1. ਮੈਨੂੰ ਆਪਣਾ ਪਾਸਵਰਡ ਰੀਸੈੱਟ ਕਰਨ ਦੀ ਜ਼ਰੂਰਤ ਕਿਉਂ ਹੈ?
ਜੇਕਰ ਤੁਸੀਂ ਆਪਣਾ ਈ-ਫਾਈਲਿੰਗ ਪੋਰਟਲ ਪਾਸਵਰਡ ਭੁੱਲ ਜਾਂਦੇ ਹੋ ਜਾਂ ਜੇਕਰ ਤੁਹਾਨੂੰ ਕਿਸੇ ਕਾਰਨ ਕਰਕੇ ਆਪਣੇ ਪਾਸਵਰਡ ਬਾਰੇ ਪਤਾ ਨਹੀਂ ਹੈ, ਤਾਂ ਤੁਸੀਂ ਇਸ ਸੇਵਾ ਦੀ ਵਰਤੋਂ ਕਰਕੇ ਇਸ ਨੂੰ ਦੁਬਾਰਾ ਸੈੱਟ ਕਰ ਸਕਦੇ ਹੋ।
2. ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰਾ ਪਾਸਵਰਡ ਸਫਲਤਾਪੂਰਵਕ ਰੀਸੈੱਟ ਹੋ ਗਿਆ ਹੈ?
ਜਦੋਂ ਤੁਹਾਡਾ ਪਾਸਵਰਡ ਸਫਲਤਾਪੂਰਵਕ ਰੀਸੈੱਟ ਹੋ ਜਾਂਦਾ ਹੈ, ਤਾਂ ਇੱਕ ਟ੍ਰਾਂਜੈਕਸ਼ਨ ID ਜਨਰੇਟ ਕੀਤੀ ਜਾਵੇਗੀ। ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਆਪਣੀ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਸੰਦੇਸ਼ ਵੀ ਪ੍ਰਾਪਤ ਹੋਵੇਗਾ।
3. ਮੈਨੂੰ ਡੀ.ਐੱਸ.ਸੀ. ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨ ਸਮੇਂ ਇੱਕ ਅਵੈਧ ਡਿਜੀਟਲ ਸਿਗਨੇਚਰ ਸਰਟੀਫਿਕੇਟ ਦਾ ਸੰਦੇਸ਼ ਪ੍ਰਾਪਤ ਹੋ ਰਿਹਾ ਹੈ। ਮੈਂ ਕੀ ਕਰ ਸਕਦਾ/ਸਕਦੀ ਹਾਂ?
ਜੇਕਰ ਤੁਸੀਂ DSC ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰ ਰਹੇ ਹੋ ਤਾਂ ਤੁਹਾਨੂੰ ਪ੍ਰਮਾਣਿਤ ਅਥਾਰਿਟੀ ਦੁਆਰਾ ਮਨਜ਼ੂਰ ਕੀਤੇ ਗਏ ਇੱਕ ਐਕਟਿਵ ਲੈਵਲ 2 ਜਾਂ ਇਸ ਤੋਂ ਉੱਪਰ ਦਾ DSC ਅਪਲੋਡ ਕਰਨ ਦੀ ਲੋੜ ਹੈ।
4. ਉਹ ਕਿਹੜੇ ਤਰੀਕੇ ਹਨ ਜਿਨ੍ਹਾਂ ਨਾਲ ਮੈਂ ਆਪਣਾ ਪਾਸਵਰਡ ਰੀਸੈੱਟ ਕਰ ਸਕਦਾ/ਸਕਦੀ ਹਾਂ?
ਤੁਸੀਂ ਇਹਨਾਂ ਦੀ ਵਰਤੋਂ ਕਰ ਕੇ ਆਪਣਾ ਪਾਸਵਰਡ ਰੀਸੈੱਟ ਕਰ ਸਕਦੇ ਹੋ:
- ਈ-ਫਾਈਲਿੰਗ OTP (ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਤੁਹਾਡੇ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਇਆ)
- ਆਧਾਰ OTP (ਆਧਾਰ ਦੇ ਨਾਲ ਰਜਿਸਟਰ ਕੀਤੇ ਤੁਹਾਡੇ ਮੋਬਾਈਲ ਨੰਬਰ ਤੇ ਪ੍ਰਾਪਤ ਹੋਇਆ)
- EVC (ਤੁਹਾਡੇ ਪੂਰਵ-ਪ੍ਰਮਾਣਿਤ ਬੈਂਕ / ਡੀਮੈਟ ਖਾਤਾ ਦੀ ਵਰਤੋਂ ਕਰਕੇ ਜਨਰੇਟ ਕੀਤਾ ਗਿਆ)
- DSC
5. ਮੈਨੂੰ ਈ.ਵੀ.ਸੀ ਕਿੱਥੇ ਪ੍ਰਾਪਤ ਹੋਵੇਗਾ?
ਤੁਹਾਡੇ ਦੁਆਰਾ ਚੁਣੇ ਗਏ ਵਿਕਲਪ ਦੇ ਆਧਾਰ 'ਤੇ ਤੁਸੀਂ ਆਪਣੇ ਪੂਰਵ-ਪ੍ਰਮਾਣਿਤ ਬੈਂਕ / ਡੀਮੈਟ ਖਾਤਾ ਨਾਲ ਰਜਿਸਟਰਡ ਆਪਣੇ ਮੋਬਾਈਲ ਨੰਬਰ 'ਤੇ ਆਪਣਾ EVC ਪ੍ਰਾਪਤ ਕਰੋਗੇ।
6. ਮੈਂ ਬੈਂਕ ਖਾਤਾ EVC ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨਾ ਚਾਹੁੰਦਾ ਹਾਂ ਪਰ ਅਜਿਹਾ ਵਿਕਲਪ ਸੂਚੀਬੱਧ ਨਹੀਂ ਹੈ। ਮੈਂ ਕੀ ਕਰ ਸਕਦਾ/ਸਕਦੀ ਹਾਂ?
ਕੇਵਲ ਉਹ ਵਿਕਲਪ ਪ੍ਰਦਰਸ਼ਿਤ ਹੋਣਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਈ-ਫਾਈਲਿੰਗ ਖਾਤਾ ਨੂੰ ਸੁਰੱਖਿਅਤ ਕਰਨ ਲਈ ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਸੇਵਾ ਦੁਆਰਾ ਚੁਣਿਆ ਹੈ। ਜੇਕਰ ਤੁਸੀਂ ਬੈਂਕ ਖਾਤਾ EVC ਜਾਂ ਕਿਸੇ ਹੋਰ ਵਿਧੀ ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰਨਾ ਚਾਹੁੰਦੇ ਹੋ ਪਰ ਇਹ ਵਿਕਲਪ ਦੇ ਤੌਰ 'ਤੇ ਪ੍ਰਦਰਸ਼ਿਤ ਨਹੀਂ ਹੁੰਦਾ ਹੈ, ਤਾਂ ਤੁਸੀਂ ਇਸ ਨੂੰ ਈ-ਫਾਈਲਿੰਗ ਵੌਲਟ ਉੱਚ ਸੁਰੱਖਿਆ ਸੇਵਾ ਰਾਹੀਂ ਜੋੜ ਸਕਦੇ ਹੋ।
7. ਮੈਂ ਕਿਸੇ ਵੀ ਵਿਧੀ ਨਾਲ ਪਾਸਵਰਡ ਰੀਸੈੱਟ ਕਰਨ ਵਿੱਚ ਅਸਮਰੱਥ ਹਾਂ?
ਤੁਸੀਂ ਹੋਰ ਸਹਾਇਤਾ ਲਈ ਹੈਲਪਡੈਸਕ (1800 103 0025) ਦੇ ਨਾਲ ਸੰਪਰਕ ਕਰ ਸਕਦੇ ਹੋ।