਸਾਰ ਲਗਾਈ ਜਾ ਸਕਦੀ ਹੈ।
    • ਜੇਕਰ ਡਿਡਕਟੀ ਗੈਰ-ਨਿਵਾਸੀ ਹੈ ਤਾਂ ਇਹ ਫਾਰਮ ਲਾਗੂ ਨਹੀਂ ਹੁੰਦਾ।
10

26QE (ਵਰਚੁਅਲ ਡਿਜੀਟਲ ਸੰਪਤੀ ਦੇ ਟ੍ਰਾਂਸਫਰ 'ਤੇ TDS)

  • ਕਟੌਤੀਕਰਤਾ ਦਾ ਪੈਨ ਪਹਿਲਾਂ ਤੋਂ ਭਰਿਆ ਜਾਵੇਗਾ।
  • ਡਿਡਕਟੀ ਦਾ ਪੈਨ, ਪਤਾ, ਮੋਬਾਈਲ ਨੰਬਰ ਅਤੇ ਈਮੇਲ ID, ਟ੍ਰਾਂਸਫਰ ਦੀ ਮਿਤੀ ਅਤੇ ਮੁਆਵਜ਼ੇ ਦਾ ਕੁੱਲ ਮੁੱਲ ਦਰਜ ਕਰੋ
11 ਸੰਪਤੀ 'ਤੇ TDS ਲਈ ਮੰਗ ਭੁਗਤਾਨ
  • ਖਰੀਦਦਾਰ ਦਾ ਪੈਨ ਪਹਿਲਾਂ ਤੋਂ ਭਰਿਆ ਜਾਵੇਗਾ।
  • ਵਿਕਰੇਤਾ ਦਾ ਪੈਨ ਦਰਜ ਕਰੋ
  • ਐਕਨੋਲੇਜਮੈਂਟ ਨੰਬਰ ਦਰਜ ਕਰੋ
  • ਮੁਲਾਂਕਣ ਸਾਲ ਚੁਣੋ
12 ਸੰਪਤੀ ਦੇ ਕਿਰਾਏ 'ਤੇ TDS ਦੀ ਮੰਗ
  • ਕਿਰਾਏਦਾਰ ਦਾ ਪੈਨ ਪਹਿਲਾਂ ਤੋਂ ਭਰਿਆ ਜਾਵੇਗਾ।
  • ਮਕਾਨ ਮਾਲਕ ਦਾ ਪੈਨ ਦਰਜ ਕਰੋ
  • ਐਕਨੋਲੇਜਮੈਂਟ ਨੰਬਰ ਦਰਜ ਕਰੋ
  • ਮੁਲਾਂਕਣ ਸਾਲ ਚੁਣੋ
13 ਨਿਵਾਸੀ ਠੇਕੇਦਾਰਾਂ ਅਤੇ ਪੇਸ਼ੇਵਰਾਂ ਨੂੰ ਭੁਗਤਾਨ 'ਤੇ TDS ਲਈ ਮੰਗ ਭੁਗਤਾਨ
  • ਡਿਡਕਟੀ ਦਾ ਪੈਨ ਪਹਿਲਾਂ ਤੋਂ ਭਰਿਆ ਜਾਵੇਗਾ।
  • ਡਿਡਕਟਰ ਦਾ ਪੈਨ ਦਰਜ ਕਰੋ
  • ਐਕਨੋਲੇਜਮੈਂਟ ਨੰਬਰ ਦਰਜ ਕਰੋ
  • ਮੁਲਾਂਕਣ ਸਾਲ ਚੁਣੋ
14 ਵਰਚੁਅਲ ਡਿਜੀਟਲ ਸੰਪਤੀ ਦੇ ਟ੍ਰਾਂਸਫਰ 'ਤੇ TDS ਲਈ ਮੰਗ ਭੁਗਤਾਨ
  • ਡਿਡਕਟਰ ਦਾ ਪੈਨ ਪਹਿਲਾਂ ਤੋਂ ਭਰਿਆ ਜਾਵੇਗਾ।
  • ਡਿਡਕਟੀ ਦਾ ਪੈਨ ਦਰਜ ਕਰੋ
  • ਐਕਨੋਲੇਜਮੈਂਟ ਨੰਬਰ ਦਰਜ ਕਰੋ
  • ਮੁਲਾਂਕਣ ਸਾਲ ਚੁਣੋ
15 TDS ਦਾ ਭੁਗਤਾਨ ਕਰੋ (ਸਿਰਫ਼ ਟੈਨ ਉਪਭੋਗਤਾਵਾਂ ਲਈ ਲਾਗੂ)
  • ਉਪਲਬਧ ਵਿਕਲਪਾਂ ਦੀ ਸੂਚੀ ਵਿੱਚੋਂ ਭੁਗਤਾਨ ਦਾ ਪ੍ਰਕਾਰ ਚੁਣੋ ਜਾਂ ਇਨਕਮ-ਟੈਕਸ ਐਕਟ 1961 ਦੇ ਕੋਡ/ਧਾਰਾ ਦੇ ਅਨੁਸਾਰ ਫਿਲਟਰ ਕਰੋ।
  • ਉਪਲਬਧ ਵਿਕਲਪਾਂ ਵਿੱਚੋਂ ਲਾਗੂ ਟੈਕਸ (ਮੇਜਰ ਹੈੱਡ) ਚੁਣੋ।
16 ਬਕਾਇਆ ਕਰ ਮੰਗ (ਸਿਰਫ਼ ਟੈਨ ਉਪਭੋਗਤਾਵਾਂ ਲਈ ਲਾਗੂ)
  • ਉਪਲਬਧ ਵਿਕਲਪਾਂ ਦੀ ਸੂਚੀ ਵਿੱਚੋਂ ਭੁਗਤਾਨ ਦਾ ਪ੍ਰਕਾਰ ਚੁਣੋ ਜਾਂ ਇਨਕਮ-ਟੈਕਸ ਐਕਟ 1961 ਦੇ ਕੋਡ/ਧਾਰਾ ਦੇ ਅਨੁਸਾਰ ਫਿਲਟਰ ਕਰੋ।
  • ਉਪਲਬਧ ਵਿਕਲਪਾਂ ਵਿੱਚੋਂ ਲਾਗੂ ਟੈਕਸ (ਮੇਜਰ ਹੈੱਡ) ਚੁਣੋ।

ਸਟੈੱਪ 6: ਟੈਕਸ ਬ੍ਰੇਕਅਪ ਦੇ ਵੇਰਵੇ ਸ਼ਾਮਿਲ ਕਰੋ ਪੇਜ 'ਤੇ, ਟੈਕਸ ਭੁਗਤਾਨ ਦੀ ਕੁੱਲ ਰਕਮ ਦਾ ਬ੍ਰੇਕਅਪ ਜੋੜੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

ਕ੍ਰਮ ਸੰਖਿਆ

ਟੈਕਸ ਭੁਗਤਾਨ ਸ਼੍ਰੇਣੀ

ਟੈਕਸ ਭੁਗਤਾਨ ਦਾ ਬ੍ਰੇਕਅਪ

1

ਫਾਰਮ 26QB, 26QC, 26QD, ਅਤੇ 26QE ਤੋਂ ਇਲਾਵਾ ਹੋਰ ਸ਼੍ਰੇਣੀ ਲਈ

ਇਸਦੇ ਲਈ ਵੇਰਵੇ ਦਰਜ ਕਰੋ:
• ਟੈਕਸ
• ਸਰਚਾਰਜ
• ਸੈੱਸ
• ਵਿਆਜ
• ਜੁਰਮਾਨਾ
• ਹੋਰ (ਪੈਨ ਉਪਭੋਗਤਾਵਾਂ ਲਈ) /
ਧਾਰਾ 234E ਦੇ ਤਹਿਤ ਫੀਸ (ਟੈਨ ਉਪਭੋਗਤਾਵਾਂ ਲਈ)

2

ਫਾਰਮ-26QB/QC/QD/QE ਲਈ

ਇਸਦੇ ਲਈ ਵੇਰਵੇ ਦਰਜ ਕਰੋ:
• ਮੂਲ ਕਰ
[ਸਿਰਫ਼ ਫਾਰਮ-26QB] ਅਤੇ TDS ਦੀ ਰਕਮ [ਫਾਰਮ-26QC, ,266QD ਅਤੇ 26QE]
• ਵਿਆਜ
• ਧਾਰਾ 234E ਦੇ ਤਹਿਤ ਫੀਸ

3

ਫਾਰਮ-26QB/QC/QD/QE ਲਈ ਮੰਗ ਭੁਗਤਾਨ ਲਈ

ਇਸਦੇ ਲਈ ਵੇਰਵੇ ਦਰਜ ਕਰੋ:
• ਮੂਲ ਕਰ
• ਵਿਆਜ
• ਜੁਰਮਾਨਾ
• ਧਾਰਾ 234E ਦੇ ਤਹਿਤ ਫੀਸ

4

ਇਕਵਲਾਇਜੇਸ਼ਨ ਲੇਵੀ ਲਈ

ਇਸਦੇ ਲਈ ਵੇਰਵੇ ਦਰਜ ਕਰੋ:
• ਇਕਵਲਾਇਜੇਸ਼ਨ ਲੇਵੀ (ਮੂਲ ਕਰ)
• ਵਿਆਜ
• ਜੁਰਮਾਨਾ
• ਹੋਰ

ਨੋਟ: ਬ੍ਰੇਕ-ਅਪ ਦੀ ਕੁੱਲ ਰਕਮ ਗੈਰ-ਜ਼ੀਰੋ ਰਕਮ ਹੋਣੀ ਚਾਹੀਦੀ ਹੈ।

ਸਟੈੱਪ 7: ਤੁਹਾਨੂੰ ਉਸ ਪੇਮੈਂਟ ਮੋਡ ਦੀ ਚੋਣ ਕਰਨ ਦੀ ਲੋੜ ਹੋਵੇਗੀ ਜਿਸਦੇ ਰਾਹੀਂ ਭੁਗਤਾਨ ਕਰਨ ਦੀ ਤਜਵੀਜ਼ ਹੈ। ਭੁਗਤਾਨ ਦੇ ਪੰਜ ਤਰੀਕੇ ਉਪਲਬਧ ਹਨ, ਜਿਵੇਂ ਕਿ ਹੇਠਾਂ ਦੱਸਿਆ ਗਿਆ ਹੈ।

 

ਕ੍ਰਮ ਸੰਖਿਆ

ਸਟੈੱਪ ਨੰਬਰ

ਪੇਮੈਂਟ ਮੋਡ

1

ਸਟੈੱਪ 8(a)

ਨੈੱਟ ਬੈਂਕਿੰਗ

2

ਸਟੈੱਪ 8(b)

ਡੈਬਿਟ ਕਾਰਡ

3

ਸਟੈੱਪ 8(c)

ਬੈਂਕ ਕਾਊਂਟਰ 'ਤੇ ਭੁਗਤਾਨ ਕਰੋ

4

ਸਟੈੱਪ 8(d)

RTGS/NEFT

5

ਸਟੈੱਪ 8(e)

ਪੇਮੈਂਟ ਗੇਟਵੇ

ਨੋਟ: ਇੱਕ ਵਾਰ ਜਦੋਂ ਚਲਾਨ ਫਾਰਮ ਲਈ ਭੁਗਤਾਨ ਮੋਡ ਚੁਣਿਆ ਜਾਂਦਾ ਹੈ ਅਤੇ ਇਸਦੇ ਲਈ ਚਲਾਨ ਰੈਫਰੈਂਸ ਨੰਬਰ (CRN) ਜਨਰੇਟ ਕੀਤਾ ਜਾਂਦਾ ਹੈ, ਤਾਂ ਭੁਗਤਾਨ ਦੇ ਦੌਰਾਨ ਪੇਮੈਂਟ ਮੋਡ ਨੂੰ ਬਾਅਦ ਵਿੱਚ ਬਦਲਿਆ ਨਹੀਂ ਜਾ ਸਕਦਾ।

ਸਟੈੱਪ 8(a): ਨੈੱਟ ਬੈਂਕਿੰਗ (ਅਧਿਕਾਰਿਤ ਬੈਂਕਾਂ ਦੇ) ਦੁਆਰਾ ਭੁਗਤਾਨ ਲਈ

A. ਭੁਗਤਾਨ ਮੋਡ ਚੁਣੋ ਪੇਜ ਵਿੱਚ, ਨੈੱਟ ਬੈਂਕਿੰਗ ਮੋਡ ਦੀ ਚੋਣ ਕਰੋ ਅਤੇ ਵਿਕਲਪਾਂ ਵਿੱਚੋਂ ਬੈਂਕ ਦਾ ਨਾਮ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਨੋਟ: ਇਹ ਸਹੂਲਤ ਸਿਰਫ਼ ਚੁਣੇ ਹੋਏ ਅਧਿਕਾਰਿਤ ਬੈਂਕਾਂ ਲਈ ਉਪਲਬਧ ਹੈ। ਜੇਕਰ ਤੁਹਾਡਾ ਬੈਂਕ ਅਧਿਕਾਰਿਤ ਬੈਂਕ ਨਹੀਂ ਹੈ, ਤਾਂ ਕਰ ਭੁਗਤਾਨ ਲਈ RTGS/NEFT ਜਾਂ ਪੇਮੈਂਟ ਗੇਟਵੇ ਮੋਡ ਚੁਣਿਆ ਜਾ ਸਕਦਾ ਹੈ।

B. ਪ੍ਰੀਵਿਊ ਅਤੇ ਭੁਗਤਾਨ ਕਰੋ ਪੇਜ ਵਿੱਚ, ਵੇਰਵਿਆਂ ਅਤੇ ਟੈਕਸ ਬ੍ਰੇਕਅਪ ਵੇਰਵਿਆਂ ਦੀ ਤਸਦੀਕ ਕਰੋ ਅਤੇ ਹੁਣੇ ਭੁਗਤਾਨ ਕਰੋ 'ਤੇ ਕਲਿੱਕ ਕਰੋ।

Data responsive

ਨਿਯਮਾਂ ਅਤੇ ਸ਼ਰਤਾਂ ਨੂੰ ਪੜ੍ਹੋ ਅਤੇ ਸਵੀਕਾਰ ਕਰੋ ਅਤੇ ਬੈਂਕ ਨੂੰ ਸਬਮਿਟ ਕਰੋ 'ਤੇ ਕਲਿੱਕ ਕਰੋ (ਤੁਹਾਨੂੰ ਚੁਣੇ ਗਏ ਬੈਂਕ ਦੀ ਵੈੱਬਸਾਈਟ 'ਤੇ ਭੇਜਿਆ ਜਾਵੇਗਾ ਜਿੱਥੇ ਤੁਸੀਂ ਲੌਗਇਨ ਕਰ ਸਕਦੇ ਹੋ ਅਤੇ ਭੁਗਤਾਨ ਕਰ ਸਕਦੇ ਹੋ)।

Data responsive

 

ਸਫਲਤਾਪੂਰਵਕ ਭੁਗਤਾਨ ਤੋਂ ਬਾਅਦ, ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਕੀਤਾ ਜਾਵੇਗਾ। ਤੁਸੀਂ ਭਵਿੱਖ ਦੇ ਹਵਾਲੇ ਲਈ ਚਲਾਨ ਰਸੀਦ ਡਾਊਨਲੋਡ ਕਰ ਸਕਦੇ ਹੋ। ਤੁਸੀਂ ਈ-ਪੇ ਟੈਕਸ ਪੇਜ 'ਤੇ ਪੇਮੈਂਟ ਹਿਸਟਰੀ ਮੈਨਿਊ ਵਿੱਚ ਕੀਤੇ ਗਏ ਭੁਗਤਾਨ ਦੇ ਵੇਰਵੇ ਦੇਖ ਸਕੋਗੇ।

 

Data responsive

 

ਨੋਟ:

  1. ਜੇਕਰ ਤੁਹਾਡੇ ਬੈਂਕ ਦੁਆਰਾ ਪ੍ਰਦਾਨ ਕੀਤਾ ਗਿਆ ਹੈ, ਤਾਂ "ਪੂਰਵ-ਅਧਿਕਾਰਿਤ ਖਾਤਾ ਡੈਬਿਟ" ਅਤੇ "ਮੇਕਰ-ਚੈਕਰ" ਵਰਗੀਆਂ ਸੁਵਿਧਾਵਾਂ ਵੀ ਬੈਂਕ ਦੇ ਪੇਜ 'ਤੇ ਉਪਲਬਧ ਹੋਣਗੀਆਂ।
  2. ਪੂਰਵ-ਅਧਿਕਾਰਿਤ ਖਾਤਾ ਡੈਬਿਟ ਵਿਕਲਪ ਦੇ ਤਹਿਤ, ਤੁਸੀਂ ਭਵਿੱਖ ਦੀ ਮਿਤੀ ਲਈ ਭੁਗਤਾਨ ਨਿਰਧਾਰਿਤ ਕਰ ਸਕੋਗੇ। ਹਾਲਾਂਕਿ, ਭੁਗਤਾਨ ਦੀ ਨਿਯਤ ਮਿਤੀ ਚਲਾਨ ਫਾਰਮ (CRN) ਦੀ " ਇਸ ਮਿਤੀ ਤੱਕ ਵੈਧ" ਮਿਤੀ 'ਤੇ ਜਾਂ ਇਸ ਤੋਂ ਪਹਿਲਾਂ ਹੋਣੀ ਚਾਹੀਦੀ ਹੈ।

ਸਟੈੱਪ 8(b): ਡੈਬਿਟ ਕਾਰਡ (ਅਧਿਕਾਰਿਤ ਬੈਂਕ ਦੇ) ਦੁਆਰਾ ਭੁਗਤਾਨ ਲਈ

A: ਡੈਬਿਟ ਕਾਰਡ ਮੋਡ ਵਿੱਚ, ਵਿਕਲਪਾਂ ਵਿੱਚੋਂ ਬੈਂਕ ਦਾ ਨਾਮ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

B: ਪ੍ਰੀਵਿਊ ਅਤੇ ਭੁਗਤਾਨ ਕਰੋ ਪੇਜ 'ਤੇ, ਵੇਰਵਿਆਂ ਅਤੇ ਟੈਕਸ ਬ੍ਰੇਕਅਪ ਵੇਰਵਿਆਂ ਦੀ ਤਸਦੀਕ ਕਰੋ ਅਤੇ ਹੁਣੇ ਭੁਗਤਾਨ ਕਰੋ 'ਤੇ ਕਲਿੱਕ ਕਰੋ

Data responsive

ਨਿਯਮਾਂ ਅਤੇ ਸ਼ਰਤਾਂ ਨੂੰ ਪੜ੍ਹੋ ਅਤੇ ਚੁਣੋ ਅਤੇ ਬੈਂਕ ਨੂੰ ਸਬਮਿਟ ਕਰੋ 'ਤੇ ਕਲਿੱਕ ਕਰੋ (ਤੁਹਾਨੂੰ ਤੁਹਾਡੇ ਚੁਣੇ ਹੋਏ ਬੈਂਕ ਦੀ ਵੈੱਬਸਾਈਟ 'ਤੇ ਭੇਜਿਆ ਜਾਵੇਗਾ ਜਿੱਥੇ ਤੁਸੀਂ ਆਪਣੇ ਡੈਬਿਟ ਕਾਰਡ ਦੇ ਵੇਰਵੇ ਦਰਜ ਕਰ ਸਕਦੇ ਹੋ ਅਤੇ ਭੁਗਤਾਨ ਕਰ ਸਕਦੇ ਹੋ)।

Data responsive

 

D: ਸਫਲਤਾਪੂਰਵਕ ਭੁਗਤਾਨ ਤੋਂ ਬਾਅਦ, ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਕੀਤਾ ਜਾਵੇਗਾ। ਤੁਸੀਂ ਭਵਿੱਖ ਦੇ ਹਵਾਲੇ ਲਈ ਚਲਾਨ ਰਸੀਦ ਡਾਊਨਲੋਡ ਕਰ ਸਕਦੇ ਹੋ। ਤੁਸੀਂ ਈ-ਪੇ ਟੈਕਸ ਪੇਜ 'ਤੇ ਪੇਮੈਂਟ ਹਿਸਟਰੀ ਮੈਨਿਊ ਵਿੱਚ ਕੀਤੇ ਗਏ ਭੁਗਤਾਨ ਦੇ ਵੇਰਵੇ ਦੇਖ ਸਕੋਗੇ।

Data responsive

ਮਹੱਤਵਪੂਰਨ ਨੋਟ:

ਹੁਣ ਤੱਕ, ਡੈਬਿਟ ਕਾਰਡ ਮੋਡ ਰਾਹੀਂ ਈ-ਫਾਈਲਿੰਗ ਪੋਰਟਲ (ਈ-ਪੇ ਟੈਕਸ ਸੇਵਾ) 'ਤੇ ਕਰ ਭੁਗਤਾਨ ਪੰਜ ਅਧਿਕਾਰਿਤ ਬੈਂਕਾਂ (ਕੇਨਰਾ ਬੈਂਕ, ICICI ਬੈਂਕ, ਇੰਡੀਅਨ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ਼ ਇੰਡੀਆ) ਵਿੱਚ ਉਪਲਬਧ ਹੈ।

ਸਟੈੱਪ 8(c): ਬੈਂਕ ਕਾਊਂਟਰ 'ਤੇ ਭੁਗਤਾਨ ਕਰੋ ਦੁਆਰਾ ਭੁਗਤਾਨ ਕਰਨ ਲਈ:

A. ਬੈਂਕ ਕਾਊਂਟਰ 'ਤੇ ਭੁਗਤਾਨ ਕਰੋ ਮੋਡ 'ਤੇ, ਭੁਗਤਾਨ ਦਾ ਮੋਡ (ਨਕਦ / ਚੈੱਕ / ਡਿਮਾਂਡ ਡ੍ਰਾਫਟ) ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਨੋਟ:

  1. 10,000/- ਰੁਪਏ ਤੋਂ ਵੱਧ ਦਾ ਭੁਗਤਾਨ ਨਕਦ ਰਾਹੀਂ ਕਰਨ ਦੀ ਇਜਾਜ਼ਤ ਨਹੀਂ ਹੈ।
  2. ਇਸ ਮੋਡ ਦੀ ਵਰਤੋਂ ਇੱਕ ਕੰਪਨੀ ਜਾਂ ਵਿਅਕਤੀ (ਕੰਪਨੀ ਤੋਂ ਇਲਾਵਾ) ਹੋਣ ਵਾਲੇ ਕਰਦਾਤਾ ਦੁਆਰਾ ਦੁਆਰਾ ਨਹੀਂ ਕੀਤੀ ਜਾ ਸਕਦੀ ਹੈ, ਜਿਸ 'ਤੇ CBDT ਦੇ ਨੋਟੀਫਿਕੇਸ਼ਨ 34/2008 ਦੇ ਅਨੁਸਾਰ ਇਨਕਮ-ਟੈਕਸ ਐਕਟ, 1961 ਦੀ ਧਾਰਾ 44AB ਦੇ ਉਪਬੰਧ ਲਾਗੂ ਹੁੰਦੇ ਹਨ।

B. ਪ੍ਰੀਵਿਊ ਅਤੇ ਚਲਾਨ ਫਾਰਮ ਡਾਊਨਲੋਡ ਕਰੋ ਪੇਜ 'ਤੇ, ਵੇਰਵਿਆਂ ਅਤੇ ਟੈਕਸ ਬ੍ਰੇਕਅਪ ਵੇਰਵਿਆਂ ਦੀ ਤਸਦੀਕ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

C. ਭੁਗਤਾਨ ਕਰਨ ਲਈ ਬੈਂਕ ਜਾਓ ਪੇਜ 'ਤੇ, ਚਲਾਨ ਰੈਫਰੈਂਸ ਨੰਬਰ (CRN) ਦੇ ਨਾਲ ਸਫਲਤਾਪੂਰਵਕ ਜਨਰੇਟ ਕੀਤਾ ਚਲਾਨ ਫਾਰਮ ਪ੍ਰਦਰਸ਼ਿਤ ਹੋਵੇਗਾ। ਚਲਾਨ ਫਾਰਮ ਨੂੰ ਡਾਊਨਲੋਡ ਕਰੋ ਅਤੇ ਪ੍ਰਿੰਟ ਕਰੋ ਅਤੇ ਚੁਣੇ ਹੋਏ ਅਧਿਕਾਰਿਤ ਬੈਂਕ ਦੀ ਸ਼ਾਖਾ ਵਿੱਚ ਭੁਗਤਾਨ ਕਰੋ।

Data responsive

ਸਫਲਤਾਪੂਰਵਕ ਭੁਗਤਾਨ ਤੋਂ ਬਾਅਦ, ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਈ-ਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਈ-ਮੇਲ ਅਤੇ ਇੱਕ SMS ਪ੍ਰਾਪਤ ਹੋਵੇਗਾ। ਇੱਕ ਵਾਰ ਭੁਗਤਾਨ ਸਫਲ ਹੋਣ ਤੋਂ ਬਾਅਦ, ਭੁਗਤਾਨ ਦੇ ਵੇਰਵੇ ਅਤੇ ਚਲਾਨ ਰਸੀਦ ਈ-ਪੇ ਟੈਕਸ ਪੇਜ 'ਤੇ ਪੇਮੈਂਟ ਹਿਸਟਰੀ ਟੈਬ ਦੇ ਅੰਤਰਗਤ ਉਪਲਬਧ ਹੁੰਦੀ ਹੈ।

ਮਹੱਤਵਪੂਰਨ ਨੋਟ:

ਹੁਣ ਤੱਕ, ਓਵਰ ਦ ਕਾਊਂਟਰ (OTC) ਮੋਡ ਰਾਹੀਂ ਈ-ਫਾਈਲਿੰਗ ਪੋਰਟਲ (ਈ-ਪੇ ਟੈਕਸ ਸੇਵਾ) 'ਤੇ ਟੈਕਸ ਦਾ ਭੁਗਤਾਨ ਅਧਿਕਾਰਿਤ ਬੈਂਕਾਂ ਰਾਹੀਂ ਉਪਲਬਧ ਹੈ ਜਿਵੇਂ ਕਿ ਕੋਟਕ ਮਹਿੰਦਰਾ ਬੈਂਕ, ਫੈਡਰਲ ਬੈਂਕ, ਐਕਸਿਸ ਬੈਂਕ, ਬੈਂਕ ਆਫ਼ ਬੜੌਦਾ, ਬੈਂਕ ਆਫ਼ ਇੰਡੀਆ, ਬੈਂਕ ਆਫ਼ ਮਹਾਰਾਸ਼ਟਰ, ਕੇਨਰਾ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, HDFC ਬੈਂਕ, ICICI ਬੈਂਕ, IDBI ਬੈਂਕ, ਇੰਡੀਅਨ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਜੰਮੂ ਐਂਡ ਕਸ਼ਮੀਰ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਯੂਕੋ ਬੈਂਕ, ਯੂਨੀਅਨ ਬੈਂਕ ਆਫ਼ ਇੰਡੀਆ, RBL ਬੈਂਕ ਲਿਮਟਿਡ, ਕਰੂਰ ਵੈਸ਼ਿਆ ਬੈਂਕ, ਸਾਊਥ ਇੰਡੀਅਨ ਬੈਂਕ, ਇੰਡਸਇੰਡ ਬੈਂਕ, ਸਿਟੀ ਯੂਨੀਅਨ ਬੈਂਕ ਲਿਮਟਿਡ ਅਤੇ ਭਾਰਤੀ ਰਿਜ਼ਰਵ ਬੈਂਕ।

  • ਈ-ਫਾਈਲਿੰਗ ਪੋਰਟਲ 'ਤੇ ਈ-ਪੇ ਟੈਕਸ ਸੇਵਾ ਦੀ ਵਰਤੋਂ ਕਰਕੇ CRN ਜਨਰੇਟ ਕਰਨ ਤੋਂ ਬਾਅਦ ਹੀ ਇਸ ਸਹੂਲਤ ਦਾ ਲਾਭ ਲੈਣਾ ਚਾਹੀਦਾ ਹੈ।
  • ਕਰਦਾਤਾ ਨੂੰ ਉਪਰੋਕਤ ਬੈਂਕਾਂ ਦੇ OTC ਮੋਡ ਦੀ ਵਰਤੋਂ ਕਰਕੇ ਭੁਗਤਾਨ ਕਰਨ ਲਈ ਬੈਂਕ ਕਾਊਂਟਰ 'ਤੇ ਚਲਾਨ ਫਾਰਮ ਲੈ ਕੇ ਜਾਣ ਦੀ ਲੋੜ ਹੁੰਦੀ ਹੈ।

ਸਟੈੱਪ 8(d): RTGS/NEFT ਰਾਹੀਂ ਭੁਗਤਾਨ ਲਈ (ਇਹ ਸਹੂਲਤ ਪ੍ਰਦਾਨ ਕਰਨ ਵਾਲੇ ਕਿਸੇ ਵੀ ਬੈਂਕ ਲਈ ਉਪਲਬਧ)

A. ਭੁਗਤਾਨ ਦੇ ਮੋਡ ਵਜੋਂ RTGS/NEFT ਦੀ ਚੋਣ ਕਰਨ 'ਤੇ, ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

B. ਪ੍ਰੀਵਿਊ ਅਤੇ ਮੈਂਡੇਟ ਫਾਰਮ ਡਾਊਨਲੋਡ ਕਰੋ ਪੇਜ 'ਤੇ, ਭੁਗਤਾਨ ਵੇਰਵਿਆਂ ਅਤੇ ਟੈਕਸ ਬ੍ਰੇਕਅਪ ਵੇਰਵਿਆਂ ਦੀ ਤਸਦੀਕ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

 

C. ਹੁਣੇ ਭੁਗਤਾਨ ਕਰੋ/ਭੁਗਤਾਨ ਕਰਨ ਲਈ ਬੈਂਕ ਜਾਓ ਪੇਜ 'ਤੇ, ਚਲਾਨ ਰੈਫਰੈਂਸ ਨੰਬਰ (CRN) ਦੇ ਨਾਲ ਸਫਲਤਾਪੂਰਵਕ ਜਨਰੇਟ ਕੀਤਾ ਮੈਂਡੇਟ ਫਾਰਮ ਪ੍ਰਦਰਸ਼ਿਤ ਕੀਤਾ ਜਾਵੇਗਾ। CRN ਅਤੇ ਮੈਂਡੇਟ ਫਾਰਮ ਜਨਰੇਟ ਕਰਨ ਤੋਂ ਬਾਅਦ, ਤੁਸੀਂ ਜਾਂ ਤਾਂ ਟੈਕਸ ਭੁਗਤਾਨ ਨੂੰ ਪੂਰਾ ਕਰਨ ਲਈ ਮੈਂਡੇਟ ਫਾਰਮ ਦੇ ਨਾਲ RTGS/NEFT ਸੁਵਿਧਾ ਪ੍ਰਦਾਨ ਕਰਨ ਵਾਲੀ ਕਿਸੇ ਵੀ ਬੈਂਕ ਬ੍ਰਾਂਚ ਵਿੱਚ ਜਾ ਸਕਦੇ ਹੋ ਜਾਂ ਉਪਲਬਧ ਬੈਂਕ ਦੀ ਨੈੱਟ ਬੈਂਕਿੰਗ ਸਹੂਲਤ ਦੀ ਵਰਤੋਂ ਕਰਕੇ ਟੈਕਸ ਦੀ ਰਕਮ ਭੇਜ ਸਕਦੇ ਹੋ। [ਇਸਦੇ ਲਈ, ਮੈਂਡੇਟ ਫਾਰਮ ਵਿੱਚ ਉਪਲਬਧ ਲਾਭਪਾਤਰੀ ਵੇਰਵਿਆਂ ਨਾਲ ਲਾਭਪਾਤਰੀ ਨੂੰ ਬੈਂਕ ਖਾਤੇ ਵਿੱਚ ਸ਼ਾਮਿਲ ਕਰਨ ਦੀ ਲੋੜ ਹੈ ਅਤੇ ਟੈਕਸ ਦੀ ਰਕਮ ਨੂੰ ਜੋੜੇ ਗਏ ਖਾਤੇ ਵਿੱਚ ਟ੍ਰਾਂਸਫਰ ਕਰਨ ਦੀ ਲੋੜ ਹੈ]।

Data responsive

ਸਫਲਤਾਪੂਰਵਕ ਭੁਗਤਾਨ ਤੋਂ ਬਾਅਦ, ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਈ-ਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਈ-ਮੇਲ ਅਤੇ ਇੱਕ SMS ਪ੍ਰਾਪਤ ਹੋਵੇਗਾ। ਇੱਕ ਵਾਰ ਭੁਗਤਾਨ ਸਫਲ ਹੋਣ ਤੋਂ ਬਾਅਦ, ਭੁਗਤਾਨ ਦੇ ਵੇਰਵੇ ਅਤੇ ਚਲਾਨ ਰਸੀਦ ਈ-ਪੇ ਟੈਕਸ ਪੇਜ 'ਤੇ ਪੇਮੈਂਟ ਹਿਸਟਰੀ ਟੈਬ ਦੇ ਅੰਤਰਗਤ ਉਪਲਬਧ ਹੁੰਦੀ ਹੈ।

ਨੋਟਸ:

  1. NEFT/RTGS ਭੁਗਤਾਨ ਕਿਸੇ ਵੀ ਬੈਂਕ ਰਾਹੀਂ ਕੀਤਾ ਜਾ ਸਕਦਾ ਹੈ। ਤੁਹਾਨੂੰ ਬੈਂਕ ਨਾਲ NEFT/RTGS ਸਹੂਲਤ ਦੀ ਉਪਲਬਧਤਾ ਦੀ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
  2. NEFT/RTGS ਸ਼ੁਲਕ RBI ਦਿਸ਼ਾ-ਨਿਰਦੇਸ਼ਾਂ ਅਤੇ ਬੈਂਕ ਦੀ ਨੀਤੀ ਦੇ ਅਨੁਸਾਰ ਲਾਗੂ ਹੋ ਸਕਦੇ ਹਨ ਅਤੇ ਇਹ ਸ਼ੁਲਕ ਕਰ ਦੀ ਰਕਮ ਤੋਂ ਇਲਾਵਾ ਹੋਣਗੇ।

ਮਹੱਤਵਪੂਰਨ ਨੋਟ:

  • ਕਰਦਾਤਾ ਕਿਸੇ ਵੀ ਬੈਂਕ ਰਾਹੀਂ RTGS/NEFT ਮੋਡ ਦੀ ਵਰਤੋਂ ਕਰਕੇ ਵੀ ਭੁਗਤਾਨ ਕਰ ਸਕਦਾ ਹੈ।
  • ਈ-ਫਾਈਲਿੰਗ ਪੋਰਟਲ 'ਤੇ ਈ-ਪੇ ਟੈਕਸ ਸੇਵਾ ਦੀ ਵਰਤੋਂ ਕਰਕੇ CRN ਜਨਰੇਟ ਕਰਨ ਤੋਂ ਬਾਅਦ ਹੀ ਇਸ ਸਹੂਲਤ ਦਾ ਲਾਭ ਲੈਣਾ ਚਾਹੀਦਾ ਹੈ।
  • ਕਰਦਾਤਾ ਨੂੰ ਇਸ CRN ਰਾਹੀਂ ਤਿਆਰ ਕੀਤੇ ਮੈਂਡੇਟ ਫਾਰਮ ਦੇ ਨਾਲ ਬੈਂਕ ਜਾਣ ਦੀ ਲੋੜ ਹੁੰਦੀ ਹੈ, ਨਾਲ ਹੀ ਕਰਦਾਤਾ ਆਪਣੇ ਬੈਂਕ ਦੁਆਰਾ ਪ੍ਰਦਾਨ ਕੀਤੀ ਗਈ ਆਨਲਾਈਨ ਸਹੂਲਤ ਦੀ ਵਰਤੋਂ ਮੈਂਡੇਟ ਫਾਰਮ ਵਿੱਚ ਉਪਲਬਧ ਵੇਰਵਿਆਂ ਦੇ ਨਾਲ ਇਹ RTGS/NEFT ਲੈਣ-ਦੇਣ ਕਰਨ ਲਈ ਕਰ ਸਕਦਾ ਹੈ।

 

ਸਟੈੱਪ 8(e): ਪੇਮੈਂਟ ਗੇਟਵੇ ਰਾਹੀਂ ਭੁਗਤਾਨ ਲਈ (ਡੈਬਿਟ ਕਾਰਡ / ਕ੍ਰੈਡਿਟ ਕਾਰਡ / ਨੈੱਟ-ਬੈਂਕਿੰਗ / UPI ਦੀ ਵਰਤੋਂ ਕਰਕੇ):

A: ਪੇਮੈਂਟ ਗੇਟਵੇ ਮੋਡ ਵਿੱਚ, ਪੇਮੈਂਟ ਗੇਟਵੇ ਬੈਂਕ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

 

Data responsive

B: ਪ੍ਰੀਵਿਊ ਅਤੇ ਭੁਗਤਾਨ ਕਰੋ ਪੇਜ 'ਤੇ, ਵੇਰਵਿਆਂ ਅਤੇ ਟੈਕਸ ਬ੍ਰੇਕਅਪ ਵੇਰਵਿਆਂ ਦੀ ਤਸਦੀਕ ਕਰੋ, ਹੁਣੇ ਭੁਗਤਾਨ ਕਰੋ 'ਤੇ ਕਲਿੱਕ ਕਰੋ।

Data responsive

C: ਨਿਯਮਾਂ ਅਤੇ ਸ਼ਰਤਾਂ ਨੂੰ ਸਵੀਕਾਰ ਕਰੋ ਅਤੇ ਬੈਂਕ ਨੂੰ ਸਬਮਿਟ ਕਰੋ 'ਤੇ ਕਲਿੱਕ ਕਰੋ (ਤੁਹਾਨੂੰ ਚੁਣੇ ਗਏ ਪੇਮੈਂਟ ਗੇਟਵੇ ਦੀ ਵੈੱਬਸਾਈਟ 'ਤੇ ਭੇਜਿਆ ਜਾਵੇਗਾ ਜਿੱਥੇ ਤੁਸੀਂ ਲੌਗਇਨ ਕਰ ਸਕਦੇ ਹੋ ਜਾਂ ਆਪਣੇ ਡੈਬਿਟ / ਕ੍ਰੈਡਿਟ ਕਾਰਡ / UPI ਵੇਰਵੇ ਦਰਜ ਕਰ ਸਕਦੇ ਹੋ ਅਤੇ ਭੁਗਤਾਨ ਕਰ ਸਕਦੇ ਹੋ)।

ਨੋਟ:

  • ਪੇਮੈਂਟ ਗੇਟਵੇ ਮੋਡ ਰਾਹੀਂ ਟੈਕਸ ਭੁਗਤਾਨ ਕਰਨ ਲਈ ਫੀਸ/ਸੇਵਾ ਸ਼ੁਲਕ ਬੈਂਕ ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਅਤੇ ਇਸ ਸੰਬੰਧ ਵਿੱਚ RBI ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹੋਣਗੇ। ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਈ-ਫਾਈਲਿੰਗ ਪੋਰਟਲ / ਆਮਦਨ ਕਰ ਵਿਭਾਗ ਅਜਿਹੀ ਕੋਈ ਫੀਸ ਨਹੀਂ ਲੈਂਦਾ। ਅਜਿਹਾ ਸ਼ੁਲਕ/ਫੀਸ ਬੈਂਕ/ਪੇਮੈਂਟ ਗੇਟਵੇ ਨੂੰ ਜਾਵੇਗੀ ਅਤੇ ਇਹ ਟੈਕਸ ਦੀ ਰਕਮ ਤੋਂ ਵੱਧ ਹੋਵੇਗੀ। ਹਾਲਾਂਕਿ, ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਰੁਪੇ, ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) (BHIM-UPI), ਅਤੇ ਯੂਨੀਫਾਈਡ ਪੇਮੈਂਟਸ ਇੰਟਰਫੇਸ ਕੁਇੱਕ ਰਿਸਪਾਂਸ ਕੋਡ (UPI QR ਕੋਡ) (BHIM-UPI QR ਕੋਡ) ਦੁਆਰਾ ਸੰਚਾਲਿਤ ਡੈਬਿਟ ਕਾਰਡ ਦੁਆਰਾ ਕੀਤੇ ਗਏ ਭੁਗਤਾਨਾਂ 'ਤੇ ਅਜਿਹੀ ਕੋਈ ਫੀਸ/ਮਾਰਜਿਨਲ ਡਿਸਕਾਊਂਟ ਰੇਟ (MDR) ਸ਼ੁਲਕ ਨਹੀਂ ਲਗਾਏ ਜਾਣਗੇ।
  • ਕਿਸੇ ਵੀ ਸਥਿਤੀ ਵਿੱਚ ਆਮਦਨ ਕਰ ਵਿਭਾਗ ਦੇ ਖਿਲਾਫ ਕਿਸੇ ਵੀ ਚਾਰਜ ਬੈਕ ਦਾਅਵੇ ਦੀ ਕਿਸੇ ਵੀ ਕਰਦਾਤਾ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਸੰਬੰਧਿਤ ਮੁਲਾਂਕਣ ਸਾਲ ਦੀ ਆਮਦਨ ਕਰ ਰਿਟਰਨ ਫਾਈਲ ਕਰਨ ਦੌਰਾਨ ਟੈਕਸ ਕ੍ਰੈਡਿਟ ਦੇ ਰੂਪ ਵਿੱਚ ਅਜਿਹੀ ਰਕਮ ਦਾ ਦਾਅਵਾ ਕਰੋ। ਹਾਲਾਂਕਿ, ਜੇਕਰ ਬੈਂਕ ਦੁਆਰਾ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਤੁਸੀਂ ਸੰਬੰਧਿਤ ਬੈਂਕ ਕੋਲ ਅਜਿਹਾ ਚਾਰਜ ਬੈਕ ਦਾਅਵਾ ਕਰ ਸਕਦੇ ਹੋ ਜੋ ਫਿਰ ਚਾਰਜਬੈਕ ਦਾਅਵਿਆਂ ਨੂੰ ਨਿਯੰਤਰਿਤ ਕਰਨ ਵਾਲੇ RBI ਦੇ ਲਾਗੂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਦਾਅਵੇ 'ਤੇ ਕਾਰਵਾਈ ਕਰ ਸਕਦਾ ਹੈ।
Data responsive

 

D: ਸਫਲਤਾਪੂਰਵਕ ਭੁਗਤਾਨ ਤੋਂ ਬਾਅਦ, ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਕੀਤਾ ਜਾਵੇਗਾ। ਤੁਸੀਂ ਭਵਿੱਖ ਦੇ ਹਵਾਲੇ ਲਈ ਚਲਾਨ ਰਸੀਦ ਡਾਊਨਲੋਡ ਕਰ ਸਕਦੇ ਹੋ। ਤੁਸੀਂ ਈ-ਪੇ ਟੈਕਸ ਪੇਜ 'ਤੇ ਪੇਮੈਂਟ ਹਿਸਟਰੀ ਮੈਨਿਊ ਵਿੱਚ ਕੀਤੇ ਗਏ ਭੁਗਤਾਨ ਦੇ ਵੇਰਵੇ ਦੇਖ ਸਕੋਗੇ।

Data responsive

ਮਹੱਤਵਪੂਰਨ ਨੋਟ: ਹੁਣ ਤੱਕ, ਪੇਮੈਂਟ ਗੇਟਵੇ ਮੋਡ ਦੁਆਰਾ ਈ-ਫਾਈਲਿੰਗ ਪੋਰਟਲ (ਈ-ਪੇ ਟੈਕਸ ਸੇਵਾ) 'ਤੇ ਟੈਕਸ ਭੁਗਤਾਨ ਛੇ ਅਧਿਕਾਰਿਤ ਬੈਂਕਾਂ, ਅਰਥਾਤ ਫੈਡਰਲ ਬੈਂਕ, ਕੇਨਰਾ ਬੈਂਕ, ਬੈਂਕ ਆਫ਼ ਮਹਾਰਾਸ਼ਟਰ, HDFC ਬੈਂਕ, ਕੋਟਕ ਮਹਿੰਦਰਾ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਦੁਆਰਾ ਉਪਲਬਧ ਹੈ।

3.2 ਚਲਾਨ ਫਾਰਮ (CRN) ਬਣਾਓ (ਪ੍ਰੀ-ਲੌਗਇਨ)

ਸਟੈੱਪ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ ਅਤੇ ਈ-ਪੇ ਟੈਕਸ 'ਤੇ ਕਲਿੱਕ ਕਰੋ

Data responsive

ਸਟੈੱਪ 2: ਈ-ਪੇ ਟੈਕਸ ਪੇਜ 'ਤੇ, ਪੈਨ / ਟੈਨ ਦਰਜ ਕਰੋ ਅਤੇ ਇਸ ਨੂੰ ਪੈਨ / ਟੈਨ ਦੀ ਪੁਸ਼ਟੀ ਕਰੋ ਬਾਕਸ ਵਿੱਚ ਦੁਬਾਰਾ ਦਰਜ ਕਰੋ ਅਤੇ ਮੋਬਾਈਲ ਨੰਬਰ (ਕੋਈ ਵੀ ਮੋਬਾਈਲ ਨੰਬਰ) ਦਰਜ ਕਰੋ। ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਸਟੈੱਪ 3: OTP ਦੀ ਤਸਦੀਕ ਪੇਜ 'ਤੇ, ਸਟੈੱਪ 2 ਵਿੱਚ ਦਰਜ ਕੀਤੇ ਮੋਬਾਈਲ ਨੰਬਰ 'ਤੇ ਪ੍ਰਾਪਤ 6-ਅੰਕਾਂ ਦਾ OTP ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

 

ਨੋਟ:

  • OTP ਸਿਰਫ਼ 15 ਮਿੰਟ ਲਈ ਵੈਧ ਹੋਵੇਗਾ।
  • ਤੁਸੀਂ ਸਹੀ OTP ਦਰਜ ਕਰਨ ਲਈ 3 ਵਾਰ ਕੋਸ਼ਿਸ਼ ਕਰ ਸਕਦੇ ਹੋ।
  • ਸਕ੍ਰੀਨ 'ਤੇ OTP ਐਕਸਪਾਇਰੀ ਕਾਊਂਟਡਾਊਨ ਟਾਈਮਰ ਤੁਹਾਨੂੰ ਦੱਸਦਾ ਹੈ ਕਿ OTP ਦਾ ਸਮਾਂ ਕਦੋਂ ਖਤਮ ਹੋਵੇਗਾ।
  • OTP ਦੁਬਾਰਾ ਭੇਜੋ 'ਤੇ ਕਲਿੱਕ ਕਰਨ 'ਤੇ, ਇੱਕ ਨਵਾਂ OTP ਜਨਰੇਟ ਕੀਤਾ ਜਾਵੇਗਾ ਅਤੇ ਭੇਜਿਆ ਜਾਵੇਗਾ।

ਸਟੈੱਪ 4: OTP ਦੀ ਤਸਦੀਕ ਤੋਂ ਬਾਅਦ, ਦਰਜ ਕੀਤੇ ਪੈਨ/ਟੈਨ ਅਤੇ ਨਾਮ (ਮਾਸਕਡ) ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਕੀਤਾ ਜਾਵੇਗਾ। ਅੱਗੇ ਵਧਣ ਲਈ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਸਟੈੱਪ 5: ਈ-ਪੇ ਟੈਕਸ ਪੇਜ 'ਤੇ, ਤੁਹਾਡੇ 'ਤੇ ਲਾਗੂ ਹੋਣ ਵਾਲੀ ਟੈਕਸ ਭੁਗਤਾਨ ਸ਼੍ਰੇਣੀ 'ਤੇ ਅੱਗੇ ਵਧੋ 'ਤੇ ਕਲਿੱਕ ਕਰੋ

ਸ਼੍ਰੇਣੀ ਦੇ ਅਧਾਰ 'ਤੇ, ਤੁਸੀਂ ਹੇਠਾਂ ਦਿੱਤੇ ਭੁਗਤਾਨ ਦੀ ਕਿਸਮ ਵਿੱਚੋਂ ਚੋਣ ਕਰ ਸਕੋਗੇ:

ਪੈਨ ਧਾਰਕ ਲਈ

(ਕਰਦਾਤਾ ਦੀ ਸ਼੍ਰੇਣੀ ਦੇ ਅਧਾਰ 'ਤੇ)
  • ਆਮਦਨ ਕਰ (ਪੇਸ਼ਗੀ ਕਰ, ਸਵੈ-ਮੁਲਾਂਕਣ ਕਰ, ਆਦਿ)
  • ਕਾਰਪੋਰੇਸ਼ਨ ਟੈਕਸ (ਪੇਸ਼ਗੀ ਕਰ, ਸਵੈ-ਮੁਲਾਂਕਣ ਕਰ, ਆਦਿ)
  • ਨਿਯਮਿਤ ਮੁਲਾਂਕਣ ਕਰ ਦੇ ਰੂਪ ਵਿੱਚ ਮੰਗ ਭੁਗਤਾਨ (400)
  • ਇਕਵਲਾਇਜੇਸ਼ਨ ਲੇਵੀ/ਸਿਕਿਓਰਿਟੀਜ਼ ਟ੍ਰਾਂਜੈਕਸ਼ਨ ਟੈਕਸ (STT)/ਕਮੋਡਿਟੀਜ਼ ਟ੍ਰਾਂਜੈਕਸ਼ਨ ਟੈਕਸ (CTT)
  • ਫੀਸ/ਹੋਰ ਭੁਗਤਾਨ
ਟੈਨ ਧਾਰਕ ਲਈ
  • TDS/TCS ਦਾ ਭੁਗਤਾਨ ਕਰੋ

 

ਸਟੈੱਪ 6: ਚਲਾਨ ਫਾਰਮ (CRN) ਬਣਾਓ (ਪੋਸਟ ਲੌਗਇਨ) ਸੈਕਸ਼ਨ ਦੇ ਅਨੁਸਾਰ ਸਟੈੱਪ 5 ਤੋਂ ਸਟੈੱਪ 8 ਦੀ ਪਾਲਣਾ ਕਰੋ

ਨੋਟਸ:

  • ਤੁਸੀਂ ਪ੍ਰੀ-ਲੌਗਇਨ ਸੇਵਾ ਦੀ ਵਰਤੋਂ ਕਰਕੇ ਆਪਣੇ ਵੇਰਵੇ ਦਰਜ ਕਰਦੇ ਸਮੇਂ ਚਲਾਨ ਫਾਰਮ (CRN) ਦੇ ਡ੍ਰਾਫਟ ਨੂੰ ਸੇਵ ਨਹੀਂ ਕਰ ਸਕਦੇ।
  • ਦਰਜ ਕੀਤੇ ਵੇਰਵੇ ਸਿਰਫ਼ ਉਦੋਂ ਤੱਕ ਉਪਲਬਧ ਹੋਣਗੇ ਜਦੋਂ ਤੱਕ ਪੇਜ ਕਿਰਿਆਸ਼ੀਲ ਹੁੰਦਾ ਹੈ।
  • ਜੇਕਰ ਤੁਸੀਂ ਡ੍ਰਾਫਟ ਨੂੰ ਸੇਵ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਲੌਗਇਨ ਤੋਂ ਬਾਅਦ ਚਲਾਨ ਫਾਰਮ (CRN) ਬਣਾਉਣ ਦੀ ਲੋੜ ਹੈ। ਸੈਕਸ਼ਨ 3.1 ਦੇਖੋ। ਵਧੇਰੇ ਜਾਣਕਾਰੀ ਲਈ ਚਲਾਨ ਬਣਾਓ (ਪੋਸਟ ਲੌਗਇਨ)।

3.3. ਚਲਾਨ ਫਾਰਮ (CRN) ਬਣਾਓ (ਪੋਸਟ ਲੌਗਇਨ, ਪ੍ਰਤੀਨਿਧੀ ਅਸੈਸੀ)

ਸਟੈੱਪ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ 'ਤੇ ਲੌਗ ਇਨ ਕਰੋ।

ਸਟੈੱਪ 2: ਲੌਗਇਨ ਕਰਨ ਤੋਂ ਬਾਅਦ, ਉਸ ਅਸੈਸੀ ਦਾ ਪੈਨ/ਨਾਮ ਚੁਣੋ ਜਿਸਦੀ ਤੁਸੀਂ ਪ੍ਰਤੀਨਿਧਤਾ ਕਰ ਰਹੇ ਹੋ।

ਸਟੈੱਪ 3: ਚੁਣੇ ਗਏ ਅਸੈਸੀ ਦੇ ਡੈਸ਼ਬੋਰਡ 'ਤੇ, ਈ-ਫਾਈਲ > ਈ-ਪੇ ਟੈਕਸ 'ਤੇ ਕਲਿੱਕ ਕਰੋ। ਤੁਹਾਨੂੰ ਈ-ਪੇ ਟੈਕਸ ਪੇਜ 'ਤੇ ਲਿਜਾਇਆ ਜਾਵੇਗਾ। ਈ-ਪੇ ਟੈਕਸ ਪੇਜ 'ਤੇ, ਤੁਸੀਂ ਸੇਵ ਕੀਤੇ ਡ੍ਰਾਫਟ, ਜਨਰੇਟ ਕੀਤੇ ਚਲਾਨਾਂ ਅਤੇ ਪੇਮੈਂਟ ਹਿਸਟਰੀ ਦੇ ਵੇਰਵੇ ਦੇਖ ਸਕਦੇ ਹੋ।

Data responsive

ਸਟੈੱਪ 4: ਸੈਕਸ਼ਨ 3.1 ਦੇ ਅਨੁਸਾਰ ਸਟੈੱਪ 3 ਤੋਂ ਸਟੈੱਪ 8 ਦੀ ਪਾਲਣਾ ਕਰੋ।ਚਲਾਨ ਫਾਰਮ (CRN) ਬਣਾਓ (ਪੋਸਟ ਲੌਗਇਨ)

4. ਸੰਬੰਧਿਤ ਵਿਸ਼ੇ

  • ਬੈਂਕ ਕਾਊਂਟਰ 'ਤੇ ਭੁਗਤਾਨ ਕਰੋ
  • ਅਧਿਕਾਰਿਤ ਬੈਂਕਾਂ ਦੇ ਡੈਬਿਟ ਕਾਰਡ ਰਾਹੀਂ ਟੈਕਸ ਭੁਗਤਾਨ
  • ਅਧਿਕਾਰਿਤ ਬੈਂਕਾਂ ਦੀ ਨੈੱਟ ਬੈਂਕਿੰਗ ਰਾਹੀਂ ਟੈਕਸ ਭੁਗਤਾਨ
  • ਪੇਮੈਂਟ ਗੇਟਵੇ ਰਾਹੀਂ ਟੈਕਸ ਭੁਗਤਾਨ
  • NEFT ਜਾਂ RTGS ਰਾਹੀਂ ਟੈਕਸ ਭੁਗਤਾਨ
  • ਭੁਗਤਾਨ ਦਾ ਸਟੇਟਸ ਜਾਣੋ

ਬੇਦਾਅਵਾ:

ਇਹ ਯੂਜ਼ਰ ਮੈਨੂਅਲ ਸਿਰਫ਼ ਜਾਣਕਾਰੀ ਅਤੇ ਆਮ ਮਾਰਗਦਰਸ਼ਨ ਦੇ ਉਦੇਸ਼ਾਂ ਲਈ ਜਾਰੀ ਕੀਤਾ ਗਿਆ ਹੈ। ਕਰਦਾਤਾਵਾਂ ਨੂੰ ਉਨ੍ਹਾਂ ਦੇ ਮਾਮਲਿਆਂ 'ਤੇ ਲਾਗੂ ਹੋਣ ਵਾਲੀ ਸਟੀਕ ਜਾਣਕਾਰੀ, ਵਿਆਖਿਆਵਾਂ, ਸਪੱਸ਼ਟੀਕਰਨਾਂ ਲਈ ਸੰਬੰਧਿਤ ਸਰਕੂਲਰ, ਨੋਟੀਫਿਕੇਸ਼ਨਾਂ, ਨਿਯਮਾਂ ਅਤੇ ਇਨਕਮ ਟੈਕਸ ਐਕਟ ਦੇ ਉਪਬੰਧਾਂ ਦਾ ਹਵਾਲਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਵਿਭਾਗ ਇਸ ਯੂਜ਼ਰ ਮੈਨੂਅਲ ਦੇ ਅਧਾਰ 'ਤੇ ਕੀਤੀਆਂ ਗਈਆਂ ਕਾਰਵਾਈਆਂ ਅਤੇ/ਜਾਂ ਲਏ ਗਏ ਫੈਸਲਿਆਂ ਲਈ ਜ਼ਿੰਮੇਵਾਰ ਨਹੀਂ ਹੋਵੇਗਾ।