1. ਮੈਨੂੰ ਈ-ਵੈਰੀਫਾਈ ਕਰਨ ਦੀ ਲੋੜ ਕਿਉਂ ਹੈ?
ਰਿਟਰਨ ਫਾਈਲ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਤੁਹਾਨੂੰ ਆਪਣੀਆਂ ਆਮਦਨ ਕਰ ਰਿਟਰਨਾਂ ਦੀ ਤਸਦੀਕ ਕਰਨ ਦੀ ਲੋੜ ਹੈ। ਨਿਰਧਾਰਿਤ ਸਮੇਂ ਦੇ ਅੰਦਰ ਤਸਦੀਕ ਕੀਤੇ ਬਿਨਾਂ, ਇੱਕ ITR ਨੂੰ ਅਵੈਧ ਮੰਨਿਆ ਜਾਂਦਾ ਹੈ। ਈ-ਵੈਰੀਫਿਕੇਸ਼ਨ ਤੁਹਾਡੇ ITR ਦੀ ਤਸਦੀਕ ਕਰਨ ਦਾ ਸਭ ਤੋਂ ਸੁਵਿਧਾਜਨਕ ਅਤੇ ਤੇਜ਼ ਤਰੀਕਾ ਹੈ।
ਤੁਸੀਂ ਸੰਬੰਧਿਤ ਪ੍ਰਕਿਰਿਆਵਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਹੋਰ ਬੇਨਤੀਆਂ / ਜਵਾਬ / ਸੇਵਾਵਾਂ ਨੂੰ ਈ-ਵੈਰੀਫਾਈ ਵੀ ਕਰ ਸਕਦੇ ਹੋ, ਜਿਸ ਵਿੱਚ ਨਿਮਨਲਿਖਿਤ ਦੀ ਤਸਦੀਕ ਵੀ ਸ਼ਾਮਿਲ ਹੈ:
- ਆਮਦਨ ਕਰ ਫਾਰਮ (ਆਨਲਾਈਨ ਪੋਰਟਲ / ਔਫਲਾਈਨ ਯੂਟਿਲਿਟੀ ਦੁਆਰਾ)
- ਈ-ਕਾਰਵਾਈਆਂ
- ਰਿਫੰਡ ਦੁਬਾਰਾ ਜਾਰੀ ਕਰਨ ਦੀਆਂ ਬੇਨਤੀਆਂ
- ਸੋਧ ਦੀਆਂ ਬੇਨਤੀਆਂ
- ਨਿਯਤ ਮਿਤੀ ਤੋਂ ਬਾਅਦ ITR ਫਾਈਲ ਕਰਨ ਵਿੱਚ ਦੇਰੀ ਲਈ ਮਾਫੀ
- ਸੇਵਾ ਸੰਬੰਧੀ ਬੇਨਤੀਆਂ (ERIs ਦੁਆਰਾ ਜਮ੍ਹਾਂ ਕੀਤੀਆਂ)
- ਬਲਕ ਵਿੱਚ ITR ਅਪਲੋਡ ਕਰਨਾ (ERIs ਦੁਆਰਾ)
2. ਉਹ ਕਿਹੜੇ ਵੱਖ-ਵੱਖ ਤਰੀਕੇ ਹਨ ਜਿਨ੍ਹਾਂ ਨਾਲ ਮੈਂ ਆਪਣੀਆਂ ਰਿਟਰਨਾਂ ਨੂੰ ਈ-ਵੈਰੀਫਾਈ ਕਰ ਸਕਦਾ ਹਾਂ?
ਤੁਸੀਂ ਨਿਮਨਲਿਖਤ ਦੀ ਵਰਤੋਂ ਕਰਕੇ ਆਪਣੀ ਰਿਟਰਨ ਨੂੰ ਆਨਲਾਈਨ ਈ-ਵੈਰੀਫਾਈ ਕਰ ਸਕਦੇ ਹੋ:
- ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ OTP, ਜਾਂ
- ਤੁਹਾਡੇ ਪੂਰਵ-ਪ੍ਰਮਾਣਿਤ ਬੈਂਕ ਖਾਤੇ ਦੁਆਰਾ ਜਨਰੇਟ ਕੀਤਾ ਗਿਆ EVC, ਜਾਂ
- ਤੁਹਾਡੇ ਪੂਰਵ-ਪ੍ਰਮਾਣਿਤ ਡੀਮੈਟ ਅਕਾਊਂਟ ਦੁਆਰਾ ਜਨਰੇਟ ਕੀਤਾ ਗਿਆ EVC, ਜਾਂ
- ATM ਰਾਹੀਂ EVC (ਔਫਲਾਈਨ ਵਿਧੀ), ਜਾਂ
- ਨੈੱਟ ਬੈਂਕਿੰਗ, ਜਾਂ
- ਡਿਜੀਟਲ ਦਸਤਖ਼ਤ ਸਰਟੀਫਿਕੇਟ (DSC)
3. ਮੈਂ 120 ਦਿਨ ਤੋਂ ਪਹਿਲਾਂ ਆਪਣੀ ਰਿਟਰਨ ਫਾਈਲ ਕੀਤੀ ਹੈ। ਕੀ ਮੈਂ ਅਜੇ ਵੀ ਆਪਣੀਆਂ ਰਿਟਰਨਾਂ ਦੀ ਆਨਲਾਈਨ ਤਸਦੀਕ ਕਰ ਸਕਦਾ ਹਾਂ?
ਹਾਂਜੀ। ਤੁਹਾਨੂੰ ਦੇਰੀ ਦਾ ਉਚਿਤ ਕਾਰਨ ਦੱਸ ਕੇ ਦੇਰੀ ਦੀ ਮਾਫੀ ਲਈ ਬੇਨਤੀ ਦਰਜ ਕਰਨ ਦੀ ਲੋੜ ਹੈ (ਸੇਵਾ ਦੀ ਬੇਨਤੀ ਯੂਜ਼ਰ ਮੈਨੂਅਲ ਦੇਖੋ)। ਪਰ ਆਮਦਨ ਕਰ ਵਿਭਾਗ ਦੁਆਰਾ ਮਾਫੀ ਬੇਨਤੀ ਦੀ ਮਨਜ਼ੂਰੀ ਤੋਂ ਬਾਅਦ ਹੀ ਰਿਟਰਨ ਨੂੰ ਤਸਦੀਕ ਕੀਤੀ ਮੰਨਿਆ ਜਾਵੇਗਾ।
4. ਕੀ ਕੋਈ ਅਧਿਕਾਰਿਤ ਹਸਤਾਖਰਕਰਤਾ / ਪ੍ਰਤੀਨਿਧੀ ਕਰਦਾਤਾ ਮੇਰੀ ਤਰਫੋਂ ਰਿਟਰਨ ਨੂੰ ਈ-ਵੈਰੀਫਾਈ ਕਰ ਸਕਦਾ ਹੈ?
ਹਾਂਜੀ। ਅਧਿਕਾਰਿਤ ਹਸਤਾਖਰਕਰਤਾ / ਪ੍ਰਤੀਨਿਧੀ ਕਰਦਾਤਾ ਨਿਮਨਲਿਖਿਤ ਵਿਧੀਆਂ ਵਿੱਚੋਂ ਕਿਸੇ ਦੀ ਵੀ ਵਰਤੋਂ ਕਰਕੇ ਕਰਦਾਤਾ ਦੀ ਤਰਫੋਂ ਰਿਟਰਨ ਨੂੰ ਈ-ਵੈਰੀਫਾਈ ਕਰ ਸਕਦਾ ਹੈ:
- ਆਧਾਰ OTP: OTP ਆਧਾਰ ਨਾਲ ਰਜਿਸਟਰਡ ਅਧਿਕਾਰਿਤ ਹਸਤਾਖਰਕਰਤਾ/ਪ੍ਰਤੀਨਿਧੀ ਕਰਦਾਤਾ ਦੇ ਮੋਬਾਈਲ ਨੰਬਰ 'ਤੇ ਭੇਜਿਆ ਜਾਵੇਗਾ।
- ਨੈੱਟ ਬੈਂਕਿੰਗ: ਨੈੱਟ ਬੈਂਕਿੰਗ ਦੁਆਰਾ ਤਿਆਰ ਕੀਤੇ ਗਏ EVS ਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਅਧਿਕਾਰਿਤ ਹਸਤਾਖਰਕਰਤਾ / ਪ੍ਰਤੀਨਿਧੀ ਕਰਦਾਤਾ ਦੇ ਮੋਬਾਈਲ ਨੰਬਰ ਅਤੇ ਈਮੇਲ ID 'ਤੇ ਭੇਜਿਆ ਜਾਵੇਗਾ।
- ਬੈਂਕ ਖਾਤਾ / ਡੀਮੈਟ ਅਕਾਊਂਟ EVC: ਪੂਰਵ-ਪ੍ਰਮਾਣਿਤ ਅਤੇ EVC-ਸਮਰੱਥ ਬੈਂਕ ਖਾਤੇ / ਡੀਮੈਟ ਅਕਾਊਂਟ ਦੁਆਰਾ ਜਨਰੇਟ ਕੀਤੇ EVC ਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਅਧਿਕਾਰਿਤ ਹਸਤਾਖਰਕਰਤਾ / ਪ੍ਰਤੀਨਿਧੀ ਕਰਦਾਤਾ ਦੇ ਮੋਬਾਈਲ ਨੰਬਰ ਅਤੇ ਈਮੇਲ ID 'ਤੇ ਭੇਜਿਆ ਜਾਵੇਗਾ।
5. ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰੀ ਈ-ਵੈਰੀਫਿਕੇਸ਼ਨ ਪੂਰੀ ਹੋ ਗਈ ਹੈ?
ਜੇਕਰ ਤੁਸੀਂ ਆਪਣੀ ਰਿਟਰਨ ਨੂੰ ਈ-ਵੈਰੀਫਾਈ ਕਰ ਰਹੇ ਹੋ ਤਾਂ:
- ਟ੍ਰਾਂਜੈਕਸ਼ਨ ID ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੋਵੇਗਾ
- ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਤੁਹਾਡੀ ਈਮੇਲ ID 'ਤੇ ਇੱਕ ਈਮੇਲ ਭੇਜੀ ਜਾਵੇਗੀ
ਜੇਕਰ ਤੁਸੀਂ ਇੱਕ ਅਧਿਕਾਰਿਤ ਹਸਤਾਖਰਕਰਤਾ / ਪ੍ਰਤੀਨਿਧੀ ਕਰਦਾਤਾ ਹੋ:
- ਟ੍ਰਾਂਜੈਕਸ਼ਨ ID ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੋਵੇਗਾ
- ਸਫਲਤਾਪੂਰਵਕ ਤਸਦੀਕ ਤੋਂ ਬਾਅਦ, ਇੱਕ ਈਮੇਲ ਪੁਸ਼ਟੀਕਰਨ ਅਧਿਕਾਰਿਤ ਹਸਤਾਖਰਕਰਤਾ /ਪ੍ਰਤੀਨਿਧੀ ਕਰਦਾਤਾ ਦੀ ਪ੍ਰਾਇਮਰੀ ਈਮੇਲ ID ਅਤੇ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਤੁਹਾਡੀ ਈਮੇਲ ID ਦੋਵਾਂ 'ਤੇ ਭੇਜਿਆ ਜਾਵੇਗਾ।
6. ਮੈਨੂੰ ਦੇਰੀ ਦੀ ਮਾਫੀ ਲਈ ਫਾਈਲ ਕਰਨ / ਅਪਲਾਈ ਕਰਨ ਦੀ ਲੋੜ ਕਦੋਂ ਹੁੰਦੀ ਹੈ?
ਜਿਵੇਂ ਹੀ ਤੁਸੀਂ ਨੋਟਿਸ ਕਰਦੇ ਹੋ ਕਿ ਤੁਸੀਂ ਫਾਈਲ ਕਰਨ ਦੇ 120 / 30ਦਿਨਾਂ ਬਾਅਦ ਵੀ ਆਪਣੀ ਰਿਟਰਨ ਦੀ ਤਸਦੀਕ ਨਹੀਂ ਕੀਤੀ ਹੈ, ਤਾਂ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਇੱਕ ਮਾਫੀ ਬੇਨਤੀ ਦਰਜ ਕਰੋ।
ਮਹੱਤਵਪੂਰਨ ਨੋਟ:
ਕਿਰਪਾ ਕਰਕੇ ਨੋਟ ਕਰੋ ਕਿ ਨੋਟੀਫਿਕੇਸ਼ਨ ਨੰ. 5/2022 ਮਿਤੀ 29.07.2022, 01/08/2022 ਤੋਂ ਲਾਗੂ ਈ-ਤਸਦੀਕ ਜਾਂ ITR-V ਜਮ੍ਹਾਂ ਕਰਨ ਦੀ ਸਮਾਂ-ਸੀਮਾ ਆਮਦਨ ਰਿਟਰਨ ਫਾਈਲ ਕਰਨ ਦੀ ਮਿਤੀ ਤੋਂ 30 ਦਿਨ ਹੋਵੇਗੀ।
ਹਾਲਾਂਕਿ, ਜਿੱਥੇ ਰਿਟਰਨ 31.07.2022 ਨੂੰ ਜਾਂ ਇਸ ਤੋਂ ਪਹਿਲਾਂ ਫਾਈਲ ਕੀਤੀ ਜਾਂਦੀ ਹੈ, 120 ਦਿਨਾਂ ਦੀ ਪਹਿਲਾਂ ਦੀ ਸਮਾਂ ਸੀਮਾ ਲਾਗੂ ਰਹੇਗੀ।
7. ਮੇਰਾ ਰਜਿਸਟਰਡ ਮੋਬਾਈਲ ਨੰਬਰ ਆਧਾਰ ਨਾਲ ਅਪਡੇਟ ਨਹੀਂ ਕੀਤਾ ਗਿਆ ਹੈ, ਕੀ ਮੈਂ ਅਜੇ ਵੀ ਆਧਾਰ OTP ਦੀ ਵਰਤੋਂ ਕਰਕੇ ਆਪਣੀ ਰਿਟਰਨ ਨੂੰ ਈ-ਵੈਰੀਫਾਈ ਕਰ ਸਕਦਾ ਹਾਂ?
ਨਹੀਂ। ਤੁਹਾਨੂੰ ਆਧਾਰ OTP ਦੀ ਵਰਤੋਂ ਕਰਕੇ ਆਪਣੀ ਰਿਟਰਨ ਨੂੰ ਈ-ਵੈਰੀਫਾਈ ਕਰਨ ਲਈ ਆਪਣੇ ਮੋਬਾਈਲ ਨੰਬਰ ਨੂੰ ਆਧਾਰ ਨਾਲ ਅਪਡੇਟ ਕਰਨ ਦੀ ਲੋੜ ਹੈ।
8. ਮੇਰਾ ਡੀਮੈਟ ਅਕਾਊਂਟ / ਬੈਂਕ ਖਾਤਾ ਅਕਿਰਿਆਸ਼ੀਲ ਹੈ, ਕੀ ਮੈਂ ਇਸ ਖਾਤੇ ਨਾਲ ਆਪਣੀ ਰਿਟਰਨ ਨੂੰ ਈ-ਵੈਰੀਫਾਈ ਕਰ ਸਕਦਾ ਹਾਂ?
ਨਹੀਂ। ਤੁਹਾਡੇ ਕੋਲ ਇੱਕ ਅਧਿਨਿਯਮਿਵ ਡੀਮੈਟ ਅਕਾਊਂਟ / ਬੈਂਕ ਅਕਾਊਂਟ ਹੋਣਾ ਚਾਹੀਦਾ ਹੈ ਜਿਸਨੂੰ ਤੁਹਾਡੇ ਡੀਮੈਟ ਅਕਾਊਂਟ /ਬੈਂਕ ਅਕਾਊਂਟ ਦੀ ਵਰਤੋਂ ਕਰਕੇ ਆਪਣੀ ਰਿਟਰਨ ਨੂੰ ਈ-ਵੈਰੀਫਾਈ ਕਰਨ ਲਈ ਈ-ਫਾਈਲਿੰਗ ਪੋਰਟਲ 'ਤੇ ਪੂਰਵ-ਪ੍ਰਮਾਣਿਤ ਅਤੇ EVC-ਇਨੇਬਲਡ ਹੋਣ ਦੀ ਲੋੜ ਹੁੰਦੀ ਹੈ।
9. ਕੀ ਈ-ਵੈਰੀਫਿਕੇਸ਼ਨ ਵਿੱਚ ਦੇਰੀ ਨਾਲ ਕੋਈ ਜੁਰਮਾਨਾ ਲੱਗੇਗਾ?
ਜੇਕਰ ਤੁਸੀਂ ਸਮੇਂ ਸਿਰ ਤਸਦੀਕ ਨਹੀਂ ਕਰਦੇ ਹੋ, ਤਾਂ ਤੁਹਾਡੀ ਰਿਟਰਨ ਨੂੰ ਫਾਈਲ ਨਹੀਂ ਕੀਤੀ ਗਈ ਮੰਨਿਆ ਜਾਂਦਾ ਹੈ ਅਤੇ ਇਹ ਇਨਕਮ ਕਰ ਅਧਿਨਿਯਮ, 1961 ਦੇ ਤਹਿਤ ITR ਫਾਈਲ ਨਾ ਕਰਨ ਦੇ ਸਾਰੇ ਨਤੀਜਿਆਂ ਨੂੰ ਪ੍ਰਭਾਵਿਤ ਕਰੇਗਾ। ਪਰ, ਤੁਸੀਂ ਉਚਿਤ ਕਾਰਨ ਪ੍ਰਦਾਨ ਕਰ ਕੇ ਤਸਦੀਕ ਵਿੱਚ ਦੇਰੀ ਦੀ ਮਾਫੀ ਸੰਬੰਧੀ ਬੇਨਤੀ ਕਰ ਸਕਦੇ ਹੋ। ਅਜਿਹੀ ਬੇਨਤੀ ਸਬਮਿਟ ਕਰਨ ਤੋਂ ਬਾਅਦ ਹੀ, ਤੁਸੀਂ ਆਪਣੀ ਰਿਟਰਨ ਨੂੰ ਈ-ਵੈਰੀਫਾਈ ਕਰ ਸਕੋਗੇ। ਹਾਲਾਂਕਿ, ਰਿਟਰਨ ਨੂੰ ਕੇਵਲ ਉਦੋਂ ਹੀ ਵੈਧ ਮੰਨਿਆ ਜਾਵੇਗਾ ਜਦੋਂ ਸਮਰੱਥ ਇਨਕਮ ਕਰ ਅਥਾਰਿਟੀ ਦੁਆਰਾ ਮਾਫੀ ਬੇਨਤੀ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ।
10. EVC ਕੀ ਹੈ?
ਇਲੈਕਟ੍ਰਾਨਿਕ ਵੈਰੀਫਿਕੇਸ਼ਨ ਕੋਡ (EVC) ਇੱਕ 10-ਅੰਕੀ ਅਲਫਾਨਿਊਮੈਰਿਕ ਕੋਡ ਹੁੰਦਾ ਹੈ ਜਿਸਨੂੰ ਈ-ਵੈਰੀਫਿਕੇਸ਼ਨ ਦੀ ਪ੍ਰਕਿਰਿਆ ਦੌਰਾਨ ਈ-ਫਾਈਲਿੰਗ ਪੋਰਟਲ /ਬੈਂਕ ਅਕਾਊਂਟ / ਡੀਮੈਟ ਅਕਾਊਂਟ (ਜੋ ਵੀ ਮਾਮਲਾ ਹੋਵੇ) ਨਾਲ ਰਜਿਸਟਰਡ ਤੁਹਾਡੇ ਮੋਬਾਈਲ ਨੰਬਰ ਅਤੇ ਈਮੇਲ ID 'ਤੇ ਭੇਜਿਆ ਜਾਂਦਾ ਹੈ। ਇਸ ਨੂੰ ਜਨਰੇਟ ਕਰਨ ਦੇ ਸਮੇਂ ਤੋਂ ਇਸਦੀ ਵੈਧਤਾ 72-ਘੰਟੇ ਹੈ।
11. ਜੇਕਰ ITR-V ਨੂੰ ਅਸਵੀਕਾਰ ਕੀਤਾ ਜਾਂਦਾ ਹੈ ਤਾਂ ਕੀ ਕਰਨਾ ਹੈ?
ਤੁਸੀਂ ਆਪਣੇ ਈ-ਫਾਈਲਿੰਗ ਡੈਸ਼ਬੋਰਡ 'ਤੇ ਅਸਵੀਕਾਰ ਹੋਣ ਦਾ ਕਾਰਨ ਦੇਖ ਸਕਦੇ ਹੋ। ਤੁਸੀਂ ਇੱਕ ਹੋਰ ITR-V ਭੇਜ ਸਕਦੇ ਹੋ ਜਾਂ ITR ਨੂੰ ਆਨਲਾਈਨ ਈ-ਵੈਰੀਫਾਈ ਕਰਨ ਦੀ ਚੋਣ ਕਰ ਸਕਦੇ ਹੋ।
12. ਈ-ਵੈਰੀਫਿਕੇਸ਼ਨ ਦੇ ਕੀ ਲਾਭ ਹਨ?
- ਤੁਹਾਨੂੰ ਆਪਣੇ ITR-V ਦੀ ਫਿਜ਼ੀਕਲ ਕਾਪੀ CPC, ਬੈਂਗਲੋਰ ਨੂੰ ਭੇਜਣ ਦੀ ਲੋੜ ਨਹੀਂ ਹੈ।
- ਤੁਹਾਡੇ ITR ਦੀ ਤਸਦੀਕ ਤੁਰੰਤ ਹੋ ਜਾਂਦੀ ਹੈ, ਜਿਸ ਨਾਲ ਤੁਸੀਂ ITR-V ਦੇ ਟ੍ਰਾਂਜ਼ਿਟ ਵਿੱਚ ਦੇਰੀ ਤੋਂ ਬਚ ਜਾਂਦੇ ਹੋ।
- ਤੁਸੀਂ ਵੱਖ-ਵੱਖ ਤਰੀਕਿਆਂ ਵਿੱਚੋਂ ਕਿਸੇ ਦੀ ਵੀ ਵਰਤੋਂ ਕਰਕੇ ਈ-ਵੈਰੀਫਾਈ ਕਰ ਸਕਦੇ ਹੋ - ਆਧਾਰ OTP / EVC (ਪੂਰਵ-ਪ੍ਰਮਾਣਿਤ ਬੈਂਕ / ਡੀਮੈਟ ਅਕਾਊਂਟ ਦੀ ਵਰਤੋਂ ਕਰਕੇ) / ਨੈੱਟ ਬੈਂਕਿੰਗ / ਡਿਜੀਟਲ ਦਸਤਖ਼ਤ ਸਰਟੀਫਿਕੇਟ (DSC)।
13. ਕੀ ਤੁਹਾਡੀ ਰਿਟਰਨ ਨੂੰ ਈ-ਪੁਸ਼ਟੀ ਕਰਨਾ ਲਾਜ਼ਮੀ ਹੈ?
ਨਹੀਂ। ਈ-ਵੈਰੀਫਿਕੇਸ਼ਨ ਤੁਹਾਡੀ ਫਾਈਲ ਕੀਤੀ ITR ਦੀ ਤਸਦੀਕ ਕਰਨ ਦਾ ਸਿਰਫ ਇੱਕ ਤਰੀਕਾ ਹੈ। ਤੁਸੀਂ ਆਪਣੀ ਫਾਈਲ ਕੀਤੀ ITR ਦੀ ਤਸਦੀਕ ਕਰਨ ਲਈ ਦੋ ਤਰੀਕਿਆਂ ਵਿੱਚੋਂ ਕਿਸੇ ਇੱਕ ਦੀ ਚੋਣ ਕਰ ਸਕਦੇ ਹੋ:
- ਰਿਟਰਨ ਆਨਲਾਈਨ ਈ-ਵੈਰੀਫਾਈ ਕਰੋ, ਜਾਂ
- ਆਪਣੇ ਸਹੀ ਤਰੀਕੇ ਨਾਲ ਦਸਤਖ਼ਤ ਕੀਤੇ ITR-V ਦੀ ਇੱਕ ਫਿਜ਼ੀਕਲ ਕਾਪੀ CPC, ਬੈਂਗਲੋਰ ਨੂੰ ਭੇਜੋ।
14. ਮੈਂ ITR ਫਾਈਲ ਕੀਤੀ ਹੈ ਅਤੇ ITR-V ਦੀ ਫਿਜ਼ੀਕਲ ਕਾਪੀ CPC ਨੂੰ ਭੇਜ ਦਿੱਤੀ ਹੈ। ਹਾਲਾਂਕਿ, ਮੈਨੂੰ CPC ਤੋਂ ਇੱਕ ਨੋਟੀਫਿਕੇਸ਼ਨ ਪ੍ਰਾਪਤ ਹੋਇਆ ਹੈ ਕਿ ਉਹਨਾਂ ਨੂੰ ITR-V ਪ੍ਰਾਪਤ ਨਹੀਂ ਹੋਇਆ ਹੈ ਅਤੇ ਫਾਈਲ ਕਰਨ ਦੀ ਮਿਤੀ ਤੋਂ 120 / 30 ਦਿਨ ਬੀਤ ਚੁੱਕੇ ਹਨ। ਮੈਂ ਕੀ ਕਰ ਸਕਦਾ/ਸਕਦੀ ਹਾਂ?
ਤੁਸੀਂ ਇੱਕ ਮਾਫੀ ਬੇਨਤੀ ਜਮ੍ਹਾਂ ਕਰਨ ਤੋਂ ਬਾਅਦ ਆਪਣੀ ITR ਨੂੰ ਆਨਲਾਈਨ ਈ-ਵੈਰੀਫਾਈ ਕਰ ਸਕਦੇ ਹੋ।
15. ਪ੍ਰੀ-ਲੌਗਇਨ ਈ-ਵੈਰੀਫਿਕੇਸ਼ਨ ਅਤੇ ਪੋਸਟ-ਲੌਗਇਨ ਈ-ਵੈਰੀਫਿਕੇਸ਼ਨ ਵਿੱਚ ਕੀ ਅੰਤਰ ਹੈ?
ਤੁਸੀਂ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਆਪਣੀ ਫਾਈਲ ਕੀਤੀ ITR ਨੂੰ ਈ-ਵੈਰੀਫਾਈ ਕਰਨ ਦੀ ਚੋਣ ਕਰ ਸਕਦੇ ਹੋ। ਅੰਤਰ ਸਿਰਫ ਇੰਨਾ ਹੈ ਕਿ ਪ੍ਰੀ-ਲੌਗਇਨ ਸੇਵਾ ਦੀ ਵਰਤੋਂ ਕਰਦੇ ਸਮੇਂ, ਤੁਹਾਨੂੰ ITR ਨੂੰ ਈ-ਵੈਰੀਫਾਈ ਕਰਨ ਤੋਂ ਪਹਿਲਾਂ ਆਪਣੀ ਫਾਈਲ ਕੀਤੀ ITR (ਪੈਨ, ਮੁਲਾਂਕਣ ਸਾਲ ਅਤੇ ਐਕਨੋਲੇਜਮੈਂਟ ਨੰਬਰ) ਦੇ ਵੇਰਵੇ ਪ੍ਰਦਾਨ ਕਰਨ ਦੀ ਲੋੜ ਹੋਵੇਗੀ। ਜੇਕਰ ਤੁਸੀਂ ਪੋਸਟ-ਲੌਗਇਨ ਸੇਵਾ ਦੀ ਵਰਤੋਂ ਕਰਨ ਦੀ ਚੋਣ ਕਰਦੇ ਹੋ, ਤਾਂ ਤੁਸੀਂ ITR ਨੂੰ ਈ-ਵੈਰੀਫਾਈ ਕਰਨ ਤੋਂ ਪਹਿਲਾਂ ਅਜਿਹੇ ਕੋਈ ਵੀ ਵੇਰਵੇ ਪ੍ਰਦਾਨ ਕਰਨ ਦੀ ਬਜਾਏ ਫਾਈਲ ਕੀਤੀ ਗਈ ITR ਦੇ ਸੰਬੰਧਿਤ ਰਿਕਾਰਡ ਦੀ ਚੋਣ ਕਰਨ ਦੇ ਯੋਗ ਹੋਵੋਗੇ।
16. ਕੀ ਮੈਂ ਡਿਜੀਟਲ ਦਸਤਖ਼ਤ ਸਰਟੀਫਿਕੇਟ ਦੀ ਵਰਤੋਂ ਕਰਕੇ ਆਪਣੇ ITR ਨੂੰ ਈ-ਵੈਰੀਫਾਈ ਕਰ ਸਕਦਾ ਹਾਂ?
ਹਾਂਜੀ। DSC ਈ-ਵੈਰੀਫਾਈ ਕਰਨ ਦੇ ਤਰੀਕਿਆਂ ਵਿੱਚੋਂ ਇੱਕ ਹੈ। ਹਾਲਾਂਕਿ, ਤੁਸੀਂ ਆਪਣੀ ITR ਨੂੰ ਫਾਈਲ ਕਰਨ ਤੋਂ ਤੁਰੰਤ ਬਾਅਦ ਡਿਜੀਟਲ ਦਸਤਖ਼ਤ ਸਰਟੀਫਿਕੇਟ (DSC) ਦੀ ਵਰਤੋਂ ਕਰਕੇ ਈ-ਵੈਰੀਫਾਈ ਕਰ ਸਕੋਗੇ।
ਜੇਕਰ ਤੁਸੀਂ ਆਮਦਨ ਕਰ ਰਿਟਰਨ ਜਮ੍ਹਾਂ ਕਰਦੇ ਸਮੇਂ ਬਾਅਦ ਵਿੱਚ ਈ-ਵੈਰੀਫਾਈ ਕਰੋ ਵਿਕਲਪ ਦੀ ਚੋਣ ਕੀਤੀ ਹੈ ਤਾਂ ਤੁਸੀਂ ਈ-ਵੈਰੀਫਾਈ ਕਰਨ ਲਈ ਪਸੰਦੀਦਾ ਵਿਕਲਪ ਵਜੋਂ DSC ਦੀ ਚੋਣ ਨਹੀਂ ਕਰ ਸਕੋਗੇ।