Do not have an account?
Already have an account?
Document

 

ਈ-ਪੈਨ ਬਾਰੇ ਅਕਸਰ ਪੁੱਛੇ ਜਾਂਦੇ ਪ੍ਰਸ਼ਨ

ਪ੍ਰਸ਼ਨ 1:

ਮੇਰੇ ਕੋਲ ਇੱਕ ਪੈਨ ਹੈ ਪਰ ਮੇਰੇ ਕੋਲੋਂ ਇਹ ਗੁੰਮ ਹੋ ਗਿਆ ਹੈ। ਕੀ ਮੈਂ ਆਧਾਰ ਰਾਹੀਂ ਨਵਾਂ ਈ-ਪੈਨ ਪ੍ਰਾਪਤ ਕਰ ਸਕਦਾ ਹਾਂ?

ਹੱਲ:

ਨਹੀਂ। ਇਸ ਸੇਵਾ ਦੀ ਵਰਤੋਂ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਤੁਹਾਡੇ ਕੋਲ ਪੈਨ ਨਹੀਂ ਹੈ, ਪਰ ਤੁਹਾਡੇ ਕੋਲ ਇੱਕ ਵੈਧ ਆਧਾਰ ਹੈ ਅਤੇ ਤੁਹਾਡੇ KYC ਵੇਰਵੇ ਅਪਡੇਟ ਕੀਤੇ ਗਏ ਹਨ।

ਪ੍ਰਸ਼ਨ 2:

ਕੀ ਈ-ਪੈਨ ਲਈ ਕੋਈ ਸ਼ੁਲਕ / ਫੀਸ ਹੈ?

ਹੱਲ:

ਨਹੀਂ। ਇਹ ਬਿਲਕੁਲ ਮੁਫਤ ਹੈ।

ਪ੍ਰਸ਼ਨ 3:

ਤੁਰੰਤ ਈ-ਪੈਨ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ ਕੀ ਹਨ?

ਹੱਲ:

ਤੁਰੰਤ ਈ-ਪੈਨ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ ਇਹ ਹਨ:

  • ਉਹ ਵਿਅਕਤੀ ਜਿਸ ਨੂੰ ਪੈਨ ਅਲਾਟ ਨਹੀਂ ਕੀਤਾ ਗਿਆ ਹੈ
  • ਵੈਧ ਆਧਾਰ ਅਤੇ ਆਧਾਰ ਨਾਲ ਲਿੰਕ ਕੀਤਾ ਮੋਬਾਈਲ ਨੰਬਰ
  • ਬੇਨਤੀ ਦੀ ਮਿਤੀ ਦੇ ਅਨੁਸਾਰ ਉਪਭੋਗਤਾ ਨਾਬਾਲਗ ਨਹੀਂ ਹੈ; ਅਤੇ
  • ਉਪਭੋਗਤਾ ਨੂੰ ਆਮਦਨ ਕਰ ਐਕਟ ਦੀ ਧਾਰਾ 160 ਦੇ ਤਹਿਤ ਪ੍ਰਤੀਨਿਧੀ ਅਸੈਸੀ ਦੀ ਪਰਿਭਾਸ਼ਾ ਦੇ ਅਧੀਨ ਸ਼ਾਮਿਲ ਨਹੀਂ ਕੀਤਾ ਗਿਆ ਹੈ।

ਪ੍ਰਸ਼ਨ 4:

ਨਵਾਂ ਈ-ਪੈਨ ਪ੍ਰਾਪਤ ਕਰਨ ਲਈ ਮੈਨੂੰ ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ?

ਹੱਲ:

ਤੁਹਾਨੂੰ ਸਿਰਫ਼ ਅਪਡੇਟ ਕੀਤੇ KYC ਵੇਰਵਿਆਂ ਦੇ ਨਾਲ ਇੱਕ ਵੈਧ ਆਧਾਰ ਅਤੇ ਤੁਹਾਡੇ ਆਧਾਰ ਨਾਲ ਲਿੰਕ ਕੀਤੇ ਇੱਕ ਵੈਧ ਮੋਬਾਈਲ ਨੰਬਰ ਦੀ ਲੋੜ ਹੈ।

ਪ੍ਰਸ਼ਨ 5:

ਮੈਨੂੰ ਈ-ਪੈਨ ਜਨਰੇਟ ਕਰਨ ਦੀ ਲੋੜ ਕਿਉਂ ਹੈ?

ਹੱਲ:

ਆਪਣੀ ਆਮਦਨ ਕਰ ਰਿਟਰਨ ਫਾਈਲ ਕਰਦੇ ਸਮੇਂ ਆਪਣਾ ਪਰਮਾਨੈਂਟ ਅਕਾਊਂਟ ਨੰਬਰ (ਪੈਨ) ਦੇਣਾ ਲਾਜ਼ਮੀ ਹੈ। ਜੇਕਰ ਤੁਹਾਨੂੰ ਪੈਨ ਅਲਾਟ ਨਹੀਂ ਕੀਤਾ ਗਿਆ ਹੈ, ਤਾਂ ਤੁਸੀਂ ਆਪਣੇ ਆਧਾਰ ਅਤੇ ਤੁਹਾਡੇ ਆਧਾਰ ਨਾਲ ਰਜਿਸਟਰ ਕੀਤੇ ਮੋਬਾਈਲ ਨੰਬਰ ਦੀ ਮਦਦ ਨਾਲ ਆਪਣਾ ਈ-ਪੈਨ ਜਨਰੇਟ ਕਰ ਸਕਦੇ ਹੋ। ਈ-ਪੈਨ ਜਨਰੇਟ ਕਰਨਾ ਮੁਫਤ ਹੈ, ਇਹ ਆਨਲਾਈਨ ਪ੍ਰਕਿਰਿਆ ਹੈ ਅਤੇ ਇਸਦੇ ਲਈ ਤੁਹਾਨੂੰ ਕੋਈ ਵੀ ਫਾਰਮ ਭਰਨ ਦੀ ਜ਼ਰੂਰਤ ਨਹੀਂ ਹੈ।

ਪ੍ਰਸ਼ਨ 6:

ਮੇਰੀ ਪੈਨ ਅਲਾਟਮੈਂਟ ਬੇਨਤੀ ਸਥਿਤੀ ਦੇ ਮੌਜੂਦਾ ਸਟੇਟਸ ਨੂੰ "ਪੈਨ ਅਲਾਟਮੈਂਟ ਬੇਨਤੀ ਅਸਫਲ ਹੋ ਗਈ ਹੈ" ਵਜੋਂ ਅਪਡੇਟ ਕੀਤਾ ਗਿਆ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

ਹੱਲ:

ਤੁਹਾਡੀ ਈ-ਪੈਨ ਅਲਾਟਮੈਂਟ ਦੀ ਅਸਫਲਤਾ ਦੀ ਸਥਿਤੀ ਵਿੱਚ, ਤੁਸੀਂ epan@incometax.gov.in ਨੂੰ ਪੱਤਰ ਲਿਖ ਸਕਦੇ ਹੋ।

ਪ੍ਰਸ਼ਨ 7:

ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰੀ ਈ-ਪੈਨ ਜਨਰੇਟ ਕਰਨ ਦੀ ਬੇਨਤੀ ਸਫਲਤਾਪੂਰਵਕ ਜਮ੍ਹਾਂ ਹੋ ਗਈ ਹੈ?

ਹੱਲ:

ਇੱਕ ਸਫਲਤਾ ਸੰਦੇਸ਼ ਐਕਨੋਲੇਜਮੈਂਟ ID ਦੇ ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ। ਕਿਰਪਾ ਕਰਕੇ ਭਵਿੱਖ ਦੇ ਹਵਾਲੇ ਲਈ ਐਕਨੋਲੇਜਮੈਂਟ ID ਨੂੰ ਨੋਟ ਕਰ ਲਓ। ਇਸ ਤੋਂ ਇਲਾਵਾ, ਤੁਹਾਨੂੰ ਆਧਾਰ ਨਾਲ ਰਜਿਸਟਰਡ ਆਪਣੇ ਮੋਬਾਈਲ ਨੰਬਰ 'ਤੇ ਐਕਨੋਲੇਜਮੈਂਟ ID ਦੀ ਕਾਪੀ ਮਿਲੇਗੀ।

ਪ੍ਰਸ਼ਨ 8:

ਮੈਂ ਆਪਣੇ ਈ-ਪੈਨ ਵਿੱਚ ਆਪਣੀ ਜਨਮ ਮਿਤੀ ਨੂੰ ਅਪਡੇਟ ਨਹੀਂ ਕਰ ਪਾ ਰਿਹਾ। ਮੈਨੂੰ ਕੀ ਕਰਨਾ ਚਾਹੀਦਾ ਹੈ?
ਹੱਲ:

ਜੇਕਰ ਤੁਹਾਡੇ ਆਧਾਰ ਵਿੱਚ ਸਿਰਫ ਜਨਮ ਦਾ ਸਾਲ ਉਪਲਬਧ ਹੈ, ਤਾਂ ਤੁਹਾਨੂੰ ਆਪਣੇ ਆਧਾਰ ਵਿੱਚ ਜਨਮ ਮਿਤੀ ਨੂੰ ਅਪਡੇਟ ਕਰਕੇ ਦੁਬਾਰਾ ਕੋਸ਼ਿਸ਼ ਕਰਨੀ ਪਵੇਗੀ।

ਪ੍ਰਸ਼ਨ 9:

ਕੀ ਵਿਦੇਸ਼ੀ ਨਾਗਰਿਕ ਈ-KYC ਮੋਡ ਦੁਆਰਾ ਪੈਨ ਲਈ ਅਰਜ਼ੀ ਦੇ ਸਕਦੇ ਹਨ?
ਹੱਲ:

ਨਹੀਂ

ਪ੍ਰਸ਼ਨ 10:

ਜੇਕਰ ਮੇਰਾ ਆਧਾਰ ਪ੍ਰਮਾਣੀਕਰਨ ਈ-KYC ਦੌਰਾਨ ਰੱਦ ਹੋ ਜਾਂਦਾ ਹੈ, ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

ਹੱਲ:

ਗਲਤ OTP ਦੀ ਵਰਤੋਂ ਕਰਨ ਕਰਕੇ ਆਧਾਰ ਪ੍ਰਮਾਣੀਕਰਨ ਰੱਦ ਹੋ ਸਕਦਾ ਹੈ। ਸਹੀ OTP ਦਰਜ ਕਰਕੇ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ। ਜੇਕਰ ਇਹ ਫਿਰ ਵੀ ਰੱਦ ਹੋ ਜਾਂਦਾ ਹੈ, ਤਾਂ ਤੁਹਾਨੂੰ UIDAI ਨਾਲ ਸੰਪਰਕ ਕਰਨਾ ਪਵੇਗਾ।

ਪ੍ਰਸ਼ਨ 11:

ਕੀ ਮੈਨੂੰ KYC ਅਰਜ਼ੀ ਦੀ ਭੌਤਿਕ ਕਾਪੀ ਜਾਂ ਆਧਾਰ ਕਾਰਡ ਦਾ ਸਬੂਤ ਜਮ੍ਹਾਂ ਕਰਾਉਣ ਦੀ ਲੋੜ ਹੈ?

ਹੱਲ:

ਨਹੀਂ। ਇਹ ਇੱਕ ਆਨਲਾਈਨ ਪ੍ਰਕਿਰਿਆ ਹੈ। ਕਿਸੇ ਕਾਗਜ਼ੀ ਕਾਰਵਾਈ ਦੀ ਲੋੜ ਨਹੀਂ ਹੈ।

ਪ੍ਰਸ਼ਨ 12:

ਕੀ ਮੈਨੂੰ ਈ-KYC ਲਈ ਸਕੈਨ ਕੀਤੀ ਫੋਟੋ, ਦਸਤਖ਼ਤ ਆਦਿ ਅਪਲੋਡ ਕਰਨ ਦੀ ਲੋੜ ਹੈ?
ਹੱਲ:

ਨਹੀਂ

ਪ੍ਰਸ਼ਨ 13:

ਕੀ ਮੈਨੂੰ ਵਿਅਕਤੀਗਤ ਤਸਦੀਕ (IPV) ਕਰਨ ਦੀ ਲੋੜ ਹੈ?
ਹੱਲ:

ਨਹੀਂ। ਇਹ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ। ਤੁਹਾਨੂੰ ਕਿਸੇ ਵੀ ਕੇਂਦਰ ਵਿੱਚ ਜਾਣ ਦੀ ਲੋੜ ਨਹੀਂ ਹੈ।

ਪ੍ਰਸ਼ਨ 14:

ਕੀ ਮੈਨੂੰ ਭੌਤਿਕ ਪੈਨ ਕਾਰਡ ਮਿਲੇਗਾ?
ਹੱਲ:

ਨਹੀਂ। ਤੁਹਾਨੂੰ ਇੱਕ ਈ-ਪੈਨ ਜਾਰੀ ਕੀਤਾ ਜਾਵੇਗਾ ਜੋ ਪੈਨ ਦਾ ਇੱਕ ਵੈਧ ਰੂਪ ਹੈ।

ਪ੍ਰਸ਼ਨ 15:

ਮੈਂ ਭੌਤਿਕ ਪੈਨ ਕਾਰਡ ਕਿਵੇਂ ਪ੍ਰਾਪਤ ਕਰ ਸਕਦਾ ਹਾਂ?

ਹੱਲ:

ਜੇਕਰ ਇੱਕ ਪੈਨ ਅਲਾਟ ਕੀਤਾ ਗਿਆ ਹੈ, ਤਾਂ ਤੁਸੀਂ ਹੇਠਾਂ ਦਿੱਤੇ ਲਿੰਕ ਰਾਹੀਂ ਬੇਨਤੀ ਸਬਮਿਟ ਕਰਕੇ ਇੱਕ ਪ੍ਰਿੰਟਡ ਫਿਜ਼ੀਕਲ ਪੈਨ ਕਾਰਡ ਪ੍ਰਾਪਤ ਕਰ ਸਕਦੇ ਹੋ:
https://www.onlineservices.nsdl.com/paam/ReprintEPan.html
https://www.utiitsl.com/UTIITSL_SITE/mainform.html

ਤੁਸੀਂ ਭੌਤਿਕ ਪੈਨ ਕਾਰਡ ਲਈ ਪੈਨ ਸਰਵਿਸ ਏਜੰਟਾਂ ਨੂੰ ਇੱਕ ਔਫਲਾਈਨ ਅਰਜ਼ੀ ਵੀ ਦੇ ਸਕਦੇ ਹੋ

ਪ੍ਰਸ਼ਨ 16:

ਮੇਰਾ ਆਧਾਰ ਪਹਿਲਾਂ ਹੀ ਪੈਨ ਨਾਲ ਲਿੰਕ ਹੈ, ਕੀ ਮੈਂ ਤੁਰੰਤ ਈ-ਪੈਨ ਲਈ ਅਰਜ਼ੀ ਦੇ ਸਕਦਾ ਹਾਂ?

ਹੱਲ:

ਜੇਕਰ ਤੁਹਾਨੂੰ ਪਹਿਲਾਂ ਹੀ ਇੱਕ ਪੈਨ ਅਲਾਟ ਕੀਤਾ ਗਿਆ ਹੈ ਜੋ ਤੁਹਾਡੇ ਆਧਾਰ ਨਾਲ ਲਿੰਕ ਹੈ, ਤਾਂ ਤੁਸੀਂ ਤੁਰੰਤ ਈ-ਪੈਨ ਲਈ ਅਰਜ਼ੀ ਨਹੀਂ ਦੇ ਸਕਦੇ। ਜੇਕਰ ਤੁਹਾਡਾ ਆਧਾਰ ਗਲਤ ਪੈਨ ਨਾਲ ਲਿੰਕ ਹੈ, ਤਾਂ ਆਧਾਰ ਨੂੰ ਪੈਨ ਤੋਂ ਡੀਲਿੰਕ ਕਰਨ ਲਈ ਅਧਿਕਾਰ ਖੇਤਰ ਦੇ ਮੁਲਾਂਕਣ ਅਧਿਕਾਰੀ (JAO) ਕੋਲ ਬੇਨਤੀ ਸਬਮਿਟ ਕਰੋ। ਡੀਲਿੰਕ ਕਰਨ ਤੋਂ ਬਾਅਦ, ਤੁਰੰਤ ਈ-ਪੈਨ ਦੀ ਬੇਨਤੀ ਸਬਮਿਟ ਕਰੋ।

AO ਦੇ ਸੰਪਰਕ ਵੇਰਵੇ ਜਾਣਨ ਲਈ ਇੱਥੇ ਜਾਓ:

https://eportal.incometax.gov.in/iec/foservices/#/pre-login/knowYourAO

ਪ੍ਰਸ਼ਨ 17:

ਮੈਂ ਤੁਰੰਤ ਈ-ਪੈਨ ਦੇ ਲਈ ਅਰਜ਼ੀ ਨਹੀਂ ਦੇ ਸਕਦਾ ਕਿਉਂਕਿ ਆਧਾਰ ਵਿੱਚ ਮੇਰਾ ਨਾਮ/ਜਨਮ ਮਿਤੀ/ਲਿੰਗ ਗਲਤ ਹੈ ਜਾਂ ਮੇਰਾ ਆਧਾਰ ਨੰਬਰ ਕਿਸੇ ਕਿਰਿਆਸ਼ੀਲ ਮੋਬਾਈਲ ਨੰਬਰ ਨਾਲ ਲਿੰਕ ਨਹੀਂ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

ਹੱਲ:

ਤੁਹਾਨੂੰ ਆਧਾਰ ਡਾਟਾਬੇਸ ਵਿੱਚ ਆਪਣੇ ਵੇਰਵਿਆਂ ਨੂੰ ਠੀਕ ਕਰਨ ਦੀ ਲੋੜ ਹੈ। ਤੁਸੀਂ ਆਪਣੇ ਆਧਾਰ ਵੇਰਵੇ ਇੱਥੇ ਠੀਕ ਕਰ ਸਕਦੇ ਹੋ:

ਪੁੱਛਗਿੱਛ/ਸਹਾਇਤਾ ਦੇ ਮਾਮਲੇ ਵਿੱਚ, ਕਿਰਪਾ ਕਰਕੇ ਟੋਲ-ਫ੍ਰੀ ਨੰਬਰ 18003001947 ਜਾਂ 1947 'ਤੇ ਸੰਪਰਕ ਕਰੋ

ਆਧਾਰ 'ਤੇ ਮੋਬਾਈਲ ਨੰਬਰ ਅਪਡੇਟ ਕਰਨ ਲਈ ਤੁਹਾਨੂੰ ਨਜ਼ਦੀਕੀ ਆਧਾਰ ਨਾਮਾਂਕਣ ਕੇਂਦਰ ਜਾਣਾ ਪਵੇਗਾ।

 

ਬੇਦਾਅਵਾ: ਇਹ ਅਕਸਰ ਪੁੱਛੇ ਜਾਂਦੇ ਪ੍ਰਸ਼ਨ ਸਿਰਫ਼ ਜਾਣਕਾਰੀ ਦੇ ਉਦੇਸ਼ਾਂ ਲਈ ਹਨ। ਇਸ ਦਸਤਾਵੇਜ਼ ਵਿੱਚ ਕੁਝ ਵੀ ਕਾਨੂੰਨੀ ਸਲਾਹ ਨਹੀਂ ਹੈ।