ਸੰਖੇਪ ਜਾਣਕਾਰੀ
ਆਮਦਨ ਅਤੇ ਕਰ ਕੈਲਕੁਲੇਟਰ ਸੇਵਾ ਰਜਿਸਟਰਡ ਅਤੇ ਗੈਰ-ਰਜਿਸਟਰਡ ਈ-ਫਾਈਲਿੰਗ ਉਪਭੋਗਤਾਵਾਂ ਨੂੰ ਆਮਦਨ ਕਰ ਐਕਟ, ਇਨਕਮ-ਟੈਕਸ ਨਿਯਮਾਂ, ਨੋਟੀਫਿਕੇਸ਼ਨਾਂ ਆਦਿ ਦੇ ਉਪਬੰਧਾਂ ਅਨੁਸਾਰ ਕਮਾਈ ਗਈ ਆਮਦਨ ਅਤੇ ਐਕਟ ਦੇ ਅਨੁਸਾਰ ਦਾਅਵਾ ਕੀਤੀਆਂ ਕਟੌਤੀਆਂ ਦੇ ਸੰਬੰਧ ਵਿੱਚ ਇਨਪੁਟ ਪ੍ਰਦਾਨ ਕਰਕੇ ਕਰ ਦੀ ਗਣਨਾ ਕਰਨ ਦੇ ਯੋਗ ਬਣਾਉਂਦੀ ਹੈ। ਇਹ ਸੇਵਾ ਪੁਰਾਣੀ ਅਤੇ ਨਵੀਂ ਟੈਕਸ ਰੇਜੀਮ ਦੇ ਅਨੁਸਾਰ ਕਰ ਦੀ ਤੁਲਨਾ ਦੇ ਨਾਲ ਪੁਰਾਣੀ ਜਾਂ ਨਵੀਂ ਟੈਕਸ ਰੇਜੀਮ ਦੇ ਤਹਿਤ ਕਰ ਦੀ ਗਣਨਾ ਵੀ ਪ੍ਰਦਾਨ ਕਰਦੀ ਹੈ।
ਇਸ ਸੇਵਾ ਦਾ ਲਾਭ ਲੈਣ ਲਈ ਜ਼ਰੂਰੀ ਸ਼ਰਤਾਂ
• ਈ-ਫਾਈਲਿੰਗ ਪੋਰਟਲ ਤੱਕ ਐਕਸੈਸ
ਸਟੈੱਪ-ਬਾਏ-ਸਟੈੱਪ ਗਾਈਡ
ਸਟੈੱਪ 1: ਈ-ਫਾਈਲਿੰਗ ਪੋਰਟਲ ਦੇ ਹੋਮਪੇਜ 'ਤੇ ਜਾਓ।

ਸਟੈੱਪ 2: ਕੁਇੱਕ ਲਿੰਕਸ > ਆਮਦਨ ਅਤੇ ਕਰ ਕੈਲਕੁਲੇਟਰ ਚੁਣੋ। (ਕੈਲਕੁਲੇਟਰ ਕਿੱਥੇ ਹੈ ਇਹ ਦਿਖਾਉਣ ਲਈ ਇਮੇਜ ਵਿੱਚ ਕੁਇੱਕ ਲਿੰਕ ਚੁਣੋ) (ਇਸ ਸਮੇਂ UAT/SIT ਤੱਕ ਐਕਸੈਸ ਨਹੀਂ ਹੈ, ਇਸਨੂੰ ਬਾਅਦ ਵਿੱਚ ਜੋੜਨਾ ਪਵੇਗਾ)
ਤੁਹਾਨੂੰ ਆਮਦਨ ਅਤੇ ਕਰ ਕੈਲਕੁਲੇਟਰ ਪੰਨੇ 'ਤੇ ਲਿਜਾਇਆ ਜਾਵੇਗਾ। ਇੱਥੇ ਦੋ ਟੈਬਸ ਹਨ - ਬੇਸਿਕ ਕੈਲਕੁਲੇਟਰ ਅਤੇ ਐਡਵਾਂਸਡ ਕੈਲਕੁਲੇਟਰ। ਬੇਸਿਕ ਕੈਲਕੁਲੇਟਰ ਟੈਬ ਨੂੰ ਡਿਫੌਲਟ ਵਜੋਂ ਚੁਣਿਆ ਜਾਂਦਾ ਹੈ।

ਸਟੈੱਪ 3a: ਬੇਸਿਕ ਕੈਲਕੁਲੇਟਰ ਟੈਬ ਵਿੱਚ, ਲੋੜੀਂਦੇ ਵੇਰਵੇ ਜਿਵੇਂ ਕਿ ਮੁਲਾਂਕਣ ਸਾਲ, ਕਰਦਾਤਾ ਸ਼੍ਰੇਣੀ, ਉਮਰ, ਰਿਹਾਇਸ਼ੀ ਸਥਿਤੀ, ਕੁੱਲ ਸਾਲਾਨਾ ਆਮਦਨ ਅਤੇ ਕੁੱਲ ਕਟੌਤੀਆਂ ਦਰਜ ਕਰੋ। ਤੁਹਾਡੇ ਦੁਆਰਾ ਦਰਜ ਕੀਤੇ ਵੇਰਵਿਆਂ ਦੇ ਅਨੁਸਾਰ ਟੈਕਸ ਗਣਨਾ ਕਰ ਸਾਰਾਂਸ਼ ਭਾਗ ਵਿੱਚ ਦਿਖਾਈ ਦੇਵੇਗੀ।

ਨੋਟ: ਪੁਰਾਣੀ ਅਤੇ ਨਵੀਂ ਟੈਕਸ ਰੇਜੀਮ ਦੇ ਤਹਿਤ ਕਰ ਦੀ ਵਧੇਰੇ ਵਿਸਤ੍ਰਿਤ ਤੁਲਨਾ ਪ੍ਰਾਪਤ ਕਰਨ ਲਈ ਤੁਲਨਾ ਦੇਖੋ 'ਤੇ ਕਲਿੱਕ ਕਰੋ।


ਸਟੈੱਪ 3b: ਐਡਵਾਂਸਡ ਕੈਲਕੁਲੇਟਰ ਟੈਬ ਵਿੱਚ, ਹੇਠਾਂ ਦਿੱਤੇ ਵੇਰਵੇ ਦਰਜ ਕਰੋ:
ਤਰਜੀਹੀ ਟੈਕਸ ਰੇਜੀਮ, ਮੁਲਾਂਕਣ ਸਾਲ, ਕਰਦਾਤਾ ਸ਼੍ਰੇਣੀ, ਉਮਰ, ਰਿਹਾਇਸ਼ੀ ਸਥਿਤੀ, ਨਿਯਤ ਮਿਤੀ ਅਤੇ ਰਿਟਰਨ ਜਮ੍ਹਾਂ ਕਰਨ ਦੀ ਅਸਲ ਮਿਤੀ।
- ਆਮਦਨ ਅਤੇ ਕਰ ਗਣਨਾ ਦੇ ਵੇਰਵਿਆਂ ਦੇ ਤਹਿਤ, ਨਿਮਨਲਿਖਿਤ ਦੇ ਲੋੜੀਂਦੇ ਵੇਰਵੇ ਦਰਜ ਕਰੋ:
- ਤਨਖਾਹਾਂ ਸਿਰਲੇਖ ਦੇ ਤਹਿਤ ਆਮਦਨ,
- ਘਰ ਦੀ ਜਾਇਦਾਦ ਸਿਰਲੇਖ ਦੇ ਤਹਿਤ ਆਮਦਨ,
- ਪੂੰਜੀਗਤ ਲਾਭ ਸਿਰਲੇਖ ਦੇ ਤਹਿਤ ਆਮਦਨ,
- ਕਾਰੋਬਾਰ ਜਾਂ ਪੇਸ਼ਾ ਸਿਰਲੇਖ ਦੇ ਤਹਿਤ ਆਮਦਨ, ਅਤੇ
- ਹੋਰ ਸਰੋਤ ਸਿਰਲੇਖ ਦੇ ਤਹਿਤ ਆਮਦਨ। (ਕਿਹੜੇ ਵੇਰਵਿਆਂ ਦੀ ਲੋੜ ਹੈ?) - (ਦਰਜ ਕੀਤਾ ਗਿਆ)
ਕਟੌਤੀ ਵੇਰਵੇ ਦੇ ਤਹਿਤ, ਤੁਹਾਡੇ 'ਤੇ ਲਾਗੂ ਸੰਬੰਧਿਤ ਕਟੌਤੀਆਂ ਨੂੰ ਦਰਜ ਕਰੋ, ਜਿਸ ਵਿੱਚ PPF, LIC, ਹਾਊਸਿੰਗ ਲੋਨ, NPS, ਮੈਡੀਕਲੇਮ, ਉਚੇਰੀ ਸਿੱਖਿਆ 'ਤੇ ਲੋਨ ਸ਼ਾਮਿਲ ਹਨ ਪਰ ਇਨ੍ਹਾਂ ਤੱਕ ਸੀਮਿਤ ਨਹੀਂ ਹਨ। (ਕਿਹੜੇ ਵੇਰਵਿਆਂ ਦੀ ਲੋੜ ਹੈ?) - (ਦਰਜ ਕੀਤਾ ਗਿਆ)
ਕਰਯੋਗ ਆਮਦਨ ਦੇ ਤਹਿਤ, TDS/TCS ਵੇਰਵੇ ਦਰਜ ਜਾਂ ਸੰਪਾਦਿਤ ਕਰੋ ਜਿੱਥੇ ਤੁਹਾਡੇ ਕੋਲ ਪੁਖਤਾ ਸਬੂਤ ਉਪਲਬਧ ਹਨ।

ਤੁਹਾਡੇ ਦੁਆਰਾ ਭੁਗਤਾਨਯੋਗ ਕੁੱਲ ਕਰ ਅਤੇ ਵਿਆਜ ਪੰਨੇ ਦੇ ਅੰਤ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ।