1. ਸੰਖੇਪ ਜਾਣਕਾਰੀ
ਇਹ ਪ੍ਰੀ-ਲੌਗਇਨ ਸੇਵਾ ਉਹਨਾਂ ਸਾਰੇ ਕਰਦਾਤਾਵਾਂ (ਕੰਪਨੀਆਂ ਨੂੰ ਛੱਡ ਕੇ) ਲਈ ਉਪਲਬਧ ਹੈ ਜੋ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰ ਕਰਨਾ ਅਤੇ ਇਸ ਨੂੰ ਐਕਸੈਸ ਕਰਨਾ ਚਾਹੁੰਦੇ ਹਨ। ਰਜਿਸਟ੍ਰੇਸ਼ਨ ਸੇਵਾ ਕਰਦਾਤਾ ਨੂੰ ਕਰ-ਸੰਬੰਧਿਤ ਸਾਰੀਆਂ ਗਤੀਵਿਧੀਆਂ ਨੂੰ ਐਕਸੈਸ ਕਰਨ ਅਤੇ ਉਹਨਾਂ ਨੂੰ ਟ੍ਰੈਕ ਕਰਨ ਦੇ ਯੋਗ ਬਣਾਉਂਦੀ ਹੈ।
2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ
- ਵੈਧ ਅਤੇ ਐਕਟਿਵ ਪੈਨ
- ਵੈਧ ਮੋਬਾਈਲ ਨੰਬਰ
- ਵੈਧ ਈਮੇਲ ID
3. ਸਟੈੱਪ-ਬਾਏ-ਸਟੈੱਪ ਗਾਈਡ
ਸਟੈੱਪ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ, ਰਜਿਸਟਰ ਕਰੋ 'ਤੇ ਕਲਿੱਕ ਕਰੋ।
ਸਟੈੱਪ 2: ਕਰਦਾਤਾ ਵਜੋਂ ਰਜਿਸਟਰ ਕਰੋ ਵਿਕਲਪ ਦੇ ਤਹਿਤ ਆਪਣਾ ਪੈਨ ਦਰਜ ਕਰੋ ਅਤੇ ਪ੍ਰਮਾਣਿਤ ਕਰੋ 'ਤੇ ਕਲਿੱਕ ਕਰੋ। ਜੇਕਰ ਪੈਨ ਪਹਿਲਾਂ ਤੋਂ ਹੀ ਰਜਿਸਟਰਡ ਜਾਂ ਅਵੈਧ ਹੈ, ਤਾਂ ਇੱਕ ਤਰੁੱਟੀ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ।
ਸਟੈੱਪ 3: ਮੁੱਢਲੇ ਵੇਰਵੇ ਵਾਲੇ ਪੇਜ 'ਤੇ ਆਪਣੇ ਪੈਨ ਦੇ ਅਨੁਸਾਰ ਨਾਮ, DOB / DOI, ਲਿੰਗ (ਜੇਕਰ ਲਾਗੂ ਹੋਵੇ) ਅਤੇ ਰਿਹਾਇਸ਼ੀ ਸਥਿਤੀ ਸਮੇਤ ਸਾਰੇ ਲਾਜ਼ਮੀ ਵੇਰਵੇ ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 4: ਪੈਨ ਦੇ ਪ੍ਰਮਾਣਿਤ ਹੋਣ ਤੋਂ ਬਾਅਦ, ਵਿਅਕਤੀਗਤ ਕਰਦਾਤਾਵਾਂ ਲਈ ਸੰਪਰਕ ਵੇਰਵੇ ਪੇਜ ਦਿਖਾਈ ਦਿੰਦਾ ਹੈ। ਪ੍ਰਾਇਮਰੀ ਮੋਬਾਈਲ ਨੰਬਰ, ਈਮੇਲ ID ਅਤੇ ਪਤੇ ਸਮੇਤ ਆਪਣੇ ਸੰਪਰਕ ਵੇਰਵੇ ਦਰਜ ਕਰੋ।ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 5: ਸਟੈੱਪ 5 ਵਿੱਚ ਦੱਸੇ ਗਏ ਪ੍ਰਾਇਮਰੀ ਮੋਬਾਈਲ ਨੰਬਰ ਅਤੇ ਈਮੇਲ ID 'ਤੇ ਦੋ ਵੱਖ-ਵੱਖ OTP ਭੇਜੇ ਜਾਂਦੇ ਹਨ। ਮੋਬਾਈਲ ਨੰਬਰ ਅਤੇ ਈਮੇਲ ID 'ਤੇ ਪ੍ਰਾਪਤ ਹੋਏ ਵੱਖ-ਵੱਖ 6 ਅੰਕਾਂ ਦੇ OTP ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਨੋਟ:
- OTP ਕੇਵਲ 15 ਮਿੰਟ ਲਈ ਵੈਧ ਹੋਵੇਗਾ।
- ਤੁਹਾਡੇ ਕੋਲ ਸਹੀ OTP ਦਰਜ ਕਰਨ ਲਈ 3 ਕੋਸ਼ਿਸ਼ਾਂ ਹਨ।
- ਸਕ੍ਰੀਨ 'ਤੇ OTP ਐਕਸਪਾਇਰੀ ਕਾਊਂਟਡਾਊਨ ਟਾਈਮਰ ਤੁਹਾਨੂੰ ਦੱਸਦਾ ਹੈ ਕਿ OTP ਦਾ ਸਮਾਂ ਕਦੋਂ ਸਮਾਪਤ ਹੋਵੇਗਾ।
- OTP ਦੁਬਾਰਾ ਭੇਜੋ 'ਤੇ ਕਲਿੱਕ ਕਰਨ 'ਤੇ, ਇੱਕ ਨਵਾਂ OTP ਜਨਰੇਟ ਹੋਵੇਗਾ ਅਤੇ ਤੁਹਾਨੂੰ ਭੇਜਿਆ ਜਾਵੇਗਾ।
ਸਟੈੱਪ 6: ਜੇਕਰ ਲੋੜ ਹੋਵੇ ਤਾਂ ਪੇਜ ਵਿੱਚ ਵੇਰਵਿਆਂ ਨੂੰ ਸੰਪਾਦਿਤ ਕਰੋ ਅਤੇ ਪੁਸ਼ਟੀ ਕਰੋ 'ਤੇ ਕਲਿੱਕ ਕਰੋ।
ਸਟੈੱਪ 7: ਪਾਸਵਰਡ ਸੈੱਟ ਕਰੋ ਪੇਜ 'ਤੇ, ਪਾਸਵਰਡ ਸੈੱਟ ਕਰੋ ਅਤੇ ਪਾਸਵਰਡ ਦੀ ਪੁਸ਼ਟੀ ਕਰੋ ਟੈਕਸਟਬਾਕਸ ਦੋਵਾਂ ਵਿੱਚ ਆਪਣਾ ਲੋੜੀਂਦਾ ਪਾਸਵਰਡ ਦਰਜ ਕਰੋ। ਆਪਣਾ ਪਰਸਨਲਾਇਜ਼ਡ ਮੈਸੇਜ ਦਰਜ ਕਰੋ ਅਤੇ ਰਜਿਸਟਰ ਕਰੋ 'ਤੇ ਕਲਿੱਕ ਕਰੋ।
ਨੋਟ:
- ਰੀਫ੍ਰੈਸ਼ ਕਰੋ ਜਾਂ ਵਾਪਿਸ ਜਾਓ 'ਤੇ ਕਲਿੱਕ ਨਾ ਕਰੋ।
- ਆਪਣਾ ਨਵਾਂ ਪਾਸਵਰਡ ਦਰਜ ਕਰਦੇ ਸਮੇਂ, ਪਾਸਵਰਡ ਨੀਤੀ ਨੂੰ ਧਿਆਨ ਰੱਖੋ:
- ਇਸ ਵਿੱਚ ਘੱਟੋ-ਘੱਟ 8 ਅੱਖਰ ਅਤੇ ਵੱਧ ਤੋਂ ਵੱਧ 14 ਅੱਖਰ ਹੋਣੇ ਚਾਹੀਦੇ ਹਨ।
- ਇਸ ਵਿੱਚ ਵੱਡੇ ਅਤੇ ਛੋਟੇ ਅੱਖਰ ਦੋਵੇਂ ਸ਼ਾਮਿਲ ਹੋਣੇ ਚਾਹੀਦੇ ਹਨ।
- ਇਸ ਵਿੱਚ ਇੱਕ ਨੰਬਰ ਹੋਣਾ ਚਾਹੀਦਾ ਹੈ।
- ਇਸ ਵਿੱਚ ਇੱਕ ਵਿਸ਼ੇਸ਼ ਅੱਖਰ ਹੋਣਾ ਚਾਹੀਦਾ ਹੈ (ਜਿਵੇਂ ਕਿ @#$%)।
ਸਟੈੱਪ 8: ਜਦੋਂ ਤੁਸੀਂ ਸਫਲਤਾਪੂਰਵਕ ਰਜਿਸਟਰ ਹੋ ਜਾਂਦੇ ਹੋ, ਲੌਗਇਨ ਪ੍ਰਕਿਰਿਆ ਸ਼ੁਰੂ ਕਰਨ ਲਈ ਲੌਗਇਨ ਕਰਨ ਲਈ ਅੱਗੇ ਵਧੋ 'ਤੇ ਕਲਿੱਕ ਕਰੋ।
ਨੋਟ: ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰੋ ਅਤੇ ਸਾਰੀਆਂ ਉਪਲਬਧ ਸੇਵਾਵਾਂ ਨੂੰ ਐਕਸੈਸ ਕਰਨ ਲਈ ਆਪਣਾ ਪ੍ਰੋਫਾਈਲ ਅਪਡੇਟ ਕਰੋ।