ਲੌਗਇਨ ਯੂਜ਼ਰ ਮੈਨੂਅਲ

 

1. ਸੰਖੇਪ ਜਾਣਕਾਰੀ

ਲੌਗਇਨ ਸੇਵਾ ਈ-ਫਾਈਲਿੰਗ ਪੋਰਟਲ ਦੇ ਇੱਕ ਰਜਿਸਟਰਡ ਉਪਭੋਗਤਾ ਨੂੰ ਈ-ਫਾਈਲਿੰਗ ਪੋਰਟਲ ਅਤੇ ਪੋਰਟਲ ਦੇ ਅੰਦਰ ਪ੍ਰਦਾਨ ਕੀਤੀਆਂ ਜਾਂਦੀਆਂ ਸਾਰੀਆਂ ਸੇਵਾਵਾਂ ਤੱਕ ਪਹੁੰਚ ਕਰਨ ਦੇ ਯੋਗ ਬਣਾਉਂਦੀ ਹੈ। ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਦੇ ਕਈ ਤਰੀਕੇ ਹਨ। ਲੌਗਇਨ ਕਰਨ ਦੇ ਸਾਰੇ ਤਰੀਕੇ ਅਤੇ ਉਹਨਾਂ ਲਈ ਦਰਜ ਕੀਤੇ ਜਾਣ ਵਾਲੇ ਕ੍ਰੇਡੈਂਸ਼ੀਅਲ ਹੇਠਾਂ ਦਿੱਤੇ ਗਏ ਹਨ:

ਲੌਗਇਨ ਦਾ ਤਰੀਕਾ ਦਰਜ ਕੀਤੇ ਜਾਣ ਵਾਲੇ ਕ੍ਰੇਡੈਂਸ਼ੀਅਲ
ਨੈੱਟ ਬੈਂਕਿੰਗ (ਈ-ਫਾਈਲਿੰਗ ਵਾਲਟ ਉੱਚ ਸੁਰੱਖਿਆ ਸਮਰੱਥ ਹੈ) ਉਪਭੋਗਤਾ ID ਅਤੇ ਪਾਸਵਰਡ + ਦੋ ਪੱਧਰੀ ਪ੍ਰਮਾਣੀਕਰਨ ਲਈ ਨੈੱਟ ਬੈਂਕਿੰਗ ਉਪਭੋਗਤਾ ID ਅਤੇ ਪਾਸਵਰਡ
ਨੈੱਟ ਬੈਂਕਿੰਗ (ਈ-ਫਾਈਲਿੰਗ ਵਾਲਟ ਉੱਚ ਸੁਰੱਖਿਆ ਸਮਰੱਥ ਨਹੀਂ ਹੈ) ਨੈੱਟ ਬੈਂਕਿੰਗ ਉਪਭੋਗਤਾ ID ਅਤੇ ਪਾਸਵਰਡ
ਬੈਂਕ/ਡੀਮੈਟ ਖਾਤਾ EVC (ਈ-ਫਾਈਲਿੰਗ ਵਾਲਟ ਉੱਚ ਸੁਰੱਖਿਆ ਸਮਰੱਥ ਹੈ) ਉਪਭੋਗਤਾ ID (PAN) ਅਤੇ ਪਾਸਵਰਡ + ਦੋ ਪੱਧਰੀ ਪ੍ਰਮਾਣੀਕਰਨ ਲਈ ਬੈਂਕ EVC
DSC ਉਪਭੋਗਤਾ ID (PAN) ਅਤੇ ਪਾਸਵਰਡ + ਦੋ ਪੱਧਰੀ ਪ੍ਰਮਾਣੀਕਰਨ ਲਈ DSC
ਉਪਭੋਗਤਾ ID ਦੀ ਵਰਤੋਂ ਕਰਕੇ ਲੌਗਇਨ ਕਰੋ – CA, TAN ਉਪਭੋਗਤਾ, ERI, ਬਾਹਰੀ ਏਜੰਸੀ, ITDREIN ਉਪਭੋਗਤਾ ਲਈ ਉਪਭੋਗਤਾ ID & ਪਾਸਵਰਡ

ਨੋਟ: ਈ-ਫਾਈਲਿੰਗ ਵਾਲਟ ਉੱਚ ਸੁਰੱਖਿਆ ਵਿਕਲਪ ਲੌਗਇਨ ਅਤੇ ਪਾਸਵਰਡ ਰੀਸੈੱਟ ਕਰਨ ਲਈ ਬਹੁ-ਪੱਧਰੀ ਪ੍ਰਮਾਣੀਕਰਨ ਪ੍ਰਦਾਨ ਕਰਦੇ ਹਨ। ਜਦੋਂ ਉੱਚ ਸੁਰੱਖਿਆ ਵਿਕਲਪ ਚੁਣੇ ਜਾਂਦੇ ਹਨ, ਤਾਂ ਲੌਗਇਨ ਕਰਨ ਦੀ ਪ੍ਰਕਿਰਿਆ ਵੀ ਇਸ ਯੂਜ਼ਰ ਮੈਨੂਅਲ ਵਿੱਚ ਦਿੱਤੀ ਗਈ ਹੈ।

ਨਵਾਂ ਈ-ਫਾਈਲਿੰਗ ਪੋਰਟਲ ਦੋ ਪੱਧਰੀ ਪ੍ਰਮਾਣੀਕਰਨ ਨੂੰ ਲਾਜ਼ਮੀ ਬਣਾਉਂਦਾ ਹੈ ਭਾਵ ਉਪਭੋਗਤਾ ਦਾ ਨਾਮ ਅਤੇ ਪਾਸਵਰਡ ਦੇ ਜੋੜ ਤੋਂ ਇਲਾਵਾ, ਈ-ਫਾਈਲਿੰਗ ਰਜਿਸਟਰਡ ਪ੍ਰਾਇਮਰੀ ਮੋਬਾਈਲ ਨੰਬਰ / ਈਮੇਲ ID ਜਾਂ ਨਾਲ ਆਧਾਰ ਲਿੰਕ ਮੋਬਾਈਲ 'ਤੇ ਪ੍ਰਾਪਤ ਹੋਏ OTP ਰਾਹੀਂ ਇੱਕ ਹੋਰ ਪ੍ਰਮਾਣੀਕਰਨ ਦਰਜ ਕਰਨ ਦੀ ਲੋੜ ਹੈ। ਕਰਦਾਤਾਵਾਂ ਲਈ ਕਿਸੇ ਵੀ ਪਰੇਸ਼ਾਨੀ ਨੂੰ ਟਾਲਣ ਲਈ, ਜਿਨ੍ਹਾਂ ਕੋਲ ਅਜਿਹੇ ਮੋਬਾਈਲ ਨੰਬਰ/ਈਮੇਲ ਤੱਕ ਐਕਸੈਸ ਨਹੀਂ ਹੈ, ਸ਼ੁਰੂਆਤੀ ਸਮੇਂ ਦੌਰਾਨ ਦੋ ਪੱਧਰੀ ਪ੍ਰਮਾਣੀਕਰਨ ਨੂੰ ਅਸਮਰੱਥ ਰੱਖਿਆ ਜਾਵੇਗਾ। ਇਸ ਅਵਧੀ ਦੌਰਾਨ, ਕਰਦਾਤਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇੱਕ ਵਾਰ ਦੋ ਪੱਧਰੀ ਪ੍ਰਮਾਣੀਕਰਨ ਸਮਰੱਥ ਹੋਣ 'ਤੇ ਨਿਰਵਿਘਨ ਲੌਗਇਨ ਯਕੀਨੀ ਬਣਾਉਣ ਲਈ ਆਪਣੀ ਪ੍ਰੋਫਾਈਲ ਵਿੱਚ ਆਪਣੇ ਨਿੱਜੀ ਮੋਬਾਈਲ ਨੰਬਰ ਅਤੇ ਈਮੇਲ ID ਨੂੰ ਪ੍ਰਾਇਮਰੀ ਮੋਬਾਈਲ / ਈਮੇਲ ਦੇ ਤੌਰ 'ਤੇ ਅਪਡੇਟ ਕਰਨ।

2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ

  • ਆਮ ਜ਼ਰੂਰੀ ਸ਼ਰਤਾਂ
    • ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ।
    • ਈ-ਫਾਈਲਿੰਗ ਪੋਰਟਲ ਦੀ ਵੈਧ ਉਪਭੋਗਤਾ ID ਅਤੇ ਪਾਸਵਰਡ।
  • ਨੈੱਟ ਬੈਂਕਿੰਗ ਦੀ ਵਰਤੋਂ ਕਰਕੇ
    • ਨੈੱਟ ਬੈਂਕਿੰਗ ਰਾਹੀਂ ਲੌਗਇਨ ਕਰਨ ਲਈ (ਸਿਰਫ਼ ਵਿਅਕਤੀਗਤ ਉਪਭੋਗਤਾਵਾਂ ਲਈ) ਤੁਹਾਡਾ PAN ਤੁਹਾਡੇ ਬੈਂਕ ਖਾਤੇ ਨਾਲ ਲਿੰਕ ਹੋਣਾ ਚਾਹੀਦਾ ਹੈ ਅਤੇ ਤੁਸੀਂ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਹੋਣੇ ਚਾਹੀਦੇ ਹੋ।
  • DSC ਦੀ ਵਰਤੋਂ ਕਰਕੇ
    • ਵੈਧ ਅਤੇ ਕਿਰਿਆਸ਼ੀਲ DSC ਅਤੇ DSc ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਹੋਣਾ ਚਾਹੀਦਾ ਹੈ
    • ਤੁਹਾਨੂੰ ਐਮਸਾਈਨਰ ਇੰਸਟਾਲ ਕਰਨਾ ਚਾਹੀਦਾ ਹੈ ਅਤੇ ਇਹ ਸਿਸਟਮ 'ਤੇ ਚੱਲ ਰਿਹਾ ਹੋਣਾ ਚਾਹੀਦਾ ਹੈ।
    • ਮਸ਼ੀਨ ਵਿੱਚ DSC USB ਟੋਕਨ ਪਲੱਗ ਇਨ ਕੀਤਾ ਗਿਆ।
    • DSC ਭਾਰਤ ਦੇ ਇੱਕ ਪ੍ਰਮਾਣਿਤ ਅਥਾਰਿਟੀ ਪ੍ਰਦਾਤਾ ਤੋਂ ਪ੍ਰਾਪਤ ਕੀਤਾ ਗਿਆ ਹੈ।
    • DSC USB ਟੋਕਨ ਕਲਾਸ 2 ਜਾਂ ਕਲਾਸ 3 ਸਰਟੀਫਿਕੇਟ ਹੋਣਾ ਚਾਹੀਦਾ ਹੈ।

3. ਕਦਮ ਦਰ ਕਦਮ ਗਾਈਡ

ਲੌਗਇਨ ਦੀ ਲੋੜੀਂਦੀ ਵਿਧੀ ਲਈ ਹੇਠਾਂ ਦਿੱਤੀ ਸਾਰਣੀ ਦੇਖੋ:

ਈ-ਫਾਈਲਿੰਗ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰੋ ਸੈਕਸ਼ਨ 3.1 ਦੇਖੋ
ਆਧਾਰ OTP ਦੀ ਵਰਤੋਂ ਕਰਕੇ ਲੌਗਇਨ ਕਰੋ (ਉਸ ਮਾਮਲੇ ਸਮੇਤ ਜਿੱਥੇ ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਵਿਕਲਪ ਸਮਰੱਥ ਹੈ) ਸੈਕਸ਼ਨ 3.2 ਦੇਖੋ
ਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਲੌਗਇਨ ਕਰੋ (ਉਸ ਮਾਮਲੇ ਸਮੇਤ ਜਿੱਥੇ ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਵਿਕਲਪ ਸਮਰੱਥ ਹੈ) ਸੈਕਸ਼ਨ 3.3 ਦੇਖੋ
ਬੈਂਕ ਖਾਤਾ / ਡੀਮੈਟ ਖਾਤਾ EVC ਦੀ ਵਰਤੋਂ ਕਰਕੇ ਲੌਗਇਨ ਕਰੋ (ਜਦੋਂ ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਵਿਕਲਪ ਸਮਰੱਥ ਹੈ) ਸੈਕਸ਼ਨ 3.4 ਨੂੰ ਦੇਖੋ
DSC ਦੀ ਵਰਤੋਂ ਕਰਕੇ ਲੌਗਇਨ ਕਰੋ (ਜਦੋਂ ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਵਿਕਲਪ ਸਮਰੱਥ ਹੋਵੇ) ਸੈਕਸ਼ਨ 3.5 ਨੂੰ ਦੇਖੋ
ਕਰਦਾਤਾਵਾਂ ਤੋਂ ਇਲਾਵਾ ਹੋਰਾਂ ਲਈ ਲੌਗਇਨ ਕਰੋ (CA, ERI, ਬਾਹਰੀ ਏਜੰਸੀ, ਟੈਨ ਉਪਭੋਗਤਾ, ITDREIN ਉਪਭੋਗਤਾ) ਸੈਕਸ਼ਨ 3.6 ਦੇਖੋ


3.1 ਈ-ਫਾਈਲਿੰਗ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰੋ

ਕਦਮ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ ਅਤੇ ਲੌਗਇਨ ਕਰੋ 'ਤੇ ਕਲਿੱਕ ਕਰੋ।

Data responsive

ਕਦਮ 2: ਉਪਭੋਗਤਾ ID ਦਰਜ ਕਰੋ ਵਾਲੇ ਟੈਕਸਟਬਾਕਸ ਵਿੱਚ ਆਪਣਾ PAN ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਕਦਮ 3: ਆਪਣੇ ਸੁਰੱਖਿਅਤ ਐਕਸੈੱਸ ਸੁਨੇਹੇ ਦੀ ਪੁਸ਼ਟੀ ਕਰੋ। ਆਪਣਾ ਪਾਸਵਰਡ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਸਫਲ ਪ੍ਰਮਾਣੀਕਰਨ ਹੋਣ 'ਤੇ, ਈ-ਫਾਈਲਿੰਗ ਡੈਸ਼ਬੋਰਡ ਦਿਖਾਈ ਦੇਵੇਗਾ।

Data responsive

ਵਿਅਕਤੀਗਤ ਉਪਭੋਗਤਾਵਾਂ ਲਈ, ਜੇਕਰ PAN ਆਧਾਰ ਨਾਲ ਲਿੰਕ ਨਹੀਂ ਹੈ, ਤਾਂ ਤੁਹਾਨੂੰ ਇੱਕ ਪੌਪ-ਅੱਪ ਸੁਨੇਹਾ ਦਿਖਾਈ ਦੇਵੇਗਾ ਕਿ ਤੁਹਾਡਾ PAN ਅਪ੍ਰਭਾਵੀ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਤੁਹਾਡੇ ਆਧਾਰ ਨਾਲ ਲਿੰਕ ਨਹੀਂ ਹੈ।

PAN ਨੂੰ ਆਧਾਰ ਨਾਲ ਲਿੰਕ ਕਰਨ ਲਈ, ਹੁਣੇ ਲਿੰਕ ਕਰੋ ਬਟਨ 'ਤੇ ਕਲਿੱਕ ਕਰੋ, ਨਹੀਂ ਤਾਂ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

3.2 ਆਧਾਰ OTP ਦੀ ਵਰਤੋਂ ਕਰਕੇ ਲੌਗਇਨ ਕਰੋ (ਉਸ ਮਾਮਲੇ ਸਮੇਤ ਜਿੱਥੇ ਈ-ਫਾਈਲਿੰਗ ਵਾਲਟ ਵਿਕਲਪ ਸਮਰੱਥ ਹੈ)

ਕਦਮ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ ਅਤੇ ਲੌਗਇਨ ਕਰੋ 'ਤੇ ਕਲਿੱਕ ਕਰੋ।

Data responsive

ਕਦਮ 2: ਉਪਭੋਗਤਾ ID ਦਰਜ ਕਰੋ ਵਾਲੇ ਟੈਕਸਟਬਾਕਸ ਵਿੱਚ ਆਪਣਾ PAN ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਕਦਮ 3: ਆਪਣੇ ਸੁਰੱਖਿਅਤ ਐਕਸੈਸ ਸੁਨੇਹੇ ਦੀ ਪੁਸ਼ਟੀ ਕਰੋ। ਆਪਣਾ ਪਾਸਵਰਡ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਕਦਮ 4: ਜੇਕਰ ਤੁਹਾਡੇ ਕੋਲ ਪਹਿਲਾਂ ਹੀ OTP ਹੈ, ਤਾਂ ਮੇਰੇ ਕੋਲ ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ ਪਹਿਲਾਂ ਹੀ OTP ਹੈ ਦੀ ਚੋਣ ਕਰੋ ਅਤੇ ਕਦਮ 5 'ਤੇ ਜਾਓ। ਜੇਕਰ ਵੈਧ OTP ਉਪਲਬਧ ਨਹੀਂ ਹੈ, ਤਾਂ OTP ਜਨਰੇਟ ਕਰੋ 'ਤੇ ਕਲਿੱਕ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ। 

Data responsive

ਕਦਮ 5: ਤਸਦੀਕ ਕਰੋ, ਇਹ ਤੁਸੀਂ ਹੋ ਪੰਨੇ 'ਤੇ, ਮੈਂ ਆਪਣੇ ਆਧਾਰ ਵੇਰਵਿਆਂ ਨੂੰ ਪ੍ਰਮਾਣਿਤ ਕਰਨ ਲਈ ਸਹਿਮਤ ਹਾਂ > ਆਧਾਰ OTP ਜਨਰੇਟ ਕਰੋ 'ਤੇ ਕਲਿੱਕ ਕਰੋ।

Data responsive

ਕਦਮ 6: ਆਧਾਰ ਨਾਲ ਰਜਿਸਟਰਡ ਆਪਣੇ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਇਆ 6-ਅੰਕਾਂ ਦਾ OTP ਦਰਜ ਕਰੋ ਅਤੇ ਲੌਗਇਨ ਕਰੋ 'ਤੇ ਕਲਿੱਕ ਕਰੋ।

Data responsive

ਸਫਲ ਪ੍ਰਮਾਣੀਕਰਨ ਤੋਂ ਬਾਅਦ, ਤੁਹਾਨੂੰ ਈ-ਫਾਈਲਿੰਗ ਡੈਸ਼ਬੋਰਡ 'ਤੇ ਲੈ ਕੇ ਜਾਇਆ ਜਾਵੇਗਾ।

ਜੇਕਰ PAN ਆਧਾਰ ਨਾਲ ਲਿੰਕ ਨਹੀਂ ਹੈ, ਤਾਂ ਤੁਹਾਨੂੰ ਇੱਕ ਪੌਪ-ਅੱਪ ਸੁਨੇਹਾ ਦਿਖਾਈ ਦੇਵੇਗਾ ਕਿ ਤੁਹਾਡਾ PAN ਅਪ੍ਰਭਾਵੀ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਤੁਹਾਡੇ ਆਧਾਰ ਨਾਲ ਲਿੰਕ ਨਹੀਂ ਹੈ।

PAN ਨੂੰ ਆਧਾਰ ਨਾਲ ਲਿੰਕ ਕਰਨ ਲਈ, ਹੁਣੇ ਲਿੰਕ ਕਰੋ ਬਟਨ 'ਤੇ ਕਲਿੱਕ ਕਰੋ, ਨਹੀਂ ਤਾਂ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

3.3 ਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਲੌਗਇਨ ਕਰੋ (ਉਸ ਮਾਮਲੇ ਸਮੇਤ ਜਿੱਥੇ ਈ-ਫਾਈਲਿੰਗ ਵਾਲਟ ਵਿਕਲਪ ਸਮਰੱਥ ਹੈ)

ਕਦਮ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ ਅਤੇ ਲੌਗਇਨ ਕਰੋ 'ਤੇ ਕਲਿੱਕ ਕਰੋ। ਉੱਚ ਸੁਰੱਖਿਆ ਵਿਕਲਪ ਵਜੋਂ ਨੈੱਟ ਬੈਂਕਿੰਗ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ, ਆਪਣੀ ਉਪਭੋਗਤਾ ID, ਪਾਸਵਰਡ ਦਰਜ ਕਰੋ ਅਤੇ ਉੱਚ ਸੁਰੱਖਿਆ ਵਿਕਲਪ ਪੰਨੇ 'ਤੇ ਨੈੱਟ ਬੈਂਕਿੰਗ ਰਾਹੀਂ 'ਤੇ ਕਲਿੱਕ ਕਰੋ ਅਤੇ ਕਦਮ 3 'ਤੇ ਜਾਓ।

Data responsive

ਕਦਮ 2: ਜੇਕਰ ਤੁਸੀਂ ਈ-ਫਾਈਲਿੰਗ ਵਾਲਟ ਉੱਚ ਸੁਰੱਖਿਆ ਵਿਕਲਪ ਦੀ ਚੋਣ ਨਹੀਂ ਕੀਤੀ ਹੈ, ਤਾਂ ਪੰਨੇ ਦੇ ਹੇਠਾਂ ਆਪਣੇ ਖਾਤੇ ਤੱਕ ਪਹੁੰਚਣ ਦੇ ਹੋਰ ਤਰੀਕੇ ਦੇ ਤਹਿਤ ਦਿੱਤੇ ਗਏ ਨੈੱਟ ਬੈਂਕਿੰਗ ਵਿਕਲਪ 'ਤੇ ਕਲਿੱਕ ਕਰੋ।

Data responsive

ਕਦਮ 3: ਆਪਣਾ ਪਸੰਦੀਦਾ ਬੈਂਕ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਕਦਮ 4: ਬੇਦਾਅਵਾ ਸੂਚਨਾ ਪੜ੍ਹੋ ਅਤੇ ਸਮਝੋ। ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਕਦਮ 5: ਆਪਣੀ ਨੈੱਟ ਬੈਂਕਿੰਗ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਆਪਣੇ ਨੈੱਟ ਬੈਂਕਿੰਗ ਖਾਤੇ ਵਿੱਚ ਲੌਗਇਨ ਕਰੋ। 

ਕਦਮ 6: ਲੌਗਇਨ ਕਰਨ ਤੋਂ ਬਾਅਦ, ਬੈਂਕ ਦੀ ਵੈੱਬਸਾਈਟ 'ਤੇ ਈ-ਫਾਈਲਿੰਗ ਪੋਰਟਲ ਦੇ ਲਿੰਕ ਦੀ ਚੋਣ ਕਰੋ। ਤੁਹਾਨੂੰ ਈ-ਫਾਈਲਿੰਗ ਡੈਸ਼ਬੋਰਡ 'ਤੇ ਲੈ ਕੇ ਜਾਇਆ ਜਾਵੇਗਾ।

Data responsive

ਵਿਅਕਤੀਗਤ ਉਪਭੋਗਤਾਵਾਂ ਲਈ, ਜੇਕਰ PAN ਆਧਾਰ ਨਾਲ ਲਿੰਕ ਨਹੀਂ ਹੈ, ਤਾਂ ਤੁਹਾਨੂੰ ਇੱਕ ਪੌਪ-ਅੱਪ ਸੁਨੇਹਾ ਦਿਖਾਈ ਦੇਵੇਗਾ ਕਿ ਤੁਹਾਡਾ PAN ਅਪ੍ਰਭਾਵੀ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਤੁਹਾਡੇ ਆਧਾਰ ਨਾਲ ਲਿੰਕ ਨਹੀਂ ਹੈ।

PAN ਨੂੰ ਆਧਾਰ ਨਾਲ ਲਿੰਕ ਕਰਨ ਲਈ ਹੁਣੇ ਲਿੰਕ ਕਰੋ ਬਟਨ 'ਤੇ ਕਲਿੱਕ ਕਰੋ, ਨਹੀਂ ਤਾਂ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

3.4 ਬੈਂਕ ਖਾਤਾ / ਡੀਮੈਟ ਖਾਤਾ EVC ਦੀ ਵਰਤੋਂ ਕਰਕੇ ਲੌਗਇਨ ਕਰੋ (ਜਦੋਂ ਈ-ਫਾਈਲਿੰਗ ਵਾਲਟ ਉੱਚ ਸੁਰੱਖਿਆ ਵਿਕਲਪ ਸਮਰੱਥ ਹੋਵੇ)

ਕਦਮ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ ਅਤੇ ਲੌਗਇਨ ਕਰੋ 'ਤੇ ਕਲਿੱਕ ਕਰੋ। 

Data responsive

ਕਦਮ 2: ਉਪਭੋਗਤਾ ID ਦਰਜ ਕਰੋ ਵਾਲੇ ਟੈਕਸਟਬਾਕਸ ਵਿੱਚ ਆਪਣਾ PAN ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ। 

Data responsive

ਕਦਮ 3: ਆਪਣੇ ਸੁਰੱਖਿਅਤ ਐਕਸੈੱਸ ਸੁਨੇਹੇ ਦੀ ਪੁਸ਼ਟੀ ਕਰੋ। ਆਪਣਾ ਪਾਸਵਰਡ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ। 

Data responsive

ਕਦਮ 4: ਬੈਂਕ ਖਾਤਾ EVC / ਡੀਮੈਟ ਖਾਤਾ EVC ਦੀ ਚੋਣ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ। 

Data responsive

ਕਦਮ 5: ਜੇਕਰ ਤੁਹਾਡੇ ਕੋਲ EVC ਨਹੀਂ ਹੈ, ਤਾਂ EVC ਜਨਰੇਟ ਕਰੋ। ਤੁਹਾਨੂੰ ਆਪਣੇ ਬੈਂਕ / ਡੀਮੈਟ ਖਾਤੇ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ EVC ਪ੍ਰਾਪਤ ਹੋਵੇਗਾ।

Data responsive

ਨੋਟ: ਜੇਕਰ ਤੁਹਾਡੇ ਕੋਲ ਪਹਿਲਾਂ ਹੀ EVC ਹੈ, ਤਾਂ ਮੇਰੇ ਕੋਲ ਪਹਿਲਾਂ ਹੀ ਇੱਕ EVC ਹੈ ਦੀ ਚੋਣ ਕਰੋ।

ਕਦਮ 6: EVC ਦਰਜ ਕਰੋ ਅਤੇ ਲੌਗਇਨ ਕਰੋ 'ਤੇ ਕਲਿੱਕ ਕਰੋ।

Data responsive

ਸਫਲ ਪ੍ਰਮਾਣੀਕਰਨ ਤੋਂ ਬਾਅਦ, ਤੁਹਾਨੂੰ ਈ-ਫਾਈਲਿੰਗ ਡੈਸ਼ਬੋਰਡ 'ਤੇ ਲੈ ਕੇ ਜਾਇਆ ਜਾਵੇਗਾ।

Data responsive

ਵਿਅਕਤੀਗਤ ਉਪਭੋਗਤਾਵਾਂ ਲਈ, ਜੇਕਰ PAN ਆਧਾਰ ਨਾਲ ਲਿੰਕ ਨਹੀਂ ਹੈ, ਤਾਂ ਤੁਹਾਨੂੰ ਇੱਕ ਪੌਪ-ਅੱਪ ਸੁਨੇਹਾ ਦਿਖਾਈ ਦੇਵੇਗਾ ਕਿ ਤੁਹਾਡਾ PAN ਅਪ੍ਰਭਾਵੀ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਤੁਹਾਡੇ ਆਧਾਰ ਨਾਲ ਲਿੰਕ ਨਹੀਂ ਹੈ।

PAN ਨੂੰ ਆਧਾਰ ਨਾਲ ਲਿੰਕ ਕਰਨ ਲਈ, ਹੁਣੇ ਲਿੰਕ ਕਰੋ ਬਟਨ 'ਤੇ ਕਲਿੱਕ ਕਰੋ, ਨਹੀਂ ਤਾਂ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

3.5 DSC ਦੀ ਵਰਤੋਂ ਕਰਕੇ ਲੌਗਇਨ ਕਰੋ (ਜਦੋਂ ਈ-ਫਾਈਲਿੰਗ ਵਾਲਟ ਉੱਚ ਸੁਰੱਖਿਆ ਵਿਕਲਪ ਸਮਰੱਥ ਹੋਵੇ)

ਕਦਮ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ ਅਤੇ ਲੌਗਇਨ ਕਰੋ 'ਤੇ ਕਲਿੱਕ ਕਰੋ। 

Data responsive

ਕਦਮ 2: ਉਪਭੋਗਤਾ ID ਦਰਜ ਕਰੋ ਵਾਲੇ ਟੈਕਸਟਬਾਕਸ ਵਿੱਚ ਆਪਣਾ PAN ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ। 

Data responsive

ਕਦਮ 3: ਆਪਣੇ ਸੁਰੱਖਿਅਤ ਐਕਸੈੱਸ ਸੁਨੇਹੇ ਦੀ ਪੁਸ਼ਟੀ ਕਰੋ। ਆਪਣਾ ਪਾਸਵਰਡ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ। 

Data responsive

ਕਦਮ 4: DSC ਵਿਕਲਪ ਦੀ ਚੋਣ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ। 

Data responsive

ਕਦਮ 5: ਨਵਾਂ DSC ਜਾਂ ਰਜਿਸਟਰਡ DSC (ਲੋੜ ਅਨੁਸਾਰ) ਦੀ ਚੋਣ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ। ਹੋਰ ਜਾਣਨ ਲਈ DSC ਰਜਿਸਟਰ ਕਰੋ ਯੂਜ਼ਰ ਮੈਨੂਅਲ ਦੇਖੋ।  

Data responsive

ਕਦਮ 6: ਮੈਂ ਐਮਸਾਈਨਰ ਯੂਟਿਲਿਟੀ ਡਾਊਨਲੋਡ ਅਤੇ ਇੰਸਟਾਲ ਕਰ ਲਈ ਹੈ ਦੀ ਚੋਣ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ। 

Data responsive

ਨੋਟ: ਤੁਸੀਂ ਪੰਨੇ ਦੇ ਹੇਠਾਂ ਦਿੱਤੇ ਹਾਈਪਰਲਿੰਕ ਦੀ ਵਰਤੋਂ ਕਰਕੇ ਯੂਟਿਲਿਟੀ ਨੂੰ ਡਾਊਨਲੋਡ ਅਤੇ ਇੰਸਟਾਲ ਕਰ ਸਕਦੇ ਹੋ। 

ਕਦਮ 7: ਡੇਟਾ ਸਾਈਨ ਪੰਨੇ 'ਤੇ, ਪ੍ਰਦਾਤਾ ਅਤੇ ਸਰਟੀਫਿਕੇਟ ਦੀ ਚੋਣ ਕਰੋ। ਪ੍ਰਦਾਤਾ ਪਾਸਵਰਡ ਦਰਜ ਕਰੋ ਅਤੇ ਸਾਈਨ ਕਰੋ 'ਤੇ ਕਲਿੱਕ ਕਰੋ।

Data responsive

ਸਫਲ ਪ੍ਰਮਾਣੀਕਰਨ ਤੋਂ ਬਾਅਦ, ਤੁਹਾਨੂੰ ਈ-ਫਾਈਲਿੰਗ ਡੈਸ਼ਬੋਰਡ 'ਤੇ ਲੈ ਕੇ ਜਾਇਆ ਜਾਵੇਗਾ।

Data responsive

ਵਿਅਕਤੀਗਤ ਉਪਭੋਗਤਾਵਾਂ ਲਈ, ਜੇਕਰ PAN ਆਧਾਰ ਨਾਲ ਲਿੰਕ ਨਹੀਂ ਹੈ, ਤਾਂ ਤੁਹਾਨੂੰ ਇੱਕ ਪੌਪ-ਅੱਪ ਸੁਨੇਹਾ ਦਿਖਾਈ ਦੇਵੇਗਾ ਕਿ ਤੁਹਾਡਾ PAN ਅਪ੍ਰਭਾਵੀ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਤੁਹਾਡੇ ਆਧਾਰ ਨਾਲ ਲਿੰਕ ਨਹੀਂ ਹੈ।

PAN ਨੂੰ ਆਧਾਰ ਨਾਲ ਲਿੰਕ ਕਰਨ ਲਈ, ਹੁਣੇ ਲਿੰਕ ਕਰੋ ਬਟਨ 'ਤੇ ਕਲਿੱਕ ਕਰੋ, ਨਹੀਂ ਤਾਂ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

3.6 ਕਰਦਾਤਾਵਾਂ ਤੋਂ ਇਲਾਵਾ ਹੋਰਾਂ ਲਈ ਲੌਗਇਨ (CA, TAN ਉਪਭੋਗਤਾ, ERI, ਬਾਹਰੀ ਏਜੰਸੀ, ITDREIN ਉਪਭੋਗਤਾ ਲਈ)

ਕਦਮ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ ਅਤੇ ਲੌਗਇਨ ਕਰੋ 'ਤੇ ਕਲਿੱਕ ਕਰੋ। 

Data responsive

ਕਦਮ 2: ਉਪਭੋਗਤਾ ID ਦਰਜ ਕਰੋ ਵਾਲੇ ਟੈਕਸਟਬਾਕਸ ਵਿੱਚ ਆਪਣੀ ਉਪਭੋਗਤਾ ID ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive

ਨੋਟ: ਵੱਖ-ਵੱਖ ਉਪਭੋਗਤਾਵਾਂ ਲਈ ਉਪਭੋਗਤਾ ID ਹੇਠਾਂ ਦਿੱਤੀ ਸਾਰਣੀ ਵਿੱਚ ਦਿੱਤੀਆਂ ਗਈਆਂ ਹਨ:

ਲੜੀ ਨੰਬਰ

ਉਪਭੋਗਤਾ

ਉਪਭੋਗਤਾ ID

1

CA

ARCA ਤੋਂ ਬਾਅਦ 6-ਅੰਕਾਂ ਦਾ ਮੈਂਬਰਸ਼ਿਪ ਨੰਬਰ।

2

ਕਰ ਕਟੌਤੀਕਰਤਾ ਅਤੇ ਇਕੱਤਰ ਕਰਤਾ

TAN

3

ERI

ERIP ਤੋਂ ਬਾਅਦ 6-ਅੰਕਾਂ ਦਾ ਨੰਬਰ,

4

ਬਾਹਰੀ ਏਜੰਸੀ

EXTA ਤੋਂ ਬਾਅਦ 6-ਅੰਕਾਂ ਦਾ ਨੰਬਰ।

5

ITDREIN ਉਪਭੋਗਤਾ

2 ਅੱਖਰ ਅਤੇ 3 ਅੰਕਾਂ ਤੋਂ ਬਾਅਦ ਰਿਪੋਰਟਿੰਗ ਸੰਸਥਾ ਦਾ PAN/TAN;

ਕਦਮ 3: ਆਪਣੇ ਸੁਰੱਖਿਅਤ ਐਕਸੈਸ ਸੁਨੇਹੇ ਦੀ ਪੁਸ਼ਟੀ ਕਰੋ। ਆਪਣਾ ਪਾਸਵਰਡ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ। 

Data responsive

ਅੱਗੇ ਵਧਣ ਲਈ ਹੇਠਾਂ ਦਿੱਤੀ ਸਾਰਣੀ ਦੇਖੋ:

ਈ-ਫਾਈਲਿੰਗ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰੋ ੰ ਸੈਕਸ਼ਨ 3.1 ਦੇਖੋ
ਆਧਾਰ OTP ਦੀ ਵਰਤੋਂ ਕਰਕੇ ਲੌਗਇਨ ਕਰੋ ਸੈਕਸ਼ਨ 3.2 ਦੇਖੋ
ਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਲੌਗਇਨ ਕਰੋ ਸੈਕਸ਼ਨ 3.3 ਦੇਖੋ
ਬੈਂਕ ਖਾਤੇ / ਡੀਮੈਟ ਖਾਤਾ EVC ਦੀ ਵਰਤੋਂ ਕਰਕੇ ਲੌਗਇਨ ਕਰੋ ਸੈਕਸ਼ਨ 3.4 ਨੂੰ ਦੇਖੋ
DSC ਦੀ ਵਰਤੋਂ ਕਰਕੇ ਲੌਗਇਨ ਕਰੋ ਸੈਕਸ਼ਨ 3.5 ਨੂੰ ਦੇਖੋ

4. ਸੰਬੰਧਿਤ ਵਿਸ਼ੇ