Do not have an account?
Already have an account?

1. ਮੈਂ ਆਪਣੇ CA ਨੂੰ ਈ-ਫਾਈਲਿੰਗ ਅਕਾਊਂਟ ਵਿੱਚ ਕਿਵੇਂ ਸ਼ਾਮਿਲ ਕਰ ਸਕਦਾ/ਸਕਦੀ ਹਾਂ?

ਤੁਸੀਂ ਆਪਣੇ ਅਕਾਊਂਟ ਵਿੱਚ ਲੌਗਇਨ ਕਰਨ ਤੋਂ ਬਾਅਦ ਇਸ ਸੇਵਾ ਦੀ ਵਰਤੋਂ ਕਰਕੇ ਆਪਣੇ ਈ-ਫਾਈਲਿੰਗ ਅਕਾਊਂਟ ਵਿੱਚ ਆਪਣੇ ਚਾਰਟਰਡ ਅਕਾਊਂਟੈਂਟ ਨੂੰ ਸ਼ਾਮਿਲ ਕਰ ਸਕਦੇ ਹੋ। ਮੇਰੇ CA ਸੇਵਾ ਤੁਹਾਨੂੰ ਹੇਠ ਲਿਖੇ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ:

  • ਆਪਣੇ ਈ-ਫਾਈਲਿੰਗ ਪੋਰਟਲ ਵਿੱਚ ਤੁਹਾਡੇ ਦੁਆਰਾ ਅਧਿਕਾਰਿਤ ਕਿਰਿਆਸ਼ੀਲ ਅਤੇ ਅਕਿਰਿਆਸ਼ੀਲ CA ਦੀ ਸੂਚੀ ਦੇਖੋ
  • ਇੱਕ CA ਸ਼ਾਮਿਲ ਕਰੋ
  • CA ਨੂੰ ਫਾਰਮ ਅਸਾਈਨ ਕਰੋ
  • ਅਸਾਈਨ ਕੀਤੇ ਫਾਰਮ ਵਾਪਸ ਲਓ
  • CA ਨੂੰ ਐਕਟੀਵੇਟ ਕਰੋ
  • CA ਨੂੰ ਅਕਿਰਿਆਸ਼ੀਲ ਕਰੋ

2. ਮੇਰੇ CA ਸੇਵਾ ਦੀ ਵਰਤੋਂ ਕੌਣ ਕਰ ਸਕਦਾ ਹੈ?

ਈ-ਫਾਈਲਿੰਗ ਪੋਰਟਲ ਦੇ ਸਾਰੇ ਰਜਿਸਟਰਡ ਉਪਭੋਗਤਾ ਜੋ ਹੇਠਾਂ ਦਿੱਤੀਆਂ ਸ਼੍ਰੇਣੀਆਂ ਵਿੱਚੋਂ ਕਿਸੇ ਇੱਕ ਸ਼੍ਰੇਣੀ ਵਿੱਚ ਹਨ, ਇਸ ਸੇਵਾ ਦੀ ਵਰਤੋਂ ਕਰ ਸਕਦੇ ਹਨ:

  • ਵਿਅਕਤੀਗਤ
  • HUF
  • ਕੰਪਨੀ, AOP, BOI, AJP, ਟਰੱਸਟ, ਸਰਕਾਰ, LA (ਸਥਾਨਕ ਅਥਾਰਿਟੀ), ਫਰਮ
  • ਟੈਕਸ ਡਿਡਕਟਰ ਅਤੇ ਕਲੈਕਟਰ

3. ਕੀ ਮੈਂ ਉਹਨਾਂ ਫਾਰਮਾਂ ਨੂੰ ਵਾਪਸ ਲੈ ਸਕਦਾ ਹਾਂ ਜੋ CA ਨੂੰ ਅਸਾਈਨ ਕੀਤੇ ਗਏ ਹਨ?

ਹਾਂ, CA ਨੂੰ ਅਸਾਈਨ ਕੀਤੇ ਜਾਣ ਤੋਂ ਬਾਅਦ ਫਾਰਮ ਵਾਪਸ ਲਏ ਜਾ ਸਕਦੇ ਹਨ। CA ਨੂੰ ਅਸਾਈਨ ਕੀਤੇ ਗਏ ਸਾਰੇ ਫਾਰਮ ਉਪਭੋਗਤਾ ਦੁਆਰਾ ਦੇਖੇ ਜਾ ਸਕਦੇ ਹਨ ਅਤੇ ਲੋੜ ਪੈਣ 'ਤੇ ਵਾਪਸ ਲਏ ਜਾ ਸਕਦੇ ਹਨ।

4. ਮੈਨੂੰ CA ਨੂੰ ਅਧਿਕਾਰਿਤ ਕਰਨ ਦੀ ਲੋੜ ਕਿਉਂ ਹੈ?

ਇਸ ਤੋਂ ਪਹਿਲਾਂ ਕਿ CA ਈ-ਫਾਈਲਿੰਗ ਪੋਰਟਲ 'ਤੇ ਤੁਹਾਡੀ ਤਰਫੋਂ ਕੋਈ ਫਾਰਮ ਦਾਇਰ ਕਰੇ ਜਾਂ ਸਬਮਿਟ ਕਰੇ, ਉਸ ਨੂੰ ਤੁਹਾਡੇ ਦੁਆਰਾ ਅਧਿਕਾਰਿਤ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਕੁਝ ਕਾਨੂੰਨੀ ਫਾਰਮ ਹਨ ਜਿਨ੍ਹਾਂ ਲਈ CA ਪ੍ਰਮਾਣੀਕਰਣ ਦੀ ਲੋੜ ਹੁੰਦੀ ਹੈ। ਤੁਸੀਂ ਇਸ ਸੇਵਾ ਦੀ ਵਰਤੋਂ ਕਰਕੇ CA ਨੂੰ ਸ਼ਾਮਿਲ ਕਰ ਸਕਦੇ ਹੋ ਅਤੇ CA ਨੂੰ ITR/ਫਾਰਮ ਜਮ੍ਹਾਂ ਕਰਨ ਲਈ ਜੋੜਨ ਦੀ ਬੇਨਤੀ ਸਵੀਕਾਰ ਕਰਨੀ ਪਏਗੀ।