1. ਸੰਖੇਪ ਜਾਣਕਾਰੀ
ਪਾਸਵਰਡ ਬਦਲੋ ਸੇਵਾ ਈ-ਫਾਈਲਿੰਗ ਪੋਰਟਲ ਵਿੱਚ ਸਾਰੇ ਰਜਿਸਟਰਡ ਉਪਭੋਗਤਾਵਾਂ ਲਈ ਉਪਲਬਧ ਹੈ।ਇਹ ਸੇਵਾ ਤੁਹਾਡੇ ਵੱਲੋਂ ਪੋਰਟਲ 'ਤੇ ਲੌਗਇਨ ਕਰਨ ਤੋਂ ਬਾਅਦ ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਆਪਣੇ ਮੌਜੂਦਾ ਪਾਸਵਰਡ ਨੂੰ ਬਦਲਣ ਜਾਂ ਅਪਡੇਟ ਕਰਨ ਦੇ ਯੋਗ ਬਣਾਉਂਦੀ ਹੈ।
2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ
- ਵੈਧ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ
- ਉਪਭੋਗਤਾ ID ਅਤੇ ਪਾਸਵਰਡ ਦਾ ਐਕਸੈਸ
3. ਸਟੈੱਪ-ਬਾਏ-ਸਟੈੱਪ ਗਾਈਡ
ਸਟੈੱਪ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰੋ।
ਸਟੈੱਪ 2: ਆਪਣੇ ਡੈਸ਼ਬੋਰਡ ਦੇ ਉੱਪਰਲੇ ਸੱਜੇ ਕੋਨੇ 'ਤੇ, ਪਾਸਵਰਡ ਬਦਲੋ 'ਤੇ ਕਲਿੱਕ ਕਰੋ।
ਸਟੈੱਪ 3: ਪਾਸਵਰਡ ਬਦਲੋ ਪੇਜ 'ਤੇ, ਸੰਬੰਧਿਤ ਟੈਕਸਟਬਾਕਸ ਵਿੱਚ ਆਪਣਾ ਮੌਜੂਦਾ ਪਾਸਵਰਡ ਅਤੇ ਨਵਾਂ ਪਾਸਵਰਡ ਦਰਜ ਕਰੋ ਅਤੇ ਪਾਸਵਰਡ ਦੀ ਪੁਸ਼ਟੀ ਕਰੋ ਟੈਕਸਟਬਾਕਸ ਵਿੱਚ ਆਪਣੇ ਨਵੇਂ ਪਾਸਵਰਡ ਦੀ ਪੁਸ਼ਟੀ ਕਰੋ।
ਨੋਟ:
- ਰੀਫ੍ਰੈਸ਼ ਕਰੋ ਜਾਂ ਵਾਪਿਸ ਜਾਓ 'ਤੇ ਕਲਿੱਕ ਨਾ ਕਰੋ।
- ਆਪਣਾ ਨਵਾਂ ਪਾਸਵਰਡ ਦਰਜ ਕਰਦੇ ਸਮੇਂ, ਪਾਸਵਰਡ ਨੀਤੀ ਨੂੰ ਧਿਆਨ ਵਿੱਚ ਰੱਖੋ:
- ਇਸ ਵਿੱਚ ਘੱਟੋ-ਘੱਟ 8 ਅੱਖਰ ਅਤੇ ਵੱਧ ਤੋਂ ਵੱਧ 14 ਅੱਖਰ ਹੋਣੇ ਚਾਹੀਦੇ ਹਨ।
- ਇਸ ਵਿੱਚ ਵੱਡੇ ਅਤੇ ਛੋਟੇ ਅੱਖਰ ਦੋਵੇਂ ਸ਼ਾਮਿਲ ਹੋਣੇ ਚਾਹੀਦੇ ਹਨ।
- ਇਸ ਵਿੱਚ ਇੱਕ ਨੰਬਰ ਹੋਣਾ ਚਾਹੀਦਾ ਹੈ।
- ਇਸ ਵਿੱਚ ਇੱਕ ਵਿਸ਼ੇਸ਼ ਅੱਖਰ ਹੋਣਾ ਚਾਹੀਦਾ ਹੈ (ਜਿਵੇਂ ਕਿ @#$%)।
ਸਟੈੱਪ 4: ਸਬਮਿਟ ਕਰੋ 'ਤੇ ਕਲਿੱਕ ਕਰੋ।
ਵੇਰਵਿਆਂ ਨੂੰ ਸਬਮਿਟ ਕਰਨ ਤੋਂ ਬਾਅਦ, ਤੁਸੀਂ ਹੇਠਾਂ ਦਿੱਤੇ 2 ਕੇਸਾਂ ਵਿੱਚੋਂ ਕਿਸੇ ਇੱਕ ਨੂੰ ਦੇਖ ਸਕਦੇ ਹੋ:
ਕੇਸ A: ਪਾਸਵਰਡ ਸਫਲਤਾਪੂਰਕ ਬਦਲਿਆ ਗਿਆ ਹੈ
ਸਟੈੱਪ 1: ਟ੍ਰਾਂਜੈਕਸ਼ਨ ID ਦੇ ਨਾਲ ਨਿਮਨਲਿਖਿਤ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਸੰਦਰਭ ਲਈ ਟ੍ਰਾਂਜੈਕਸ਼ਨ ID ਨੋਟ ਕਰ ਲਓ।
ਸਟੈੱਪ 2: ਪੁਸ਼ਟੀਕਰਨ ਈਮੇਲ ਅਤੇ SMS ਈ-ਫਾਈਲਿੰਗ ਪੋਰਟਲ ਨਾਲ ਰਜਿਸਟਰ ਤੁਹਾਡੀ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਭੇਜੇ ਜਾਂਦੇ ਹਨ।
ਕੇਸ B: ਪਾਸਵਰਡ ਬਦਲਣਾ ਅਸਫਲ ਰਿਹਾ
ਸਟੈੱਪ 1: ਆਪਣੇ ਵੈੱਬ ਬ੍ਰਾਊਜ਼ਰ ਤੋਂ ਅਸਥਾਈ ਫਾਈਲਾਂ ਹਟਾਓ।
(ਅਸਥਾਈ ਫਾਈਲਾਂ ਨੂੰ ਹਟਾਉਣ ਲਈ: ਆਪਣੇ PC ਦੇ ਕੰਟਰੋਲ ਪੈਨਲ 'ਤੇ ਜਾਓ, ਸਰਚ ਕਰੋ ਅਤੇ ਇੰਟਰਨੈੱਟ ਆਪਸ਼ਨਸ 'ਤੇ ਕਲਿੱਕ ਕਰੋ।ਡਾਇਲੌਗ ਬਾਕਸ ਵਿੱਚ, ਜਨਰਲ ਟੈਬ, ਬ੍ਰਾਊਜ਼ਿੰਗ ਹਿਸਟਰੀ ਵਿਕਲਪ ਦੇ ਅੰਤਰਗਤ, ਹਟਾਓ 'ਤੇ ਕਲਿੱਕ ਕਰੋ, ਅਸਥਾਈ ਇੰਟਰਨੈੱਟ ਫਾਈਲਾਂ ਅਤੇ ਵੈੱਬਸਾਈਟ ਫਾਈਲਾਂ ਚੁਣੋ ਅਤੇ ਹਟਾਓ 'ਤੇ ਕਲਿੱਕ ਕਰੋ)
ਸਟੈੱਪ 2: ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ।