1. ਮੈਨੂੰ ਇੱਕ ਬਕਾਇਆ ਕਰ ਮੰਗ ਦਾ ਜਵਾਬ ਸਬਮਿਟ ਕਰਨ ਦੀ ਲੋੜ ਕਿਉਂ ਹੈ?
ਆਮਦਨ ਕਰ ਵਿਭਾਗ ਨੂੰ ਤੁਹਾਡੇ ਪੈਨ ਦੇ ਸੰਬੰਧ ਵਿੱਚ ਕੁਝ ਬਕਾਇਆ ਕਰ ਮੰਗ ਦਾ ਪਤਾ ਲੱਗ ਸਕਦਾ ਹੈ। ਇਹ ਪੁਸ਼ਟੀ ਕਰਨ ਲਈ ਕਿ ਕੀ ਦੱਸੀ ਗਈ ਮੰਗ ਸਹੀ ਹੈ, ਤੁਹਾਨੂੰ ਜਵਾਬ ਦੇਣ ਦਾ ਇੱਕ ਮੌਕਾ ਦਿੱਤਾ ਜਾਂਦਾ ਹੈ। ਜੇਕਰ ਤੁਸੀਂ ਇਸਦਾ ਜਵਾਬ ਨਹੀਂ ਦਿੰਦੇ ਹੋ, ਤਾਂ ਮੰਗ ਦੀ ਪੁਸ਼ਟੀ ਕੀਤੀ ਜਾਵੇਗੀ ਅਤੇ ਤੁਹਾਡੇ ਰਿਫੰਡ (ਜੇਕਰ ਕੋਈ ਹੈ) ਦੇ ਲਈ ਸਮਾਯੋਜਿਤ ਕੀਤਾ ਜਾਵੇਗਾ ਜਾਂ ਤੁਹਾਡੇ ਪੈਨ (ਜੇਕਰ ਕੋਈ ਰਿਫੰਡ ਬਕਾਇਆ ਨਹੀਂ ਹੈ) ਦੇ ਸਾਹਮਣੇ ਭੁਗਤਾਨਯੋਗ ਮੰਗ ਦੇ ਰੂਪ ਵਿੱਚ ਦਿਖਾਇਆ ਜਾਵੇਗਾ।
2. ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰੇ ਪੈਨ ਦੇ ਲਈ ਕੋਈ ਬਕਾਇਆ ਕਰ ਮੰਗ ਬਾਕੀ ਹੈ?
ਤੁਸੀਂ ਈ-ਫਾਈਲਿੰਗ ਪੋਰਟਲ ਰਾਹੀਂ ਚੈੱਕ ਕਰ ਸਕਦੇ ਹੋ ਕਿ ਕੋਈ ਬਕਾਇਆ ਕਰ ਮੰਗ ਹੈ ਜਾਂ ਨਹੀਂ। ਈ-ਫਾਈਲਿੰਗ ਪੋਰਟਲ 'ਤੇ ਲੌਗ ਇਨ ਕਰੋ ਅਤੇ ਲੰਬਿਤ ਕਾਰਵਾਈਆਂ> ਬਕਾਇਆ ਕਰ ਮੰਗ ਦਾ ਜਵਾਬ 'ਤੇ ਕਲਿੱਕ ਕਰੋ ਅਤੇ ਤੁਹਾਨੂੰ ਬਕਾਇਆ ਕਰ ਮੰਗ ਦਾ ਜਵਾਬ ਪੇਜ 'ਤੇ ਲਿਜਾਇਆ ਜਾਵੇਗਾ। ਜੇਕਰ ਤੁਹਾਡੇ ਪੈਨ ਦੇ ਲਈ ਕੋਈ ਬਕਾਇਆ ਮੰਗਾਂ ਹਨ, ਤਾਂ ਪਿਛਲੀਆਂ / ਮੌਜੂਦਾ ਬਕਾਇਆ ਕਰ ਮੰਗਾਂ ਵਿੱਚੋਂ ਹਰੇਕ ਦੇ ਮੌਜੂਦਾ ਸਟੇਟਸ ਨੂੰ ਬਕਾਇਆ ਭੁਗਤਾਨ / ਜਵਾਬ ਵਜੋਂ ਅਪਡੇਟ ਕੀਤਾ ਜਾਵੇਗਾ। ਇਸ ਦੇ ਅਨੁਸਾਰ, ਤੁਸੀਂ ਹੁਣੇ ਭੁਗਤਾਨ ਕਰੋ / ਜਵਾਬ ਸਬਮਿਟ ਕਰੋ 'ਤੇ ਕਲਿੱਕ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਤੁਹਾਡੀ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਸੰਦੇਸ਼ ਪ੍ਰਾਪਤ ਹੋਵੇਗਾ।
3. ਜੇ ਮੈਂ ਬਕਾਇਆ ਕਰ ਮੰਗ ਦੀ ਰਕਮ ਨਾਲ ਅਸਹਿਮਤ ਹਾਂ ਤਾਂ ਮੈਂ ਕੀ ਕਰ ਸਕਦਾ ਹਾਂ?
ਤੁਸੀਂ ਮੰਗ ਨਾਲ ਅਸਹਿਮਤ ਚੁਣ ਸਕਦੇ ਹੋ (ਜਾਂ ਤਾਂ ਪੂਰੇ ਜਾਂ ਅੰਸ਼ਿਕ ਤੌਰ 'ਤੇ)। ਤੁਹਾਡੇ ਦੁਆਰਾ ਵਿਕਲਪ ਦੀ ਚੋਣ ਕਰਨ ਤੋਂ ਬਾਅਦ, ਤੁਹਾਨੂੰ ਉਹਨਾਂ ਕਾਰਨਾਂ ਦੀ ਸੂਚੀ ਵਿੱਚੋਂ ਚੁਣਨ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਲਈ ਤੁਸੀਂ ਮੰਗ ਦੀ ਰਕਮ ਨਾਲ ਅਸਹਿਮਤ ਹੋ। ਤੁਹਾਡੇ ਦੁਆਰਾ ਸੂਚੀ ਵਿੱਚੋਂ ਚੁਣਨ ਤੋਂ ਬਾਅਦ, ਤੁਹਾਨੂੰ ਆਪਣਾ ਜਵਾਬ ਸਬਮਿਟ ਕਰਨ ਤੋਂ ਪਹਿਲਾਂ ਹਰੇਕ ਕਾਰਨ ਲਈ ਵੇਰਵੇ ਪ੍ਰਦਾਨ ਕਰਨ ਦੀ ਲੋੜ ਹੋਵੇਗੀ।ਜੇਕਰ ਤੁਸੀਂ ਅੰਸ਼ਿਕ ਤੌਰ 'ਤੇ ਮੰਗ ਨਾਲ ਅਸਹਿਮਤ ਹੋ, ਤਾਂ ਤੁਹਾਨੂੰ ਮੰਗ ਦੇ ਉਸ ਹਿੱਸੇ ਦਾ ਭੁਗਤਾਨ ਕਰਨਾ ਚਾਹੀਦਾ ਹੈ ਜੋ ਨਿਰਵਿਵਾਦ ਹੈ (ਭਾਵ ਜਿਸ ਨਾਲ ਤੁਸੀਂ ਸਹਿਮਤ ਹੋ)।
4. ਜੇਕਰ ਬਕਾਇਆ ਕਰ ਮੰਗ ਨਾਲ ਅਸਹਿਮਤੀ ਦਾ ਕਾਰਨ ਸੂਚੀਬੱਧ ਨਹੀਂ ਹੈ ਤਾਂ ਮੈਂ ਕੀ ਕਰ ਸਕਦਾ ਹਾਂ?
ਤੁਸੀਂ ਮੰਗ ਨਾਲ ਅਸਹਿਮਤ (ਜਾਂ ਤਾਂ ਪੂਰੇ ਜਾਂ ਅੰਸ਼ਿਕ ਤੌਰ 'ਤੇ] ਹੋਣ ਦੀ ਚੋਣ ਕਰਨ ਤੋਂ ਬਾਅਦ ਕੋਈ ਹੋਰ ਕਾਰਨ ਹੈ ਵਜੋਂ ਕਾਰਨ ਚੁਣ ਸਕਦੇ ਹੋ )। ਚੋਣ ਕਰਨ ਤੋਂ ਬਾਅਦ, ਤੁਸੀਂ ਆਪਣੇ ਕਾਰਨ ਅਤੇ ਲਾਗੂ ਹੋਣ ਵਾਲੀ ਰਕਮ ਦੇ ਵੇਰਵੇ ਦਰਜ ਕਰ ਸਕਦੇ ਹੋ ਜੋ ਦੱਸੇ ਗਏ ਕਾਰਨ ਦੇ ਤਹਿਤ ਭੁਗਤਾਨਯੋਗ ਨਹੀਂ ਹੈ।
5. ਮੈਂ ਆਪਣੇ ਦੁਆਰਾ ਸਬਮਿਟ ਕੀਤੇ ਪਿਛਲੇ ਜਵਾਬਾਂ ਨੂੰ ਕਿੱਥੇ ਦੇਖ ਸਕਦਾ ਹਾਂ
ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰਨ ਤੋਂ ਬਾਅਦ, ਲੰਬਿਤ ਕਾਰਵਾਈਆਂ> ਬਕਾਇਆ ਕਰ ਮੰਗ ਦਾ ਜਵਾਬ 'ਤੇ ਕਲਿੱਕ ਕਰੋ ਅਤੇ ਤੁਸੀਂ ਬਕਾਇਆ ਕਰ ਮੰਗ ਦਾ ਜਵਾਬਪੇਜ 'ਤੇ ਪਹੁੰਚ ਜਾਓਗੇ। ਪਿਛਲੀਆਂ ਅਤੇ ਮੌਜੂਦਾ ਬਕਾਇਆ ਕਰ ਮੰਗਾਂ ਦੀ ਸੂਚੀ ਵਿੱਚੋਂ ਵਿਸ਼ੇਸ਼ ਮੰਗ ਦੇ ਸਾਹਮਣੇ ਦੇਖੋ 'ਤੇ ਕਲਿੱਕ ਕਰੋ। ਤੁਸੀਂ ਕੇਵਲ ਉਹਨਾਂ ਮੰਗਾਂ ਲਈ ਦੇਖੋ ਵਿਕਲਪ ਦੇਖ ਸਕੋਗੇ ਜਿਹਨਾਂ ਲਈ ਤੁਸੀਂ ਪਹਿਲਾਂ ਹੀ ਘੱਟੋ-ਘੱਟ ਇੱਕ ਜਵਾਬ ਸਬਮਿਟ ਕਰ ਚੁੱਕੇ ਹੋ।
6. ਬਕਾਇਆ ਕਰ ਦਾ ਜਵਾਬ ਪੇਜ 'ਤੇ ਕਾਰਨਾਂ ਦੀ ਚੋਣ ਕਰਦੇ ਸਮੇਂ, ਮੈਨੂੰ ਸੰਦੇਸ਼ ਮਿਲ ਰਿਹਾ ਹੈ - ਮੁਲਾਂਕਣ ਸਾਲ ਲਈ ਸੰਸ਼ੋਧਿਤ/ਸੋਧ ਰਿਟਰਨ ਲਈ ਕੋਈ ਰਿਕਾਰਡ ਨਹੀਂ ਮਿਲਿਆ। ਮੈਂ ਕੀ ਕਰ ਸਕਦਾ/ਸਕਦੀ ਹਾਂ?
ਕਿਰਪਾ ਕਰਕੇ ਦੁਬਾਰਾ ਕੋਸ਼ਿਸ਼ ਕਰੋ। ਜੇਕਰ ਸਮੱਸਿਆ ਬਣੀ ਰਹਿੰਦੀ ਹੈ, ਤਾਂ ਕਿਰਪਾ ਕਰਕੇ ਤੁਹਾਡੀ ਸੋਧ / ਸੰਸ਼ੋਧਿਤ ਰਿਟਰਨ ਦੀ ਬੇਨਤੀ ਨੂੰ ਸਬਮਿਟ ਕਰਨ ਤੋਂ ਬਾਅਦ ਪ੍ਰਾਪਤ ਹੋਏ ਐਕਨੋਲੇਜਮੈਂਟ ਨੰਬਰ ਨੂੰ ਪ੍ਰਮਾਣਿਤ ਕਰੋ।।
7. ਮੈਂ ਬਕਾਇਆ ਕਰ ਮੰਗ ਦਾ ਭੁਗਤਾਨ ਕਿਵੇਂ ਕਰ ਸਕਦਾ ਹਾਂ?
ਤੁਸੀਂ ਹੇਠਾਂ ਦਿੱਤੇ ਤਰੀਕਿਆਂ ਨਾਲ ਈ-ਫਾਈਲਿੰਗ ਪੋਰਟਲ ਰਾਹੀਂ ਆਪਣੀ ਆਮਦਨ ਕਰ ਦੀ ਮੰਗ ਦਾ ਭੁਗਤਾਨ ਕਰ ਸਕਦੇ ਹੋ:
- ਬਕਾਇਆ ਕਰ ਮੰਗ ਦਾ ਜਵਾਬ ਪੇਜ 'ਤੇ ਸੰਬੰਧਿਤ DRN (ਡਿਮਾਂਡ ਰੈਫਰੈਂਸ ਨੰਬਰ) ਲਈ ਹੁਣੇ ਭੁਗਤਾਨ ਕਰੋ ਵਿਕਲਪ 'ਤੇ ਕਲਿੱਕ ਕਰਕੇ ਸਿੱਧਾ ਕਰ ਦਾ ਭੁਗਤਾਨ ਕਰੋ; ਜਾਂ
- ਬਕਾਇਆ ਕਰ ਮੰਗ (ਜੇਕਰ ਤੁਸੀਂ ਬਕਾਇਆ ਕਰ ਮੰਗ ਨਾਲ ਸਹਿਮਤ ਜਾਂ ਅੰਸ਼ਿਕ ਤੌਰ 'ਤੇ ਸਹਿਮਤ ਹੋ) ਦਾ ਜਵਾਬ ਸਬਮਿਟ ਕਰਦੇ ਸਮੇਂ ਹੁਣੇ ਭੁਗਤਾਨ ਕਰੋ ਵਿਕਲਪ ਦੀ ਵਰਤੋਂ ਕਰਕੇ।
8. ਕਿਹੜੇ ਵੱਖ-ਵੱਖ ਤਰੀਕੇ ਹਨ ਜਿਨ੍ਹਾਂ ਨਾਲ ਮੈਂ ਭੁਗਤਾਨ ਕਰ ਸਕਦਾ ਹਾਂ?
ਤੁਸੀਂ ਈ-ਫਾਈਲਿੰਗ ਪੋਰਟਲ ਰਾਹੀਂ ਭੁਗਤਾਨ ਕਰ ਸਕਦੇ ਹੋ।ਤੁਸੀਂ ਕਰ ਦਾ ਭੁਗਤਾਨ ਕਰਨ ਲਈ ਹੇਠਾਂ ਦਿੱਤੇ ਆਨਲਾਈਨ ਤਰੀਕਿਆਂ ਦੀ ਵਰਤੋਂ ਕਰ ਸਕਦੇ ਹੋ:
- ਨੈੱਟ-ਬੈਂਕਿੰਗ; ਜਾਂ
- ਡੈਬਿਟ ਕਾਰਡ; ਜਾਂ
- ਪੇਮੈਂਟ ਗੇਟਵੇ (ਗੈਰ-ਅਧਿਕਾਰਿਤ ਬੈਂਕਾਂ ਦੇ ਕ੍ਰੈਡਿਟ ਕਾਰਡ/ਡੈਬਿਟ ਕਾਰਡ/ਗੈਰ-ਅਧਿਕਾਰਿਤ ਬੈਂਕ ਦੀ ਨੈੱਟ ਬੈਂਕਿੰਗ/UPI ਦੀ ਵਰਤੋਂ ਕਰਕੇ)
ਤੁਸੀਂ ਕਰ ਦਾ ਭੁਗਤਾਨ ਕਰਨ ਲਈ ਹੇਠਾਂ ਦਿੱਤੇ ਔਫਲਾਈਨ ਤਰੀਕਿਆਂ ਦੀ ਵਰਤੋਂ ਕਰ ਸਕਦੇ ਹੋ:
- NEFT / RTGS (ਜਨਰੇਟ ਕੀਤੇ ਗਏ ਮੈਂਡੇਟ ਫਾਰਮ ਨੂੰ ਬੈਂਕ ਵਿੱਚ ਜਮ੍ਹਾਂ ਕੀਤਾ ਜਾ ਸਕਦਾ ਹੈ ਜਾਂ ਨੈੱਟ-ਬੈਂਕਿੰਗ ਦੀ ਵਰਤੋਂ ਕਰਕੇ ਆਨਲਾਈਨ ਟ੍ਰਾਂਸਫਰ ਲਈ ਵਰਤਿਆ ਜਾ ਸਕਦਾ ਹੈ); ਜਾਂ
- ਕਾਊਂਟਰ 'ਤੇ ਭੁਗਤਾਨ ਕਰੋ (ਕੈਸ਼ / ਚੈੱਕ / ਡਿਮਾਂਡ ਡ੍ਰਾਫਟ ਰਾਹੀਂ)।
ਵਧੇਰੇ ਜਾਣਕਾਰੀ ਲਈ ਆਨਲਾਈਨ ਭੁਗਤਾਨ ਕਰੋ ਅਤੇ ਔਫਲਾਈਨ ਭੁਗਤਾਨ ਕਰੋ ਸੰਬੰਧੀ ਯੂਜ਼ਰ ਮੈਨੂਅਲ ਦੇਖੋ।
9. ਜੇਕਰ ਮੇਰੇ ਕੋਲ ਨੱਥੀ ਕੀਤੇ ਜਾਣ ਵਾਲੇ ਚਲਾਨ ਦੀ ਕਾਪੀ ਨਹੀਂ ਹੈ ਤਾਂ ਕੀ ਹੋਵੇਗਾ? ਮੈਂ ਇਸਨੂੰ ਕਿੱਥੇ ਦੇਖ ਸਕਦਾ ਹਾਂ?
ਤੁਸੀਂ ਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਜਾਂ ਬੈਂਕ ਬ੍ਰਾਂਚ ਵਿੱਚ ਜਾ ਕੇ ਆਪਣੇ ਸੰਬੰਧਿਤ ਬੈਂਕ ਖਾਤੇ ਤੋਂ ਆਪਣੇ ਚਲਾਨ ਨੂੰ ਦੁਬਾਰਾ ਪ੍ਰਿੰਟ / ਰੀਜਨਰੇਟ ਕਰ ਸਕਦੇ ਹੋ