Do not have an account?
Already have an account?

1. ਰਿਟਰਨ ਫਾਈਲ ਕਰਨ ਲਈ ITD ਦੀਆਂ ਔਫਲਾਈਨ ਯੂਟਿਲਿਟੀਜ਼ ਦੀ ਵਰਤੋਂ ਕੌਣ ਕਰ ਸਕਦਾ ਹੈ?
ITR ਫਾਈਲ ਕਰਨ ਦੇ ਯੋਗ ਸਾਰੇ ਵਿਅਕਤੀ ITR ਲਈ ਔਫਲਾਈਨ ਯੂਟਿਲਿਟੀਜ਼ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਰਿਟਰਨ ਫਾਈਲ ਕਰਨ ਲਈ ਉਹਨਾਂ ਦੀ ਵਰਤੋਂ ਕਰ ਸਕਦੇ ਹਨ।

2. ITRs ਲਈ ਮੁਲਾਂਕਣ ਸਾਲ 2021-22 ਵਿੱਚ ITD ਦੀ ਔਫਲਾਈਨ ਯੂਟਿਲਿਟੀ ਬਾਰੇ ਕੀ ਨਵਾਂ ਹੈ?

  • ਮੁਲਾਂਕਣ ਸਾਲ 2021-22 ਤੋਂ ਬਾਅਦ ਲਈ, XML ਹੁਣ ਪਹਿਲਾਂ ਤੋਂ ਭਰੇ ਹੋਏ ਡੇਟਾ ਜਾਂ ਅਪਲੋਡ ਕਰਨ ਲਈ ਯੂਟਿਲਿਟੀ-ਜਨਰੇਟਡ ਫਾਈਲ ਦੇ ਲਈ ਫਾਈਲ ਫਾਰਮੈਟ ਨਹੀਂ ਹੈ, ਇਹ ਹੁਣ JSON ਫਾਰਮੈਟ ਵਿੱਚ ਹੈ।
  • ਉਪਭੋਗਤਾ ਜਾਂ ਤਾਂ ਆਪਣੇ ਪਹਿਲਾਂ ਤੋਂ ਭਰੇ ਹੋਏ ਡੇਟਾ ਨੂੰ ਔਫਲਾਈਨ ਯੂਟਿਲਿਟੀ ਵਿੱਚ ਸਿੱਧਾ ਡਾਊਨਲੋਡ ਕਰ ਸਕਦੇ ਹਨ, ਜਾਂ ਈ-ਫਾਈਲਿੰਗ ਪੋਰਟਲ ਤੋਂ ਆਪਣੇ ਕੰਪਿਊਟਰ 'ਤੇ ਡਾਊਨਲੋਡ ਕੀਤੇ JSON ਤੋਂ ਪਹਿਲਾਂ ਤੋਂ ਭਰੇ ਹੋਏ ਡੇਟਾ ਨੂੰ ਇੰਪੋਰਟ ਕਰ ਸਕਦੇ ਹਨ। ਇਸ ਤੋਂ ਪਹਿਲਾਂ, ਪਹਿਲਾਂ ਤੋਂ ਭਰੇ ਹੋਏ XML ਨੂੰ ਇੰਪੋਰਟ ਕਰਨ ਦਾ ਕੇਵਲ ਇੱਕ ਤਰੀਕਾ ਸੀ।
  • ਔਫਲਾਈਨ ਯੂਟਿਲਿਟੀ ਵਿੱਚ ਇੱਕ ਨਵਾਂ ਫੀਚਰ ਪੇਸ਼ ਕੀਤਾ ਗਿਆ ਹੈ - ਆਨਲਾਈਨ ਮੋਡ ਵਿੱਚ ਭਰੇ ਹੋਏ ITR ਡ੍ਰਾਫਟ ਨੂੰ ਇੰਪੋਰਟ ਕਰੋ। ਤੁਸੀਂ ਇਸ ਵਿਕਲਪ ਦੀ ਵਰਤੋਂ ਉਦੋਂ ਕਰ ਸਕਦੇ ਹੋ ਜਦੋਂ ਤੁਸੀਂ ਆਪਣੀ ਰਿਟਰਨ ਨੂੰ ਅੰਸ਼ਿਕ ਤੌਰ 'ਤੇ ਪਹਿਲਾਂ ਹੀ ਆਨਲਾਈਨ ਮੋਡ (ਇਸ ਸਮੇਂ ITR-1 ਅਤੇ ITR-4 'ਤੇ ਲਾਗੂ ਹੈ) ਵਿੱਚ ਭਰ ਚੁੱਕੇ ਹੋ, ਅਤੇ ਫਾਈਲ ਕਰਨ ਦੇ ਮੋਡ ਨੂੰ ਆਨਲਾਈਨ ਤੋਂ ਔਫਲਾਈਨ ਵਿੱਚ ਬਦਲਣਾ ਚਾਹੁੰਦੇ ਹੋ।
  • ਮੁਲਾਂਕਣ ਸਾਲ 2021-22 ਤੋਂ ਪਹਿਲਾਂ, ਉਪਭੋਗਤਾਵਾਂ ਨੂੰ ਆਪਣੀ ਤਿਆਰ ਕੀਤੀ ਰਿਟਰਨ ਦਾ XML ਜਨਰੇਟ ਕਰਨਾ ਪੈਂਦਾ ਸੀ ਅਤੇ ਇਸ ਨੂੰ ਜਮ੍ਹਾਂ ਕਰਨ ਲਈ ਈ-ਫਾਈਲਿੰਗ ਪੋਰਟਲ 'ਤੇ ਅਪਲੋਡ ਕਰਨਾ ਪੈਂਦਾ ਸੀ। ਨਵੀਂ ਔਫਲਾਈਨ ਯੂਟਿਲਿਟੀ ਦੇ ਨਾਲ, ਉਪਭੋਗਿਤਾ ਸਿੱਧੇ ਯੂਟਿਲਿਟੀ ਤੋਂ ਹੀ ਆਪਣੇ ਰਿਟਰਨ / ਫਾਰਮ ਜਮ੍ਹਾਂ ਕਰ ਸਕਦੇ ਹਨ ਅਤੇ ਉਹਨਾਂ ਦੀ ਤਸਦੀਕ ਕਰ ਸਕਦੇ ਹਨ। ਉਪਭੋਗਤਾਵਾਂ ਕੋਲ ਅਜੇ ਵੀ ਇੱਕ JSON ਜਨਰੇਟ ਕਰਨ ਅਤੇ ਆਪਣੀ ਰਿਟਰਨ ਜਮ੍ਹਾਂ ਕਰਨ ਲਈ ਇਸਨੂੰ ਈ-ਫਾਈਲਿੰਗ ਪੋਰਟਲ 'ਤੇ ਅਪਲੋਡ ਕਰਨ ਦਾ ਵਿਕਲਪ ਹੈ।

3. ITD ਦੀ ਔਫਲਾਈਨ ਯੂਟਿਲਿਟੀ ਦੀ ਵਰਤੋਂ ਕਰਦੇ ਸਮੇਂ ਮਲਟੀਪਲ ਇੰਪੋਰਟ ਵਿਕਲਪਾਂ ਤੋਂ ਕੀ ਭਾਵ ਹੈ?
ਤੁਹਾਡੇ ਕੋਲ ਆਮਦਨ ਕਰ ਰਿਟਰਨਾਂ ਲਈ ਆਪਣੇ ਪਹਿਲਾਂ ਤੋਂ ਭਰੇ ਹੋਏ ਡੇਟਾ ਦੇ ਨਾਲ JSON ਨੂੰ ਇੰਪੋਰਟ ਕਰਨ ਲਈ ਕਈ ਵਿਕਲਪ ਹਨ:

  • ਪਹਿਲਾਂ ਤੋਂ ਭਰੀ ਹੋਈ ਰਿਟਰਨ ਡਾਊਨਲੋਡ ਕਰੋ – ਤੁਹਾਡੇ ਦੁਆਰਾ ਦਰਜ ਕੀਤੇ ਗਏ ਤੁਹਾਡੇ ਪੈਨ ਅਤੇ ਮੁਲਾਂਕਣ ਸਾਲ ਦੇ ਅਧਾਰ ਤੇ, ਤੁਹਾਡਾ ਪਹਿਲਾਂ ਤੋਂ ਭਰਿਆ ਹੋਇਆ ਡੇਟਾ ਤੁਹਾਡੇ ITR ਫਾਰਮ ਵਿੱਚ ਡਾਊਨਲੋਡ ਹੋ ਜਾਂਦਾ ਹੈ।
  • ਪਹਿਲਾਂ ਤੋਂ ਭਰਿਆ ਹੋਇਆ JSON ਇੰਪੋਰਟ ਕਰੋ – ਪਹਿਲਾਂ ਤੋਂ ਡਾਊਨਲੋਡ ਕੀਤੇ JSON ਨੂੰ ਔਫਲਾਈਨ ਯੂਟਿਲਿਟੀ ਵਿੱਚ ਅਟੈਚ ਕਰੋ, ਅਤੇ ਤੁਹਾਡਾ ਪਹਿਲਾਂ ਤੋਂ ਭਰਿਆ ਡੇਟਾ ਤੁਹਾਡੇ ITR ਫਾਰਮ ਵਿੱਚ ਡਾਊਨਲੋਡ ਹੋ ਜਾਵੇਗਾ।

4. ਮੈਂ ਆਪਣੀ ਰਿਟਰਨ ਨੂੰ ਜ਼ਿਆਦਾਤਰ ਆਨਲਾਈਨ ਮੋਡ ਵਿੱਚ ਭਰਿਆ ਹੈ, ਪਰ ਮੈਂ ਔਫਲਾਈਨ ਮੋਡ ਵਿੱਚ ਬਦਲਣਾ ਕਰਨਾ ਚਾਹੁੰਦਾ ਹਾਂ। ਕੀ ਔਫਲਾਈਨ ਯੂਟਿਲਿਟੀ ਵਿੱਚ ਮੇਰੇ ਡੇਟਾ ਨੂੰ ਮਾਈਗ੍ਰੇਟ ਕਰਨ ਦਾ ਕੋਈ ਤਰੀਕਾ ਹੈ?
ਹਾਂਜੀ। ਜੇਕਰ ਤੁਸੀਂ ਪਹਿਲਾਂ ਹੀ ਆਪਣੀ ਰਿਟਰਨ ਨੂੰ ਅੰਸ਼ਿਕ ਤੌਰ 'ਤੇ ਆਨਲਾਈਨ ਮੋਡ ਵਿੱਚ ਭਰ ਚੁੱਕੇ ਹੋ, ਅਤੇ ਫਾਈਲ ਕਰਨ ਦੇ ਮੋਡ ਨੂੰ ਆਨਲਾਈਨ ਤੋਂ ਔਫਲਾਈਨ ਵਿੱਚ ਬਦਲਣਾ ਚਾਹੁੰਦੇ ਹੋ ਤਾਂ ਤੁਸੀਂ ਆਨਲਾਈਨ ਮੋਡ ਵਿੱਚ ਭਰੇ ਹੋਏ ITR ਡ੍ਰਾਫਟ ਨੂੰ ਇੰਪੋਰਟ ਕਰੋ ਵਿਕਲਪ ਦੀ ਵਰਤੋਂ ਕਰ ਸਕਦੇ ਹੋ। ਇਹ ਆਨਲਾਈਨ ਮੋਡ ਵਿੱਚ ਉਪਲਬਧ ITRs, ਇਸ ਸਮੇਂ ITR-1 ਅਤੇ ITR-4 'ਤੇ ਲਾਗੂ ਹੁੰਦਾ ਹੈ।

5. ਮੈਨੂੰ ਕਿਵੇਂ ਪਤਾ ਲੱਗੇਗਾ ਕਿ ਔਫਲਾਈਨ ਯੂਟਿਲਿਟੀ ਦੀ ਵਰਤੋਂ ਕਰਕੇ ਫਾਈਲ ਕਰਨ ਸਮੇਂ ਮੈਂ ਆਪਣੀ ITR ਵਿੱਚ ਗਲਤੀਆਂ ਕੀਤੀਆਂ ਹਨ?
ਆਨਲਾਈਨ ਫਾਰਮਾਂ ਲਈ ਲਾਗੂ ਹੋਣ ਵਾਲੇ ਸਾਰੇ ਪ੍ਰਮਾਣਿਕਤਾ ਨਿਯਮ ਲਾਗੂ ਹੋਣਗੇ ਭਾਵੇਂ ਤੁਸੀਂ ਉਨ੍ਹਾਂ ਨੂੰ ਪੋਰਟਲ 'ਤੇ ਜਾਂ ਸਿੱਧੇ ਔਫਲਾਈਨ ਯੂਟਿਲਿਟੀ ਤੋਂ ਜਮ੍ਹਾਂ ਕਰਦੇ ਹੋ। ਕਿਸੇ ਵੀ ਗਲਤੀ ਦੇ ਮਾਮਲੇ ਵਿੱਚ, ਤੁਹਾਨੂੰ ਸਿਸਟਮ ਤੋਂ ਇੱਕ ਤਰੁੱਟੀ ਸੰਦੇਸ਼ ਪ੍ਰਾਪਤ ਹੋਵੇਗਾ ਅਤੇ ਜਿਹੜੇ ਫੀਲਡਸ ਵਿੱਚ ਤਰੁੱਟੀਆਂ ਹਨ, ਉਹਨਾਂ ਨੂੰ ਫਾਰਮ ਵਿੱਚ ਹਾਈਲਾਈਟ ਕੀਤਾ ਜਾਵੇਗਾ। ਜੇਕਰ ਤੁਸੀਂ ਆਪਣੀ JSON ਫਾਈਲ ਨੂੰ ਐਕਸਪੋਰਟ ਅਤੇ ਅਪਲੋਡ ਕਰਦੇ ਹੋ, ਤਾਂ ਇੱਕ ਡਾਊਨਲੋਡ ਕਰਨ ਯੋਗ ਤਰੁੱਟੀ ਫਾਈਲ ਜਨਰੇਟ ਕੀਤੀ ਜਾਵੇਗੀ, ਜਿਸ ਨੂੰ ਤੁਸੀਂ ਗਲਤੀਆਂ ਠੀਕ ਕਰਨ ਲਈ ਦੇਖ ਸਕਦੇ ਹੋ।

6. ਔਫਲਾਈਨ ਯੂਟਿਲਿਟੀ 'ਤੇ ਲੌਗਇਨ ਕਰਨ ਲਈ ਪੁੱਛੇ ਜਾਣ 'ਤੇ ਕਿਹੜੀ ਉਪਭੋਗਤਾ ID ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ?
ਲੌਗਇਨ ਲਈ ਪੁੱਛੇ ਜਾਣ 'ਤੇ ਵੱਖ-ਵੱਖ ਤਰ੍ਹਾਂ ਦੇ ਉਪਭੋਗਤਾਵਾਂ ਨੂੰ ਅਲੱਗ-ਅਲੱਗ ਉਪਭੋਗਤਾ ID ਦੀ ਲੋੜ ਹੁੰਦੀ ਹੈ। ਵਿਅਕਤੀਗਤ ਅਤੇ ਗੈਰ-ਵਿਅਕਤੀਗਤ ਕਰਦਾਤਾਵਾਂ ਨੂੰ ਆਪਣੀ ਉਪਭੋਗਤਾ ID ਵਜੋਂ ਪੈਨ ਦੀ ਵਰਤੋਂ ਕਰਨ ਦੀ ਲੋੜ ਹੁੰਦੀ ਹੈ। ਚਾਰਟਰਡ ਅਕਾਊਂਟੈਂਟਸ (CAs) ਨੂੰ ARCA + 6-ਅੰਕੀ ਮੈਂਬਰਸ਼ਿਪ ਨੰਬਰ ਨੂੰ ਆਪਣੀ ਉਪਭੋਗਤਾ ID ਵਜੋਂ ਵਰਤਣ ਦੀ ਲੋੜ ਹੁੰਦੀ ਹੈ। ਕਰ ਕਟੌਤੀਕਰਤਾਵਾਂ ਅਤੇ ਕਲੈਕਟਰਾਂ ਨੂੰ ਆਪਣੀ ਉਪਭੋਗਤਾ ID ਵਜੋਂ ਟੈਨ ਦੀ ਵਰਤੋਂ ਕਰਨ ਦੀ ਲੋੜ ਹੁੰਦੀ ਹੈ।

7. JSON ਫਾਈਲ ਕੀ ਹੈ?
JSON ਇੱਕ ਫਾਈਲ ਫਾਰਮੈਟ ਹੈ ਜਿਸਦੀ ਵਰਤੋਂ ਤੁਹਾਡੇ ਪਹਿਲਾਂ ਤੋਂ ਭਰੇ ਹੋਏ ਰਿਟਰਨ ਡੇਟਾ ਨੂੰ ਔਫਲਾਈਨ ਯੂਟਿਲਿਟੀ ਵਿੱਚ ਡਾਊਨਲੋਡ/ ਇੰਪੋਰਟ ਕਰਨ ਸਮੇਂ ਕੀਤੀ ਜਾਂਦੀ ਹੈ, ਅਤੇ ਔਫਲਾਈਨ ਯੂਟਿਲਿਟੀ ਵਿੱਚ ਤੁਹਾਡੀ ਤਿਆਰ ITR ਨੂੰ ਜਨਰੇਟ ਕਰਦੇ ਸਮੇਂ ਵੀ ਵਰਤਿਆ ਜਾਂਦਾ ਹੈ।

8.ਔਫਲਾਈਨ ਯੂਟਿਲਿਟੀ ਵਿੱਚ ਵਰਤੇ ਜਾ ਰਹੇ ਫਾਈਲ ਫਾਰਮੈਟ ਦੇ ਰੂਪ ਵਿੱਚ JSON ਹੋਣ ਦਾ ਕੀ ਲਾਭ ਹੈ?
ਇੱਕ ਫਾਈਲ ਫਾਰਮੈਟ ਦੇ ਤੌਰ ਤੇ JSON ਦੇ XML ਫਾਈਲਾਂ ਦੀ ਤੁਲਨਾ ਵਿੱਚ ਕਈ ਤਕਨੀਕੀ ਲਾਭ ਹਨ। ਇਹ ਡੇਟਾ ਨੂੰ ਸਟੋਰ ਕਰਨ ਅਤੇ ਟ੍ਰਾਂਸਪੋਰਟ ਕਰਨ ਲਈ ਇੱਕ ਸਰਲ ਫਾਰਮੈਟ ਹੈ। ਇਸਤੋਂ ਇਲਾਵਾ, ਇਹ XML ਫਾਈਲਾਂ ਨਾਲੋਂ ਜਲਦੀ ਪ੍ਰੋਸੈਸ ਹੁੰਦਾ ਹੈ।