ਆਪਣਾ ਪਾਸਵਰਡ ਰੀਸੈੱਟ ਕਰੋ
(ਆਪਣੇ ਖਾਤੇ ਨੂੰ ਸਕਿੰਟਾਂ ਵਿੱਚ ਸੁਰੱਖਿਅਤ ਕਰੋ)
(ਆਪਣੇ ਖਾਤੇ ਨੂੰ ਸਕਿੰਟਾਂ ਵਿੱਚ ਸੁਰੱਖਿਅਤ ਕਰੋ)
ਆਪਣਾ ਪਾਸਵਰਡ ਰੀਸੈੱਟ ਕਰਨ ਬਾਰੇ ਅਕਸਰ ਪੁੱਛੇ ਜਾਂਦੇ ਪ੍ਰਸ਼ਨ
1. ਮੈਨੂੰ ਆਪਣਾ ਪਾਸਵਰਡ ਰੀਸੈੱਟ ਕਰਨ ਦੀ ਲੋੜ ਕਿਉਂ ਹੈ?
ਜੇਕਰ ਤੁਸੀਂ ਆਪਣਾ ਈ-ਫਾਈਲਿੰਗ ਪੋਰਟਲ ਪਾਸਵਰਡ ਭੁੱਲ ਜਾਂਦੇ ਹੋ ਜਾਂ ਜੇਕਰ ਤੁਹਾਨੂੰ ਕਿਸੇ ਕਾਰਨ ਕਰਕੇ ਆਪਣੇ ਪਾਸਵਰਡ ਬਾਰੇ ਪਤਾ ਨਹੀਂ ਹੈ, ਤਾਂ ਤੁਸੀਂ ਇਸ ਸੇਵਾ ਦੀ ਵਰਤੋਂ ਕਰਕੇ ਇਸ ਨੂੰ ਦੁਬਾਰਾ ਸੈੱਟ ਕਰ ਸਕਦੇ ਹੋ।
2. ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰਾ ਪਾਸਵਰਡ ਸਫਲਤਾਪੂਰਵਕ ਰੀਸੈੱਟ ਹੋ ਗਿਆ ਹੈ?
ਜਦੋਂ ਤੁਹਾਡਾ ਪਾਸਵਰਡ ਸਫਲਤਾਪੂਰਵਕ ਰੀਸੈੱਟ ਹੋ ਜਾਂਦਾ ਹੈ, ਤਾਂ ਇੱਕ ਲੈਣ-ਦੇਣ ID ਤਿਆਰ ਕੀਤੀ ਜਾਵੇਗੀ। ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਆਪਣੇ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀ ਸੰਦੇਸ਼ ਵੀ ਪ੍ਰਾਪਤ ਹੋਵੇਗਾ।
3. ਮੈਨੂੰ DSC ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਦੇ ਸਮੇਂ ਅਵੈਧ ਡਿਜੀਟਲ ਦਸਤਖਤ ਸਰਟੀਫਿਕੇਟ ਸੰਦੇਸ਼ ਆ ਰਿਹਾ ਹੈ। ਮੈਂ ਕੀ ਕਰ ਸਕਦਾ/ਸਕਦੀ ਹਾਂ?
ਜੇਕਰ ਤੁਸੀਂ DSC ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰ ਰਹੇ ਹੋ ਤਾਂ ਤੁਹਾਨੂੰ ਪ੍ਰਮਾਣੀਕਰਨ ਅਥਾਰਟੀ ਦੁਆਰਾ ਮਨਜ਼ੂਰਸ਼ੁਦਾ ਕਿਰਿਆਸ਼ੀਲ ਲੈਵਲ 2 ਜਾਂ ਇਸ ਤੋਂ ਉੱਪਰ ਦਾ DSC ਅੱਪਲੋਡ ਕਰਨਾ ਹੋਵੇਗਾ।
4. ਮੈਂ ਆਪਣਾ ਪਾਸਵਰਡ ਕਿਹੜੇ-ਕਿਹੜੇ ਤਰੀਕਿਆਂ ਨਾਲ ਰੀਸੈੱਟ ਕਰ ਸਕਦਾ/ਸਕਦੀ ਹਾਂ?
ਤੁਸੀਂ ਆਪਣਾ ਪਾਸਵਰਡ ਹੇਠਾਂ ਦਿੱਤੇ ਤਰੀਕਿਆਂ ਨਾਲ ਰੀਸੈੱਟ ਕਰ ਸਕਦੇ ਹੋ:
• ਈ-ਫਾਈਲਿੰਗ OTP (ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਤੁਹਾਡੇ ਮੋਬਾਈਲ ਨੰਬਰ 'ਤੇ ਪ੍ਰਾਪਤ)
• ਆਧਾਰ OTP (ਆਧਾਰ ਨਾਲ ਰਜਿਸਟਰਡ ਤੁਹਾਡੇ ਮੋਬਾਈਲ ਨੰਬਰ 'ਤੇ ਪ੍ਰਾਪਤ)
• DSC
5. ਮੈਨੂੰ EVC ਕਿੱਥੇ ਪ੍ਰਾਪਤ ਹੋਵੇਗਾ?
ਤੁਹਾਡੇ ਦੁਆਰਾ ਚੁਣੇ ਗਏ ਵਿਕਲਪ ਦੇ ਆਧਾਰ 'ਤੇ ਤੁਸੀਂ ਆਪਣੇ ਪੂਰਵ-ਪ੍ਰਮਾਣਿਤ ਬੈਂਕ / ਡੀਮੈਟ ਖਾਤੇ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ ਆਪਣਾ EVC ਪ੍ਰਾਪਤ ਕਰੋਗੇ।
6. ਮੈਂ ਬੈਂਕ ਖਾਤੇ EVC ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨਾ ਚਾਹੁੰਦਾ/ਚਾਹੁੰਦੀ ਹਾਂ ਪਰ ਅਜਿਹਾ ਵਿਕਲਪ ਸੂਚੀਬੱਧ ਨਹੀਂ ਹੈ। ਮੈਂ ਕੀ ਕਰ ਸਕਦਾ/ਸਕਦੀ ਹਾਂ?
ਕੇਵਲ ਉਹੀ ਵਿਕਲਪ ਦਿਖਾਏ ਜਾਣਗੇ ਜੋ ਤੁਸੀਂ ਆਪਣੇ ਈ-ਫਾਈਲਿੰਗ ਖਾਤੇ ਨੂੰ ਸੁਰੱਖਿਅਤ ਕਰਨ ਲਈ ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਸੇਵਾ ਰਾਹੀਂ ਚੁਣੇ ਹਨ। ਜੇਕਰ ਤੁਸੀਂ ਬੈਂਕ ਖਾਤੇ EVC ਜਾਂ ਕਿਸੇ ਹੋਰ ਤਰੀਕੇ ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨਾ ਚਾਹੁੰਦੇ ਹੋ ਪਰ ਉਹ ਵਿਕਲਪ ਵਜੋਂ ਨਹੀਂ ਦਿੱਖ ਰਿਹਾ, ਤਾਂ ਤੁਸੀਂ ਇਸਨੂੰ ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਸੇਵਾ ਰਾਹੀਂ ਜੋੜ ਸਕਦੇ ਹੋ।
7. ਮੈਂ ਕਿਸੇ ਵੀ ਤਰੀਕੇ ਨਾਲ ਪਾਸਵਰਡ ਰੀਸੈੱਟ ਕਰਨ ਵਿੱਚ ਅਸਮਰੱਥ ਹਾਂ?
ਤੁਸੀਂ ਹੋਰ ਸਹਾਇਤਾ ਲਈ ਹੈਲਪਡੈਸਕ (1800 103 0025) ਦੇ ਨਾਲ ਸੰਪਰਕ ਕਰ ਸਕਦੇ ਹੋ।