Do not have an account?
Already have an account?

1. ਮੈਨੂੰ ਕਿਵੇਂ ਪਤਾ ਲੱਗੇਗਾ ਕਿ ਈ-ਫਾਈਲਿੰਗ ਪੋਰਟਲ 'ਤੇ ਮੇਰਾ ਪ੍ਰੋਫਾਈਲ ਅਪਡੇਟ ਕੀਤਾ ਗਿਆ ਹੈ?
ਜੇਕਰ ਤੁਹਾਡੇ ਪ੍ਰੋਫਾਈਲ 'ਤੇ ਕੋਈ ਵੀ ਜਾਣਕਾਰੀ ਅਪਡੇਟ ਕੀਤੀ ਜਾਂਦੀ ਹੈ, ਤਾਂ ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਪ੍ਰਾਇਮਰੀ ਈਮੇਲ ID 'ਤੇ ਇੱਕ ਈਮੇਲ ਪ੍ਰਾਪਤ ਹੋਵੇਗੀ।


2. ਮੈਂ ਇੱਕ ਪ੍ਰਵਾਸੀ ਭਾਰਤੀ ਹਾਂ ਅਤੇ ਮੇਰੇ ਕੋਲ ਭਾਰਤ ਦਾ ਨੰਬਰ ਨਹੀਂ ਹੈ। ਮੈਨੂੰ ਆਪਣੇ ਸੰਪਰਕ ਵੇਰਵਿਆਂ ਦੀ ਪੁਸ਼ਟੀ ਕਰਨ ਲਈ OTP ਕਿਵੇਂ ਪ੍ਰਾਪਤ ਹੋਵੇਗਾ?
ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਈਮੇਲ ID 'ਤੇ OTP ਪ੍ਰਾਪਤ ਹੋਵੇਗਾ।


3. ਕੀ ਪ੍ਰੋਫਾਈਲ ਨੂੰ ਅਪਡੇਟ ਕਰਨਾ ਲਾਜ਼ਮੀ ਹੈ?
ਨਹੀਂ, ਈ-ਫਾਈਲਿੰਗ ਪੋਰਟਲ 'ਤੇ ਤੁਹਾਡੇ ਪ੍ਰੋਫਾਈਲ ਨੂੰ ਅਪਡੇਟ ਕਰਨਾ ਲਾਜ਼ਮੀ ਨਹੀਂ ਹੈ। ਹਾਲਾਂਕਿ, ਆਮਦਨ ਕਰ ਵਿਭਾਗ ਤੋਂ ਸਮੇਂ ਸਿਰ ਸੂਚਨਾ ਪ੍ਰਾਪਤ ਕਰਨ ਦੇ ਨਾਲ-ਨਾਲ ਬਿਹਤਰ ਉਪਭੋਗਤਾ ਅਨੁਭਵ (ਪ੍ਰੀ-ਫਿਲਿੰਗ ਸਮੇਤ) ਪ੍ਰਾਪਤ ਕਰਨ ਲਈ ਤੁਹਾਨੂੰ ਆਪਣੇ ਪ੍ਰੋਫਾਈਲ ਨੂੰ ਅਪਡੇਟ ਕਰਨ ਦਾ ਸੁਝਾਅ ਦਿੱਤਾ ਜਾਂਦਾ ਹੈ।


4. ਪ੍ਰੋਫਾਈਲ ਅਪਡੇਟ ਕਰਨ ਦਾ ਕੀ ਲਾਭ ਹੈ?
ਤੁਹਾਡੇ ਦੁਆਰਾ ਪ੍ਰੋਫਾਈਲ ਵੇਰਵੇ ਅਪਡੇਟ ਕਰਨ ਨਾਲ ਲੋੜ ਪੈਣ 'ਤੇ ITD ਤੁਹਾਡੇ ਨਾਲ ਸਮੇਂ 'ਤੇ ਸੰਪਰਕ ਕਰ ਸਕਦਾ ਹੈ। ਇਹ ਈ-ਫਾਈਲਿੰਗ ਪੋਰਟਲ 'ਤੇ ਤੁਹਾਡੇ ਲਈ ਲਾਗੂ ਵੱਖ-ਵੱਖ ਫਾਰਮਾਂ ਅਤੇ ITRs ਨੂੰ ਪਹਿਲਾਂ ਤੋਂ ਭਰਨ ਲਈ ਇੱਕ ਇਨਪੁਟ ਵੀ ਪ੍ਰਦਾਨ ਕਰੇਗਾ।


5. ਮੈਂ ਆਪਣੇ ਪ੍ਰੋਫਾਈਲ ਰਾਹੀਂ ਕਿਹੜੇ ਵੇਰਵਿਆਂ ਨੂੰ ਸੰਸ਼ੋਧਿਤ/ਅਪਡੇਟ ਕਰ ਸਕਦਾ ਹਾਂ?
ਆਪਣੇ ਪ੍ਰੋਫਾਈਲ ਰਾਹੀਂ ਤੁਸੀਂ ਹੇਠਾਂ ਲਿਖੇ ਵੇਰਵਿਆਂ ਨੂੰ ਅਪਡੇਟ ਜਾਂ ਸੰਸ਼ੋਧਿਤ ਕਰ ਸਕਦੇ ਹੋ:

  • ਆਮਦਨ ਸਰੋਤ ਦੇ ਵੇਰਵੇ
  • ਬੈਂਕ ਖਾਤੇ ਅਤੇ ਡੀਮੈਟ ਅਕਾਊਂਟ ਦੇ ਵੇਰਵੇ
  • DSC ਰਜਿਸਟਰ ਕਰੋ
  • ਸੰਪਰਕ ਵੇਰਵੇ (OTP ਪ੍ਰਮਾਣੀਕਰਨ ਰਾਹੀਂ), ਮੁੱਖ ਵਿਅਕਤੀ ਦੇ ਵੇਰਵੇ
    • ਜੇਕਰ ਤੁਸੀਂ ਇੱਕ ਕਰਦਾਤਾ ਵਜੋਂ ਲੌਗਇਨ ਕੀਤਾ ਹੈ - ਤੁਸੀਂ ਆਪਣੇ ਮੁੱਢਲੇ ਪ੍ਰੋਫਾਈਲ ਵੇਰਵੇ ਜਿਵੇਂ ਕਿ ਰਿਹਾਇਸ਼ ਦਾ ਸਟੇਟਸ ਅਤੇ ਪਾਸਪੋਰਟ ਨੰਬਰ ; ਸੰਪਰਕ ਵੇਰਵੇ ਜਿਵੇਂ ਕਿ ਪ੍ਰਾਇਮਰੀ ਅਤੇ ਸੈਕੰਡਰੀ ਮੋਬਾਈਲ ਨੰਬਰ, ਈਮੇਲ ID ਅਤੇ ਪਤਾ ਸੰਪਾਦਿਤ ਕਰ ਸਕਦੇ ਹੋ।
    • ਜੇਕਰ ਤੁਸੀਂ ERI ਦੇ ਤੌਰ 'ਤੇ ਲੌਗਇਨ ਕੀਤਾ ਹੈ - ਤੁਸੀਂ ਆਪਣੇ ਮੁੱਢਲੇ ਪ੍ਰੋਫਾਈਲ ਵੇਰਵੇ ਜਿਵੇਂ ਕਿ ਬਾਹਰੀ ਏਜੰਸੀ ਦੀ ਕਿਸਮ, ਸੇਵਾਵਾਂ ਦੀ ਕਿਸਮ, ਸੰਗਠਨ ਦਾ ਪੈਨ, ਸੰਗਠਨ ਦਾ ਟੈਨ; ਸੰਪਰਕ ਵੇਰਵੇ ਸੰਪਾਦਿਤ ਕਰ ਸਕਦੇ ਹੋ; ਸਰਟੀਫਿਕੇਟ ਪ੍ਰਬੰਧਿਤ ਕਰ ਸਕਦੇ ਹੋ, ਮੁੱਖ ਸੰਪਰਕ ਦੇ ਵੇਰਵੇ ਅਪਡੇਟ ਕਰ ਸਕਦੇ ਹੋ, ERI ਨੂੰ ਸ਼ਾਮਿਲ ਕਰ ਸਕਦੇ ਜਾਂ ਹਟਾ ਸਕਦੇ ਹੋ, ERI ਕਿਸਮ ਬਦਲ ਸਕਦੇ ਹੋ।
    • ਜੇਕਰ ਤੁਸੀਂ ਬਾਹਰੀ ਏਜੰਸੀ ਵਿੱਚ ਲੌਗਇਨ ਕੀਤਾ ਹੈ - ਤੁਸੀਂ ਸੰਪਰਕ ਵੇਰਵੇ ਅਪਡੇਟ ਕਰ ਸਕਦੇ ਹੋ, ਸਰਟੀਫਿਕੇਟ ਨੂੰ ਪ੍ਰਬੰਧਿਤ ਕਰ ਸਕਦੇ ਹੋ, ਮੁੱਖ ਵਿਅਕਤੀਆਂ ਨੂੰ ਸ਼ਾਮਿਲ ਕਰ ਸਕਦੇ ਜਾਂ ਹਟਾ ਸਕਦੇ ਹੋ ਅਤੇ ਸੇਵਾਵਾਂ ਜੋੜ ਸਕਦੇ ਜਾਂ ਹਟਾ ਸਕਦੇ ਹੋ।
    • ਜੇਕਰ ਤੁਸੀਂ TIN 2.0 ਸਟੇਕਹੋਲਡਰ ਵਿੱਚ ਲੌਗਇਨ ਕੀਤਾ ਹੈ - ਤੁਸੀਂ ਸੰਪਰਕ ਵੇਰਵੇ ਅਪਡੇਟ ਕਰ ਸਕਦੇ ਹੋ, ਸਰਟੀਫਿਕੇਟ ਨੂੰ ਪ੍ਰਬੰਧਿਤ ਕਰ ਸਕਦੇ ਹੋ ਅਤੇ ਨਵੇਂ ਟੈਕਨੀਕਲ SPOC ਦੇ ਵੇਰਵੇ ਅਪਡੇਟ ਜਾਂ ਸ਼ਾਮਿਲ ਕਰ ਸਕਦੇ ਹੋ।

6. ਕੀ ਮੈਂ ਆਪਣੇ ਪ੍ਰੋਫਾਈਲ ਦੇ ਅਨੁਸਾਰ ਪ੍ਰਾਇਮਰੀ ਅਤੇ ਸੈਕੰਡਰੀ ਦੋਵਾਂ ਸੰਪਰਕਾਂ 'ਤੇ ITD ਤੋਂ ਸੂਚਨਾ ਪ੍ਰਾਪਤ ਕਰ ਸਕਦਾ ਹਾਂ?
ਹਾਂ, ਤੁਸੀਂ ਆਪਣੇ ਈ-ਫਾਈਲਿੰਗ ਪ੍ਰੋਫਾਈਲ 'ਤੇ ਸ਼ਾਮਿਲ ਕੀਤੇ ਪ੍ਰਾਇਮਰੀ ਅਤੇ ਸੈਕੰਡਰੀ ਸੰਪਰਕ ਵੇਰਵੇ ਦੋਵਾਂ 'ਤੇ ITD ਤੋਂ ਸੂਚਨਾ ਪ੍ਰਾਪਤ ਕਰ ਸਕਦੇ ਹੋ।


7. ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰਾ ਪ੍ਰੋਫਾਈਲ ਕਿੰਨਾ ਅਪਡੇਟ/ਪੂਰਾ ਹੋਇਆ ਹੈ?
ਤੁਸੀਂ ਪ੍ਰੋਫਾਈਲ ਮੁਕੰਮਲ ਹੋਣ ਦਾ ਸਟੇਟਸ ਦੇਖਣ ਲਈ ਆਪਣੇ ਪ੍ਰੋਫਾਈਲ ਪੇਜ 'ਤੇ ਪ੍ਰੋਫਾਈਲ ਮੁਕੰਮਲ ਹੋਣ ਦਾ ਪ੍ਰਤੀਸ਼ਤ ਬਾਰ ਦੇਖ ਸਕਦੇ ਹੋ। ਇਹ ਨਿਮਨਲਿਖਤ ਉਪਭੋਗਤਾ ਕਿਸਮਾਂ ਨੂੰ ਛੱਡ ਕੇ ਸਾਰੇ ਰਜਿਸਟਰਡ ਉਪਭੋਗਤਾਵਾਂ ਲਈ ਉਪਲਬਧ ਹੋਵੇਗਾ:

  • ERIs
  • ਬਾਹਰੀ ਏਜੰਸੀਆਂ
  • TIN 2.0 ਸਟੇਕਹੋਲਡਰਸ
  • ITDREIN
  • ਟੈਕਸ ਡਿਡਕਟਰ ਅਤੇ ਕਲੈਕਟਰ

8. ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰਾ DSC ਰਜਿਸਟਰਡ ਹੈ ਜਾਂ ਨਹੀਂ?
ਤੁਸੀਂ ਆਪਣੇ ਪ੍ਰੋਫਾਈਲ 'ਤੇ ਜਾ ਸਕਦੇ ਹੋ ਅਤੇ ਸਟੇਟਸ ਦੇਖਣ ਲਈ DSC ਰਜਿਸਟਰ ਕਰੋ 'ਤੇ ਕਲਿੱਕ ਕਰ ਸਕਦੇ ਹੋ। CA /ਕੰਪਨੀ / ERI ਲਈ, ਜੇਕਰ ਪੈਨ / ਮੁੱਖ ਸੰਪਰਕ ਲਈ DSC ਰਜਿਸਟਰਡ ਨਹੀਂ ਹੈ ਜਾਂ ਇਸਦੀ ਮਿਆਦ ਖਤਮ ਹੋ ਗਈ ਹੈ, ਤਾਂ ਪ੍ਰੋਫਾਈਲ ਪੋਸਟ ਲੌਗਇਨ ਵਿੱਚ ਇਸ ਬਾਰੇ ਦਰਸਾਉਂਦਾ ਇੱਕ ਸੰਦੇਸ਼ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਤੁਸੀਂ ਵਧੇਰੇ ਜਾਣਕਾਰੀ ਲਈ DSC ਰਜਿਸਟਰ ਕਰੋ ਸੰਬੰਧੀ ਯੂਜ਼ਰ ਮੈਨੂਅਲ ਦੇਖ ਸਕਦੇ ਹੋ।