1. ਕੀ ਮੈਨੂੰ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਲਈ ਆਪਣੇ ਰਜਿਸਟਰਡ ਮੋਬਾਈਲ ਨੰਬਰ ਦੀ ਲੋੜ ਹੈ?
ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਦੇ ਕਈ ਤਰੀਕੇ ਹਨ। ਰਜਿਸਟਰਡ ਮੋਬਾਈਲ ਨੰਬਰ ਹੋਣਾ ਜ਼ਰੂਰੀ ਨਹੀਂ ਹੈ। ਹਾਲਾਂਕਿ, ਜੇਕਰ ਤੁਸੀਂ ਆਪਣਾ ਪਾਸਵਰਡ ਭੁੱਲ ਜਾਂਦੇ ਹੋ, ਤਾਂ ਰਜਿਸਟਰਡ ਮੋਬਾਈਲ ਨੰਬਰ ਉਪਯੋਗੀ ਹੋ ਸਕਦਾ ਹੈ।
2. ਕੀ ਮੇਰਾ ਪੈਨ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਹੋਣਾ ਚਾਹੀਦਾ ਹੈ?
ਟੈਕਸਟ ਬਾਕਸ ਵਿੱਚ ਦਰਜ ਕੀਤਾ ਗਿਆ ਪੈਨ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਹੋਣਾ ਚਾਹੀਦਾ ਹੈ। ਜੇਕਰ ਨਹੀਂ, ਤਾਂ ਤੁਸੀਂ ਹੇਠਾਂ ਦਿੱਤਾ ਸੰਦੇਸ਼ ਦੇਖੋਗੇ - ਪੈਨ ਮੌਜੂਦ ਨਹੀਂ ਹੈ, ਕਿਰਪਾ ਕਰਕੇ ਇਸ ਪੈਨ ਨੂੰ ਰਜਿਸਟਰ ਕਰੋ ਜਾਂ ਕਿਸੇ ਹੋਰ ਪੈਨ ਨਾਲ ਕੋਸ਼ਿਸ਼ ਕਰੋ। ਜੇਕਰ ਪੈਨ ਨਾਲ ਲਿੰਕ ਕੀਤਾ ਈ-ਫਾਈਲਿੰਗ ਅਕਾਊਂਟ ਡੀਐਕਟੀਵੇਟ ਕਰ ਦਿੱਤਾ ਗਿਆ ਹੈ, ਤਾਂ ਕਿਰਪਾ ਕਰਕੇ ਹੈਲਪਡੈਸਕ ਨਾਲ ਸੰਪਰਕ ਕਰਕੇ ਦੁਬਾਰਾ ਐਕਟੀਵੇਟ ਕਰੋ।
3. ਜੇਕਰ ਮੈਂ ਗਲਤ ਪਾਸਵਰਡ ਦਰਜ ਕਰਦਾ ਹਾਂ ਤਾਂ ਕੀ ਮੇਰਾ ਅਕਾਊਂਟ ਲੌਕ ਹੋ ਜਾਵੇਗਾ?
ਹਾਂ, ਲੌਗਇਨ ਕਰਨ ਦੀਆਂ 5 ਅਸਫਲ ਕੋਸ਼ਿਸ਼ਾਂ ਦਰਜ ਕਰਨ ਤੋਂ ਬਾਅਦ ਅਕਾਊਂਟ ਲੌਕ ਹੋ ਜਾਵੇਗਾ। "ਆਪਣੇ ਅਕਾਊਂਟ ਨੂੰ ਅਨਲੌਕ ਕਰੋ" ਸੁਵਿਧਾ ਦੀ ਵਰਤੋਂ ਕਰਕੇ ਅਕਾਊਂਟ ਨੂੰ ਅਨਲੌਕ ਕੀਤਾ ਜਾ ਸਕਦਾ ਹੈ ਜਾਂ ਇਹ 30 ਮਿੰਟਾਂ ਬਾਅਦ ਆਪਣੇ ਆਪ ਅਨਲੌਕ ਹੋ ਜਾਵੇਗਾ।
4. ਕੀ ਮੈਨੂੰ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਲਈ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਲੋੜ ਹੈ?
ਜੇਕਰ ਤੁਹਾਡਾ ਪੈਨ ਆਧਾਰ ਨਾਲ ਲਿੰਕ ਨਹੀਂ ਹੈ ਤਾਂ ਤੁਸੀਂ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰ ਸਕੋਗੇ, ਪਰ ਤੁਹਾਡੇ ਕੋਲ ਸੀਮਿਤ ਐਕਸੈਸ ਹੋਵੇਗਾ। ਇਸ ਲਈ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
5. ਕੀ ਸਾਰੇ ਬੈਂਕ ਈ-ਫਾਈਲਿੰਗ ਅਕਾਊਂਟ ਵਿੱਚ ਲੌਗਇਨ ਕਰਨ ਲਈ ਨੈੱਟ ਬੈਂਕਿੰਗ ਦੀ ਸੁਵਿਧਾ ਪ੍ਰਦਾਨ ਕਰਦੇ ਹਨ?
ਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਜ਼ਿਆਦਾਤਰ ਬੈਂਕ ਆਪਣੇ ਗਾਹਕਾਂ ਲਈ ਇਹ ਸੇਵਾ ਪ੍ਰਦਾਨ ਕਰਦੇ ਹਨ। ਹਾਲਾਂਕਿ, ਸੁਰੱਖਿਅਤ ਰਹਿਣ ਲਈ, ਇਸ ਬਾਰੇ ਬੈਂਕ ਦੀ ਵੈੱਬਸਾਈਟ ਦੇਖਣ ਜਾਂ ਬੈਂਕ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਨੈੱਟ ਬੈਂਕਿੰਗ ਵਿਕਲਪ 'ਤੇ ਕਲਿੱਕ ਕਰਨ ਤੋਂ ਬਾਅਦ ਮਾਨਤਾ ਪ੍ਰਾਪਤ ਬੈਂਕਾਂ ਦੀ ਸੂਚੀ ਈ-ਫਾਈਲਿੰਗ ਪੋਰਟਲ 'ਤੇ ਉਪਲਬਧ ਹੈ।
6. ਮੇਰੇ ਕੋਲ OTP ਲਈ ਮੋਬਾਈਲ ਕਨੈਕਟੀਵਿਟੀ ਨਹੀਂ ਹੈ। ਮੈਂ ਆਪਣੇ ਈ-ਫਾਈਲਿੰਗ ਅਕਾਊਂਟ ਵਿੱਚ ਕਿਵੇਂ ਲੌਗਇਨ ਕਰ ਸਕਦਾ ਹਾਂ?
ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਲਈ OTP ਦੀ ਲੋੜ ਨਹੀਂ ਹੈ। ਜੇਕਰ ਤੁਸੀਂ "ਈ-ਫਾਈਲਿੰਗ ਵਾਲਟ ਉੱਚ ਸੁਰੱਖਿਆ" ਸੇਵਾ ਤੋਂ ਕਿਸੇ ਵੀ ਉੱਚ ਸੁਰੱਖਿਆ ਵਿਕਲਪ ਨੂੰ ਕਾਰਜਸ਼ੀਲ ਕੀਤਾ ਹੈ, ਤਾਂ ਤੁਸੀਂ ਹੇਠਾਂ ਦਿੱਤੇ ਤਰੀਕਿਆਂ ਨਾਲ ਲੌਗਇਨ ਕਰ ਸਕਦੇ ਹੋ, ਜੇਕਰ ਹੇਠਾਂ ਦਿੱਤੀ ਕਿਸੇ ਵੀ ਵਿਧੀ ਨੂੰ 2 ਕਾਰਕ ਪ੍ਰਮਾਣੀਕਰਨ ਲਈ ਚੁਣਿਆ ਗਿਆ ਹੈ:
- ਬੈਂਕ ਖਾਤਾ EVC (ਜੇਕਰ ਤੁਹਾਡੇ ਕੋਲ ਪਹਿਲਾਂ ਹੀ EVC ਹੈ), ਜਾਂ
- ਡੀਮੈਟ ਅਕਾਊਂਟ EVC (ਜੇਕਰ ਤੁਹਾਡੇ ਕੋਲ ਪਹਿਲਾਂ ਹੀ EVC ਹੈ), ਜਾਂ
- DSC ਜਾਂ
- ਮੌਜੂਦਾ ਆਧਾਰ OTP।
7. ਈ-ਫਾਈਲਿੰਗ ਵੌਲਟ ਕੀ ਹੈ? ਇਹ ਮੇਰੀ ਮਦਦ ਕਿਵੇਂ ਕਰਦਾ ਹੈ?
ਈ-ਫਾਈਲਿੰਗ ਵੌਲਟ ਵਿਕਲਪ ਲੌਗਇਨ ਅਤੇ ਪਾਸਵਰਡ ਰੀਸੈੱਟ ਲਈ ਮਲਟੀ-ਫੈਕਟਰ ਪ੍ਰਮਾਣੀਕਰਨ ਪ੍ਰਦਾਨ ਕਰਦਾ ਹੈ। ਤੁਸੀਂ ਲੌਗਇਨ ਕਰਦੇ ਸਮੇਂ ਪ੍ਰਮਾਣੀਕਰਨ ਦਾ ਇੱਕ ਵਾਧੂ ਸਟੈੱਪ ਪ੍ਰਦਾਨ ਕਰਨ ਲਈ ਬੈਂਕ ਖਾਤਾ EVC, ਡੀਮੈਟ ਅਕਾਊਂਟ EVC ਅਤੇ DSC ਵਰਗੇ ਕਈ ਵਿਕਲਪਾਂ ਵਿੱਚੋਂ ਚੁਣ ਸਕਦੇ ਹੋ।
8. ਨਵੇਂ ਪੋਰਟਲ 'ਤੇ ਲੌਗਇਨ ਸੇਵਾ ਸੰਬੰਧੀ ਸੁਧਾਰ ਕੀ ਹਨ?
ਨਵੇਂ ਈ-ਫਾਈਲਿੰਗ ਪੋਰਟਲ ਵਿੱਚ, ਪਰੇਸ਼ਾਨੀ ਰਹਿਤ ਲੌਗਇਨ ਨੂੰ ਯਕੀਨੀ ਬਣਾਉਣ ਲਈ ਕੈਪਚਾ ਨੂੰ ਹਟਾ ਦਿੱਤਾ ਗਿਆ ਹੈ। ਫਿਸ਼ਿੰਗ ਵੈੱਬਸਾਈਟਾਂ ਤੋਂ ਬਚਾਉਣ ਲਈ ਸੁਰੱਖਿਅਤ ਐਕਸੈਸ ਮੈਸੇਜ ਜੋੜਿਆ ਗਿਆ ਹੈ। ਇਸ ਤੋਂ ਇਲਾਵਾ, ਤੁਸੀਂ ਈ-ਵੌਲਟ ਸੁਰੱਖਿਆ ਦੀ ਵਰਤੋਂ ਕਰਕੇ ਮਲਟੀ-ਫੈਕਟਰ ਪ੍ਰਮਾਣੀਕਰਨ ਸੈੱਟ ਕਰ ਸਕਦੇ ਹੋ।
9. ਮੈਂ ਇੱਕ ਵਿਅਕਤੀਗਤ ਕਰਦਾਤਾ ਹਾਂ। ਲੌਗਇਨ ਕਰਨ ਲਈ ਮੇਰੀ ਉਪਭੋਗਤਾ ID ਕੀ ਹੈ?
ਵਿਅਕਤੀਆਂ ਲਈ ਉਪਭੋਗਤਾ ID ਪੈਨ ਹੈ।
10. CA, ERI, ਬਾਹਰੀ ਏਜੰਸੀ, ITDREIN ਉਪਭੋਗਤਾ ਅਤੇ TIN 2.0 ਉਪਭੋਗਤਾ ਲਈ ਉਪਭੋਗਤਾ ID ਕੀ ਹੈ?
ਜਦੋਂ ਉਹ ਈ-ਫਾਈਲਿੰਗ ਪੋਰਟਲ ਵਿੱਚ ਰਜਿਸਟਰ ਕਰਦੇ ਹਨ, ਤਾਂ ਉਪਰੋਕਤ ਉਪਭੋਗਤਾਵਾਂ ਲਈ ਉਪਭੋਗਤਾ ID ਜਨਰੇਟ ਕੀਤੀ ਜਾਂਦੀ ਹੈ। ਸੰਬੰਧਿਤ ਉਪਭੋਗਤਾ ID ਹਨ:
- CA - ARCA ਅਤੇ ਇਸਦੇ ਬਾਅਦ ਰਜਿਸਟ੍ਰੇਸ਼ਨ ਦੌਰਾਨ ਜਨਰੇਟ ਕੀਤਾ ਗਿਆ 6-ਅੰਕੀ ਨੰਬਰ
- ERI - ERIP ਅਤੇ ਇਸਦੇ ਬਾਅਦ ਰਜਿਸਟ੍ਰੇਸ਼ਨ ਦੌਰਾਨ ਜਨਰੇਟ ਕੀਤਾ ਗਿਆ 6-ਅੰਕੀ ਨੰਬਰ
- ਬਾਹਰੀ ਏਜੰਸੀ - EXTA ਅਤੇ ਇਸਦੇ ਬਾਅਦ ਰਜਿਸਟ੍ਰੇਸ਼ਨ ਦੌਰਾਨ ਜਨਰੇਟ ਕੀਤਾ ਗਿਆ 6-ਅੰਕੀ ਨੰਬਰ
- ITDREIN ਉਪਭੋਗਤਾ - ਰਜਿਸਟ੍ਰੇਸ਼ਨ ਦੌਰਾਨ ਜਨਰੇਟ ਕੀਤੀ ਗਈ ਉਪਭੋਗਤਾ ID
- TIN2.0 ਉਪਭੋਗਤਾ - TINP ਅਤੇ ਇਸਦੇ ਬਾਅਦ ਰਜਿਸਟ੍ਰੇਸ਼ਨ ਦੌਰਾਨ ਜਨਰੇਟ ਕੀਤਾ ਗਿਆ 6-ਅੰਕੀ ਨੰਬਰ
11. ਜੇਕਰ ਮੈਨੂੰ ਲੱਗਦਾ ਹੈ ਕਿ ਮੇਰੇ ਈ-ਫਾਈਲਿੰਗ ਅਕਾਊਂਟ ਨੂੰ ਕਿਸੇ ਅਣਅਧਿਕਾਰਿਤ ਵਿਅਕਤੀ ਦੁਆਰਾ ਐਕਸੈਸ ਕੀਤਾ ਗਿਆ ਹੈ ਤਾਂ ਮੈਂ ਕੀ ਕਰ ਸਕਦਾ ਹਾਂ?
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਈ-ਫਾਈਲਿੰਗ ਅਕਾਊਂਟ ਨਾਲ ਅਣਅਧਿਕਾਰਤ ਤਰੀਕੇ ਨਾਲ ਛੇੜਛਾੜ ਕੀਤੀ ਗਈ ਹੈ ਜਾਂ ਐਕਸੈਸ ਕੀਤਾ ਗਿਆ ਹੈ, ਤਾਂ ਤੁਸੀਂ ਸਾਈਬਰ ਕ੍ਰਾਈਮ ਦੇ ਸ਼ਿਕਾਰ ਹੋ ਸਕਦੇ ਹੋ। ਕਿਰਪਾ ਕਰਕੇ ਪਹਿਲੇ ਸਟੈੱਪ ਦੇ ਤੌਰ 'ਤੇ ਸੰਬੰਧਿਤ ਪੁਲਿਸ ਜਾਂ ਸਾਈਬਰ ਸੈੱਲ ਅਧਿਕਾਰੀਆਂ ਨੂੰ ਘਟਨਾ ਦੀ ਰਿਪੋਰਟ ਕਰੋ। ਤੁਸੀਂ https://cybercrime.gov.in 'ਤੇ ਜਾ ਕੇ ਇੱਕ ਆਨਲਾਈਨ ਅਪਰਾਧਿਕ ਸ਼ਿਕਾਇਤ / FIR ਫਾਈਲ ਕਰ ਸਕਦੇ ਹੋ, ਜੋ ਕਿ ਪੀੜਤਾਂ / ਸ਼ਿਕਾਇਤਕਰਤਾਵਾਂ ਨੂੰ ਸਾਈਬਰ ਕ੍ਰਾਈਮ ਸ਼ਿਕਾਇਤਾਂ ਦੀ ਆਨਲਾਈਨ ਰਿਪੋਰਟ ਕਰਨ ਲਈ ਭਾਰਤ ਸਰਕਾਰ ਦੀ ਇੱਕ ਪਹਿਲਕਦਮੀ ਹੈ। ਕਥਿਤ ਸਾਈਬਰ ਕ੍ਰਾਈਮ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਆਮਦਨ ਕਰ ਵਿਭਾਗ ਵੱਲੋਂ ਸੰਬੰਧਿਤ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾਵੇਗੀ ਜਦੋਂ ਇਸ ਨੂੰ ਉਨ੍ਹਾਂ ਦੀ ਜਾਂਚ-ਪੜਤਾਲ ਦੀਆਂ ਕਾਨੂੰਨੀ ਸ਼ਕਤੀਆਂ ਦੇ ਤਹਿਤ ਤਲਬ ਕੀਤਾ ਜਾਵੇਗਾ।
ਆਮ ਸਾਵਧਾਨੀ ਦੇ ਤੌਰ 'ਤੇ, ਕਿਰਪਾ ਕਰਕੇ ਆਪਣੇ ਲੌਗਇਨ ਕ੍ਰੇਡੈਂਸ਼ਿਅਲਸ ਜਾਂ ਹੋਰ ਗੁਪਤ ਜਾਣਕਾਰੀ ਨੂੰ ਸਾਂਝਾ ਨਾ ਕਰੋ।
12. ਕੀ ਮੈਨੂੰ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਲਈ ਮੇਰੀ ਉਪਭੋਗਤਾ ID ਅਤੇ ਪਾਸਵਰਡ ਦੀ ਲੋੜ ਹੈ?
ਲੌਗਇਨ ਦੀਆਂ ਜ਼ਿਆਦਾਤਰ ਵਿਧੀਆਂ ਲਈ, ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਲਈ ਉਪਭਗਤਾ ID ਅਤੇ ਪਾਸਵਰਡ ਦੀ ਲੋੜ ਹੁੰਦੀ ਹੈ। ਨੈੱਟ ਬੈਂਕਿੰਗ ਵਰਗੇ ਮਾਮਲਿਆਂ ਵਿੱਚ, ਉਪਭੋਗਤਾ ID ਅਤੇ ਪਾਸਵਰਡ ਦੀ ਲੋੜ ਨਹੀਂ ਹੁੰਦੀ ਹੈ।
13. ਜੇਕਰ ਮੇਰੇ ਕੋਲ ਮੇਰੇ ਈ-ਫਾਈਲਿੰਗ ਰਜਿਸਟਰਡ ਮੋਬਾਈਲ ਨੰਬਰ ਦਾ ਐਕਸੈਸ ਨਹੀਂ ਹੈ ਤਾਂ ਮੈਂ ਨਵੇਂ ਪੋਰਟਲ 'ਤੇ ਕਿਵੇਂ ਲੌਗਇਨ ਕਰ ਸਕਦਾ ਹਾਂ?
ਤੁਸੀਂ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਨਵੇਂ ਪੋਰਟਲ 'ਤੇ ਲੌਗਇਨ ਕਰ ਸਕਦੇ ਹੋ ਅਤੇ ਜੇਕਰ ਤੁਸੀਂ ਆਧਾਰ OTP ਦੀ ਵਰਤੋਂ ਕਰਕੇ ਲੌਗਇਨ ਨੂੰ ਕਾਰਜਸ਼ੀਲ ਕੀਤਾ ਹੈ, ਤਾਂ ਯਕੀਨੀ ਬਣਾਓ ਕਿ ਤੁਹਾਡਾ ਪੈਨ ਆਧਾਰ ਨਾਲ ਲਿੰਕ ਹੈ ਅਤੇ ਤੁਹਾਡੇ ਕੋਲ ਆਧਾਰ OTP ਜਨਰੇਟ ਕਰਨ ਅਤੇ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਲਈ ਆਧਾਰ ਨਾਲ ਲਿੰਕ ਕੀਤੇ ਮੋਬਾਈਲ ਨੰਬਰ ਦਾ ਐਕਸੈਸ ਹੈ।
14. ਕੀ ਨੈੱਟ ਬੈਂਕਿੰਗ ਲੌਗਇਨ ਲਈ ਕਈ ਬੈਂਕ ਖਾਤਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ?
ਨਹੀਂ, ਨੈੱਟ ਬੈਂਕਿੰਗ ਲੌਗਇਨ ਲਈ ਸਿਰਫ਼ ਇੱਕ ਪ੍ਰਮਾਣਿਤ ਬੈਂਕ ਖਾਤਾ ਹੀ ਸਮਰੱਥ ਕੀਤਾ ਜਾ ਸਕਦਾ ਹੈ। ਜੇਕਰ ਕੋਈ ਪ੍ਰਮਾਣਿਤ ਖਾਤਾ ਨਹੀਂ ਚੁਣਿਆ ਗਿਆ ਹੈ, ਤਾਂ ਸਿਸਟਮ 'ਪਹੁੰਚ ਇਨਕਾਰ' ਸੁਨੇਹਾ ਦਿਖਾਏਗਾ।
15. ਪਹੁੰਚ ਤੋਂ ਇਨਕਾਰ ਕੀਤੇ ਗਏ ਮੁੱਦੇ ਨੂੰ ਹੱਲ ਕਰਨ ਲਈ ਮੈਂ ਆਪਣੀ ਪ੍ਰੋਫਾਈਲ ਵਿੱਚ 'ਨੈੱਟ ਬੈਂਕਿੰਗ ਰਾਹੀਂ ਲੌਗਇਨ' ਵਿਕਲਪ ਨੂੰ ਕਿਵੇਂ ਸਮਰੱਥ ਕਰਾਂ?
'ਪਹੁੰਚ ਤੋਂ ਇਨਕਾਰ' ਮੁੱਦੇ ਦੇ ਸੰਬੰਧ ਵਿੱਚ, ਕਿਰਪਾ ਕਰਕੇ ਆਪਣੇ ਪ੍ਰੋਫਾਈਲ ਭਾਗ ਵਿੱਚ ਮੇਰੇ ਬੈਂਕ ਖਾਤੇ ਵਿੱਚ ਨੈੱਟ ਬੈਂਕਿੰਗ ਰਾਹੀਂ ਲੌਗਇਨ ਵਿਕਲਪ ਨੂੰ ਸਮਰੱਥ ਬਣਾਓ। ਇੱਕ ਵਾਰ ਸਮਰੱਥ ਹੋਣ ਤੋਂ ਬਾਅਦ, ਤੁਸੀਂ ਨੈੱਟ ਬੈਂਕਿੰਗ ਮੋਡ ਦੀ ਵਰਤੋਂ ਕਰਕੇ ਲੌਗਇਨ ਕਰਨ ਦੇ ਯੋਗ ਹੋਵੋਗੇ।
ਨੈੱਟ ਬੈਂਕਿੰਗ ਲੌਗਇਨ ਨੂੰ ਸਮਰੱਥ ਬਣਾਉਣ ਲਈ ਪ੍ਰਕਿਰਿਆ ਪ੍ਰਵਾਹ ਹੇਠ ਲਿਖੇ ਅਨੁਸਾਰ ਹੈ:
- ਆਪਣੇ ਖਾਤੇ ਵਿੱਚ ਲੌਗਇਨ ਕਰੋ
- ਪ੍ਰੋਫਾਈਲ 'ਤੇ ਜਾਓ
- ਮੇਰਾ ਬੈਂਕ ਖਾਤਾ ਸ਼ਾਮਲ ਕਰੋ ਚੁਣੋ
- ਨੈੱਟ ਬੈਂਕਿੰਗ ਰਾਹੀਂ ਲੌਗਇਨ ਵਿਕਲਪ ਨੂੰ ਸਮਰੱਥ ਬਣਾਓ।
16. ਨੈੱਟ ਬੈਂਕਿੰਗ ਲਈ ਈ-ਵਾਲਟ ਉੱਚ ਸੁਰੱਖਿਆ ਲੌਗਇਨ ਵਿਕਲਪ ਨੂੰ ਸਮਰੱਥ ਬਣਾਉਣ ਲਈ ਕਿਹੜੀਆਂ ਜ਼ਰੂਰੀ ਸ਼ਰਤਾਂ ਹਨ?
ਨੈੱਟ ਬੈਂਕਿੰਗ ਲਈ ਈ-ਵਾਲਟ ਉੱਚ ਸੁਰੱਖਿਆ ਲੌਗਇਨ ਵਿਕਲਪ ਨੂੰ ਸਮਰੱਥ ਬਣਾਉਣ ਲਈ, ਤੁਹਾਨੂੰ ਪਹਿਲਾਂ 'ਨੈੱਟ ਬੈਂਕਿੰਗ ਨਾਮਜ਼ਦਗੀ ਰਾਹੀਂ ਲੌਗਇਨ' ਵਿਕਲਪ ਨੂੰ ਸਮਰੱਥ ਕਰਨਾ ਪਵੇਗਾ, ਜੋ ਕਿ 'ਮਾਈ ਬੈਂਕ ਖਾਤਾ' ਸਕ੍ਰੀਨ 'ਤੇ ਉਪਲਬਧ ਹੈ।
17. ਜੇ ਮੈੱਂ 'ਨੈੱਟ ਬੈਂਕਿੰਗ ਨੋਮੀਨੇਸ਼ਨ ਰਾਹੀਂ ਲੌਗਿਨ' ਵਾਲਾ ਵਿਕਲਪ ਬੰਦ ਕਰ ਦਿਆਂ, ਜਦੋਂ ਕਿ ਈ-ਵਾਲਟ ਲਈ ਉੱਚ ਸੁਰੱਖਿਆ ਵਾਲਾ ਲੌਗਿਨ ਪਹਿਲਾਂ ਹੀ ਚਾਲੂ ਹੈ, ਤਾਂ ਕੀ ਹੋਵੇਗਾ?
ਜੇਕਰ ਤੁਸੀਂ "ਨੈੱਟ ਬੈਂਕਿੰਗ ਨੋਮੀਨੇਸ਼ਨ ਰਾਹੀਂ ਲੌਗਿਨ" ਵਿਕਲਪ ਨੂੰ ਅਯੋਗ ਕਰ ਰਹੇ ਹੋ, ਤਾਂ ਇਸਦੇ ਨਤੀਜੇ ਵਜੋਂ ਤੁਹਾਡੇ ਨੈੱਟ ਬੈਂਕਿੰਗ ਲੌਗਇਨ ਨਾਲ ਜੁੜੀ ਸਮਰੱਥ ਸੁਰੱਖਿਆ ਲੌਗਇਨ ਵਿਸ਼ੇਸ਼ਤਾ ਤੱਕ ਪਹੁੰਚ ਖਤਮ ਹੋ ਜਾਵੇਗੀ। ਇੱਕ ਵਾਰ ਅਯੋਗ ਹੋਣ ਤੋਂ ਬਾਅਦ, ਤੁਸੀਂ ਇਸ ਵਿਧੀ ਦੀ ਵਰਤੋਂ ਕਰਕੇ ਪੋਰਟਲ ਵਿੱਚ ਲੌਗਇਨ ਨਹੀਂ ਕਰ ਸਕੋਗੇ। ਹਾਲਾਂਕਿ, ਜੇਕਰ ਤੁਸੀਂ ਕੋਈ ਹੋਰ ਈ-ਵਾਲਟ ਲੌਗਇਨ ਵਿਕਲਪ ਸਮਰੱਥ ਕੀਤੇ ਹਨ, ਤਾਂ ਉਹ ਕਿਰਿਆਸ਼ੀਲ ਰਹੇਗਾ।