1. ਮੇਰੀ ITR ਦਾ ਸਟੇਟਸ ਚੈੱਕ ਕਰਨਾ ਕਿਉਂ ਜ਼ਰੂਰੀ ਹੈ?
ITR ਦਾ ਸਟੇਟਸ ਤੁਹਾਡੀ ਫਾਈਲ ਕੀਤੀ ITR ਦੇ ਮੌਜੂਦਾ ਸਟੇਟਸ/ਪੜਾਅ ਨੂੰ ਦਰਸਾਉਂਦਾ ਹੈ। ਇੱਕ ਵਾਰ ਤੁਹਾਡੀ ITR ਫਾਈਲ ਹੋ ਜਾਣ ਤੇ, ਤੁਸੀਂ ਜਾਂਚ ਕਰ ਸਕਦੇ ਹੋ ਕਿ ਇਸ ਨੂੰ ਆਮਦਨ ਕਰ ਵਿਭਾਗ ਦੁਆਰਾ ਸਵੀਕਾਰ ਕੀਤਾ ਗਿਆ ਅਤੇ ਇਸ 'ਤੇ ਪ੍ਰਕਿਰਿਆ ਕੀਤੀ ਗਈ ਹੈ ਜਾਂ ਨਹੀਂ। ਅਜਿਹੇ ਮਾਮਲਿਆਂ ਵਿੱਚ ਜਿੱਥੇ ਕੁਝ ਅੰਤਰ ਮਿਲਦੇ ਹਨ, ਤੁਹਾਨੂੰ ITD ਵੱਲੋਂ ਭੇਜੇ ਸੰਚਾਰ ਪੱਤਰ ਦਾ ਜਵਾਬ ਦੇਣ ਦੀ ਜ਼ਰੂਰਤ ਹੋ ਸਕਦੀ ਹੈ। ਇਸ ਲਈ, ਆਪਣੀ ITR ਦਾ ਸਟੇਟਸ ਸਮੇਂ-ਸਮੇਂ 'ਤੇ ਚੈੱਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
2. ITR ਸਟੇਟਸ ਦੀਆਂ ਵੱਖ-ਵੱਖ ਕਿਸਮਾਂ ਕੀ ਹਨ?
- ਜਮ੍ਹਾ ਕੀਤਾ ਗਿਆ ਅਤੇ ਈ-ਵੈਰੀਫਿਕੇਸ਼ਨ / ਵੈਰੀਫਿਕੇਸ਼ਨ ਹੋਣੀ ਬਾਕੀ ਹੈ: ਇਹ ਉਹ ਸਟੇਟਸ ਹੈ ਜਦੋਂ ਤੁਸੀਂ ਆਪਣਾ ITR ਫਾਈਲ ਕੀਤੀ ਹੈ ਪਰ ਇਸ ਦੀ ਈ-ਵੈਰੀਫਿਕੇਸ਼ਨ ਨਹੀਂ ਕੀਤੀ ਗਈ ਹੈ, ਜਾਂ ਤੁਹਾਡਾ ਵਿਧੀ ਅਨੁਸਾਰ ਦਸਤਖਤ ਕੀਤਾ ITR-V ਅਜੇ ਤੱਕ CPC ਵਿੱਚ ਪ੍ਰਾਪਤ ਨਹੀਂ ਹੋਇਆ ਹੈ।
- ਸਫਲਤਾਪੂਰਵਕ ਈ-ਵੈਰੀਫਾਈ / ਤਸਦੀਕ ਕੀਤੀ ਗਈ: ਇਹ ਉਹ ਸਟੇਟਸ ਹੈ ਜਦੋਂ ਤੁਸੀਂ ਆਪਣੀ ਰਿਟਰਨ ਜਮ੍ਹਾ ਕਰ ਦਿੱਤੀ ਹੈ ਅਤੇ ਵਿਧੀ ਅਨੁਸਾਰ ਈ-ਵੈਰੀਫਾਈ / ਤਸਦੀਕ ਕੀਤੀ ਹੈ, ਪਰ ਰਿਟਰਨ 'ਤੇ ਪ੍ਰਕਿਰਿਆ ਅਜੇ ਤੱਕ ਨਹੀਂ ਕੀਤੀ ਗਈ ਹੈ।
- ਪ੍ਰਕਿਰਿਆ ਕੀਤੀ ਗਈ: ਇਹ ਉਹ ਸਟੇਟਸ ਹੈ ਜਦੋਂ ਤੁਹਾਡੀ ਰਿਟਰਨ ਦੀ ਸਫਲਤਾਪੂਰਵਕ ਪ੍ਰਕਿਰਿਆ ਹੋ ਗਈ ਹੈ।
- ਤਰੁੱਟੀਪੂਰਨ: ਇਹ ਉਹ ਸਟੇਟਸ ਹੈ ਜਿੱਥੇ ਵਿਭਾਗ ਨੂੰ ਕਾਨੂੰਨ ਦੇ ਤਹਿਤ ਲੋੜੀਂਦੀ ਕੁਝ ਜ਼ਰੂਰੀ ਜਾਣਕਾਰੀ ਦੀ ਕਮੀ, ਜਾਂ ਕੁਝ ਇਨਕੰਸਿਸਟੈਂਸੀਜ਼ ਦੇ ਕਾਰਨ ਫਾਈਲ ਕੀਤੀ ਰਿਟਰਨ ਵਿੱਚ ਕੁਝ ਤਰੁੱਟੀ ਨਜ਼ਰ ਆਉਂਦੀ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਧਾਰਾ 139(9 ) ਦੇ ਤਹਿਤ ਇੱਕ ਨੋਟਿਸ ਪ੍ਰਾਪਤ ਹੋਵੇਗਾ ਜਿਸ ਵਿੱਚ ਤੁਹਾਨੂੰ ਨੋਟਿਸ ਮਿਲਣ ਦੀ ਮਿਤੀ ਤੋਂ ਇੱਕ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਤਰੁੱਟੀ ਨੂੰ ਠੀਕ ਕਰਨ ਲਈ ਕਿਹਾ ਜਾਵੇਗਾ। ਜੇਕਰ ਤੁਸੀਂ ਕਿਸੇ ਤਰੁੱਟੀਪੂਰਨ ਰਿਟਰਨ ਸਟੇਟਸ ਦਾ ਜਵਾਬ ਨਹੀਂ ਦਿੰਦੇ ਹੋ, ਤਾਂ ਤੁਹਾਡੀ ITR ਨੂੰ ਅਵੈਧ ਮੰਨਿਆ ਜਾਵੇਗਾ, ਅਤੇ ਇਸ ਨੂੰ ਪ੍ਰਕਿਰਿਆ ਕਰਨ ਲਈ ਨਹੀਂ ਲਿਆ ਜਾਵੇਗਾ।
- ਕੇਸ ਮੁਲਾਂਕਣ ਅਧਿਕਾਰੀ ਨੂੰ ਟਰਾਂਸਫਰ ਕੀਤਾ ਗਿਆ: ਇਹ ਉਹ ਸਟੇਟਸ ਹੈ ਜਦੋਂ CPC ਨੇ ਤੁਹਾਡੀ ITR ਨੂੰ ਤੁਹਾਡੇ ਅਧਿਕਾਰ ਖੇਤਰ AO ਨੂੰ ਟ੍ਰਾਂਸਫਰ ਕੀਤਾ ਹੈ। ਜੇਕਰ ਤੁਹਾਡਾ ਕੇਸ ਤੁਹਾਡੇ AO ਨੂੰ ਟਰਾਂਸਫਰ ਕੀਤਾ ਜਾਂਦਾ ਹੈ, ਤਾਂ ਲੋੜੀਂਦੇ ਵੇਰਵੇ ਪ੍ਰਦਾਨ ਕਰਨ ਲਈ ਅਧਿਕਾਰੀ ਦੁਆਰਾ ਤੁਹਾਡੇ ਨਾਲ ਸੰਪਰਕ ਕੀਤਾ ਜਾਵੇਗਾ।
3.ਕੀ ਮੇਰਾ ਅਧਿਕਾਰਿਤ ਪ੍ਰਤੀਨਿਧੀ / ERI ਆਪਣੇ ਲੌਗਇਨ ਦੀ ਵਰਤੋਂ ਕਰਕੇ ਮੇਰੇ ITR ਸਟੇਟਸ ਨੂੰ ਐਕਸੈਸ ਕਰ ਸਕਦਾ ਹੈ?
ਹਾਂ, ਅਧਿਕਾਰਿਤ ਪ੍ਰਤੀਨਿਧੀ / ERIs ਦੁਆਰਾ ਫਾਈਲ ਕੀਤੀ ਗਈ ITR ਲਈ, ਇਹ ਤੁਹਾਨੂੰ ਅਤੇ ਤੁਹਾਡੇ ਅਧਿਕਾਰਿਤ ਪ੍ਰਤੀਨਿਧੀ / ERI ਦੋਵਾਂ ਨੂੰ ਦਿਖਾਇਆ ਜਾਵੇਗਾ। ਜੇਕਰ ਤੁਸੀਂ ਆਪਣੀ ITR (ਇੱਕ ਰਜਿਸਟਰਡ ਕਰਦਾਤਾ ਵਜੋਂ) ਖੁਦ ਫਾਈਲ ਕੀਤੀ ਹੈ, ਤਾਂ ਇਸ ਦਾ ਸਟੇਟਸ ਕੇਵਲ ਤੁਹਾਨੂੰ ਤੁਹਾਡੇ ਈ-ਫਾਈਲਿੰਗ ਅਕਾਊਂਟ ਤੇ ਦਿਖਾਇਆ ਜਾਵੇਗਾ।
4. ਕੀ ITR ਸਟੇਟਸ ਸੇਵਾ ਕੇਵਲ ਇੱਕ ਰਜਿਸਟਰਡ ਕਰਦਾਤਾ ਦੇ ਤੌਰ ਤੇ ਮੇਰੀ ITR ਦਾ ਸਟੇਟਸ ਦੇਖਣ ਲਈ ਹੈ?
ਨਹੀਂ। ਤੁਸੀਂ ਆਪਣੀ ITR ਦਾ ਸਟੇਟਸ ਦੇਖਣ ਤੋਂ ਇਲਾਵਾ, ਤੁਸੀਂ ਆਪਣੀਆਂ ਆਮਦਨ ਕਰ ਰਿਟਰਨਾਂ ਦੇ ਵੇਰਵੇ ਦੇਖ ਸਕਦੇ ਹੋ:
- ਆਪਣੀ ITR-V ਐਕਨੋਲੇਜਮੈਂਟ, ਅਪਲੋਡ ਕੀਤਾ JSON (ਔਫਲਾਈਨ ਯੂਟਿਲਿਟੀ ਤੋਂ), PDF ਵਿੱਚ ਪੂਰਾ ITR ਫਾਰਮ, ਅਤੇ ਸੂਚਨਾ ਆਦੇਸ਼ ਦੇਖੋ ਅਤੇ ਡਾਊਨਲੋਡ ਕਰੋ।
- ਤਸਦੀਕ ਲਈ ਬਾਕੀ ਰਹਿੰਦੀਆਂ ਆਪਣੀ ਰਿਟਰਨ(ਨਾਂ) ਦੇਖੋ, ਅਤੇ ਆਪਣੀ ਰਿਟਰਨ(ਨਾਂ) ਦੀ ਈ-ਤਸਦੀਕ ਕਰਨ ਲਈ ਅੱਗੇ ਦੀ ਕਾਰਵਾਈ ਕਰੋ।
5. ਕੀ ਮੈਨੂੰ ਆਪਣਾ ITR ਸਟੇਟਸ ਚੈੱਕ ਕਰਨ ਲਈ ਲੌਗ ਇਨ ਕਰਨ ਦੀ ਲੋੜ ਹੈ?
ਨਹੀਂ, ਪ੍ਰੀ-ਲੌਗਇਨ ਦੇ ਨਾਲ-ਨਾਲ ਪੋਸਟ-ਲੌਗਇਨ ਵਿੱਚ ਵੀ ITR ਸਟੇਟਸ ਨੂੰ ਚੈੱਕ ਕੀਤਾ ਜਾ ਸਕਦਾ ਹੈ। ਜੇ ਤੁਸੀਂ ਆਪਣਾ ਪੋਸਟ-ਲੌਗਇਨ ITR ਸਟੇਟਸ ਚੈੱਕ ਕਰਦੇ ਹੋ ਤਾਂ ਤੁਸੀਂ ਰਿਟਰਨ / ਸੂਚਨਾ ਨੂੰ ਡਾਊਨਲੋਡ ਕਰਨ ਵਰਗੀ ਵਾਧੂ ਜਾਣਕਾਰੀ ਦਾ ਲਾਭ ਪ੍ਰਾਪਤ ਕਰ ਸਕਦੇ ਹੋ।
6. ITR ਸਟੇਟਸ ਸੇਵਾ ਨਾਲ, ਕੀ ਮੈਂ ਕੇਵਲ ਆਪਣੀ ਆਖਰੀ ਫਾਈਲ ਕੀਤੀ ਰਿਟਰਨ ਜਾਂ ਪਿਛਲੀਆਂ ਰਿਟਰਨਾਂ ਵੀ ਦੇਖ ਸਕਦਾ ਹਾਂ?
ਤੁਸੀਂ ਆਪਣੀਆਂ ਸਾਰੀਆਂ ਪੁਰਾਣੀਆਂ ਫਾਈਲਿੰਗਜ਼ ਦੇ ਨਾਲ ਨਾਲ ਆਪਣੀਆਂ ਮੌਜੂਦਾ ਫਾਈਲਿੰਗਜ਼ ਨੂੰ ਵੀ ਦੇਖ ਸਕਦੇ ਹੋ।
7. ਕੀ ਮੈਨੂੰ ਬਿਨਾਂ ਲੌਗਇਨ ਕੀਤੇ ਆਪਣੀ ITR ਦਾ ਸਟੇਟਸ ਦੇਖਣ ਲਈ ਈ-ਫਾਈਲਿੰਗ ਪੋਰਟਲ ਦੇ ਨਾਲ ਰਜਿਸਟਰਡ ਮੇਰਾ ਮੋਬਾਈਲ ਨੰਬਰ ਚਾਹੀਦਾ ਹੈ?
ਨਹੀਂ, ਤੁਸੀਂ ਬਿਨਾਂ ਲੌਗ ਇਨ ਕੀਤੇ ਆਪਣੀ ITR ਦਾ ਸਟੇਟਸ ਦੇਖਣ ਲਈ ਕਿਸੇ ਵੀ ਵੈਧ ਮੋਬਾਈਲ ਨੰਬਰ ਦੀ ਵਰਤੋਂ ਕਰ ਸਕਦੇ ਹੋ। ਹਾਲਾਂਕਿ, ਜੇਕਰ ਤੁਸੀਂ ਬਿਨਾਂ ਲੌਗਇਨ ਕੀਤੇ ਇਸ ਸੇਵਾ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਵੈਧ ITR ਰਸੀਦ ਨੰਬਰ ਦਰਜ ਕਰਨ ਦੀ ਜ਼ਰੂਰਤ ਹੁੰਦੀ ਹੈ।
8. ਮੈਂ ਆਪਣੇ ਜੀਵਨਸਾਥੀ ਦਾ ITR ਸਟੇਟਸ ਦੇਖਣਾ ਚਾਹੁੰਦਾ/ਚਾਹੁੰਦੀ ਹਾਂ। ਕੀ ਮੈਂ ਅਜਿਹਾ ਕਰ ਸਕਦਾ/ਸਕਦੀ ਹਾਂ?
ਤੁਸੀਂ ਹੇਠਾਂ ਦਿੱਤੇ ਤਰੀਕਿਆਂ ਨਾਲ ਆਪਣੇ ਜੀਵਨਸਾਥੀ ਦਾ ITR ਸਟੇਟਸ ਦੇਖ ਸਕਦੇ ਹੋ:
- ਪ੍ਰੀ-ਲੌਗਇਨ:ਈ-ਫਾਈਲਿੰਗ ਹੋਮਪੇਜ 'ਤੇ, ITR ਸਟੇਟਸ ਦੇਖੋ 'ਤੇ ਕਲਿੱਕ ਕਰੋ। ਤੁਹਾਨੂੰ ਉਹਨਾਂ ਦੇ ITR ਰਸੀਦ ਨੰਬਰ ਅਤੇ ਇੱਕ ਵੈਧ ਮੋਬਾਈਲ ਨੰਬਰ ਦੀ ਲੋੜ ਹੋਵੇਗੀ।
- ਪੋਸਟ-ਲੌਗਇਨ:
- ਜੇਕਰ ਤੁਸੀਂ ਆਪਣੇ ਜੀਵਨਸਾਥੀ ਦੀ ITR ਨੂੰ ਇੱਕ ਅਧਿਕਾਰਿਤ ਪ੍ਰਤੀਨਿਧੀ/ਅਧਿਕਾਰਿਤ ਹਸਤਾਖਰਕਰਤਾ ਦੇ ਤੌਰ ਤੇ ਫਾਈਲ ਕੀਤਾ ਹੈ, ਤਾਂ ਤੁਸੀਂ ਅਤੇ ਤੁਹਾਡਾ ਜੀਵਨਸਾਥੀ ਦੋਵੇਂ ITR ਦਾ ਸਟੇਟਸ ਦੇਖ ਸਕਦੇ ਹੋ।
- ਜੇਕਰ ਤੁਹਾਡੇ ਜੀਵਨਸਾਥੀ ਨੇ ਆਪਣੀ ITR ਫਾਈਲ ਕੀਤੀ ਹੈ, ਤਾਂ ਉਹ ਆਪਣੇ ਈ-ਫਾਈਲਿੰਗ ਅਕਾਊਂਟ 'ਤੇ ਸਟੇਟਸ ਦੇਖ ਸਕਣਗੇ।
9. ਆਪਣੀ ITR ਦਾ ਸਟੇਟਸ ਦੇਖਦੇ ਸਮੇਂ ਦਰਜ ਕਰਨ ਲਈ ਮੈਨੂੰ ਆਪਣਾ ਐਕਨੋਲੇਜਮੈਂਟ ਨੰਬਰ ਕਿੱਥੋਂ ਮਿਲ ਸਕਦਾ ਹੈ?
- ਤੁਸੀਂ ਆਪਣੀ ਰਿਟਰਨ ਈ-ਫਾਈਲ ਕਰਨ ਤੋਂ ਬਾਅਦ ਆਪਣੀ ਰਜਿਸਟਰਡ ਈਮੇਲ 'ਤੇ ਪ੍ਰਾਪਤ ਹੋਏ ਆਪਣੇ ITR-V ਤੋਂ ਆਪਣਾ ਐਕਨੋਲੇਜਮੈਂਟ ਨੰਬਰ ਚੈੱਕ ਕਰ ਸਕਦੇ ਹੋ। ਤੁਹਾਡਾ ITR-V ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਤੋਂ ਬਾਅਦ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ: ਈ-ਫਾਈਲ > ਆਮਦਨ ਕਰ ਰਿਟਰਨ > ਫਾਈਲ ਕੀਤੀਆਂ ਰਿਟਰਨ ਦੇਖੋ > ਰਸੀਦ ਡਾਊਨਲੋਡ ਕਰੋ ਵਿਕਲਪ।
- ਤੁਸੀਂ ਈ-ਫਾਈਲਿੰਗ ਪੋਰਟਲ 'ਤੇ ਫਾਈਲ ਕੀਤੇ ਫਾਰਮ ਦੇਖੋ ਸੇਵਾ ਦੀ ਵਰਤੋਂ ਕਰਕੇ ਫਾਈਲ ਕੀਤੀ ਗਈ ITR ਲਈ ਆਪਣਾ ਐਕਨੋਲੇਜਮੈਂਟ ਨੰਬਰ (ਪੋਸਟ ਲੌਗਇਨ) ਵੀ ਦੇਖ ਸਕਦੇ ਹੋ।