1. ਸੰਖੇਪ ਜਾਣਕਾਰੀ
ਕਰ ਟਾਲਣਾ ਅਤੇ ਕਰ ਚੋਰੀ ਨੂੰ ਰੋਕਣ ਲਈ, 1984 ਦੇ ਵਿੱਤ ਐਕਟ ਵਿੱਚ ਇੱਕ ਨਵੀਂ ਧਾਰਾ 44AB ਦਾਖਲ ਕਰਕੇ, ਇੱਕ ਕਰ ਆਡਿਟ ਦੀ ਜ਼ਰੂਰਤ ਪੇਸ਼ ਕੀਤੀ ਗਈ ਸੀ ਜੋ ਕਿ ਮੁਲਾਂਕਣ ਸਾਲ 1985-86 ਤੋਂ ਲਾਗੂ ਹੈ।
ਕਰ ਆਡਿਟ ਵਿੱਚ ਸਾਰੇ ਭੱਤਿਆਂ, ਕਟੌਤੀਆਂ, ਹਾਨੀਆਂ, ਸਮਾਯੋਜਨਾਂ, ਛੋਟਾਂ ਆਦਿ ਅਤੇ ਇਸ 'ਤੇ ਕਰ ਦੇ ਅੰਤਿਮ ਮੁਲਾਂਕਣ ਨੂੰ ਧਿਆਨ ਵਿੱਚ ਰੱਖਦੇ ਹੋਏ ਕੁੱਲ ਆਮਦਨ ਦੇ ਸਹੀ ਮੁਲਾਂਕਣ ਨੂੰ ਸਮਰੱਥ ਬਣਾਉਣ ਲਈ ਕਰਦਾਤਾ ਦੁਆਰਾ ਆਮਦਨ ਕਰ ਅਧਿਕਾਰੀਆਂ ਨੂੰ ਪੇਸ਼ ਕੀਤੇ ਗਏ ਕੁਝ ਤੱਥਾਂ ਦੇ ਵੇਰਵਿਆਂ ਦੀ ਸੱਚਾਈ ਅਤੇ ਸਟੀਕਤਾ 'ਤੇ ਕਰ ਆਡੀਟਰ ਦੀ ਰਾਏ ਦਾ ਪ੍ਰਗਟਾਵਾ ਸ਼ਾਮਿਲ ਹੁੰਦਾ ਹੈ । ਇਹ ਹੇਠਾਂ ਲਿਖੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਆਯੋਜਿਤ ਕੀਤਾ ਜਾਂਦਾ ਹੈ:
- ਕਰਦਾਤਾ ਦੁਆਰਾ ਵਹੀ ਖਾਤਿਆਂ ਦੀ ਸਹੀ ਸਾਂਭ-ਸੰਭਾਲ ਅਤੇ ਸਟੀਕਤਾ ਨੂੰ ਯਕੀਨੀ ਬਣਾਓ ਅਤੇ CA ਦੁਆਰਾ ਇਸ ਦਾ ਪ੍ਰਮਾਣੀਕਰਨ ਕਰੋ।
- ਆਡਿਟ ਦੇ ਦੌਰਾਨ CA ਦੁਆਰਾ ਨੋਟ ਕੀਤੇ ਗਏ ਨਿਰੀਖਣਾਂ / ਖਾਮੀਆਂ ਦੀ ਰਿਪੋਰਟ
- ਫਾਰਮ 3CD ਵਿੱਚ ਦਰਸਾਏ ਗਏ ਇਨਕਮ ਟੈਕਸ ਐਕਟ ਦੇ ਵੱਖ-ਵੱਖ ਪ੍ਰਾਵਧਾਨਾਂ ਦੀ ਪਾਲਣਾ ਵਿੱਚ ਨਿਰਧਾਰਿਤ ਜਾਣਕਾਰੀ ਦੀ ਰਿਪੋਰਟ।
ਇਹ ਫਾਰਮ CA ਦੁਆਰਾ ਆਪਣੇ ਡਿਜੀਟਲ ਸਿਗਨੇਚਰ ਸਰਟੀਫਿਕੇਟ (DSC) ਦੀ ਵਰਤੋਂ ਕਰਕੇ ਅਪਲੋਡ ਕਰਨਾ ਹੁੰਦਾ ਹੈ।
ਨਿਯਮ 6G ਧਾਰਾ 44AB ਦੇ ਤਹਿਤ ਪੇਸ਼ ਕੀਤੇ ਜਾਣ ਵਾਲੇ ਖਾਤਿਆਂ ਦੇ ਆਡਿਟ ਦੀ ਰਿਪੋਰਟ ਪੇਸ਼ ਕਰਨ ਅਤੇ ਰਿਪੋਰਟਿੰਗ ਦੇ ਤਰੀਕੇ ਨੂੰ ਨਿਰਧਾਰਿਤ ਕਰਦਾ ਹੈ। ਦੋ ਕਿਸਮਾਂ ਦੇ ਫਾਰਮ ਹਨ- 3CA-3CD ਅਤੇ 3CB-3CD। ਇਸ ਲਈ, ਹਰੇਕ ਕਰਦਾਤਾ 'ਤੇ ਦੋ ਵਿੱਚੋਂ ਕੇਵਲ ਇੱਕ ਲਾਗੂ ਹੋਵੇਗਾ।
- ਫਾਰਮ 3CA-3CD ਉਸ ਵਿਅਕਤੀ ਦੇ ਮਾਮਲੇ ਵਿੱਚ ਲਾਗੂ ਹੁੰਦਾ ਹੈ ਜਿਸਨੂੰ ਕਿਸੇ ਕਾਨੂੰਨ ਦੇ ਤਹਿਤ ਜਾਂ ਇਸਦੇ ਦੁਆਰਾ ਆਪਣੇ ਖਾਤਿਆਂ ਦਾ ਆਡਿਟ ਕਰਵਾਉਣ ਲਈ ਲੋੜ ਹੁੰਦੀ ਹੈ।
- ਫਾਰਮ 3CB-3CD ਉਸ ਵਿਅਕਤੀ ਦੇ ਮਾਮਲੇ ਵਿੱਚ ਲਾਗੂ ਹੁੰਦਾ ਹੈ ਜੋ ਉੱਪਰ ਜ਼ਿਕਰ ਕੀਤਾ ਵਿਅਕਤੀ ਨਹੀਂ ਹੈ, ਭਾਵ ਜਿੱਥੇ ਕਿਸੇ ਹੋਰ ਕਾਨੂੰਨ ਦੇ ਤਹਿਤ ਖਾਤਿਆਂ ਦੀ ਆਡਿਟ ਕਰਨ ਦੀ ਲੋੜ ਨਹੀਂ ਹੈ।
2. ਇਸ ਸੇਵਾ ਦਾ ਲਾਭ ਲੈਣ ਲਈ ਜ਼ਰੂਰੀ ਸ਼ਰਤਾਂ
- ਕਰਦਾਤਾ ਅਤੇ CA ਵੈਧ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਹਨ
- ਕਰਦਾਤਾ ਦੇ ਪੈਨ ਦਾ ਸਟੇਟਸ ਅਤੇ CA ਐਕਟਿਵ ਹੈ
- ਕਰਦਾਤਾ ਨੇ ਫਾਰਮ 3CB-CD ਲਈ CA ਨੂੰ ਨਿਰਧਾਰਿਤ ਕੀਤਾ ਹੈ
- CA ਅਤੇ ਕਰਦਾਤਾ ਕੋਲ ਇੱਕ ਵੈਧ ਅਤੇ ਕਿਰਿਆਸ਼ੀਲ ਡਿਜੀਟਲ ਦਸਤਖ਼ਤ ਸਰਟੀਫਿਕੇਟ ਹੁੰਦੇ ਹਨ।
- ਵਿਅਕਤੀਗਤ ਕਰਦਾਤਾ ਦੇ ਮਾਮਲੇ ਵਿੱਚ ਕਰਦਾਤਾ ਦਾ PAN ਆਧਾਰ ਨਾਲ ਲਿੰਕ ਕੀਤਾ ਹੋਣਾ ਚਾਹੀਦਾ ਹੈ (ਸਿਫਾਰਿਸ਼ ਕੀਤੀ ਜਾਂਦੀ ਹੈ)
3. ਫਾਰਮ ਬਾਰੇ
3.1. ਉਦੇਸ਼
ਫਾਰਮ 3CB-3CD ਵਿਅਕਤੀ ਦੇ ਮਾਮਲੇ ਵਿੱਚ ਲਾਗੂ ਹੁੰਦਾ ਹੈ ਜਿੱਥੇ ਕਿਸੇ ਹੋਰ ਕਾਨੂੰਨ ਦੇ ਤਹਿਤ ਖਾਤਿਆਂ ਦਾ ਆਡਿਟ ਕਰਨ ਦੀ ਲੋੜ ਨਹੀਂ ਹੈ। ਇਹ ਕਰਦਾਤਾ ਦੁਆਰਾ ਮੈਂਟੇਨ ਕੀਤੇ ਗਏ ਵਹੀ ਖਾਤਿਆਂ ਦੀ ਸਟੀਕਤਾ ਨੂੰ ਪ੍ਰਮਾਣਿਤ ਕਰਨ, CA ਦੁਆਰਾ ਨੋਟ ਕੀਤੇ ਗਏ ਨਿਰੀਖਣਾਂ / ਖਾਮੀਆ ਦੀ ਰਿਪੋਰਟ ਕਰਨ ਅਤੇ CA ਦੁਆਰਾ ਫਾਰਮ 3CD ਵਿੱਚ ਦਰਸਾਏ ਗਏ ਇਨਕਮ ਕਰ ਐਕਟ ਦੇ ਵੱਖ-ਵੱਖ ਪ੍ਰਾਵਧਾਨਾਂ ਦੀ ਪਾਲਣਾ ਵਿੱਚ ਨਿਰਧਾਰਿਤ ਜਾਣਕਾਰੀ ਦੀ ਰਿਪੋਰਟ ਕਰਨ ਲਈ ਹੈ।
3.2. ਕੌਣ ਇਸ ਦੀ ਵਰਤੋਂ ਕਰ ਸਕਦਾ ਹੈ?
ਇੱਕ CA ਜੋ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਹੈ ਅਤੇ ਜਿਸਨੂੰ ਕਰਦਾਤਾ ਦੁਆਰਾ ਫਾਰਮ 3CB-3CD ਦਾ ਆਡਿਟ ਕਰਨ ਲਈ ਅਸਾਈਨ ਕੀਤਾ ਗਿਆ ਹੈ, ਉਹ ਇਸ ਫਾਰਮ ਨੂੰ ਐਕਸੈਸ ਕਰਨ ਦਾ ਹੱਕਦਾਰ ਹੈ।
4. ਇੱਕ ਨਜ਼ਰ 'ਤੇ ਫਾਰਮ
ਫਾਰਮ 3CB-3CD ਵਿੱਚ 2 ਭਾਗ ਹਨ ਜੋ ਫਾਰਮ ਜਮ੍ਹਾਂ ਕਰਨ ਤੋਂ ਪਹਿਲਾਂ ਭਰਨ ਦੀ ਲੋੜ ਹੁੰਦੀ ਹੈ। ਇਹ ਵਿਕਲਪ ਹਨ:
- ਫਾਰਮ ਨੰ. 3CB
- ਫਾਰਮ ਨੰ. 3CD
ਇੱਥੇ ਫਾਰਮ 3CB-3CD ਦੇ ਭਾਗਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
- ਪਹਿਲਾ ਪੇਜ ਤੁਹਾਨੂੰ ਫਾਰਮ 3CB ਅਤੇ ਫਾਰਮ 3CD 'ਤੇ ਨੈਵੀਗੇਟ ਕਰਨ ਵਿੱਚ ਮਦਦ ਕਰਦਾ ਹੈ।
- ਫਾਰਮ ਨੰਬਰ 3CB ਪੰਨਾ ਉਹ ਹੈ ਜਿੱਥੇ CA ਕਿਸੇ ਵਿਅਕਤੀ ਦੇ ਕਾਰੋਬਾਰ ਜਾਂ ਪੇਸ਼ੇ ਦੇ ਖਾਤੇ ਦੇ ਆਡਿਟ ਦੇ ਵੇਰਵੇ ਦਰਜ ਕਰਦਾ ਹੈ।
- ਫਾਰਮ ਨੰਬਰ 3CD ਵਿੱਚ 5 ਹੋਰ ਸੈਕਸ਼ਨ ਹਨ ਜਿੱਥੇ CA ਆਮਦਨ ਕਰ ਕਾਨੂੰਨ ਦੀ ਧਾਰਾ 44AB ਦੇ ਤਹਿਤ ਪੇਸ਼ ਕੀਤੇ ਜਾਣ ਵਾਲੇ ਵੇਰਵਿਆਂ ਨੂੰ ਦਾਖਲ ਕਰਦਾ ਹੈ।
- ਫਾਰਮ 3CD ਦੇ ਭਾਗ A (ਧਾਰਾ 1 ਤੋਂ 8) ਲਈ CA ਨੂੰ ਕਰਦਾਤਾ ਦੇ ਮੁੱਢਲੇ ਵੇਰਵਿਆਂ ਨੂੰ ਪੇਸ਼ ਕਰਨ ਦੀ ਲੋੜ ਹੁੰਦੀ ਹੈ। ਉਪਭੋਗਤਾ ਫਾਰਮ ਦਾ ਭਾਗ A ਭਰਨ ਅਤੇ ਸੇਵ ਕਰਨ ਤੋਂ ਬਾਅਦ ਹੀ ਅੱਗੇ ਵਧ ਸਕਦਾ ਹੈ।
- ਫਾਰਮ 3CD ਦੇ ਭਾਗ B ਵਿੱਚ ਆਮਦਨ ਕਰ ਕਾਨੂੰਨ, 1961 ਦੇ 9 ਤੋਂ 44 ਤੱਕ ਦੇ ਹੋਰ ਭਾਗਾਂ ਦੇ ਆਧਾਰ 'ਤੇ ਧਾਰਾਵਾਂ ਹਨ। ਇਸ ਭਾਗ ਵਿੱਚ ਸਾਰੀਆਂ ਧਾਰਾਵਾਂ ਦੇ ਵੇਰਵੇ ਭਰੇ ਜਾਣੇ ਜ਼ਰੂਰੀ ਹਨ।
5. ਐਕਸੈਸ ਕਰਨ ਅਤੇ ਸਬਮਿਟ ਕਰਨ ਦਾ ਤਰੀਕਾ
ਤੁਸੀਂ CA ਨੂੰ ਫਾਰਮ ਅਸਾਈਨ ਕਰ ਸਕਦੇ ਹੋ ਅਤੇ ਆਨਲਾਈਨ ਮੋਡ ਰਾਹੀਂ ਸਬਮਿਟ ਕੀਤੇ ਗਏ ਫਾਰਮ ਦੀ ਤਸਦੀਕ ਕਰ ਸਕਦੇ ਹੋ। CA ਨੂੰ ਕੇਵਲ ਔਫਲਾਈਨ ਯੂਟਿਲਿਟੀ ਦੁਆਰਾ ਫਾਰਮ ਭਰਨ ਦੀ ਲੋੜ ਹੁੰਦੀ ਹੈ।
ਨੋਟ: ਵਧੇਰੇ ਜਾਣਕਾਰੀ ਲਈ ਕਾਨੂੰਨੀ ਫਾਰਮਾਂ ਲਈ ਔਫਲਾਈਨ ਯੂਟਿਲਿਟੀ ਸੰਬੰਧੀ ਯੂਜ਼ਰ ਮੈਨੂਅਲ ਦੇਖੋ।
5.1. CA ਨੂੰ ਫਾਰਮ ਅਸਾਈਨ ਕਰਨਾ
ਸਟੈੱਪ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰੋ।
ਵਿਅਕਤੀਗਤ ਉਪਭੋਗਤਾਵਾਂ ਲਈ, ਜੇਕਰ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਹੈ, ਤਾਂ ਤੁਹਾਨੂੰ ਇੱਕ ਪੌਪ-ਅਪ ਸੰਦੇਸ਼ ਦਿਖਾਈ ਦੇਵੇਗਾ ਕਿ ਤੁਹਾਡਾ ਪੈਨ ਅਕਿਰਿਆਸ਼ੀਲ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਤੁਹਾਡੇ ਆਧਾਰ ਨਾਲ ਲਿੰਕ ਨਹੀਂ ਹੈ।
ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ, ਹੁਣੇ ਲਿੰਕ ਕਰੋ ਬਟਨ 'ਤੇ ਕਲਿੱਕ ਕਰੋ ਨਹੀਂ ਤਾਂ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 2: ਆਪਣੇ ਡੈਸ਼ਬੋਰਡ 'ਤੇ, ਈ-ਫਾਈਲ > ਆਮਦਨ ਕਰ ਫਾਰਮ > ਆਮਦਨ ਕਰ ਫਾਰਮ ਫਾਈਲ ਕਰੋ 'ਤੇ ਕਲਿੱਕ ਕਰੋ
ਸਟੈੱਪ 3: ਆਮਦਨ ਕਰ ਫਾਰਮ ਫਾਈਲ ਕਰੋ ਪੇਜ 'ਤੇ, ਫਾਰਮ 3CB-3CD 'ਤੇ ਕਲਿੱਕ ਕਰੋ। ਵਿਕਲਪਿਕ ਤੌਰ 'ਤੇ, ਫਾਰਮ ਫਾਈਲ ਕਰਨ ਲਈ ਸਰਚ ਬਾਕਸ ਵਿੱਚ ਫਾਰਮ 3CB-3CD ਦਰਜ ਕਰੋ।
ਸਟੈੱਪ 4: ਫਾਰਮ 3CB-3CD ਪੇਜ 'ਤੇ, ਫਾਈਲਿੰਗ ਟਾਈਪ ਅਤੇ ਮੁਲਾਂਕਣ ਸਾਲ (A.Y.) ਚੁਣੋ, ਚਾਰਟਰਡ ਅਕਾਊਂਟੈਂਟ ਅਸਾਈਨ ਕਰੋ ਅਤੇ ਕੋਈ ਵੀ ਸਹਾਇਕ ਦਸਤਾਵੇਜ਼ ਅਟੈਚ ਕਰੋ। ਅੱਗੇ ਵਧਣ ਲਈ ਜਾਰੀ ਰੱਖੋ 'ਤੇ ਕਲਿੱਕ ਕਰੋ।
ਨੋਟ:
- ਜੇਕਰ ਤੁਹਾਡੇ ਦੁਆਰਾ ਪਹਿਲਾਂ ਹੀ ਇੱਕ CA ਅਸਾਈਨ ਕੀਤਾ ਗਿਆ ਹੈ, ਤਾਂ CA ਕੋਲ ਫਾਈਲਿੰਗ ਜਾਂ ਮਨਜ਼ੂਰੀ ਲਈ ਵਿਚਾਰ ਅਧੀਨ ਫਾਰਮ 3CB-3CD ਦੇ ਵੇਰਵੇ ਪ੍ਰਦਰਸ਼ਿਤ ਕੀਤੇ ਜਾਣਗੇ।
- ਜੇਕਰ CA ਅਸਾਈਨ ਨਹੀਂ ਕੀਤਾ ਗਿਆ ਹੈ, ਤਾਂ ਤੁਸੀਂ ਮੌਜੂਦਾ CAs ਵਾਲੇ ਲਿੰਕ ਤੋਂ ਪਹਿਲਾਂ ਤੋਂ ਅਸਾਈਨ ਕੀਤੇ ਗਏ CAs ਦੀ ਮੌਜੂਦਾ ਸੂਚੀ ਵਿੱਚੋਂ ਚੁਣ ਕੇ ਇੱਕ CA ਅਸਾਈਨ ਕਰ ਸਕਦੇ ਹੋ।
- ਜੇਕਰ ਕੋਈ CA ਸ਼ਾਮਿਲ ਨਹੀਂ ਕੀਤੇ ਗਏ ਹਨ, ਤਾਂ ਤੁਸੀਂ ਡੈਸ਼ਬੋਰਡ > ਅਧਿਕਾਰਿਤ ਭਾਗੀਦਾਰ > ਮੇਰਾ CA > ਨਵਾਂ CA ਸ਼ਾਮਿਲ ਕਰੋ 'ਤੇ ਕਲਿੱਕ ਕਰਕੇ ਇੱਕ CA ਸ਼ਾਮਿਲ ਕਰ ਸਕਦੇ ਹੋ।
ਫਾਰਮ CA ਨੂੰ ਸੌਂਪੇ ਜਾਣ ਤੋਂ ਬਾਅਦ, ਟ੍ਰਾਂਜੈ਼ਕਸ਼ਨ ID ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਸੰਦਰਭ ਲਈ ਟ੍ਰਾਂਜੈ਼ਕਸ਼ਨ ID ਨੂੰ ਨੋਟ ਕਰਕੇ ਰੱਖੋ।
5.2. CA ਦੁਆਰਾ ਫਾਰਮ ਫਾਈਲ ਕਰਨਾ
ਸਟੈੱਪ 1 ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰੋ।
ਸਟੈੱਪ 2: ਆਪਣੇ ਡੈਸ਼ਬੋਰਡ 'ਤੇ, ਲੰਬਿਤ ਕਾਰਵਾਈਆਂ > ਵਰਕਲਿਸਟ 'ਤੇ ਕਲਿੱਕ ਕਰੋ ਜਿੱਥੇ ਬਕਾਇਆ ਆਈਟਮਾਂ ਦੀ ਸੂਚੀ ਪ੍ਰਦਰਸ਼ਿਤ ਹੁੰਦੀ ਹੈ।
ਸਟੈੱਪ 3: ਤੁਹਾਡੀ ਕਾਰਵਾਈ ਲਈ ਟੈਬ ਦੇ ਹੇਠਾਂ, ਫਾਰਮ 3CB-3CD ਦੇ ਸਾਹਮਣੇ, ਸਵੀਕਾਰ ਕਰੋ 'ਤੇ ਕਲਿੱਕ ਕਰੋ ਜੋ ਤੁਹਾਨੂੰ ਅਸਾਈਨ ਕੀਤਾ ਗਿਆ ਹੈ।
ਜੇ ਕਰਦਾਤਾ ਦਾ PAN ਆਧਾਰ ਨਾਲ ਲਿੰਕ ਨਹੀਂ ਹੈ, ਤਾਂ CA ਨੂੰ ਫਾਰਮ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਲਈ ਸਕ੍ਰੀਨ 'ਤੇ ਇੱਕ ਪੌਪ-ਅੱਪ ਸ਼ੰਦੇਸ ਦਿਖਾਈ ਦੇਵੇਗਾ ਕਿ ਕਰਦਾਤਾ ਦਾ PAN ਅਯੋਗ ਹੈ ਕਿਉਂਕਿ ਇਹ ਆਧਾਰ ਨਾਲ ਲਿੰਕ ਨਹੀਂ ਹੈ।
ਫਾਰਮ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਲਈ ਜਾਰੀ ਰੱਖੋ ਬਟਨ 'ਤੇ ਕਲਿੱਕ ਕਰੋ।
ਨੋਟ: ਜੇਕਰ ਤੁਸੀਂ ਬੇਨਤੀ ਨੂੰ ਅਸਵੀਕਾਰ ਕਰਨਾ ਚੁਣਦੇ ਹੋ, ਤਾਂ ਤੁਹਾਨੂੰ ਸੇਵਾ ਦੀ ਬੇਨਤੀ ਨੂੰ ਅਸਵੀਕਾਰ ਕਰਨ ਦਾ ਕਾਰਨ ਪ੍ਰਦਾਨ ਕਰਨਾ ਹੋਵੇਗਾ।
ਸਟੈੱਪ 4: ਬੇਨਤੀ ਦੀ ਸਫਲਤਾਪੂਰਵਕ ਸਵੀਕਾਰ ਕਰਨ 'ਤੇ, ਟ੍ਰਾਂਜੈ਼ਕਸ਼ਨ ID ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਸੰਦਰਭ ਲਈ ਟ੍ਰਾਂਜੈ਼ਕਸ਼ਨ ID ਨੂੰ ਨੋਟ ਕਰਕੇ ਰੱਖੋ। ਫਾਰਮ ਨੂੰ ਫਾਈਲ ਕਰਨ ਲਈ ਵਰਕਲਿਸਟ 'ਤੇ ਵਾਪਿਸ ਜਾਓ 'ਤੇ ਕਲਿੱਕ ਕਰੋ।
ਸਟੈੱਪ 5: ਤੁਹਾਡੀ ਵਰਕਲਿਸਟ 'ਤੇ, ਫਾਈਲਿੰਗ ਲਈ ਲੰਬਿਤ ਟੈਬ ਦੇ ਹੇਠਾਂ, ਤੁਹਾਡੇ ਦੁਆਰਾ ਸਵੀਕਾਰ ਕੀਤੇ ਗਏ ਫਾਰਮ 3CB-3CD ਦੇ ਸਾਹਮਣੇ ਫਾਰਮ ਫਾਈਲ ਕਰੋ 'ਤੇ ਕਲਿੱਕ ਕਰੋ।
ਜੇਕਰ ਕਰਦਾਤਾ ਦਾ PAN ਆਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਹੈ, ਤਾਂ CA ਨੂੰ ਫਾਰਮ ਭਰਨ/ਅੱਪਲੋਡ ਕਰਦੇ ਸਮੇਂ ਇੱਕ ਪੌਪ-ਅੱਪ ਸੰਦੇਸ਼ ਦਿਖਾਈ ਦੇਵੇਗਾ ਕਿ ਕਰਦਾਤਾ ਦਾ PAN ਅਯੋਗ ਹੈ ਕਿਉਂਕਿ ਇਹ ਆਧਾਰ ਨਾਲ ਲਿੰਕ ਨਹੀਂ ਹੈ। ਫਾਰਮ ਨੂੰ ਦਾਇਰ/ਅੱਪਲੋਡ ਕਰਨ ਲਈ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 6: ਫਾਰਮ 3CB-3CD ਪੇਜ 'ਤੇ, ਅੱਗੇ ਵਧਣ ਲਈ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 7: ਔਫਲਾਈਨ ਯੂਟਿਲਿਟੀ ਨੂੰ ਡਾਊਨਲੋਡ ਕਰੋ (ਤੁਹਾਡੇ ਹੋਮਪੇਜ 'ਤੇ ਡਾਊਨਲੋਡ ਸੈਕਸ਼ਨ ਵਿੱਚ ਵੀ ਉਪਲਬਧ ਹੈ) ਅਤੇ ਯੂਟਿਲਿਟੀ ਦੀ ਵਰਤੋਂ ਕਰਕੇ ਫਾਰਮ ਫਾਈਲ ਕਰੋ। ਫਾਰਮ 3CB-3CD ਪੇਜ 'ਤੇ ਔਫਲਾਈਨ ਯੂਟਿਲਿਟੀ ਦੀ ਵਰਤੋਂ ਕਰਕੇ ਬਣਾਈ ਗਈ JSON ਫਾਈਲ ਨੂੰ ਅਪਲੋਡ ਕਰੋ। ਲੋੜੀਂਦੇ ਸਹਾਇਕ ਦਸਤਾਵੇਜ਼ ਅਟੈਚ ਕਰੋ ਅਤੇ ਸਬਮਿਟ ਕਰੋ 'ਤੇ ਕਲਿੱਕ ਕਰੋ।
ਸਟੈੱਪ 8: ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਪੇਜ 'ਤੇ, ਅੱਗੇ ਵਧੋ 'ਤੇ ਕਲਿੱਕ ਕਰੋ।
ਸਟੈੱਪ 9: ਜੇਕਰ ਤੁਸੀਂ ਅੱਗੇ ਵਧੋ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ ਈ-ਵੈਰੀਫਾਈ ਪੇਜ 'ਤੇ ਲਿਜਾਇਆ ਜਾਵੇਗਾ ਜਿੱਥੇ ਤੁਸੀਂ ਡਿਜੀਟਲ ਸਿਗਨੇਚਰ ਸਰਟੀਫਿਕੇਟ ਦੀ ਵਰਤੋਂ ਕਰਕੇ ਤਸਦੀਕ ਕਰ ਸਕਦੇ ਹੋ।
ਨੋਟ: ਹੋਰ ਜਾਣਨ ਲਈ ਯੂਜ਼ਰ ਮੈਨੂਅਲ ਨੂੰ ਈ-ਤਸਦੀਕ ਕਰਨ ਦਾ ਤਰੀਕਾ ਦੇਖੋ।
ਸਫਲਤਾਪੂਰਵਕ ਈ-ਤਸਦੀਕ ਰ੍ਕ੍ਨ ਤੋਂ ਬਾਅਦ, ਇੱਕ ਟ੍ਰਾਂਜੈ਼ਕਸ਼ਨ ID ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਸੰਦਰਭ ਲਈ ਟ੍ਰਾਂਜੈ਼ਕਸ਼ਨ ID ਨੂੰ ਨੋਟ ਕਰਕੇ ਰੱਖੋ। ਕਰਦਾਤਾ ਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਸੰਦੇਸ਼ ਵੀ ਪ੍ਰਾਪਤ ਹੋਵੇਗਾ।
5.3. ਕਰਦਾਤਾ ਦੁਆਰਾ ਤਸਦੀਕ
ਸਟੈੱਪ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰੋ।
ਵਿਅਕਤੀਗਤ ਉਪਭੋਗਤਾਵਾਂ ਲਈ, ਜੇਕਰ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਹੈ, ਤਾਂ ਤੁਹਾਨੂੰ ਇੱਕ ਪੌਪ-ਅਪ ਸੰਦੇਸ਼ ਦਿਖਾਈ ਦੇਵੇਗਾ ਕਿ ਤੁਹਾਡਾ ਪੈਨ ਅਕਿਰਿਆਸ਼ੀਲ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਤੁਹਾਡੇ ਆਧਾਰ ਨਾਲ ਲਿੰਕ ਨਹੀਂ ਹੈ।
ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ, ਹੁਣੇ ਲਿੰਕ ਕਰੋ ਬਟਨ 'ਤੇ ਕਲਿੱਕ ਕਰੋ ਨਹੀਂ ਤਾਂ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 2: ਆਪਣੇ ਡੈਸ਼ਬੋਰਡ 'ਤੇ, ਲੰਬਿਤ ਕਾਰਵਾਈਆਂ > ਵਰਕਲਿਸਟ 'ਤੇ ਕਲਿੱਕ ਕਰੋ।
ਸਟੈੱਪ 3: ਤੁਹਾਡੀ ਵਰਕਲਿਸਟ 'ਤੇ, ਸਵੀਕ੍ਰਿਤੀ ਲਈ ਲੰਬਿਤ ਟੈਬ ਦੇ ਅਧੀਨ, ਤੁਹਾਡੇ CA ਦੁਆਰਾ ਸਬਮਿਟ ਕੀਤੇ ਗਏ ਫਾਰਮ 3CB-3CD ਦੇ ਵਿਰੁੱਧ ਸਵੀਕਾਰ ਕਰੋ 'ਤੇ ਕਲਿੱਕ ਕਰੋ।
ਨੋਟ: ਜੇਕਰ ਤੁਸੀਂ ਬੇਨਤੀ ਨੂੰ ਅਸਵੀਕਾਰ ਕਰਨਾ ਚੁਣਦੇ ਹੋ, ਤਾਂ ਤੁਹਾਨੂੰ ਸੇਵਾ ਦੀ ਬੇਨਤੀ ਨੂੰ ਅਸਵੀਕਾਰ ਕਰਨ ਦਾ ਕਾਰਨ ਪ੍ਰਦਾਨ ਕਰਨਾ ਪਏਗਾ।
ਸਟੈੱਪ 4: ਬੇਨਤੀ ਸਵੀਕਾਰ ਕਰਨ 'ਤੇ, ਤੁਹਾਨੂੰ ਈ-ਵੈਰੀਫਾਈ ਪੇਜ 'ਤੇ ਲਿਜਾਇਆ ਜਾਵੇਗਾ ਜਿੱਥੇ ਤੁਸੀਂ ਡਿਜੀਟਲ ਸਿਗਨੇਚਰ ਸਰਟੀਫਿਕੇਟ ਦੀ ਵਰਤੋਂ ਕਰਕੇ ਤਸਦੀਕ ਕਰ ਸਕਦੇ ਹੋ।
ਨੋਟ: ਵਧੇਰੇ ਜਾਣਕਾਰੀ ਲਈ ਈ-ਵੈਰੀਫਾਈ ਕਿਵੇਂ ਕਰਨਾ ਹੈ ਸੰਬੰਧੀ ਯੂਜ਼ਰ ਮੈਨੂਅਲ ਦੇਖੋ।
ਸਫਲਤਾਪੂਰਵਕ ਈ-ਵੈਰੀਫਿਕੇਸ਼ਨ ਤੋਂ ਬਾਅਦ, ਇੱਕ ਟ੍ਰਾਂਜੈਕਸ਼ਨ ID ਅਤੇ ਐਕਨੋਲੇਜਮੈਂਟ ਰਸੀਦ ਨੰਬਰ ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਸੰਦਰਭ ਲਈ ਟ੍ਰਾਂਜੈਕਸ਼ਨ ID ਅਤੇ ਐਕਨੋਲੇਜਮੈਂਟ ਰਸੀਦ ਨੰਬਰ ਨੋਟ ਕਰ ਲਓ। ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਤੁਹਾਡੀ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਸੰਦੇਸ਼ ਵੀ ਪ੍ਰਾਪਤ ਹੋਵੇਗਾ।
6. ਸੰਬੰਧਿਤ ਵਿਸ਼ੇ
- ਲੌਗਇਨ ਕਰੋ
- ਡੈਸ਼ਬੋਰਡ ਅਤੇ ਵਰਕਲਿਸਟ
- ਆਮਦਨ ਕਰ ਫਾਰਮ (ਅਪਲੋਡ)
- EVC ਜਨਰੇਟ ਕਰੋ
- ਮੇਰਾ CA
- ਈ-ਤਸਦੀਕ ਕਿਵੇਂ ਕਰਨੀ ਹੈ
- DSC ਰਜਿਸਟਰ ਕਰੋ
- ਪ੍ਰਤੀਨਿਧੀ ਵਜੋਂ ਅਧਿਕਾਰਿਤ / ਰਜਿਸਟਰ ਕਰੋ
- ਦਾਇਰ ਕੀਤੇ ਫਾਰਮ ਵੇਖੋ
ਨੋਟ: ਇਹ ਕੇਵਲ ਇੱਕ ਸਹਾਇਤਾ ਦਸਤਾਵੇਜ਼ ਹੈ। ਕਨੂੰਨੀ ਪ੍ਰਾਵਧਾਨਾਂ ਲਈ ਕਿਰਪਾ ਕਰਕੇ ਇਨਕਮ ਕਰ ਐਕਟ 1961, ਇਨਕਮ ਕਰ ਨਿਯਮ, ਨੋਟੀਫਿਕੇਸ਼ਨ, CBDT (ਕੇਂਦਰੀ ਪ੍ਰਤੱਖ ਕਰ ਬੋਰਡ) ਵੱਲੋਂ ਸਮੇਂ-ਸਮੇਂ 'ਤੇ ਜਾਰੀ ਕੀਤੇ ਸਰਕੂਲਰ ਦੇਖੋ।