1. ਮੈਨੂੰ ਆਪਣੇ ਪੈਨ ਦੀ ਤਸਦੀਕ ਕਰਨ ਦੀ ਕਿਉਂ ਜ਼ਰੂਰਤ ਹੈ?
ਤੁਸੀਂ ਆਪਣੇ ਪੈਨ ਦੀ ਤਸਦੀਕ ਕਰ ਸਕਦੇ ਹੋ ਤਾਂਕਿ ਤੁਸੀਂ:
- ਜਾਂਚੋ ਕਿ ਕੀ ਤੁਹਾਡੇ ਪੈਨ ਦੇ ਵੇਰਵੇ, ਜਿਵੇਂ ਕਿ ਪੈਨ ਕਾਰਡ 'ਤੇ ਨਾਮ, ਜਨਮ ਮਿਤੀ ਅਤੇ ਪੈਨ ਡੇਟਾਬੇਸ ਵਿੱਚ ਉਪਲਬਧ ਵੇਰਵੇ ਇੱਕੋ ਜਿਹੇ ਹੀ ਹਨ।
- ਪ੍ਰਮਾਣਿਤ ਕਰੋ ਕਿ ਤੁਹਾਡਾ ਪੈਨ ਕਿਰਿਆਸ਼ੀਲ ਹੈ ਜਾਂ ਨਹੀਂ।
2. ਕੀ ਮੈਨੂੰ ਪੈਨ ਦੀ ਤਸਦੀਕ ਕਰਨ ਲਈ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰ ਕੀਤੇ ਆਪਣੇ ਮੋਬਾਈਲ ਨੰਬਰ ਦੀ ਜ਼ਰੂਰਤ ਹੈ?
ਤੁਸੀਂ ਤਸਦੀਕ ਦੇ ਦੌਰਾਨ ਤੁਹਾਡੇ ਕੋਲ ਉਪਲਬਧ ਕਿਸੇ ਵੀ ਵੈਧ ਮੋਬਾਈਲ ਨੰਬਰ ਦੀ ਵਰਤੋਂ ਕਰ ਸਕਦੇ ਹੋ ਜਿਸ 'ਤੇ ਤੁਹਾਨੂੰ ਇੱਕ OTP ਪ੍ਰਾਪਤ ਹੋਵੇਗਾ (ਵੱਧ ਤੋਂ ਵੱਧ ਤਿੰਨ ਕੋਸ਼ਿਸ਼ਾਂ ਨਾਲ 15 ਮਿੰਟਾਂ ਦੇ ਲਈ ਵੈਧ ਹੈ)।
3. ਕੀ ਪੈਨ ਦੀ ਸੰਖਿਆ ਦੀ ਕੋਈ ਸੀਮਾ ਹੈ ਜਿਸ ਨੂੰ ਇਕ ਵਿਅਕਤੀਗਤ ਕਰਦਾਤਾ ਦੇ ਲਈ ਇੱਕ ਮੋਬਾਈਲ ਨੰਬਰ ਨਾਲ ਹੀ ਪ੍ਰਮਾਣਿਤ ਕੀਤਾ ਜਾ ਸਕਦਾ ਹੈ?
ਹਾਂਜੀ। ਤੁਸੀਂ ਇੱਕ ਦਿਨ ਵਿੱਚ ਇੱਕ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਵੱਧ ਤੋਂ ਵੱਧ 5 ਵੱਖ ਵੱਖ ਪੈਨ ਦੀ ਤਸਦੀਕ ਕਰ ਸਕਦੇ ਹੋ।
4. ਇਕ ਬਾਹਰੀ ਏਜੰਸੀ ਵਜੋਂ, ਕੀ ਮੈਂ ਕਿਸੇ ਉਪਭੋਗਤਾ ਦੇ ਪੈਨ ਨੂੰ ਪ੍ਰਮਾਣਿਤ ਕਰ ਸਕਦਾ ਹਾਂ?
ਹਾਂਜੀ, ਬਾਹਰੀ ਏਜੰਸੀਆਂ ਸਮੇਤ ਸਾਰੇ ਰਜਿਸਟਰਡ ਉਪਭੋਗਤਾਵਾਂ ਲਈ ਪੈਨ ਦੀ ਤਸਦੀਕ ਕਰੋ ਸੇਵਾ ਉਪਲਬਧ ਹੈ। ਬਲਕ ਪੈਨ/ਟੈਨ ਵੈਰੀਫਿਕੇਸ਼ਨ ਬਾਹਰੀ ਏਜੰਸੀਆਂ ਲਈ ਇੱਕ ਵੱਖਰੀ ਸੇਵਾ ਹੈ ਜਿਸ ਲਈ ਵਿਭਾਗ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ।
5. ਮੈਂ ਆਪਣੇ ਪੈਨ ਵੇਰਵੇ ਆਨਲਾਈਨ ਕਿਵੇਂ ਦੇਖ ਸਕਦਾ ਹਾਂ?
ਤੁਸੀਂ ਈ-ਫਾਈਲਿੰਗ ਪੋਰਟਲ ਵਿੱਚ ਉਪਲਬਧ ਆਪਣੇ ਪੈਨ ਬਾਰੇ ਜਾਣੋ ਸੇਵਾ ਨੂੰ ਦੇਖ ਸਕਦੇ ਹੋ। ਤੁਸੀਂ ਇਸ ਸੇਵਾ ਦੀ ਵਰਤੋਂ ਇਹ ਜਾਂਚਣ ਲਈ ਵੀ ਕਰ ਸਕਦੇ ਹੋ ਕਿ ਤੁਹਾਡਾ ਪੈਨ ਵੈਧ ਹੈ ਜਾਂ ਨਹੀਂ।