ਫਾਰਮ 1 ਯੂਜ਼ਰ ਮੈਨੂਅਲ
1. ਫਾਰਮ ਦੀ ਸੰਖੇਪ ਜਾਣਕਾਰੀ ਅਤੇ ਉਦੇਸ਼
ਇੱਕ ਸਟਾਕ ਐਕਸਚੇਂਜ ਨੂੰ ਡੈਰੀਵੇਟਿਵਜ਼ ਵਪਾਰ ਲਈ ਐਕਟ ਦੀ ਧਾਰਾ 2(92) ਦੇ ਤਹਿਤ ਯੋਗਤਾ ਪੂਰੀ ਕਰਨ ਲਈ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਜ਼ਰਰੀ ਹਨ। ਇਸ ਲਈ SEBI ਦੀ ਪ੍ਰਵਾਨਗੀ ਹੋਣੀ ਚਾਹੀਦੀ ਹੈ ਅਤੇ SEBI ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਵਿਲੱਖਣ ਕਲਾਇੰਟ IDs ਅਤੇ PAN ਨੰਬਰਾਂ ਸਮੇਤ ਪੂਰੇ ਕਲਾਇੰਟ ਵੇਰਵਿਆਂ ਨੂੰ ਰਿਕਾਰਡ ਅਤੇ ਸਟੋਰ ਕਰਨਾ ਚਾਹੀਦਾ ਹੈ ਅਤੇ ਸਾਰੇ ਨਕਦ ਅਤੇ ਲੈਣ-ਦੇਣ ਦਾ ਪੂਰਾ ਆਡਿਟ ਟ੍ਰੇਲ ਬਣਾ ਕੇ ਰੱਖਣਾ ਚਾਹੀਦਾ ਹੈ। ਇੱਕ ਵਾਰ ਜਦੋਂ ਇੱਕ ਲੈਣ-ਦੇਣ ਸਿਸਟਮ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਇਸਨੂੰ ਮਿਟਾਇਆ ਜਾਂ ਸੋਧਿਆ ਨਹੀਂ ਜਾ ਸਕਦਾ।
ਹਾਲਾਂਕਿ, ਜੇਕਰ ਕੋਈ ਕਲਾਇੰਟ ਕੋਡ ਬਦਲਿਆ ਜਾਂਦਾ ਹੈ, ਤਾਂ ਸਟਾਕ ਐਕਸਚੇਂਜ ਨੂੰ ਫਾਰਮ ਨੰਬਰ 1 ਦਾਇਰ ਕਰਕੇ ਉਹਨਾਂ ਸਾਰੇ ਲੈਣ-ਦੇਣ ਦੀ ਰਿਪੋਰਟ ਕਰਨੀ ਚਾਹੀਦੀ ਹੈ ਜਿੱਥੇ ਕਲਾਇੰਟ ਕੋਡ ਸਿਸਟਮ ਵਿੱਚ ਪਹਿਲੀ ਵਾਰ ਦਾਖਲ ਹੋਣ ਤੋਂ ਬਾਅਦ ਬਦਲੇ ਗਏ ਸਨ। ਇਹ ਫਾਰਮ ਉਸ ਮਹੀਨੇ ਦੇ ਅੰਤ ਤੋਂ 15 ਦਿਨਾਂ ਦੇ ਅੰਦਰ ਦਾਇਰ ਕੀਤਾ ਜਾਣਾ ਚਾਹੀਦਾ ਹੈ ਜਿਸ ਵਿੱਚ ਅਜਿਹੀ ਸੋਧ ਹੁੰਦੀ ਹੈ।
2. ਇਸ ਸੇਵਾ ਦਾ ਲਾਭ ਉਠਾਉਣ ਲਈ ਜ਼ਰੂਰੀ ਸ਼ਰਤਾਂ
• ਉਪਭੋਗਤਾ ਈ-ਫਾਈਲਿੰਗ ਪੋਰਟਲ 'ਤੇ ਇੱਕ ਰਜਿਸਟਰਡ ਉਪਭੋਗਤਾ ਹੋਣਾ ਚਾਹੀਦਾ ਹੈ।
• ਉਪਭੋਗਤਾ ਦੇ PAN ਦੀ ਸਥਿਤੀ "ਕਿਰਿਆਸ਼ੀਲ" ਹੋਣੀ ਚਾਹੀਦੀ ਹੈ।
• ਜੇਕਰ ਉਪਭੋਗਤਾ DSC ਮੋਡ ਰਾਹੀਂ ਫਾਰਮ ਦੀ ਤਸਦੀਕ ਕਰਨਾ ਚਾਹੁੰਦਾ ਹੈ, ਤਾਂ ਉਪਭੋਗਤਾ ਕੋਲ ਇੱਕ ਵੈਧ DSC ਹੋਣਾ ਚਾਹੀਦਾ ਹੈ, ਜੋ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਹੋਵੇ ਅਤੇ ਜਿਸਦੀ ਮਿਆਦ ਸਮਾਪਤ ਨਾ ਹੋਈ ਹੋਵੇ।
3. ਇਸਨੂੰ ਕੌਣ ਵਰਤ ਸਕਦਾ ਹੈ?
ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਵੈਧ PAN ਵਾਲੀ ਕੋਈ ਵੀ ਕੰਪਨੀ ਕਲਾਇੰਟ ਕੋਡਾਂ ਵਿੱਚ ਤਬਦੀਲੀਆਂ ਲਈ ਫਾਰਮ ਨੰਬਰ 1 ਲਾਗੂ ਕਰ ਸਕਦੀ ਹੈ।
4. ਕਦਮ-ਦਰ-ਕਦਮ ਗਾਈਡ
ਕਦਮ 1: ਉਪਭੋਗਤਾ ਰਜਿਸਟਰਡ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ ਤੇ ਲੌਗਇਨ ਕਰੇਗਾ।
ਕਦਮ 2: ਉਪਭੋਗਤਾ ID (PAN) ਅਤੇ ਪਾਸਵਰਡ ਦਰਜ ਕਰੋ ਅਤੇ 'ਜਾਰੀ ਰੱਖੋ' 'ਤੇ ਕਲਿੱਕ ਕਰੋ।
ਕਦਮ 3: ਅੱਗੇ, ਈ-ਫਾਈਲ > ਆਮਦਨ ਕਰ ਫਾਰਮ > ਆਮਦਨ ਕਰ ਫਾਰਮ ਫਾਈਲ ਕਰੋ ’ਤੇ ਜਾਓ।
ਕਦਮ 4: ਆਮਦਨ ਕਰ ਐਕਟ 2025 ਟੈਬ ਅਨੁਸਾਰ ਫਾਰਮ ਚੁਣੋ।
ਆਮਦਨ ਕਰ ਐਕਟ, 2025 ਅਨੁਸਾਰ ਫਾਰਮ 'ਤੇ ਕਲਿੱਕ ਕਰੋ ਅਤੇ "ਫਾਰਮ ਨੰਬਰ 1" ਚੁਣੋ ਅਤੇ ਹੁਣੇ ਫਾਈਲ ਕਰੋ 'ਤੇ ਕਲਿੱਕ ਕਰੋ।
ਕਦਮ 5: ਉਪਭੋਗਤਾ ਲਾਗੂ ਕਰ ਸਾਲ (T.Y) ਅਤੇ ਮਹੀਨਾ ਚੁਣੇਗਾ ਅਤੇ ਜਾਰੀ ਰੱਖੋ ਬਟਨ 'ਤੇ ਕਲਿੱਕ ਕਰੇਗਾ।
ਕਦਮ 6: ਆਓ ਸ਼ੁਰੂ ਕਰੀਏ 'ਤੇ ਕਲਿੱਕ ਕਰੋ
ਕਦਮ 7: ‘ਆਓ ਸ਼ੁਰੂ ਕਰੀਏ’ ’ਤੇ ਕਲਿੱਕ ਕਰਨ ਤੋਂ ਬਾਅਦ, ਉਪਭੋਗਤਾ ਨੂੰ ਫਾਰਮ ਸਕ੍ਰੀਨ ’ਤੇ ਲਿਜਾਇਆ ਜਾਵੇਗਾ।
ਫਾਰਮ ਸਕ੍ਰੀਨ ਵਿੱਚ, ਉਪਭੋਗਤਾ ਨੂੰ ਫਾਰਮ ਅੰਦਰ ਮੰਗੇ ਗਏ ਵੇਰਵੇ ਦਰਜ ਕਰਨੇ ਪੈਣਗੇ। ਫਾਰਮ ਫੀਲਡ ਕੁਝ ਹੱਦ ਤੱਕ ਪਹਿਲਾਂ ਹੀ ਭਰੇ ਹੋਏ ਹੁੰਦੇ ਹਨ।
ਨੋਟ: ਕਿਰਪਾ ਕਰਕੇ ਯਕੀਨੀ ਬਣਾਓ ਕਿ "ਮੇਰੀ ਪ੍ਰੋਫਾਈਲ" ਭਾਗ ਦੇ ਹੇਠਾਂ ਪਤੇ ਸਮੇਤ ਸਾਰੇ ਲਾਜ਼ਮੀ ਵੇਰਵੇ ਪੂਰੇ ਕੀਤੇ ਗਏ ਹਨ। ਜੇ ਉਪਭੋਗਤਾ “ਮੇਰੀ ਪ੍ਰੋਫਾਈਲ” ਭਾਗ ਵਿੱਚ ਕੋਈ ਵੇਰਵਾ ਅਪਡੇਟ ਕਰਦਾ ਹੈ, ਤਾਂ ਕਿਰਪਾ ਕਰਕੇ ਮੌਜੂਦਾ ਡਰਾਫਟ ਮਿਟਾ ਕੇ ਫਾਰਮ ਨੂੰ ਮੁੜ ਤੋਂ ਜਮ੍ਹਾਂ ਕਰੋ ਤਾਂ ਜੋ ਤਬਦੀਲੀਆਂ ਠੀਕ ਤਰ੍ਹਾਂ ਦਰਸਾਈਆਂ ਜਾ ਸਕਣ।

ਫਾਰਮ ਵਿੱਚ ਤਿੰਨ CSV ਫਾਈਲਾਂ ਹਨ, ਅਤੇ ਉਪਭੋਗਤਾ ਚੈੱਕਬਾਕਸ 'ਤੇ ਨਿਸ਼ਾਨ ਲਗਾ ਕੇ ਲਾਗੂ CSV ਦੀ ਚੋਣ ਕਰ ਸਕਦਾ ਹੈ। ਇੱਕ ਵਾਰ CSV ਚੁਣਨ ਤੋਂ ਬਾਅਦ, 'ਟੈਂਪਲੇਟ ਡਾਊਨਲੋਡ ਕਰੋ' ਬਟਨ 'ਤੇ ਕਲਿੱਕ ਕਰਕੇ ਇਸਨੂੰ ਡਾਊਨਲੋਡ ਕਰੋ। CSV ਭਰਨ ਲਈ ਨਿਰਦੇਸ਼ ਫਾਰਮ ਵਿੱਚ ਦਿੱਤੇ ਗਏ ਨੋਟ ਦੇ ਬਿੰਦੂ 1 'ਤੇ ਦਿੱਤੇ ਗਏ ਹਨ।
'ਟੈਂਪਲੇਟ ਡਾਊਨਲੋਡ ਕਰੋ' ਬਟਨ 'ਤੇ ਕਲਿੱਕ ਕਰਨ ਤੋਂ ਬਾਅਦ, ਡੈਰੀਵੇਟਿਵ ਮਾਰਕੀਟ (ਸਕ੍ਰਿਪ ਲਈ) ਅਤੇ/ਜਾਂ ਕੈਸ਼ ਮਾਰਕੀਟ ਦੇ ਅਧੀਨ, ਇੱਕ ਐਕਸਲ ਫਾਈਲ ਡਾਊਨਲੋਡ ਕੀਤੀ ਜਾਵੇਗੀ ਜਿਸ ਵਿੱਚ ਹੇਠ ਲਿਖੇ ਖੇਤਰ ਹੋਣਗੇ।

ਜੇਕਰ ਉਪਭੋਗਤਾ ਡੈਰੀਵੇਟਿਵ ਮਾਰਕੀਟ (ਕਮੋਡਿਟੀ ਲਈ) ਦੀ ਚੋਣ ਕਰਦਾ ਹੈ ਤਾਂ ਹੇਠਾਂ ਦਿੱਤਾ ਐਕਸਲ ਟੈਂਪਲੇਟ ਡਾਊਨਲੋਡ ਕੀਤਾ ਜਾਵੇਗਾ।

ਉਪਰੋਕਤ CSV ਫਾਈਲਾਂ ਨੂੰ ਭਰਨ ਲਈ ਹਦਾਇਤਾਂ ਹੇਠਾਂ ਦਿੱਤੀਆਂ ਗਈਆਂ ਹਨ।
ਡੈਰੀਵੇਟਿਵ ਮਾਰਕੀਟ (ਸਕ੍ਰਿਪ ਲਈ) ਅਤੇ ਨਕਦ ਮਾਰਕੀਟ-
| ਲੜੀ ਨੰ. |
ਫਾਈਲ ਦਾ ਨਾਮ |
ਨਿਰਦੇਸ਼ |
ਜਰੂਰੀ ਫੀਲਡ (ਹਾਂ/ਨਹੀਂ) |
ਫੀਲਡ ਦੀ ਲੰਬਾਈ |
|
1 |
ਲੜੀ ਨੰਬਰ |
ਲੜੀ ਨੰਬਰ ਕ੍ਰਮ ਵਿੱਚ ਦਰਜ ਕਰੋ। |
ਹਾਂ |
14 ਅੰਕ, ਸੰਖਿਆਤਮਕ, ਗੈਰâਨਕਾਰਾਤਮਕ |
|
2 |
ਲੈਣ-ਦੇਣ ID |
ਕੀਤੇ ਗਏ ਵਪਾਰ ਲਈ ਤਿਆਰ ਕੀਤੀ ਗਈ ਲੈਣ-ਦੇਣ ID ਦਰਜ ਕਰੋ। |
ਹਾਂ |
ਅਧਿਕਤਮ 100 ਅੱਖਰ |
|
3 |
ਬ੍ਰੋਕਰ ਦਾ ਨਾਮ |
ਸਟਾਕ ਐਕਸਚੇਂਜ ਨਾਲ ਰਜਿਸਟਰਡ ਬ੍ਰੋਕਰ ਦਾ ਨਾਮ ਦਰਜ ਕਰੋ। |
ਹਾਂ |
ਅਧਿਕਤਮ 250 ਅੱਖਰ |
|
4 |
ਬ੍ਰੋਕਰ ਦੀ ID |
ਸਟਾਕ ਐਕਸਚੇਂਜ ਨਾਲ ਰਜਿਸਟਰਡ ਬ੍ਰੋਕਰ ਨੂੰ ਦਿੱਤਾ ਗਿਆ ਵਿਲੱਖਣ ਕੋਡ ਦਰਜ ਕਰੋ। |
ਹਾਂ |
ਅਧਿਕਤਮ 100 ਅੱਖਰ |
|
5 |
ਮੂਲ ਕਲਾਇੰਟ ਕੋਡ |
ਮੂਲ ਕਲਾਇੰਟ ਕੋਡ ਦਰਜ ਕਰੋ ਜਿਸਨੇ ਵਪਾਰ ਕੀਤਾ ਹੈ। |
ਹਾਂ |
ਅਧਿਕਤਮ 100 ਅੱਖਰ |
|
6 |
ਅਸਲ ਕਲਾਇੰਟ ਦਾ ਨਾਮ |
ਟ੍ਰੇਡ ਕਰਨ ਵਾਲੇ ਕਲਾਇੰਟ ਦਾ ਨਾਮ ਦਰਜ ਕਰੋ। |
ਹਾਂ |
ਅਧਿਕਤਮ 250 ਅੱਖਰ |
|
7 |
ਅਸਲ ਕਲਾਇੰਟ ਦਾ PAN |
ਟ੍ਰੇਡ ਕਰਨ ਵਾਲੇ ਕਲਾਇੰਟ ਦਾ PAN ਦਰਜ ਕਰੋ। |
ਹਾਂ |
10 ਅੰਕ-ਅੱਖਰੀ: ਪਹਿਲਾਂ 5 ਅੱਖਰ, ਅੱਗੇ 4 ਅੰਕ, ਫਿਰ 1 ਅੱਖਰ |
|
8 |
ਸੋਧਿਆ ਗਿਆ ਕਲਾਇੰਟ ਕੋਡ |
ਸੋਧਿਆ ਗਿਆ ਕੋਡ ਦਰਜ ਕਰੋ। |
ਹਾਂ |
ਅਧਿਕਤਮ 100 ਅੱਖਰ |
|
9 |
ਸੋਧੇ ਗਏ ਕਲਾਇੰਟ ਦਾ ਨਾਮ |
ਜੇ ਕੋਈ ਸੋਧ ਕੀਤੀ ਗਈ ਹੈ ਤਾਂ ਕਲਾਇੰਟ ਦਾ ਸੋਧਿਆ ਹੋਇਆ ਨਾਮ ਦਰਜ ਕਰੋ, ਨਹੀਂ ਤਾਂ ਮੂਲ ਨਾਮ ਹੀ ਦਰਜ ਕਰੋ। |
ਹਾਂ |
ਅਧਿਕਤਮ 250 ਅੱਖਰ |
|
10 |
ਸੋਧੇ ਗਏ ਕਲਾਇੰਟ ਦਾ PAN |
ਜੇ ਕੋਈ ਸੋਧ ਕੀਤੀ ਗਈ ਹੈ ਤਾਂ ਕਲਾਇੰਟ ਦਾ ਸੋਧਿਆ ਹੋਇਆ PAN ਦਰਜ ਕਰੋ, ਨਹੀਂ ਤਾਂ ਮੂਲ PAN ਹੀ ਦਰਜ ਕਰੋ। |
ਹਾਂ |
10 ਅੰਕ-ਅੱਖਰੀ: ਪਹਿਲਾਂ 5 ਅੱਖਰ, ਅੱਗੇ 4 ਅੰਕ, ਫਿਰ 1 ਅੱਖਰ |
|
11 |
ਸਕ੍ਰਿਪ ਦਾ ਨਾਮ |
ਜਿਸ ਸਕ੍ਰਿਪ ਵਿੱਚ ਟ੍ਰੇਡ ਕੀਤੀ ਗਈ ਹੈ ਉਸ ਦਾ ਨਾਮ ਦਰਜ ਕਰੋ। |
ਹਾਂ |
ਅਧਿਕਤਮ 100 ਅੱਖਰ |
|
12 |
ਸਕ੍ਰਿਪ ਕੋਡ |
ਜਿਸ ਸਕ੍ਰਿਪ ਵਿੱਚ ਟ੍ਰੇਡ ਕੀਤੀ ਗਈ ਹੈ ਉਸ ਦਾ ਕੋਡ ਦਰਜ ਕਰੋ। |
ਹਾਂ |
ਅਧਿਕਤਮ 100 ਅੱਖਰ |
|
13 |
ਮਾਤਰਾ |
ਉਸ ਮਾਤਰਾ ਦੀ ਰਕਮ ਦਰਜ ਕਰੋ ਜਿਸ ਦੀ ਟ੍ਰੇਡ ਕੀਤੀ ਗਈ ਹੈ। |
ਹਾਂ |
14 ਅੰਕ ਸੰਖਿਆਤਮਕ, ਗੈਰ- |
|
14 |
ਦਰ |
ਪ੍ਰਤੀ ਸਕ੍ਰਿਪ ਦਰ ₹ ਵਿੱਚ ਦਰਜ ਕਰੋ, ਜਿਸ 'ਤੇ ਵਪਾਰ ਕੀਤਾ ਗਿਆ ਹੈ। |
ਹਾਂ |
14 ਅੰਕ ਸੰਖਿਆਤਮਕ, ਗੈਰ- |
|
15 |
ਲੈਣ-ਦੇਣ ਦਾ ਕੁੱਲ ਮੁੱਲ |
ਕੁੱਲ ਲੈਣ-ਦੇਣ ਮੁੱਲ ₹ ਵਿੱਚ ਦਰਜ ਕਰੋ। (ਮਾਤਰਾ* ਦਰ) |
ਹਾਂ |
14 ਅੰਕ |
|
16 |
ਖਰੀਦੋ ਜਾਂ ਵੇਚੋ |
ਚੁਣੋ ਕਿ ਲੈਣ-ਦੇਣ ਖਰੀਦ ਜਾਂ ਵੇਚਣ ਬਾਰੇ ਹੈ, ਜਿਵੇਂ ਕਿ ਡ੍ਰੌਪਡਾਉਨ ਵਿੱਚ ਦਿੱਤਾ ਗਿਆ ਹੈ। |
ਹਾਂ |
- |
|
17 |
ਲੈਣ-ਦੇਣ ਦੀ ਮਿਤੀ |
ਉਹ ਮਿਤੀ ਦਰਜ ਕਰੋ ਜਿਸ ਦਿਨ ਲੈਣ-ਦੇਣ ਕੀਤਾ ਗਿਆ ਹੈ। ਲੈਣ-ਦੇਣ ਦੀ ਮਿਤੀ ਸੋਧ ਦੀ ਮਿਤੀ ਨੂੰ ਜਾਂ ਇਸ ਤੋਂ ਪਹਿਲਾਂ ਦੀ ਹੋ ਸਕਦੀ ਹੈ। |
ਹਾਂ |
ਹੇਠਾਂ ਦਿੱਤੇ ਫਾਰਮੈਟ ਵਿੱਚ ਮਿਤੀ ਦਰਜ ਕਰੋ |
|
18 |
ਸੋਧ ਦੀ ਮਿਤੀ |
ਉਹ ਮਿਤੀ ਦਰਜ ਕਰੋ ਜਿਸ ਦਿਨ ਸੋਧ ਕੀਤੀ ਗਈ ਹੈ। ਮਿਤੀ ਉਸ ਮਹੀਨੇ ਦੇ ਅੰਦਰ ਆਵੇਗੀ ਜਿਸ ਲਈ ਫਾਰਮ ਭਰਿਆ ਗਿਆ ਹੈ। |
ਹਾਂ |
ਹੇਠਾਂ ਦਿੱਤੇ ਫਾਰਮੈਟ ਵਿੱਚ ਮਿਤੀ ਦਰਜ ਕਰੋ |
ਨੋਟ: ਲੜੀ ਨੰ. 9 ਅਤੇ 10 ਵਿੱਚ, ਜੇਕਰ ਕਲਾਇੰਟ ਦੇ ਨਾਮ ਜਾਂ ਪੈਨ ਨੰਬਰ ਵਿੱਚ ਕੋਈ ਬਦਲਾਅ ਨਹੀਂ ਹੁੰਦਾ ਹੈ, ਤਾਂ ਲੜੀ ਨੰ. 6 ਅਤੇ 7 ਵਿੱਚ ਦਰਜ ਕੀਤੇ ਗਏ ਅਸਲ ਕਲਾਇੰਟ ਦੇ ਨਾਮ ਜਾਂ ਪੈਨ ਦੇ ਸਮਾਨ ਮੁੱਲ ਦਰਜ ਕੀਤੇ ਜਾ ਸਕਦੇ ਹਨ।
ਡੈਰੀਵੇਟਿਵ ਮਾਰਕੀਟ (ਕਮੋਡਿਟੀ ਲਈ) -
|
ਲੜੀ ਨੰਬਰ |
ਫੀਲਡ ਦਾ ਨਾਮ |
ਨਿਰਦੇਸ਼ |
ਜਰੂਰੀ ਫੀਲਡ (ਹਾਂ/ਨਹੀਂ) |
ਫੀਲਡ ਦੀ ਲੰਬਾਈ |
|
1 |
ਲੜੀ ਨੰਬਰ |
ਲੜੀ ਨੰਬਰ ਕ੍ਰਮ ਵਿੱਚ ਦਰਜ ਕਰੋ। |
ਹਾਂ |
14 ਅੰਕ, ਸੰਖਿਆਤਮਕ, ਗੈਰâਨਕਾਰਾਤਮਕ |
|
2 |
ਲੈਣ-ਦੇਣ ID |
ਕੀਤੇ ਗਏ ਵਪਾਰ ਲਈ ਤਿਆਰ ਕੀਤੀ ਲੈਣ-ਦੇਣ ID ਦਰਜ ਕਰੋ। |
ਹਾਂ |
ਅਧਿਕਤਮ 100 ਅੱਖਰ |
|
3 |
ਬ੍ਰੋਕਰ ਦਾ ਨਾਮ |
ਸਟਾਕ ਐਕਸਚੇਂਜ ਨਾਲ ਰਜਿਸਟਰਡ ਬ੍ਰੋਕਰ ਦਾ ਨਾਮ ਦਰਜ ਕਰੋ। |
ਹਾਂ |
ਅਧਿਕਤਮ 250 ਅੱਖਰ |
|
4 |
ਬ੍ਰੋਕਰ ਦੀ ID |
ਸਟਾਕ ਐਕਸਚੇਂਜ ਨਾਲ ਰਜਿਸਟਰਡ ਬ੍ਰੋਕਰ ਨੂੰ ਦਿੱਤਾ ਗਿਆ ਵਿਲੱਖਣ ਕੋਡ ਦਰਜ ਕਰੋ। |
ਹਾਂ |
ਅਧਿਕਤਮ 100 ਅੱਖਰ |
|
5 |
ਅਸਲ ਕਲਾਇੰਟ ਕੋਡ |
ਟ੍ਰੇਡ ਕਰਨ ਵਾਲੇ ਕਲਾਇੰਟ ਦਾ ਮੂਲ ਕਲਾਇੰਟ ਕੋਡ ਦਰਜ ਕਰੋ। |
ਹਾਂ |
ਅਧਿਕਤਮ 100 ਅੱਖਰ |
|
6 |
ਅਸਲ ਕਲਾਇੰਟ ਦਾ ਨਾਮ |
ਅਸਲ ਕਲਾਇੰਟ ਦਾ ਨਾਮ ਦਰਜ ਕਰੋ ਜਿਸਨੇ ਟ੍ਰੇਡ ਕੀਤੀ ਹੈ। |
ਹਾਂ |
ਅਧਿਕਤਮ 250 ਅੱਖਰ |
|
7 |
ਅਸਲ ਕਲਾਇੰਟ ਦਾ PAN |
ਟ੍ਰੇਡ ਕਰਨ ਵਾਲੇ ਕਲਾਇੰਟ ਦਾ PAN ਦਰਜ ਕਰੋ। |
ਹਾਂ |
10 ਅੰਕ-ਅੱਖਰੀ: ਪਹਿਲਾਂ 5 ਅੱਖਰ, ਅੱਗੇ 4 ਅੰਕ, ਫਿਰ 1 ਅੱਖਰ |
|
8 |
ਸੋਧਿਆ ਹੋਇਆ ਕਲਾਇੰਟ ਕੋਡ |
ਸੋਧਿਆ ਹੋਇਆ ਕੋਡ ਦਰਜ ਕਰੋ। |
ਹਾਂ |
ਅਧਿਕਤਮ 100 ਅੱਖਰ |
|
9 |
ਸੋਧੇ ਹੋਏ ਕਲਾਇੰਟ ਦਾ ਨਾਮ |
ਜੇ ਕੋਈ ਸੋਧ ਕੀਤੀ ਗਈ ਹੈ ਤਾਂ ਕਲਾਇੰਟ ਦਾ ਸੋਧਿਆ ਹੋਇਆ ਨਾਮ ਦਰਜ ਕਰੋ, ਨਹੀਂ ਤਾਂ ਮੂਲ ਨਾਮ ਹੀ ਦਰਜ ਕਰੋ। |
ਹਾਂ |
ਅਧਿਕਤਮ 250 ਅੱਖਰ |
|
10 |
ਸੋਧੇ ਹੋਏ ਕਲਾਇੰਟ ਦਾ PAN |
ਜੇ ਕੋਈ ਸੋਧ ਕੀਤੀ ਗਈ ਹੈ ਤਾਂ ਕਲਾਇੰਟ ਦਾ ਸੋਧਿਆ ਹੋਇਆ PAN ਦਰਜ ਕਰੋ, ਨਹੀਂ ਤਾਂ ਮੂਲ PAN ਹੀ ਦਰਜ ਕਰੋ। |
ਹਾਂ |
10 ਅੰਕ-ਅੱਖਰੀ: ਪਹਿਲਾਂ 5 ਅੱਖਰ, ਅੱਗੇ 4 ਅੰਕ, ਫਿਰ 1 ਅੱਖਰ |
|
11 |
ਕਮੋਡਿਟੀ ਡੈਰੀਵੇਟਿਵ ਨਾਮ |
ਉਸ ਕਮੋਡਿਟੀ ਡੈਰੀਵੇਟਿਵ ਦਾ ਨਾਮ ਦਰਜ ਕਰੋ ਜਿਸ ਵਿੱਚ ਵਪਾਰ ਕੀਤਾ ਗਿਆ ਹੈ। |
ਹਾਂ |
ਅਧਿਕਤਮ 100 ਅੱਖਰ |
|
12 |
ਕਮੋਡਿਟੀ ਡੈਰੀਵੇਟਿਵ ਕੋਡ |
ਉਸ ਕਮੋਡਿਟੀ ਡੈਰੀਵੇਟਿਵ ਦਾ ਕੋਡ ਦਰਜ ਕਰੋ ਜਿਸ ਵਿੱਚ ਵਪਾਰ ਕੀਤਾ ਗਿਆ ਹੈ। |
ਹਾਂ |
ਅਧਿਕਤਮ 100 ਅੱਖਰ |
|
13 |
ਮਾਤਰਾ |
ਉਸ ਮਾਤਰਾ ਦੀ ਰਕਮ ਦਰਜ ਕਰੋ ਜਿਸ ਦੀ ਟ੍ਰੇਡ ਕੀਤੀ ਗਈ ਹੈ। |
ਹਾਂ |
14 ਅੰਕ ਸੰਖਿਆਤਮਕ, ਗੈਰ- |
|
14 |
ਦਰ |
ਪ੍ਰਤੀ ਵਸਤੂ ਦਰ ₹ ਵਿੱਚ ਦਰਜ ਕਰੋ, ਜਿਸ 'ਤੇ ਵਪਾਰ ਕੀਤਾ ਗਿਆ ਹੈ। |
ਹਾਂ |
14 ਅੰਕ ਸੰਖਿਆਤਮਕ, ਗੈਰ- |
|
15 |
ਲੈਣ-ਦੇਣ ਦਾ ਕੁੱਲ ਮੁੱਲ |
ਕੁੱਲ ਲੈਣ-ਦੇਣ ਮੁੱਲ ₹ ਵਿੱਚ ਦਰਜ ਕਰੋ। (ਮਾਤਰਾ* ਦਰ) |
ਹਾਂ |
14 ਅੰਕ ਸੰਖਿਆਤਮਕ, ਗੈਰ- |
|
16 |
ਖਰੀਦੋ ਜਾਂ ਵੇਚੋ |
ਚੁਣੋ ਕਿ ਲੈਣ-ਦੇਣ ਖਰੀਦਣ ਜਾਂ ਵੇਚਣ ਦੀ ਪ੍ਰਕਿਰਤੀ ਦਾ ਹੈ, ਜਿਵੇਂ ਕਿ ਡ੍ਰੌਪਡਾਉਨ ਵਿੱਚ ਦਿੱਤਾ ਗਿਆ ਹੈ। |
ਹਾਂ |
- |
|
17 |
ਲੈਣ-ਦੇਣ ਦੀ ਮਿਤੀ |
ਉਹ ਮਿਤੀ ਦਰਜ ਕਰੋ ਜਿਸ ਦਿਨ ਲੈਣ-ਦੇਣ ਕੀਤਾ ਗਿਆ ਹੈ। ਲੈਣ-ਦੇਣ ਦੀ ਮਿਤੀ ਸੋਧ ਦੀ ਮਿਤੀ ਨੂੰ ਜਾਂ ਇਸ ਤੋਂ ਪਹਿਲਾਂ ਦੀ ਹੋ ਸਕਦੀ ਹੈ। |
ਹਾਂ |
ਹੇਠਾਂ ਦਿੱਤੇ ਫਾਰਮੈਟ ਵਿੱਚ ਮਿਤੀ ਦਰਜ ਕਰੋ |
|
18 |
ਸੋਧ ਦੀ ਮਿਤੀ |
ਉਹ ਮਿਤੀ ਦਰਜ ਕਰੋ ਜਿਸ ਦਿਨ ਸੋਧ ਕੀਤੀ ਗਈ ਹੈ। ਮਿਤੀ ਉਸ ਮਹੀਨੇ ਦੇ ਅੰਦਰ ਆਵੇਗੀ ਜਿਸ ਲਈ ਫਾਰਮ ਭਰਿਆ ਗਿਆ ਹੈ। |
ਹਾਂ |
ਹੇਠਾਂ ਦਿੱਤੇ ਫਾਰਮੈਟ ਵਿੱਚ ਮਿਤੀ ਦਰਜ ਕਰੋ |
ਨੋਟ: ਲੜੀ ਨੰਬਰ 9 ਅਤੇ 10 ਵਿੱਚ, ਜੇ ਕਲਾਇੰਟ ਦੇ ਨਾਮ ਜਾਂ PAN ਨੰਬਰ ਵਿੱਚ ਕੋਈ ਬਦਲਾਅ ਨਹੀਂ ਹੈ, ਤਾਂ ਉਹੀ ਮੁੱਲ ਦਰਜ ਕੀਤੇ ਜਾ ਸਕਦੇ ਹਨ ਜੋ ਲੜੀ ਨੰਬਰ 6 ਅਤੇ 7 ਵਿੱਚ ਮੂਲ ਕਲਾਇੰਟ ਦੇ ਨਾਮ ਜਾਂ PAN ਵਜੋਂ ਦਰਜ ਕੀਤੇ ਗਏ ਹਨ।
ਡਾਊਨਲੋਡ ਕੀਤੇ ਐਕਸਲ ਟੈਂਪਲੇਟ ਨੂੰ ਭਰਨ ਤੋਂ ਬਾਅਦ, ਉਪਭੋਗਤਾ ਡੇਟਾ ਨੂੰ ਐਕਸਲ ਟੈਂਪਲੇਟ ਵਿੱਚ ਸੁਰੱਖਿਅਤ ਕਰਦਾ ਹੈ। ਫਿਰ ਫਾਈਲ > ਇਸ ਵਜੋਂ ਸੁਰੱਖਿਅਤ ਕਰੋ ਜਾਂ Alt+F+A 'ਤੇ ਕਲਿੱਕ ਕਰੋ। ਇਸ ਵਜੋਂ ਸੁਰੱਖਿਅਤ ਕਰੋ ਟਾਈਪ ਵਿੱਚ ਡ੍ਰੌਪ ਡਾਊਨ ਤੋਂ 'CSV (ਕਾਮੇ ਨਾਲ ਵੱਖ)' ਚੁਣੋ ਅਤੇ ਫਿਰ ਸੁਰੱਖਿਅਤ ਕਰੋ 'ਤੇ ਕਲਿੱਕ ਕਰੋ। ਭਰੀ ਹੋਈ ਐਕਸਲ ਫਾਈਲ CSV ਫਾਰਮੈਟ ਵਿੱਚ ਸੁਰੱਖਿਅਤ ਕੀਤੀ ਜਾਵੇਗੀ। ਇਹ CSV ਫਾਰਮੈਟ "ਟੈਂਪਲੇਟ ਅੱਪਲੋਡ ਕਰੋ" ਬਟਨ 'ਤੇ ਕਲਿੱਕ ਕਰਕੇ ਪੋਰਟਲ 'ਤੇ ਅਪਲੋਡ ਕੀਤਾ ਜਾਵੇਗਾ।
ਫਾਰਮ ਵਿੱਚ ਸਾਰੀਆਂ ਐਂਟਰੀਆਂ ਪੂਰੀਆਂ ਕਰਨ ਤੋਂ ਬਾਅਦ, ਉਪਭੋਗਤਾ ਫਾਰਮ ਨੂੰ ਸੁਰੱਖਿਅਤ ਕਰਨ ਜਾਂ ਜਮ੍ਹਾਂ ਕਰਨ ਲਈ ਪ੍ਰੀਵਿਊ ਪੇਜ 'ਤੇ ਜਾਣ ਦੀ ਚੋਣ ਕਰ ਸਕਦਾ ਹੈ।
ਪ੍ਰੀਵਿਊ ਬਟਨ ਸਾਰੇ ਲਾਜ਼ਮੀ ਖੇਤਰਾਂ ਨੂੰ ਭਰਨ ਤੋਂ ਬਾਅਦ ਹੀ ਕਿਰਿਆਸ਼ੀਲ ਹੋਵੇਗਾ। ਉਪਭੋਗਤਾਵਾਂ ਨੂੰ ਅੱਗੇ ਵਧਣ ਲਈ ਪ੍ਰੀਵਿਊ 'ਤੇ ਕਲਿੱਕ ਕਰਨਾ ਚਾਹੀਦਾ ਹੈ।
ਕਦਮ 8: “ਪ੍ਰੀਵਿਊ” ਬਟਨ 'ਤੇ ਕਲਿੱਕ ਕਰਨ 'ਤੇ, ਉਪਭੋਗਤਾ ਨੂੰ ਪ੍ਰੀਵਿਊ ਸਕ੍ਰੀਨ 'ਤੇ ਲਿਜਾਇਆ ਜਾਵੇਗਾ ਜਿੱਥੇ ਉਹ ਪ੍ਰਦਾਨ ਕੀਤੇ ਗਏ ਵੇਰਵਿਆਂ ਦੀ ਤਸਦੀਕ ਕਰ ਸਕਦਾ ਹੈ ਅਤੇ ਬਾਅਦ ਵਿੱਚ “ਈ-ਤਸਦੀਕ ਲਈ ਅੱਗੇ ਵਧੋ” 'ਤੇ ਕਲਿੱਕ ਕਰੇਗਾ।
ਉਪਭੋਗਤਾ ਵੱਲੋਂ ਫਾਰਮ ਵਿੱਚ ਭਰੇ ਗਏ ਸਾਰੇ ਖੇਤਰ ਅਤੇ ਇਨਪੁੱਟ ਪ੍ਰੀਵਿਊ ਸਕ੍ਰੀਨ ’ਤੇ ਦਿਖਾਏ ਜਾਣਗੇ। ਉਪਭੋਗਤਾ ਨੂੰ ਅੱਗੇ ਵਧਣ ਤੋਂ ਪਹਿਲਾਂ ਇਹ ਵੇਰਵੇ ਧਿਆਨ ਨਾਲ ਜਾਂਚਣੇ ਚਾਹੀਦੇ ਹਨ। ਜੇ ਕੋਈ ਬਦਲਾਅ ਲੋੜੀਂਦਾ ਹੋਵੇ, ਤਾਂ ਉਪਭੋਗਤਾ “ਐਡਿਟ” ਬਟਨ ’ਤੇ ਕਲਿੱਕ ਕਰਕੇ ਫਾਰਮ ਵਿੱਚ ਜਾਣਕਾਰੀ ਸੋਧ ਸਕਦਾ ਹੈ। ਉਪਭੋਗਤਾ ਕੋਲ ਪ੍ਰੀਵਿਊ ਸਕ੍ਰੀਨ ਨੂੰ PDF ਵਜੋਂ ਡਾਊਨਲੋਡ ਕਰਨ ਦਾ ਵਿਕਲਪ ਵੀ ਹੈ, ਪਰ ਇਹ PDF ਸਿਰਫ਼ ਫਾਈਲ ਕਰਨ ਤੋਂ ਪਹਿਲਾਂ ਦੇ ਦ੍ਰਿਸ਼ ਦੀ ਕਾਪੀ ਹੁੰਦੀ ਹੈ ਅਤੇ ਅੰਤਿਮ ਤੌਰ ’ਤੇ ਫਾਈਲ ਕੀਤਾ ਗਿਆ ਫਾਰਮ ਨਹੀਂ ਹੁੰਦਾ।
ਫਾਈਲਿੰਗ ਪ੍ਰਕਿਰਿਆ ਜਾਰੀ ਰੱਖਣ ਲਈ, ਉਪਭੋਗਤਾ ਨੂੰ “ਪ੍ਰੋਸੀਡ ਟੂ ਈ-ਵੇਰੀਫਾਈ” ਬਟਨ ’ਤੇ ਕਲਿੱਕ ਕਰਨਾ ਲਾਜ਼ਮੀ ਹੈ।

ਕਦਮ 9: 'ਈ-ਤਸਕੀਦ ਕਰਨ ਲਈ ਅੱਗੇ ਵਧੋ' ਬਟਨ 'ਤੇ ਕਲਿੱਕ ਕਰਨ 'ਤੇ, ਉਪਭੋਗਤਾ ਨੂੰ 'ਈ-ਤਸਦੀਕ' ਪੰਨੇ 'ਤੇ ਨੈਵੀਗੇਟ ਕੀਤਾ ਜਾਵੇਗਾ ਜਿੱਥੇ ਉਹ DSC ਦੀ ਵਰਤੋਂ ਕਰਕੇ ਫਾਰਮ ਨੰਬਰ 1 ਦੀ ਪੁਸ਼ਟੀ ਕਰ ਸਕਦਾ ਹੈ। ਉਪਭੋਗਤਾ ਨੂੰ ਫਾਰਮ ਜਮ੍ਹਾਂ ਕਰਨ ਲਈ 'ਜਾਰੀ ਰੱਖੋ' ਬਟਨ 'ਤੇ ਕਲਿੱਕ ਕਰਨਾ ਪਵੇਗਾ।
ਕਦਮ 10:ਜਦੋਂ ਫਾਰਮ ਸਫਲਤਾਪੂਰਵਕ ਜਮ੍ਹਾਂ ਕਰ ਦਿੱਤਾ ਜਾਂਦਾ ਹੈ, ਤਾਂ ਸਕ੍ਰੀਨ ’ਤੇ ਪੁਸ਼ਟੀ ਸੁਨੇਹਾ ਦਿਖਾਇਆ ਜਾਵੇਗਾ।
ਸਫਲਤਾਪੂਰਵਕ ਈ-ਤਸਦੀਕ ਤੋਂ ਬਾਅਦ, ਇੱਕ ਸਫਲਤਾ ਸੁਨੇਹਾ ਦਿਖਾਇਆ ਜਾਂਦਾ ਹੈ ਜਿਸ ਨਾਲ ਲੈਣ-ਦੇਣ ਪਛਾਣ ਨੰਬਰ ਅਤੇ ਪ੍ਰਾਪਤੀ ਰਸੀਦ ਨੰਬਰ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਲਈ ਸੰਦਰਭ ਵਾਸਤੇ ਲੈਣ-ਦੇਣ ID ਅਤੇ ਐਕਨੋਲੇਜਮੈਂਟ ਰਸੀਦ ਨੰਬਰ ਨੂੰ ਸੰਭਾਲ ਕੇ ਰੱਖੋ। ਤੁਹਾਨੂੰ ਈ-ਫਾਈਲਿੰਗ ਪੋਰਟਲ ’ਤੇ ਰਜਿਸਟਰ ਕੀਤੀ ਈਮੇਲ ID ਅਤੇ ਮੋਬਾਈਲ ਨੰਬਰਾਂ ’ਤੇ ਵੀ ਪੁਸ਼ਟੀ ਸੁਨੇਹਾ ਮਿਲੇਗਾ।
ਐਕਨੋਲੇਜਮੈਂਟ ਰਸੀਦ ਡਾਊਨਲੋਡ ਕਰਨ ਲਈ ਡਾਊਨਲੋਡ ਬਟਨ ’ਤੇ ਕਲਿੱਕ ਕਰੋ।
ਕਦਮ 11: ਫਾਰਮ ਨੰਬਰ 1 ਨੂੰ ਸਫਲਤਾਪੂਰਵਕ ਜਮ੍ਹਾਂ ਕਰਨ ਤੋਂ ਬਾਅਦ, ਉਪਭੋਗਤਾ ਭਰੇ ਹੋਏ ਫਾਰਮ ਨੂੰ - ਆਪਣੇ ਡੈਸ਼ਬੋਰਡ 'ਤੇ, ਈ-ਫਾਈਲ > ਆਮਦਨ ਕਰ ਫਾਰਮ ਫਾਈਲ ਕਰੋ > ਫਾਈਲ ਕੀਤੇ ਫਾਰਮ ਵੇਖੋ > ਆਮਦਨ ਕਰ ਐਕਟ 2025 ਦੇ ਤਹਿਤ ਫਾਈਲ ਕੀਤੇ ਫਾਰਮ ਵੇਖੋ ਟੈਬ 'ਤੇ ਕਲਿੱਕ ਕਰ ਸਕਦਾ ਹੈ।
ਨੋਟ: ਹੋਰ ਜਾਣਨ ਲਈ ਭਰੇ ਹੋਏ ਫਾਰਮ ਦਾ ਯੂਜ਼ਰ ਮੈਨੂਅਲ ਵੇਖੋ
ਨੋਟ: ਹੋਰ ਜਾਣਨ ਲਈ ਈ-ਤਸਦੀਕ ਕਿਵੇਂ ਕਰਨੀ ਹੈ ਯੂਜ਼ਰ ਮੈਨੂਅਲ ਵੇਖੋ
5. ਸੰਬੰਧਿਤ ਵਿਸ਼ੇ
6. ਸ਼ਬਦਾਵਲੀ
| ਸੰਖੇਪ/ਸੰਖਿਪਤ ਰੂਪ | ਵੇਰਵਾ/ਪੂਰਾ ਫਾਰਮ |
| DSC | ਡਿਜੀਟਲ ਦਸਤਖ਼ਤ ਸਰਟੀਫਿਕੇਟ |
| EVC | ਇਲੈਕਟ੍ਰਾਨਿਕ ਤਸਦੀਕ ਸਰਟੀਫਿਕੇਟ |
| ARN | ਐਕਨੋਲੇਜਮੈਂਟ ਰਸੀਦ ਨੰਬਰ |
| PY | ਪਿਛਲਾ ਸਾਲ |
| FY | ਵਿੱਤੀ ਸਾਲ |
| TY | ਕਰ ਸਾਲ |