1. ਮੈਂ ਈ-ਫਾਈਲਿੰਗ ਨਾਲ ਰਜਿਸਟਰਡ ਇੱਕ ਤਨਖਾਹਦਾਰ ਕਰਮਚਾਰੀ ਹਾਂ। ਮੈਂ ਈ-ਫਾਈਲਿੰਗ ਪੋਰਟਲ 'ਤੇ ਆਪਣੀ ਸਾਰੀ ਕਰ-ਸੰਬੰਧੀ ਜਾਣਕਾਰੀ ਕਿੱਥੇ ਐਕਸੈਸ ਕਰ ਸਕਦਾ ਹਾਂ?
ਤੁਸੀਂ ਆਪਣੇ ਈ-ਫਾਈਲਿੰਗ ਡੈਸ਼ਬੋਰਡ 'ਤੇ ਆਪਣੀ ਸਾਰੀ ਕਰ-ਸੰਬੰਧੀ ਜਾਣਕਾਰੀ ਅਤੇ ਕਰਨ ਵਾਲੇ ਕਾਰਜਾਂ ਦੀਆਂ ਆਈਟਮਾਂ ਨੂੰ ਐਕਸੈਸ ਕਰ ਸਕਦੇ ਹੋ। ਡੈਸ਼ਬੋਰਡ ਵਿੱਚ ਮਹੱਤਵਪੂਰਨ ਸੇਵਾਵਾਂ ਦੇ ਲਿੰਕ ਹਨ ਜਿਨ੍ਹਾਂ ਦੀ ਤੁਹਾਨੂੰ ਆਪਣੇ ਆਮਦਨ ਕਰ ਸੰਬੰਧੀ ਕੰਮਾਂ ਦੌਰਾਨ ਲੋੜ ਪਵੇਗੀ। ਇੱਕ ਨਜ਼ਰ ਵਿੱਚ, ਤੁਸੀਂ ਨਿਮਨਲਿਖਿਤ ਕੰਮ ਕਰ ਸਕਦੇ ਹੋ:
- ਆਪਣੇ ਵੈਧ ਪੈਨ, ਆਧਾਰ ਅਤੇ ਫੋਟੋ ਨਾਲ ਆਪਣੇ ਪ੍ਰੋਫਾਈਲ ਨੂੰ ਅਪਡੇਟ ਰੱਖੋ।
- ਆਪਣੇ ਆਧਾਰ ਅਤੇ ਪੈਨ ਨੂੰ ਲਿੰਕ ਕਰੋ।
- ਆਪਣੇ ਸੰਪਰਕ ਵੇਰਵੇ ਦੇਖੋ ਅਤੇ ਅਪਡੇਟ ਕਰੋ।
- ਆਪਣੇ ਅਕਾਊਂਟ ਨੂੰ ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਸੇਵਾ ਨਾਲ ਸੁਰੱਖਿਅਤ ਕਰੋ।
- ਬਕਾਇਆ ਕਰ ਮੰਗ ਦੇਖੋ ਅਤੇ ਉਸਦਾ ਜਵਾਬ ਦਿਓ।
- ਇੱਕ ਤੋਂ ਵੱਧ ਵਿੱਤੀ ਸਾਲਾਂ / ਮੁਲਾਂਕਣ ਸਾਲਾਂ ਲਈ ਆਪਣਾ ਆਮਦਨ ਕਰ ਵਹੀ ਖਾਤਾ ਦੇਖੋ।
- ITR ਫਾਈਲਿੰਗ ਨਾਲ ਸੰਬੰਧਿਤ ਆਪਣੀਆਂ ਕਰਨ ਵਾਲੇ ਕਾਰਜਾਂ ਦੀਆਂ ਆਈਟਮਾਂ ਦੇਖੋ ਅਤੇ ਉਹਨਾਂ ਦਾ ਜਵਾਬ ਦਿਓ।
- ਆਪਣਾ ਫਾਈਲਿੰਗ ਸਟੇਟਸ ਦੇਖੋ, ਜਿਸ ਵਿੱਚ ਉਡੀਕਿਆ ਜਾ ਰਿਹਾ ਰਿਫੰਡ ਅਤੇ ਅਨੁਮਾਨਿਤ ਮੰਗ ਸ਼ਾਮਿਲ ਹੈ।
- ਸੰਸ਼ੋਧਿਤ ਰਿਟਰਨ ਫਾਈਲ ਕਰੋ ਅਤੇ ਫਾਈਲ ਕੀਤੀਆਂ ਰਿਟਰਨਾਂ ਨੂੰ ਡਾਊਨਲੋਡ ਕਰੋ।
- ਆਪਣੇ ਟੈਕਸ ਡਿਪਾਜ਼ਿਟ ਵੇਰਵੇ ਜਿਵੇਂ ਕਿ TDS, ਪੇਸ਼ਗੀ ਕਰ, ਅਤੇ ਸਵੈ ਮੁਲਾਂਕਣ ਕਰ ਦੇਖੋ।
- ਤੁਹਾਡੀ ਵਰਕਲਿਸਟ 'ਤੇ ਲੰਬਿਤ ਕਾਰਵਾਈਆਂ ਦਾ ਜਵਾਬ ਦਿਓ।
- ਪਿਛਲੇ 3 ਸਾਲਾਂ ਦੀਆਂ ਰਿਟਰਨਾਂ ਅਤੇ ਹਾਲ ਹੀ ਵਿੱਚ ਫਾਈਲ ਕੀਤੇ ਗਏ ਫਾਰਮ ਦੇਖੋ।
- ਆਪਣੀ ਸ਼ਿਕਾਇਤ ਦੇ ਵੇਰਵੇ ਦੇਖੋ।
2. ਮੈਂ ਇੱਕ ਕਰਦਾਤਾ ਹਾਂ। ਮੇਰੀ ਈ-ਫਾਈਲਿੰਗ ਵਰਕਲਿਸਟ ਵਿੱਚ ਮੇਰੇ ਲਈ ਕਿਹੜੀਆਂ ਸੇਵਾਵਾਂ ਉਪਲਬਧ ਹਨ?
ਵਿਅਕਤੀਗਤ ਕਰਦਾਤਾ, HUF, ਕੰਪਨੀ, ਫਰਮ, ਟਰੱਸਟ, AJP, AOP, BOI, ਸਥਾਨਕ ਅਥਾਰਿਟੀ, ਸਰਕਾਰ ਲਈ ਉਹਨਾਂ ਦੀ ਈ-ਫਾਈਲਿੰਗ ਵਰਕਲਿਸਟ ਵਿੱਚ ਨਿਮਨਲਿਖਿਤ ਸੇਵਾਵਾਂ ਉਪਲਬਧ ਹਨ:
- ਤੁਹਾਡੀ ਕਾਰਵਾਈ ਲਈ:
- ਮਨਜ਼ੂਰੀ ਲਈ ਲੰਬਿਤ ਫਾਰਮ
- ਬਿਨਾਂ ਭੁਗਤਾਨ ਕੀਤੇ ਰਿਫੰਡ
- ITDREIN ਲਈ ਬੇਨਤੀ
- ਈ-ਵੈਰੀਫਿਕੇਸ਼ਨ ਹੋਣੀ ਬਾਕੀ ਹੈ / ITR-V ਪ੍ਰਾਪਤ ਨਹੀਂ ਹੋਇਆ / ਅਸਵੀਕਾਰ ਕੀਤਾ ਗਿਆ
- ਤੁਹਾਨੂੰ ਅਧਿਕਾਰਿਤ ਹਸਤਾਖਰਕਰਤਾ ਵਜੋਂ ਸ਼ਾਮਿਲ ਕਰਨ ਲਈ ਵਿਚਾਰ-ਅਧੀਨ ਬੇਨਤੀਆਂ (ਕੇਵਲ ਵਿਅਕਤੀਗਤ ਕਰਦਾਤਾਵਾਂ ਲਈ)
- ਤੁਹਾਨੂੰ ਅਧਿਕਾਰਿਤ ਪ੍ਰਤੀਨਿਧੀ ਵਜੋਂ ਸ਼ਾਮਿਲ ਕਰਨ ਲਈ ਵਿਚਾਰ-ਅਧੀਨ ਬੇਨਤੀਆਂ (ਕੇਵਲ ਵਿਅਕਤੀਗਤ ਕਰਦਾਤਾਵਾਂ ਲਈ)
- ITR-V ਨਿਯਤ ਮਿਤੀ ਤੋਂ ਬਾਅਦ ਪ੍ਰਾਪਤ ਹੋਇਆ ਹੈ
- ਫਾਈਲ ਕਰਨਾ ਬਾਕੀ ਹੈ
- ਟੈਕਸ ਡਿਡਕਟਰ ਅਤੇ ਕਲੈਕਟਰ ਰਜਿਸਟ੍ਰੇਸ਼ਨ ਦੀ ਮਨਜ਼ੂਰੀ ਅਤੇ ਸੋਧ (ਸੰਗਠਨ ਪੈਨ ਲਈ)
- ਤੁਹਾਡੀ ਜਾਣਕਾਰੀ ਲਈ:
- ਅਪਲੋਡ ਕੀਤੇ ਫਾਰਮ ਦੇ ਵੇਰਵੇ ਦੇਖੋ
- ਪ੍ਰਤੀਨਿਧੀ ਅਸੈਸੀ ਵਜੋਂ ਸ਼ਾਮਿਲ ਕਰਨ ਲਈ ਸਬਮਿਟ ਕੀਤੀਆਂ ਬੇਨਤੀਆਂ
- ਅਧਿਕਾਰਿਤ ਹਸਤਾਖਰਕਰਤਾ ਵਜੋਂ ਸ਼ਾਮਿਲ ਕਰਨ ਲਈ ਸਬਮਿਟ ਕੀਤੀਆਂ ਬੇਨਤੀਆਂ
- ਅਧਿਕਾਰਿਤ ਪ੍ਰਤੀਨਿਧੀ ਵਜੋਂ ਸ਼ਾਮਿਲ ਕਰ ਲਈ ਸਬਮਿਟ ਕੀਤੀਆਂ ਬੇਨਤੀਆਂ
- ਪ੍ਰਾਪਤ ਹੋਈਆਂ ਅਧਿਕਾਰਿਤ ਹਸਤਾਖਰਕਰਤਾ ਬੇਨਤੀਆਂ (ਕੇਵਲ ਵਿਅਕਤੀਗਤ ਕਰਦਾਤਾਵਾਂ ਲਈ)
- ਪ੍ਰਾਪਤ ਹੋਈਆਂ ਅਧਿਕਾਰਿਤ ਪ੍ਰਤੀਨਿਧੀ ਬੇਨਤੀਆਂ (ਕੇਵਲ ਵਿਅਕਤੀਗਤ ਕਰਦਾਤਾਵਾਂ ਲਈ)
- ITDREIN ਬੇਨਤੀ ਦੇ ਵੇਰਵੇ ਵੇਖੋ (ਉਹਨਾਂ ਵਿਅਕਤੀਆਂ ਲਈ ਜਿਨ੍ਹਾਂ ਨੂੰ ਰਿਪੋਰਟਿੰਗ ਸੰਸਥਾ ਦੁਆਰਾ ਅਧਿਕਾਰਿਤ PAN ਵਜੋਂ ਸ਼ਾਮਿਲ ਕੀਤਾ ਗਿਆ ਹੈ)
- ਮਨਜ਼ੂਰ ਕੀਤੇ / ਰੱਦ ਕੀਤੇ ਗਏ ਟੈਨ ਰਜਿਸਟ੍ਰੇਸ਼ਨ ਵੇਰਵੇ ਦੇਖੋ (ਸੰਗਠਨ ਪੈਨ ਲਈ)
3. ਕੀ ਮੈਨੂੰ ਆਪਣਾ ਡੈਸ਼ਬੋਰਡ ਦੇਖਣ ਲਈ ਲੌਗ ਇਨ ਕਰਨ ਦੀ ਲੋੜ ਹੈ?
ਹਾਂਜੀ। ਡੈਸ਼ਬੋਰਡ ਨੂੰ ਕੇਵਲ ਈ-ਫਾਈਲਿੰਗ ਪੋਰਟਲ 'ਤੇ ਲੌਗ ਇਨ ਕਰਨ ਤੋਂ ਬਾਅਦ ਹੀ ਦੇਖਿਆ ਜਾ ਸਕਦਾ ਹੈ, ਅਤੇ ਇਸ ਵਿੱਚ ਲੌਗ-ਇਨ ਕੀਤੇ ਪੈਨ ਲਈ ਵਿਸ਼ੇਸ਼ ਜਾਣਕਾਰੀ ਸ਼ਾਮਿਲ ਹੁੰਦੀ ਹੈ।
4. ਨਵੇਂ ਈ-ਫਾਈਲਿੰਗ ਪੋਰਟਲ ਵਿੱਚ ਡੈਸ਼ਬੋਰਡ ਵਿੱਚ ਕੀ ਵੱਖਰਾ ਹੈ?
ਪਿਛਲੇ ਈ-ਫਾਈਲਿੰਗ ਪੋਰਟਲ 'ਤੇ ਕਰਦਾਤਾਵਾਂ ਲਈ ਦੋ ਕੰਮ ਸਨ: ਆਮਦਨ ਕਰ ਰਿਟਰਨ ਫਾਈਲ ਕਰਨਾ, ਅਤੇ ਈ-ਫਾਈਲ ਕੀਤੇ ਰਿਟਰਨ / ਫਾਰਮ ਦੇਖਣਾ। ਨਵੇਂ ਈ-ਫਾਈਲਿੰਗ ਪੋਰਟਲ 'ਤੇ, ਡੈਸ਼ਬੋਰਡ ਵਿੱਚ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਹਨ। ਇਹ ਬਹੁਤ ਹੀ ਉਪਭੋਗਤਾ ਦੇ ਅਨੁਕੂਲ ਵੀ ਹੈ, ਜਿਵੇਂ ਕਿ ਇਹ ਤੁਹਾਡੇ ਪ੍ਰੋਫਾਈਲ, ਰਜਿਸਟਰਡ ਸੰਪਰਕ ਵੇਰਵੇ, ਰਿਟਰਨ ਦਾ ਸਟੇਟਸ, ਆਮਦਨ ਕਰ ਡਿਪਾਜ਼ਿਟ, ਬਾਕੀ ਰਹਿੰਦੀਆਂ ਕਾਰਵਾਈਆਂ, ਹਾਲ ਹੀ ਦੀਆਂ ਫਾਈਲਿੰਗ ਅਤੇ ਸ਼ਿਕਾਇਤਾਂ ਦੇ ਵੇਰਵੇ ਸਾਹਮਣੇ ਦਿਖਾਉਂਦਾ ਹੈ।
5. ਮੇਰਾ ਪੈਨ ਅਕਿਰਿਆਸ਼ੀਲ ਹੈ ਜਾਂ ਆਧਾਰ ਨਾਲ ਲਿੰਕ ਨਹੀਂ ਹੈ। ਕੀ ਮੈਂ ਡੈਸ਼ਬੋਰਡ 'ਤੇ ਉਪਲਬਧ ਵੱਖ-ਵੱਖ ਸੇਵਾਵਾਂ ਨੂੰ ਐਕਸੈਸ ਕਰ ਸਕਦਾ/ਸਕਦੀ ਹਾਂ?
ਜਦੋਂ ਦਰਜ ਕੀਤਾ ਗਿਆ ਪੈਨ ਅਕਿਰਿਆਸ਼ੀਲ ਹੁੰਦਾ ਹੈ, ਤਾਂ ਕੁਝ ਐਕਸੈਸ ਸੀਮਿਤ ਹੋ ਸਕਦੇ ਹਨ। ਅਕਿਰਿਆਸ਼ੀਲ ਪੈਨ ਨਾਲ ਲੌਗਇਨ ਕਰਨ ਤੋਂ ਬਾਅਦ ਹੇਠਾਂ ਦਿੱਤਾ ਚੇਤਾਵਨੀ ਪੌਪ-ਅਪ ਡੈਸ਼ਬੋਰਡ 'ਤੇ ਪ੍ਰਦਰਸ਼ਿਤ ਹੋਵੇਗਾ: “ਤੁਹਾਡਾ ਪੈਨ ਅਕਿਰਿਆਸ਼ੀਲ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਤੁਹਾਡੇ ਆਧਾਰ ਨਾਲ ਲਿੰਕ ਨਹੀਂ ਹੈ। ਕੁਝ ਐਕਸੈਸ ਸੀਮਿਤ ਹੋ ਸਕਦੇ ਹਨ। ਤੁਸੀਂ ਧਾਰਾ 234H ਦੇ ਤਹਿਤ ਲੋੜੀਂਦੀਆਂ ਫੀਸਾਂ ਦਾ ਭੁਗਤਾਨ ਕਰਨ ਤੋਂ ਬਾਅਦ ਆਪਣੇ ਪੈਨ ਨੂੰ ਲਿੰਕ ਕਰ ਸਕਦੇ ਹੋ ਅਤੇ ਚਾਲੂ ਕਰ ਸਕਦੇ ਹੋ।”
6. ਪੈਨ ਅਕਿਰਿਆਸ਼ੀਲ ਹੋਣ 'ਤੇ ਉਪਭੋਗਤਾ ਨੂੰ ਕਿਵੇਂ ਸੂਚਿਤ ਕੀਤਾ ਜਾਵੇਗਾ?
ਜਦੋਂ ਉਪਭੋਗਤਾ ਈ-ਫਾਈਲਿੰਗ ਪੋਰਟਲ ਵਿੱਚ ਲੌਗ-ਇਨ ਕਰੇਗਾ ਜਾਂ ਡੈਸ਼ਬੋਰਡ ਪੇਜ 'ਤੇ ਆਵੇਗਾ ਤਾਂ ਇੱਕ ਪੌਪ-ਅੱਪ ਅਤੇ ਟਿਕਰ ਸੰਦੇਸ਼ "ਤੁਹਾਡਾ ਪੈਨ ਅਕਿਰਿਆਸ਼ੀਲ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਤੁਹਾਡੇ ਆਧਾਰ ਨਾਲ ਲਿੰਕ ਨਹੀਂ ਹੈ।" ਪ੍ਰਦਰਸ਼ਿਤ ਹੋਵੇਗਾ।