1. ਫਾਰਮ 26AS ਕੀ ਹੈ?
ਇਹ ਇੱਕ ਵਿਸ਼ੇਸ਼ ਵਿੱਤੀ ਸਾਲ (FY) ਲਈ ਇੱਕ ਸੰਯੁਕਤ ਸਾਲਾਨਾ ਜਾਣਕਾਰੀ ਸਟੇਟਮੈਂਟ ਹੈ। ਇਸ ਵਿੱਚ ਹੇਠਾਂ ਲਿਖਿਆਂ ਦੇ ਵੇਰਵੇ ਸ਼ਾਮਿਲ ਹਨ:
- ਸਰੋਤ 'ਤੇ ਕਰ ਕਟੌਤੀ (TDS)
- ਸਰੋਤ 'ਤੇ ਕਰ ਸੰਗ੍ਰਹਿ (TCS)
- ਪੇਸ਼ਗੀ ਕਰ / ਸਵੈ-ਮੁਲਾਂਕਣ ਕਰ / ਜਮ੍ਹਾਂ ਕੀਤਾ ਨਿਯਮਿਤ ਮੁਲਾਂਕਣ ਕਰ
- ਇੱਕ ਵਿੱਤੀ ਸਾਲ ਦੌਰਾਨ ਪ੍ਰਾਪਤ ਹੋਇਆ ਰਿਫੰਡ (ਜੇਕਰ ਕੋਈ ਹੈ)
- ਕਿਸੇ ਵੀ ਨਿਰਧਾਰਿਤ ਵਿੱਤੀ ਲੈਣ-ਦੇਣ (SFT) ਦੇ ਵੇਰਵੇ (ਜੇਕਰ ਕੋਈ ਹੈ)
- ਧਾਰਾ 194IA ਦੇ ਤਹਿਤ ਅਚੱਲ ਸੰਪਤੀ ਦੀ ਵਿਕਰੀ 'ਤੇ ਕਟੌਤੀ ਕੀਤੇ ਗਏ ਕਰ ਦੇ ਵੇਰਵੇ (ਅਜਿਹੀ ਸੰਪਤੀ ਦੇ ਵਿਕਰੇਤਾ ਦੇ ਮਾਮਲੇ ਵਿੱਚ)
- TDS ਡਿਫਾਲਟ (ਜੇਕਰ ਕੋਈ ਹਨ)
- ਮੰਗ ( ਡਿਮਾਂਡ) ਅਤੇ ਰਿਫੰਡ ਨਾਲ ਸੰਬੰਧਿਤ ਜਾਣਕਾਰੀ
- ਬਾਕੀ ਰਹਿੰਦੀਆਂ ਅਤੇ ਪੂਰੀਆਂ ਹੋਈਆਂ ਕਾਰਵਾਈਆਂ ਨਾਲ ਸੰਬੰਧਿਤ ਜਾਣਕਾਰੀ
2. ਮੇਰੀ ਸਾਲਾਨਾ ਕਰ ਕ੍ਰੈਡਿਟ ਸਟੇਟਮੈਂਟ (26AS) ਵਿੱਚ ਮੇਰਾ ਸਵੈ-ਮੁਲਾਂਕਣ ਕਰ/ ਪੇਸ਼ਗੀ ਕਰ ਮੇਰੇ ਦੁਆਰਾ ਜਮ੍ਹਾਂ ਕੀਤੀਆਂ ਰਕਮਾਂ ਨੂੰ ਨਹੀਂ ਦਰਸਾਉਂਦੇ ਹਨ। ਮੈਨੂੰ ਹੁਣ ਕੀ ਕਰਨਾ ਚਾਹੀਦਾ ਹੈ?
ਤੁਹਾਨੂੰ ਅਜਿਹੇ ਮਾਮਲਿਆਂ ਵਿੱਚ ਚਲਾਨ ਨੰਬਰ ਅਤੇ ਆਪਣੇ ਪੈਨ ਨੂੰ ਪ੍ਰਮਾਣਿਤ ਕਰਨ ਦੀ ਲੋੜ ਹੈ।
3. ਜੇਕਰ ਕਰ ਕ੍ਰੈਡਿਟ ਦਾ ਬੇਮੇਲ ਹੈ ਤਾਂ ਮੈਨੂੰ ਕਿਵੇਂ ਪਤਾ ਲੱਗੇਗਾ?
ਕਰ ਕ੍ਰੈਡਿਟ ਦੇ ਬੇਮੇਲ ਵਾਲੇ ਪੰਨੇ ਵਿੱਚ, ਆਪਣੇ ਵੇਰਵੇ ਦਰਜ ਕਰਨ ਤੋਂ ਬਾਅਦ, ਤੁਸੀਂ ਸੰਬੰਧਿਤ TDS / TCS / ਕਿਸੇ ਵੀ ਹੋਰ ਚਲਾਨ ਦੀ ਰਕਮ ਅਤੇ 26AS ਦੇ ਅਨੁਸਾਰ ਰਕਮ ਵਿਚਕਾਰ ਕਿਸੇ ਵੀ ਤਰ੍ਹਾਂ ਦੇ ਬੇਮੇਲ ਦੀ ਜਾਂਚ ਕਰੋ। ਜੇਕਰ ਸੰਬੰਧਿਤ ਰਕਮਾਂ ਵੱਖਰੀਆਂ ਹਨ ਤਾਂ ਕਰ ਕ੍ਰੈਡਿਟ ਦਾ ਬੇਮੇਲ ਹੈ। ਅਜਿਹੇ ਮਾਮਲਿਆਂ ਵਿੱਚ, ਸੰਦੇਸ਼ - ਬੇਮੇਲ ਹੈ ਪ੍ਰਦਰਸ਼ਿਤ ਕੀਤਾ ਜਾਵੇਗਾ।
ਜੇਕਰ ਕੋਈ ਟੈਕਸ ਕ੍ਰੈਡਿਟ ਮਿਸਮੈਚ ਨਹੀਂ ਹੈ, ਤਾਂ ਦਾਅਵਾ ਕੀਤਾ ਟੈਕਸ ਕ੍ਰੈਡਿਟ 26AS ਵਿੱਚ ਉਪਲਬਧ ਟੈਕਸ ਕ੍ਰੈਡਿਟ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ, ਸੰਦੇਸ਼ ਪ੍ਰਦਰਸ਼ਿਤ ਕੀਤਾ ਜਾਵੇਗਾ।
4. ਜੇਕਰ ਮੇਰੇ ਦੁਆਰਾ ਫਾਈਲ ਕੀਤੀ ਗਈ ਕਿਸੇ ਇੱਕ ਆਮਦਨ ਕਰ ਰਿਟਰਨ ਵਿੱਚ ਕਰ-ਕ੍ਰੈਡਿਟ ਦਾ ਬੇਮੇਲ ਹੁੰਦਾ ਹੈ ਤਾਂ ਮੈਂ ਕੀ ਕਰ ਸਕਦਾ/ਸਕਦੀ ਹਾਂ?
ਜੇਕਰ TDS ਵਿੱਚ ਬੇਮੇਲ ਹੁੰਦਾ ਹੈ ਤਾਂ :
- ਤੁਹਾਡੀ ਆਮਦਨ ਵਿੱਚੋਂ TDS ਦੀ ਕਟੌਤੀ ਕਰਨ ਲਈ ਜ਼ਿੰਮੇਵਾਰ ਮਾਲਕ / ਡਿਡਕਟਰ ਨੂੰ ਸੂਚਿਤ ਕਰੋ। ਤੁਹਾਡੇ ਮਾਲਕ / ਡਿਡਕਟਰ ਨੂੰ ਇੱਕ ਸੰਸ਼ੋਧਿਤ TDS ਰਿਟਰਨ ਫਾਈਲ ਕਰਨ ਦੀ ਜ਼ਰੂਰਤ ਹੈ।
ਤੁਹਾਡੇ ਦੁਆਰਾ ਆਮਦਨ ਕਰ ਰਿਟਰਨ ਵਿੱਚ ਪ੍ਰਦਾਨ ਕੀਤੇ ਗਏ ਹੋਰ ਕਰ ਕ੍ਰੈਡਿਟ ਬੇਮੇਲ (AT / SAT) ਦੇ ਮਾਮਲੇ ਵਿੱਚ:
- ਜੇਕਰ ਤੁਹਾਨੂੰ ਧਾਰਾ 143(1) ਦੇ ਤਹਿਤ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ ਹੈ, ਤਾਂ ਤੁਸੀਂ ਇੱਕ ਸੰਸ਼ੋਧਿਤ ਰਿਟਰਨ ਫਾਈਲ ਕਰ ਸਕਦੇ ਹੋ; ਜਾਂ
- ਤੁਸੀਂ ਸੋਧ ਬੇਨਤੀ ਸੇਵਾ ਦੁਆਰਾ ਇੱਕ ਸੋਧ ਲਈ ਬੇਨਤੀ ਦਾਖਲ ਕਰ ਸਕਦੇ ਹੋ। (ਕੇਵਲ ਤਾਂ ਹੀ ਜੇਕਰ ਤੁਸੀਂ ਧਾਰਾ 143(1) ਦੇ ਤਹਿਤ ਸੂਚਨਾ ਪ੍ਰਾਪਤ ਕੀਤੀ ਹੈ।)
- ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਤੁਸੀਂ ਆਪਣੀ ITR ਵਿੱਚ ਚਲਾਨ ਦੇ ਵੇਰਵਿਆਂ ਦਾ ਸਹੀ ਹਵਾਲਾ ਦੇ ਰਹੇ ਹੋ।
- ਨੋਟ ਕਰੋ ਕਿ ITR ਵਿੱਚ ਦਾਅਵਾ ਕੀਤਾ ਕਰ ਕ੍ਰੈਡਿਟ ਤੁਹਾਡੇ ਫਾਰਮ 26 AS ਵਿੱਚ ਦਰਸਾਈ ਗਈ ਰਕਮ ਤੱਕ ਸੀਮਿਤ/ਪ੍ਰਦਾਨ ਕੀਤਾ ਜਾਂਦਾ ਹੈ।