1. ਫਾਰਮ BB ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ?
ਫਾਰਮ BB ਦੀ ਵਰਤੋਂ ਸੰਪਤੀ ਕਰ ਰਿਟਰਨ ਫਾਈਲ ਕਰਨ ਲਈ ਕੀਤੀ ਜਾਂਦੀ ਹੈ ਜੋ ਆਨਲਾਈਨ ਕੀਤਾ ਜਾ ਸਕਦਾ ਹੈ। ਵਿਅਕਤੀਆਂ, HUF ਅਤੇ ਕੰਪਨੀਆਂ ਜਿਨ੍ਹਾਂ ਦੀ ਕੁੱਲ ਸੰਪਤੀ ਇੱਕ ਨਿਰਧਾਰਿਤ ਕਰਯੋਗ ਸੀਮਾ ਤੋਂ ਵੱਧ ਹੈ (ਉਸ ਖਾਸ ਮੁਲਾਂਕਣ ਸਾਲ ਲਈ ਸੰਪਤੀ ਕਰ ਅਧਿਨਿਯਮ ਦੇ ਅਨੁਸਾਰ) ਉਹਨਾਂ ਨੂੰ ਫਾਰਮ BB ਫਾਈਲ ਕਰਨਾ ਚਾਹੀਦਾ ਹੈ। ਨੋਟ ਕਰੋ ਕਿ ਮੁਲਾਂਕਣ ਸਾਲ 2016-17 ਤੋਂ ਬਾਅਦ ਕੋਈ ਵੀ ਸੰਪਤੀ ਕਰ ਨਹੀਂ ਲਗਾਇਆ ਗਿਆ ਹੈ।
2. ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੈਨੂੰ ਸ਼ੁੱਧ ਸੰਪਤੀ ਲਈ ਰਿਟਰਨ ਫਾਈਲ ਕਰਨੀ ਪਵੇਗੀ?
ਜੇਕਰ ਤੁਹਾਡੇ AO ਦੁਆਰਾ ਅਧਿਨਿਯਮ ਦੀ ਧਾਰਾ 17 ਦੇ ਤਹਿਤ ਕੋਈ ਨੋਟਿਸ ਜਾਰੀ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਸ਼ੁੱਧ ਸੰਪਤੀ ਕਰ ਰਿਟਰਨ ਫਾਈਲ ਕਰਨ ਦੀ ਲੋੜ ਹੋਵੇਗੀ। ਤੁਸੀਂ ਸ਼ੁੱਧ ਸੰਪਤੀ ਲਈ ਰਿਟਰਨ ਫਾਈਲ ਕਰਨ ਵਾਸਤੇ ਨੋਟਿਸ ਲਈ ਈ-ਫਾਈਲਿੰਗ ਪੋਰਟਲ ਲੰਬਿਤ ਕਾਰਵਾਈਆਂ > ਈ-ਪ੍ਰੋਸੀਡਿੰਗਸ ਦੇਖ ਸਕਦੇ ਹੋ।
3. ਮੈਂ ਇੱਕ ਵਿਅਕਤੀਗਤ ਕਰਦਾਤਾ ਹਾਂ। ਕੀ ਮੇਰਾ ERI ਮੇਰੀ ਤਰਫੋਂ ਫਾਰਮ BB ਅਪਲੋਡ ਕਰ ਸਕਦਾ ਹੈ?
ਨਹੀਂ। ਤੁਹਾਨੂੰ ਆਪਣੇ ਈ-ਫਾਈਲਿੰਗ ਅਕਾਊਂਟ ਦੀ ਵਰਤੋਂ ਕਰਕੇ XML ਨੂੰ ਅਪਲੋਡ ਕਰਨ ਦੀ ਲੋੜ ਹੈ, ਕਿਉਂਕਿ ਨੋਟਿਸ/ਆਦੇਸ਼ ਦੇ ਸੰਬੰਧ ਵਿੱਚ ਰਿਟਰਨ ਫਾਈਲ ਕਰਨ ਦੀ ਸੇਵਾ ERI ਲੌਗਇਨ ਦੁਆਰਾ ਉਪਲਬਧ ਨਹੀਂ ਹੈ।
4. ਜੇਕਰ ਮੇਰੇ ਕੋਲ DSC ਨਹੀਂ ਹੈ ਤਾਂ ਕੀ ਹੋਵੇਗਾ?
ਅਜਿਹੇ ਮਾਮਲੇ ਵਿੱਚ, ਤੁਹਾਨੂੰ ਭਾਰਤ ਵਿੱਚ ਡਿਜੀਟਲ ਦਸਤਖਤ ਜਾਰੀ ਕਰਨ ਲਈ ਲਾਇਸੈਂਸ ਪ੍ਰਾਪਤ ਕਿਸੇ ਵੀ ਪ੍ਰਮਾਣੀਕਰਨ ਅਥਾਰਿਟੀ ਤੋਂ ਇੱਕ DSC ਟੋਕਨ ਆਨਲਾਈਨ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ (ਉਦਾਹਰਣ ਲਈ, ਈਮੁਦਰਾ, NSDL), ਅਤੇ ਫਿਰ ਈ-ਫਾਈਲਿੰਗ ਨਾਲ DSC ਨੂੰ ਰਜਿਸਟਰ ਕਰੋ।
5. ਮੈਂ ਐਮਸਾਈਨਰ ਯੂਟਿਲਿਟੀ ਕਿੱਥੋਂ ਡਾਊਨਲੋਡ ਕਰ ਸਕਦਾ ਹਾਂ?
ਇੱਕ ਵਾਰ ਜਦੋਂ ਤੁਸੀਂ ਆਪਣਾ ਰਿਟਰਨ XML ਅਪਲੋਡ ਕਰ ਲੈਂਦੇ ਹੋ ਅਤੇ ਆਪਣੀ ਪਛਾਣ ਦੀ ਪੁਸ਼ਟੀ ਕਰੋ ਪੇਜ 'ਤੇ ਹੁੰਦੇ ਹੋ, ਤਾਂ ਐਮਸਾਈਨਰ ਯੂਟਿਲਿਟੀ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ ਨੂੰ ਚੁਣੋ।
6. ਕੀ ਮੈਂ ਸਬਮਿਟ ਕਰਨ ਤੋਂ ਬਾਅਦ ਫਾਈਲ ਕੀਤੀ ਗਈ ਸੰਪਤੀ ਕਰ ਰਿਟਰਨ ਵਿੱਚ ਸੋਧ ਕਰ ਸਕਦਾ ਹਾਂ?
ਨਹੀਂ, ਤੁਸੀਂ ਇੱਕ ਵਾਰ ਜਮ੍ਹਾ ਕੀਤੇ ਜਾਣ ਤੋਂ ਬਾਅਦ ਆਪਣੀ ਸੰਪਤੀ ਕਰ ਰਿਟਰਨ ਵਿੱਚ ਸੋਧ ਨਹੀਂ ਕਰ ਸਕਦੇ, ਕਿਉਂਕਿ ਇਹ ਕੇਵਲ ਮੁਲਾਂਕਣ ਸਾਲ 2014-15 ਅਤੇ ਮੁਲਾਂਕਣ ਸਾਲ 2015-16 ਲਈ ਧਾਰਾ 17(1) ਦੇ ਤਹਿਤ ਇੱਕ ਨੋਟਿਸ ਦੇ ਜਵਾਬ ਵਿੱਚ ਜਮ੍ਹਾਂ ਕੀਤੀ ਗਈ ਹੈ, ਅਤੇ ਇਹਨਾਂ ਮੁਲਾਂਕਣ ਸਾਲਾਂ ਲਈ ਅਸਲੀ /ਦੇਰੀ ਨਾਲ ਰਿਟਰਨ ਫਾਈਲ ਕਰਨ ਲਈ ਸਮਾਂ ਸੀਮਾ ਸਮਾਪਤ ਹੋ ਗਈ ਹੈ।
7. ਕੀ ਫਾਰਮ BB / ਸ਼ੁੱਧ ਸੰਪਤੀ ਦੀ ਰਿਟਰਨ ਦੀ ਤਸਦੀਕ ਕਰਨ ਲਈ ਕੇਵਲ DSC ਦੀ ਵਰਤੋਂ ਕਰਨਾ ਲਾਜ਼ਮੀ ਹੈ?
ਹਾਂ, ਫਾਰਮ BB / ਸ਼ੁੱਧ ਸੰਪਤੀ ਦੀ ਰਿਟਰਨ ਦੀ ਤਸਦੀਕ ਕੇਵਲ DSC ਦੀ ਵਰਤੋਂ ਕਰਕੇ ਕੀਤੀ ਜਾ ਸਕਦੀ ਹੈ। ਇਸਦੇ ਲਈ, ਤੁਹਾਨੂੰ ਐਮਸਾਈਨਰ ਯੂਟਿਲਿਟੀ ਨੂੰ ਡਾਊਨਲੋਡ ਕਰਨਾ ਅਤੇ ਵਰਤੋਂ ਕਰਨੀ ਹੋਵੇਗੀ। ਈ-ਫਾਈਲਿੰਗ ਪੋਰਟਲ 'ਤੇ ਸੰਪਤੀ ਕਰ ਰਿਟਰਨ ਫਾਈਲ ਲਈ ਕੋਈ ਹੋਰ ਤਸਦੀਕ ਵਿਧੀ ਨਹੀਂ ਹੈ।