1. ਸੰਖੇਪ ਜਾਣਕਾਰੀ
“ਬੈਂਕ ਕਾਊਂਟਰ 'ਤੇ ਭੁਗਤਾਨ ਕਰੋ” ਦੀ ਵਰਤੋਂ ਕਰਕੇ ਟੈਕਸ ਭੁਗਤਾਨ ਸਾਰੇ ਕਰਦਾਤਾਵਾਂ ਲਈ ਈ-ਫਾਈਲਿੰਗ ਪੋਰਟਲ www.incometax.gov.in 'ਤੇ (ਪ੍ਰੀ-ਲੌਗਇਨ ਜਾਂ ਪੋਸਟ-ਲੌਗਇਨ ਮੋਡ ਵਿੱਚ) ਉਪਲਬਧ ਹੈ। ਇਸ ਸੇਵਾ ਦੇ ਨਾਲ, ਤੁਸੀਂ ਚਲਾਨ ਫਾਰਮ (CRN) (ਨਕਦ / ਚੈੱਕ / ਡਿਮਾਂਡ ਡ੍ਰਾਫਟ ਰਾਹੀਂ) ਜਨਰੇਟ ਕਰਦੇ ਸਮੇਂ ਤੁਹਾਡੇ ਦੁਆਰਾ ਚੁਣੇ ਗਏ ਬੈਂਕ ਦੇ ਕਾਊਂਟਰ 'ਤੇ ਭੁਗਤਾਨ ਕਰਕੇ ਟੈਕਸ ਭੁਗਤਾਨ ਕਰ ਸਕਦੇ ਹੋ।
2. ਇਸ ਸੇਵਾ ਦਾ ਲਾਭ ਲੈਣ ਲਈ ਜ਼ਰੂਰੀ ਸ਼ਰਤਾਂ
ਤੁਸੀਂ ਪ੍ਰੀ-ਲੌਗਇਨ (ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰਨ ਤੋਂ ਪਹਿਲਾਂ) ਜਾਂ ਪੋਸਟ-ਲੌਗਇਨ (ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰਨ ਤੋਂ ਬਾਅਦ) ਮੋਡ ਵਿੱਚ “ਬੈਂਕ ਕਾਊਂਟਰ 'ਤੇ ਭੁਗਤਾਨ ਕਰੋ” ਦੀ ਵਰਤੋਂ ਕਰਕੇ ਟੈਕਸ ਭੁਗਤਾਨ ਕਰ ਸਕਦੇ ਹੋ।
ਇਸ ਵਿਕਲਪ ਦੀ ਵਰਤੋਂ ਕਿਸੇ ਅਜਿਹੇ ਕਰਦਾਤਾ ਦੁਆਰਾ ਇੱਕ ਕੰਪਨੀ ਜਾਂ ਵਿਅਕਤੀ (ਇੱਕ ਕੰਪਨੀ ਤੋਂ ਇਲਾਵਾ) ਹੋਣ ਦੇ ਨਾਤੇ ਨਹੀਂ ਕੀਤੀ ਜਾ ਸਕਦੀ, ਜਿਸ 'ਤੇ CBDT ਦੇ ਨੋਟੀਫਿਕੇਸ਼ਨ 34/2008 ਦੇ ਅਨੁਸਾਰ ਧਾਰਾ 44AB ਦੇ ਉਪਬੰਧ ਲਾਗੂ ਹੁੰਦੇ ਹਨ।
ਕਰਦਾਤਾ ਅਧਿਕਾਰਿਤ ਬੈਂਕਾਂ ਦੇ ਕਾਊਂਟਰ 'ਤੇ ਟੈਕਸ ਦਾ ਭੁਗਤਾਨ ਕਰਨ ਲਈ ਇਸ ਮੋਡ ਦਾ ਲਾਭ ਲੈ ਸਕਦੇ ਹਨ।
- ਭੁਗਤਾਨ ਦਸਤਾਵੇਜ਼ (ਨਕਦ, ਚੈੱਕ ਜਾਂ ਡਿਮਾਂਡ ਡ੍ਰਾਫਟ) ਦੇ ਨਾਲ ਚਲਾਨ ਫਾਰਮ ਦੀ ਹਸਤਾਖਰਿਤ ਕਾਪੀ ਨੂੰ ਭੁਗਤਾਨ ਕਰਨ ਲਈ ਚੁਣੇ ਗਏ ਅਧਿਕਾਰਿਤ ਬੈਂਕ ਦੀ ਬ੍ਰਾਂਚ ਦੇ ਸਾਹਮਣੇ ਪੇਸ਼ ਕਰਨ ਦੀ ਲੋੜ ਹੁੰਦੀ ਹੈ।
- ਇਸ ਮੋਡ ਦੇ ਤਹਿਤ 10,000/- ਰੁਪਏ (ਸਿਰਫ਼ ਦਸ ਹਜ਼ਾਰ ਰੁਪਏ) ਤੋਂ ਵੱਧ ਦੇ ਨਕਦ ਟੈਕਸ ਭੁਗਤਾਨ ਦੀ ਇਜਾਜ਼ਤ ਨਹੀਂ ਹੈ।
- ਇਸ ਮੋਡ ਰਾਹੀਂ ਟੈਕਸ ਭੁਗਤਾਨ ਕਰਨ ਲਈ ਕੋਈ ਟ੍ਰਾਂਜੈਕਸ਼ਨ ਸ਼ੁਲਕ/ਫੀਸ ਲਾਗੂ ਨਹੀਂ ਹੈ।
|
ਵਿਕਲਪ |
ਜ਼ਰੂਰੀ ਸ਼ਰਤਾਂ |
|
ਪ੍ਰੀ-ਲੌਗਇਨ |
|
|
ਪੋਸਟ-ਲੌਗਇਨ |
|
ਮਹੱਤਵਪੂਰਨ ਨੋਟ:
- ਹੁਣ ਤੱਕ, ਓਵਰ ਦ ਕਾਊਂਟਰ (OTC) ਮੋਡ ਰਾਹੀਂ ਈ-ਫਾਈਲਿੰਗ ਪੋਰਟਲ (ਈ-ਪੇ ਟੈਕਸ ਸੇਵਾ) 'ਤੇ ਟੈਕਸ ਦਾ ਭੁਗਤਾਨ ਅਧਿਕਾਰਿਤ ਬੈਂਕਾਂ ਜਿਵੇਂ ਕਿ ਐਕਸਿਸ ਬੈਂਕ, ਬੰਧਨ ਬੈਂਕ, ਬੈਂਕ ਆਫ਼ ਬੜੌਦਾ, ਬੈਂਕ ਆਫ਼ ਇੰਡੀਆ, ਕੇਨਰਾ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, ਸਿਟੀ ਯੂਨੀਅਨ ਬੈਂਕ ਲਿਮਟਿਡ, DCB ਬੈਂਕ, ਫੈਡਰਲ ਬੈਂਕ, HDFC ਬੈਂਕ, ICICI ਬੈਂਕ, IDBI ਬੈਂਕ, ਇੰਡੀਅਨ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਇੰਡਸਇੰਡ ਬੈਂਕ, ਜੰਮੂ ਐਂਡ ਕਸ਼ਮੀਰ ਬੈਂਕ ਲਿਮਟਿਡ, ਕਰੂਰ ਵੈਸ਼ਿਆ ਬੈਂਕ, ਕੋਟਕ ਮਹਿੰਦਰਾ ਬੈਂਕ, ਬੈਂਕ ਆਫ਼ ਮਹਾਰਾਸ਼ਟਰ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ, RBI, RBL ਬੈਂਕ ਲਿਮਟਿਡ, ਸਾਊਥ ਇੰਡੀਅਨ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਯੂਕੋ ਬੈਂਕ, ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਦੁਆਰਾ ਉਪਲਬਧ ਹੈ।
- ਈ-ਫਾਈਲਿੰਗ ਪੋਰਟਲ 'ਤੇ ਈ-ਪੇ ਟੈਕਸ ਸੇਵਾ ਦੀ ਵਰਤੋਂ ਕਰਕੇ CRN ਜਨਰੇਟ ਕਰਨ ਤੋਂ ਬਾਅਦ ਹੀ ਇਸ ਸਹੂਲਤ ਦਾ ਲਾਭ ਲੈਣਾ ਚਾਹੀਦਾ ਹੈ।
- ਕਰਦਾਤਾ ਨੂੰ ਇਨ੍ਹਾਂ ਦੋਵਾਂ ਬੈਂਕਾਂ ਦੇ OTC ਮੋਡ ਦੀ ਵਰਤੋਂ ਕਰਕੇ ਭੁਗਤਾਨ ਕਰਨ ਲਈ ਬੈਂਕ ਕਾਊਂਟਰ 'ਤੇ ਚਲਾਨ ਫਾਰਮ ਲੈ ਕੇ ਜਾਣ ਦੀ ਲੋੜ ਹੁੰਦੀ ਹੈ।
- ਕਿਰਪਾ ਕਰਕੇ ਨੋਟ ਕਰੋ: ਉਪਰੋਕਤ ਬੈਂਕ ਸੂਚੀ ਡਾਇਨਾਮਿਕ ਪ੍ਰਕਾਰ ਦੀ ਹੈ, ਭਵਿੱਖ ਦੀਆਂ ਮਿਤੀਆਂ ਵਿੱਚ ਬੈਂਕਾਂ ਨੂੰ ਜੋੜਿਆ ਜਾਂ ਹਟਾਇਆ ਜਾ ਸਕਦਾ ਹੈ। ਇਹ ਜਾਣਕਾਰੀ 25 ਜੁਲਾਈ, ,2023 ਤੱਕ ਦੀ ਹੈ।
3. ਸਟੈੱਪ-ਬਾਏ-ਸਟੈੱਪ ਗਾਈਡ
3.1. ਨਵਾਂ ਚਲਾਨ ਫਾਰਮ (CRN) ਜਨਰੇਟ ਕਰਨ ਤੋਂ ਬਾਅਦ ਭੁਗਤਾਨ ਕਰੋ - ਪੋਸਟ-ਲੌਗਇਨ ਸੇਵਾ। TDS ਦਾ ਭੁਗਤਾਨ ਕਰਨ ਲਈ, ਇਸ ਪੈਰੇ ਦੇ ਸਟੈੱਪ 1 ਤੋਂ 4 ਦੀ ਪਾਲਣਾ ਕਰੋ ਅਤੇ ਫਿਰ ਪੈਰਾ 3.3 ਦੇ ਸਟੈੱਪ 5-10 ਦੇਖੋ।
ਸਟੈੱਪ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ 'ਤੇ ਲੌਗ ਇਨ ਕਰੋ।
ਸਟੈੱਪ 2: ਡੈਸ਼ਬੋਰਡ 'ਤੇ, ਈ-ਫਾਈਲ > ਈ-ਪੇ ਟੈਕਸ 'ਤੇ ਕਲਿੱਕ ਕਰੋ। ਤੁਹਾਨੂੰ ਈ-ਪੇ ਟੈਕਸ 'ਤੇ ਨੈਵੀਗੇਟ ਕੀਤਾ ਜਾਵੇਗਾ।
ਸਟੈੱਪ 3: ਈ-ਪੇ ਟੈਕਸ ਪੇਜ 'ਤੇ, ਆਨਲਾਈਨ ਟੈਕਸ ਭੁਗਤਾਨ ਸ਼ੁਰੂ ਕਰਨ ਲਈ ਨਵਾਂ ਭੁਗਤਾਨ ਵਿਕਲਪ 'ਤੇ ਕਲਿੱਕ ਕਰੋ।
ਨੋਟ: ਇਸ ਮੋਡ ਰਾਹੀਂ ਟੈਕਸ ਭੁਗਤਾਨ ਕਰਨਾ ਇਸ ਸਮੇਂ ਅਧਿਕਾਰਿਤ ਬੈਂਕਾਂ ਜਿਵੇਂ ਕਿ ਐਕਸਿਸ ਬੈਂਕ, ਬੰਧਨ ਬੈਂਕ, ਬੈਂਕ ਆਫ਼ ਬੜੌਦਾ, ਬੈਂਕ ਆਫ਼ ਇੰਡੀਆ, ਕੇਨਰਾ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, ਸਿਟੀ ਯੂਨੀਅਨ ਬੈਂਕ ਲਿਮਟਿਡ, DCB ਬੈਂਕ, ਫੈਡਰਲ ਬੈਂਕ, HDFC ਬੈਂਕ, ICICI ਬੈਂਕ, IDBI ਬੈਂਕ, ਇੰਡੀਅਨ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਇੰਡਸਇੰਡ ਬੈਂਕ, ਜੰਮੂ ਐਂਡ ਕਸ਼ਮੀਰ ਬੈਂਕ ਲਿਮਟਿਡ, ਕਰੂਰ ਵੈਸ਼ਿਆ ਬੈਂਕ, ਕੋਟਕ ਮਹਿੰਦਰਾ ਬੈਂਕ, ਬੈਂਕ ਆਫ਼ ਮਹਾਰਾਸ਼ਟਰ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ, RBI, RBL ਬੈਂਕ ਲਿਮਟਿਡ, ਸਾਊਥ ਇੰਡੀਅਨ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਯੂਕੋ ਬੈਂਕ ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਰਾਹੀਂ ਉਪਲਬਧ ਹੈ।
ਕਿਰਪਾ ਕਰਕੇ ਨੋਟ ਕਰੋ ਕਿ ਉਪਰੋਕਤ ਬੈਂਕ ਸੂਚੀ ਡਾਇਨਾਮਿਕ ਪ੍ਰਕਾਰ ਦੀ ਹੈ, ਭਵਿੱਖ ਦੀਆਂ ਮਿਤੀਆਂ ਵਿੱਚ ਬੈਂਕਾਂ ਨੂੰ ਜੋੜਿਆ ਜਾਂ ਹਟਾਇਆ ਜਾ ਸਕਦਾ ਹੈ। ਇਹ ਜਾਣਕਾਰੀ 25 ਜੁਲਾਈ, ,2023 ਤੱਕ ਦੀ ਹੈ।
ਸਟੈੱਪ 4: ਨਵਾਂ ਭੁਗਤਾਨ ਪੇਜ 'ਤੇ, ਤੁਹਾਡੇ 'ਤੇ ਲਾਗੂ ਟੈਕਸ ਭੁਗਤਾਨ ਟਾਇਲ 'ਤੇ ਅੱਗੇ ਵਧੋ 'ਤੇ ਕਲਿੱਕ ਕਰੋ।
ਸਟੈੱਪ 5: ਲਾਗੂ ਟੈਕਸ ਭੁਗਤਾਨ ਟਾਇਲ ਦੀ ਚੋਣ ਕਰਨ ਤੋਂ ਬਾਅਦ, ਮੁਲਾਂਕਣ ਸਾਲ, ਮਾਈਨਰ ਹੈੱਡ, ਹੋਰ ਵੇਰਵੇ (ਜਿਵੇਂ ਲਾਗੂ ਹੋਵੇ) ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 6: ਟੈਕਸ ਬ੍ਰੇਕਅਪ ਦੇ ਵੇਰਵੇ ਜੋੜੋ ਪੇਜ 'ਤੇ, ਟੈਕਸ ਭੁਗਤਾਨ ਦੀ ਕੁੱਲ ਰਕਮ ਦਾ ਬ੍ਰੇਕਅਪ ਸ਼ਾਮਿਲ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 7: ਪੇਮੈਂਟ ਮੋਡ ਦੀ ਚੋਣ ਕਰੋ ਪੇਜ 'ਤੇ, ਬੈਂਕ ਕਾਊਂਟਰ 'ਤੇ ਭੁਗਤਾਨ ਕਰੋ ਮੋਡ ਦੀ ਚੋਣ ਕਰੋ ਅਤੇ ਚੈੱਕ, ਨਕਦ ਜਾਂ ਡਿਮਾਂਡ ਡ੍ਰਾਫਟ ਰਾਹੀਂ ਭੁਗਤਾਨ ਦੀ ਚੋਣ ਕਰੋ ਅਤੇ ਫਿਰ, ਵਿਕਲਪਾਂ ਵਿੱਚੋਂ ਬੈਂਕ ਦਾ ਨਾਮ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 8: ਪ੍ਰੀਵਿਊ ਅਤੇ ਚਲਾਨ ਫਾਰਮ ਡਾਊਨਲੋਡ ਕਰੋ ਪੇਜ 'ਤੇ, ਵੇਰਵਿਆਂ ਅਤੇ ਟੈਕਸ ਬ੍ਰੇਕ ਅਪ ਵੇਰਵਿਆਂ ਦੀ ਤਸਦੀਕ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 9: ਚਲਾਨ ਫਾਰਮ ਸਫਲਤਾਪੂਰਵਕ ਜਨਰੇਟ ਕੀਤਾ ਜਾਵੇਗਾ। ਚਲਾਨ ਫਾਰਮ (CRN) ਨੂੰ ਪ੍ਰਿੰਟ ਕਰੋ ਅਤੇ ਭੁਗਤਾਨ ਕਰਨ ਲਈ ਚੁਣੇ ਗਏ ਬੈਂਕ ਦੀ ਕਿਸੇ ਵੀ ਬ੍ਰਾਂਚ ਵਿੱਚ ਜਾਓ।
ਨੋਟ: ਸਫਲਤਾਪੂਰਵਕ ਭੁਗਤਾਨ ਤੋਂ ਬਾਅਦ, ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਈ-ਮੇਲ ID ਅਤੇ ਮੋਬਾਈਲ ਨੰਬਰ ਤੇ ਇੱਕ ਪੁਸ਼ਟੀਕਰਨ ਈ-ਮੇਲ ਅਤੇ ਇੱਕ SMS ਪ੍ਰਾਪਤ ਹੋਵੇਗਾ। ਇੱਕ ਵਾਰ ਭੁਗਤਾਨ ਸਫਲ ਹੋ ਜਾਣ 'ਤੇ, ਭੁਗਤਾਨ ਦੇ ਵੇਰਵੇ ਅਤੇ ਚਲਾਨ ਰਸੀਦ ਈ-ਪੇ ਟੈਕਸ ਪੇਜ 'ਤੇ ਪੇਮੈਂਟ ਹਿਸਟਰੀ ਟੈਬ ਦੇ ਹੇਠਾਂ ਉਪਲਬਧ ਹੁੰਦੀ ਹੈ।
3.2. ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕੀਤੇ ਬਿਨਾਂ ਟੈਕਸ ਦਾ ਭੁਗਤਾਨ ਕਰੋ - ਪ੍ਰੀ-ਲੌਗਇਨ ਸੇਵਾ। TDS ਦਾ ਭੁਗਤਾਨ ਕਰਨ ਲਈ, ਇਸ ਪੈਰੇ ਦੇ ਸਟੈੱਪ 1 ਤੋਂ 4 ਦੀ ਪਾਲਣਾ ਕਰੋ ਅਤੇ ਫਿਰ ਪੈਰਾ 3.3 ਦੇ ਸਟੈੱਪ 5-10 ਦੇਖੋ।
ਸਟੈੱਪ 1: ਈ-ਫਾਈਲਿੰਗ ਪੋਰਟਲ www.incometax.gov.in 'ਤੇ ਜਾਓ ਅਤੇ ਈ-ਪੇ ਟੈਕਸ 'ਤੇ ਕਲਿੱਕ ਕਰੋ।
ਸਟੈੱਪ 2: ਈ-ਪੇ ਟੈਕਸ ਪੇਜ 'ਤੇ, ਲੋੜੀਂਦੇ ਵੇਰਵੇ ਭਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 3: OTP ਤਸਦੀਕ ਪੇਜ 'ਤੇ, ਸਟੈੱਪ 2 ਵਿੱਚ ਦਰਜ ਕੀਤੇ ਮੋਬਾਈਲ ਨੰਬਰ 'ਤੇ ਪ੍ਰਾਪਤ 6-ਅੰਕਾਂ ਦਾ OTP ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 4: OTP ਦੀ ਤਸਦੀਕ ਤੋਂ ਬਾਅਦ, ਤੁਹਾਡੇ ਪੈਨ/ਟੈਨ ਅਤੇ ਮਾਸਕ ਕੀਤੇ ਨਾਮ ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਕੀਤਾ ਜਾਵੇਗਾ। ਅੱਗੇ ਵਧਣ ਲਈ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 5: ਈ-ਪੇ ਟੈਕਸ ਪੇਜ 'ਤੇ, ਤੁਹਾਡੇ 'ਤੇ ਲਾਗੂ ਹੋਣ ਵਾਲੀ ਟੈਕਸ ਭੁਗਤਾਨ ਸ਼੍ਰੇਣੀ 'ਤੇ ਅੱਗੇ ਵਧੋ 'ਤੇ ਕਲਿੱਕ ਕਰੋ। TDS ਦਾ ਭੁਗਤਾਨ ਕਰਨ ਲਈ, ਪੈਰਾ 3.2 ਦੇ ਸਟੈੱਪ 5-10 ਦੇਖੋ।
ਸਟੈੱਪ 6: ਲਾਗੂ ਟੈਕਸ ਭੁਗਤਾਨ ਟਾਇਲ ਦੀ ਚੋਣ ਕਰਨ ਤੋਂ ਬਾਅਦ, ਮੁਲਾਂਕਣ ਸਾਲ, ਮਾਈਨਰ ਹੈੱਡ, ਹੋਰ ਵੇਰਵੇ (ਜਿਵੇਂ ਲਾਗੂ ਹੋਵੇ) ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 7: ਟੈਕਸ ਬ੍ਰੇਕਅਪ ਦੇ ਵੇਰਵੇ ਜੋੜੋ ਪੇਜ 'ਤੇ, ਟੈਕਸ ਭੁਗਤਾਨ ਦੀ ਕੁੱਲ ਰਕਮ ਦਾ ਬ੍ਰੇਕਅਪ ਸ਼ਾਮਿਲ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 8: ਭੁਗਤਾਨ ਮੋਡ ਦੀ ਚੋਣ ਕਰੋ ਪੇਜ 'ਤੇ, ਬੈਂਕ ਕਾਊਂਟਰ 'ਤੇ ਭੁਗਤਾਨ ਕਰੋ ਮੋਡ ਦੀ ਚੋਣ ਕਰੋ ਅਤੇ ਚੈੱਕ, ਨਕਦ ਜਾਂ ਡਿਮਾਂਡ ਡ੍ਰਾਫਟ ਰਾਹੀਂ ਭੁਗਤਾਨ ਦੀ ਚੋਣ ਕਰੋ ਅਤੇ ਫਿਰ, ਵਿਕਲਪਾਂ ਵਿੱਚੋਂ ਬੈਂਕ ਦਾ ਨਾਮ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 9: ਪ੍ਰੀਵਿਊ ਅਤੇ ਚਲਾਨ ਫਾਰਮ ਡਾਊਨਲੋਡ ਕਰੋ ਪੇਜ 'ਤੇ, ਵੇਰਵਿਆਂ ਅਤੇ ਟੈਕਸ ਬ੍ਰੇਕ ਅਪ ਵੇਰਵਿਆਂ ਦੀ ਤਸਦੀਕ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

ਸਟੈੱਪ 10: ਚਲਾਨ ਫਾਰਮ ਸਫਲਤਾਪੂਰਵਕ ਜਨਰੇਟ ਕੀਤਾ ਜਾਵੇਗਾ। ਚਲਾਨ ਫਾਰਮ (CRN) ਨੂੰ ਪ੍ਰਿੰਟ ਕਰੋ ਅਤੇ ਭੁਗਤਾਨ ਕਰਨ ਲਈ ਚੁਣੇ ਗਏ ਬੈਂਕ ਦੀ ਕਿਸੇ ਵੀ ਬ੍ਰਾਂਚ ਵਿੱਚ ਜਾਓ।
ਨੋਟ: ਸਫਲ ਭੁਗਤਾਨ ਤੋਂ ਬਾਅਦ, ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਈ-ਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਈ-ਮੇਲ ਅਤੇ ਇੱਕ SMS ਪ੍ਰਾਪਤ ਹੋਵੇਗਾ। ਇੱਕ ਵਾਰ ਭੁਗਤਾਨ ਸਫਲ ਹੋਣ ਤੋਂ ਬਾਅਦ, ਭਵਿੱਖ ਦੇ ਹਵਾਲੇ ਲਈ ਚਲਾਨ ਰਸੀਦ ਡਾਊਨਲੋਡ ਕੀਤੀ ਜਾ ਸਕਦੀ ਹੈ। ਭੁਗਤਾਨ ਅਤੇ ਚਲਾਨ ਰਸੀਦ ਦੇ ਵੇਰਵੇ ਵੀ ਈ-ਪੇ ਟੈਕਸ ਪੇਜ ਪੋਸਟ-ਲੌਗਇਨ 'ਤੇ ਪੇਮੈਂਟ ਹਿਸਟਰੀ ਟੈਬ ਵਿੱਚ ਉਪਲਬਧ ਹਨ।
3.3 ਬੈਂਕ ਕਾਊਂਟਰ 'ਤੇ ਭੁਗਤਾਨ ਕਰੋ ਵਿਕਲਪ ਦੀ ਵਰਤੋਂ ਕਰਕੇ TDS ਦਾ ਭੁਗਤਾਨ ਕਰੋ
ਸਟੈੱਪ 5: ਈ-ਪੇ ਟੈਕਸ ਪੇਜ 'ਤੇ, ਤੁਹਾਡੇ 'ਤੇ ਲਾਗੂ ਹੋਣ ਵਾਲੀ ਟੈਕਸ ਭੁਗਤਾਨ ਸ਼੍ਰੇਣੀ 'ਤੇ ਅੱਗੇ ਵਧੋ 'ਤੇ ਕਲਿੱਕ ਕਰੋ।
ਸਟੈੱਪ 6: ਮੁਲਾਂਕਣ ਸਾਲ ਅਤੇ TDS ਦਾ ਭੁਗਤਾਨ ਕਰੋ ਟਾਇਲ ਦੀ ਚੋਣ ਕਰਨ ਤੋਂ ਬਾਅਦ, ਮਾਈਨਰ ਹੈੱਡ (ਜਿਵੇਂ ਲਾਗੂ ਹੋਵੇ) ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 7: ਟੈਕਸ ਬ੍ਰੇਕਅਪ ਦੇ ਵੇਰਵੇ ਜੋੜੋ ਪੇਜ 'ਤੇ, ਟੈਕਸ ਭੁਗਤਾਨ ਦੀ ਕੁੱਲ ਰਕਮ ਦਾ ਬ੍ਰੇਕਅਪ ਸ਼ਾਮਿਲ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 8: ਪੇਮੈਂਟ ਮੋਡ ਦੀ ਚੋਣ ਕਰੋ ਪੇਜ 'ਤੇ, ਬੈਂਕ ਕਾਊਂਟਰ 'ਤੇ ਭੁਗਤਾਨ ਕਰੋ ਮੋਡ ਚੁਣੋ ਅਤੇ ਚੈੱਕ, ਨਕਦ, ਡਿਮਾਂਡ ਡ੍ਰਾਫਟ ਜਾਂ ਅੰਦਰੂਨੀ ਟ੍ਰਾਂਸਫਰ (ਕੇਵਲ RBI ਲਈ ਲਾਗੂ) ਰਾਹੀਂ ਭੁਗਤਾਨ ਦੀ ਚੋਣ ਕਰੋ ਅਤੇ ਫਿਰ, ਵਿਕਲਪਾਂ ਵਿੱਚੋਂ ਬੈਂਕ ਦਾ ਨਾਮ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 9: ਪ੍ਰੀਵਿਊ ਅਤੇ ਚਲਾਨ ਫਾਰਮ ਡਾਊਨਲੋਡ ਕਰੋ ਪੇਜ 'ਤੇ, ਵੇਰਵਿਆਂ ਅਤੇ ਟੈਕਸ ਬ੍ਰੇਕ ਅਪ ਵੇਰਵਿਆਂ ਦੀ ਤਸਦੀਕ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 10: ਚਲਾਨ ਫਾਰਮ ਸਫਲਤਾਪੂਰਵਕ ਜਨਰੇਟ ਕੀਤਾ ਜਾਵੇਗਾ। ਚਲਾਨ ਫਾਰਮ (CRN) ਨੂੰ ਪ੍ਰਿੰਟ ਕਰੋ ਅਤੇ ਭੁਗਤਾਨ ਕਰਨ ਲਈ ਚੁਣੇ ਗਏ ਬੈਂਕ ਦੀ ਕਿਸੇ ਵੀ ਬ੍ਰਾਂਚ ਵਿੱਚ ਜਾਓ।
ਨੋਟ: ਸਫਲ ਭੁਗਤਾਨ ਤੋਂ ਬਾਅਦ, ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਈ-ਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਈ-ਮੇਲ ਅਤੇ ਇੱਕ SMS ਪ੍ਰਾਪਤ ਹੋਵੇਗਾ। ਇੱਕ ਵਾਰ ਭੁਗਤਾਨ ਸਫਲ ਹੋਣ ਤੋਂ ਬਾਅਦ, ਭਵਿੱਖ ਦੇ ਹਵਾਲੇ ਲਈ ਚਲਾਨ ਰਸੀਦ ਡਾਊਨਲੋਡ ਕੀਤੀ ਜਾ ਸਕਦੀ ਹੈ। ਭੁਗਤਾਨ ਅਤੇ ਚਲਾਨ ਰਸੀਦ ਦੇ ਵੇਰਵੇ ਵੀ ਈ-ਪੇ ਟੈਕਸ ਪੇਜ ਪੋਸਟ-ਲੌਗਇਨ 'ਤੇ ਪੇਮੈਂਟ ਹਿਸਟਰੀ ਟੈਬ ਵਿੱਚ ਉਪਲਬਧ ਹਨ।