1. ਸੰਖੇਪ ਜਾਣਕਾਰੀ
ਆਪਣੇ ਪੈਨ ਦੀ ਤਸਦੀਕ ਕਰੋ ਬਾਹਰੀ ਏਜੰਸੀਆਂ ਤੋਂ ਇਲਾਵਾ ਹੋਰ ਸਾਰੇ ਉਪਭੋਗਤਾਵਾਂ ਲਈ ਈ-ਫਾਈਲਿੰਗ ਪੋਰਟਲ 'ਤੇ ਇੱਕ ਪ੍ਰੀ-ਲੌਗਇਨ (ਪੋਰਟਲ 'ਤੇ ਲੌਗਇਨ ਕਰਨ ਦੀ ਲੋੜ ਨਹੀਂ ਹੈ) ਸੇਵਾ ਹੈ। ਬਾਹਰੀ ਏਜੰਸੀਆਂ ਲੌਗਇਨ ਕਰਨ ਤੋਂ ਬਾਅਦ ਇਸ ਸੇਵਾ ਨੂੰ ਐਕਸੈਸ ਕਰ ਸਕਦੀਆਂ ਹਨ। ਇਸ ਸੇਵਾ ਨਾਲ ਤੁਸੀਂ :
- ਚੈੱਕ ਕਰ ਸਕਦੇ ਹੋ ਕਿ ਪੈਨ ਦੇ ਵੇਰਵੇ, ਜਿਵੇਂ ਕਿ ਪੈਨ ਕਾਰਡ 'ਤੇ ਨਾਮ, ਜਨਮ ਮਿਤੀ ਆਦਿ ਸਹੀ ਹਨ ਜਾਂ ਨਹੀਂ।
- ਪੁਸ਼ਟੀ ਕਰ ਸਕਦੇ ਹੋ ਕਿ ਪੈਨ ਐਕਟਿਵ ਹੈ ਜਾਂ ਨਹੀਂ
2. ਇਸ ਸੇਵਾ ਦਾ ਲਾਭ ਲੈਣ ਲਈ ਜ਼ਰੂਰੀ ਸ਼ਰਤਾਂ
- ਵੈਧ ਪੈਨ
- ਵੈਧ ਮੋਬਾਈਲ ਨੰਬਰ (ਜਿਸਦੀ ਵਰਤੋਂ ਤੁਸੀਂ ਕਰ ਪਾ ਰਹੇ ਹੋ)
- ਬਾਹਰੀ ਏਜੰਸੀਆਂ ਲਈ: ਵੈਧ ਉਪਭੋਗਤਾ ID ਅਤੇ ਪਾਸਵਰਡ ਦੇ ਨਾਲ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ
3. ਸਟੈੱਪ ਬਾਏ ਸਟੈੱਪ ਗਾਈਡ
3.1 ਆਪਣੇ ਪੈਨ ਦੀ ਤਸਦੀਕ ਕਰੋ
ਸਟੈੱਪ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ।
ਸਟੈੱਪ 2: ਈ-ਫਾਈਲਿੰਗ ਹੋਮਪੇਜ 'ਤੇ ਆਪਣੇ ਪੈਨ ਦੀ ਪੁਸ਼ਟੀ ਕਰੋ 'ਤੇ ਕਲਿੱਕ ਕਰੋ।
ਸਟੈੱਪ 3: ਆਪਣੇ ਪੈਨ ਦੀ ਪੁਸ਼ਟੀ ਕਰੋ ਪੇਜ 'ਤੇ, ਆਪਣਾ ਪੈਨ, ਪੂਰਾ ਨਾਮ, ਜਨਮ ਮਿਤੀ ਅਤੇ ਮੋਬਾਈਲ ਨੰਬਰ (ਤੁਹਾਡੇ ਤੱਕ ਪਹੁੰਚਯੋਗ) ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਟੈੱਪ 4: ਵੈਰੀਫਿਕੇਸ਼ਨ ਪੇਜ 'ਤੇ, ਸਟੈੱਪ 3 ਵਿੱਚ ਦਰਜ ਕੀਤੇ ਮੋਬਾਈਲ ਨੰਬਰ 'ਤੇ ਪ੍ਰਾਪਤ 6-ਅੰਕਾਂ ਦਾ OTP ਦਰਜ ਕਰੋ ਅਤੇ ਪ੍ਰਮਾਣਿਤ ਕਰੋ 'ਤੇ ਕਲਿੱਕ ਕਰੋ।
ਨੋਟ:
• OTP ਸਿਰਫ 15 ਮਿੰਟ ਲਈ ਵੈਧ ਹੋਵੇਗਾ।
• ਤੁਹਾਡੇ ਕੋਲ ਸਹੀ OTP ਦਰਜ ਕਰਨ ਲਈ 3 ਕੋਸ਼ਿਸ਼ਾਂ ਹਨ।
• ਸਕ੍ਰੀਨ 'ਤੇ OTP ਐਕਸਪਾਇਰੀ ਕਾਊਂਟਡਾਊਨ ਟਾਈਮਰ ਤੁਹਾਨੂੰ ਦੱਸਦਾ ਹੈ ਕਿ OTP ਦਾ ਸਮਾਂ ਕਦੋਂ ਸਮਾਪਤ ਹੋਵੇਗਾ।
• OTP ਟਾਈਮਰ ਇੱਕ OTP ਨੂੰ ਰੀਜਨਰੇਟ ਕਰਨ ਲਈ ਬਾਕੀ ਬਚੇ ਸਮੇਂ ਨੂੰ ਦਰਸਾਉਂਦਾ ਹੈ। OTP ਦੁਬਾਰਾ ਭੇਜੋ 'ਤੇ ਕਲਿੱਕ ਕਰਨ 'ਤੇ, ਇੱਕ ਨਵਾਂ OTP ਜਨਰੇਟ ਹੋ ਜਾਵੇਗਾ ਅਤੇ ਭੇਜਿਆ ਜਾਵੇਗਾ।
ਸਫਲਤਾਪੂਰਵਕ ਤਸਦੀਕ ਹੋਣ 'ਤੇ, ਤੁਹਾਡੇ ਪੈਨ ਦਾ ਸਟੇਟਸ ਪ੍ਰਦਰਸ਼ਿਤ ਹੋਵੇਗਾ।
3.2 ਬਾਹਰੀ ਏਜੰਸੀ ਲਈ ਪੈਨ ਦੀ ਤਸਦੀਕ ਕਰੋ
ਸਟੈੱਪ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰੋ।
ਸਟੈੱਪ 2: ਸੇਵਾਵਾਂ > ਪੈਨ ਦੇ ਵੇਰਵੇ ਦੇਖੋ 'ਤੇ ਕਲਿੱਕ ਕਰੋ।
ਸਟੈੱਪ 3: ਆਪਣੇ ਪੈਨ ਦੀ ਤਸਦੀਕ ਕਰੋ ਪੇਜ 'ਤੇ, ਪੈਨ (ਜਿਸ ਦੀ ਤੁਸੀਂ ਤਸਦੀਕ ਕਰਨਾ ਚਾਹੁੰਦੇ ਹੋ), ਪੂਰਾ ਨਾਮ ਅਤੇ ਇਨਕਾਰਪੋਰੇਸ਼ਨ ਦੀ ਮਿਤੀ (DOI) / ਜਨਮ ਮਿਤੀ (DOB) ਦਰਜ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
ਸਫਲਤਾਪੂਰਵਕ ਪ੍ਰਮਾਣੀਕਰਨ ਹੋਣ 'ਤੇ, ਪੈਨ ਦਾ ਸਟੇਟਸ ਪ੍ਰਦਰਸ਼ਿਤ ਹੋਵੇਗਾ।