Do not have an account?
Already have an account?

1. ਸੰਖੇਪ ਜਾਣਕਾਰੀ

ਆਮਦਨ ਕਰ ਰਿਟਰਨ ਫਾਈਲ ਕਰਨ ਲਈ ਔਫਲਾਈਨ ਮੋਡ (ਆਨਲਾਈਨ ਮੋਡ ਦੀ ਬਜਾਏ) ਚੁਣਨ ਵਾਲੇ ਕਿਸੇ ਵੀ ਕਰਦਾਤਾ ਨੂੰ ITRs ਲਈ ਔਫਲਾਈਨ ਯੂਟਿਲਿਟੀ ਦੀ ਵਰਤੋਂ ਕਰਨ ਦੀ ਲੋੜ ਹੁੰਦੀ ਹੈ। ਯੂਟਿਲਿਟੀਜ਼ ਦੇ ਨਾਲ, ਤੁਸੀਂ ਯੂਟਿਲਿਟੀ-ਜਨਰੇਟਡ JSON ਨੂੰ ਅਪਲੋਡ ਕਰਕੇ ਆਮਦਨ ਕਰ ਰਿਟਰਨਾਂ (ITRs) ਫਾਈਲ ਕਰ ਸਕਦੇ ਹੋ:

  • ਈ-ਫਾਈਲਿੰਗ ਪੋਰਟਲ 'ਤੇ ਪੋਸਟ ਲੌਗਇਨ ਕਰੋ, ਜਾਂ
  • ਸਿੱਧਾ ਔਫਲਾਈਨ ਯੂਟਿਲਿਟੀ ਦੁਆਰਾ

ਈ-ਫਾਈਲਿੰਗ ਪੋਰਟਲ 'ਤੇ ਇਹ ਸੇਵਾ ITRs ਫਾਈਲ ਕਰਨ ਲਈ ਦੋ ਵੱਖ-ਵੱਖ ਔਫਲਾਈਨ ਯੂਟਿਲਿਟੀਜ਼ ਪੇਸ਼ ਕਰਦੀ ਹੈ ਜੋ ਹੇਠਾਂ ਲਿਖੇ ਅਨੁਸਾਰ ਹਨ:

  • ITR-1 ਤੋਂ ITR-4, ਅਤੇ
  • ITR-5 ਤੋਂ ITR-7

2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ

  • ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਉਪਭੋਗਤਾ
  • ਔਫਲਾਈਨ ਯੂਟਿਲਿਟੀ ਰਾਹੀਂ ITR ਫਾਈਲ ਕਰਨ ਲਈ ਵੈਧ ਉਪਭੋਗਤਾ ID ਅਤੇ ਪਾਸਵਰਡ
  • ITR-1 ਤੋਂ ITR-4, ਜਾਂ ITR-5 ਤੋਂ ITR-7 ਲਈ ਔਫਲਾਈਨ ਯੂਟਿਲਿਟੀ ਡਾਊਨਲੋਡ ਕੀਤੀ ਗਈ

3. ਸਟੈੱਪ-ਬਾਏ-ਸਟੈੱਪ ਗਾਈਡ

ਸਟੈੱਪ 1: ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕੀਤੇ ਬਿਨਾਂ, ਤੁਸੀਂ ਹੋਮ > ਡਾਊਨਲੋਡਸ ਤੋਂ ਸੰਬੰਧਿਤ ਔਫਲਾਈਨ ਯੂਟਿਲਿਟੀ ਨੂੰ ਡਾਊਨਲੋਡ ਕਰ ਸਕਦੇ ਹੋ।ਇਸਨੂੰ ਆਪਣੇ ਕੰਪਿਊਟਰ 'ਤੇ ਇੰਸਟਾਲ ਕਰੋ ਅਤੇ ਸਟੈੱਪ 2 'ਤੇ ਜਾਓ।

Data responsive


ਸਟੈੱਪ 1a: ਵਿਕਲਪਿਕ ਤੌਰ 'ਤੇ, ਤੁਸੀਂ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਤੋਂ ਬਾਅਦ ਔਫਲਾਈਨ ਯੂਟਿਲਿਟੀ ਨੂੰ ਡਾਊਨਲੋਡ ਕਰ ਸਕਦੇ ਹੋ, ਅਤੇ ਈ-ਫਾਈਲ > ਆਮਦਨ ਕਰ ਰਿਟਰਨ > ਆਮਦਨ ਕਰ ਰਿਟਰਨ ਫਾਈਲ ਕਰੋ 'ਤੇ ਕਲਿੱਕ ਕਰਕੇ > ਚਾਲੂ ਮੁਲਾਂਕਣ ਸਾਲ ਅਤੇ ਫਾਈਲਿੰਗ ਦਾ ਮੋਡ (ਔਫਲਾਈਨ) ਚੁਣੋ। ਫਿਰ, ਔਫਲਾਈਨ ਯੂਟਿਲਿਟੀ ਵਿਕਲਪ ਦੇ ਹੇਠਾਂ ਡਾਊਨਲੋਡ 'ਤੇ ਕਲਿੱਕ ਕਰੋ।

Data responsive


ਸਟੈੱਪ 2: ਔਫਲਾਈਨ ਯੂਟਿਲਿਟੀ ਨੂੰ ਇੰਸਟਾਲ ਕਰੋ ਅਤੇ ਖੋਲ੍ਹੋ। ਜੇਕਰ ਪਹਿਲਾਂ ਇੰਸਟਾਲ ਕੀਤਾ ਹੋਇਆ ਹੈ, ਤਾਂ ਤੁਹਾਡੇ ਵੱਲੋਂ ਇੰਟਰਨੈੱਟ ਨਾਲ ਕਨੈਕਟ ਕੀਤੇ ਜਾਣ 'ਤੇ ਯੂਟਿਲਿਟੀ ਵਰਜਨ (ਵਰਜਨ ਅਪਡੇਟਸ ਦੇ ਮਾਮਲੇ ਵਿੱਚ) ਅਪਡੇਟ ਹੋ ਜਾਵੇਗਾ। ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਸਟੈੱਪ 3: ਤੁਹਾਨੂੰ ਆਮਦਨ ਕਰ ਰਿਟਰਨ ਪੇਜ 'ਤੇ ਲਿਜਾਇਆ ਜਾਵੇਗਾ, ਜਿੱਥੇ ਤੁਸੀਂ ਨਿਮਨਲਿਖਿਤ ਟੈਬ ਅਤੇ ਉਹਨਾਂ ਦਾ ਕੰਟੈਂਟ ਦੇਖੋਗੇ:

  • ਰਿਟਰਨਾਂ - ਤੁਹਾਡੀਆਂ ਸਾਰੀਆਂ ITR (ਮੁਲਾਂਕਣ ਸਾਲ 'ਤੇ ਆਧਾਰਿਤ) ਇੱਥੇ ਮੌਜੂਦ ਹਨ। ਤੁਸੀਂ ਰਿਟਰਨ ਫਾਈਲ ਕਰੋ 'ਤੇ ਕਲਿੱਕ ਕਰਕੇ, ਇੱਥੋਂ ਨਵੀਂ ਰਿਟਰਨ ਫਾਈਲ ਕਰਨਾ ਸ਼ੁਰੂ ਕਰ ਸਕਦੇ ਹੋ।
Data responsive

 

  • ਰਿਟਰਨ ਦਾ ਡ੍ਰਾਫਟ ਵਰਜਨ – ਜੇਕਰ ਤੁਸੀਂ ਅੰਸ਼ਿਕ ਤੌਰ ਤੇ ਭਰੇ ਹੋਏ ITR ਡ੍ਰਾਫਟ ਨੂੰ ਸੰਪਾਦਿਤ ਕਰਨਾ ਚਾਹੁੰਦੇ ਹੋ, ਤਾਂ ਰਿਟਰਨ ਦਾ ਡ੍ਰਾਫਟ ਵਰਜਨ ਟੈਬ ਤੋਂ ਸੰਬੰਧਿਤ ਡ੍ਰਾਫਟ 'ਤੇ ਸੰਪਾਦਿਤ ਕਰੋ ਤੇ ਕਲਿੱਕ ਕਰੋ।
Data responsive

 

  • ਪਹਿਲਾਂ ਤੋਂ ਭਰਿਆ ਹੋਇਆ ਡੇਟਾ – ਈ-ਫਾਈਲਿੰਗ ਤੋਂ ਡਾਊਨਲੋਡ ਕੀਤੀਆਂ ਸਾਰੀਆਂ ਪਹਿਲਾਂ ਤੋਂ ਭਰੀਆਂ ਹੋਈਆਂ JSON ਫਾਈਲਾਂ (ਪੈਨ, ਨਾਮ, ਆਖਰੀ ਇੰਪੋਰਟ, ਅਤੇ ਮੁਲਾਂਕਣ ਸਾਲ ਵਰਗੇ ਵੇਰਵਿਆਂ ਦੇ ਨਾਲ) ਇੱਥੇ ਮੌਜੂਦ ਹਨ। ਸੰਬੰਧਿਤ JSON 'ਤੇ ਰਿਟਰਨ ਫਾਈਲ ਕਰੋ 'ਤੇ ਕਲਿੱਕ ਕਰਕੇ, ਤੁਸੀਂ ਪਹਿਲਾਂ ਤੋਂ ਭਰੇ ਹੋਏ ਉਪਲਬਧ ਡੇਟਾ ਨਾਲ ਆਪਣੀ ਰਿਟਰਨ ਫਾਈਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਹੋ।Data responsive


ਨੋਟ:

  • JSON ਇੱਕ ਫਾਈਲ ਫਾਰਮੈਟ ਹੈ ਜਿਸਦੀ ਵਰਤੋਂ ਤੁਹਾਡੇ ਪਹਿਲਾਂ ਤੋਂ ਭਰੇ ਹੋਏ ਰਿਟਰਨ ਡੇਟਾ ਨੂੰ ਔਫਲਾਈਨ ਯੂਟਿਲਿਟੀ ਵਿੱਚ ਡਾਊਨਲੋਡ ਜਾਂ ਇੰਪੋਰਟ ਕਰਨ ਸਮੇਂ ਕੀਤੀ ਜਾਂਦੀ ਹੈ, ਅਤੇ ਔਫਲਾਈਨ ਯੂਟਿਲਿਟੀ ਵਿੱਚ ਤੁਹਾਡੀ ਤਿਆਰ ITR ਨੂੰ ਜਨਰੇਟ ਕਰਦੇ ਸਮੇਂ ਵੀ ਵਰਤਿਆ ਜਾਂਦਾ ਹੈ।
  • ਔਫਲਾਈਨ ਯੂਟਿਲਿਟੀ ਵਿੱਚ ਰਿਟਰਨ ਫਾਈਲ ਕਰਨ ਦੀ ਪ੍ਰਕਿਰਿਆ ਬਾਰੇ ਜਾਣਨ ਲਈ ਸੈਕਸ਼ਨ 4.4 ਆਮਦਨ ਕਰ ਰਿਟਰਨ ਫਾਈਲ ਕਰੋ, ਪ੍ਰੀਵਿਊ ਦੇਖੋ ਅਤੇ ਸਬਮਿਟ ਕਰੋ ਨੂੰ ਦੇਖੋ।

ਸਟੈੱਪ 4: ਰਿਟਰਨ ਟੈਬ ਦੇ ਤਹਿਤ, ITR ਫਾਈਲਿੰਗ ਪ੍ਰਕਿਰਿਆ ਸ਼ੁਰੂ ਕਰਨ ਲਈ ਸੰਬੰਧਿਤ ਮੁਲਾਂਕਣ ਸਾਲ ਲਈ ITR 'ਤੇ ਰਿਟਰਨ ਫਾਈਲ ਕਰੋ 'ਤੇ ਕਲਿੱਕ ਕਰੋ।

Data responsive


ਨੋਟ:

  • ਨਵੀਂ ਰਿਟਰਨ ਫਾਈਲ ਕਰਨਾ ਸ਼ੁਰੂ ਕਰਨ ਲਈ ਰਿਟਰਨ ਟੈਬ ਤੋਂ ਰਿਟਰਨ ਫਾਈਲ ਕਰੋ 'ਤੇ ਕਲਿੱਕ ਕਰੋ।
  • ਜੇਕਰ ਤੁਸੀਂ ਪਹਿਲਾਂ ਹੀ ਆਪਣੇ ਪਹਿਲਾਂ ਤੋਂ ਭਰੇ ਹੋਏ ਡੇਟਾ ਨੂੰ ਔਫਲਾਈਨ ਯੂਟਿਲਿਟੀ ਵਿੱਚ ਡਾਊਨਲੋਡ / ਇੰਪੋਰਟ ਕਰ ਲਿਆ ਹੈ, ਤਾਂ ਤੁਸੀਂ ਪਹਿਲਾਂ ਤੋਂ ਭਰਿਆ ਡੇਟਾ ਟੈਬ ਤੋਂ ਰਿਟਰਨ ਫਾਈਲ ਕਰੋ 'ਤੇ ਕਲਿੱਕ ਕਰਕੇ ਆਪਣੀ ਰਿਟਰਨ ਫਾਈਲ ਕਰਨਾ ਸ਼ੁਰੂ ਕਰ ਸਕਦੇ ਹੋ।

ਔਫਲਾਈਨ ਯੂਟਿਲਿਟੀ ਦੀ ਵਰਤੋਂ ਕਰਕੇ ਆਮਦਨ ਕਰ ਰਿਟਰਨਾਂ ਨੂੰ ਕਿਵੇਂ ਫਾਈਲ ਕਰਨਾ ਹੈ, ਇਸ ਬਾਰੇ ਜਾਣਨ ਲਈ, ਨਿਮਨਲਿਖਿਤ ਸੈਕਸ਼ਨ ਦੇਖੋ:

ਆਮਦਨ ਕਰ ਰਿਟਰਨਾਂ ਲਈ (ITR-1 ਤੋਂ ITR-4 ਅਤੇ ITR-5 ਤੋਂ ITR-7)
ਪਹਿਲਾਂ ਤੋਂ ਭਰਿਆ ਹੋਇਆ ਡੇਟਾ ਡਾਊਨਲੋਡ ਕਰੋ (JSON ਫਾਈਲ) ਸੈਕਸ਼ਨ 4.1 ਦੇਖੋ
ਪਹਿਲਾਂ ਤੋਂ ਭਰਿਆ ਹੋਇਆ ਡੇਟਾ ਇੰਪੋਰਟ ਕਰੋ (JSON ਫਾਈਲ) ਸੈਕਸ਼ਨ 4.2 ਦੇਖੋ
ਆਨਲਾਈਨ ਮੋਡ ਵਿੱਚ ਭਰੇ ਹੋਏ ITR ਡ੍ਰਾਫਟ ਨੂੰ ਇੰਪੋਰਟ ਕਰੋ
(ਆਨਲਾਈਨ ਮੋਡ ਵਿੱਚ ਉਪਲਬਧ ITR ਫਾਰਮਾਂ 'ਤੇ ਲਾਗੂ)
ਸੈਕਸ਼ਨ 4.3 ਦੇਖੋ
ਆਮਦਨ ਕਰ ਰਿਟਰਨਾਂ ਨੂੰ ਫਾਈਲ ਕਰੋ, ਪ੍ਰੀਵਿਊ ਦੇਖੋ ਅਤੇ ਸਬਮਿਟ ਕਰੋ ਸੈਕਸ਼ਨ 4.4 ਦੇਖੋ

 

4.1 ਪਹਿਲਾਂ ਤੋਂ ਭਰਿਆ ਹੋਇਆ ਡੇਟਾ (JSON) ਡਾਊਨਲੋਡ ਕਰੋ

ਸਟੈੱਪ 1: ਰਿਟਰਨ ਟੈਬ ਦੇ ਹੇਠਾਂ ਰਿਟਰਨ ਫਾਈਲ ਕਰੋ 'ਤੇ ਕਲਿੱਕ ਕਰਨ ਤੋਂ ਬਾਅਦ, ਤੁਸੀਂ ਇਸ ਪੇਜ 'ਤੇ ਪਹੁੰਚ ਜਾਓਗੇ। ਪਹਿਲਾਂ ਤੋਂ ਭਰਿਆ ਹੋਇਆ ਡੇਟਾ ਡਾਊਨਲੋਡ ਕਰੋ 'ਤੇ ਕਲਿੱਕ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਸਟੈੱਪ 2: ਆਪਣਾ ਪੈਨ ਦਰਜ ਕਰੋ, 2021-22 ਨੂੰ ਮੁਲਾਂਕਣ ਸਾਲ ਵਜੋਂ ਚੁਣੋ, ਅਤੇ ਅੱਗੇ ਵਧੋ 'ਤੇ ਕਲਿੱਕ ਕਰੋ।

Data responsive


ਸਟੈੱਪ 3: ਤੁਹਾਨੂੰ ਇੱਕ ਸੰਦੇਸ਼ ਮਿਲੇਗਾ ਜਿਸ ਵਿੱਚ ਤੁਹਾਨੂੰ ਚੇਤਾਵਨੀ ਦਿੱਤੀ ਜਾਵੇਗੀ ਕਿ ਜੇਕਰ ਤੁਸੀਂ ਨਵੀਂ ਫਾਈਲਿੰਗ ਜਾਰੀ ਰੱਖਦੇ ਹੋ ਤਾਂ ਤੁਹਾਡੇ ਪੈਨ ਦੇ ਲਈ ਸੇਵ ਕੀਤੇ ਵੇਰਵਿਆਂ ਨੂੰ ਰੱਦ ਕਰ ਦਿੱਤਾ ਜਾਵੇਗਾ। ਹਾਂ 'ਤੇ ਕਲਿੱਕ ਕਰੋ।

Data responsive


ਸਟੈੱਪ 4: ਤੁਹਾਨੂੰ ਲੌਗਇਨ ਪੇਜ 'ਤੇ ਲਿਜਾਇਆ ਜਾਵੇਗਾ, ਜਿੱਥੇ ਤੁਸੀਂ ਔਫਲਾਈਨ ਯੂਟਿਲਿਟੀ ਦੁਆਰਾ ਈ-ਫਾਈਲਿੰਗ ਵਿੱਚ ਲੌਗਇਨ ਕਰ ਸਕਦੇ ਹੋ।

Data responsive


ਸਟੈੱਪ 5: ਲੌਗਇਨ ਕਰਨ ਤੋਂ ਬਾਅਦ, ਤੁਸੀਂ ਆਪਣੇ ਵੱਲੋਂ ਦਰਜ ਕੀਤੇ ਪੈਨ ਅਤੇ ਮੁਲਾਂਕਣ ਸਾਲ ਲਈ ਆਪਣਾ ਪਹਿਲਾਂ ਤੋਂ ਭਰੇ ਹੋਏ ਡੇਟਾ ਨੂੰ ਡਾਊਨਲੋਡ ਹੁੰਦਾ ਦੇਖੋਗੇ। ਰਿਟਰਨ ਫਾਈਲ ਕਰੋ 'ਤੇ ਕਲਿੱਕ ਕਰੋ

Data responsive


ਫਿਰ, ਤੁਹਾਨੂੰ ਉਸ ਪੇਜ 'ਤੇ ਲਿਜਾਇਆ ਜਾਵੇਗਾ ਜਿੱਥੇ ਫਾਈਲਿੰਗ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਤੁਹਾਨੂੰ ਆਪਣਾ ਸਟੇਟਸ (ਵਿਅਕਤੀਗਤ / HUF / ਕੋਈ ਹੋਰ), ਚੁਣਨ ਦੀ ਲੋੜ ਹੁੰਦੀ ਹੈ।

ਬਾਕੀ ਦੀ ਪ੍ਰਕਿਰਿਆ ਬਾਰੇ ਜਾਣਨ ਲਈ ਸੈਕਸ਼ਨ 4.4 ਆਮਦਨ ਕਰ ਰਿਟਰਨਾਂ ਨੂੰ ਫਾਈਲ ਕਰੋ, ਪ੍ਰੀਵਿਊ ਦੇਖੋ ਅਤੇ ਸਬਮਿਟ ਕਰੋ ਨੂੰ ਦੇਖੋ।

4.2 ਪਹਿਲਾਂ ਤੋਂ ਭਰਿਆ ਹੋਇਆ ਡੇਟਾ ਇੰਪੋਰਟ ਕਰੋ (JSON)

ਸਟੈੱਪ 1: ਰਿਟਰਨ ਟੈਬ ਦੇ ਹੇਠਾਂ ਰਿਟਰਨ ਫਾਈਲ ਕਰੋ 'ਤੇ ਕਲਿੱਕ ਕਰਨ ਤੋਂ ਬਾਅਦ, ਤੁਸੀਂ ਇਸ ਪੇਜ 'ਤੇ ਪਹੁੰਚ ਜਾਓਗੇ। ਪਹਿਲਾਂ ਤੋਂ ਭਰਿਆ ਡੇਟਾ ਇੰਪੋਰਟ ਕਰੋ 'ਤੇ ਕਲਿੱਕ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਸਟੈੱਪ 2: ਆਪਣਾ ਪੈਨ ਦਰਜ ਕਰੋ, ਮੁਲਾਂਕਣ ਸਾਲ (AY) ਨੂੰ 2021-22 ਵਜੋਂ ਚੁਣੋ ਅਤੇ ਅੱਗੇ ਵਧੋ 'ਤੇ ਕਲਿੱਕ ਕਰੋ।

Data responsive


ਸਟੈੱਪ 3: ਜੇਕਰ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਤਾਂ ਹਾਂ 'ਤੇ ਕਲਿੱਕ ਕਰੋ।

Data responsive


ਸਟੈੱਪ 4: ਫਾਈਲ ਅਟੈਚ ਕਰੋ 'ਤੇ ਕਲਿੱਕ ਕਰੋ, ਪਹਿਲਾਂ ਤੋਂ ਭਰਿਆ ਹੋਇਆ ਡੇਟਾ (JSON ਫਾਈਲ) ਚੁਣੋ ਜਿਸਨੂੰ ਤੁਸੀਂ ਈ-ਫਾਈਲਿੰਗ ਪੋਰਟਲ ਤੋਂ ਡਾਊਨਲੋਡ ਕੀਤਾ ਅਤੇ ਆਪਣੇ ਕੰਪਿਊਟਰ 'ਤੇ ਸੇਵ ਕੀਤਾ ਹੈ।

Data responsive


ਸਟੈੱਪ 5: JSON ਅਪਲੋਡ ਕੀਤੇ ਜਾਣ ਤੋਂ ਬਾਅਦ, ਅੱਗੇ ਵਧੋ 'ਤੇ ਕਲਿੱਕ ਕਰੋ, ਅਤੇ ਸਿਸਟਮ ਇੰਪੋਰਟ ਕੀਤੀ JSON ਫਾਈਲ ਨੂੰ ਪ੍ਰਮਾਣਿਤ ਕਰੇਗਾ।

Data responsive


ਸਟੈੱਪ 6: ਸਫਲਤਾਪੂਰਵਕ ਪ੍ਰਮਾਣੀਕਰਨ ਹੋਣ ਤੋਂ ਬਾਅਦ, ਤੁਸੀਂ ਡਾਊਨਲੋਡ ਕੀਤੇ ਪਹਿਲਾਂ ਤੋਂ ਭਰੇ ਹੋਏ ਡੇਟਾ ਦੇ ਵੇਰਵੇ ਦੇਖੋਗੇ। ਰਿਟਰਨ ਫਾਈਲ ਕਰੋ 'ਤੇ ਕਲਿੱਕ ਕਰੋ ਤੁਸੀਂ ਇੰਪੋਰਟ ਕੀਤੇ JSON ਤੋਂ ਸਾਰਾ ਡੇਟਾ ਪਹਿਲਾਂ ਹੀ ਭਰ ਸਕਦੇ ਹੋ, ਅਤੇ ਆਪਣੀ ਰਿਟਰਨ ਫਾਈਲ ਕਰਨ ਲਈ ਅੱਗੇ ਵਧ ਸਕਦੇ ਹੋ। ਤੁਹਾਨੂੰ ITR ਫਾਰਮ ਸਿਲੈਕਸ਼ਨ ਪੇਜ 'ਤੇ ਲਿਜਾਇਆ ਜਾਵੇਗਾ।

Data responsive


ਫਿਰ, ਤੁਹਾਨੂੰ ਉਸ ਪੇਜ 'ਤੇ ਲਿਜਾਇਆ ਜਾਵੇਗਾ ਜਿੱਥੇ ਫਾਈਲਿੰਗ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਤੁਹਾਨੂੰ ਆਪਣਾ ਸਟੇਟਸ (ਵਿਅਕਤੀਗਤ / HUF / ਕੋਈ ਹੋਰ), ਚੁਣਨ ਦੀ ਲੋੜ ਹੁੰਦੀ ਹੈ।

ਬਾਕੀ ਦੀ ਪ੍ਰਕਿਰਿਆ ਬਾਰੇ ਜਾਣਨ ਲਈ ਸੈਕਸ਼ਨ 4.4 ਆਮਦਨ ਕਰ ਰਿਟਰਨਾਂ ਨੂੰ ਫਾਈਲ ਕਰੋ, ਪ੍ਰੀਵਿਊ ਦੇਖੋ ਅਤੇ ਸਬਮਿਟ ਕਰੋ ਨੂੰ ਦੇਖੋ।

 

4.3 ਆਨਲਾਈਨ ਮੋਡ ਵਿੱਚ ਭਰੇ ਹੋਏ ITR ਡ੍ਰਾਫਟ ਨੂੰ ਇੰਪੋਰਟ ਕਰੋ

ਸਟੈੱਪ 1: ਰਿਟਰਨ ਟੈਬ ਦੇ ਹੇਠਾਂ ਰਿਟਰਨ ਫਾਈਲ ਕਰੋ 'ਤੇ ਕਲਿੱਕ ਕਰਨ ਤੋਂ ਬਾਅਦ, ਤੁਸੀਂ ਇਸ ਪੇਜ 'ਤੇ ਪਹੁੰਚ ਜਾਓਗੇ। ਆਨਲਾਈਨ ਮੋਡ ਵਿੱਚ ਭਰੇ ਹੋਏ ITR ਡ੍ਰਾਫਟ ਨੂੰ ਇੰਪੋਰਟ ਕਰੋ 'ਤੇ ਕਲਿੱਕ ਕਰੋ, ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive



ਨੋਟ: ਜੇਕਰ ਤੁਹਾਡੇ ਕੋਲ ਆਨਲਾਈਨ ਮੋਡ ਵਿੱਚ ਅੰਸ਼ਿਕ ਤੌਰ 'ਤੇ ਭਰਿਆ ਹੋਇਆ ITR ਹੈ ਅਤੇ ਤੁਸੀਂ ਫਾਈਲਿੰਗ ਮੋਡ ਨੂੰ ਔਫਲਾਈਨ ਵਿੱਚ ਬਦਲਣਾ ਚਾਹੁੰਦੇ ਹੋ, ਤਾਂ ਆਨਲਾਈਨ ਮੋਡ ਵਿੱਚ ਭਰੇ ਹੋਏ ITR ਡ੍ਰਾਫਟ ਨੂੰ ਇੰਪੋਰਟ ਕਰੋ ਵਿਕਲਪ ਨਾਲ ਤੁਸੀਂ ਅਜਿਹਾ ਕਰ ਸਕਦੇ ਹੋ।

ਸਟੈੱਪ 2: ਫਾਈਲ ਅਟੈਚ ਕਰੋ 'ਤੇ ਕਲਿੱਕ ਕਰੋ, ਡ੍ਰਾਫਟ ITR JSON ਨੂੰ ਚੁਣੋ ਜਿਸ ਨੂੰ ਤੁਸੀਂ ਪਹਿਲਾਂ ਈ-ਫਾਈਲਿੰਗ ਪੋਰਟਲ ਤੋਂ ਡਾਊਨਲੋਡ ਕੀਤਾ ਸੀ ਅਤੇ ਆਪਣੇ ਕੰਪਿਊਟਰ 'ਤੇ ਸੇਵ ਕੀਤਾ ਸੀ।

Data responsive


ਨੋਟ: ਤੁਸੀਂ ਈ-ਫਾਈਲਿੰਗ ਪੋਰਟਲ 'ਤੇ ਰਿਟਰਨ ਦਾ ਸੰਖੇਪ ਵੇਰਵਾ ਪੇਜ ਤੋਂ JSON ਡਾਊਨਲੋਡ ਕਰੋ 'ਤੇ ਕਲਿੱਕ ਕਰਕੇ ਆਨਲਾਈਨ ਡ੍ਰਾਫਟ ITR JSON ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ ਨਿਮਨਲਿਖਿਤ 'ਤੇ ਕਲਿੱਕ ਕਰਕੇ ਇਸ ਪੇਜ 'ਤੇ ਪਹੁੰਚ ਸਕਦੇ ਹੋ:

  1. ਈ-ਫਾਈਲ>ਆਮਦਨ ਕਰ ਰਿਟਰਨ> ਆਮਦਨ ਕਰ ਰਿਟਰਨ ਫਾਈਲ ਕਰੋ
  2. ਫਿਰ, ਮੁਲਾਂਕਣ ਸਾਲ > ਫਾਈਲਿੰਗ ਮੋਡ (ਆਨਲਾਈਨ) > ਫਾਈਲਿੰਗ ਦੁਬਾਰਾ ਸ਼ੁਰੂ ਕਰੋ ਦੀ ਚੋਣ ਕਰੋ
Data responsive


ਸਟੈੱਪ 3:JSON ਅਪਲੋਡ ਹੋਣ ਤੋਂ ਬਾਅਦ, ਅੱਗੇ ਵਧੋ 'ਤੇ ਕਲਿੱਕ ਕਰੋ।

Data responsive


ਸਟੈੱਪ 4: ਜੇਕਰ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਤਾਂ ਹਾਂ 'ਤੇ ਕਲਿੱਕ ਕਰੋ।

Data responsive


ਫਿਰ, ਫਾਈਲਿੰਗ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਤੁਹਾਨੂੰ ਤੁਹਾਡੇ ITR ਫਾਰਮ ਦੇ ਸ਼ੁਰੂਆਤੀ ਪੇਜ 'ਤੇ ਲਿਜਾਇਆ ਜਾਵੇਗਾ।

ਬਾਕੀ ਦੀ ਪ੍ਰਕਿਰਿਆ ਬਾਰੇ ਜਾਣਨ ਲਈ ਸੈਕਸ਼ਨ 4.4 ਆਮਦਨ ਕਰ ਰਿਟਰਨਾਂ ਨੂੰ ਫਾਈਲ ਕਰੋ, ਪ੍ਰੀਵਿਊ ਦੇਖੋ ਅਤੇ ਸਬਮਿਟ ਕਰੋ ਨੂੰ ਦੇਖੋ (ਸਟੈੱਪ 3 ਤੋਂ ਬਾਅਦ)।

4.4 ਆਮਦਨ ਕਰ ਰਿਟਰਨਾਂ ਨੂੰ ਫਾਈਲ ਕਰੋ, ਪ੍ਰੀਵਿਊ ਦੇਖੋ ਅਤੇ ਸਬਮਿਟ ਕਰੋ

ਸਟੈੱਪ 1: ਆਪਣੇ ਪਹਿਲਾਂ ਤੋਂ ਭਰੇ ਹੋਏ ਡੇਟਾ ਨੂੰ ਡਾਊਨਲੋਡ ਜਾਂ ਇੰਪੋਰਟ ਕਰਨ ਅਤੇ ਰਿਟਰਨ ਫਾਈਲ ਕਰੋ 'ਤੇ ਕਲਿੱਕ ਕਰਨ ਤੋਂ ਬਾਅਦ, ਤੁਸੀਂ ਇਸ ਪੇਜ 'ਤੇ ਪਹੁੰਚੋਗੇ। ਤੁਹਾਡੇ 'ਤੇ ਲਾਗੂ ਹੋਣ ਵਾਲੇ ਸਟੇਟਸ ਦੀ ਚੋਣ ਕਰੋ, ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਸਟੈੱਪ 2: ਤੁਹਾਡੇ ਕੋਲ ਆਮਦਨ ਕਰ ਰਿਟਰਨ ਦੀ ਕਿਸਮ ਚੁਣਨ ਲਈ ਦੋ ਵਿਕਲਪ ਹਨ:

  • ਇਹ ਫੈਸਲਾ ਕਰਨ ਵਿੱਚ ਮੇਰੀ ਮਦਦ ਕਰੋ ਕਿ ਕਿਹੜਾ ITR ਫਾਰਮ ਫਾਈਲ ਕਰਨਾ ਹੈ: ਅੱਗੇ ਵਧੋ 'ਤੇ ਕਲਿੱਕ ਕਰੋ। ਇੱਕ ਵਾਰ ਜਦੋਂ ਸਿਸਟਮ ਸਹੀ ITR ਨਿਰਧਾਰਿਤ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ, ਤਾਂ ਤੁਸੀਂ ਆਪਣੀ ITR ਨੂੰ ਫਾਈਲ ਕਰਨ ਲਈ ਅੱਗੇ ਵਧ ਸਕਦੇ ਹੋ।Data responsive
  • ਮੈਨੂੰ ਪਤਾ ਹੈ ਕਿ ਮੈਨੂੰ ਕਿਹੜਾ ITR ਫਾਰਮ ਫਾਈਲ ਕਰਨ ਦੀ ਲੋੜ ਹੈ: ਡ੍ਰੌਪਡਾਊਨ ਤੋਂ ਲਾਗੂ ਆਮਦਨ ਕਰ ਰਿਟਰਨ ਫਾਰਮ ਚੁਣੋ ਅਤੇ ITR ਲਈ ਅੱਗੇ ਵਧੋ 'ਤੇ ਕਲਿੱਕ ਕਰੋ।Data responsive

     

ਸਟੈੱਪ 3: ਇੱਕ ਵਾਰ ਜਦੋਂ ਤੁਸੀਂ ਆਪਣੇ 'ਤੇ ਲਾਗੂ ਹੋਣ ਵਾਲੇ ITR ਦੀ ਚੋਣ ਕਰ ਲੈਂਦੇ ਹੋ, ਤਾਂ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ਨੂੰ ਨੋਟ ਕਰੋ, ਅਤੇ ਆਓ ਸ਼ੁਰੂ ਕਰੀਏ 'ਤੇ ਕਲਿੱਕ ਕਰੋ।

Data responsive


ਸਟੈੱਪ 4: ਤੁਸੀਂ ਆਮਦਨ ਕਰ ਰਿਟਰਨ ਕਿਉਂ ਫਾਈਲ ਕਰ ਰਹੇ ਹੋ, ਇਸ ਬਾਰੇ ਲਾਗੂ ਹੋਣ ਵਾਲੇ ਕਾਰਨ(ਨਾਂ) ਦੀ ਚੋਣ ਕਰੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

Data responsive


ਸਟੈੱਪ 5: ਤੁਹਾਡੀ ITR ਦੇ ਹਰੇਕ ਭਾਗ ਵਿੱਚ (ITR ਨੂੰ ਕਿਵੇਂ ਭਰਨਾ ਹੈ, ਇਸ ਬਾਰੇ ਵੇਰਵਿਆਂ ਲਈ CBDT ਦੁਆਰਾ ਜਾਰੀ ਕੀਤੇ ITR ਨੂੰ ਫਾਈਲ ਕਰਨ ਦੇ ਨਿਰਦੇਸ਼ ਦੇਖੋ):

  • ਪਹਿਲਾਂ ਤੋਂ ਭਰੇ ਹੋਏ ਡਾਊਨਲੋਡ ਕੀਤੇ/ਇੰਪੋਰਟ ਕੀਤੇ ਡੇਟਾ ਦੀ ਸਮੀਖਿਆ ਕਰੋ
  • ਆਪਣੇ ਪਹਿਲਾਂ ਤੋਂ ਭਰੇ ਡੇਟਾ ਨੂੰ ਸੰਪਾਦਿਤ ਕਰੋ (ਜੇਕਰ ਜ਼ਰੂਰੀ ਹੋਵੇ)
  • ਆਪਣੇ ਬਾਕੀ ਰਹਿੰਦੇ / ਵਾਧੂ ਵੇਰਵੇ ਦਰਜ ਕਰੋ

ਫਾਰਮ ਦੇ ਸਾਰੇ ਭਾਗਾਂ ਨੂੰ ਪੂਰਾ ਕਰਨ ਅਤੇ ਪੁਸ਼ਟੀ ਕਰਨ ਤੋਂ ਬਾਅਦ, ਅੱਗੇ ਵਧੋ 'ਤੇ ਕਲਿੱਕ ਕਰੋ।

Data responsive


ਸਟੈੱਪ 6: ਆਪਣੀ ਰਿਟਰਨ ਦੇ ਸੰਖੇਪ ਵੇਰਵੇ ਦੀ ਪੁਸ਼ਟੀ ਕਰੋ ਪੇਜ 'ਤੇ, ਤੁਹਾਡੇ ਵੱਲੋਂ ਪ੍ਰਦਾਨ ਕੀਤੇ ਵੇਰਵਿਆਂ ਦੇ ਆਧਾਰ 'ਤੇ ਤੁਹਾਨੂੰ ਤੁਹਾਡੀ ਕਰ ਗਣਨਾ ਦਾ ਸਾਰਾਂਸ਼ ਦਿਖਾਇਆ ਜਾਵੇਗਾ।

a) ਜੇਕਰ ਕੋਈ ਕਰ ਦੇਣਦਾਰੀ ਹੈ ਤਾਂ:

ਜੇਕਰ ਗਣਨਾ ਦੇ ਆਧਾਰ 'ਤੇ ਕਰ ਦੇਣਦਾਰੀ ਭੁਗਤਾਨਯੋਗ ਹੈ, ਤਾਂ ਤੁਹਾਨੂੰ ਪੇਜ ਦੇ ਹੇਠਾਂ ਹੁਣ ਭੁਗਤਾਨ ਕਰੋ ਅਤੇ ਬਾਅਦ ਵਿੱਚ ਭੁਗਤਾਨ ਕਰੋ ਵਿਕਲਪ ਮਿਲਦੇ ਹਨ।

Data responsive



ਨੋਟ:

  • ਹੁਣ ਭੁਗਤਾਨ ਕਰੋ ਵਿਕਲਪ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। BSR ਕੋਡ ਅਤੇ ਚਲਾਨ ਸੀਰੀਅਲ ਨੰਬਰ ਨੂੰ ਧਿਆਨ ਨਾਲ ਨੋਟ ਕਰੋ ਅਤੇ ਉਨ੍ਹਾਂ ਨੂੰ ਭੁਗਤਾਨ ਦੇ ਵੇਰਵਿਆਂ ਵਿੱਚ ਦਰਜ ਕਰੋ।
  • ਜੇਕਰ ਤੁਸੀਂ ਬਾਅਦ ਵਿੱਚ ਭੁਗਤਾਨ ਕਰੋ ਵਿਕਲਪ ਦੀ ਚੋਣ ਕਰਦੇ ਹੋ, ਤਾਂ ਤੁਸੀਂ ਆਪਣੀ ਆਮਦਨ ਕਰ ਰਿਟਰਨ ਫਾਈਲ ਕਰਨ ਤੋਂ ਬਾਅਦ ਭੁਗਤਾਨ ਕਰ ਸਕਦੇ ਹੋ, ਪਰ ਇੱਕ ਡਿਫੌਲਟ ਅਸੈਸੀ ਮੰਨੇ ਜਾਣ ਦਾ ਜੋਖਿਮ ਹੁੰਦਾ ਹੈ, ਅਤੇ ਭੁਗਤਾਨਯੋਗ ਕਰ 'ਤੇ ਵਿਆਜ ਦਾ ਭੁਗਤਾਨ ਕਰਨ ਦੀ ਦੇਣਦਾਰੀ ਹੋ ਸਕਦੀ ਹੈ।

b) ਜੇਕਰ ਕੋਈ ਕਰ ਦੇਣਦਾਰੀ ਨਹੀਂ ਹੈ (ਕੋਈ ਮੰਗ ਨਹੀਂ / ਕੋਈ ਰਿਫੰਡ ਨਹੀਂ), ਜਾਂ ਜੇਕਰ ਤੁਸੀਂ ਰਿਫੰਡ ਲਈ ਯੋਗ ਹੋ:

ਜੇਕਰ ਕੋਈ ਕਰ ਦੇਣਦਾਰੀ ਨਹੀਂ ਹੈ, ਜਾਂ ਜੇ ਤੁਹਾਡਾ ਕਰ ਗਣਨਾ ਦੇ ਆਧਾਰ 'ਤੇ ਕੋਈ ਰਿਫੰਡ ਹੈ, ਤਾਂ ਤੁਹਾਨੂੰ ਸਿੱਧਾ ਆਪਣੀ ਰਿਟਰਨ ਦਾ ਪ੍ਰੀਵਿਊ ਦੇਖਣ ਦਾ ਵਿਕਲਪ ਮਿਲੇਗਾ। ਪ੍ਰੀਵਿਊ ਰਿਟਰਨ 'ਤੇ ਕਲਿੱਕ ਕਰੋ।

Data responsive


ਸਟੈੱਪ 7: ਆਪਣੀ ਰਿਟਰਨ ਦਾ ਪ੍ਰੀਵਿਊ ਦੇਖੋ ਅਤੇ ਸਬਮਿਟ ਕਰੋ ਪੇਜ 'ਤੇ, ਘੋਸ਼ਣਾ ਚੈੱਕਬਾਕਸ 'ਤੇ ਕਲਿੱਕ ਕਰੋ, ਲੋੜੀਂਦੇ ਵੇਰਵੇ ਦਰਜ ਕਰੋ। ਪ੍ਰੀਵਿਊ ਲਈ ਅੱਗੇ ਵਧੋ 'ਤੇ ਕਲਿੱਕ ਕਰੋ।

Data responsive


ਨੋਟ:ਜੇਕਰ ਤੁਸੀਂ ਆਪਣੀ ਰਿਟਰਨ ਤਿਆਰ ਕਰਨ ਵਿੱਚ ਟੈਕਸ ਰਿਟਰਨ ਤਿਆਰ ਕਰਨ ਵਾਲੇ ਜਾਂ TRP ਨੂੰ ਸ਼ਾਮਿਲ ਨਹੀਂ ਕੀਤਾ ਹੈ, ਤਾਂ ਤੁਸੀਂ TRP ਨਾਲ ਸੰਬੰਧਿਤ ਟੈਕਸਟ ਬਾਕਸ ਨੂੰ ਖਾਲੀ ਛੱਡ ਸਕਦੇ ਹੋ।

ਸਟੈੱਪ 8: ਰਿਟਰਨ ਦਾ ਪ੍ਰੀਵਿਊ ਦੇਖੋ ਅਤੇ ਸਬਮਿਟ ਕਰੋ ਪੇਜ 'ਤੇ, ਪ੍ਰਮਾਣੀਕਰਨ ਲਈ ਅੱਗੇ ਵਧੋ 'ਤੇ ਕਲਿੱਕ ਕਰੋ।

Data responsive


ਸਟੈੱਪ 9: ਸਿਸਟਮ ਤੁਹਾਡੀ ਰਿਟਰਨ 'ਤੇ ਵੈਲੀਡੇਸ਼ਨ ਚੈੱਕਸ ਰਨ ਕਰੇਗਾ। ਤਰੁੱਟੀਆਂ ਦੀ ਸੂਚੀ, ਜੇਕਰ ਕੋਈ ਹਨ, ਨੂੰ ਆਪਣੀ ਰਿਟਰਨ ਦਾ ਪ੍ਰੀਵਿਊ ਦੇਖੋ ਅਤੇ ਸਬਮਿਟ ਕਰੋ ਪੇਜ 'ਤੇ ਦਿਖਾਇਆ ਜਾਵੇਗਾ। ਜੇਕਰ ਪ੍ਰਮਾਣੀਕਰਨ ਤਰੁੱਟੀਆਂ ਹਨ ਤਾਂ ਤੁਹਾਨੂੰ ਵਾਪਿਸ ਜਾਣਾ ਪਏਗਾ ਅਤੇ ਆਪਣੇ ਫਾਰਮ ਵਿੱਚ ਤਰੁੱਟੀਆਂ ਨੂੰ ਠੀਕ ਕਰਨਾ ਪਵੇਗਾ। ਜੇਕਰ ਨਹੀਂ ਹਨ, ਤਾਂ ਤੁਹਾਨੂੰ ਸਫਲ ਪ੍ਰਮਾਣੀਕਰਨ ਬਾਰੇ ਸੰਦੇਸ਼ ਮਿਲੇਗਾ।

ਸਫਲਤਾਪੂਰਵਕ ਪ੍ਰਮਾਣੀਕਰਨ ਹੋਣ 'ਤੇ, ਰਿਟਰਨ ਫਾਈਲ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਪ੍ਰਮਾਣੀਕਰਨ ਲਈ ਅੱਗੇ ਵਧੋ 'ਤੇ ਕਲਿੱਕ ਕਰੋ।

Data responsive


ਨੋਟ: ਜੇਕਰ ਤੁਸੀਂ JSON ਡਾਊਨਲੋਡ ਕਰੋ 'ਤੇ ਕਲਿੱਕ ਕਰਦੇ ਹੋ, ਤਾਂ ਤੁਹਾਡੀ ਤਿਆਰ ਕੀਤੀ ਅਤੇ ਪ੍ਰਮਾਣਿਤ ਰਿਟਰਨ ਦਾ JSON ਤੁਹਾਡੇ ਕੰਪਿਊਟਰ 'ਤੇ ਸੇਵ ਹੋ ਜਾਵੇਗਾ। ਤੁਸੀਂ ਇਸਨੂੰ ਬਾਅਦ ਵਿੱਚ ਈ-ਫਾਈਲਿੰਗ ਪੋਰਟਲ 'ਤੇ ਅਪਲੋਡ ਕਰ ਸਕਦੇ ਹੋ, ਜਾਂ ਇਸਨੂੰ ਔਫਲਾਈਨ ਯੂਟਿਲਿਟੀ ਤੋਂ ਸਬਮਿਟ ਕਰ ਸਕਦੇ ਹੋ (ਹੇਠਾਂ ਦਿੱਤੇ ਸਟੈੱਪਸ ਵਿੱਚ ਦਰਸਾਇਆ ਗਿਆ ਹੈ)।

ਸਟੈੱਪ 10: ਜਦੋਂ ਤੁਸੀਂ ਤਸਦੀਕ ਲਈ ਅੱਗੇ ਵਧੋ 'ਤੇ ਕਲਿੱਕ ਕਰਦੇ ਹੋ, ਤਾਂ ਤੁਹਾਨੂੰ ਯੂਟਿਲਿਟੀ ਰਾਹੀਂ ਲੌਗਇਨ ਪੇਜ 'ਤੇ ਲਿਜਾਇਆ ਜਾਵੇਗਾ। ਆਪਣੀ ਈ-ਫਾਈਲਿੰਗ ਉਪਭੋਗਤਾ ID ਅਤੇ ਪਾਸਵਰਡ ਦੀ ਵਰਤੋਂ ਕਰਕੇ ਲੌਗਇਨ ਕਰੋ।

Data responsive


ਸਟੈੱਪ 11: ਔਫਲਾਈਨ ਯੂਟਿਲਿਟੀ ਰਾਹੀਂ ਲੌਗਇਨ ਕਰਨ ਤੋਂ ਬਾਅਦ, ਤੁਹਾਨੂੰ ਆਪਣੀ ਰਿਟਰਨ ਅਪਲੋਡ ਕਰਨ ਦਾ ਵਿਕਲਪ ਮਿਲੇਗਾ। ਰਿਟਰਨ ਅਪਲੋਡ ਕਰੋ 'ਤੇ ਕਲਿੱਕ ਕਰੋ।

Data responsive


ਸਟੈੱਪ 12: ਠੀਕ ਹੈ 'ਤੇ ਕਲਿੱਕ ਕਰੋ।

Data responsive


ਸਟੈੱਪ 13: ਆਪਣੀ ਤਸਦੀਕ ਨੂੰ ਪੂਰਾ ਕਰੋ ਪੇਜ 'ਤੇ, ਆਪਣਾ ਪਸੰਦੀਦਾ ਵਿਕਲਪ ਚੁਣੋ, ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।

ਆਪਣੀ ਰਿਟਰਨ ਦੀ ਤਸਦੀਕ ਕਰਨਾ ਲਾਜ਼ਮੀ ਹੈ, ਅਤੇ ਈ-ਵੈਰੀਫਿਕੇਸ਼ਨ (ਸੁਝਾਇਆ ਵਿਕਲਪ - ਹੁਣ ਈ-ਵੈਰੀਫਾਈ ਕਰੋ) ਤੁਹਾਡੀ ITR ਦੀ ਤਸਦੀਕ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ - ਇਹ ਪੋਸਟ ਦੁਆਰਾ CPC ਨੂੰ ਦਸਤਖਤ ਕੀਤਾ ਫਿਜ਼ੀਕਲ ITR-V ਭੇਜਣ ਨਾਲੋਂ ਜਲਦੀ ਹੋਣ ਵਾਲਾ, ਪੇਪਰਲੈੱਸ ਅਤੇ ਸੁਰੱਖਿਅਤ ਹੈ।

Data responsive


ਨੋਟ:

  • ਵਧੇਰੇ ਜਾਣਕਾਰੀ ਲਈ ਈ-ਵੈਰੀਫਾਈ ਕਿਵੇਂ ਕਰਨਾ ਹੈ ਸੰਬੰਧੀ ਯੂਜ਼ਰ ਮੈਨੂਅਲ ਦੇਖੋ।
  • ਜੇਕਰ ਤੁਸੀਂ ਬਾਅਦ ਵਿੱਚ ਈ-ਵੈਰੀਫਾਈ ਕਰੋ ਵਿਕਲਪ ਚੁਣਦੇ ਹੋ, ਤਾਂ ਤੁਸੀਂ ਆਪਣੀ ਰਿਟਰਨ ਸਬਮਿਟ ਕਰ ਸਕਦੇ ਹੋ, ਹਾਲਾਂਕਿ, ਤੁਹਾਨੂੰ ਆਪਣੀ ITR ਫਾਈਲ ਕਰਨ ਦੇ 120 ਦਿਨਾਂ ਦੇ ਅੰਦਰ ਆਪਣੀ ਰਿਟਰਨ ਨੂੰ ਈ-ਵੈਰੀਫਾਈ ਕਰਨਾ ਪਏਗਾ।
  • ਜੇਕਰ ਤੁਸੀਂ ITR-V ਦੁਆਰਾ ਤਸਦੀਕ ਕਰੋ ਵਿਕਲਪ ਚੁਣਦੇ ਹੋ, ਤਾਂ ਤੁਹਾਨੂੰ ਆਪਣੇ ITR-V ਦੀ ਇੱਕ ਦਸਤਖਤ ਕੀਤੀ ਫਿਜ਼ੀਕਲ ਕਾਪੀ ਨੂੰ 120 ਦਿਨਾਂ ਦੇ ਅੰਦਰ ਸੈਂਟਰਲਾਇਜ਼ਡ ਪ੍ਰੋਸੈਸਿੰਗ ਸੈਂਟਰ, ਆਮਦਨ ਕਰ ਵਿਭਾਗ, ਬੈਂਗਲੁਰੂ 560500 ਨੂੰ ਸਧਾਰਨ/ ਸਪੀਡ ਪੋਸਟ ਰਾਹੀਂ ਭੇਜਣ ਦੀ ਲੋੜ ਹੈ।
  • ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਆਪਣੇ ਬੈਂਕ ਖਾਤੇ ਨੂੰ ਪੂਰਵ-ਪ੍ਰਮਾਣਿਤ ਕਰ ਲਿਆ ਹੈ ਤਾਂ ਜੋ ਕੋਈ ਵੀ ਬਕਾਇਆ ਰਿਫੰਡ ਤੁਹਾਡੇ ਬੈਂਕ ਖਾਤੇ ਵਿੱਚ ਕ੍ਰੈਡਿਟ ਹੋ ਸਕੇ।
  • ਵਧੇਰੇ ਜਾਣਕਾਰੀ ਲਈ ਮੇਰਾ ਬੈਂਕ ਖਾਤਾ ਸੰਬੰਧੀ ਯੂਜ਼ਰ ਮੈਨੂਅਲ ਦੇਖੋ।

ਸਟੈੱਪ 14: ਜੇ ਤੁਸੀਂ ਹੁਣ ਈ-ਵੈਰੀਫਾਈ ਕਰੋ 'ਤੇ ਕਲਿੱਕ ਕਰਦੇ ਹੋ ਤਾਂ ਤੁਹਾਨੂੰ ਆਪਣੀ ਰਿਟਰਨ ਨੂੰ ਈ-ਵੈਰੀਫਾਈ ਕਰਨ ਲਈ ਈ-ਵੈਰੀਫਾਈ ਪੇਜ 'ਤੇ ਲਿਜਾਇਆ ਜਾਵੇਗਾ।

Data responsive


ਨੋਟ: ਵਧੇਰੇ ਜਾਣਕਾਰੀ ਲਈ ਈ-ਵੈਰੀਫਾਈ ਕਿਵੇਂ ਕਰਨਾ ਹੈ ਸੰਬੰਧੀ ਯੂਜ਼ਰ ਮੈਨੂਅਲ ਦੇਖੋ।

ITR ਦੀ ਸਫਲਤਾਪੂਰਵਕ ਈ-ਵੈਰੀਫਿਕੇਸ਼ਨ ਹੋਣ 'ਤੇ, ਟ੍ਰਾਂਜੈਕਸ਼ਨ ID ਅਤੇ ਐਕਨੋਲੇਜਮੈਂਟ ਨੰਬਰ ਦੇ ਨਾਲ ਇੱਕ ਸਫਲਤਾ ਸੰਦੇਸ਼ ਪ੍ਰਦਰਸ਼ਿਤ ਹੁੰਦਾ ਹੈ। ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਸੰਦੇਸ਼ ਵੀ ਪ੍ਰਾਪਤ ਹੋਵੇਗਾ।

4. ਸੰਬੰਧਿਤ ਵਿਸ਼ੇ