1. ਸੰਖੇਪ ਜਾਣਕਾਰੀ
ਈ-ਵੈਰੀਫਾਈ ਸੇਵਾ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਅਤੇ ਅਨਰਜਿਸਟਰਡ ਦੋਵਾਂ ਉਪਭੋਗਤਾਵਾਂ ਲਈ ਉਪਲਬਧ ਹੈ।
ਤੁਸੀਂ ਉਪਲਬਧ ਕਈ ਤਰੀਕਿਆਂ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਕੇ ਆਪਣੀ ਆਮਦਨ ਕਰ ਰਿਟਰਨ ਨੂੰ ਈ-ਵੈਰੀਫਾਈ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਸੰਬੰਧਿਤ ਪ੍ਰਕਿਰਿਆਵਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਈ-ਫਾਈਲਿੰਗ ਪੋਰਟਲ 'ਤੇ ਆਮਦਨ ਕਰ ਨਾਲ ਸੰਬੰਧਿਤ ਕਿਸੇ ਵੀ ਹੋਰ ਸਬਮਿਸ਼ਨਸ/ ਸੇਵਾਵਾਂ/ ਜਵਾਬ/ ਬੇਨਤੀਆਂ ਨੂੰ ਵੀ ਈ-ਵੈਰੀਫਾਈ ਕਰ ਸਕਦੇ ਹੋ। ਤੁਸੀਂ ਈ-ਵੈਰੀਫਿਕੇਸ਼ਨ ਲਈ ਉਪਲਬਧ ਨਿਮਨਲਿਖਿਤ ਤਰੀਕਿਆਂ ਵਿੱਚੋਂ ਕਿਸੇ ਇੱਕ ਨੂੰ ਚੁਣ ਸਕਦੇ ਹੋ:
- ਡਿਜੀਟਲ ਦਸਤਖ਼ਤ ਸਰਟੀਫਿਕੇਟ
- ਆਧਾਰ OTP
- ਇਲੈਕਟ੍ਰਾਨਿਕ ਵੈਰੀਫਿਕੇਸ਼ਨ ਕੋਡ (ਬੈਂਕ ਅਕਾਊਂਟ / ਡੀਮੈਟ ਅਕਾਊਂਟ ਦੀ ਵਰਤੋਂ ਕਰਕੇ)
- ਇਲੈਕਟ੍ਰਾਨਿਕ ਵੈਰੀਫਿਕੇਸ਼ਨ ਕੋਡ (ਬੈਂਕ ATM - ਔਫਲਾਈਨ ਵਿਧੀ ਦੀ ਵਰਤੋਂ ਕਰਕੇ)
- ਨੈੱਟ ਬੈਂਕਿੰਗ
2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ
- ਵੈਧ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ
- ਐਕਨੋਲੇਜਮੈਂਟ ਨੰਬਰ (ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕੀਤੇ ਬਿਨਾਂ ITR ਨੂੰ ਈ-ਵੈਰੀਫਾਈ ਕਰਨ ਲਈ)
- ਤੁਸੀਂ ਰਿਟਰਨ ਫਾਈਲ ਕੀਤੀ ਹੈ ਜਾਂ ਕਿਸੇ ERI ਨੇ ਤੁਹਾਡੀ ਤਰਫੋਂ ਰਿਟਰਨ ਫਾਈਲ ਕੀਤੀ ਹੈ (ITR ਨੂੰ ਈ-ਵੈਰੀਫਾਈ ਕਰਨ ਲਈ)
| ਈ-ਵੈਰੀਫਿਕੇਸ਼ਨ ਵਿਧੀ | ਪੂਰਵ-ਸ਼ਰਤ |
| ਡਿਜੀਟਲ ਦਸਤਖ਼ਤ ਸਰਟੀਫਿਕੇਟ |
|
| ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ OTP |
|
| ਬੈਂਕ ਅਕਾਊਂਟ EVC / ਡੀਮੈਟ ਅਕਾਊਂਟ EVC |
|
| ਨੈੱਟ ਬੈਂਕਿੰਗ |
|
3. ਸਟੈੱਪ-ਬਾਏ-ਸਟੈੱਪ ਗਾਈਡ
| ਕ੍ਰਮ ਸੰਖਿਆ | ਸਿਨੇਰਿਓ | ਸੈਕਸ਼ਨ |
| 1 |
ਹੇਠਾਂ ਦਿੱਤੇ ਵਿਕਲਪਾਂ ਦੀ ਵਰਤੋਂ ਕਰਦੇ ਹੋਏ ਆਪਣੀ ITR (ਫਾਈਲ ਕਰਨ ਤੋਂ ਤੁਰੰਤ ਬਾਅਦ) ਜਾਂ ਕੋਈ ਹੋਰ ਆਮਦਨ ਕਰ ਸੰਬੰਧੀ ਸਬਮਿਸ਼ਨਸ / ਸੇਵਾਵਾਂ / ਜਵਾਬ / ਬੇਨਤੀਆਂ ਨੂੰ ਈ-ਵੈਰੀਫਾਈ ਕਰੋ: |
|
| a | DSC* | ਸੈਕਸ਼ਨ 3.1 ਦੇਖੋ |
| b | ਆਧਾਰ OTP ਜਨਰੇਟ ਕਰੋ | ਸੈਕਸ਼ਨ 3.2 ਦੇਖੋ |
| c | ਮੌਜੂਦਾ ਆਧਾਰ OTP | ਸੈਕਸ਼ਨ 3.3 ਦੇਖੋ |
| d | ਮੌਜੂਦਾ EVC | ਸੈਕਸ਼ਨ 3.4 ਦੇਖੋ |
| e | ਬੈਂਕ ਖਾਤੇ ਰਾਹੀਂ EVC ਜਨਰੇਟ ਕਰਨਾ | ਸੈਕਸ਼ਨ 3.5 ਦੇਖੋ |
| f | ਬੈਂਕ ਖਾਤੇ ਰਾਹੀਂ EVC ਜਨਰੇਟ ਕਰਨਾ | ਸੈਕਸ਼ਨ 3.6 ਦੇਖੋ |
| g | ਨੈੱਟ ਬੈਂਕਿੰਗ** | ਸੈਕਸ਼ਨ 3.7 ਦੇਖੋ |
| h | ਬੈਂਕ ATM ਵਿਕਲਪ ਰਾਹੀਂ EVC ਜਨਰੇਟ ਕਰੋ (ਔਫਲਾਈਨ ਵਿਧੀ) | ਸੈਕਸ਼ਨ 3.8 ਦੇਖੋ |
| 2 |
ਆਪਣੀ ITR ਪ੍ਰੀ-ਲੌਗਇਨ / ਪੋਸਟ ਲੌਗਇਨ ਨੂੰ ਈ-ਵੈਰੀਫਾਈ ਕਰੋ। ਨਿਮਨਲਿਖਿਤ ਦੇ ਮਾਮਲੇ ਵਿੱਚ ਲਾਗੂ ਹੁੰਦਾ ਹੈ:
ਮਹੱਤਵਪੂਰਨ ਨੋਟ: ਕਿਰਪਾ ਕਰਕੇ ਨੋਟ ਕਰੋ ਕਿ ਨੋਟੀਫਿਕੇਸ਼ਨ ਨੰ. 5/2022 ਮਿਤੀ 29.07.2022, 01/08/2022 ਤੋਂ ਲਾਗੂ ਈ-ਤਸਦੀਕ ਜਾਂ ITR-V ਜਮ੍ਹਾਂ ਕਰਨ ਦੀ ਸਮਾਂ-ਸੀਮਾ ਆਮਦਨ ਰਿਟਰਨ ਫਾਈਲ ਕਰਨ ਦੀ ਮਿਤੀ ਤੋਂ 30 ਦਿਨ ਹੋਵੇਗੀ। ਹਾਲਾਂਕਿ, ਜਿੱਥੇ ਰਿਟਰਨ 31.07.2022 ਨੂੰ ਜਾਂ ਇਸ ਤੋਂ ਪਹਿਲਾਂ ਫਾਈਲ ਕੀਤੀ ਜਾਂਦੀ ਹੈ, 120 ਦਿਨਾਂ ਦੀ ਪਹਿਲਾਂ ਦੀ ਸਮਾਂ ਸੀਮਾ ਲਾਗੂ ਰਹੇਗੀ। |
ਸੈਕਸ਼ਨ 3.9 (ਪ੍ਰੀ-ਲੌਗਇਨ) ਜਾਂ ਸੈਕਸ਼ਨ 3.10 (ਪੋਸਟ-ਲੌਗਇਨ) ਦੇਖੋ |
*ਤੁਸੀਂ ਈ-ਵੈਰੀਫਿਕੇਸ਼ਨ ਦੇ ਤਰਜੀਹੀ ਵਿਕਲਪ ਵਜੋਂ ਡਿਜੀਟਲ ਦਸਤਖ਼ਤ ਸਰਟੀਫਿਕੇਟ ਦੀ ਵਰਤੋਂ ਕਰ ਸਕਦੇ ਹੋ ਜੇਕਰ ਤੁਸੀਂ ਆਪਣੀਆਂ ਆਮਦਨ ਕਰ ਰਿਟਰਨਾਂ ਨੂੰ ਫਾਈਲ ਕਰਨ ਤੋਂ ਤੁਰੰਤ ਬਾਅਦ ਹੀ ਆਪਣੀ ITR ਨੂੰ ਈ-ਵੈਰੀਫਾਈ ਕਰਨ ਦੀ ਚੋਣ ਕਰਦੇ ਹੋ (ਮੈਂ ਬਾਅਦ ਵਿੱਚ ਰਿਟਰਨ ਦੀ ਤਸਦੀਕ ਕਰਾਂਗਾ ਵਿਕਲਪ ਦੀ ਚੋਣ ਕਰਨ ਦੀ ਬਜਾਏ)।
**ਤੁਸੀਂ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਤੋਂ ਬਾਅਦ ਹੀ ਈ-ਵੈਰੀਫਿਕੇਸ਼ਨ ਦੇ ਤਰਜੀਹੀ ਵਿਕਲਪ ਵਜੋਂ ਨੈੱਟ ਬੈਂਕਿੰਗ ਦੀ ਵਰਤੋਂ ਕਰ ਸਕਦੇ ਹੋ।
3.1 ਡਿਜੀਟਲ ਦਸਤਖ਼ਤ ਸਰਟੀਫਿਕੇਟ (DSC) ਦੀ ਵਰਤੋਂ ਕਰਕੇ ਈ-ਵੈਰੀਫਾਈ ਕਰੋ
ਨੋਟ: ਜੇਕਰ ਤੁਸੀਂ ਆਮਦਨ ਕਰ ਰਿਟਰਨ ਜਮ੍ਹਾਂ ਕਰਦੇ ਸਮੇਂ ਬਾਅਦ ਵਿੱਚ ਈ-ਵੈਰੀਫਾਈ ਕਰੋ ਵਿਕਲਪ ਚੁਣਦੇ ਹੋ ਤਾਂ ਤੁਸੀਂ ਡਿਜੀਟਲ ਦਸਤਖ਼ਤ ਸਰਟੀਫਿਕੇਟ ਦੀ ਵਰਤੋਂ ਕਰਕੇ ਆਪਣੀ ITR ਨੂੰ ਈ-ਵੈਰੀਫਾਈ ਨਹੀਂ ਕਰ ਸਕੋਗੇ। ਜੇਕਰ ਤੁਸੀਂ ਫਾਈਲ ਕਰਨ ਤੋਂ ਤੁਰੰਤ ਬਾਅਦ ਆਪਣੀ ITR ਨੂੰ ਈ-ਵੈਰੀਫਾਈ ਕਰਨ ਦੀ ਚੋਣ ਕਰਦੇ ਹੋ ਤਾਂ ਤੁਸੀਂ ਈ-ਵੈਰੀਫਿਕੇਸ਼ਨ ਵਿਕਲਪ ਵਜੋਂ DSC ਦੀ ਵਰਤੋਂ ਕਰ ਸਕਦੇ ਹੋ।
ਸਟੈੱਪ 1: ਈ-ਵੈਰੀਫਾਈ ਪੇਜ 'ਤੇ, ਮੈਂ ਡਿਜੀਟਲ ਦਸਤਖ਼ਤ ਸਰਟੀਫਿਕੇਟ (DSC) ਦੀ ਵਰਤੋਂ ਕਰਕੇ ਈ-ਵੈਰੀਫਾਈ ਕਰਨਾ ਚਾਹਾਂਗਾ ਵਿਕਲਪ ਨੂੰ ਚੁਣੋ।
ਸਟੈੱਪ 2: ਆਪਣੀ ਪਛਾਣ ਦੀ ਪੁਸ਼ਟੀ ਕਰੋ ਪੇਜ 'ਤੇ, ਐਮਸਾਈਨਰ ਯੂਟਿਲਿਟੀ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ ਦੀ ਚੋਣ ਕਰੋ।
ਸਟੈੱਪ 3: ਐਮਸਾਈਨਰ ਯੂਟਿਲਿਟੀ ਦਾ ਡਾਊਨਲੋਡ ਅਤੇ ਇੰਸਟਾਲੇਸ਼ਨ ਪੂਰਾ ਹੋਣ ਤੋਂ ਬਾਅਦ, ਆਪਣੀ ਪਛਾਣ ਦੀ ਤਸਦੀਕ ਕਰੋ ਪੇਜ 'ਤੇ ਮੈਂ ਐਮਸਾਈਨਰ ਯੂਟਿਲਿਟੀ ਨੂੰ ਡਾਊਨਲੋਡ ਅਤੇ ਇੰਸਟਾਲ ਕਰ ਲਿਆ ਹੈ ਵਿਕਲਪ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 4: ਡੇਟਾ ਸਾਈਨ ਪੇਜ 'ਤੇ, ਆਪਣਾ ਪ੍ਰਦਾਤਾ, ਸਰਟੀਫਿਕੇਟ ਚੁਣੋ ਅਤੇ ਪ੍ਰਦਾਤਾ ਪਾਸਵਰਡ ਦਰਜ ਕਰੋ। ਸਾਈਨ 'ਤੇ ਕਲਿੱਕ ਕਰੋ।
ਟ੍ਰਾਂਜੈਕਸ਼ਨ ID ਦੇ ਨਾਲ ਇੱਕ ਸਫਲਤਾ ਸੰਦੇਸ਼ ਪੰਨਾ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਹਵਾਲੇ ਲਈ ਟ੍ਰਾਂਜੈਕਸ਼ਨ ID ਨੋਟ ਕਰ ਲਓ। ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਤੁਹਾਡੀ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਸੰਦੇਸ਼ ਵੀ ਪ੍ਰਾਪਤ ਹੋਵੇਗਾ।
3.2 ਆਧਾਰ OTP ਜਨਰੇਟ ਕਰਨ ਤੋਂ ਬਾਅਦ ਈ-ਵੈਰੀਫਾਈ ਕਰੋ
ਸਟੈੱਪ 1: ਈ-ਵੈਰੀਫਾਈ ਪੇਜ 'ਤੇ, ਮੈਂ ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ OTP ਦੀ ਵਰਤੋਂ ਕਰਕੇ ਤਸਦੀਕ ਕਰਨਾ ਚਾਹੁੰਦਾ ਹਾਂ ਵਿਕਲਪ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 2: ਆਧਾਰ OTP ਪੇਜ 'ਤੇ, ਮੈਂ ਆਪਣੇ ਆਧਾਰ ਵੇਰਵਿਆਂ ਨੂੰ ਪ੍ਰਮਾਣਿਤ ਕਰਨ ਲਈ ਸਹਿਮਤ ਹਾਂ ਚੈੱਕਬਾਕਸ ਚੁਣੋ ਅਤੇ ਆਧਾਰ OTP ਜਨਰੇਟ ਕਰੋ 'ਤੇ ਕਲਿੱਕ ਕਰੋ।
ਸਟੈੱਪ 3: ਆਧਾਰ ਨਾਲ ਰਜਿਸਟਰਡ ਆਪਣੇ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਇਆ 6-ਅੰਕਾਂ ਦਾ OTP ਦਰਜ ਕਰੋ ਅਤੇ ਪ੍ਰਮਾਣਿਤ ਕਰੋ 'ਤੇ ਕਲਿੱਕ ਕਰੋ।
ਨੋਟ:
- OTP ਕੇਵਲ 15 ਮਿੰਟ ਲਈ ਵੈਧ ਹੋਵੇਗਾ।
- ਤੁਹਾਡੇ ਕੋਲ ਸਹੀ OTP ਦਰਜ ਕਰਨ ਲਈ 3 ਕੋਸ਼ਿਸ਼ਾਂ ਹਨ।
- ਸਕ੍ਰੀਨ 'ਤੇ OTP ਐਕਸਪਾਇਰੀ ਕਾਉਂਟਡਾਊਨ ਟਾਈਮਰ ਤੁਹਾਨੂੰ ਦੱਸਦਾ ਹੈ ਕਿ OTP ਦਾ ਸਮਾਂ ਕਦੋਂ ਸਮਾਪਤ ਹੋਵੇਗਾ।
- OTP ਦੁਬਾਰਾ ਭੇਜੋ 'ਤੇ ਕਲਿੱਕ ਕਰਨ 'ਤੇ, ਇੱਕ ਨਵਾਂ OTP ਜਨਰੇਟ ਹੋਵੇਗਾ ਅਤੇ ਤੁਹਾਨੂੰ ਭੇਜਿਆ ਜਾਵੇਗਾ।
ਟ੍ਰਾਂਜੈਕਸ਼ਨ ID ਦੇ ਨਾਲ ਇੱਕ ਸਫਲਤਾ ਸੰਦੇਸ਼ ਪੰਨਾ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਹਵਾਲੇ ਲਈ ਟ੍ਰਾਂਜੈਕਸ਼ਨ ID ਨੋਟ ਕਰ ਲਓ। ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਤੁਹਾਡੀ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਸੰਦੇਸ਼ ਵੀ ਪ੍ਰਾਪਤ ਹੋਵੇਗਾ।
3.3 ਮੌਜੂਦਾ ਆਧਾਰ OTP ਦੀ ਵਰਤੋਂ ਕਰਕੇ ਈ-ਵੈਰੀਫਾਈ ਕਰੋ
ਸਟੈੱਪ 1: ਈ-ਵੈਰੀਫਾਈ ਪੇਜ 'ਤੇ, ਮੇਰੇ ਕੋਲ ਪਹਿਲਾਂ ਹੀ ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਹੈ ਵਿਕਲਪ ਨੂੰ ਚੁਣੋ।
ਸਟੈੱਪ 2: ਤੁਹਾਡੇ ਕੋਲ ਉਪਲਬਧ 6-ਅੰਕਾਂ ਦਾ OTP ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਨੋਟ:
- OTP ਕੇਵਲ 15 ਮਿੰਟ ਲਈ ਵੈਧ ਹੋਵੇਗਾ।
- ਤੁਹਾਡੇ ਕੋਲ ਸਹੀ OTP ਦਰਜ ਕਰਨ ਲਈ 3 ਕੋਸ਼ਿਸ਼ਾਂ ਹਨ।
- ਸਕ੍ਰੀਨ 'ਤੇ OTP ਐਕਸਪਾਇਰੀ ਕਾਉਂਟਡਾਊਨ ਟਾਈਮਰ ਤੁਹਾਨੂੰ ਦੱਸਦਾ ਹੈ ਕਿ OTP ਦਾ ਸਮਾਂ ਕਦੋਂ ਸਮਾਪਤ ਹੋਵੇਗਾ।
- OTP ਦੁਬਾਰਾ ਭੇਜੋ 'ਤੇ ਕਲਿੱਕ ਕਰਨ 'ਤੇ, ਇੱਕ ਨਵਾਂ OTP ਜਨਰੇਟ ਹੋਵੇਗਾ ਅਤੇ ਤੁਹਾਨੂੰ ਭੇਜਿਆ ਜਾਵੇਗਾ।
ਟ੍ਰਾਂਜੈਕਸ਼ਨ ID ਦੇ ਨਾਲ ਇੱਕ ਸਫਲਤਾ ਸੰਦੇਸ਼ ਪੰਨਾ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਹਵਾਲੇ ਲਈ ਟ੍ਰਾਂਜੈਕਸ਼ਨ ID ਨੋਟ ਕਰ ਲਓ। ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਤੁਹਾਡੀ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਸੰਦੇਸ਼ ਵੀ ਪ੍ਰਾਪਤ ਹੋਵੇਗਾ।
3.4 ਮੌਜੂਦਾ ਇਲੈਕਟ੍ਰਾਨਿਕ ਵੈਰੀਫਿਕੇਸ਼ਨ ਕੋਡ (EVC) ਦੀ ਵਰਤੋਂ ਕਰਕੇ ਈ-ਵੈਰੀਫਾਈ ਕਰੋ
ਸਟੈੱਪ 1: ਈ-ਵੈਰੀਫਾਈ ਪੇਜ 'ਤੇ, ਮੇਰੇ ਕੋਲ ਪਹਿਲਾਂ ਹੀ ਇੱਕ ਇਲੈਕਟ੍ਰਾਨਿਕ ਵੈਰੀਫਿਕੇਸ਼ਨ ਕੋਡ (EVC) ਹੈ।
ਸਟੈੱਪ 2: EVC ਦਰਜ ਕਰੋ ਟੈਕਸਟਬਾਕਸ ਵਿੱਚ EVC ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਟ੍ਰਾਂਜੈਕਸ਼ਨ ID ਅਤੇ EVC ਦੇ ਨਾਲ ਇੱਕ ਸਫਲਤਾ ਸੰਦੇਸ਼ ਪੇਜ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਸੰਦਰਭ ਲਈ ਟ੍ਰਾਂਜੈਕਸ਼ਨ ID ਅਤੇ EVC ਨੂੰ ਨੋਟ ਕਰ ਲਓ। ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਤੁਹਾਡੀ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਸੰਦੇਸ਼ ਵੀ ਪ੍ਰਾਪਤ ਹੋਵੇਗਾ।
3.5 ਬੈਂਕ ਖਾਤੇ ਰਾਹੀਂ ਇਲੈਕਟ੍ਰਾਨਿਕ ਵੈਰੀਫਿਕੇਸ਼ਨ ਕੋਡ (EVC) ਜਨਰੇਟ ਕਰਨ ਤੋਂ ਬਾਅਦ ਈ-ਵੈਰੀਫਾਈ ਕਰੋ
ਸਟੈੱਪ 1: ਈ-ਵੈਰੀਫਾਈ ਪੇਜ 'ਤੇ, ਬੈਂਕ ਖਾਤੇ ਰਾਹੀਂ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਨੋਟ:
- EVC ਜਨਰੇਟ ਕੀਤਾ ਜਾਵੇਗਾ ਅਤੇ ਇਸਨੂੰ ਤੁਹਾਡੇ ਪੂਰਵ-ਪ੍ਰਮਾਣਿਤ ਅਤੇ EVC ਇਨੇਬਲਡ ਬੈਂਕ ਖਾਤੇ ਨਾਲ ਰਜਿਸਟਰਡ ਤੁਹਾਡੇ ਮੋਬਾਈਲ ਨੰਬਰ ਅਤੇ ਈਮੇਲ ID 'ਤੇ ਭੇਜਿਆ ਜਾਵੇਗਾ।
- ਜੇਕਰ ਤੁਸੀਂ ਅਜੇ ਤੱਕ ਆਪਣੇ ਬੈਂਕ ਖਾਤੇ ਨੂੰ ਪੂਰਵ-ਪ੍ਰਮਾਣਿਤ ਨਹੀਂ ਕੀਤਾ ਹੈ, ਤਾਂ ਆਪਣੇ ਬੈਂਕ ਖਾਤੇ ਨੂੰ ਪੂਰਵ-ਪ੍ਰਮਾਣਿਤ ਅਤੇ EVC-ਕਾਰਜਸ਼ੀਲ ਕਰਨ ਦਾ ਤਰੀਕਾ ਜਾਣਨ ਲਈ ਮੇਰਾ ਬੈਂਕ ਖਾਤਾ ਸੰਬੰਧੀ ਯੂਜ਼ਰ ਮੈਨੂਅਲ ਦੇਖੋ।
ਸਟੈੱਪ 2: EVC ਦਰਜ ਕਰੋ ਟੈਕਸਟ ਬਾਕਸ ਵਿੱਚ ਆਪਣੇ ਮੋਬਾਈਲ ਨੰਬਰ ਅਤੇ ਆਪਣੇ ਬੈਂਕ ਖਾਤੇ ਨਾਲ ਰਜਿਸਟਰਡ ਈਮੇਲ ID 'ਤੇ ਪ੍ਰਾਪਤ ਹੋਇਆ EVC ਦਰਜ ਕਰੋ ਅਤੇ ਈ-ਵੈਰੀਫਾਈ 'ਤੇ ਕਲਿੱਕ ਕਰੋ।
ਟ੍ਰਾਂਜੈਕਸ਼ਨ ID ਅਤੇ EVC ਦੇ ਨਾਲ ਇੱਕ ਸਫਲਤਾ ਸੰਦੇਸ਼ ਪੇਜ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਸੰਦਰਭ ਲਈ ਟ੍ਰਾਂਜੈਕਸ਼ਨ ID ਅਤੇ EVC ਨੂੰ ਨੋਟ ਕਰ ਲਓ। ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਤੁਹਾਡੀ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਸੰਦੇਸ਼ ਵੀ ਪ੍ਰਾਪਤ ਹੋਵੇਗਾ।
3.6 ਡੀਮੈਟ ਅਕਾਊਂਟ ਦੁਆਰਾ ਇਲੈਕਟ੍ਰਾਨਿਕ ਵੈਰੀਫਿਕੇਸ਼ਨ ਕੋਡ (EVC) ਜਨਰੇਟ ਕਰਨ ਤੋਂ ਬਾਅਦ ਈ-ਵੈਰੀਫਾਈ ਕਰੋ
ਸਟੈੱਪ 1: ਈ-ਵੈਰੀਫਾਈ ਪੇਜ 'ਤੇ, ਡੀਮੈਟ ਅਕਾਊਂਟ ਦੁਆਰਾ ਵਿਕਲਪ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਨੋਟ:
- EVC ਜਨਰੇਟ ਕੀਤਾ ਜਾਵੇਗਾ ਅਤੇ ਇਸਨੂੰ ਤੁਹਾਡੇ ਪੂਰਵ-ਪ੍ਰਮਾਣਿਤ ਅਤੇ EVC-ਇਨੇਬਲਡ ਡੀਮੈਟ ਅਕਾਊਂਟ ਨਾਲ ਰਜਿਸਟਰਡ ਤੁਹਾਡੇ ਮੋਬਾਈਲ ਨੰਬਰ ਅਤੇ ਈਮੇਲ ID 'ਤੇ ਭੇਜਿਆ ਜਾਵੇਗਾ।
- ਜੇਕਰ ਤੁਸੀਂ ਅਜੇ ਤੱਕ ਆਪਣੇ ਡੀਮੈਟ ਅਕਾਊਂਟ ਨੂੰ ਪੂਰਵ-ਪ੍ਰਮਾਣਿਤ ਨਹੀਂ ਕੀਤਾ ਹੈ ਤਾਂ ਆਪਣੇ ਡੀਮੈਟ ਅਕਾਊਂਟ ਨੂੰ ਪੂਰਵ-ਪ੍ਰਮਾਣਿਤ ਅਤੇ EVC-ਕਾਰਜਸ਼ੀਲ ਕਰਨ ਦਾ ਤਰੀਕਾ ਜਾਣਨ ਲਈ ਮੇਰਾ ਡੀਮੈਟ ਅਕਾਊਂਟ ਸੰਬੰਧੀ ਯੂਜ਼ਰ ਮੈਨੂਅਲ ਦੇਖੋ।
ਸਟੈੱਪ 2: ਆਪਣੇ ਮੋਬਾਈਲ ਨੰਬਰ ਅਤੇ ਆਪਣੇ ਡੀਮੈਟ ਅਕਾਊਂਟ ਨਾਲ ਰਜਿਸਟਰਡ ਈਮੇਲ ID 'ਤੇ ਪ੍ਰਾਪਤ ਹੋਏ EVC ਨੂੰ EVC ਦਰਜ ਕਰੋ ਟੈਕਸਟਬਾਕਸ ਵਿੱਚ ਦਰਜ ਕਰੋ ਅਤੇ ਈ-ਵੈਰੀਫਾਈ 'ਤੇ ਕਲਿੱਕ ਕਰੋ।
ਟ੍ਰਾਂਜੈਕਸ਼ਨ ID ਅਤੇ EVC ਦੇ ਨਾਲ ਇੱਕ ਸਫਲਤਾ ਸੰਦੇਸ਼ ਪੇਜ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਸੰਦਰਭ ਲਈ ਟ੍ਰਾਂਜੈਕਸ਼ਨ ID ਅਤੇ EVC ਨੂੰ ਨੋਟ ਕਰ ਲਓ। ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਤੁਹਾਡੀ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਸੰਦੇਸ਼ ਵੀ ਪ੍ਰਾਪਤ ਹੋਵੇਗਾ।
3.7 ਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਈ-ਵੈਰੀਫਾਈ ਕਰੋ
ਸਟੈੱਪ 1: ਈ-ਵੈਰੀਫਾਈ ਪੇਜ 'ਤੇ, ਨੈੱਟ ਬੈਂਕਿੰਗ ਰਾਹੀਂ ਵਿਕਲਪ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 2: ਉਹ ਬੈਂਕ ਚੁਣੋ ਜਿਸ ਰਾਹੀਂ ਤੁਸੀਂ ਈ-ਵੈਰੀਫਾਈ ਕਰਨਾ ਚਾਹੁੰਦੇ ਹੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 3: ਬੇਦਾਅਵਾ ਪੜ੍ਹੋ ਅਤੇ ਸਮਝੋ। ਜਾਰੀ ਰੱਖੋ 'ਤੇ ਕਲਿੱਕ ਕਰੋ।
ਨੋਟ: ਇਸ ਤੋਂ ਬਾਅਦ, ਤੁਹਾਨੂੰ ਤੁਹਾਡੇ ਬੈਂਕ ਖਾਤੇ ਦੇ ਨੈੱਟ ਬੈਂਕਿੰਗ ਲੌਗਇਨ ਪੇਜ 'ਤੇ ਲਿਜਾਇਆ ਜਾਵੇਗਾ।
ਸਟੈੱਪ 4: ਆਪਣੀ ਨੈੱਟ ਬੈਂਕਿੰਗ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਆਪਣੇ ਨੈੱਟ ਬੈਂਕਿੰਗ ਵਿੱਚ ਲੌਗਇਨ ਕਰੋ।
ਸਟੈੱਪ 5: ਆਪਣੇ ਬੈਂਕ ਦੀ ਵੈੱਬਸਾਈਟ ਤੋਂ ਈ-ਫਾਈਲਿੰਗ ਵਿੱਚ ਲੌਗਇਨ ਕਰਨ ਲਈ ਲਿੰਕ 'ਤੇ ਕਲਿੱਕ ਕਰੋ।
ਨੋਟ: ਤੁਹਾਨੂੰ ਇੰਟਰਨੈੱਟ ਬੈਂਕਿੰਗ ਤੋਂ ਲੌਗ ਆਊਟ ਕੀਤਾ ਜਾਵੇਗਾ, ਅਤੇ ਈ-ਫਾਈਲਿੰਗ ਪੋਰਟਲ 'ਤੇ ਲੌਗ ਇਨ ਕੀਤਾ ਜਾਵੇਗਾ।
ਸਟੈੱਪ 6: ਸਫਲਤਾਪੂਰਵਕ ਲੌਗਇਨ ਕਰਨ 'ਤੇ, ਤੁਹਾਨੂੰ ਈ-ਫਾਈਲਿੰਗ ਡੈਸ਼ਬੋਰਡ 'ਤੇ ਲਿਜਾਇਆ ਜਾਵੇਗਾ। ਸੰਬੰਧਿਤ ITR / ਫਾਰਮ / ਸੇਵਾ 'ਤੇ ਜਾਓ ਅਤੇ ਈ-ਵੈਰੀਫਾਈ 'ਤੇ ਕਲਿੱਕ ਕਰੋ। ਤੁਹਾਡੀ ITR / ਫਾਰਮ / ਸੇਵਾ ਨੂੰ ਸਫਲਤਾਪੂਰਵਕ ਈ-ਵੈਰੀਫਾਈ ਕੀਤਾ ਜਾਵੇਗਾ।
ਟ੍ਰਾਂਜੈਕਸ਼ਨ ID ਦੇ ਨਾਲ ਇੱਕ ਸਫਲਤਾ ਸੰਦੇਸ਼ ਪੰਨਾ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਦੇ ਹਵਾਲੇ ਲਈ ਟ੍ਰਾਂਜੈਕਸ਼ਨ ID ਨੋਟ ਕਰ ਲਓ। ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਤੁਹਾਡੀ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਸੰਦੇਸ਼ ਵੀ ਪ੍ਰਾਪਤ ਹੋਵੇਗਾ।
3.8 ਬੈਂਕ ATM ਰਾਹੀਂ ਇਲੈਕਟ੍ਰਾਨਿਕ ਵੈਰੀਫਿਕੇਸ਼ਨ ਕੋਡ (EVC) ਜਨਰੇਟ ਕਰੋ (ਔਫਲਾਈਨ ਵਿਧੀ)
ਸਟੈੱਪ 1: ਆਪਣੇ ਬੈਂਕ ਦੇ ATM 'ਤੇ ਜਾਓ ਅਤੇ ਆਪਣਾ ATM ਕਾਰਡ ਸਵਾਈਪ ਕਰੋ।
ਨੋਟ: ਬੈਂਕ ATM ਰਾਹੀਂ EVC ਜਨਰੇਟ ਕਰਨ ਦੀ ਸੇਵਾ ਸਿਰਫ ਕੁਝ ਬੈਂਕਾਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ।
ਸਟੈੱਪ 2: ਪਿੰਨ ਦਰਜ ਕਰੋ।
ਸਟੈੱਪ 3: ਇਨਕਮ ਕਰ ਫਾਈਲਿੰਗ ਲਈ EVC ਜਨਰੇਟ ਕਰੋ ਨੂੰ ਚੁਣੋ।
ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਤੁਹਾਡੇ ਮੋਬਾਈਲ ਨੰਬਰ ਅਤੇ ਈਮੇਲ ID 'ਤੇ ਇੱਕ EVC ਭੇਜਿਆ ਜਾਵੇਗਾ।
ਨੋਟ:
- ਤੁਹਾਨੂੰ ਆਪਣੇ ਸੰਬੰਧਿਤ ਬੈਂਕ ਖਾਤੇ ਨਾਲ ਪੈਨ ਲਿੰਕ ਕਰਨਾ ਚਾਹੀਦਾ ਹੈ ਅਤੇ ਉਹੀ ਪੈਨ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰ ਹੋਣਾ ਚਾਹੀਦਾ ਹੈ।
- ਉਨ੍ਹਾਂ ਬੈਂਕਾਂ ਦੀ ਸੂਚੀ ਜਿਨ੍ਹਾਂ ਦੁਆਰਾ ਤੁਸੀਂ ਬੈਂਕ ATM ਵਿਕਲਪ ਰਾਹੀਂ EVC ਜਨਰੇਟ ਕਰ ਸਕਦੇ ਹੋ - ਐਕਸਿਸ ਬੈਂਕ ਲਿਮਟਿਡ, ਕੇਨਰਾ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ICICI ਬੈਂਕ, IDBI ਬੈਂਕ, ਕੋਟਕ ਮਹਿੰਦਰਾ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ।
ਸਟੈੱਪ 4: ਜਨਰੇਟ ਕੀਤੇ EVC ਦੀ ਵਰਤੋਂ ਈ-ਵੈਰੀਫਿਕੇਸ਼ਨ ਦੀ ਤਰਜੀਹੀ ਚੋਣ ਵਜੋਂ ਮੇਰੇ ਕੋਲ ਪਹਿਲਾਂ ਹੀ ਇੱਕ ਇਲੈਕਟ੍ਰਾਨਿਕ ਵੈਰੀਫਿਕੇਸ਼ਨ ਕੋਡ (EVC) ਹੈ, ਵਿਕਲਪ ਦੀ ਚੋਣ ਕਰਕੇ ਰਿਟਰਨ ਦੀ ਈ-ਵੈਰੀਫਾਈ ਕਰਨ ਲਈ ਕੀਤੀ ਜਾ ਸਕਦੀ ਹੈ। ਪ੍ਰਕਿਰਿਆ ਨੂੰ ਪੂਰਾ ਕਰਨ ਲਈ ਇਸ ਯੂਜ਼ਰ ਮੈਨੂਅਲ ਵਿੱਚ ਸੈਕਸ਼ਨ 3.4 ਮੌਜੂਦਾ EVC ਦੇਖੋ।
3.9 ਰਿਟਰਨ ਨੂੰ ਈ-ਵੈਰੀਫਾਈ ਕਰੋ (ਪ੍ਰੀ-ਲੌਗਇਨ)
ਸਟੈੱਪ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ ਅਤੇ ਰਿਟਰਨ ਨੂੰ ਈ-ਵੈਰੀਫਾਈ ਕਰੋ 'ਤੇ ਕਲਿੱਕ ਕਰੋ।
ਸਟੈੱਪ 2: ਰਿਟਰਨ ਨੂੰ ਈ-ਵੈਰੀਫਾਈ ਕਰੋ ਪੇਜ 'ਤੇ, ਆਪਣਾ ਪੈਨ ਦਰਜ ਕਰੋ, ਮੁਲਾਂਕਣ ਸਾਲ ਚੁਣੋ, ਫਾਈਲ ਕੀਤੀ ITR ਦਾ ਐਕਨੋਲੇਜਮੈਂਟ ਨੰਬਰ ਅਤੇ ਤੁਹਾਡੇ ਕੋਲ ਉਪਲਬਧ ਮੋਬਾਈਲ ਨੰਬਰ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 3: ਸਟੈੱਪ 2 ਵਿੱਚ ਦਰਜ ਕੀਤੇ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਇਆ, 6-ਅੰਕਾਂ ਦਾ ਮੋਬਾਈਲ OTP ਦਰਜ ਕਰੋ।
ਨੋਟ:
- OTP ਕੇਵਲ 15 ਮਿੰਟ ਲਈ ਵੈਧ ਹੋਵੇਗਾ।
- ਤੁਹਾਡੇ ਕੋਲ ਸਹੀ OTP ਦਰਜ ਕਰਨ ਲਈ 3 ਕੋਸ਼ਿਸ਼ਾਂ ਹਨ।
- ਸਕ੍ਰੀਨ 'ਤੇ OTP ਐਕਸਪਾਇਰੀ ਕਾਉਂਟਡਾਊਨ ਟਾਈਮਰ ਤੁਹਾਨੂੰ ਦੱਸਦਾ ਹੈ ਕਿ OTP ਦਾ ਸਮਾਂ ਕਦੋਂ ਸਮਾਪਤ ਹੋਵੇਗਾ।
- OTP ਦੁਬਾਰਾ ਭੇਜੋ 'ਤੇ ਕਲਿੱਕ ਕਰਨ 'ਤੇ, ਇੱਕ ਨਵਾਂ OTP ਜਨਰੇਟ ਹੋਵੇਗਾ ਅਤੇ ਤੁਹਾਨੂੰ ਭੇਜਿਆ ਜਾਵੇਗਾ।
ਸਟੈੱਪ 4: ਜਮ੍ਹਾਂ ਕਰੋ 'ਤੇ ਕਲਿੱਕ ਕਰੋ।
| ਜੇਕਰ ਤੁਸੀਂ ਫਾਈਲ ਕਰਨ ਦੇ 120 / 30 ਦਿਨਾਂ ਬਾਅਦ ਰਿਟਰਨ ਦੀ ਈ-ਵੈਰੀਫਾਈ ਕਰ ਰਹੇ ਹੋ | ਸਟੈੱਪ 5 'ਤੇ ਜਾਓ (ਦੇਰੀ ਦੀ ਮਾਫੀ ਸੰਬੰਧੀ ਬੇਨਤੀ ਨੂੰ ਸਬਮਿਟ ਕਰਨ ਲਈ) |
| ਜੇਕਰ ਤੁਸੀਂ ਫਾਈਲ ਕਰਨ ਦੇ 120 / 30 ਦਿਨਾਂ ਦੇ ਅੰਦਰ ਰਿਟਰਨ ਦੀ ਈ-ਵੈਰੀਫਾਈ ਕਰ ਰਹੇ ਹੋ | ਸਿੱਧੇ ਸਟੈੱਪ 7 'ਤੇ ਜਾਓ |
ਸਟੈੱਪ 5: ਜੇਕਰ ਤੁਸੀਂ ਫਾਈਲ ਕਰਨ ਦੇ 120/30 ਦਿਨਾਂ ਬਾਅਦ ਰਿਟਰਨ ਦੀ ਈ-ਵੈਰੀਫਾਈ ਕਰ ਰਹੇ ਹੋ, ਤਾਂ ਠੀਕ ਹੈ 'ਤੇ ਕਲਿੱਕ ਕਰੋ।
ਸਟੈੱਪ 6: ਦੇਰੀ ਦੀ ਮਾਫੀ ਸੰਬੰਧੀ ਬੇਨਤੀ ਜਮ੍ਹਾਂ ਕਰਨ ਲਈ, ਡ੍ਰੌਪਡਾਊਨ ਤੋਂ ਦੇਰੀ ਦਾ ਕਾਰਨ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਨੋਟ: ਜੇਕਰ ਤੁਸੀਂ ਡ੍ਰੌਪਡਾਉਨ ਵਿੱਚੋਂ ਕੋਈ ਹੋਰ ਵਿਕਲਪ ਦੀ ਚੋਣ ਕਰਦੇ ਹੋ, ਤਾਂ ਟਿੱਪਣੀਆਂ ਟੈਕਸਟ ਬਾਕਸ ਵਿੱਚ ਦੇਰੀ ਦਾ ਕਾਰਨ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 7: ਅੱਗੇ ਵਧਣ ਲਈ ਹੇਠਾਂ ਦਿੱਤੀ ਸਾਰਣੀ ਦੇਖੋ:
| ਈ-ਵੈਰੀਫਿਕੇਸ਼ਨ ਦੀ ਵਿਧੀ (ਕੋਈ ਵੀ ਇੱਕ ਚੁਣੋ) | ਸੈਕਸ਼ਨ |
| ਆਧਾਰ OTP ਜਨਰੇਟ ਕਰੋ | ਸੈਕਸ਼ਨ 3.2 ਦੇਖੋ |
| ਮੌਜੂਦਾ ਆਧਾਰ OTP | ਸੈਕਸ਼ਨ 3.3 ਦੇਖੋ |
| ਮੌਜੂਦਾ EVC | ਸੈਕਸ਼ਨ 3.4 ਦੇਖੋ |
| ਬੈਂਕ ਖਾਤੇ ਰਾਹੀਂ EVC ਜਨਰੇਟ ਕਰਨਾ | ਸੈਕਸ਼ਨ 3.5 ਦੇਖੋ |
| ਡੀਮੈਟ ਅਕਾਊਂਟ ਰਾਹੀਂ EVC ਜਨਰੇਟ ਕਰੋ | ਸੈਕਸ਼ਨ 3.6 ਦੇਖੋ |
| ਬੈਂਕ ATM ਵਿਕਲਪ ਰਾਹੀਂ EVC ਜਨਰੇਟ ਕਰੋ (ਔਫਲਾਈਨ ਵਿਧੀ) | ਸੈਕਸ਼ਨ 3.8 ਦੇਖੋ |
3.10 ਰਿਟਰਨ ਨੂੰ ਈ-ਵੈਰੀਫਾਈ ਕਰੋ (ਪੋਸਟ-ਲੌਗਇਨ)
ਸਟੈੱਪ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰੋ।
ਸਟੈੱਪ 2: ਈ-ਫਾਈਲ > ਆਮਦਨ ਕਰ ਰਿਟਰਨ > ਰਿਟਰਨ ਨੂੰ ਈ-ਵੈਰੀਫਾਈ ਕਰੋ 'ਤੇ ਕਲਿੱਕ ਕਰੋ।
ਸਟੈੱਪ 3: ਰਿਟਰਨ ਨੂੰ ਈ-ਵੈਰੀਫਾਈ ਕਰੋ ਪੇਜ 'ਤੇ, ਅਪ੍ਰਮਾਣਿਤ ਰਿਟਰਨ ਦੇ ਸਾਹਮਣੇ ਈ-ਵੈਰੀਫਾਈ 'ਤੇ ਕਲਿੱਕ ਕਰੋ।
| ਜੇਕਰ ਤੁਸੀਂ ਫਾਈਲ ਕਰਨ ਦੇ 120 / 30 ਦਿਨਾਂ ਬਾਅਦ ਰਿਟਰਨ ਦੀ ਈ-ਵੈਰੀਫਾਈ ਕਰ ਰਹੇ ਹੋ | ਸਟੈੱਪ 4 'ਤੇ ਜਾਓ (ਦੇਰੀ ਦੀ ਮਾਫੀ ਸੰਬੰਧੀ ਬੇਨਤੀ ਨੂੰ ਸਬਮਿਟ ਕਰਨ ਲਈ) |
| ਜੇਕਰ ਤੁਸੀਂ ਫਾਈਲ ਕਰਨ ਦੇ 120 / 30 ਦਿਨਾਂ ਦੇ ਅੰਦਰ ਰਿਟਰਨ ਦੀ ਈ-ਵੈਰੀਫਾਈ ਕਰ ਰਹੇ ਹੋ | ਸਿੱਧੇ ਸਟੈੱਪ 6 'ਤੇ ਜਾਓ |
ਸਟੈੱਪ 4: ਜੇਕਰ ਤੁਸੀਂ ਫਾਈਲ ਕਰਨ ਦੇ 120/30 ਦਿਨਾਂ ਬਾਅਦ ਰਿਟਰਨ ਦੀ ਈ-ਵੈਰੀਫਾਈ ਕਰ ਰਹੇ ਹੋ, ਤਾਂ ਠੀਕ ਹੈ 'ਤੇ ਕਲਿੱਕ ਕਰੋ।
ਸਟੈੱਪ 5: ਦੇਰੀ ਦੀ ਮਾਫੀ ਸੰਬੰਧੀ ਬੇਨਤੀ ਜਮ੍ਹਾਂ ਕਰਨ ਲਈ, ਡ੍ਰੌਪਡਾਊਨ ਤੋਂ ਦੇਰੀ ਦਾ ਕਾਰਨ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਨੋਟ: ਜੇਕਰ ਤੁਸੀਂ ਡ੍ਰੌਪਡਾਉਨ ਵਿੱਚੋਂ ਕੋਈ ਹੋਰ ਵਿਕਲਪ ਦੀ ਚੋਣ ਕਰਦੇ ਹੋ, ਤਾਂ ਟਿੱਪਣੀਆਂ ਟੈਕਸਟ ਬਾਕਸ ਵਿੱਚ ਦੇਰੀ ਦਾ ਕਾਰਨ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 6: ਅੱਗੇ ਵਧਣ ਲਈ ਹੇਠਾਂ ਦਿੱਤੀ ਸਾਰਣੀ ਦੇਖੋ:
| ਈ-ਵੈਰੀਫਿਕੇਸ਼ਨ ਦੀ ਵਿਧੀ (ਕੋਈ ਵੀ ਇੱਕ ਚੁਣੋ) | ਸੈਕਸ਼ਨ |
| ਆਧਾਰ OTP ਜਨਰੇਟ ਕਰੋ | ਸੈਕਸ਼ਨ 3.2 ਦੇਖੋ |
| ਮੌਜੂਦਾ ਆਧਾਰ OTP | ਸੈਕਸ਼ਨ 3.3 ਦੇਖੋ |
| ਮੌਜੂਦਾ EVC | ਸੈਕਸ਼ਨ 3.4 ਦੇਖੋ |
| ਬੈਂਕ ਖਾਤੇ ਰਾਹੀਂ EVC ਜਨਰੇਟ ਕਰਨਾ | ਸੈਕਸ਼ਨ 3.5 ਦੇਖੋ |
| ਡੀਮੈਟ ਅਕਾਊਂਟ ਰਾਹੀਂ EVC ਜਨਰੇਟ ਕਰੋ | ਸੈਕਸ਼ਨ 3.6 ਦੇਖੋ |
| ਨੈੱਟ ਬੈਂਕਿੰਗ | ਸੈਕਸ਼ਨ 3.7 ਦੇਖੋ |
| ਬੈਂਕ ATM ਵਿਕਲਪ ਰਾਹੀਂ EVC ਜਨਰੇਟ ਕਰੋ (ਔਫਲਾਈਨ ਵਿਧੀ) | ਸੈਕਸ਼ਨ 3.8 ਦੇਖੋ |