Do not have an account?
Already have an account?

1. ਫਾਰਮ 15CC ਕੀ ਹੈ?
ਕਿਸੇ ਗੈਰ-ਨਿਵਾਸੀ ਨੂੰ ਜੋ ਇੱਕ ਕੰਪਨੀ ਨਹੀਂ ਹੈ ਜਾਂ ਇੱਕ ਵਿਦੇਸ਼ੀ ਕੰਪਨੀ ਨੂੰ ਰਿਮਿਟੈਂਸ ਭੇਜਣ ਵਾਲੇ ਹਰੇਕ ਅਧਿਕਾਰਿਤ ਡੀਲਰ ਨੂੰ ਫਾਰਮ 15CC ਵਿੱਚ ਅਜਿਹੇ ਰਿਮਿਟੈਂਸ ਦਾ ਤਿਮਾਹੀ ਖੁਲਾਸਾ ਕਰਨ ਦੀ ਲੋੜ ਹੁੰਦੀ ਹੈ।

2. ਫਾਰਮ 15CC ਜਮ੍ਹਾਂ ਕਰਨ ਦੇ ਕਿਹੜੇ ਮੋਡ ਹਨ?
ਫਾਰਮ 15CC ਕੇਵਲ ਆਨਲਾਈਨ ਮੋਡ ਰਾਹੀਂ ਹੀ ਸਬਮਿਟ ਕੀਤਾ ਜਾ ਸਕਦਾ ਹੈ।ਫਾਰਮ ਨੂੰ ਆਨਲਾਈਨ ਫਾਈਲ ਕਰਨ ਲਈ, ਈ-ਫਾਈਲਿੰਗ ਪੋਰਟਲ 'ਤੇ ਪੋਸਟ ਲੌਗਇਨ ਕਰੋ, ਫਾਰਮ ਚੁਣੋ, ਫਾਰਮ ਤਿਆਰ ਕਰੋ ਅਤੇ ਸਬਮਿਟ ਕਰੋ।

3. ਕੀ ਫਾਰਮ 15CC ਫਾਈਲ ਕਰਨ ਤੋਂ ਪਹਿਲਾਂ ITDREIN ਨੂੰ ਲਾਜ਼ਮੀ ਤੌਰ 'ਤੇ ਜਨਰੇਟ ਕਰਨਾ ਜ਼ਰੂਰੀ ਹੈ?
ਹਾਂਜੀ। ਰਿਪੋਰਟਿੰਗ ਸੰਸਥਾ ਦੁਆਰਾ ਸ਼ਾਮਿਲ ਕੀਤੇ ਗਏ ਅਧਿਕਾਰਿਤ ਵਿਅਕਤੀ ਨੂੰ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨ ਅਤੇ ਫਾਰਮ 15CC ਫਾਈਲ ਕਰਨ ਲਈ ITDREIN ਦੀ ਵਰਤੋਂ ਕਰਨੀ ਪਵੇਗੀ।

4. ਫਾਰਮ 15CC ਫਾਈਲ ਕਰਨਾ ਕਦੋਂ ਜ਼ਰੂਰੀ ਹੈ?
ਇਸ ਨੂੰ ਉਸ ਵਿੱਤੀ ਸਾਲ ਜਿਸ ਨਾਲ ਅਜਿਹਾ ਭੁਗਤਾਨ ਸੰਬੰਧਿਤ ਹੈ, ਦੀ ਤਿਮਾਹੀ ਦੀ ਸਮਾਪਤੀ ਤੋਂ ਪੰਦਰਾਂ ਦਿਨਾਂ ਦੇ ਅੰਦਰ , ਇਲੈਕਟ੍ਰਾਨਿਕ ਤਰੀਕੇ ਨਾਲ ਆਮਦਨ ਕਰ ਵਿਭਾਗ ਦੇ ਸਮਰੱਥ ਅਧਿਕਾਰੀ ਨੂੰ ਪੇਸ਼ ਕੀਤਾ ਜਾਣਾ ਜ਼ਰੂਰੀ ਹੈ ।


5. ਮੈਨੂੰ ਕਿਵੇਂ ਪਤਾ ਲੱਗੇਗਾ ਕਿ ਫਾਰਮ ਸਫਲਤਾਪੂਰਵਕ ਸਬਮਿਟ ਹੋ ਗਿਆ ਹੈ?
ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਤੁਹਾਡੀ ਈਮੇਲ ID ਅਤੇ ਮੋਬਾਈਲ ਨੰਬਰ 'ਤੇ ਇੱਕ ਪੁਸ਼ਟੀਕਰਨ ਪ੍ਰਾਪਤ ਹੋਵੇਗਾ। ਇਸ ਤੋਂ ਇਲਾਵਾ, ਤੁਸੀਂ ਆਪਣੀਆਂ ਕਾਰਵਾਈਆਂ ਲਈ ਟੈਬ ਦੇ ਤਹਿਤ ਆਪਣੀ ਵਰਕਲਿਸਟ ਵਿੱਚ ਸਟੇਟਸ ਵੀ ਦੇਖ ਸਕਦੇ ਹੋ।


6. ਕੀ ਫਾਰਮ 15CC ਸਬਮਿਟ ਕਰਨ ਲਈ ਈ-ਵੈਰੀਫਿਕੇਸ਼ਨ ਜ਼ਰੂਰੀ ਹੈ? ਜੇਕਰ ਹਾਂ, ਤਾਂ ਮੈਂ ਫਾਰਮ 15CC ਨੂੰ ਈ-ਵੈਰੀਫਾਈ ਕਿਵੇਂ ਕਰ ਸਕਦਾ ਹਾਂ?
ਹਾਂ, ਫਾਰਮ 15CC ਨੂੰ ਈ-ਵੈਰੀਫਾਈ ਕਰਨਾ ਜ਼ਰੂਰੀ ਹੈ। ਤੁਹਾਨੂੰ ਡਿਜੀਟਲ ਸਿਗਨੇਚਰ ਸਰਟੀਫਿਕੇਟ ਦੀ ਵਰਤੋਂ ਕਰਕੇ ਈ-ਵੈਰੀਫਾਈ ਕਰਨਾ ਪਵੇਗਾ।