Do not have an account?
Already have an account?

​

ਮੁਲਾਂਕਣ ਸਾਲ 2026-27ਲਈ ਵਿਦੇਸ਼ੀ ਕੰਪਨੀ ਲਈ ਲਾਗੂ ਰਿਟਰਨ ਅਤੇ ਫਾਰਮ

 

 

ਬੇਦਾਅਵਾ: ਇਸ ਪੰਨੇ'ਤੇ ਦਿੱਤਾ ਗਿਆ ਕੰਟੈਂਟ ਸਿਰਫ ਸਾਰ-ਸੰਖੇਪ/ਆਮ ਮਾਰਗ-ਦਰਸ਼ਨ ਲਈ ਹੈ ਅਤੇ ਵਿਸਤਰਿਤ ਨਹੀਂ ਹੈ।

ਮੁਕੰਮਲ ਵੇਰਵਿਆਂ ਅਤੇ ਦਿਸ਼ਾ-ਨਿਰਦੇਸ਼ਾਂ ਲਈ, ਕਿਰਪਾ ਕਰਕੇ ਆਮਦਨ ਕਰ ਐਕਟ, 1961 ਫਾਰਮ, ਨਿਯਮ ਅਤੇ ਘੋਸ਼ਣਾ-ਪੱਤਰ ਦੇਖੋ।

 

ਵਿਦੇਸ਼ੀ ਕੰਪਨੀ:

ਆਮਦਨ ਕਰ ਐਕਟ, 1961 ਦੀ ਧਾਰਾ 2 (23A) ਦੇ ਅਨੁਸਾਰ, ਵਿਦੇਸ਼ੀ ਕੰਪਨੀ ਦਾ ਮਤਲਬ ਉਹ ਕੰਪਨੀ ਹੈ ਜੋ ਸਵਦੇਸ਼ੀ ਕੰਪਨੀ ਨਹੀਂ ਹੈ।

 

 

1. ITR-6

ਆਮਦਨ ਕਰ ਐਕਟ, 1961 ਦੀ ਧਾਰਾ 11 ਦੇ ਅਧੀਨ ਛੋਟ ਲਈ ਦਾਅਵਾ ਕਰਨ ਵਾਲੀਆਂ ਕੰਪਨੀਆਂ ਤੋਂ ਬਿਨਾਂ ਕੰਪਨੀਆਂ 'ਤੇ ਲਾਗੂ। ਕੰਪਨੀਆਂ ਵਿਚ ਇਹ ਸਭ ਸ਼ਾਮਲ ਹਨ:

ਭਾਰਤੀ ਕੰਪਨੀ

ਭਾਰਤ ਤੋਂ ਬਾਹਰਲੇ ਦੇਸ਼ ਦੇ ਕਾਨੂੰਨਾਂ ਦੁਆਰਾ ਜਾਂ ਅਧੀਨ ਸ਼ਾਮਲ ਬਾਡੀ ਕਾਰਪੋਰੇਟ।

ਕੋਈ ਵੀ ਸੰਸਥਾ, ਐਸੋਸੀਏਸ਼ਨ, ਜਾਂ ਇਕਾਈ, ਚਾਹੇ ਸ਼ਾਮਿਲ ਹੋਵੇ ਜਾਂ ਨਾ ਹੋਵੇ ਅਤੇ ਚਾਹੇ ਭਾਰਤੀ ਹੋਵੇ ਜਾਂ ਵਿਦੇਸ਼ੀ, ਜਿਸਨੂੰ ਬੋਰਡ ਵੱਲੋਂ ਇੱਕ ਆਮ ਜਾਂ ਵਿਸ਼ੇਸ਼ ਆਦੇਸ਼ ਦੁਆਰਾ ਇੱਕ ਕੰਪਨੀ ਜਾਂ ਬਰਾਬਰ ਦੀ ਇਕਾਈ ਵਜੋਂ ਮੰਨਿਆ ਗਿਆ ਹੈ।

 

 

2. ITR-7

ਕੰਪਨੀਆਂ ਸਮੇਤ ਉਨ੍ਹਾਂ ਵਿਅਕਤੀਆਂ ਲਈ ਲਾਗੂ ਜਿਨ੍ਹਾਂ ਲਈ ਆਮਦਨ ਕਰ ਐਕਟ, 1961 ਦੀ ਧਾਰਾ 139 (4A) ਜਾਂ ਧਾਰਾ 139 (4B) ਜਾਂ ਧਾਰਾ 139 (4C) ਜਾਂ ਧਾਰਾ 139 (4D) ਅਧੀਨ ਰਿਟਰਨ ਭਰਨੀ ਲੋੜੀਂਦੀ ਹੈ।

139(4A) – 
ਚੈਰੀਟੇਬਲ ਜਾਂ ਧਾਰਮਿਕ ਉਦੇਸ਼ਾਂ ਲਈ ਪੂਰੀ ਤਰ੍ਹਾਂ / ਅੰਸ਼ਿਕ ਤੌਰ 'ਤੇ ਟਰੱਸਟ ਦੇ ਅਧੀਨ ਰੱਖੀ ਗਈ ਸੰਪਤੀ ਤੋਂ ਪ੍ਰਾਪਤ ਆਮਦਨ

139(4B) –
ਹਰ ਰਾਜਨੀਤਿਕ ਪਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ

139(4C) – 
ਆਮਦਨ ਕਰ ਐਕਟ, 1961 ਦੀ ਧਾਰਾ 10 ਵਿਚ ਵਰਣਨ ਕੀਤੀਆਂ ਰਿਸਰਚ ਐਸੋਸੀਏਸ਼ਨ, ਨਿਊਜ਼ ਏਜੰਸੀ ਆਦਿ ਵਾਂਗ ਵੱਖ-ਵੱਖ ਇਕਾਈਆਂ

139(4D) – ਆਮਦਨ ਕਰ ਐਕਟ, 1961 ਦੀ ਧਾਰਾ 35 ਵਿੱਚ ਵਰਣਨ ਕੀਤੀਆਂ ਯੂਨੀਵਰਸਿਟੀ, ਕਾਲਜ ਜਾਂ ਕੋਈ ਹੋਰ ਸੰਸਥਾ

 

ਆਮਦਨ ਕਰ ਐਕਟ, 196 ਦੇ ਅਨੁਸਾਰ ਲਾਗੂ ਹੋਣ ਵਾਲੇ ਫਾਰਮ

1.

ਫਾਰਮ 26 AS

AIS (ਸਲਾਨਾ ਜਾਣਕਾਰੀ ਬਿਆਨ)

ਵੱਲੋਂ ਪ੍ਰਦਾਨ ਕੀਤਾ ਗਿਆ:

ਆਮਦਨ ਕਰ ਵਿਭਾਗ (ਇਹ ਈ-ਫਾਈਲਿੰਗ ਪੋਰਟਲ 'ਤੇ ਉਪਲਬਧ ਹੈਃ

ਲੌਗਇਨ > ਈ-ਫਾਈਲ > ਆਮਦਨ ਕਰ ਰਿਟਰਨ > ਫਾਰਮ 26AS ਦੇਖੋ)

ਵੱਲੋਂ ਪ੍ਰਦਾਨ ਕੀਤਾ ਗਿਆ:

ਆਮਦਨ ਕਰ ਵਿਭਾਗ (ਇਸ ਨੂੰ ਆਮਦਨ ਕਰ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਤੋਂ ਬਾਅਦ ਪ੍ਰਾਪਤ ਕੀਤਾ ਜਾ ਸਕਦਾ ਹੈ)

ਈ-ਫਾਈਲਿੰਗ ਪੋਰਟਲ &gt 'ਤੇ ਜਾਉ; ਲੌਗਇਨ > AIS

ਫਾਰਮ ਵਿੱਚ ਦਿੱਤੇ ਗਏ ਵੇਰਵੇ

ਸਰੋਤ 'ਤੇ ਕਟੌਤੀ ਕੀਤਾ ਗਿਆ / ਇਕੱਤਰ ਕੀਤਾ ਗਿਆ ਕਰ

ਫਾਰਮ ਵਿੱਚ ਦਿੱਤੇ ਗਏ ਵੇਰਵੇ:

  • ਸਰੋਤ 'ਤੇ ਕਟੌਤੀ ਕੀਤਾ/ਇਕੱਤਰ ਕੀਤਾ ਗਿਆ ਕਰ
  • SFT ਜਾਣਕਾਰੀ
  • ਕਰਾਂ ਦਾ ਭੁਗਤਾਨ
  • ਮੰਗ/ਧਨ-ਵਾਪਸੀ

(ਹੋਰ ਜਾਣਕਾਰੀਆਂ (ਜਿਵੇਂ ਵਿਦੇਸ਼ੀ ਸਰਕਾਰ ਆਦਿ ਤੋਂ ਪ੍ਰਾਪਤ ਲੰਬਿਤ/ਸੰਪੂਰਨ ਕਾਰਵਾਈਆਂ, GST ਜਾਣਕਾਰੀ, ਜਾਣਕਾਰੀ।)

ਨੋਟ: (ਪੇਸ਼ਗੀ ਕਰ/SAT, ਰਿਫੰਡ ਦੇ ਵੇਰਵੇ, SFT ਲੈਣ-ਦੇਣ, ਆਮਦਨ ਕਰ ਐਕਟ, 1961 ਦੀ ਧਾਰਾ 194 IA, 194 IB, 194M ਦੇ ਅਧੀਨ TDS: TDS ਡਿਫਾਲਟ) ਸੰਬੰਧੀ ਜਾਣਕਾਰੀ ਜੋ 26AS ਵਿੱਚ ਉਪਲਬਧ ਸੀ, ਹੁਣ AIS ਵਿੱਚ ਉਪਲਬਧ ਹੈ।

 

2.ਫਾਰਮ 16A - ਤਨਖਾਹ ਤੋਂ ਇਲਾਵਾ ਹੋਰ ਆਮਦਨ 'ਤੇ TDS ਲਈ ਆਮਦਨ ਕਰ ਅਧਿਨਿਯਮ,1961 ਦੀ ਧਾਰਾ 203 ਦੇ ਤਹਿਤ ਸਰਟੀਫਿਕੇਟ

ਵੱਲੋਂ ਪ੍ਰਦਾਨ ਕੀਤਾ ਗਿਆ

ਫਾਰਮ ਵਿੱਚ ਦਿੱਤੇ ਗਏ ਵੇਰਵੇ

ਕਟੌਤੀਕਰਤਾ ਤੋਂ ਕਟੌਤੀ ਕਰਵਾਉਣ ਵਾਲਾ

ਫਾਰਮ 16A, ਸਰੋਤ 'ਤੇ ਕਟੌਤੀ ਕੀਤੇ ਗਏ ਕਰ (TDS) ਦਾ ਇੱਕ ਸਰਟੀਫਿਕੇਟ ਹੈ ਜੋ ਤਿਮਾਹੀ ਜਾਰੀ ਕੀਤਾ ਜਾਂਦਾ ਹੈ ਜੋ TDS ਦੀ ਰਕਮ, ਭੁਗਤਾਨਾਂ ਦੀ ਪ੍ਰਕਿਰਤੀ ਅਤੇ ਆਮਦਨ ਕਰ ਵਿਭਾਗ ਕੋਲ ਜਮ੍ਹਾ ਕੀਤੇ ਗਏ TDS ਭੁਗਤਾਨਾਂ ਨੂੰ ਦਰਸਾਉਂਦਾ ਹੈ।

 

3. ਫਾਰਮ 3CA-3CD

ਵੱਲੋਂ ਜਮ੍ਹਾਂ ਕੀਤਾ ਗਿਆ

ਫਾਰਮ ਵਿੱਚ ਦਿੱਤੇ ਗਏ ਵੇਰਵੇ

ਕਰਦਾਤਾ ਨੂੰ ਕਿਸੇ ਹੋਰ ਕਾਨੂੰਨ ਦੇ ਤਹਿਤ ਆਡਿਟ ਕਰਵਾਉਣਾ ਲਾਜ਼ਮੀ ਹੁੰਦਾ ਹੈ ਅਤੇ ਜਿਸਨੂੰ ਧਾਰਾ 44AB ਦੇ ਤਹਿਤ ਇੱਕ ਲੇਖਾਕਾਰ ਦੁਆਰਾ ਆਪਣੇ ਖਾਤਿਆਂ ਦਾ ਆਡਿਟ ਕਰਵਾਉਣਾ ਪੈਂਦਾ ਹੈ। ਆਮਦਨ ਕਰ ਐਕਟ, 1961 ਦੀ ਧਾਰਾ 139 ਦੀ ਉਪ-ਧਾਰਾ (1) ਦੇ ਤਹਿਤ ਆਮਦਨ ਦੀ ਰਿਟਰਨ ਭਰਨ ਦੀ ਨਿਯਤ ਮਿਤੀ ਤੋਂ ਇੱਕ ਮਹੀਨਾ ਪਹਿਲਾਂ ਜਮ੍ਹਾਂ ਕਰਵਾਉਣਾ ਪਵੇਗਾ।

ਆਮਦਨ ਕਰ ਐਕਟ, 1961 ਦੀ ਧਾਰਾ 44AB ਦੇ ਤਹਿਤ ਪੇਸ਼ ਕੀਤੇ ਜਾਣ ਵਾਲੇ ਖਾਤਿਆਂ ਦੇ ਆਡਿਟ ਅਤੇ ਵੇਰਵਿਆਂ ਦੀ ਸਟੇਟਮੈਂਟ ਦੀ ਰਿਪੋਰਟ

 

4. ਫਾਰਮ 3CE

ਵੱਲੋਂ ਪੇਸ਼ ਕੀਤਾ ਗਿਆ

ਫਾਰਮ ਵਿੱਚ ਦਿੱਤੇ ਗਏ ਵੇਰਵੇ

ਗੈਰ-ਨਿਵਾਸੀ ਕਰਦਾਤਾ ਜਾਂ ਭਾਰਤ ਵਿੱਚ ਕਾਰੋਬਾਰ ਕਰਨ ਵਾਲੀ ਵਿਦੇਸ਼ੀ ਕੰਪਨੀ ਜਿਸਨੂੰ ਨਿਰਧਾਰਿਤ ਵਿਅਕਤੀਆਂ ਤੋਂ ਨਿਰਧਾਰਿਤ ਆਮਦਨ ਦੀ ਪ੍ਰਾਪਤੀ ਲਈ ਧਾਰਾ 44DA (ਆਮਦਨ ਕਰ ਐਕਟ, 1961) ਦੇ ਤਹਿਤ ਇੱਕ ਲੇਖਾਕਾਰ ਤੋਂ ਰਿਪੋਰਟ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ।

ਆਮਦਨ ਕਰ ਐਕਟ, 1961 ਦੀ ਧਾਰਾ 139(1) ਦੀ ਉਪ-ਧਾਰਾ (1) ਦੇ ਤਹਿਤ ਆਮਦਨ ਦੀ ਰਿਟਰਨ ਭਰਨ ਦੀ ਨਿਯਤ ਮਿਤੀ ਤੋਂ ਇੱਕ ਮਹੀਨਾ ਪਹਿਲਾਂ ਭਰਨਾ ਹੋਵੇਗਾ।

ਭਾਰਤ ਸਰਕਾਰ ਜਾਂ ਕਿਸੇ ਭਾਰਤੀ ਸੰਸਥਾ ਤੋਂ ਤਕਨੀਕੀ ਸੇਵਾਵਾਂ ਲਈ ਰਾਇਲਟੀ ਜਾਂ ਫੀਸਾਂ ਰਾਹੀਂ ਆਮਦਨ ਦੀ ਪ੍ਰਾਪਤੀ ਸੰਬੰਧੀ ਲੇਖਾਕਾਰ ਦੀ ਰਿਪੋਰਟ।

 

5. ਫਾਰਮ 29B

ਵੱਲੋਂ ਪੇਸ਼ ਕੀਤਾ ਗਿਆ

ਫਾਰਮ ਵਿੱਚ ਦਿੱਤੇ ਗਏ ਵੇਰਵੇ

ਕਰਦਾਤਾ ਜਿਸਨੂੰ ਆਮਦਨ ਕਰ ਐਕਟ, 1961 ਦੀ ਧਾਰਾ 115JB ਦੇ ਤਹਿਤ ਇੱਕ ਲੇਖਾਕਾਰ ਤੋਂ ਰਿਪੋਰਟ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ। ਆਮਦਨ ਕਰ ਐਕਟ, 1961 ਦੀ ਧਾਰਾ 139 ਦੀ ਉਪ-ਧਾਰਾ (1) ਦੇ ਤਹਿਤ ਆਮਦਨ ਦੀ ਰਿਟਰਨ ਭਰਨ ਦੀ ਨਿਯਤ ਮਿਤੀ ਤੋਂ ਇੱਕ ਮਹੀਨਾ ਪਹਿਲਾਂ ਭਰਨਾ ਹੋਵੇਗਾ।

ਇੱਕ ਵਿਦੇਸ਼ੀ ਕੰਪਨੀ ਦੇ ਮਾਮਲੇ ਵਿੱਚ, ਜਿਸ 'ਤੇ ਆਮਦਨ ਕਰ ਐਕਟ, 1961 ਦੀ ਧਾਰਾ 115JB ਲਾਗੂ ਹੁੰਦੀ ਹੈ, ਇੱਕ ਰਿਪੋਰਟ, ਇਹ ਪ੍ਰਮਾਣਿਤ ਕਰਦੀ ਹੋਵੇ ਕਿ ਵਹੀ ਖਾਤਾ ਲਾਭ ਦੀ ਗਣਨਾ ਆਮਦਨ ਕਰ ਐਕਟ, 1961 ਦੀ ਧਾਰਾ 115JB ਦੇ ਉਪਬੰਧਾਂ ਦੇ ਅਨੁਸਾਰ ਕੀਤੀ ਗਈ ਹੈ।

 

AY 2026-27 ਲਈ ਵਿਦੇਸ਼ੀ ਕੰਪਨੀ ਲਈ ਕਰ ਸਲੈਬ

ਸ਼ਰਤ

ਆਮਦਨ ਕਰ ਦਰ

31 ਮਾਰਚ 1961 ਤੋਂ ਬਾਅਦ, ਪਰ 1 ਅਪ੍ਰੈਲ 1976 ਤੋਂ ਪਹਿਲਾਂ, ਭਾਰਤੀ ਸਰੋਕਾਰ ਨਾਲ ਕੀਤੇ ਗਏ ਸਮਝੌਤੇ ਦੇ ਅਨੁਸਾਰ ਸਰਕਾਰ ਜਾਂ ਭਾਰਤੀ ਸਰੋਕਾਰ ਤੋਂ ਰਾਇਲਟੀ, ਜਾਂ 29 ਫਰਵਰੀ 1964 ਤੋਂ ਬਾਅਦ ਪਰ 1 ਅਪ੍ਰੈਲ 1976 ਤੋਂ ਪਹਿਲਾਂ ਕੀਤੇ ਗਏ ਸਮਝੌਤੇ ਦੇ ਅਨੁਸਾਰ ਤਕਨੀਕੀ ਸੇਵਾਵਾਂ ਪ੍ਰਦਾਨ ਕਰਨ ਲਈ ਫੀਸ ਅਤੇ ਜਿੱਥੇ ਅਜਿਹੇ ਸਮਝੌਤੇ ਨੂੰ, ਦੋਵਾਂ ਮਾਮਲਿਆਂ ਵਿਚੋਂ ਕੋਈ ਵੀ ਹੋਣ 'ਤੇ, ਕੇਂਦਰ ਸਰਕਾਰ ਦੁਆਰਾ ਪ੍ਰਵਾਨਗੀ ਦਿੱਤੀ ਗਈ ਹੈ।

50%

 

ਕੋਈ ਹੋਰ ਆਮਦਨ

35%

 

ਸਰਚਾਰਜ, ਸੀਮਾਂਤ ਛੋਟ ਅਤੇ ਸਿਹਤ & ਸਿੱਖਿਆ ਸੈੱਸ

ਸਰਚਾਰਜ ਕੀ ਹੈ?

ਸਰਚਾਰਜ ਇਕ ਵਾਧੂ ਸ਼ੁਲਕ ਹੈ ਜੋ ਨਿਰਧਾਰਿਤ ਸੀਮਾ ਤੋਂ ਵੱਧ ਆਮਦਨ ਕਮਾਉਣ ਵਾਲੇ ਲੋਕਾਂ ਤੋਂ ਵਸੂਲਿਆ ਜਾਂਦਾ ਹੈ, ਇਹ ਲਾਗੂ ਦਰਾਂ ਅਨੁਸਾਰ ਗਣਨਾ ਕੀਤੇ ਗਏ ਆਮਦਨ ਕਰਨ ਦੀ ਰਾਸ਼ੀ 'ਤੇ ਲਗਾਇਆ ਜਾਂਦਾ ਹੈ।

  • 2% - ₹ 1 ਕਰੋੜ ਤੋਂ ਵੱਧ ਦੀ ਕਰਯੋਗ ਆਮਦਨ - ₹ 10 ਕਰੋੜ ਤੱਕ
  • 5% - ₹10 ਕਰੋੜ ਤੋਂ ਵੱਧ ਕਰਯੋਗ

ਸੀਮਾਂਤ ਛੋਟ ਕੀ ਹੈ?

ਸੀਮਾਂਤ ਛੋਟ ਸਰਚਾਰਜ ਤੋਂ ਛੋਟ ਹੈ, ਜੋ ਉਹਨਾਂ ਮਾਮਲਿਆਂ ਵਿੱਚ ਪ੍ਰਦਾਨ ਕੀਤੀ ਜਾਂਦੀ ਹੈ ਜਿੱਥੇ ਭੁਗਤਾਨਯੋਗ ਸਰਚਾਰਜ ਵਾਧੂ ਆਮਦਨ ਤੋਂ ਵੱਧ ਹੁੰਦਾ ਹੈ ਜੋ ਵਿਅਕਤੀ ਨੂੰ ਸਰਚਾਰਜ ਲਈ ਦੇਣਦਾਰ ਬਣਾਉਂਦੀ ਹੈ। ਸਰਚਾਰਜ ਵਜੋਂ ਭੁਗਤਾਨਯੋਗ ਰਕਮ ਕ੍ਰਮਵਾਰ ₹ 1 ਕਰੋੜ ਅਤੇ ₹ 10 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਆਮਦਨ ਤੋਂ ਵੱਧ ਨਹੀਂ ਹੋਵੇਗੀ।

ਸਿਹਤ ਅਤੇ ਸਿੱਖਿਆ ਸੈੱਸ ਕੀ ਹੈ?

ਸਿਹਤ ਅਤੇ ਸਿੱਖਿਆ ਉਪਕਰ @ 4% ਦਾ ਭੁਗਤਾਨ ਆਮਦਨ ਕਰ ਅਤੇ ਸਰਚਾਰਜ ਦੀ ਰਕਮ 'ਤੇ ਵੀ ਕੀਤਾ ਜਾਵੇਗਾ (ਜੇ ਕੋਈ ਹੈ)।

ਨੋਟ: ਇੱਕ ਵਿਦੇਸ਼ੀ ਕੰਪਨੀ ਜੋ ਆਮਦਨ ਕਰ ਐਕਟ, 1961 ਦੀ ਧਾਰਾ 115JB ਦੀ ਵਿਆਖਿਆ 4 ਦੇ ਅਧੀਨ ਨਹੀਂ ਆਉਂਦੀ, 15% ਵਹੀ ਖਾਤਾ ਲਾਭ (ਲਾਗੂ ਵਜੋਂ ਸਰਚਾਰਜ ਅਤੇ ਸਿਹਤ ਅਤੇ ਸਿੱਖਿਆ ਸੈੱਸ) 'ਤੇ ਨਿਊਨਤਮ ਵਿਕਲਪਕ ਕਰ (MAT) ਦਾ ਭੁਗਤਾਨ ਕਰਨ ਲਈ ਦੇਣਦਾਰ ਹੋਵੇਗੀ, ਜਿੱਥੇ ਕੰਪਨੀ ਦੀ ਆਮ ਕਰ ਦੇਣਦਾਰੀ 15% ਵਹੀ ਖਾਤਾ ਲਾਭ ਤੋਂ ਘੱਟ ਹੈ।

 

 

ਨਿਵੇਸ਼ / ਭੁਗਤਾਨ/ ਆਮਦਨ ਜਿਸ 'ਤੇ ਕਰ ਲਾਭ ਉਪਲਬਧ ਹੈ

ਆਮਦਨ ਕਰ ਐਕਟ ਦੇ ਅਧਿਆਇ VI-A ਦੇ ਤਹਿਤ ਦਰਸਾਈਆਂ ਗਈਆਂ ਕਰ ਕਟੌਤੀਆਂ

 

ਧਾਰਾ 80G

ਨਿਰਧਾਰਤ ਫੰਡਾਂ, ਚੈਰੀਟੇਬਲ ਸੰਸਥਾਵਾਂ ਲਈ ਦਿੱਤੇ ਜਾਣ ਵਾਲੇ ਦਾਨਾਂ ਦੇ ਸੰਬੰਧ ਵਿਚ ਕਟੌਤੀ

ਹੇਠਾਂ ਦਿੱਤੀਆਂ ਗਈਆਂ ਸ਼੍ਰੇਣੀਆਂ ਦੇ ਤਹਿਤ ਕਟੌਤੀਆਂ ਲਈ ਦਾਨ ਯੋਗ ਹਨ।

ਯੋਗਤਾ ਸੀਮਾ ਦੇ ਅਧੀਨ

ਕੀਤੇ ਗਏ ਦਾਨ ਦਾ100% 

ਕੀਤੇ ਗਏ ਦਾਨ ਦਾ 50% of

ਬਿਨਾਂ ਕਿਸੇ ਸੀਮਾ ਦੇ

ਕੀਤੇ ਗਏ ਦਾਨ ਦਾ 100% 

ਕੀਤੇ ਗਏ ਦਾਨ ਦਾ 50% 

ਨੋਟ:   ₹ 2000/- ਤੋਂ ਵੱਧ ਨਕਦ ਵਿਚ ਦਿੱਤੇ ਗਏ ਦਾਨ ਦੇ ਸੰਬੰਧ ਵਿੱਚ ਇਸ ਧਾਰਾ ਦੇ ਤਹਿਤ ਕਿਸੇ ਵੀ ਕਟੌਤੀ ਦੀ ਇਜਾਜ਼ਤ ਨਹੀਂ ਹੈ

 

   ਧਾਰਾ 80GGA

ਵਿਗਿਆਨਕ ਖੋਜ ਜਾਂ ਗ੍ਰਾਮੀਣ ਵਿਕਾਸ ਲਈ ਦਿੱਤੇ ਗਏ ਦਾਨ ਪ੍ਰਤੀ ਕਟੌਤੀ।

ਹੇਠਾਂ ਲਿਖੀਆਂ ਸ਼੍ਰੇਣੀਆਂ ਦੇ ਤਹਿਤ ਕਟੌਤੀਆਂ ਲਈ ਯੋਗ ਦਾਨ

ਇਸਦੇ ਲਈ ਖੋਜ ਐਸੋਸੀਏਸ਼ਨ ਜਾਂ ਯੂਨੀਵਰਸਿਟੀ, ਕਾਲਜ ਜਾਂ ਹੋਰ ਸੰਸਥਾ:

  • ਵਿਗਿਆਨਕ ਖੋਜ
  • ਸਮਾਜਿਕ ਵਿਗਿਆਨ ਜਾਂ ਅੰਕੜਿਆਂ ਸੰਬੰਧੀ ਪੜਚੋਲ

ਲਈ ਐਸੋਸੀਏਸ਼ਨ ਜਾਂ ਸੰਸਥਾਃ

  • ਗ੍ਰਾਮੀਣ ਵਿਕਾਸ
  • ਕੁਦਰਤੀ ਸੰਸਾਧਨਾਂ ਦੀ ਸੰਭਾਲ ਜਾਂ ਵਣੀਕਰਨ ਲਈ

ਕਿਸੇ ਵੀ ਯੋਗ ਪ੍ਰੋਜੈਕਟ ਨੂੰ ਪੂਰਾ ਕਰਨ ਲਈ PSU ਜਾਂ ਸਥਾਨਕ ਅਥਾਰਟੀ ਜਾਂ ਨੈਸ਼ਨਲ ਕਮੇਟੀ ਦੁਆਰਾ ਪ੍ਰਵਾਨਿਤ ਕੋਈ ਐਸੋਸੀਏਸ਼ਨ ਜਾਂ ਸੰਸਥਾ

ਇਸਦੇ ਲਈ ਕੇਂਦਰ ਸਰਕਾਰ ਦੁਆਰਾ ਅਧਿਸੂਚਿਤ ਫੰਡ

  • ਵਣੀਕਰਨ
  • ਗ੍ਰਾਮੀਣ ਵਿਕਾਸ

ਰਾਸ਼ਟਰੀ ਸ਼ਹਿਰੀ ਗਰੀਬੀ ਖਾਤਮਾ ਫੰਡ ਦੀ ਵਿਵਸਥਾ ਕੀਤੀ ਗਈ ਅਤੇ ਕੇਂਦਰ ਸਰਕਾਰ ਦੁਆਰਾ ਸੂਚਿਤ ਕੀਤਾ ਗਿਆ ਹੈ

ਨੋਟ: ਨਹੀਂ ₹ 2000/- ਤੋਂ ਵੱਧ ਨਕਦ ਵਿੱਚ ਕੀਤੇ ਗਏ ਦਾਨਾਂ ਦੇ ਸੰਬੰਧ ਵਿੱਚ ਇਸ ਧਾਰਾ ਦੇ ਤਹਿਤ ਕਿਸੇ ਵੀ ਕਟੌਤੀ ਦੀ ਇਜਾਜ਼ਤ ਨਹੀਂ ਹੈ, ਜਾਂ ਜੇ ਕੁੱਲ ਆਮਦਨ ਵਿੱਚ ਵਪਾਰ/ਕਿੱਤੇ ਤੋਂ ਲਾਭ/ਫ਼ਾਇਦੇ ਤੋਂ ਆਮਦਨ ਸ਼ਾਮਲ ਹੈ।

 

ਧਾਰਾ 80GGC

ਰਾਜਨੀਤਿਕ ਪਾਰਟੀ ਜਾਂ ਚੁਣਾਵੀ ਟਰੱਸਟ ਵਿੱਚ ਯੋਗਦਾਨ ਦੀ ਰਕਮ ਕਟੌਤੀ ਵਜੋਂ ਮਨਜ਼ੂਰ ਹੈ (ਕੁਝ ਸ਼ਰਤਾਂ ਦੇ ਅਧੀਨ)

ਨਕਦ ਤੋਂ ਇਲਾਵਾ ਕਿਸੇ ਹੋਰ ਵਿਧੀ ਰਾਹੀਂ ਭੁਗਤਾਨ ਕੀਤੀ ਗਈ ਕੁੱਲ ਰਕਮ ਦੀ ਕਟੌਤੀ

 

ਧਾਰਾ 80IAB

ਵਿਸ਼ੇਸ਼ ਆਰਥਿਕ ਖੇਤਰ ਦੇ ਵਿਕਾਸ ਵਿੱਚ ਲੱਗੇ ਕਿਸੇ ਅਦਾਰੇ ਜਾਂ ਉੱਦਮ ਦੁਆਰਾ ਮੁਨਾਫ਼ੇ ਅਤੇ ਲਾਭ ਦੇ ਸਬੰਧ ਵਿੱਚ ਕਟੌਤੀ

(ਕੁਝ ਸ਼ਰਤਾਂ ਦੇ ਅਧੀਨ)

ਨਕਦ ਤੋਂ ਇਲਾਵਾ ਕਿਸੇ ਹੋਰ ਵਿਧੀ ਰਾਹੀਂ ਭੁਗਤਾਨ ਕੀਤੀ ਗਈ ਕੁੱਲ ਰਕਮ ਦੀ ਕਟੌਤੀ

ਜਿੱਥੇ ਵਿਸ਼ੇਸ਼ ਆਰਥਿਕ ਖੇਤਰ ਦਾ ਵਿਕਾਸ 1 ਅਪ੍ਰੈਲ, 2017 ਨੂੰ ਜਾਂ ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ, ਉੱਥੇ ਮੁਲਾਂਕਣਕਰਤਾ ਲਈ ਕੋਈ ਕਟੌਤੀ ਉਪਲਬਧ ਨਹੀਂ ਹੋਵੇਗੀ।

 

ਧਾਰਾ 80IE

ਉੱਤਰ-ਪੂਰਬੀ ਰਾਜਾਂ ਵਿੱਚ ਸਥਾਪਿਤ ਕੀਤੇ ਗਏ ਕੁਝ ਅਦਾਰਿਆਂ ਲਈ ਕਟੌਤੀ (ਕੁਝ ਹਾਲਤਾਂ ਦੇ ਤਹਿਤ)

10 AY ਦਾ 100%  ਲਾਭ ਵੱਖ-ਵੱਖ ਨਿਰਧਾਰਿਤ ਕੀਤੀਆਂ ਗਈਆਂ ਹਾਲਤਾਂ ਦੇ ਅਧੀਨ ਹੈ।

 

ਧਾਰਾ 80JJAA

ਨਵੇਂ ਕਾਮਿਆਂ/ਕਰਮਚਾਰੀਆਂ ਦੇ ਰੁਜ਼ਗਾਰ ਦੇ ਸਬੰਧ ਵਿੱਚ ਕਟੌਤੀ, ਉਨ੍ਹਾਂ ਮੁਲਾਂਕਣਕਰਤਾ'ਤੇ ਲਾਗੂ ਹੁੰਦੀ ਹੈ ਜਿਨ੍ਹਾਂ 'ਤੇ ਆਮਦਨ ਕਰ ਐਕਟ, 1961 ਦੀ ਧਾਰਾ 44AB ਲਾਗੂ ਹੁੰਦੀ ਹੈ (ਕੁਝ ਸ਼ਰਤਾਂ ਦੇ ਅਧੀਨ)

ਤਿੰਨ AYs ਲਈ 30%  ਵਾਧੂ ਕਰਮਚਾਰੀ ਦੀ ਲਾਗਤ ਖਾਸ ਹਾਲਤਾਂ ਦੇ ਅਧੀਨ ਹੁੰਦੀ ਹੈ

 

ਧਾਰਾ 80LA

ਆਫਸ਼ੋਰ ਬੈਂਕਿੰਗ ਯੂਨਿਟਾਂ ਅਤੇ ਅੰਤਰਰਾਸ਼ਟਰੀ ਵਿੱਤੀ ਸੇਵਾਵਾਂ ਕੇਂਦਰ ਦੀ ਆਮਦਨ ਲਈ ਕਟੌਤੀ (ਕੁਝ ਸ਼ਰਤਾਂ ਦੇ ਅਧੀਨ)

ਨਿਰਧਾਰਿਤ ਕੀਤੀਆਂ ਗਈਆਂ ਹਾਲਤਾਂ ਅਨੁਸਾਰ, 5 ਲਗਾਤਾਰ AYs ਸਾਲਾਂ ਦੀ 100%  ਨਿਰਧਾਰਿਤ ਆਮਦਨ

 

ਪੇਜ ਦੀ ਆਖਰੀ ਵਾਰ ਸਮੀਖਿਆ ਕੀਤੀ ਜਾਂ ਅਪਡੇਟ ਕੀਤਾ ਗਿਆ: