1. ਸਟੈਟਿਕ ਪਾਸਵਰਡ ਕੀ ਹੈ?
ਸਟੈਟਿਕ ਪਾਸਵਰਡ, ਈ-ਫਾਈਲਿੰਗ ਪੋਰਟਲ ਤੇ ਲੌਗ ਇਨ ਕਰਨ ਲਈ ਤੁਹਾਡੇ ਦੁਆਰਾ ਵਰਤੇ ਜਾਣ ਵਾਲੇ ਪਾਸਵਰਡ ਤੋਂ ਇਲਾਵਾ ਇੱਕ ਦੂਜਾ ਪਾਸਵਰਡ ਹੈ। ਤੁਹਾਡੇ ਈ-ਫਾਈਲਿੰਗ ਪਾਸਵਰਡ ਅਤੇ ਸਟੈਟਿਕ ਪਾਸਵਰਡ ਵਿੱਚ ਅੰਤਰ ਇਸ ਤਰ੍ਹਾਂ ਹੈ:
- ਤੁਹਾਨੂੰ ਆਪਣਾ ਸਟੈਟਿਕ ਪਾਸਵਰਡ ਬਣਾਉਣ ਦੀ ਜ਼ਰੂਰਤ ਨਹੀਂ ਹੈ, ਇਹ ਸਿਸਟਮ ਦੁਆਰਾ ਉਤਪੰਨ ਕੀਤਾ ਜਾਂਦਾ ਹੈ (ਜੇਕਰ ਤੁਸੀਂ ਸਟੈਟਿਕ ਪਾਸਵਰਡ ਦੀ ਵਰਤੋਂ ਕਰਨਾ ਚੁਣਦੇ ਹੋ)।
- ਸਟੈਟਿਕ ਪਾਸਵਰਡ ਦੀ ਵਰਤੋਂ ਕਰਨਾ ਵਿਕਲਪਿਕ ਹੈ, ਈ-ਫਾਈਲਿੰਗ ਪਾਸਵਰਡ ਲਾਜ਼ਮੀ ਹੈ।
- ਸਟੈਟਿਕ ਪਾਸਵਰਡ ਦੂਜਾ ਪ੍ਰਮਾਣੀਕਰਨ ਕਾਰਕ ਹੈ, ਤੁਹਾਡਾ ਈ-ਫਾਈਲਿੰਗ ਪਾਸਵਰਡ ਪਹਿਲਾ ਹੈ।
2. ਸਟੈਟਿਕ ਪਾਸਵਰਡ ਜਨਰੇਟ ਕਰਨਾ ਕਿਵੇਂ ਉਪਯੋਗੀ ਹੈ?
ਤੁਸੀਂ ਦੋ-ਕਾਰਕ ਪ੍ਰਮਾਣੀਕਰਨ ਲਈ ਬਹੁਤ ਸਾਰੇ ਤਰੀਕਿਆਂ ਦੀ ਵਰਤੋਂ ਕਰ ਸਕਦੇ ਹੋ, ਜਿਵੇਂ ਕਿ ਆਧਾਰ OTP, EVC, ਨੈੱਟ ਬੈਂਕਿੰਗ, DSC, ਜਾਂ QR ਕੋਡ। ਇਹ ਤਰੀਕੇ ਆਮ ਤੌਰ 'ਤੇ ਚੰਗੀ ਨੈੱਟਵਰਕ ਕਨੈਕਟੀਵਿਟੀ 'ਤੇ ਨਿਰਭਰ ਕਰਦੇ ਹਨ। ਸਟੈਟਿਕ ਪਾਸਵਰਡ ਉਦੋਂ ਉਪਯੋਗੀ ਹੁੰਦੇ ਹਨ ਜਦੋਂ ਤੁਹਾਡਾ ਮੋਬਾਈਲ ਨੈੱਟਵਰਕ ਘੱਟ ਹੁੰਦਾ ਹੈ ਅਤੇ ਤੁਸੀਂ ਆਪਣੇ ਮੋਬਾਈਲ ਨੰਬਰ 'ਤੇ ਓ.ਟੀ.ਪੀ. ਪ੍ਰਾਪਤ ਨਹੀਂ ਕਰ ਸਕਦੇ।
3. ਕੀ ਮੈਨੂੰ ਆਪਣਾ ਸਟੈਟਿਕ ਪਾਸਵਰਡ ਖੁਦ ਬਣਾਉਣ ਦੀ ਜ਼ਰੂਰਤ ਹੈ?
ਨਹੀਂ। ਸਟੈਟਿਕ ਪਾਸਵਰਡ ਸਿਸਟਮ ਦੁਆਰਾ ਜਨਰੇਟ ਕੀਤੇ ਗਏ ਹਨ, ਅਤੇ ਤੁਹਾਨੂੰ ਇਹ ਈ-ਫਾਈਲਿੰਗ ਨਾਲ ਰਜਿਸਟਰਡ ਤੁਹਾਡੀ ਈਮੇਲ ID 'ਤੇ ਈਮੇਲ ਕੀਤੇ ਜਾਣਗੇ।
4. ਸਟੈਟਿਕ ਪਾਸਵਰਡ ਜਨਰੇਟ ਕਰਨ ਲਈ ਕੀ ਨਿਯਮ ਹਨ?
- ਇੱਕ ਵਾਰ ਵਿੱਚ ਕੁੱਲ 10 ਸਟੈਟਿਕ ਪਾਸਵਰਡ ਜਨਰੇਟ ਕੀਤੇ ਜਾਣਗੇ ਅਤੇ ਈ-ਫਾਈਲਿੰਗ ਦੇ ਨਾਲ ਰਜਿਸਟਰਡ ਤੁਹਾਡੀ ਈ-ਮੇਲ ID 'ਤੇ ਭੇਜੇ ਜਾਣਗੇ।
- ਜਨਰੇਟ ਕੀਤੇ ਗਏ 10 ਪਾਸਵਰਡਾਂ ਵਿੱਚੋਂ, ਇੱਕ ਲੌਗਇਨ ਦੇ ਲਈ ਕੇਵਲ ਇੱਕ ਪਾਸਵਰਡ ਵਰਤਿਆ ਜਾ ਸਕਦਾ ਹੈ, ਅਤੇ ਇਸਦੀ ਦੁਬਾਰਾ ਵਰਤੋਂ ਨਹੀਂ ਕੀਤੀ ਜਾ ਸਕਦੀ। ਤੁਹਾਨੂੰ ਤੁਹਾਡੇ ਦੁਆਰਾ ਜਨਰੇਟ ਕੀਤੀ ਸੂਚੀ ਵਿੱਚੋਂ ਦੂਸਰਾ ਪਾਸਵਰਡ ਚੁਣਨ ਦੀ ਲੋੜ ਹੋਵੇਗੀ।
- ਤੁਹਾਨੂੰ ਭੇਜੇ ਗਏ ਸਟੈਟਿਕ ਪਾਸਵਰਡ ਜਨਰੇਟ ਕਰਨ ਦੀ ਮਿਤੀ ਤੋਂ 30 ਦਿਨਾਂ ਲਈ ਕਿਰਿਆਸ਼ੀਲ ਰਹਿਣਗੇ।
- ਇੱਕ ਵਾਰ ਜਦੋਂ ਤੁਸੀਂ ਆਪਣਾ ਸਟੈਟਿਕ ਪਾਸਵਰਡ ਉਤਪੰਨ ਕਰ ਲੈਂਦੇ ਹੋ, ਤਾਂ ਸਟੈਟਿਕ ਪਾਸਵਰਡ ਉਤਪੰਨ ਕਰੋ ਬਟਨ ਉਦੋਂ ਤੱਕ ਅਕਿਰਿਆਸ਼ੀਲ ਰਹੇਗਾ ਜਦੋਂ ਤੱਕ ਸਾਰੇ 10 ਪਾਸਵਰਡ ਉਪਯੋਗ ਨਹੀਂ ਹੋ ਜਾਂਦੇ, ਜਾਂ ਜਦੋਂ ਤੱਕ 30 ਦਿਨ ਖਤਮ ਨਹੀਂ ਹੋ ਜਾਂਦੇ, ਦੋਹਾਂ ਵਿੱਚੋਂ ਜੋ ਵੀ ਪਹਿਲਾਂ ਹੁੰਦਾ ਹੈ। 10 ਪਾਸਵਰਡ ਜਾਂ 30 ਦਿਨ ਦਾ ਸਮਾਂ ਖਤਮ ਹੋਣ 'ਤੇ, ਤੁਹਾਨੂੰ ਸਟੈਟਿਕ ਪਾਸਵਰਡ ਦੁਬਾਰਾ ਜਨਰੇਟ ਕਰਨ ਦੀ ਲੋੜ ਹੋਵੇਗੀ।
5. ਕੀ ਮੈਂ ਸਟੈਟਿਕ ਪਾਸਵਰਡ ਕਈ ਵਾਰ ਜਨਰੇਟ ਕਰ ਸਕਦਾ/ਸਕਦੀ ਹਾਂ, ਜਾਂ ਇਹ ਇੱਕ ਵਾਰ ਦੀ ਕਿਰਿਆ ਹੈ?
ਹਾਂ, ਤੁਸੀਂ ਕਈ ਵਾਰ ਸਟੈਟਿਕ ਪਾਸਵਰਡ ਜਨਰੇਟ ਕਰ ਸਕਦੇ ਹੋ, ਪਰ ਕੇਵਲ ਮਿਆਦ ਖਤਮ ਹੋਣ ਤੋਂ ਬਾਅਦ (ਜਨਰੇਟ ਕਰਨ ਤੋਂ 30 ਦਿਨਾਂ ਬਾਅਦ) ਜਾਂ ਸਾਰੇ 10 ਸਟੈਟਿਕ ਪਾਸਵਰਡਾਂ ਦਾ ਉਪਯੋਗ ਹੋਣ ਤੋਂ ਬਾਅਦ।
6. ਮੇਰੇ ਕੋਲ ਪਹਿਲਾਂ ਹੀ ਇੱਕ ਈ-ਫਾਈਲਿੰਗ ਪਾਸਵਰਡ ਹੈ। ਮੈਨੂੰ ਸਟੈਟਿਕ ਪਾਸਵਰਡ ਦੀ ਜ਼ਰੂਰਤ ਕਿਉਂ ਹੈ?
ਜ਼ਿਆਦਾ ਸੁਰੱਖਿਆ ਲਈ, ਈ-ਫਾਈਲਿੰਗ ਪੋਰਟਲ ਤੇ ਲੌਗਇਨ ਕਰਨ ਦੀ ਪ੍ਰਕਿਰਿਆ ਵਿੱਚ ਦੋ-ਕਾਰਕ ਪ੍ਰਮਾਣੀਕਰਨ ਸ਼ਾਮਿਲ ਹੈ। ਦੋ-ਕਾਰਕ ਪ੍ਰਮਾਣੀਕਰਨ (ਉਪਭੋਗਤਾ ਦਾ ਨਾਮ ਅਤੇ ਪਾਸਵਰਡ ਤੋਂ ਇਲਾਵਾ) ਇੱਕ ਵਾਧੂ ਸੁਰੱਖਿਆ ਪੱਧਰ ਵਾਲੀ ਵਿਧੀ ਹੈ। ਤੁਹਾਡੇ ਈ-ਫਾਈਲਿੰਗ ਉਪਭੋਗਤਾ ID ਅਤੇ ਪਾਸਵਰਡ ਦਾਖਲ ਕਰਨ ਤੋਂ ਬਾਅਦ ਸਟੈਟਿਕ ਪਾਸਵਰਡ ਦੋ-ਕਾਰਕ ਪ੍ਰਮਾਣੀਕਰਣ ਵਿਧੀਆਂ ਵਿੱਚੋਂ ਇੱਕ ਹੈ।
7. ਈ-ਫਾਈਲਿੰਗ ਲਈ ਸਟੈਟਿਕ ਪਾਸਵਰਡ ਵਿੱਚ ਕੀ ਸ਼ਾਮਿਲ ਹੈ?
ਈ-ਫਾਈਲਿੰਗ ਸਟੈਟਿਕ ਪਾਸਵਰਡ ਇੱਕ ਬੇਤਰਤੀਬ ਤੌਰ 'ਤੇ ਤਿਆਰ ਕੀਤਾ ਗਿਆ ਸੰਖਿਆਤਮਕ ਕੋਡ ਹੈ।
8. ਮੈਂ ਆਪਣੇ ਅਣਵਰਤੇ ਸਟੈਟਿਕ ਪਾਸਵਰਡਾਂ ਦਾ ਸਟੇਟਸ ਕਿਵੇਂ ਜਾਣਾਂਗਾ/ ਜਾਣਾਂਗੀ?
ਆਪਣੇ ਈ-ਫਾਈਲਿੰਗ ਡੈਸ਼ਬੋਰਡ ਦੇ ਖੱਬੇ ਮੈਨਿਊ ਤੋਂ, "ਸਟੈਟਿਕ ਪਾਸਵਰਡ" ਤੇ ਕਲਿੱਕ ਕਰੋ। ਸਿਸਟਮ ਜਾਂਚ ਕਰਦਾ ਹੈ ਕਿ ਕੀ ਤੁਸੀਂ ਪਿਛਲੇ 30 ਦਿਨਾਂ ਵਿੱਚ ਕੋਈ ਸਟੈਟਿਕ ਪਾਸਵਰਡ ਜਨਰੇਟ ਕੀਤੇ ਹਨ, ਅਤੇ ਕੀ ਤੁਸੀਂ ਸਾਰੇ 10 ਸਟੈਟਿਕ ਪਾਸਵਰਡਾਂ ਦਾ ਉਪਯੋਗ ਕਰ ਲਿਆ ਹੈ। ਜੇਕਰ ਤੁਹਾਡੇ ਕੋਲ ਕੋਈ ਅਣਵਰਤੇ ਸਟੈਟਿਕ ਪਾਸਵਰਡ ਹਨ, ਤਾਂ ਇੱਕ ਸੰਦੇਸ਼ ਆਉਂਦਾ ਹੈ ਜੋ ਇਹ ਦੱਸਦਾ ਹੈ ਕਿ 30 ਵਿੱਚੋਂ ਬਾਕੀ ਦਿਨਾਂ ਲਈ ਤੁਹਾਡੇ ਕੋਲ ਕਿੰਨੇ ਪਾਸਵਰਡ ਬਚੇ ਹਨ। "ਸਟੈਟਿਕ ਪਾਸਵਰਡ ਦੁਬਾਰਾ ਭੇਜੋ 'ਤੇ ਕਲਿੱਕ ਕਰੋ, ਅਤੇ ਤੁਹਾਨੂੰ ਆਪਣੀ ਈ-ਫਾਈਲਿੰਗ ਰਜਿਸਟਰਡ ਈ-ਮੇਲ ID 'ਤੇ ਅਣਵਰਤੇ ਸਟੈਟਿਕ ਪਾਸਵਰਡਾਂ ਦੀ ਸੂਚੀ ਦੇ ਨਾਲ ਇੱਕ ਈ-ਮੇਲ ਪ੍ਰਾਪਤ ਹੋਵੇਗੀ।
9. ਮੈਨੂੰ ਸਟੈਟਿਕ ਪਾਸਵਰਡ ਕਿੱਥੇ ਦਰਜ ਕਰਨ ਦੀ ਜ਼ਰੂਰਤ ਹੈ?
ਸਟੈਟਿਕ ਪਾਸਵਰਡ ਦੀ ਵਰਤੋਂ ਕਰਨ ਲਈ, ਤੁਹਾਨੂੰ ਪਹਿਲਾਂ ਉਹਨਾਂ ਨੂੰ ਜਨਰੇਟ ਕਰਨ ਦੀ ਲੋੜ ਹੁੰਦੀ ਹੈ। ਤੁਹਾਨੂੰ ਹੇਠਾਂ ਦਿੱਤੇ ਮਾਮਲਿਆਂ ਵਿੱਚ ਦੁਬਾਰਾ ਸਟੈਟਿਕ ਪਾਸਵਰਡ ਜਨਰੇਟ ਕਰਨ ਦੀ ਲੋੜ ਪਵੇਗੀ:
- ਜੇਕਰ ਤੁਹਾਡੇ ਪਹਿਲਾਂ ਜਨਰੇਟ ਕੀਤੇ ਸਾਰੇ 10 ਪਾਸਵਰਡ ਵਰਤੇ ਗਏ ਹਨ, ਜਾਂ
- ਜੇਕਰ ਤੁਹਾਡੇ ਵੱਲੋਂ ਪਿਛਲੀ ਵਾਰ ਸਟੈਟਿਕ ਪਾਸਵਰਡ ਜਨਰੇਟ ਕੀਤੇ ਜਾਣ ਤੋਂ ਬਾਅਦ 30 ਦਿਨ ਬੀਤ ਚੁੱਕੇ ਹਨ (ਭਾਵੇਂ ਤੁਸੀਂ ਸਾਰੇ 10 ਦੀ ਵਰਤੋਂ ਨਾ ਵੀ ਕੀਤੀ ਹੋਵੇ)
ਸਟੈਟਿਕ ਪਾਸਵਰਡ ਦੀ ਵਰਤੋਂ ਕਰਨ ਦੀ ਪ੍ਰਕਿਰਿਆ ਹੇਠਾਂ ਲਿਖੇ ਅਨੁਸਾਰ ਹੈ:
- ਈ-ਫਾਈਲਿੰਗ ਹੋਮ ਪੇਜ 'ਤੇ ਜਾਓ, ਆਪਣੀ ਈ-ਫਾਈਲਿੰਗ ਉਪਭੋਗਤਾ ID ਅਤੇ ਪਾਸਵਰਡ ਦਰਜ ਕਰੋ।
- ਪੁਸ਼ਟੀ ਕਰੋ ਕਿ ਇਹ ਤੁਸੀਂ ਹੋ ਪੇਜ 'ਤੇ, ਕੋਈ ਹੋਰ ਤਰੀਕਾ ਅਜ਼ਮਾਓ 'ਤੇ ਕਲਿੱਕ ਕਰੋ।
- ਅਗਲੇ ਪੇਜ 'ਤੇ, ਸਟੈਟਿਕ ਪਾਸਵਰਡ 'ਤੇ ਕਲਿੱਕ ਕਰੋ, ਫਿਰ ਜਾਰੀ ਰੱਖੋ 'ਤੇ ਕਲਿੱਕ ਕਰੋ।
- ਸਟੈਟਿਕ ਪਾਸਵਰਡ ਪੇਜ 'ਤੇ, ਟੈਕਸਟਬਾਕਸ ਵਿੱਚ ਆਪਣਾ ਵੈਧ ਸਟੈਟਿਕ ਪਾਸਵਰਡ ਦਰਜ ਕਰੋ, ਅਤੇ ਲੌਗ ਇਨ ਕਰੋ।
10. ਮੈਨੂੰ ਕਿਵੇਂ ਪਤਾ ਲੱਗੇਗਾ ਕਿ ਇੱਕ ਖ਼ਾਸ ਸਟੈਟਿਕ ਪਾਸਵਰਡ ਦੀ ਵਰਤੋਂ ਪਹਿਲਾਂ ਕੀਤੀ ਗਈ ਹੈ?
ਤੁਸੀਂ ਆਪਣੇ ਦੁਆਰਾ ਵਰਤੇ ਗਏ ਪਾਸਵਰਡਾਂ ਨੂੰ ਮੈਨੂਅਲ ਤਰੀਕੇ ਨਾਲ ਟ੍ਰੈਕ ਕਰ ਸਕਦੇ ਹੋ, ਜਾਂ ਆਪਣੇ ਡੈਸ਼ਬੋਰਡ >ਸਟੈਟਿਕ ਪਾਸਵਰਡ ਟੈਬ 'ਤੇ ਜਾਓ > ਸਟੈਟਿਕ ਪਾਸਵਰਡ ਦੁਬਾਰਾ ਭੇਜੋ 'ਤੇ ਕਲਿੱਕ ਕਰੋ। ਤੁਹਾਨੂੰ ਆਪਣੀ ਈ-ਫਾਈਲਿੰਗ ਰਜਿਸਟਰਡ ਈ-ਮੇਲ ID 'ਤੇ ਅਣਵਰਤੇ ਸਟੈਟਿਕ ਪਾਸਵਰਡਾਂ ਦੀ ਸੂਚੀ ਦੇ ਨਾਲ ਇੱਕ ਈ-ਮੇਲ ਪ੍ਰਾਪਤ ਹੋਵੇਗੀ।
11. ਕੀ ਸਟੈਟਿਕ ਪਾਸਵਰਡਾਂ ਦੀ ਵਰਤੋਂ ਕਰਨਾ ਲਾਜ਼ਮੀ ਹੈ?
ਨਹੀਂ। ਤੁਸੀਂ ਆਪਣੇ ਲੌਗਇਨ ਨੂੰ ਸੁਰੱਖਿਅਤ ਕਰਨ ਲਈ ਹੋਰ ਤਰੀਕਿਆਂ ਦੀ ਚੋਣ ਕਰ ਸਕਦੇ ਹੋ, ਜਿਵੇਂ ਕਿ ਆਧਾਰ OTP, EVC, ਨੈੱਟ ਬੈਂਕਿੰਗ, DSC, ਜਾਂ QR ਕੋਡ। ਜੇਕਰ ਤੁਸੀਂ ਕਿਸੇ ਅਜਿਹੇ ਖੇਤਰ ਵਿੱਚ ਹੋ ਜਿੱਥੇ ਮੋਬਾਈਲ ਨੈੱਟਵਰਕ ਕਨੈਕਟੀਵਿਟੀ ਘੱਟ ਹੈ ਜਾਂ ਨਹੀਂ ਹੈ, ਜਿੱਥੇ ਤੁਹਾਨੂੰ ਆਪਣੇ ਮੋਬਾਈਲ 'ਤੇ OTP / EVC ਪ੍ਰਾਪਤ ਕਰਨਾ ਮੁਸ਼ਕਿਲ ਹੋ ਸਕਦਾ ਹੈ ਤਾਂ ਸਟੈਟਿਕ ਪਾਸਵਰਡ ਮਦਦਗਾਰ ਹੁੰਦਾ ਹੈ।