Do not have an account?
Already have an account?

ਨੋਟਿਸ ਦੀ ਪਾਲਣਾ ਕਰਨ ਬਾਰੇ ਅਕਸਰ ਪੁੱਛੇ ਜਾਂਦੇ ਪ੍ਰਸ਼ਨ

ਪ੍ਰਸ਼ਨ 1:

"ਨੋਟਿਸ ਦੀ ਪਾਲਣਾ ਕਰੋ" ਸੁਵਿਧਾ ਦੀ ਵਰਤੋਂ ਕੀ ਹੈ?

ਹੱਲ:

"ਨੋਟਿਸ ਦੀ ਪਾਲਣਾ ਕਰੋ" ਇੱਕ ਪ੍ਰੀ-ਲੌਗਇਨ ਸੁਵਿਧਾ ਹੈ ਜੋ ਅਸੈਸੀ ਨੂੰ ਆਮਦਨ ਕਰ ਪੋਰਟਲ 'ਤੇ, ਜਾਰੀ ਕੀਤੇ ਗਏ ਨੋਟਿਸਾਂ ਦਾ ਜਵਾਬ ਸਬਮਿਟ ਕਰਨ ਲਈ ਦਿੱਤੀ ਜਾਂਦੀ ਹੈ।

ਪ੍ਰਸ਼ਨ 2:

ਕੀ ਅਸੀਂ ਇਸ ਸੁਵਿਧਾ ਦੀ ਵਰਤੋਂ ਕਰਕੇ ਕਿਸੇ ਵੀ ਨੋਟਿਸ ਦਾ ਜਵਾਬ ਸਬਮਿਟ ਕਰ ਸਕਦੇ ਹਾਂ?

ਹੱਲ:

ਨਹੀਂ, ਇਸ ਸੁਵਿਧਾ ਦੀ ਵਰਤੋਂ ਸਿਰਫ਼ ਹੇਠਾਂ ਦਿੱਤੇ ਨੋਟਿਸਾਂ ਦਾ ਜਵਾਬ ਸਬਮਿਟ ਕਰਨ ਲਈ ਕੀਤੀ ਜਾ ਸਕਦੀ ਹੈ:

  • ਜਾਰੀ ਕੀਤਾ ਗਿਆ ਕੋਈ ਵੀ ITBA ਨੋਟਿਸ/ਦਸਤਾਵੇਜ਼ ਜੋ ਕਿਸੇ ਵੀ ਪੈਨ/ਟੈਨ ਨਾਲ ਲਿੰਕ ਨਹੀਂ ਹੈ
  • ਧਾਰਾ 133(6) ਦੇ ਤਹਿਤ ITBA ਨੋਟਿਸ ਦਾ ਜਵਾਬ ਉਨ੍ਹਾਂ ਅਧਿਕਾਰਿਤ ਉਪਭੋਗਤਾਵਾਂ ਨੂੰ ਦੇਣਾ ਚਾਹੀਦਾ ਹੈ, ਜਿਨ੍ਹਾਂ ਕੋਲ ਉਸ ਇਕਾਈ ਦੇ ਈ-ਫਾਈਲਿੰਗ ਅਕਾਊਂਟ ਦਾ ਐਕਸੈਸ ਨਹੀਂ ਹੈ, ਜਿਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ

ਪ੍ਰਸ਼ਨ 3:

ਕੀ ਮੈਨੂੰ ਪੂਰਾ DIN ਦਰਜ ਕਰਨਾ ਚਾਹੀਦਾ ਹੈ ਜਾਂ DIN ਦੇ ਆਖਰੀ ਕੁਝ ਅੰਕ ਦਰਜ ਕਰਨੇ ਚਾਹੀਦੇ ਹਨ?

ਹੱਲ:

ਹਾਂ, ਅਸੈਸੀ ਨੂੰ ਨੋਟਿਸ/ਪੱਤਰ PDF ਵਿੱਚ ਦਰਸਾਏ ਅਨੁਸਾਰ ਪੂਰਾ DIN ਦਰਜ ਕਰਨਾ ਜ਼ਰੂਰੀ ਹੈ।

ਪ੍ਰਸ਼ਨ 4:

ਪ੍ਰਮਾਣੀਕਰਨ ਲਈ ਕਿਹੜਾ ਮੋਬਾਈਲ ਨੰਬਰ ਅਤੇ ਈਮੇਲ ID ਦਰਜ ਕਰਨੀ ਚਾਹੀਦੀ ਹੈ?

ਹੱਲ:

ਮੋਬਾਈਲ ਨੰਬਰ ਅਤੇ ਈਮੇਲ ID ਕਿਰਿਆਸ਼ੀਲ ਸਥਿਤੀ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਪ੍ਰਮਾਣੀਕਰਨ ਲਈ OTP ਦੋਵਾਂ 'ਤੇ ਭੇਜਿਆ ਜਾਵੇਗਾ।

ਪ੍ਰਸ਼ਨ 5:

ਕੀ ਮੈਂ ਇਸ ਸੁਵਿਧਾ ਦੀ ਵਰਤੋਂ ਕਰਕੇ ਨੋਟਿਸ ਦਾ ਜਵਾਬ ਦੇਣ ਲਈ ਅਧਿਕਾਰਿਤ ਪ੍ਰਤੀਨਿਧੀ ਨੂੰ ਸ਼ਾਮਿਲ ਕਰ ਸਕਦਾ/ਸਕਦੀ ਹਾਂ?

ਹੱਲ:

ਨਹੀਂ, ਤੁਸੀਂ ਇਸ ਸੁਵਿਧਾ ਦੀ ਵਰਤੋਂ ਕਰਕੇ ਨੋਟਿਸ ਦਾ ਜਵਾਬ ਦੇਣ ਲਈ ਅਧਿਕਾਰਿਤ ਪ੍ਰਤੀਨਿਧੀ ਨੂੰ ਸ਼ਾਮਿਲ ਨਹੀਂ ਕਰ ਸਕਦੇ।

ਪ੍ਰਸ਼ਨ 6:

ਕੀ ਮੈਂ ਇਸ ਸੁਵਿਧਾ ਦੀ ਵਰਤੋਂ ਕਰਕੇ ਨੋਟਿਸ ਦਾ ਜਵਾਬ ਦੇਣ ਲਈ ਮੁਲਤਵੀ ਕਰਨ ਦੀ ਮੰਗ ਕਰ ਸਕਦਾ/ਸਕਦੀ ਹਾਂ?

ਹੱਲ:

ਨਹੀਂ, ਤੁਸੀਂ ਇਸ ਸੁਵਿਧਾ ਦੀ ਵਰਤੋਂ ਕਰਕੇ ਨੋਟਿਸ ਦਾ ਜਵਾਬ ਦੇਣ ਲਈ ਮੁਲਤਵੀ ਕਰਨ ਦੀ ਮੰਗ ਨਹੀਂ ਕਰ ਸਕਦੇ।

ਪ੍ਰਸ਼ਨ 7:

ਅਟੈਚਮੈਂਟ ਦਾ ਫਾਰਮੈਟ ਅਤੇ ਸਾਈਜ਼ ਕੀ ਹੋਣਾ ਚਾਹੀਦਾ ਹੈ?

ਹੱਲ:

ਦਸਤਾਵੇਜ਼ ਦਾ ਫਾਰਮੈਟ PDF/XLS/XLSX/CSV ਹੋਣਾ ਚਾਹੀਦਾ ਹੈ ਅਤੇ ਹਰੇਕ ਅਟੈਚਮੈਂਟ ਦਾ ਸਾਈਜ਼ 5 MB ਤੋਂ ਵੱਧ ਨਹੀਂ ਹੋਣਾ ਚਾਹੀਦਾ। ਅਸੈਸੀ ਇੱਕ ਸਮੇਂ ਵਿੱਚ 10 ਫਾਈਲਾਂ ਨੱਥੀ ਕਰ ਸਕਦਾ ਹੈ।

ਪ੍ਰਸ਼ਨ 8:

ਕੀ ਜਵਾਬ ਦੀ ਤਸਦੀਕ ਕਰਨ ਲਈ ਆਧਾਰ ਵੇਰਵੇ ਦਰਜ ਕਰਨਾ ਲਾਜ਼ਮੀ ਹੈ?

ਹੱਲ:

ਹਾਂ, ਅਸੈਸੀ ਨੂੰ ਉਸ ਕਪੈਸਿਟੀ ਦੀ ਚੋਣ ਕਰਨ ਦੀ ਲੋੜ ਹੁੰਦੀ ਹੈ ਜਿਸ ਵਿੱਚ ਵਿਅਕਤੀ ਜਵਾਬ ਦਾਖਲ ਕਰ ਰਿਹਾ ਹੈ ਅਤੇ ਉਸਨੂੰ UIDAI ਦੇ ਅਨੁਸਾਰ ਸਹੀ ਆਧਾਰ ਵੇਰਵੇ ਦਰਜ ਕਰਨੇ ਚਾਹੀਦੇ ਹਨ।

ਪ੍ਰਸ਼ਨ 9:

ਕੀ ਮੈਨੂੰ ਜਾਰੀ ਕੀਤੇ ਗਏ ਨੋਟਿਸ ਦਾ ਜਵਾਬ ਸਬਮਿਟ ਕਰਨ ਤੋਂ ਬਾਅਦ ਮੈਂ ਆਪਣਾ ਜਵਾਬ ਦੇਖ ਸਕਦਾ/ਸਕਦੀ ਹਾਂ?

ਹੱਲ:

ਹਾਂ, ਤੁਸੀਂ "ਸਬਮਿਟ ਕੀਤੇ ਜਵਾਬ ਦੇਖੋ" 'ਤੇ ਕਲਿੱਕ ਕਰਕੇ ਆਪਣੇ ਦੁਆਰਾ ਸਬਮਿਟ ਕੀਤੇ ਜਵਾਬ ਨੂੰ ਦੇਖ ਸਕਦੇ ਹੋ ਅਤੇ ਫਿਰ ਉਸੇ ਮੋਬਾਈਲ ਨੰਬਰ ਅਤੇ ਮੇਲ ID ਨਾਲ DIN ਨੂੰ ਪ੍ਰਮਾਣਿਤ ਕਰ ਸਕਦੇ ਹੋ ਜਿਸਦੀ ਵਰਤੋਂ ਅਸੈਸੀ ਨੇ ਜਵਾਬ ਸਬਮਿਟ ਕਰਨ ਲਈ ਕੀਤੀ ਸੀ।

ਪ੍ਰਸ਼ਨ 10:

ਕੀ ਮੈਂ ਨੋਟਿਸ ਦਾ ਜਵਾਬ ਦੇਣ ਤੋਂ ਬਾਅਦ ਆਪਣੇ ਜਵਾਬ ਨੂੰ ਸੋਧ ਕਰ ਸਕਦਾ/ਸਕਦੀ ਹਾਂ?

ਹੱਲ:

ਨਹੀਂ, ਇੱਕ ਵਾਰ ਸਬਮਿਟ ਕਰਨ ਤੋਂ ਬਾਅਦ ਤੁਸੀਂ ਆਪਣੇ ਜਵਾਬ ਨੂੰ ਸੋਧ ਨਹੀਂ ਕਰ ਸਕਦੇ। ਜਦੋਂ ਤੱਕ ਮੁਲਾਂਕਣ ਅਧਿਕਾਰੀ ਦੁਆਰਾ ਕਾਰਵਾਈ ਨੂੰ ਬਲੌਕ ਜਾਂ ਬੰਦ ਨਹੀਂ ਕੀਤਾ ਜਾਂਦਾ, ਤੁਸੀਂ ਨੋਟਿਸ ਲਈ ਇੱਕ ਹੋਰ ਜਵਾਬ ਸਬਮਿਟ ਕਰ ਸਕਦੇ ਹੋ।

 

ਬੇਦਾਅਵਾ: ਇਹ ਅਕਸਰ ਪੁੱਛੇ ਜਾਣ ਵਾਲੇ ਸਵਾਲ ਸਿਰਫ਼ ਜਾਣਕਾਰੀ ਦੇ ਉਦੇਸ਼ਾਂ ਲਈ ਹਨ। ਇਸ ਦਸਤਾਵੇਜ਼ ਵਿੱਚ ਕੁਝ ਵੀ ਕਾਨੂੰਨੀ ਸਲਾਹ ਨਹੀਂ ਹੈ