Do not have an account?
Already have an account?

ਪ੍ਰਸ਼ਨ 1: ਮੈਂ ਧਾਰਾ 139(8A) ਦੇ ਤਹਿਤ ਇੱਕ ਅਪਡੇਟਡ ITR ਫਾਈਲ ਕੀਤੀ ਹੈ। ਮੈਨੂੰ ਇਸ ਸੰਬੰਧੀ ਇੱਕ ਤਰੁੱਟੀਪੂਰਨ ਸੂਚਨਾ ਪ੍ਰਾਪਤ ਹੋਈ ਹੈ। ਅਜਿਹੇ ਡਿਫੈਕਟਿਵ ਨੋਟਿਸ ਦਾ ਜਵਾਬ ਕਿਵੇਂ ਦੇਣਾ ਹੈ?

ਜਵਾਬ: ਕਰਦਾਤਾ ਹੇਠਾਂ ਦਿੱਤੇ ਪਾਥ ਰਾਹੀਂ ਨੈਵੀਗੇਟ ਕਰਕੇ 139(9) ਦੀ ਤਰ੍ਹਾਂ ਹੀ ਅਪਡੇਟਡ ਰਿਟਰਨ ਲਈ ਸ਼ੁਰੂ ਕੀਤੇ ਗਏ ਡਿਫੈਕਟਿਵ ਨੋਟਿਸ ਦੇ ਲਈ ਜਵਾਬ ਪੇਸ਼ ਕਰ ਸਕਦਾ ਹੈ: https://www.incometax.gov.in/iec/foportal/ → ਲੌਗਇਨ → ਲੰਬਿਤ ਕਾਰਵਾਈਆਂ → ਈ-ਪ੍ਰੋਸੀਡਿੰਗਸ → ਸੰਬੰਧਿਤ ਨੋਟਿਸ ਦੀ ਚੋਣ ਕਰਕੇ ਜਵਾਬ ਸਬਮਿਟ ਕਰੋ।

ਪ੍ਰਸ਼ਨ 2: ਧਾਰਾ 139(8A) ਦੇ ਤਹਿਤ ਫਾਈਲ ਕੀਤੀ ਗਈ ਅਪਡੇਟਡ ਰਿਟਰਨ ਦੇ ਲਈ ਸ਼ੁਰੂ ਹੋਏ ਡਿਫੈਕਟਿਵ ਨੋਟਿਸ ਦਾ ਜਵਾਬ ਸਬਮਿਟ ਕਰਨ ਲਈ XML/JSON ਤਿਆਰ ਕਰਦੇ ਸਮੇਂ, ਮੈਨੂੰ ITR ਵਿੱਚ ਕਿਹੜਾ ਸੈਕਸ਼ਨ ਡ੍ਰੌਪਡਾਊਨ ਚੁਣਨਾ ਚਾਹੀਦਾ ਹੈ?

ਜਵਾਬ: ਕਰਦਾਤਾ ਨੂੰ ITR ਵਿੱਚ ਧਾਰਾ 139(8A) ਲਈ ਸ਼ੁਰੂ ਕੀਤੇ ਡਿਫੈਕਟਿਵ ਨੋਟਿਸ ਦਾ ਜਵਾਬ ਦਿੰਦੇ ਹੋਏ ਧਾਰਾ ਨੂੰ 139(8A) ਵਜੋਂ ਚੁਣਨ ਦੀ ਲੋੜ ਹੁੰਦੀ ਹੈ।

ਪ੍ਰਸ਼ਨ 3: ਕੀ “ਧਾਰਾ 139(8A) ਦੇ ਤਹਿਤ ਫਾਈਲ ਕੀਤੀ ਅਪਡੇਟਡ ਰਿਟਰਨ” ਲਈ ਸ਼ੁਰੂ ਕੀਤੇ ਡਿਫੈਕਟਿਵ ਨੋਟਿਸ ਦਾ ਜਵਾਬ ਸਬਮਿਟ ਕਰਦੇ ਸਮੇਂ “DIN” ਅਤੇ “ਨੋਟਿਸ ਦੀ ਮਿਤੀ” ਭਰਨਾ ਲਾਜ਼ਮੀ ਹੈ?

ਜਵਾਬ: DIN ਅਤੇ ਨੋਟਿਸ ਦੀ ਮਿਤੀ ਦਰਜ ਕਰਨ ਦੀ ਸਲਾਹ ਨਹੀਂ ਦਿੱਤੀ ਜਾਂਦੀ।

ਪ੍ਰਸ਼ਨ 4: ਕੀ ਮੈਂ ਧਾਰਾ 139(8A) ਦੇ ਤਹਿਤ ਫਾਈਲ ਕੀਤੀ ਗਈ ITR ਤੋਂ ਇਲਾਵਾ ਕਿਸੇ ਹੋਰ ITR ਲਈ ਸ਼ੁਰੂ ਕੀਤੇ ਡਿਫੈਕਟਿਵ ਨੋਟਿਸ ਦਾ ਜਵਾਬ 139(8A) ਦੀ ਚੋਣ ਕਰਕੇ ਅਤੇ ਇਸ ਦੇ ਵਿਪਰੀਤ ਸਬਮਿਟ ਕਰ ਸਕਦਾ ਹਾਂ?

ਜਵਾਬ: ਨਹੀਂ। “139(8A) ਤੋਂ ਇਲਾਵਾ ਕਿਸੇ ਹੋਰ ITR” ਲਈ ਸ਼ੁਰੂ ਹੋਏ ਡਿਫੈਕਟਿਵ ਨੋਟਿਸ ਦਾ ਜਵਾਬ ਸਬਮਿਟ ਕਰਦੇ ਸਮੇਂ, ਕਰਦਾਤਾ ਨੂੰ ਧਾਰਾ 139(9) ਵਜੋਂ ਚੋਣ ਕਰਨੀ ਚਾਹੀਦੀ ਹੈ ਅਤੇ 139(8A) ਰਿਟਰਨ ਦੇ ਲਈ ਸ਼ੁਰੂ ਕੀਤੇ ਡਿਫੈਕਟਿਵ ਨੋਟਿਸ ਦਾ ਜਵਾਬ ਸਬਮਿਟ ਕਰਦੇ ਸਮੇਂ, ਕਰਦਾਤਾ ਨੂੰ ਧਾਰਾ 139(8A) ਵਜੋਂ ਚੋਣ ਕਰਨੀ ਚਾਹੀਦੀ ਹੈ।

ਸਵਾਲ 5: ਕੀ ਮੈਂ ਧਾਰਾ 139(8A) ਦੇ ਤਹਿਤ ਫਾਈਲ ਕੀਤੀ ਗਈ ਅਪਡੇਟਡ ਰਿਟਰਨ ਲਈ ਸ਼ੁਰੂ ਹੋਏ ਡਿਫੈਕਟਿਵ ਨੋਟਿਸ ਲਈ ਇੱਕ ਤੋਂ ਵੱਧ ਜਵਾਬ ਸਬਮਿਟ ਕਰ ਸਕਦਾ ਹਾਂ?

ਜਵਾਬ: ਨਹੀਂ, ਕਰਦਾਤਾ ਨੂੰ ਇੱਕ ਡਿਫੈਕਟਿਵ ਨੋਟਿਸ ਲਈ ਸਿਰਫ਼ ਇੱਕ ਜਵਾਬ ਸਬਮਿਟ ਕਰਨਾ ਚਾਹੀਦਾ ਹੈ।

ਪ੍ਰਸ਼ਨ 6: ਮੈਂ ਮੁਲਾਂਕਣ ਸਾਲ 20XX ਲਈ 139(8A) ਤੋਂ ਇਲਾਵਾ ਕੋਈ ਪਹਿਲਾਂ ITR ਫਾਈਲ ਨਹੀਂ ਕੀਤੀ ਸੀ। ਧਾਰਾ 139(8A) ਦੇ ਤਹਿਤ ਫਾਈਲ ਕੀਤੀ ਗਈ ਅਪਡੇਟਡ ਰਿਟਰਨ ਲਈ ਸ਼ੁਰੂ ਕੀਤੇ ਡਿਫੈਕਟਿਵ ਨੋਟਿਸ ਦਾ ਜਵਾਬ ਸਬਮਿਟ ਕਰਨ ਲਈ XML/JSON ਤਿਆਰ ਕਰਦੇ ਸਮੇਂ, ਭਾਗ A ਜਨਰਲ 139(8A) ਦੇ A5 ਵਿੱਚ ਮੈਨੂੰ ਕਿਹੜਾ ਵਿਕਲਪ ਚੁਣਨਾ ਚਾਹੀਦਾ ਹੈ?

ਜਵਾਬ: ਕਰਦਾਤਾ ਨੂੰ "ਭਾਗ A ਜਨਰਲ 139(8A) ਦੇ A5" ਵਿੱਚ ਉਹੀ ਵਿਕਲਪ ਚੁਣਨਾ ਚਾਹੀਦਾ ਹੈ ਜੋ ਉਸਨੇ 139(8A) ITR ਫਾਈਲ ਕਰਨ ਵੇਲੇ ਚੁਣਿਆ ਹੈ, ਜਿਸਦਾ ਮਤਲਬ ਹੈ, ਜੇਕਰ ਕਰਦਾਤਾ ਨੇ ਧਾਰਾ 139(1)/139(4) ਦੇ ਤਹਿਤ ਪਹਿਲਾਂ ITR ਫਾਈਲ ਨਹੀਂ ਕੀਤੀ ਹੈ, ਤਾਂ A5 ਦਾ ਜਵਾਬ ਦੋਵੇਂ ਰਿਟਰਨਾਂ ਅਰਥਾਤ ਰਿਟਰਨ .,139(8A) ਅਤੇ ਰਿਟਰਨ 139(8A) ਲਈ ਸ਼ੁਰੂ ਕੀਤੇ ਗਏ ਡਿਫੈਕਟਿਵ ਨੋਟਿਸ ਦੇ ਜਵਾਬ ਵਿੱਚ "ਨਹੀਂ" ਹੋਵੇਗਾ ਅਤੇ ਇਸ ਲਈ ਦੋਵਾਂ ਰਿਟਰਨਾਂ ਵਿੱਚ "ਫਾਈਲ ਕਰਨ ਦੀ ਅਸਲ ਮਿਤੀ" ਅਤੇ ਅਸਲ ITR ਦਾ "ਐਕਨੋਲੇਜਮੈਂਟ ਨੰਬਰ" ਭਰਨ ਦੀ ਕੋਈ ਲੋੜ ਨਹੀਂ ਹੈ।

ਪ੍ਰਸ਼ਨ 7: ਮੈਂ ਮੁਲਾਂਕਣ ਸਾਲ 20XX ਲਈ 139(8A) ਤੋਂ ਇਲਾਵਾ ਪਹਿਲਾਂ ਦੀ ITR ਫਾਈਲ ਕੀਤੀ ਸੀ। ਧਾਰਾ 139(8A) ਦੇ ਤਹਿਤ ਫਾਈਲ ਕੀਤੀ ਅਪਡੇਟਡ ਰਿਟਰਨ ਲਈ ਸ਼ੁਰੂ ਕੀਤੇ ਡਿਫੈਕਟਿਵ ਨੋਟਿਸ ਦਾ ਜਵਾਬ ਸਬਮਿਟ ਕਰਨ ਲਈ XML/JSON ਤਿਆਰ ਕਰਦੇ ਸਮੇਂ, ਮੈਨੂੰ ਭਾਗ A ਜਨਰਲ 139(8A) ਦੇ A5 ਵਿੱਚ ਕਿਹੜਾ ਵਿਕਲਪ ਚੁਣਨਾ ਚਾਹੀਦਾ ਹੈ ਅਤੇ "ਫਾਈਲ ਕਰਨ ਦੀ ਅਸਲ ਮਿਤੀ ਅਤੇ ਐਕਨੋਲੇਜਮੈਂਟ ਨੰਬਰ" ਫੀਲਡ ਵਿੱਚ ਕਿਹੜੇ ਵੇਰਵੇ ਪ੍ਰਦਾਨ ਕਰਨ ਦੀ ਲੋੜ ਹੈ?

ਜਵਾਬ: ਕਰਦਾਤਾ ਨੂੰ "ਭਾਗ A ਜਨਰਲ 139(8A) ਦੇ A5” ਵਿੱਚ ਉਹੀ ਵਿਕਲਪ ਚੁਣਨਾ ਚਾਹੀਦਾ ਹੈ ਜੋ ਉਸਨੇ 139(8A) ITR ਫਾਈਲ ਕਰਨ ਵੇਲੇ ਚੁਣਿਆ ਹੈ, ਜਿਸਦਾ ਮਤਲਬ ਹੈ, ਜੇਕਰ ਕਰਦਾਤਾ 139(8A) ਤੋਂ ਇਲਾਵਾ ਧਾਰਾ 139(1) /139(4) ਦੇ ਤਹਿਤ ਕੋਈ ਵੀ ਪਹਿਲਾਂ ਦੀ ITR ਫਾਈਲ ਕਰਦਾ ਹੈ, ਤਾਂ A5 ਦਾ ਜਵਾਬ ਦੋਵਾਂ ਰਿਟਰਨਾਂ ਵਿੱਚ "ਹਾਂ" ਹੋਵੇਗਾ ਭਾਵ .,139(8A) ਰਿਟਰਨ ਅਤੇ 139(8A) ਰਿਟਰਨ ਲਈ ਸ਼ੁਰੂ ਕੀਤੇ ਗਏ ਡਿਫੈਕਟਿਵ ਨੋਟਿਸ ਦੇ ਜਵਾਬ ਵਿੱਚ ਅਤੇ ਇਸ ਲਈ ਉਸਨੂੰ ਦੋਵਾਂ ਰਿਟਰਨਾਂ ਵਿੱਚ ਪਹਿਲਾਂ ਫਾਈਲ ਕੀਤੀ ਗਈ ਅਜਿਹੀ ਅਸਲ ITR ਦੀ "ਫਾਈਲ ਕਰਨ ਕਰਨ ਦੀ ਅਸਲ ਮਿਤੀ" ਅਤੇ "ਐਕਨੋਲੇਜਮੈਂਟ ਨੰਬਰ" ਭਰਨ ਦੀ ਲੋੜ ਹੈ।

ਪ੍ਰਸ਼ਨ 8: ਮੈਂ ਧਾਰਾ 139(8A) ਦੇ ਤਹਿਤ ਅਪਡੇਟਡ ਰਿਟਰਨ ਫਾਈਲ ਕੀਤੀ ਅਤੇ ਉਸਤੋਂ ਬਾਅਦ ਮੈਂ 139(8A) ਤੋਂ ਇਲਾਵਾ ਕਿਸੇ ਹੋਰ ਲਈ ਸ਼ੁਰੂ ਕੀਤੇ ਗਏ ਡਿਫੈਕਟਿਵ ਨੋਟਿਸ ਦਾ ਜਵਾਬ ਸਬਮਿਟ ਕੀਤਾ ਹੈ ਜੋ ਲੰਬੇ ਸਮੇਂ ਤੋਂ ਲੰਬਿਤ ਹੈ। ਇਨ੍ਹਾਂ ਵਿੱਚੋਂ ਕਿਸ ਨੂੰ ਨਵੀਨਤਮ ਮੰਨਿਆ ਜਾਵੇਗਾ?

ਜਵਾਬ: ਅਪਡੇਟ ਕੀਤੀਆਂ ਰਿਟਰਨਾਂ ਹੋਰ ਲਾਗੂ ਧਾਰਾਵਾਂ 'ਤੇ ਪ੍ਰਭਾਵੀ ਹੋ ਸਕਦੀਆਂ ਹਨ। ਇਸ ਲਈ, ਅਪਡੇਟ ਕੀਤੀ ਰਿਟਰਨ ਨੂੰ ਨਵੀਨਤਮ ਰਿਟਰਨ ਮੰਨਿਆ ਜਾਵੇਗਾ