ਫਾਰਮ 127 ਯੂਜ਼ਰ ਮੈਨੂਅਲ

 

1. ਸੰਖੇਪ ਜਾਣਕਾਰੀ

ਧਾਰਾ 394 ਆਮਦਨ ਕਰ ਐਕਟ, 2025 ਅਧੀਨ, ਵਿਕਰੇਤਾ ਨੂੰ ਨਿਰਧਾਰਿਤ ਵਸਤੂਆਂ ਦੇ ਖਰੀਦ ਮੁੱਲ ’ਤੇ ਖਰੀਦਦਾਰ ਤੋਂ ਕਰ ਇਕੱਠਾ ਕਰਨਾ ਲਾਜ਼ਮੀ ਹੈ। ਇਹ ਕਰ ਉਸ ਸਮੇਂ ਇਕੱਠਾ ਕੀਤਾ ਜਾਣਾ ਚਾਹੀਦਾ ਹੈ ਜਦੋਂ ਵਿਕਰੇਤਾ ਖਰੀਦਦਾਰ ਵੱਲੋਂ ਦੇਣਯੋਗ ਰਕਮ ਨੂੰ ਆਪਣੇ ਖਾਤਿਆਂ ਵਿੱਚ ਦਰਜ ਕਰਦਾ ਹੈ ਜਾਂ ਜਦੋਂ ਵਿਕਰੇਤਾ ਭੁਗਤਾਨ ਪ੍ਰਾਪਤ ਕਰਦਾ ਹੈ, ਜੋ ਵੀ ਪਹਿਲਾਂ ਹੋਵੇ। ਹਾਲਾਂਕਿ, ਜਦੋਂ ਖਰੀਦਦਾਰ ਭਾਰਤ ਦਾ ਰਹਿਣ ਵਾਲਾ ਹੋਵੇ ਅਤੇ ਲਿਖਤੀ ਘੋਸ਼ਣਾ ਡੁਪਲੀਕੇਟ ਵਿੱਚ ਦੇਵੇ ਕਿ ਵਸਤੂਆਂ ਦਾ ਇਸਤੇਮਾਲ ਨਿਰਮਾਣ, ਪ੍ਰਕਿਰਿਆ, ਉਤਪਾਦਨ ਜਾਂ ਬਿਜਲੀ ਉਤਪਾਦਨ ਲਈ ਕੀਤਾ ਜਾਵੇਗਾ ਅਤੇ ਵਪਾਰਕ ਉਦੇਸ਼ਾਂ ਲਈ ਨਹੀਂ ਕੀਤਾ ਜਾਵੇਗਾ, ਤਾਂ ਕਰ ਇਕੱਠਾ ਕਰਨਾ ਲਾਜ਼ਮੀ ਨਹੀਂ ਹੈ।
ਨਿਯਮ 212 ਆਮਦਨ ਕਰ ਨਿਯਮ, 2026 ਅਨੁਸਾਰ, ਇਹ ਘੋਸ਼ਣਾ ਫਾਰਮ 127 ਵਿੱਚ ਜਮ੍ਹਾਂ ਕਰਵਾਈ ਜਾਣੀ ਲਾਜ਼ਮੀ ਹੈ ਅਤੇ ਢੰਗ ਨਾਲ ਤਸਦੀਕ ਕੀਤੀ ਹੋਣੀ ਚਾਹੀਦੀ ਹੈ। ਖਰੀਦਦਾਰ ਨੂੰ ਇਹ ਘੋਸ਼ਣਾ ਡੁਪਲੀਕੇਟ ਵਿੱਚ ਵਿਕਰੇਤਾ ਨੂੰ ਦੇਣੀ ਪਵੇਗੀ, ਜਿਸ ਤੋਂ ਬਾਅਦ ਵਿਕਰੇਤਾ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਇਸ ਦੀ ਇੱਕ ਪ੍ਰਤੀ ਮਹੀਨੇ ਦੇ ਅਗਲੇ ਮਹੀਨੇ ਦੀ ਸੱਤ ਮਿਤੀ ਤੱਕ ਆਮਦਨ ਕਰ ਦੇ ਮੁੱਖ ਕਮਿਸ਼ਨਰ ਜਾਂ ਕਮਿਸ਼ਨਰ ਨੂੰ ਭੇਜੇ, ਜਿਸ ਮਹੀਨੇ ਵਿੱਚ ਇਹ ਘੋਸ਼ਣਾ ਪ੍ਰਾਪਤ ਹੋਈ ਸੀ।
ਇਹ ਫਾਰਮ ਸਿਰਫ਼ TAN ਲੌਗਇਨ ਰਾਹੀਂ ਆਨਲਾਈਨ ਮੋਡ ਵਿੱਚ ਜਮ੍ਹਾਂ ਕੀਤਾ ਜਾ ਸਕਦਾ ਹੈ।

ਇਸ ਯੂਜ਼ਰ ਮੈਨੂਅਲ ਵਿੱਚ ਚਰਨਬੱਧ ਤਰੀਕੇ ਨਾਲ ਪ੍ਰਕਿਰਿਆ ਸ਼ਾਮਲ ਹੈ-

ਫਾਰਮ 127 ਕਿਵੇਂ ਫਾਈਲ ਕਰੀਏ (ਧਾਰਾ 394(2) ਅਧੀਨ ਘੋਸ਼ਣਾ ਜੋ ਖਰੀਦਦਾਰ ਵੱਲੋਂ ਕਰ ਇਕੱਠਾ ਕੀਤੇ ਬਿਨਾਂ ਵਸਤੂਆਂ ਪ੍ਰਾਪਤ ਕਰਨ ਲਈ ਦਿੱਤੀ ਜਾਂਦੀ ਹੈ)

2. ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤਾਂ

• ਕਰਦਾਤਾ ਈ-ਫਾਈਲਿੰਗ ਪੋਰਟਲ ’ਤੇ ਰਜਿਸਟਰ ਹੋਣਾ ਚਾਹੀਦਾ ਹੈ।
• ਕਰਦਾਤਾ ਕੋਲ ਈ-ਫਾਈਲਿੰਗ 2.0 ਪੋਰਟਲ ਦਾ ਵੈਧ ਉਪਭੋਗਤਾ ਨਾਮ (TAN) ਅਤੇ ਪਾਸਵਰਡ ਹੋਣਾ ਚਾਹੀਦਾ ਹੈ।
• ਕਰਦਾਤਾ ਦੇ TAN ਦੀ ਸਥਿਤੀ TAN ਡਾਟਾਬੇਸ ਅਨੁਸਾਰ "ਕਿਰਿਆਸ਼ੀਲ" ਹੋਣੀ ਲਾਜ਼ਮੀ ਹੈ।
• ਕਰਦਾਤਾ ਕੋਲ ਫਾਰਮ ਨੂੰ DSC ਮੋਡ ਰਾਹੀਂ ਤਸਦੀਕ ਕਰਨ ਲਈ ਵੈਧ ਡਿਜਿਟਲ ਦਸਤਖ਼ਤ ਸਰਟੀਫਿਕੇਟ (DSC) ਹੋਣਾ ਚਾਹੀਦਾ ਹੈ। ਇਹ ਈ-ਫਾਈਲਿੰਗ ਪੋਰਟਲ ’ਤੇ ਰਜਿਸਟਰ ਹੋਇਆ ਹੋਣਾ ਚਾਹੀਦਾ ਹੈ ਅਤੇ ਮਿਆਦ ਖਤਮ ਨਾ ਹੋਈ ਹੋਵੇ।

3. ਫਾਰਮ ਬਾਰੇ

3.1 ਉਦੇਸ਼

ਇਸ ਫਾਰਮ ਨੂੰ ਫਾਈਲ ਕਰਨ ਦਾ ਉਦੇਸ਼ ਆਮਦਨ ਕਰ ਐਕਟ, 2025 ਦੀ ਧਾਰਾ 394(2) ਅਧੀਨ ਉਹ ਘੋਸ਼ਣਾ ਪ੍ਰਦਾਨ ਕਰਨਾ ਹੈ ਜੋ ਖਰੀਦਦਾਰ ਵੱਲੋਂ ਕਰ ਇਕੱਠਾ ਕੀਤੇ ਬਿਨਾਂ ਵਸਤੂਆਂ ਪ੍ਰਾਪਤ ਕਰਨ ਲਈ ਦਿੱਤੀ ਜਾਂਦੀ ਹੈ।

3.2 ਇਸ ਦੀ ਵਰਤੋਂ ਕੌਣ ਕਰ ਸਕਦਾ ਹੈ?

ਫਾਰਮ 127 ਵਿੱਚ ਚਾਰ ਭਾਗ ਹੁੰਦੇ ਹਨ: ਭਾਗ A, ਭਾਗ B, ਅਟੈਚਮੈਂਟਾਂ ਅਤੇ ਘੋਸ਼ਣਾ।
ਫਾਰਮ 127 ਦੇ ਭਾਗ A ਦੇ ਨਾਲ-ਨਾਲ ਭਾਗ B ਵਿੱਚ CSV ਫਾਈਲ ਵਿੱਚ ਦਰਜ ਕੀਤੀਆਂ ਘੋਸ਼ਣਾਵਾਂ ਦੇ ਵੇਰਵੇ, ਕਰ ਕਟੌਤੀ ਨਾ ਕਰਨ ਲਈ ਵਿਕਰੇਤਾ ਵੱਲੋਂ ਮੁੱਖ ਕਮਿਸ਼ਨਰ ਜਾਂ ਕਮਿਸ਼ਨਰ ਨੂੰ ਉਸ ਮਹੀਨੇ ਦੇ ਅਗਲੇ ਮਹੀਨੇ ਦੀ ਸੱਤ ਮਿਤੀ ਨੂੰ ਜਾਂ ਉਸ ਤੋਂ ਪਹਿਲਾਂ ਜਮ੍ਹਾਂ ਕਰਵਾਉਣੇ ਲਾਜ਼ਮੀ ਹਨ, ਜਿਸ ਮਹੀਨੇ ਵਿੱਚ ਫਾਰਮ 127 ਦੇ ਭਾਗ B ਵਿੱਚ ਦਿੱਤੀ ਘੋਸ਼ਣਾ ਉਸਨੂੰ ਦਿੱਤੀ ਗਈ ਸੀ।
ਭਾਗ B ਧਾਰਾ 394(2) ਅਧੀਨ ਘੋਸ਼ਣਾ ਨਾਲ ਸੰਬੰਧਿਤ ਹੈ ਜਿਸ ਵਿੱਚ ਇਹ ਦਰਸਾਇਆ ਜਾਂਦਾ ਹੈ ਕਿ ਧਾਰਾ 394(1) ਵਿੱਚ ਦਰਜ ਕੀਤੀਆਂ ਕਿਸੇ ਵੀ ਵਸਤੂਆਂ [ਸਾਰਣੀ: ਲੜੀ ਨੰਬਰ 1 ਤੋਂ 5] ਨੂੰ ਨਿਰਮਾਣ, ਪ੍ਰਕਿਰਿਆ ਜਾਂ ਉਤਪਾਦਨ ਲਈ ਵਰਤਿਆ ਜਾਣਾ ਹੈ ਅਤੇ ਵਪਾਰਕ ਉਦੇਸ਼ਾਂ ਲਈ ਨਹੀਂ ਵਰਤਿਆ ਜਾਣਾ ਹੈ। ਇਹ ਘੋਸ਼ਣਾ ਫਾਰਮ ਨੰਬਰ 127 ਵਿੱਚ ਖਰੀਦਦਾਰ ਵੱਲੋਂ ਵਸਤੂਆਂ ਖਰੀਦਦੇ ਸਮੇਂ ਕੀਤੀ ਜਾਂਦੀ ਹੈ। ਭਾਗ B ਖਰੀਦਦਾਰ ਵੱਲੋਂ ਹੱਥੋਂ ਵਿਕਰੇਤਾ ਨੂੰ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਵਿਕਰੇਤਾ ਆਪਣੇ ਕੋਲ ਮਿਲੀਆਂ ਸਾਰੀਆਂ ਘੋਸ਼ਣਾਵਾਂ ਦੇ ਵੇਰਵਿਆਂ ਨੂੰ CSV ਫਾਈਲ ਵਿੱਚ ਇਕੱਠਾ ਕਰਦਾ ਹੈ।

3.3 ਫਾਰਮ ਦਾ ਸੰਖੇਪ ਵੇਰਵਾ

ਫਾਰਮ 127 ਵਿੱਚ ਹੇਠ ਲਿਖੇ 4 ਭਾਗ ਹੁੰਦੇ ਹਨ-

  1. ਭਾਗ A: ਵਿਕਰੇਤਾ ਦੇ ਵੇਰਵੇ (ਵਿਕਰੇਤਾ ਦਾ ਨਾਮ, PAN, ਪਤਾ ਅਤੇ ਹੋਰ ਵੇਰਵੇ) (ਇਹ ਭਾਗ ਵਿਕਰੇਤਾ ਵੱਲੋਂ ਈ-ਫਾਈਲਿੰਗ ਰਾਹੀਂ ਭਰਿਆ ਜਾਂਦਾ ਹੈ, ਜਿਸ ਵਿੱਚ ਭਾਗ A ਦੇ ਵੇਰਵੇ ਯੋਗ ਅਧਿਕਾਰੀ ਅੱਗੇ ਦਰਜ ਕੀਤੇ ਜਾਂਦੇ ਹਨ)
  2. ਭਾਗ B: ਖਰੀਦਦਾਰ ਦੇ ਵੇਰਵੇ (ਖਰੀਦਦਾਰ ਦਾ ਨਾਮ, PAN, ਪਤਾ ਅਤੇ ਹੋਰ ਵੇਰਵੇ) (ਇਹ ਭਾਗ ਖਰੀਦਦਾਰ ਵੱਲੋਂ ਮੈਨੂਅਲੀ ਭਰ ਕੇ ਵਿਕਰੇਤਾ ਨੂੰ ਦਿੱਤਾ ਜਾਂਦਾ ਹੈ)
  3. ਅਟੈਚਮੈਂਟਾਂ (ਖਰੀਦਦਾਰ ਦੀ ਘੋਸ਼ਣਾ PDF ਫਾਰਮੈਟ ਵਿੱਚ)
  4. ਘੋਸ਼ਣਾ ਪੱਤਰ

4. ਕਦਮ-ਦਰ-ਦਰ ਗਾਈਡ

ਕਦਮ 1: ਆਪਣੀ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ 'ਤੇ ਲੌਗਇਨ ਕਰੋ।

Data responsive

ਕਦਮ 2: ਉਪਭੋਗਤਾ ID (TAN) ਅਤੇ ਪਾਸਵਰਡ ਦਰਜ ਕਰੋ।

Data responsive

ਕਦਮ 3: ਆਪਣੇ ਡੈਸ਼ਬੋਰਡ ’ਤੇ ਈ-ਫਾਈਲ > ਆਮਦਨ ਕਰ ਫਾਰਮ > ਆਮਦਨ ਕਰ ਫਾਰਮ ਫਾਈਲ ਕਰੋ ’ਤੇ ਕਲਿੱਕ ਕਰੋ।

Data responsive

ਕਦਮ 4: ਆਮਦਨ ਕਰ ਐਕਟ 2025 ਅਨੁਸਾਰ ਫਾਰਮਾਂ ਵਾਲੇ ਟੈਬ ਨੂੰ ਚੁਣੋ, ਫਾਰਮ 127 ਭਾਲੋ ਅਤੇ ਹੁਣੇ ਫਾਈਲ ਕਰੋ ਬਟਨ ’ਤੇ ਕਲਿੱਕ ਕਰੋ।

Data responsive

ਕਦਮ 5: TAN, ਜਮ੍ਹਾਂ ਕਰਨ ਦਾ ਮੋਡ ਜਾਂਚੋ ਅਤੇ ਫਾਈਲਿੰਗ ਕਿਸਮ ਲਈ ਰੇਡੀਓ ਬਟਨ ਅਤੇ ਕਰ ਸਾਲ ਅਤੇ ਮਹੀਨਾ ਡ੍ਰੌਪਡਾਊਨ ਮੀਨੂ ਤੋਂ ਚੁਣੋ। ਜਾਰੀ ਰੱਖੋ ਬਟਨ ’ਤੇ ਕਲਿੱਕ ਕਰੋ।

Data responsive

ਨੋਟ – ਇਸ ਫਾਰਮ ਲਈ ਸੰਸ਼ੋਧਨ ਦੀ ਸਹੂਲਤ ਉਪਲਬਧ ਹੈ। ਕਿਸੇ ਨਿਰਧਾਰਿਤ ਮਹੀਨੇ ਲਈ ਮੂਲ ਤੌਰ ’ਤੇ ਫਾਈਲ ਕੀਤਾ ਗਿਆ ਫਾਰਮ 127 ਸਿਰਫ਼ ਇੱਕ ਵਾਰ ਹੀ ਸੰਸ਼ੋਧਿਤ ਕੀਤਾ ਜਾ ਸਕਦਾ ਹੈ। ਫਾਰਮ ਨੂੰ ਸੰਸ਼ੋਧਿਤ ਕਰਨ ਲਈ ਕਿਰਪਾ ਕਰਕੇ ਫਾਈਲਿੰਗ ਕਿਸਮ ਲਈ ਰੇਡੀਓ ਬਟਨ ਵਿੱਚ “ਸੰਸ਼ੋਧਿਤ ਕੀਤਾ” ਚੁਣੋ।

ਕਦਮ 6. ਹਦਾਇਤਾਂ ਪੜ੍ਹਨ ਲਈ ਹਾਈਪਰਲਿੰਕ ’ਤੇ ਕਲਿੱਕ ਕਰੋ ਅਤੇ ਪੌਪ-ਅੱਪ ਬੰਦ ਕਰੋ, ਫਿਰ ਫਾਰਮ ਫਾਈਲ ਕਰਨ ਲਈ “ਆਓ ਸ਼ੁਰੂ ਕਰੀਏ” ’ਤੇ ਕਲਿੱਕ ਕਰੋ।

Data responsive

ਕਦਮ 7: “ਆਓ ਸ਼ੁਰੂ ਕਰੀਏ” ਸਕ੍ਰੀਨ ’ਤੇ ਕਲਿੱਕ ਕਰਨ ਤੋਂ ਬਾਅਦ, ਉਪਭੋਗਤਾ ਨੂੰ ਪੈਨਲ ਸਕ੍ਰੀਨ ’ਤੇ ਲਿਜਾਇਆ ਜਾਵੇਗਾ। ਹਰ ਭਾਗ ’ਤੇ ਕਲਿੱਕ ਕਰੋ ਅਤੇ ਵੇਰਵੇ ਦਰਜ ਕਰੋ। ਇਸ ਫਾਰਮ 127 ਵਿੱਚ 4 ਭਾਗ ਹੁੰਦੇ ਹਨ।

Data responsive

ਕਦਮ 8: ਪਹਿਲਾ ਪੈਨਲ ਚੁਣੋ: “ਭਾਗ A” ਅਤੇ ਵਿਕਰੇਤਾ ਦੇ ਵੇਰਵਿਆਂ ਦੀ ਪੁਸ਼ਟੀ ਕਰੋ ਅਤੇ ਸੇਵ ਕਰੋ ’ਤੇ ਕਲਿੱਕ ਕਰੋ। ਫਾਰਮ ਦੇ ਭਾਗ A ਵਿੱਚ ਵਿਕਰੇਤਾ ਦੀ ਬੁਨਿਆਦੀ ਜਾਣਕਾਰੀ ਜਿਵੇਂ ਨਾਮ, PAN, ਪਤਾ ਅਤੇ ਹੋਰ ਵੇਰਵੇ ਸ਼ਾਮਲ ਹੁੰਦੇ ਹਨ।

ਨੋਟ: ਕਿਰਪਾ ਕਰਕੇ ਯਕੀਨੀ ਬਣਾਓ ਕਿ "ਮੇਰੀ ਪ੍ਰੋਫਾਈਲ" ਭਾਗ ਦੇ ਹੇਠਾਂ ਪਤੇ ਸਮੇਤ ਸਾਰੇ ਲਾਜ਼ਮੀ ਵੇਰਵੇ ਪੂਰੇ ਕੀਤੇ ਗਏ ਹਨ। ਤੁਸੀਂ “ਮੇਰੀ ਪ੍ਰੋਫਾਈਲ” ਹਾਈਪਰਲਿੰਕ ’ਤੇ ਕਲਿੱਕ ਕਰਕੇ ਆਪਣੇ ਸੰਪਰਕ ਅਤੇ ਪਤੇ ਦੇ ਵੇਰਵੇ ਅਪਡੇਟ ਕਰ ਸਕਦੇ ਹੋ।

Data responsive

ਕਦਮ 9: ਪਹਿਲਾ ਪੈਨਲ ਸੇਵ ਕਰਨ ਤੋਂ ਬਾਅਦ, ਦੂਜਾ ਪੈਨਲ ਚੁਣੋ: “ਖਰੀਦਦਾਰ ਦੇ ਵੇਰਵੇ”। ਇਸ ਵਿੱਚ ਖਰੀਦਦਾਰ ਦਾ ਨਾਮ, PAN, ਪਤਾ ਅਤੇ ਹੋਰ ਵੇਰਵੇ ਸ਼ਾਮਲ ਹੁੰਦੇ ਹਨ। ਉਪਭੋਗਤਾਵਾਂ ਨੂੰ “ਟੈਂਪਲੇਟ ਡਾਊਨਲੋਡ ਕਰੋ” ’ਤੇ ਕਲਿੱਕ ਕਰਨ ਤੋਂ ਬਾਅਦ ਟੈਂਪਲੇਟ ਡਾਊਨਲੋਡ ਕਰਨਾ ਲਾਜ਼ਮੀ ਹੈ।

Data responsive

ਕਦਮ 10: ‘ਟੈਂਪਲੇਟ ਡਾਊਨਲੋਡ ਕਰੋ’ ਬਟਨ ’ਤੇ ਕਲਿੱਕ ਕਰਨ ਤੋਂ ਬਾਅਦ ਇੱਕ ਐਕਸਲ ਫਾਈਲ ਡਾਊਨਲੋਡ ਹੋ ਜਾਵੇਗੀ। ਐਕਸਲ ਟੈਂਪਲੇਟ ਦੀ ਪਹਿਲੀ ਪੰਕਤੀ ਵਿੱਚ ਡਾਟਾ ਦਰਜ ਕਰਨ ਲਈ ਹਦਾਇਤਾਂ ਦਿੱਤੀਆਂ ਹੁੰਦੀਆਂ ਹਨ। ਦੂਜੀ ਪੰਕਤੀ ਵਿੱਚ ਉਪਭੋਗਤਾ ਨੂੰ ਉਸ ਅਨੁਸਾਰ ਡਾਟਾ ਭਰਨਾ ਹੋਵੇਗਾ।

Data responsive

ਨੋਟਸ:

  1. ਕਿਰਪਾ ਕਰਕੇ ਟੈਂਪਲੇਟ ਵਿੱਚ ਦਿੱਤੀਆਂ ਹਦਾਇਤਾਂ ਅਨੁਸਾਰ CSV ਤਿਆਰ ਕਰੋ।
  2. ਕਿਰਪਾ ਕਰਕੇ ਅਪਲੋਡ ਕਰਨ ਤੋਂ ਪਹਿਲਾਂ ਫਾਈਲ ਨੂੰ .csv ਵਿੱਚ ਬਦਲੋ।
  3. ਡਾਊਨਲੋਡ ਕੀਤੇ ਐਕਸਲ ਟੈਂਪਲੇਟ ਨੂੰ ਭਰਨ ਤੋਂ ਬਾਅਦ, ਐਕਸਲ ਟੈਂਪਲੇਟ ਵਿੱਚ ਡਾਟਾ ਸੇਵ ਕਰੋ। ਫਿਰ ਫਾਈਲ > ਇਸ ਵਜੋਂ ਸੇਵ ਕਰੋ ਜਾਂ Alt+F+A ’ਤੇ ਕਲਿੱਕ ਕਰੋ। ਸੇਵ ਕਰਨ ਦੀ ਕਿਸਮ ਵਿੱਚ ਡ੍ਰੌਪਡਾਊਨ ਤੋਂ ‘CSV (ਕੌਮੇ ਨਾਲ ਵੱਖ)’ ਚੁਣੋ ਅਤੇ ਫਿਰ ਸੇਵ ਕਰੋ ’ਤੇ ਕਲਿੱਕ ਕਰੋ। ਭਰੀ ਹੋਈ ਐਕਸਲ ਫਾਈਲ CSV ਫਾਰਮੈਟ ਵਿੱਚ ਸੇਵ ਹੋ ਜਾਵੇਗੀ। ਇਹ CSV ਫਾਰਮੈਟ ਪੋਰਟਲ ’ਤੇ ਅੱਪਲੋਡ ਕੀਤਾ ਜਾਣਾ ਹੈ।
  4. ਉਪਰੋਕਤ ਐਕਸਲ ਟੈਂਪਲੇਟ ਨੂੰ ਭਰਨ ਲਈ ਹੇਠਾਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ:

ਖੇਤਰ ਦਾ ਨਾਮ

ਹਦਾਇਤਾਂ

ਲਾਜ਼ਮੀ ਖੇਤਰ (ਹਾਂ/ਨਹੀਂ)

ਅੱਖਰਾਂ ਦੀ ਲੰਬਾਈ

ਨਾਮ

ਫਾਰਮ 127 ਵਿੱਚ ਘੋਸ਼ਣਾ
ਜਮ੍ਹਾਂ ਕਰਵਾ ਰਹੇ ਖਰੀਦਦਾਰ
ਦਾ ਨਾਮ ਦਰਜ ਕਰੋ

ਹਾਂ

ਵੱਧ ਤੋਂ ਵੱਧ 277
ਅੱਖਰ

ਪਤਾ

ਖਰੀਦਦਾਰ ਦਾ ਪਤਾ ਦਰਜ ਕਰੋ

ਹਾਂ

ਵੱਧ ਤੋਂ ਵੱਧ 492
ਅੱਖਰ

ਸਥਾਈ ਖਾਤਾ ਨੰਬਰ

ਖਰੀਦਦਾਰ ਦਾ PAN ਦਰਜ ਕਰੋ

ਹਾਂ

10 ਅੰਕ-ਅੱਖਰੀ ਵਿੱਚ:
ਪਹਿਲਾਂ 5 ਅੱਖਰ, ਅਗਲੇ 4 ਅੰਕ, ਫਿਰ 1 ਅੱਖਰ ਆਦਿ, ਅੱਖਰ ਹੁੰਦੇ ਹਨ

ਰਿਹਾਇਸ਼ੀ ਸਥਿਤੀ

ਡ੍ਰੌਪਡਾਊਨ ਤੋਂ ਸਥਿਤੀ ਚੁਣੋ

ਹਾਂ

ਡ੍ਰੋਪਡਾਊਨ ਤੋਂ ਵੈਲਿਊ ਚੁਣੋ

ਈ-ਮੇਲ ਆਈਡੀ

ਖਰੀਦਦਾਰ ਦੀ ਈਮੇਲ ਆਈਡੀ ਦਰਜ ਕਰੋ
ਵੈਧ ਈਮੇਲ:
email@domain.com

ਹਾਂ

ਵੱਧ ਤੋਂ ਵੱਧ 254 ਅੱਖਰ

ਸੰਪਰਕ ਨੰਬਰ

ਸੰਪਰਕ ਨੰਬਰ ਦਰਜ ਕਰੋ

ਹਾਂ

ਵੱਧ ਤੋਂ ਵੱਧ 15
ਅੱਖਰ

ਵਪਾਰ/ਪੇਸ਼ੇ ਦੀ ਕਿਸਮ

ਖਰੀਦਦਾਰ ਦੇ ਵਪਾਰ/ਪੇਸ਼ੇ ਦੇ ਵੇਰਵੇ ਪ੍ਰਦਾਨ ਕਰੋ

ਹਾਂ

ਵੱਧ ਤੋਂ ਵੱਧ 400 ਅੱਖਰ

ਵਸਤੂਆਂ ਦੀ ਕਿਸਮ [ਧਾਰਾ 394 ਦੀ ਉਪ-ਧਾਰਾ 1 ਵਿੱਚ ਦਰਜ]

ਖਰੀਦਦਾਰ ਵੱਲੋਂ ਖਰੀਦੀਆਂ
ਗਈਆਂ ਵਸਤੂਆਂ ਦੀ ਕਿਸਮ
ਡ੍ਰਾਪਡਾਊਨ ਤੋਂ ਚੁਣੋ

ਹਾਂ

ਡ੍ਰੌਪਡਾਊਨ ਤੋਂ ਵੈਲਿਊ ਚੁਣੋ

ਵਸਤੂਆਂ ਦੇ ਉਪਯੋਗ ਦਾ ਉਦੇਸ਼

ਖਰੀਦਦਾਰ ਵੱਲੋਂ ਵਸਤੂਆਂ
ਦੇ ਉਪਯੋਗ ਦਾ ਉਦੇਸ਼
ਡ੍ਰਾਪਡਾਊਨ ਤੋਂ ਚੁਣੋ

ਹਾਂ

ਡ੍ਰੌਪਡਾਊਨ ਤੋਂ ਵੈਲਿਊ ਚੁਣੋ

ਘੋਸ਼ਣਾ ਜਮ੍ਹਾਂ ਕਰਨ ਦੀ ਮਿਤੀ

ਖਰੀਦਦਾਰ ਵੱਲੋਂ
ਘੋਸ਼ਣਾ ਜਮ੍ਹਾਂ ਕਰਨ ਦੀ ਮਿਤੀ
DD/MM/YYYY ਫਾਰਮੈਟ
ਵਿੱਚ ਦਰਜ ਕਰੋ।

ਹਾਂ

ਵੱਧ ਤੋਂ ਵੱਧ 10 ਅੱਖਰ

ਖਰੀਦਦਾਰ ਵੱਲੋਂ ਦੇਣਯੋਗ ਰਕਮ ਦੇ ਡੈਬਿਟ ਜਾਂ ਰਸੀਦ ਦੀ ਮਿਤੀ

ਖਰੀਦਦਾਰ ਵੱਲੋਂ ਦੇਣਯੋਗ ਰਕਮ ਦੇ ਡੈਬਿਟ ਜਾਂ ਰਸੀਦ ਦੀ ਮਿਤੀ
DD/MM M/YYYY ਫਾਰਮੈਟ ਵਿੱਚ ਦਰਜ ਕਰੋ

ਹਾਂ

ਵੱਧ ਤੋਂ ਵੱਧ 10 ਅੱਖਰ

ਭੁਗਤਾਨ ਦੀ ਅਨੁਮਾਨਿਤ ਰਕਮ ਜਿਸ ਲਈ ਕਰ ਇਕੱਠਾ ਨਾ ਕਰਨ ਵਾਸਤੇ ਘੋਸ਼ਣਾ ਕੀਤੀ ਜਾ ਰਹੀ ਹੈ

ਕਰ ਇਕੱਠਾ ਨਾ ਕਰਨ ਲਈ ਜਿਸ ਭੁਗਤਾਨ ਵਾਸਤੇ ਘੋਸ਼ਣਾ ਕੀਤੀ ਜਾ ਰਹੀ ਹੈ, ਉਸ ਦੀ ਅਨੁਮਾਨਿਤ ਰਕਮ ਦਰਜ ਕਰੋ

ਹਾਂ

ਵੱਧ ਤੋਂ ਵੱਧ 14 ਅੱਖਰ, ਅੰਕੀ, ਗੈਰ-ਰਿਣਾਤਮਕ

ਕਦਮ 11: CSV ਫਾਈਲ ਅਪਲੋਡ ਕਰਨ ਲਈ “CSV ਫਾਈਲ ਅਪਲੋਡ ਕਰੋ” ਬਟਨ ’ਤੇ ਕਲਿੱਕ ਕਰੋ ਅਤੇ CSV ਫਾਈਲ ਅਪਲੋਡ ਕਰੋ, ਫਿਰ “ਸੇਵ ਕਰੋ” ’ਤੇ ਕਲਿੱਕ ਕਰੋ।

Data responsive

ਨੋਟ - ਜੇ ਕੋਈ ਗਲਤ ਵੇਰਵਾ ਦਰਜ ਕੀਤਾ ਗਿਆ ਹੋਵੇ ਜਾਂ ਲਾਜ਼ਮੀ ਖੇਤਰ ਖਾਲੀ ਰਹਿ ਗਏ ਹੋਣ, ਤਾਂ ਐਰਰ ਦਿਖਾਇਆ ਜਾਵੇਗਾ। ਉਪਭੋਗਤਾ ਨੂੰ ਸਹੀ ਵੇਰਵੇ ਦਰਜ ਕਰਕੇ CSV ਫਾਈਲ ਮੁੜ ਅਪਲੋਡ ਕਰਨੀ ਹੋਵੇਗੀ।

ਕਦਮ 12: ਦੂਜਾ ਪੈਨਲ ਸੇਵ ਕਰਨ ਤੋਂ ਬਾਅਦ, ਤੀਜਾ ਪੈਨਲ : ਅਟੈਚਮੈਂਟਾਂ ਚੁਣੋ। ਕਿਰਪਾ ਕਰਕੇ ਸੰਬੰਧਿਤ ਦਸਤਾਵੇਜ਼ ਅਟੈਚ ਕਰੋ ਅਤੇ “ਸੇਵ ਕਰੋ” ’ਤੇ ਕਲਿੱਕ ਕਰੋ।

Data responsive

ਕਦਮ 13: ਤੀਜਾ ਪੈਨਲ ਸੇਵ ਕਰਨ ਤੋਂ ਬਾਅਦ, “ਘੋਸ਼ਣਾ” ਪੈਨਲ ਚੁਣੋ।

Data responsive

ਕਦਮ 14: ਚੌਥਾ ਪੈਨਲ ਸੇਵ ਕਰਨ ਤੋਂ ਬਾਅਦ, ਪੈਨਲ ਦੀ ਸਥਿਤੀ “ਪੂਰਾ ਹੋਇਆ” ਵਜੋਂ ਦਿਖਾਈ ਜਾਵੇਗੀ ਅਤੇ ਫਿਰ “ਪ੍ਰੀਵਿਊ” ਬਟਨ ਸਮਰੱਥ ਹੋ ਜਾਵੇਗਾ।

Data responsive

ਕਦਮ 15: ਪ੍ਰੀਵਿਊ ਪੇਜ ’ਤੇ ਵੇਰਵਿਆਂ ਦੀ ਜਾਂਚ ਕਰੋ ਅਤੇ “ਈ-ਤਸਦੀਕ ਲਈ ਅੱਗੇ ਵਧੋ” ’ਤੇ ਕਲਿੱਕ ਕਰੋ।

Data responsiveData responsive

ਕਦਮ 16: “ਈ-ਤਸਦੀਕ ਲਈ ਅੱਗੇ ਵਧੋ” ਬਟਨ ’ਤੇ ਕਲਿੱਕ ਕਰਨ ਤੋਂ ਬਾਅਦ ਇੱਕ ਪੌਪਅੱਪ ਪੁਸ਼ਟੀ ਸੁਨੇਹਾ ਦਿਖਾਇਆ ਜਾਵੇਗਾ ਜਿਸ ਵਿੱਚ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਈ-ਤਸਦੀਕ ਲਈ ਅੱਗੇ ਵਧਣਾ ਚਾਹੁੰਦੇ ਹੋ। ਹਾਂ ’ਤੇ ਕਲਿੱਕ ਕਰੋ।

Data responsive

ਕਦਮ 17: ਹਾਂ ’ਤੇ ਕਲਿੱਕ ਕਰਨ ਤੋਂ ਬਾਅਦ, ਤੁਹਾਨੂੰ ਈ-ਤਸਦੀਕ ਪੇਜ ’ਤੇ ਲਿਜਾਇਆ ਜਾਵੇਗਾ ਜਿੱਥੇ ਤੁਸੀਂ EVC/DSC (ਜੋ ਲਾਗੂ ਹੋਵੇ) ਰਾਹੀਂ ਫਾਰਮ 127 ਦੀ ਤਸਦੀਕ ਕਰ ਸਕਦੇ ਹੋ।

ਨੋਟ: ਹੋਰ ਜਾਣਕਾਰੀ ਲਈ ਈ-ਤਸਦੀਕ ਕਿਵੇਂ ਕਰੀਏ ਯੂਜ਼ਰ ਮੈਨੁਅਲ ਨੂੰ ਵੇਖੋ।

ਕਦਮ 18: ਸਫਲਤਾਪੂਰਵਕ ਈ-ਤਸਦੀਕ ਤੋਂ ਬਾਅਦ, ਇੱਕ ਸਫਲਤਾ ਸੁਨੇਹਾ ਦਿਖਾਇਆ ਜਾਂਦਾ ਹੈ ਜਿਸ ਨਾਲ ਲੈਣ-ਦੇਣ ID ਅਤੇ ਐਕਨੋਲੇਜਮੈਂਟ ਰਸੀਦ ਨੰਬਰ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਲਈ ਸੰਦਰਭ ਵਾਸਤੇ ਲੈਣ-ਦੇਣ ID ਅਤੇ ਐਕਨੋਲੇਜਮੈਂਟ ਰਸੀਦ ਨੰਬਰ ਨੂੰ ਸੰਭਾਲ ਕੇ ਰੱਖੋ। ਤੁਹਾਨੂੰ ਈ-ਫਾਈਲਿੰਗ ਪੋਰਟਲ ’ਤੇ ਰਜਿਸਟਰ ਕੀਤੀ ਈਮੇਲ ID ਅਤੇ ਮੋਬਾਈਲ ਨੰਬਰਾਂ ’ਤੇ ਵੀ ਪੁਸ਼ਟੀ ਸੁਨੇਹਾ ਮਿਲੇਗਾ।

ਐਕਨੋਲੇਜਮੈਂਟ ਰਸੀਦ ਡਾਊਨਲੋਡ ਕਰਨ ਲਈ ਡਾਊਨਲੋਡ ਬਟਨ ’ਤੇ ਕਲਿੱਕ ਕਰੋ।

Data responsive

ਕਦਮ 19: ਫਾਰਮ 127 ਸਫਲਤਾਪੂਰਵਕ ਜਮ੍ਹਾਂ ਕਰਨ ਤੋਂ ਬਾਅਦ, ਉਪਭੋਗਤਾ ਭਰਿਆ ਹੋਇਆ ਫਾਰਮ ਵੇਖ ਸਕਦਾ ਹੈ: ਆਪਣੇ ਡੈਸ਼ਬੋਰਡ ’ਤੇ ਜਾਓ, ਫਿਰ ਈ-ਫਾਈਲ > ਆਮਦਨ ਕਰ ਫਾਰਮ ਫਾਈਲ ਕਰੋ > ਫਾਈਲ ਕੀਤੇ ਫਾਰਮ ਵੇਖੋ > ਆਮਦਨ ਕਰ ਐਕਟ 2025 ਦੇ ਹੇਠਾਂ “ਫਾਈਲ ਕੀਤੇ ਫਾਰਮ ਵੇਖੋ” ਟੈਬ ’ਤੇ ਕਲਿੱਕ ਕਰੋ।

ਨੋਟ: ਹੋਰ ਜਾਣਕਾਰੀ ਲਈ “ਫਾਈਲ ਕੀਤੇ ਫਾਰਮ ਵੇਖੋ” ਯੂਜ਼ਰ ਮੈਨੂਅਲ ਨੂੰ ਵੇਖੋ।

5. ਸੰਬੰਧਿਤ ਵਿਸ਼ੇ

6. ਸ਼ਬਦਾਵਲੀ

ਸੰਖੇਪ/ਸੰਖਿਪਤ ਰੂਪ

ਵੇਰਵਾ/ਪੂਰਾ ਫਾਰਮ

DSC

ਡਿਜੀਟਲ ਦਸਤਖ਼ਤ ਸਰਟੀਫਿਕੇਟ

EVC

ਇਲੈਕਟ੍ਰਾਨਿਕ ਤਸਦੀਕ ਸਰਟੀਫਿਕੇਟ

ARN

ਐਕਨੋਲੇਜਮੈਂਟ ਰਸੀਦ ਨੰਬਰ

PY

ਪਿਛਲਾ ਸਾਲ

FY

ਵਿੱਤੀ ਸਾਲ

TY

ਕਰ ਸਾਲ