Do not have an account?
Already have an account?

ਆਪਣੇ ਪੈਨ ਦੀ ਤਸਦੀਕ ਕਰੋ ਯੂਜ਼ਰ ਮੈਨੂਅਲ

 

1. ਸੰਖੇਪ ਜਾਣਕਾਰੀ

‘PAN ਦੀ ਸਥਿਤੀ ਤਸਦੀਕ ਕਰੋ’ ਈ-ਫਾਈਲਿੰਗ ਪੋਰਟਲ 'ਤੇ ਸਾਰੇ ਉਪਭੋਗਤਾਵਾਂ (ਬਾਹਰੀ ਏਜੰਸੀਆਂ ਤੋਂ ਇਲਾਵਾ) ਲਈ ਇੱਕ ਪ੍ਰੀ-ਲੌਗਇਨ ਸੇਵਾ ਹੈ (ਪੋਰਟਲ ਵਿੱਚ ਲੌਗਇਨ ਕਰਨ ਦੀ ਲੋੜ ਨਹੀਂ ਹੈ)।

ਬਾਹਰੀ ਏਜੰਸੀਆਂ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਤੋਂ ਬਾਅਦ ਇਸ PAN ਦੀ ਸਥਿਤੀ ਤਸਦੀਕ ਕਰੋ ਸੇਵਾ ਦੀ ਵਰਤੋਂ ਕਰ ਸਕਦੀਆਂ ਹਨ।

ਇਸ ਸੇਵਾ ਨਾਲ, ਤੁਸੀਂ:

  • ਜਾਂਚ ਕਰੋ ਕਿ PAN ਦੇ ਵੇਰਵੇ, ਜਿਵੇਂ ਕਿ PAN 'ਤੇ ਦਰਜ ਨਾਮ, ਜਨਮ ਮਿਤੀ ਆਦਿ ਸਹੀ ਹਨ ਜਾਂ ਨਹੀਂ।
  • ਤਸਦੀਕ ਕਰ ਸਕਦੇ ਹੋ ਕਿ PAN ਕਿਰਿਆਸ਼ੀਲ ਹੈ ਜਾਂ ਨਹੀਂ

2. ਇਸ ਸੇਵਾ ਦਾ ਲਾਭ ਲੈਣ ਲਈ ਜ਼ਰੂਰੀ ਸ਼ਰਤਾਂ

  • ਵੈਧ PAN
  • ਵੈਧ ਮੋਬਾਈਲ ਨੰਬਰ (ਜਿਸ ਦੀ ਤੁਸੀਂ ਵਰਤੋਂ ਕਰ ਰਹੇ ਹੋ)
  • ਬਾਹਰੀ ਏਜੰਸੀਆਂ ਲਈ: ਵੈਧ ਉਪਭੋਗਤਾ ID ਅਤੇ ਪਾਸਵਰਡ, ਸੰਸਥਾਪਨ ਦੀ ਮਿਤੀ ਦੇ ਨਾਲ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ।

3. ਕਦਮ-ਦਰ-ਕਦਮ ਗਾਈਡ


3.1 PAN ਦੀ ਸਥਿਤੀ ਤਸਦੀਕ ਕਰੋ

ਕਦਮ 1
: ਈ-ਫਾਈਲਿੰਗ ਪੋਰਟਲ ਦੇ ਮੁੱਖ ਪੰਨੇ 'ਤੇ ਜਾਓ।

Data responsive

ਕਦਮ 2: ਕੁਇੱਕ ਲਿੰਕਸ ਸੈਕਸ਼ਨ ਵਿੱਚ ‘PAN ਦੀ ਸਥਿਤੀ ਤਸਦੀਕ ਕਰੋ’ 'ਤੇ ਕਲਿੱਕ ਕਰੋ।

Data responsive


ਕਦਮ 3: ‘PAN ਦੀ ਸਥਿਤੀ ਤਸਦੀਕ ਕਰੋ’ ਪੰਨੇ 'ਤੇ ਆਪਣਾ PAN, ਪੂਰਾ ਨਾਮ, ਜਨਮ ਮਿਤੀ ਅਤੇ ਮੋਬਾਈਲ ਨੰਬਰ (ਜੋ ਤੁਹਾਡੇ ਕੋਲ ਉਪਲਬਧ ਹੋਵੇ) ਦਰਜ ਕਰੋ ਅਤੇ ‘ਕੰਟੀਨਿਊ’ 'ਤੇ ਕਲਿੱਕ ਕਰੋ।

Data responsive


ਕਦਮ 4:‘ਤਸਦੀਕੀਕਰਨ’ ਪੰਨੇ 'ਤੇ, ਕਦਮ 3 ਵਿੱਚ ਦਰਜ ਕੀਤੇ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਏ 6 ਅੰਕਾਂ ਦੇ OTP ਨੂੰ ਦਰਜ ਕਰੋ ਅਤੇ ‘ਪ੍ਰਮਾਣਿਤ ਕਰੋ’ 'ਤੇ ਕਲਿੱਕ ਕਰੋ।

Data responsive

ਨੋਟ:

• OTP ਸਿਰਫ਼ 15 ਮਿੰਟ ਲਈ ਵੈਧ ਰਹੇਗਾ।
• ਤੁਹਾਡੇ ਕੋਲ ਠੀਕ OTP ਦਰਜ ਕਰਨ ਲਈ 3 ਕੋਸ਼ਿਸ਼ਾਂ ਹਨ।
• OTP ਟਾਈਮਰ ਨਵਾਂ OTP ਬਣਾਉਣ ਲਈ ਬਚਿਆ ਸਮਾਂ ਦਰਸਾਉਂਦਾ ਹੈ। ‘OTP ਮੁੜ ਭੇਜੋ’ 'ਤੇ ਕਲਿੱਕ ਕਰਨ 'ਤੇ ਨਵਾਂ OTP ਤਿਆਰ ਹੋ ਕੇ ਭੇਜਿਆ ਜਾਵੇਗਾ।

ਸਫਲ ਤਸਦੀਕੀਕਰਨ ਤੋਂ ਬਾਅਦ ਤੁਹਾਡੀ PAN ਸਥਿਤੀ ਦਿਖਾਈ ਜਾਵੇਗੀ।

Data responsive

ਨੋਟ:

ਇਹ ਸਿਰਫ਼ ਜਾਣਕਾਰੀ ਲਈ ਹੈ, ਇਸ ਦਾ ਈ-ਫਾਈਲਿੰਗ ਦੀ ਕਿਸੇ ਹੋਰ ਕਾਰਗੁਜ਼ਾਰੀ 'ਤੇ ਕੋਈ ਅਸਰ ਨਹੀਂ ਪਵੇਗਾ। ਕਿਸੇ ਵੀ ਪੁੱਛਗਿੱਛ ਦੇ ਮਾਮਲੇ ਵਿੱਚ ਉਪਭੋਗਤਾ ਨੂੰ ਸਿਰਫ਼ JAO ਨਾਲ ਹੀ ਸੰਪਰਕ ਕਰਨਾ ਪਵੇਗਾ।
 

3.2 ਬਾਹਰੀ ਏਜੰਸੀ ਲਈ PAN ਦੀ ਤਸਦੀਕ ਕਰੋ


ਕਦਮ 1:ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰੋ।

 

Data responsive


ਕਦਮ 2: ‘ਸੇਵਾਵਾਂ’ 'ਤੇ ਕਲਿੱਕ ਕਰੋ > ‘PAN ਵੇਰਵੇ ਦੇਖੋ’।

Data responsive


ਕਦਮ 3: ‘ਆਪਣੇ PAN ਦੀ ਤਸਦੀਕ ਕਰੋ’ ਪੰਨੇ 'ਤੇ ਉਹ PAN ਦਰਜ ਕਰੋ (ਜਿਸਦੀ ਤੁਸੀਂ ਤਸਦੀਕ ਕਰਨੀ ਹੈ), ਪੂਰਾ ਨਾਮ ਅਤੇ ਸੰਸਥਪਨ ਦੀ ਮਿਤੀ (DOI) / ਜਨਮ ਮਿਤੀ (DOB) ਦਰਜ ਕਰੋ ਅਤੇ ‘ਕੰਟੀਨਿਊ’ 'ਤੇ ਕਲਿੱਕ ਕਰੋ।

Data responsive


ਸਫਲਤਾਪੂਰਵਕ ਪ੍ਰਮਾਣੀਕਰਨ ਹੋਣ 'ਤੇ, PAN ਦੀ ਸਥਿਤੀ ਦਿਖਾਈ ਦੇਵੇਗੀ।

Data responsive

4. ਸੰਬੰਧਿਤ ਵਿਸ਼ੇ