ਲਿੰਕ ਆਧਾਰ > ਅਕਸਰ ਪੁੱਛੇ ਜਾਂਦੇ ਪ੍ਰਸ਼ਨ
1. ਆਧਾਰ ਅਤੇ ਪੈਨ ਨੂੰ ਲਿੰਕ ਕਰਨ ਦੀ ਲੋੜ ਕਿਸਨੂੰ ਹੈ?
ਆਮਦਨ ਕਰ ਕਾਨੂੰਨ ਦੀ ਧਾਰਾ 139AA ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਹਰੇਕ ਵਿਅਕਤੀ ਜਿਸ ਨੂੰ 1 ਜੁਲਾਈ, 2017 ਨੂੰ ਸਥਾਈ ਖਾਤਾ ਨੰਬਰ (ਪੈਨ) ਅਲਾਟ ਕੀਤਾ ਗਿਆ ਹੈ ਅਤੇ ਜੋ ਆਧਾਰ ਨੰਬਰ ਪ੍ਰਾਪਤ ਕਰਨ ਦੇ ਯੋਗ ਹੈ, ਉਸ ਨੂੰ ਨਿਰਧਾਰਿਤ ਫਾਰਮ ਅਤੇ ਢੰਗ ਨਾਲ ਆਪਣਾ ਆਧਾਰ ਨੰਬਰ ਸੂਚਿਤ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਇਸ ਨੂੰ 30 ਜੂਨ 2023 ਤੱਕ ਆਧਾਰ ਨਾਲ ਲਿੰਕ ਨਹੀਂ ਕਰਦੇ ਹੋ ਤਾਂ ਤੁਹਾਡਾ ਪੈਨ ਅਕਿਰਿਆਸ਼ੀਲ ਹੋ ਜਾਵੇਗਾ। ਹਾਲਾਂਕਿ, ਜਿਹੜੇ ਲੋਕ ਛੋਟ ਪ੍ਰਾਪਤ ਸ਼੍ਰੇਣੀ ਵਿੱਚ ਆਉਂਦੇ ਹਨ, ਉਹ ਪੈਨ ਦੇ ਅਕਿਰਿਆਸ਼ੀਲ ਹੋਣ ਦੇ ਪ੍ਰਭਾਵਾਂ ਦੇ ਅਧੀਨ ਨਹੀਂ ਹੋਣਗੇ।
2। ਆਧਾਰ-ਪੈਨ ਲਿੰਕ ਕਰਨਾ ਕਿਸਦੇ ਲਈ ਲਾਜ਼ਮੀ ਨਹੀਂ ਹੈ?
ਆਧਾਰ-ਪੈਨ ਲਿੰਕੇਜ ਦੀ ਜ਼ਰੂਰਤ ਕਿਸੇ ਅਜਿਹੇ ਵਿਅਕਤੀ 'ਤੇ ਲਾਗੂ ਨਹੀਂ ਹੁੰਦੀ ਜੋ:
- ਅਸਾਮ, ਜੰਮੂ ਅਤੇ ਕਸ਼ਮੀਰ ਅਤੇ ਮੇਘਾਲਿਆ ਰਾਜਾਂ ਵਿੱਚ ਰਹਿੰਦੇ ਹਨ;
- ਆਮਦਨ-ਕਰ ਐਕਟ, 1961 ਦੇ ਅਨੁਸਾਰ ਇੱਕ ਗੈਰ-ਨਿਵਾਸੀ;
- ਪਿਛਲੇ ਸਾਲ ਦੌਰਾਨ ਕਿਸੇ ਵੀ ਸਮੇਂ ਅੱਸੀ ਸਾਲ ਜਾਂ ਇਸ ਤੋਂ ਵੱਧ ਦੀ ਉਮਰ ਦਾ ਹੈ; ਜਾਂ
- ਭਾਰਤ ਦਾ/ਦੀ ਨਾਗਰਿਕ ਨਹੀਂ ਹੈ।
ਨੋਟ:
- ਪ੍ਰਦਾਨ ਕੀਤੀਆਂ ਗਈਆਂ ਛੋਟਾਂ ਇਸ ਵਿਸ਼ੇ 'ਤੇ ਬਾਅਦ ਦੇ ਸਰਕਾਰੀ ਨੋਟੀਫਿਕੇਸ਼ਨਾਂ ਦੇ ਅਧਾਰ 'ਤੇ ਸੋਧਾਂ ਦੇ ਅਧੀਨ ਹਨ।
- ਵਧੇਰੇ ਜਾਣਕਾਰੀ ਲਈ ਮਾਲੀਆ ਵਿਭਾਗ ਦਾ ਨੋਟੀਫਿਕੇਸ਼ਨ ਨੰ.37/2017 ਮਿਤੀ 11 ਮਈ 2017 ਦੇਖੋ।”
- ਹਾਲਾਂਕਿ, ਉਪਰੋਕਤ ਸ਼੍ਰੇਣੀ ਵਿੱਚੋਂ ਕਿਸੇ ਵੀ ਸ਼੍ਰੇਣੀ ਵਿੱਚ ਆਉਣ ਵਾਲੇ ਉਪਭੋਗਤਾਵਾਂ ਲਈ, ਜੋ ਆਪਣੀ ਮਰਜ਼ੀ ਨਾਲ ਆਧਾਰ ਨੂੰ ਪੈਨ ਨਾਲ ਲਿੰਕ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਨਿਰਧਾਰਿਤ ਰਕਮ ਦਾ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ।
3. ਆਧਾਰ ਅਤੇ ਪੈਨ ਨੂੰ ਕਿਵੇਂ ਲਿੰਕ ਕਰਨਾ ਹੈ?
ਰਜਿਸਟਰਡ ਅਤੇ ਗੈਰ-ਰਜਿਸਟਰਡ ਦੋਵੇਂ ਉਪਭੋਗਤਾ ਬਿਨਾਂ ਲੌਗਇਨ ਕੀਤੇ ਵੀ ਈ-ਫਾਈਲਿੰਗ ਪੋਰਟਲ 'ਤੇ ਆਪਣੇ ਆਧਾਰ ਅਤੇ ਪੈਨ ਨੂੰ ਲਿੰਕ ਕਰ ਸਕਦੇ ਹਨ। ਤੁਸੀਂ ਆਧਾਰ ਅਤੇ ਪੈਨ ਨੂੰ ਲਿੰਕ ਕਰਨ ਲਈ ਈ-ਫਾਈਲਿੰਗ ਹੋਮ ਪੇਜ 'ਤੇ ਕੁਇੱਕ ਲਿੰਕ, ਲਿੰਕ ਆਧਾਰ ਦੀ ਵਰਤੋਂ ਕਰ ਸਕਦੇ ਹੋ।
4. ਜੇਕਰ ਮੈਂ ਆਧਾਰ ਅਤੇ ਪੈਨ ਨੂੰ ਲਿੰਕ ਨਹੀਂ ਕੀਤਾ, ਤਾਂ ਕੀ ਹੋਵੇਗਾ?
ਜੇਕਰ ਤੁਸੀਂ 30 ਜੂਨ 2023 June2023 ਤੱਕ ਇਸ ਨੂੰ ਆਧਾਰ ਨਾਲ ਲਿੰਕ ਨਹੀਂ ਕਰਦੇ ਤਾਂ ਤੁਹਾਡਾ ਪੈਨ ਅਕਿਰਿਆਸ਼ੀਲ ਹੋ ਜਾਵੇਗਾ ਅਤੇ ਪੈਨ ਦੇ ਅਕਿਰਿਆਸ਼ੀਲ ਹੋਣ ਦੇ ਨਤੀਜੇ ਵਜੋਂ ਹੇਠਾਂ ਦਿੱਤੇ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ:
- ਉਸ ਨੂੰ ਐਕਟ ਦੇ ਉਪਬੰਧਾਂ ਦੇ ਤਹਿਤ ਬਕਾਇਆ ਕਰ ਦੀ ਕਿਸੇ ਵੀ ਰਕਮ ਜਾਂ ਉਸ ਦੇ ਹਿੱਸੇ ਦਾ ਰਿਫੰਡ ਨਹੀਂ ਦਿੱਤਾ ਜਾਵੇਗਾ;
- ਨਿਯਮ 114AAA ਦੇ ਉਪ-ਨਿਯਮ (4) ਦੇ ਤਹਿਤ ਨਿਰਧਾਰਿਤ ਮਿਤੀ ਤੋਂ ਸ਼ੁਰੂ ਹੋਣ ਅਤੇ ਜਿਸ ਮਿਤੀ ਨੂੰ ਇਹ ਕਾਰਜਸ਼ੀਲ ਹੁੰਦਾ ਹੈ, ਉਸ ਮਿਤੀ ਤੋਂ ਸ਼ੁਰੂ ਹੋਣ ਵਾਲੀ ਅਵਧੀ ਲਈ ਅਜਿਹੇ ਰਿਫੰਡ 'ਤੇ ਉਸ ਨੂੰ ਵਿਆਜ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ;
- ਜਿੱਥੇ ਅਜਿਹੇ ਵਿਅਕਤੀ ਦੇ ਮਾਮਲੇ ਵਿੱਚ ਅਧਿਆਇ XVJJ-B ਦੇ ਤਹਿਤ ਕਰ ਦੀ ਕਟੌਤੀ ਕੀਤੀ ਜਾ ਸਕਦੀ ਹੈ, ਅਜਿਹੇ ਕਰ ਦੀ ਕਟੌਤੀ ਧਾਰਾ 206AA ਦੇ ਉਪਬੰਧਾਂ ਦੇ ਅਨੁਸਾਰ ਉੱਚ ਦਰ 'ਤੇ ਕੀਤੀ ਜਾਵੇਗੀ;
- ਜਿੱਥੇ ਅਜਿਹੇ ਵਿਅਕਤੀ ਦੇ ਮਾਮਲੇ ਵਿੱਚ ਅਧਿਆਇ XVJJ-BB ਦੇ ਤਹਿਤ ਸਰੋਤ 'ਤੇ ਕਰ ਇਕੱਤਰ ਕੀਤਾ ਜਾ ਸਕਦਾ ਹੈ, ਅਜਿਹਾ ਟੈਕਸ ਧਾਰਾ 206ਸੀ.ਸੀ. ਦੇ ਉਪਬੰਧਾਂ ਦੇ ਅਨੁਸਾਰ ਉੱਚ ਦਰ 'ਤੇ ਇਕੱਤਰ ਕੀਤਾ ਜਾਵੇਗਾ।
ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ 2023 ਦਾ ਸਰਕੂਲਰ ਨੰਬਰ 03, ਮਿਤੀ 28 ਮਾਰਚ 2023 ਦੇਖੋ।
5. ਮੈਂ ਆਪਣੇ ਆਧਾਰ ਨੂੰ ਪੈਨ ਨਾਲ ਲਿੰਕ ਨਹੀਂ ਕਰ ਸਕਦਾ ਕਿਉਂਕਿ ਆਧਾਰ ਅਤੇ ਪੈਨ ਵਿੱਚ ਮੇਰਾ ਨਾਮ/ਫੋਨ ਨੰਬਰ/ਜਨਮ ਮਿਤੀ ਮੇਲ ਨਹੀਂ ਖਾਂਦੀ। ਮੈਨੂੰ ਕੀ ਕਰਨਾ ਚਾਹੀਦਾ ਹੈ?
ਪੈਨ ਜਾਂ ਅਧਾਰ ਡੇਟਾਬੇਸ ਵਿੱਚ ਆਪਣੇ ਵੇਰਵਿਆਂ ਨੂੰ ਸਹੀ ਕਰੋ ਤਾਂ ਜੋ ਦੋਹਾਂ ਦੇ ਵੇਰਵੇ ਮੇਲ ਖਾਂਦੇ ਹੋਣ। ਪੈਨ ਵਿੱਚ ਆਪਣਾ ਨਾਮ ਅਪਡੇਟ ਕਰਨ ਲਈ, ਕਿਰਪਾ ਕਰਕੇ ਪ੍ਰੋਟੀਅਨ ਨਾਲ https://www.onlineservices.nsdl.com/paam/endUserRegisterContact.html 'ਤੇ ਜਾਂ https://www.pan.utiitsl.com/ 'ਤੇ ਸੰਪਰਕ ਕਰੋ।
ਆਧਾਰ ਕਾਰਡ ਵਿੱਚ ਆਪਣਾ ਨਾਮ ਅਪਡੇਟ ਕਰਨ ਲਈ, ਕਿਰਪਾ ਕਰਕੇ https://ssup.uidai.gov.in/web/guest/update 'ਤੇ UIDAI ਨਾਲ ਸੰਪਰਕ ਕਰੋ।ਤੁਸੀਂ ਆਪਣੇ ਆਧਾਰ ਨੰਬਰ ਲਈ ਡੇਟਾ ਕੱਢਣ ਲਈ ਵਿਸ਼ੇਸ਼ ਤੌਰ 'ਤੇ ਬੇਨਤੀ ਕਰਦੇ ਹੋਏ ਮੇਲ (authsupport@uidai.net.in.net.in) ਰਾਹੀਂ UIDAI ਹੈਲਪਡੈਸਕ ਨੂੰ ਇੱਕ ਮੇਲ ਵੀ ਭੇਜ ਸਕਦੇ ਹੋ।
ਜੇਕਰ ਲਿੰਕ ਕਰਨ ਦੀ ਬੇਨਤੀ ਅਜੇ ਵੀ ਅਸਫਲ ਰਹਿੰਦੀ ਹੈ, ਤਾਂ ਤੁਹਾਨੂੰ ਪੈਨ ਸੇਵਾ ਪ੍ਰਦਾਤਾਵਾਂ (ਪ੍ਰੋਟੀਅਨ ਅਤੇ UTIITSL) ਦੇ ਸਮਰਪਿਤ ਕੇਂਦਰਾਂ 'ਤੇ ਬਾਇਓਮੈਟ੍ਰਿਕ ਅਧਾਰਿਤ ਪ੍ਰਮਾਣੀਕਰਨ ਦੇ ਵਿਕਲਪ ਦਾ ਲਾਭ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।ਤੁਹਾਨੂੰ ਆਪਣਾ ਪੈਨ, ਆਧਾਰ, ਭੁਗਤਾਨ ਕੀਤੀ ਫੀਸ (.1000/ਰੁਪਏ) ਦੀ ਚਲਾਨ ਕਾਪੀ ਨਾਲ ਲੈ ਕੇ ਜਾਣੀ ਚਾਹੀਦੀ ਹੈ ਅਤੇ ਕੇਂਦਰ 'ਤੇ ਲੋੜੀਂਦੇ ਬਾਇਓਮੀਟ੍ਰਿਕ ਪ੍ਰਮਾਣੀਕਰਨ ਸ਼ੁਲਕ ਦਾ ਭੁਗਤਾਨ ਕਰਨ ਤੋਂ ਬਾਅਦ ਇਸ ਸਹੂਲਤ ਦਾ ਲਾਭ ਲੈਣਾ ਚਾਹੀਦਾ ਹੈ।ਬਾਇਓਮੀਟ੍ਰਿਕ ਪ੍ਰਮਾਣੀਕਰਨ ਲਈ ਅਧਿਕਾਰਿਤ ਸੇਵਾ ਪ੍ਰਦਾਤਾਵਾਂ ਦੇ ਵੇਰਵਿਆਂ ਲਈ, ਪ੍ਰੋਟੀਅਨ/UTIITSL ਦੀਆਂ ਸੰਬੰਧਿਤ ਵੈੱਬਸਾਈਟਾਂ ਦੇਖੀਆਂ ਜਾ ਸਕਦੀਆਂ ਹਨ।
6. ਜੇਕਰ ਮੇਰਾ ਪੈਨ ਅਕਿਰਿਆਸ਼ੀਲ ਹੋ ਜਾਂਦਾ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?
ਅਕਿਰਿਆਸ਼ੀਲ ਪੈਨ ਦੇ ਇਹ ਨਤੀਜੇ 1 ਜੁਲਾਈ, 2023 ਤੋਂ ਲਾਗੂ ਹੋਣਗੇ ਅਤੇ ਪੈਨ ਦੇ ਕਾਰਜਸ਼ੀਲ ਹੋਣ ਤੱਕ ਜਾਰੀ ਰਹਿਣਗੇ। ਆਧਾਰ ਨੰਬਰ ਦੀ ਸੂਚਨਾ ਦੇ ਕੇ ਪੈਨ ਨੂੰ ਚਾਲੂ ਕਰਨ ਲਈ ਇੱਕ ਹਜ਼ਾਰ ਰੁਪਏ ਦੀ ਫੀਸ ਲਾਗੂ ਰਹੇਗੀ।
ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ 2023 ਦਾ ਸਰਕੂਲਰ ਨੰਬਰ 03, ਮਿਤੀ 28 ਮਾਰਚ 2023 ਦੇਖੋ।
ਬੇਦਾਅਵਾ:
ਇਹ ਅਕਸਰ ਪੁੱਛੇ ਜਾਂਦੇ ਪ੍ਰਸ਼ਨ ਸਿਰਫ਼ ਜਾਣਕਾਰੀ ਅਤੇ ਆਮ ਮਾਰਗ-ਦਰਸ਼ਨ ਦੇ ਉਦੇਸ਼ਾਂ ਲਈ ਜਾਰੀ ਕੀਤੇ ਗਏ ਹਨ। ਕਰਦਾਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਮਾਮਲਿਆਂ 'ਤੇ ਲਾਗੂ ਹੋਣ ਵਾਲੀ ਸਟੀਕ ਜਾਣਕਾਰੀ, ਵਿਆਖਿਆਵਾਂ, ਸਪੱਸ਼ਟੀਕਰਨਾਂ ਲਈ ਆਈ.ਟੀ. ਐਕਟ ਦੇ ਸੰਬੰਧਿਤ ਸਰਕੂਲਰ, ਨੋਟੀਫਿਕੇਸ਼ਨਾਂ, ਨਿਯਮਾਂ ਅਤੇ ਪ੍ਰਾਵਧਾਨਾਂ ਦਾ ਹਵਾਲਾ ਲੈਣ। ਵਿਭਾਗ ਇਨ੍ਹਾਂ ਅਕਸਰ ਪੁੱਛੇ ਜਾਂਦੇ ਪ੍ਰਸ਼ਨਾਂ ਦੇ ਅਧਾਰ 'ਤੇ ਕੀਤੀਆਂ ਗਈਆਂ ਕਾਰਵਾਈਆਂ ਅਤੇ/ਜਾਂ ਫੈਸਲਿਆਂ ਲਈ ਜ਼ਿੰਮੇਵਾਰ ਨਹੀਂ ਹੋਵੇਗਾ।