ਪ੍ਰਸ਼ੰਸਾ ਸਰਟੀਫਿਕੇਟ- ਅਕਸਰ ਪੁੱਛੇ ਜਾਂਦੇ ਪ੍ਰਸ਼ਨ
1. ਮੇਰਾ ਪੈਨ ਅਕਿਰਿਆਸ਼ੀਲ ਹੋ ਗਿਆ ਹੈ ਜਾਂ ਆਧਾਰ ਨਾਲ ਲਿੰਕ ਨਹੀਂ ਹੋਇਆ ਹੈ, ਕੀ ਮੈਨੂੰ ਪ੍ਰਸ਼ੰਸਾ ਸਰਟੀਫਿਕੇਟ ਜਾਰੀ ਕੀਤਾ ਜਾ ਸਕਦਾ ਹੈ?
30-ਜੂਨ-2023 ਤੋਂ ਬਾਅਦ ਕਰਦਾਤਾ ਨੂੰ ਕੋਈ ਨਵਾਂ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਜਾਂਦਾ। ਸਾਰੇ ਬਕਾਇਆ ਸਰਟੀਫਿਕੇਟ ਜੋ ਜਾਰੀ ਨਹੀਂ ਕੀਤੇ ਗਏ ਹਨ (ਜਾਂ ਹੋਲਡ 'ਤੇ ਰੱਖੇ ਗਏ ਹਨ) ਪੈਨ ਦੇ ਸਫਲਤਾਪੂਰਵਕ ਆਧਾਰ ਨਾਲ ਲਿੰਕ ਹੋਣ ਤੋਂ ਬਾਅਦ ਤਿਆਰ ਕੀਤੇ ਜਾਣਗੇ।
2. ਮੇਰਾ ਪੈਨ ਅਕਿਰਿਆਸ਼ੀਲ ਹੋ ਗਿਆ ਹੈ ਜਾਂ ਆਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਹੈ, ਕੀ ਮੈਂ ਪਹਿਲਾਂ ਤੋਂ ਤਿਆਰ ਕੀਤਾ ਪ੍ਰਸ਼ੰਸਾ ਸਰਟੀਫਿਕੇਟ ਦੇਖ ਸਕਦਾ/ਸਕਦੀ ਹਾਂ?
ਹਾਂ, ਕਰਦਾਤਾ 30-ਜੂਨ-2023 ਤੋਂ ਪਹਿਲਾਂ ਤਿਆਰ ਕੀਤੇ ਗਏ ਪ੍ਰਸ਼ੰਸਾ ਸਰਟੀਫਿਕੇਟ ਦੇਖ ਸਕਦੇ ਹਨ। ਹਾਲਾਂਕਿ, 30-ਜੂਨ-2023 ਤੋਂ ਬਾਅਦ ਜਦੋਂ ਤੱਕ ਪੈਨ ਕਾਰਜਸ਼ੀਲ ਨਹੀਂ ਹੁੰਦਾ ਜਾਂ ਆਧਾਰ ਨਾਲ ਲਿੰਕ ਨਹੀਂ ਹੁੰਦਾ, ਉਦੋਂ ਤੱਕ ਕੋਈ ਨਵਾਂ ਪ੍ਰਸ਼ੰਸਾ ਸਰਟੀਫਿਕੇਟ ਤਿਆਰ ਨਹੀਂ ਕੀਤਾ ਜਾਵੇਗਾ।