Do not have an account?
Already have an account?

1. ਸੋਧ ਕੀ ਹੈ?
ਸੋਧ ਇੱਕ ਵਿਕਲਪ ਹੈ ਜੋ ਤੁਹਾਨੂੰ ਆਮਦਨ ਕਰ ਵਿਭਾਗ ਦੁਆਰਾ ਤੁਹਾਡੀ ਆਮਦਨ ਕਰ ਰਿਟਰਨ ਵਿੱਚ ਰਿਕਾਰਡ ਤੋਂ ਸਪੱਸ਼ਟ ਦਰਸਾਈ ਗਲਤੀ ਨੂੰ ਠੀਕ ਕਰਨ ਲਈ ਦਿੱਤਾ ਜਾਂਦਾ ਹੈ। ਜੇਕਰ ਤੁਹਾਡੀ ਕਰ ਰਿਟਰਨ ਵਿੱਚ ਰਿਕਾਰਡ ਤੋਂ ਕੋਈ ਗਲਤੀ ਦਿਖਾਈ ਦਿੰਦੀ ਹੈ, ਜਿਸਦੇ ਬਾਰੇ ਤੁਹਾਨੂੰ CPC ਦੁਆਰਾ ਧਾਰਾ 143(1) ਦੇ ਤਹਿਤ ਜਾਰੀ ਕੀਤੀ ਗਈ ਸੂਚਨਾ ਵਿੱਚ ਜਾਂ ਤੁਹਾਡੇ AO ਦੁਆਰਾ ਧਾਰਾ 154 ਦੇ ਤਹਿਤ ਪਾਸ ਕੀਤੇ ਗਏ ਆਦੇਸ਼ ਵਿੱਚ ਸੂਚਿਤ ਕੀਤਾ ਜਾਂਦਾ ਹੈ, ਤਾਂ ਤੁਹਾਨੂੰ ਇੱਕ ਸੋਧ ਬੇਨਤੀ ਜਮ੍ਹਾਂ ਕਰਾਉਣ ਦੀ ਲੋੜ ਹੁੰਦੀ ਹੈ। ਸੋਧ ਲਈ ਬੇਨਤੀ ਸਿਰਫ਼ ਉਹਨਾਂ ਰਿਟਰਨਾਂ ਲਈ ਜਮ੍ਹਾਂ ਕੀਤੀ ਜਾ ਸਕਦੀ ਹੈ ਜੋ ਪਹਿਲਾਂ ਹੀ CPC ਦੁਆਰਾ ਸੰਸਾਧਿਤ ਕੀਤੀਆਂ ਜਾ ਚੁੱਕੀਆਂ ਹਨ।


2. ਮੇਰੀ ਪਹਿਲਾਂ ਦਾਇਰ ਕੀਤੀ ਗਈ ਸੋਧ ਦੀ ਬੇਨਤੀ 'ਤੇ ਅਜੇ ਕਾਰਵਾਈ ਕੀਤੀ ਜਾਣੀ ਬਾਕੀ ਹੈ। ਕੀ ਮੈਂ ਉਸੇ ਕਿਸਮ ਦੀ ਬੇਨਤੀ ਲਈ ਕੋਈ ਹੋਰ ਸੋਧ ਦੀ ਬੇਨਤੀ ਸਬਮਿਟ ਜਾਂ ਫਾਈਲ ਕਰ ਸਕਦਾ ਹਾਂ?
ਨਹੀਂ। ਤੁਸੀਂ ਇੱਕ ਮੁਲਾਂਕਣ ਸਾਲ ਅਤੇ CPC ਆਦੇਸ਼ ਨੰਬਰ ਲਈ ਸੋਧ ਦੀ ਬੇਨਤੀ ਉਦੋਂ ਤੱਕ ਸਬਮਿਟ ਨਹੀਂ ਕਰ ਸਕਦੇ ਹੋ ਜਦੋਂ ਤੱਕ ਕਿ ਉਸੇ ਸੁਮੇਲ ਲਈ ਪਹਿਲਾਂ ਫਾਈਲ ਕੀਤੀ ਗਈ ਸੋਧ ਦੀ ਬੇਨਤੀ 'ਤੇ ਕਾਰਵਾਈ ਨਹੀਂ ਕੀਤੀ ਜਾਂਦੀ।


3. ਕੀ ਮੈਂ ਆਪਣੇ ਦੁਆਰਾ ਸਬਮਿਟ ਕੀਤੀ ਸੋਧ ਦੀ ਬੇਨਤੀ ਨੂੰ ਵਾਪਿਸ ਲੈ ਸਕਦਾ ਹਾਂ?
ਨਹੀਂ। ਤੁਸੀਂ ਪਹਿਲਾਂ ਸਬਮਿਟ ਕੀਤੀ ਗਈ ਸੋਧ ਦੀ ਬੇਨਤੀ ਨੂੰ ਵਾਪਿਸ ਨਹੀਂ ਲੈ ਸਕਦੇ। ਇੱਕ ਵਾਰ ਸਬਮਿਟ ਕੀਤੀ ਗਈ ਸੋਧ ਦੀ ਬੇਨਤੀ ਨੂੰ ਸੋਧ ਆਦੇਸ਼ ਪਾਸ ਹੋਣ ਤੋਂ ਬਾਅਦ ਹੀ ਬੰਦ ਕੀਤਾ ਜਾਵੇਗਾ।


4. ਮੈਨੂੰ ਆਪਣਾ ਸੋਧ ਰੈਫਰੈਂਸ ਨੰਬਰ ਕਿੱਥੋਂ ਮਿਲ ਸਕਦਾ ਹੈ?
ਇੱਕ ਵਾਰ ਜਦੋਂ ਤੁਸੀਂ ਆਪਣੀ ਸੋਧ ਦੀ ਬੇਨਤੀ ਸਬਮਿਟ ਕਰ ਦਿੰਦੇ ਹੋ, ਤਾਂ ਤੁਹਾਨੂੰ ਇੱਕ ਮੇਲ ਜਾਂ ਸੰਦੇਸ਼ ਪ੍ਰਾਪਤ ਹੋਵੇਗਾ ਜੋ ਤੁਹਾਨੂੰ ਤੁਹਾਡੇ 15-ਅੰਕਾਂ ਦੇ ਸੋਧ ਰੈਫਰੈਂਸ ਨੰਬਰ ਬਾਰੇ ਸੂਚਿਤ ਕਰੇਗਾ। ਤੁਸੀਂ ਆਪਣੇ ਈ-ਫਾਈਲਿੰਗ ਅਕਾਊਂਟ ਵਿੱਚ ਲੌਗਇਨ ਕਰਨ ਤੋਂ ਬਾਅਦ ਸੋਧ ਦੇ ਸਟੇਟਸ ਦੇ ਹੇਠਾਂ ਆਪਣਾ 15-ਅੰਕਾਂ ਦਾ ਸੋਧ ਨੰਬਰ ਵੀ ਦੇਖ ਸਕਦੇ ਹੋ।


5. ਕੀ ਕੋਈ ਕਰਦਾਤਾ ਪੇਪਰ ਮੋਡ ਰਾਹੀਂ ਸੋਧ ਲਈ ਫਾਈਲ ਕਰ ਸਕਦਾ ਹੈ?
ਨਹੀਂ, ਇਲੈਕਟ੍ਰਾਨਿਕ ਤਰੀਕੇ ਨਾਲ ਫਾਈਲ ਕੀਤੀਆਂ ਜਾਣ ਵਾਲੀਆਂ ਅਤੇ CPC 'ਤੇ ਪ੍ਰੋਸੈਸ ਕੀਤੀਆਂ ਜਾਣ ਵਾਲੀਆਂ ਰਿਟਰਨਾਂ ਲਈ, ਸੋਧ ਦੀ ਐਪਲੀਕੇਸ਼ਨ ਸਿਰਫ ਆਨਲਾਈਨ ਫਾਈਲ ਕੀਤੀ ਜਾਣੀ ਚਾਹੀਦੀ ਹੈ।


6. ਆਨਲਾਈਨ ਸੋਧ ਦੀ ਬੇਨਤੀ ਫਾਈਲ ਕਰਦੇ ਸਮੇਂ ਮੈਨੂੰ ਕਿਹੜੇ CPC ਨੰਬਰ / ਆਦੇਸ਼ ਮਿਤੀ ਨੂੰ ਅਪਡੇਟ ਕਰਨਾ ਚਾਹੀਦਾ ਹੈ?
ਤੁਹਾਨੂੰ CPC ਵੱਲੋਂ ਧਾਰਾ 143(1) ਜਾਂ 154 ਦੇ ਤਹਿਤ ਪ੍ਰਾਪਤ ਨਵੀਨਤਮ ਆਦੇਸ਼ / ਸੂਚਨਾ ਦੇ ਅਨੁਸਾਰ ਸੰਚਾਰ ਰੈਫਰੈਂਸ ਨੰਬਰ / ਆਦੇਸ਼ ਮਿਤੀ ਨੂੰ ਅਪਡੇਟ ਕਰਨ ਦੀ ਲੋੜ ਹੈ।


7. ਮੇਰੀ ਈ-ਫਾਈਲ ਕੀਤੀ ਗਈ ਆਮਦਨ ਕਰ ਰਿਟਰਨ ਦੀ ਪ੍ਰਕਿਰਿਆ CPC ਦੁਆਰਾ ਇੱਕ ਮੰਗ / ਘੱਟ ਰਿਫੰਡ ਵਜੋਂ ਕੀਤੀ ਗਈ ਹੈ, ਮੈਨੂੰ ਸੋਧ ਲਈ ਕਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ?
ਜੇਕਰ ਸੰਬੰਧਿਤ ਮੁਲਾਂਕਣ ਸਾਲ ਲਈ ਤੁਹਾਡੀ ਆਮਦਨ ਕਰ ਰਿਟਰਨ ਦੀ CPC ਦੁਆਰਾ ਪ੍ਰਕਿਰਿਆ ਕੀਤੀ ਜਾਂਦੀ ਹੈ, ਤਾਂ ਤੁਸੀਂ ਆਪਣੇ ਈ-ਫਾਈਲਿੰਗ ਅਕਾਊਂਟ ਵਿੱਚ ਲੌਗਇਨ ਕਰਨ ਤੋਂ ਬਾਅਦ CPC ਨਾਲ ਆਨਲਾਈਨ ਸੋਧ ਫਾਈਲ ਕਰ ਸਕਦੇ ਹੋ। ਜੇਕਰ ਤੁਹਾਡੇ ਦੁਆਰਾ ਸੋਧ ਦੀ ਬੇਨਤੀ ਪਹਿਲਾਂ ਹੀ ਫਾਈਲ ਕੀਤੀ ਜਾ ਚੁੱਕੀ ਹੈ ਅਤੇ ਸੋਧ ਦੀ ਬੇਨਤੀ ਨੂੰ AO ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਹੈ ਤਾਂ AO ਦੁਆਰਾ ਆਪਣੇ ਤੌਰ 'ਤੇ ਇਸ ਨੂੰ ਨਿਪਟਾਰੇ ਲਈ ਲਿਆ ਜਾਵੇਗਾ। ਲੋੜ ਪੈਣ 'ਤੇ AO ਤੁਹਾਡੇ ਤੋਂ ਕੋਈ ਸਪੱਸ਼ਟੀਕਰਨ ਵੀ ਮੰਗ ਸਕਦਾ ਹੈ। ਹਾਲਾਂਕਿ, ਜੇਕਰ ਤੁਹਾਨੂੰ ਦੇਰੀ ਦਿਖਾਈ ਦਿੰਦੀ ਹੈ ਤਾਂ ਤੁਸੀਂ ਸਮਾਧਾਨ ਲਈ ਆਪਣੇ AO ਨਾਲ ਸੰਪਰਕ ਕਰ ਸਕਦੇ ਹੋ।


8. ਕੀ ਮੈਂ ਆਪਣੀ ਸੋਧ ਦਾ ਸਟੇਟਸ ਔਫਲਾਈਨ ਚੈੱਕ ਕਰ ਸਕਦਾ/ਸਕਦੀ ਹਾਂ?
ਨਹੀਂ, ਤੁਸੀਂ ਸਟੇਟਸ ਔਫਲਾਈਨ ਨਹੀਂ ਦੇਖ ਸਕਦੇ। ਸੋਧ ਦਾ ਸਟੇਟਸ ਦੇਖਣ ਲਈ ਤੁਹਾਨੂੰ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰਨਾ ਪਏਗਾ।


9. ਕੀ ਮੈਂ ਮਾਫੀ ਦੀ ਬੇਨਤੀ ਦੇ ਨਾਲ ਸਬਮਿਟ ਕੀਤੀ ਆਪਣੀ ਸੋਧ ਦੀ ਬੇਨਤੀ ਦਾ ਸਟੇਟਸ ਦੇਖ ਸਕਦਾ/ਸਕਦੀ ਹਾਂ?
ਆਮਦਨ ਕਰ ਵਿਭਾਗ ਦੁਆਰਾ ਮਾਫੀ ਦੀ ਬੇਨਤੀ ਸਵੀਕਾਰ ਕੀਤੇ ਜਾਣ ਤੋਂ ਬਾਅਦ ਤੁਸੀਂ ਸੋਧ ਦਾ ਸਟੇਟਸ ਸੇਵਾ ਦੇ ਜ਼ਰੀਏ ਸੋਧ ਦੀ ਬੇਨਤੀ ਦਾ ਸਟੇਟਸ ਦੇਖ ਸਕੋਗੇ।