1. ਟੈਨ ਕੀ ਹੈ?
ਟੈਨ ਦਾ ਅਰਥ ਕਰ ਕਟੌਤੀ ਅਤੇ ਸੰਗ੍ਰਿਹ ਖਾਤਾ ਨੰਬਰ ਹੈ। ਇਹ ITD ਦੁਆਰਾ ਜਾਰੀ ਕੀਤਾ ਗਿਆ 10-ਅੰਕਾਂ ਦਾ ਅਲਫਾ-ਨਿਊਮੈਰਿਕ ਨੰਬਰ ਹੈ।
2. ਟੈਨ ਪ੍ਰਾਪਤ ਕਰਨ ਦੀ ਕਿਸਨੂੰ ਲੋੜ ਹੁੰਦੀ ਹੈ?
ਸਰੋਤ 'ਤੇ ਕਰ ਕਟੌਤੀ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਜਾਂ ਜਿਨ੍ਹਾਂ ਨੂੰ ਸਰੋਤ 'ਤੇ ਕਰ ਇਕੱਤਰ ਕਰਨ ਦੀ ਜ਼ਰੂਰਤ ਹੈ, ਉਹਨਾਂ ਦੁਆਰਾ ਟੈਨ ਪ੍ਰਾਪਤ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ।TDS/TCS ਰਿਟਰਨ, ਕਿਸੇ ਵੀ TDS/TCS ਭੁਗਤਾਨ ਚਲਾਨ, TDS/TCS ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਜਿਵੇਂ ITD ਨਾਲ ਸੰਚਾਰ ਵਿਵਸਥਾ ਵਿੱਚ ਨਿਰਧਾਰਿਤ ਕੀਤੇ ਗਏ ਹਨ, ਉਹਨਾਂ ਵਿੱਚ ਟੈਨ ਦਾ ਹਵਾਲਾ ਦੇਣਾ ਲਾਜ਼ਮੀ ਹੈ।ਹਾਲਾਂਕਿ, ਕਿਸੇ ਵਿਅਕਤੀ ਨੂੰ ਧਾਰਾ 194IA ਜਾਂ ਧਾਰਾ 194IB ਜਾਂ ਧਾਰਾ 194M ਦੇ ਅਨੁਸਾਰ TDS ਦੀ ਕਟੌਤੀ ਕਰਨ ਦੀ ਜ਼ਰੂਰਤ ਹੈ, ਤਾਂ ਉਹ ਟੈਨ ਦੀ ਥਾਂ ਤੇ ਪੈਨ ਦਾ ਹਵਾਲਾ ਦੇ ਸਕਦੇ ਹਨ।
3. ਕੀ ਮੈਨੂੰ "ਟੈਨ ਦੇ ਵੇਰਵੇ ਜਾਣੋ" ਸੇਵਾ ਦੀ ਵਰਤੋਂ ਕਰਨ ਲਈ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ ਹੋਣਾ ਪਵੇਗਾ?
ਨਹੀਂ। ਰਜਿਸਟਰਡ ਅਤੇ ਅਨਰਜਿਸਟਰਡ ਦੋਵੇਂ ਉਪਭੋਗਤਾ ਇਸ ਸੇਵਾ ਦੀ ਵਰਤੋਂ ਕਰ ਸਕਦੇ ਹਨ। ਈ-ਫਾਈਲਿੰਗ ਪੋਰਟਲ ਦੇ ਹੋਮਪੇਜ ਤੋਂ ਟੈਨ ਦੇ ਵੇਰਵੇ ਜਾਣੋ 'ਤੇ ਕਲਿੱਕ ਕਰਕੇ ਇਸ ਨੂੰ ਪ੍ਰੀ-ਲੌਗਇਨ ਐਕਸੈਸ ਕੀਤਾ ਜਾ ਸਕਦਾ ਹੈ।
4. ਕਿਹੜੇ ਉਦੇਸ਼ ਲਈ ਮੈਨੂੰ ਆਪਣੇ ਡਿਡਕਟਰ ਦੇ ਟੈਨ ਵੇਰਵਿਆਂ ਦੀ ਵਰਤੋਂ ਕਰਨ ਦੀ ਜ਼ਰੂਰਤ ਹੋਵੇਗੀ?
ਜੋ ਕੋਈ ਵੀ ਤੁਹਾਡੇ ਤਰਫੋਂ ਸਰੋਤ (ਜੋ TDS ਵਜੋਂ ਜਾਣਿਆ ਜਾਂਦਾ ਹੈ) ਤੋਂ ਕਰ ਦੀ ਕਟੌਤੀ ਕਰਦੇ ਹਨ, ਉਹਨਾਂ ਦੇ ਟੈਨ ਦੀ ਤਸਦੀਕ ਕਰਨਾ ਇਕ ਚੰਗੀ ਕਾਰਜਵਿਧੀ ਹੈ। ਆਪਣਾ ਫਾਰਮ 16/16A/26AS ਦੇਖੋ, ਅਤੇ ਤੁਸੀਂ ਵਿੱਤੀ ਸਾਲ ਲਈ TDS ਦੇ ਵੇਰਵੇ ਦੇਖੋਗੇ। ਟੈਨ ਦੇ ਵੇਰਵੇ ਜਾਣੋ ਸੇਵਾ ਦੀ ਵਰਤੋਂ ਕਰਕੇ, ਤੁਸੀਂ ਤਸਦੀਕ ਕਰ ਸਕਦੇ ਹੋ ਕਿ ਸਹੀ ਵਿਅਕਤੀ ਦੁਆਰਾ ਰਕਮ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਤੁਹਾਨੂੰ ਕਿਸੇ ਵੀ TDS ਦੇ ਮਾਮਲੇ ਵਿੱਚ ਆਪਣੀ ਆਮਦਨ ਕਰ ਰਿਟਰਨ ਫਾਈਲ ਕਰਨ ਸਮੇਂ ਟੈਨ ਦਾ ਹਵਾਲਾ ਦੇਣ ਦੀ ਜ਼ਰੂਰਤ ਹੁੰਦੀ ਹੈ।
5. ਜੇਕਰ ਮੇਰੇ ਰੁਜ਼ਗਾਰਦਾਤਾ ਨੇ ਟੈਨ ਪ੍ਰਾਪਤ ਨਹੀਂ ਕੀਤਾ ਹੈ ਤਾਂ ਕੀ ਹੋਵੇਗਾ?
ਟੈਨ ਪ੍ਰਾਪਤ ਕਰਨ ਅਤੇ/ਜਾਂ ਹਵਾਲਾ ਦੇਣ ਵਿੱਚ ਅਸਫਲ ਰਹਿਣ ਤੇ ਤੁਹਾਡੇ ਰੁਜ਼ਗਾਰਦਾਤਾ ਆਮਦਨ ਕਰ ਐਕਟ, 1961 ਦੀ ਸੰਬੰਧਿਤ ਧਾਰਾ ਦੇ ਤਹਿਤ ਜੁਰਮਾਨੇ ਲਈ ਜਵਾਬਦੇਹ ਹੋਣਗੇ। ਇਸਤੋਂ ਇਲਾਵਾ, ਰੁਜ਼ਗਾਰਦਾਤਾ TDS ਜਮ੍ਹਾਂ ਨਹੀਂ ਕਰ ਪਾਉਣਗੇ (ਜੇਕਰ ਕਟੌਤੀ ਕੀਤੀ ਗਈ ਹੈ) ਅਤੇ ਇਸੇ ਦੇ ਲਈ TDS ਸਟੇਟਮੈਂਟ ਵੀ ਫਾਈਲ ਨਹੀਂ ਕਰ ਸਕਣਗੇ। ਜੇਕਰ ਤੁਹਾਡੀ ਤਨਖਾਹ ਕਰਯੋਗ ਬ੍ਰੈਕੇਟ ਵਿੱਚ ਹੈ ਅਤੇ ਤੁਹਾਡੇ ਰੁਜ਼ਗਾਰਦਾਤਾ ਨੇ ਟੀ.ਡੀ.ਐੱਸ ਦੀ ਕਟੌਤੀ ਨਹੀਂ ਕੀਤੀ ਹੈ, ਤਾਂ ਤੁਹਾਨੂੰ ਸਵੈ-ਮੁਲਾਂਕਣ ਕਰ ਅਤੇ/ਜਾਂ ਪੇਸ਼ਗੀ ਕਰ ਜੋ ਵੀ ਲਾਗੂ ਹੋਵੇ, ਉਸਦਾ ਭੁਗਤਾਨ ਕਰਨਾ ਹੋਵੇਗਾ।
6. ਕੀ ਸਰਕਾਰੀ ਡਿਡਕਟਰ ਦੇ ਲਈ ਟੈਨ ਵਾਸਤੇ ਅਪਲਾਈ ਕਰਨਾ ਲਾਜ਼ਮੀ ਹੈ?
ਹਾਂਜੀ।
7. ਕੀ ਸਰੋਤ ਤੇ ਕਰ ਸੰਗ੍ਰਿਹ ਦੇ ਉਦੇਸ਼ ਲਈ ਇਕ ਵੱਖਰਾ ਟੈਨ ਪ੍ਰਾਪਤ ਕਰਨਾ ਜ਼ਰੂਰੀ ਹੈ?
ਜੇਕਰ ਟੈਨ ਪਹਿਲਾਂ ਹੀ ਅਲਾਟ ਕਰ ਦਿੱਤਾ ਗਿਆ ਹੈ, ਤਾਂ ਟੈਨ ਪ੍ਰਾਪਤ ਕਰਨ ਲਈ ਕੋਈ ਵੱਖਰੀ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਹੈ। TCS ਲਈ ਸਾਰੀਆਂ ਰਿਟਰਨਾਂ, ਚਲਾਨਾਂ ਅਤੇ ਸਰਟੀਫਿਕੇਟਾਂ ਵਿੱਚ ਇਸੇ ਨੰਬਰ ਦਾ ਹਵਾਲਾ ਦਿੱਤਾ ਜਾ ਸਕਦਾ ਹੈ।