1. ਸੰਖੇਪ ਜਾਣਕਾਰੀ
ਫਾਈਲ ਕੀਤੇ ਫਾਰਮ ਦੇਖੋ ਸੇਵਾ ਪਹਿਲਾਂ ਫਾਈਲ ਕੀਤੇ ਸਾਰੇ ਆਮਦਨ ਕਰ ਫਾਰਮ ਦੇਖਣ ਲਈ ਈ-ਫਾਈਲਿੰਗ ਪੋਰਟਲ ਪੋਸਟ ਲੌਗਇਨ ਦੇ ਸਾਰੇ ਰਜਿਸਟਰਡ ਉਪਭੋਗਤਾਵਾਂ ਲਈ ਉਪਲਬਧ ਹੈ। ਸੇਵਾ ਤੁਹਾਨੂੰ ਨਿਮਨਲਿਖਿਤ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ:
- PDF ਵਿੱਚ ਆਮਦਨ ਕਰ ਫਾਰਮ ਦੇਖੋ
- ਐਕਨੋਲੇਜਮੈਂਟ (ਰਸੀਦ) ਦੇਖੋ
- ਅਪਲੋਡ ਕੀਤਾ JSON ਦੇਖੋ (ਜਿੱਥੇ ਵੀ ਲਾਗੂ ਹੋਵੇ)
- ਫਾਰਮ ਦਾ ਸਟੇਟਸ ਟ੍ਰੈਕ ਕਰੋ
- ਹੋਰ ਅਟੈਚਮੈਂਟਸ ਦੇਖੋ
2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ
- ਵੈਧ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ
3. ਸਟੈੱਪ-ਬਾਏ-ਸਟੈੱਪ ਗਾਈਡ
ਸਟੈੱਪ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰੋ।
ਸਟੈੱਪ 2: ਆਪਣੇ ਡੈਸ਼ਬੋਰਡ 'ਤੇ, ਈ-ਫਾਈਲ>ਆਮਦਨ ਕਰ ਫਾਰਮ >ਫਾਈਲ ਕੀਤੇ ਫਾਰਮ ਦੇਖੋ 'ਤੇ ਕਲਿੱਕ ਕਰੋ।
ਸਟੈੱਪ 3: ਜੇਕਰ ਤੁਹਾਡੇ ਕੋਲ ਕਈ ਫਾਰਮ ਹਨ, ਫਾਈਲ ਕੀਤੇ ਫਾਰਮ ਦੇਖੋ ਪੇਜ 'ਤੇ, ਫਾਰਮ ਦਾ ਨਾਮ ਜਾਂ ਫਾਰਮ ਨੰਬਰ ਦਰਜ ਕਰੋ ਅਤੇ ਖੋਜੋ। ਤੁਸੀਂ ਆਪਣੇ ਵੱਲੋਂ ਜਾਂ CA ਵੱਲੋਂ ਫਾਈਲ ਕੀਤੇ ਸਾਰੇ ਫਾਰਮਾਂ ਨੂੰ CA ਵੱਲੋਂ ਸਵੀਕਾਰ ਕੀਤੇ ਜਾਂ ਰੱਦ ਕੀਤੇ ਜਾਂ ਤਸਦੀਕ ਕੀਤੇ ਅਨੁਸਾਰ ਫਾਰਮ ਦੇ ਸਟੇਟਸ ਨਾਲ ਦੇਖ ਸਕੋਗੇ।
ਸਟੈੱਪ 4: ਤੁਹਾਡੇ ਵੱਲੋਂ ਪਹਿਲਾਂ ਫਾਈਲ ਕੀਤੇ ਗਏ ਫਾਰਮਾਂ ਦੀ ਸੂਚੀ ਵਿੱਚੋਂ, ਉਸ ਫਾਰਮ 'ਤੇ ਕਲਿੱਕ ਕਰੋ ਜਿਸਨੂੰ ਤੁਸੀਂ ਦੇਖਣਾ ਚਾਹੁੰਦੇ ਹੋ।
ਸਟੈੱਪ 5: ਚੁਣੇ ਗਏ ਫਾਰਮ ਲਈ, ਮੁਲਾਂਕਣ ਸਾਲ ਜਿਸ ਵਿੱਚ ਫਾਰਮ ਫਾਈਲ ਕੀਤਾ ਗਿਆ ਸੀ, ਇੱਕ ਡਾਊਨਲੋਡ ਵਿਕਲਪ ਦੇ ਨਾਲ ਪ੍ਰਦਰਸ਼ਿਤ ਹੁੰਦਾ ਹੈ। ਫਾਰਮ ਦੇ ਨਾਲ ਸਬਮਿਟ ਕੀਤੇ ਗਏ ਫਾਰਮ / ਰਸੀਦ / ਅਟੈਚਮੈਂਟ ਨੂੰ ਡਾਊਨਲੋਡ ਕਰਨਾ ਸ਼ੁਰੂ ਕਰਨ ਲਈ ਡਾਊਨਲੋਡ ਕਰੋ 'ਤੇ ਕਲਿੱਕ ਕਰੋ।
ਨੋਟ:
- ਜੇਕਰ ਤੁਹਾਡੇ ਕੋਲ ਟੈਨ ਲੌਗਇਨ ਜਾਂ CA ਲੌਗਇਨ ਹੈ, ਤਾਂ ਵਿਅਕਤੀਗਤ ਤੌਰ 'ਤੇ ਅਤੇ ਨਾਲ ਹੀ ਟੋਕਨ ਨੰਬਰ ਦੇ ਤਹਿਤ ਫਾਈਲ ਕੀਤੇ ਬਲਕ 15CA ਅਤੇ 15CB ਨੂੰ ਦੇਖਣ ਲਈ ਉਸੇ ਪ੍ਰਕਿਰਿਆ ਦੀ ਪਾਲਣਾ ਕਰੋ।
- ਤੁਸੀਂ ਸੰਬੰਧਿਤ ਫਾਰਮ ਨਾਲ ਸਬੰਧਿਤ ਵੱਖ-ਵੱਖ ਮਾਪਦੰਡਾਂ ਦੇ ਅਧਾਰ 'ਤੇ ਫਿਲਟਰ ਕਰਨ ਲਈ ਫਿਲਟਰ ਵਿਕਲਪ ਦੀ ਵਰਤੋਂ ਕਰ ਸਕਦੇ ਹੋ।