ਫਾਰਮ 146 ਯੂਜ਼ਰ ਮੈਨੂਅਲ

 

1. ਸੰਖੇਪ ਜਾਣਕਾਰੀ

ਫਾਰਮ 146 ਦੀ ਲੋੜ ਉਦੋਂ ਪੈਂਦੀ ਹੈ ਜਦੋਂ ਤੁਸੀਂ ਭਾਰਤ ਤੋਂ ਬਾਹਰ ਰਹਿੰਦੇ ਕਿਸੇ ਵਿਅਕਤੀ ਜਾਂ ਕਿਸੇ ਵਿਦੇਸ਼ੀ ਕੰਪਨੀ ਨੂੰ ਇੱਕ ਸਾਲ ਵਿੱਚ ₹5 ਲੱਖ ਤੋਂ ਵੱਧ ਦਾ ਕਰਯੋਗ ਭੁਗਤਾਨ ਕਰਦੇ ਹੋ। ਇਹ ਹਰ ਵਾਰ ਜਦੋਂ ਤੁਸੀਂ ਅਜਿਹਾ ਭੁਗਤਾਨ ਕਰਦੇ ਹੋ ਤਾਂ ਲੋੜੀਂਦਾ ਹੈ। ਇੱਕ ਚਾਰਟਰਡ ਅਕਾਊਂਟੈਂਟ (CA) ਭੁਗਤਾਨ ਦੀ ਸਮੀਖਿਆ ਕਰਦਾ ਹੈ ਅਤੇ ਵੇਰਵਿਆਂ ਦੀ ਪੁਸ਼ਟੀ ਕਰਦਾ ਹੈ ਜਿਵੇਂ ਕਿ ਭੁਗਤਾਨ ਕਿਸ ਲਈ ਹੈ, ਕਿੰਨਾ TDS (ਕਰ) ਕੱਟਿਆ ਜਾਣਾ ਚਾਹੀਦਾ ਹੈ, ਅਤੇ ਕੀ ਕਟੌਤੀ ਸਹੀ ਹੈ। ਸਰਲ ਸ਼ਬਦਾਂ ਵਿੱਚ, ਫਾਰਮ 146 ਇੱਕ ਸਰਟੀਫਿਕੇਟ ਹੈ ਜਿਸ ਵਿੱਚ ਇੱਕ CA ਵਿਦੇਸ਼ ਵਿੱਚ ਪੈਸੇ ਭੇਜਣ ਲਈ ਕਰ ਦੀ ਦੇਣਦਾਰੀ ਦੀ ਜਾਂਚ ਕਰਦਾ ਹੈ ਅਤੇ ਪੁਸ਼ਟੀ ਕਰਦਾ ਹੈ। ਤੁਸੀਂ ਇਸ ਫਾਰਮ ਨੂੰ ਔਨਲਾਈਨ ਜਾਂ ਔਫਲਾਈਨ ਫਾਈਲ ਕਰ ਸਕਦੇ ਹੋ, ਅਤੇ ਇਸਨੂੰ ਜਮ੍ਹਾਂ ਕਰਨ ਲਈ ਕੋਈ ਨਿਸ਼ਚਿਤ ਸਮਾਂ ਸੀਮਾ ਨਹੀਂ ਹੈ। ਆਮਦਨ ਕਰ ਐਕਟ, 1961 ਦੇ ਅਨੁਸਾਰ, ਫਾਰਮ 146 ਨੂੰ ਫਾਰਮ 15CB ਵਜੋਂ ਜਾਣਿਆ ਜਾਂਦਾ ਹੈ।

2. ਇਸ ਸੇਵਾ ਨੂੰ ਪ੍ਰਾਪਤ ਕਰਨ ਲਈ ਪੂਰਵ-ਸ਼ਰਤ

  •    CA ਨੂੰ ਆਪਣੀ ਮੈਂਬਰਸ਼ਿਪ ਸੰਖਿਆ ਨਾਲ ਈ-ਫਾਈਲਿੰਗ ਪੋਰਟਲ ਵਿੱਚ ਰਜਿਸਟਰ ਕਰਨਾ ਚਾਹੀਦਾ ਹੈ
  •    CA ਦੀ ਸਥਿਤੀ - ID “ਕਿਰਿਆਸ਼ੀਲ” ਹੋਣੀ ਚਾਹੀਦੀ ਹੈ
  •    CA ਨੂੰ ਲਾਜ਼ਮੀ ਤੌਰ 'ਤੇ ਵੈਧ DSC (ਡਿਜੀਟਲ ਦਸਤਖ਼ਤ ਸਰਟੀਫਿਕੇਟ) ਨੂੰ ਸ਼ਾਮਲ ਕਰਨਾ ਚਾਹੀਦਾ ਹੈ
  •    ਕਰਦਾਤਾ ਨੂੰ CA ਨੂੰ ਫਾਰਮ 146 ਸੌਂਪਣਾ ਚਾਹੀਦਾ ਹੈ।

3. ਫਾਰਮ ਦੇ ਬਾਰੇ
 

3.1 ਉਦੇਸ਼

ਫਾਰਮ 146 ਇੱਕ ਲੇਖਾਕਾਰ ਦਾ ਸਰਟੀਫਿਕੇਟ ਹੈ ਜੋ ਕਿਸੇ ਗੈਰ-ਨਿਵਾਸੀ (ਕੰਪਨੀ ਨਾ ਹੋਵੇ) ਜਾਂ ਕਿਸੇ ਵਿਦੇਸ਼ੀ ਕੰਪਨੀ ਨੂੰ ਭੁਗਤਾਨ ਕਰਨ ਲਈ ਲੋੜੀਂਦਾ ਹੈ, ਜੋ ਕਿ ਕਰ ਯੋਗ ਹੈ ਅਤੇ ਜੇ ਅਜਿਹੇ ਭੁਗਤਾਨ/ ਅਜਿਹੇ ਭੁਗਤਾਨਾਂ ਦਾ ਕੁੱਲ ₹5 ਲੱਖ ਤੋਂ ਵੱਧ ਹੈ। ਇਹ ਫਾਰਮ CA ਨੂੰ ਭਾਰਤ ਤੋਂ ਬਾਹਰ ਟ੍ਰਾਂਸਫਰ ਕੀਤੇ ਜਾਣ ਵਾਲੇ ਪੈਸੇ ਭੇਜਣ ਦੇ ਵੇਰਵਿਆਂ ਨੂੰ ਪ੍ਰਮਾਣਿਤ ਕਰਨ ਦੇ ਯੋਗ ਬਣਾਉਂਦਾ ਹੈ ਅਤੇ ਅੰਤ ਵਿੱਚ ਉਸ ਵਿਅਕਤੀ ਦੁਆਰਾ ਵਰਤਿਆ ਜਾਂਦਾ ਹੈ ਜੋ ਫਾਰਮ 145 ਭਾਗ-C ਫਾਈਲ ਕਰਨ ਵਿੱਚ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੈ।

3.2 ਇਸਨੂੰ ਕੌਣ ਫਾਈਲ ਕਰ ਸਕਦਾ ਹੈ?

ਇੱਕ ਚਾਰਟਰਡ ਲੇਖਾਕਾਰ (CA) ਫਾਰਮ 146 ਤਾਂ ਹੀ ਜਾਰੀ ਕਰ ਸਕਦਾ ਹੈ ਜੇਕਰ ਉਹ ਆਮਦਨ ਕਰ ਈ-ਫਾਈਲਿੰਗ ਪੋਰਟਲ 'ਤੇ ਰਜਿਸਟਰਡ ਹਨ ਅਤੇ ਕਰਦਾਤਾ ਨੇ ਉਨ੍ਹਾਂ ਨੂੰ ਫਾਰਮ 146 ਦਿੱਤਾ ਹੈ। CA ਕੋਲ ਪੋਰਟਲ 'ਤੇ ਰਜਿਸਟਰਡ ਇੱਕ ਡਿਜੀਟਲ ਦਸਤਖਤ ਸਰਟੀਫਿਕੇਟ (DSC) ਵੀ ਹੋਣਾ ਚਾਹੀਦਾ ਹੈ ਤਾਂ ਜੋ ਉਹ ਇਲੈਕਟ੍ਰਾਨਿਕ ਤੌਰ 'ਤੇ ਫਾਰਮ 146 ਦੀ ਤਸਦੀਕ ਕਰ ਸਕਣ ਅਤੇ ਜਮ੍ਹਾਂ ਕਰ ਸਕਣ।

3.3 ਇੱਕ ਨਜ਼ਰ ਫਾਰਮ 'ਤੇ

ਫਾਰਮ 146 ਵਿੱਚ ਛੇ ਪੈਨਲ ਹਨ।

  1.  ਰਿਮਿਟਰ (ਭੇਜਣ ਵਾਲੇ) ਦਾ ਵੇਰਵਾ:
  2.  ਰਿਮਿਟੀ (ਪ੍ਰਾਪਤਕਰਤਾ) ਦਾ ਵੇਰਵਾ
  3.  ਭੇਜੀ ਹੋਈ ਰਕਮ (ਫੰਡ ਟ੍ਰਾਂਸਫਰ) ਦਾ ਵੇਰਵਾ
  4.  ਆਮਦਨ-ਕਰ ਐਕਟ ਦੇ ਪ੍ਰਬੰਧਾਂ ਤਹਿਤ ਕਰ ਦੀ ਦੇਣਦਾਰੀ [ਦੋਹਰੇ ਕਰਾਧਨ ਤੋਂ ਰਾਹਤ ਦੇ ਇਕਰਾਰਨਾਮੇ ਤੋਂ ਬਿਨਾਂ] (“DTAA”)
  5.  ਦੋਹਰੇ ਕਰਾਧਨ ਤੋਂ ਰਾਹਤ ਦੇ ਇਕਰਾਰਨਾਮੇ ਤਹਿਤ ਕਰ ਦੀ ਦੇਣਦਾਰੀ (“DTAA”)
  6.  ਸਰੋਤ 'ਤੇ ਕੱਟੇ ਗਏ ਕਰ ਦੇ ਵੇਰਵੇ
  7.  ਤਸਦੀਕ

4. ਕਦਮ-ਦਰ-ਕਦਮ ਮਾਰਗ ਦਰਸ਼ਨ ਕਰਨਾ

ਫਾਰਮ 146 ਨੂੰ ਹੇਠਾਂ ਦਿੱਤੀਆਂ ਗਈਆਂ ਦੋ ਵਿਧੀਆਂ ਰਾਹੀਂ ਫਾਈਲ ਕੀਤਾ ਜਾ ਸਕਦਾ ਹੈ:-
  (a) ਆਨਲਾਈਨ ਵਿਧੀ – ਈ-ਫਾਈਲਿੰਗ ਰਾਹੀਂ
  (b)  ਔਫਲਾਈਨ ਵਿਧੀ– ਔਫਲਾਈਨ ਯੂਟਿਲਿਟੀ ਰਾਹੀਂ

ਆਨਲਾਈਨ ਵਿਧੀ ਰਾਹੀਂ ਫਾਰਮ 146 ਨੂੰ ਭਰਨ ਅਤੇ ਜਮ੍ਹਾਂ ਕਰਨ ਲਈ ਹੇਠਾਂ ਦਿੱਤੇ ਗਏ ਸਟੈੱਪਾਂ ਦੀ ਪਾਲਣਾ ਕਰੋ

4.1. ਕਰਦਾਤਾ ਵੱਲੋਂ CA ਨੂੰ ਫਾਰਮ 146 ਸੌਂਪਣਾ

ਕਦਮ 1:ਆਪਣੀ ਉਪਭੋਗਤਾ ID ਅਤੇ ਪਾਸਵਰਡ ਨਾਲ ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰੋ।
     

Data responsive

ਕਦਮ 2: ਉਪਭੋਗਤਾ ID (PAN) ਅਤੇ ਪਾਸਵਰਡ ਦਰਜ ਕਰੋ।
     
    

Data responsive

ਕਦਮ 3: ਅਧਿਕਾਰਿਤ ਭਾਈਵਾਲ 'ਤੇ ਜਾਓ > ਮੇਰਾ ਚਾਰਟਰਡ ਲੇਖਾਕਾਰ(CA)।
     

Data responsive

ਕਦਮ 4: ਮੇਰੇ ਚਾਰਟਰਡ ਲੇਖਾਕਾਰ (CA) ਸਕ੍ਰੀਨ ਵਿੱਚ, “CA ਸ਼ਾਮਲ ਕਰੋ” ਬਟਨ 'ਤੇ ਕਲਿੱਕ ਕਰੋ
 

Data responsive

ਕਦਮ 5: "ਚਾਰਟਰਡ ਲੇਖਾਕਾਰ ਸ਼ਾਮਲ ਕਰੋ" ਸਕ੍ਰੀਨ ਵਿੱਚ, ਉਪਭੋਗਤਾ ਨੂੰ ਮੈਂਬਰਸ਼ਿੱਪ ਸੰਖਿਆ ਪ੍ਰਦਾਨ ਕਰਨੀ ਪੈਂਦੀ ਹੈ ਅਤੇ “ਸ਼ਾਮਲ ਕਰੋ” ਬਟਨ 'ਤੇ ਕਲਿੱਕ ਕਰੋ।
 
 

Data responsiveData responsive

ਕਦਮ 6: ਉਪਭੋਗਤਾ ਦੀ ਪ੍ਰੋਫਾਈਲ ਵਿੱਚ ਚਾਰਟਰਡ ਲੇਖਾਕਾਰ (CA) ਸ਼ਾਮਲ ਕੀਤਾ ਜਾਵੇਗਾ। CA ਨੂੰ ਸ਼ਾਮਲ ਕਰਨ ਤੋਂ ਬਾਅਦ, ਉਪਭੋਗਤਾ ਨੂੰ CA ਨੂੰ ਫਾਰਮ 146 ਸਪੁਰਦ ਕਰਨ ਦੀ ਲੋੜ ਹੁੰਦੀ ਹੈ।

ਫਾਰਮ ਅਸਾਈਨਮੈਂਟ ਡਾਇਲਾਗ ਬਾਕਸ ਵਿੱਚ, ਉਪਭੋਗਤਾ ਨੂੰ "ਆਮਦਨ ਕਰ ਐਕਟ, 2025 ਅਨੁਸਾਰ ਫਾਰਮ" ਚੁਣਨਾ ਚਾਹੀਦਾ ਹੈ, ਫਾਰਮ 146 ਚੁਣੋ ਅਤੇ ਫਿਰ "ਸ਼ਾਮਲ ਕਰੋ" ਬਟਨ 'ਤੇ ਕਲਿੱਕ ਕਰੋ
  

Data responsive

ਕਦਮ 7: ਇੱਕ ਵਾਰ ਜਦੋਂ ਫਾਰਮ ਚਾਰਟਰਡ ਲੇਖਾਕਾਰ ਦੇ ਨਾਮ ਹੇਠ ਸ਼ਾਮਲ ਕੀਤਾ ਜਾਂਦਾ ਹੈ, ਤਾਂ ਉਪਭੋਗਤਾ ਨੂੰ ਫਾਰਮ 146 ਦੇ ਅਸਾਈਨਮੈਂਟ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ “ਸਬਮਿਟ” ਬਟਨ 'ਤੇ ਕਲਿੱਕ ਕਰਨਾ ਚਾਹੀਦਾ ਹੈ।
 

Data responsiveData responsive

4.2. CA ਵੱਲੋਂ ਫਾਰਮ 146 ਨੂੰ ਭਰਨਾ

ਕਦਮ 1:ਆਪਣੇ ਉਪਭੋਗਤਾ ID ਅਤੇ ਪਾਸਵਰਡ ਨਾਲ ਲੌਗਇਨ ਕਰੋ।

Data responsive

ਕਦਮ 2: ਉਪਭੋਗਤਾ ID (ARCA) ਅਤੇ ਪਾਸਵਰਡ ਭਰੋ
 

Data responsive

ਕਦਮ 3: ਈ-ਫਾਈਲ > ਆਮਦਨ ਕਰ ਫਾਰਮ > ਆਮਦਨ ਕਰ ਫਾਰਮ ਫਾਈਲ ਕਰੋ 'ਤੇ ਜਾਓ
 

Data responsive

ਕਦਮ 4:ਆਮਦਨ ਕਰ ਐਕਟ 2025 ਦੇ ਅਨੁਸਾਰ ਫਾਰਮਾਂ ਦੇ ਤਹਿਤ ਫਾਰਮ 146 ਨੂੰ ਚੁਣੋ/ਖੋਜ ਕਰੋ ਅਤੇ ਹੁਣੇ ਫਾਈਲ ਕਰੋ ਬਟਨ 'ਤੇ ਕਲਿੱਕ ਕਰੋ
 

Data responsive

ਕਦਮ 5:ਲਾਗੂ ਸਬਮਿਸ਼ਨ ਵਿਧੀ ਅਤੇ ਕਰ ਦਾ ਸਾਲ ਚੁਣੋ ਅਤੇ ਜਾਰੀ ਰੱਖੋ 'ਤੇ ਕਲਿੱਕ ਕਰੋ।
 

Data responsive

ਕਦਮ 6: “ਜਾਰੀ ਰੱਖੋ” ਬਟਨ 'ਤੇ ਕਲਿੱਕ ਕਰਨ ਤੋਂ ਬਾਅਦ, “PAN/TAN ਵੇਰਵੇ ਦਰਜ ਕਰੋ” ਸਿਰਲੇਖ ਵਾਲੀ ਇੱਕ ਪੌਪ-ਅੱਪ ਵਿੰਡੋ ਦਿਖਾਈ ਦੇਵੇਗੀ। ਚਾਰਟਰਡ ਲੇਖਾਕਾਰ (CA) ਨੂੰ ਉਸ ਮੁਲਾਂਕਣਕਰਤਾ ਦਾ PAN ਦਰਜ ਕਰਨਾ ਚਾਹੀਦਾ ਹੈ ਜਿਸਨੇ CA ਨੂੰ ਫਾਰਮ ਸੌਂਪਿਆ ਹੈ ਅਤੇ ਅੱਗੇ ਵਧੋ 'ਤੇ ਕਲਿੱਕ ਕਰਨਾ ਚਾਹੀਦਾ ਹੈ।
 

Data responsive

ਪੜਾਅ 7:"ਅੱਗੇ ਵਧੋ" ਬਟਨ 'ਤੇ ਕਲਿੱਕ ਕਰਨ 'ਤੇ, ਉਪਭੋਗਤਾ ਨੂੰ ਫਾਰਮ ਸਕ੍ਰੀਨ 'ਤੇ ਲਿਜਾਇਆ ਜਾਂਦਾ ਹੈ। ਪਹਿਲਾ ਪੈਨਲ ਚੁਣੋ ਜੋ ਕਿ "ਰਿਮਿਟਰ (ਭੇਜਣ ਵਾਲੇ) ਦੇ ਵੇਰਵੇ" ਹੈ।
 

Data responsive

ਕਦਮ 8:ਭੇਜਣ ਵਾਲੇ ਦੇ ਵੇਰਵਿਆਂ ਦੀ ਤਸਦੀਕ ਅਤੇ ਪੁਸ਼ਟੀ ਕਰੋ ਜੋ CA ਵੱਲੋਂ ਪ੍ਰਦਾਨ ਕੀਤੇ ਗਏ PAN ਤੋਂ ਆਟੋ ਪੋਪੂਲੇਟਡ ਹੋਵੇਗਾ ਅਤੇ ਸੇਵ 'ਤੇ ਕਲਿੱਕ ਕਰੋ।
 

Data responsive

ਕਦਮ 9:ਪਹਿਲੇ ਪੈਨਲ ਨੂੰ ਸੇਵ ਕਰਨ ਤੋਂ ਬਾਅਦ, ਪੈਨਲ ਦੀ ਸਥਿਤੀ “ਸੰਪੂਰਨ” ਦਿਖਾਈ ਦੇਵੇਗੀ। ਹੁਣ ਦੂਜਾ ਪੈਨਲ ਜੋ ਕਿ “ਰਿਮਿਟੀ (ਪ੍ਰਾਪਤਕਰਤਾ) ਦੇ ਵੇਰਵੇ” ਹੈ, ਦੀ ਚੋਣ ਕਰੋ।
 

Data responsive

ਕਦਮ 10:ਦੂਜੇ ਪੈਨਲ ਵਿੱਚ ਵੇਰਵੇ ਭਰੋ ਅਤੇ ਸੇਵ ਬਟਨ 'ਤੇ ਕਲਿੱਕ ਕਰੋ। CA ਨੂੰ ਰਿਮਿਟੀ (ਪ੍ਰਾਪਤਕਰਤਾ) ਦੇ ਜ਼ਰੂਰੀ ਵੇਰਵੇ ਪ੍ਰਦਾਨ ਕਰਨੇ ਪੈਂਦੇ ਹਨ।
 

Data responsiveData responsive

ਕਦਮ 11:ਦੂਜੇ ਪੈਨਲ ਨੂੰ ਸੇਵ ਕਰਨ ਤੋਂ ਬਾਅਦ, ਪੈਨਲ ਦੀ ਸਥਿਤੀ “ਸੰਪੂਰਨ” ਵਜੋਂ ਦਿਖੇਗੀ। ਹੁਣ ਤੀਜੇ ਪੈਨਲ ਦੀ ਚੋਣ ਕਰੋ ਜੋ ਕਿ “ਭੇਜੀ ਹੋਈ ਰਕਮ (ਫੰਡ ਟ੍ਰਾਂਸਫਰ) ਦੇ ਵੇਰਵੇ” ਹੈ।
 

Data responsive

ਕਦਮ 12 : ਤੀਜੇ ਪੈਨਲ ਵਿੱਚ ਲੋੜੀਂਦੇ ਵੇਰਵੇ ਭਰੋ ਅਤੇ ਸੇਵ ਬਟਨ 'ਤੇ ਕਲਿੱਕ ਕਰੋ।

ਨੋਟ:
(a) ਕਾਲਮ ਨੰ.19 ਵਿੱਚ, ਭੇਜੀ ਜਾਣ ਵਾਲੀ ਧਨਰਾਸ਼ੀ TDS ਦੀ ਕਟੌਤੀ ਤੋਂ ਪਹਿਲਾਂ ਭਾਵ ਕਿ ਕੁੱਲ ਵਜੋਂ ਹੋਣ ਚਾਹੀਦੀ ਹੈ।
(b) ਕਾਲਮ ਨੰ. 20 ਵਿੱਚ, ਇੱਕ ਵਾਰ ਜਦੋਂ CA ਕਾਲਮ a ਵਿੱਚ ਵੈਧ IFSC ਮੁਹੱਈਆ ਕਰਦਾ ਹੈ, ਤਾਂ ਕਾਲਮ b ਅਤੇ ਕਾਲਮ C ਮੁਹੱਈਆ ਕੀਤੇ ਗਏ IFSC 'ਤੇ ਆਧਾਰਿਤ ਆਟੋ ਪੋਪੂਲੇਟਡ ਹੋਵੇਗਾ
(c) ਕਾਲਮ ਨੰ. 21 ਵਿੱਚ, ਜੇ ਬੈਂਕ ਅਤੇ ਅਧਿਕਾਰਿਤ ਡੀਲਰ ਉਹੀ ਨਹੀਂ ਹਨ ਤਾਂ "ਨਹੀਂ" ਚੁਣੋ ਅਤੇ RBI ਵੱਲੋਂ ਮੁਹੱਈਆ ਕੀਤੀ ਗਈ ਡ੍ਰੋਪਡਾਉਨ ਸੂਚੀ ਤੋਂ ਅਧਿਕਾਰਿਤ ਡੀਲਰ ਦਾ ਨਾਮ ਚੁਣੋ
(d) ਉਦੇਸ਼ ਕੋਡ (ਕਾਲਮ ਨੰ. 24) ਅਤੇ ਉਪ-ਕੋਡ (ਕਾਲਮ ਨੰ. 25) RBI ਵੱਲੋਂ ਮੁਹੱਈਆ ਕੀਤੀ ਗਈ ਸੂਚੀ ਅਨੁਸਾਰ ਹਨ।
 

Data responsive

 

Data responsive

ਕਦਮ 13: ਤੀਜੇ ਪੈਨਲ ਨੂੰ ਸੇਵ ਕਰਨ ਤੋਂ ਬਾਅਦ, ਪੈਨਲ ਦੀ ਸਥਿਤੀ "ਸੰਪੂਰਨ" ਵਜੋਂ ਪ੍ਰਦਰਸ਼ਿਤ ਹੋਵੇਗੀ। ਹੁਣ ਚੌਥਾ ਪੈਨਲ ਚੁਣੋ ਭਾਵ ਕਿ "ਆਮਦਨ-ਕਰ ਐਕਟ ਦੇ ਉਪਬੰਧਾਂ ਅਧੀਨ ਕਰ ਦੀ ਦੇਣਦਾਰੀ [ਦੋਹਰੇ ਕਰਾਧਨ ਤੋਂ ਰਾਹਤ ਇਕਰਾਰਨਾਮੇ (DTAA) 'ਤੇ ਵਿਚਾਰ ਕੀਤੇ ਬਿਨਾਂ]"
 

Data responsive

ਕਦਮ 14: ਚੌਥੇ ਪੈਨਲ ਵਿੱਚ ਲੋੜੀਂਦੇ ਵੇਰਵਿਆਂ ਨੂੰ ਭਰੋ ਅਤੇ ਸੇਵ ਬਟਨ 'ਤੇ ਕਲਿੱਕ ਕਰੋ।

ਨੋਟ:
(a) ਕਾਲਮ ਨੰ. 27(a) ਵਿੱਚ, CA ਨੂੰ ਇਹ ਚੁਣਨ ਦੀ ਲੋੜ ਹੈ ਕਿ ਕੀ ਲੈਣ-ਦੇਣ ਭਾਰਤ ਵਿੱਚ ਕਰਯੋਗ ਹੈ ਜਾਂ ਨਹੀਂ। ਜੇਕਰ "ਹਾਂ" ਹੈ, ਤਾਂ ਲੋੜੀਂਦੇ ਖੇਤਰ ਜਿਵੇਂ ਕਿ ਭਾਗ, ਰਕਮ ਅਤੇ ਕਰ ਦੀ ਦਰ ਦੀ ਰਿਪੋਰਟ ਕਰਨ ਦੀ ਲੋੜ ਹੈ। ਜੇਕਰ ਨਹੀਂ ਹੈ, ਤਾਂ ਕਾਰਨ ਦੱਸੇ ਜਾਣੇ ਚਾਹੀਦੇ ਹਨ।
(b) ਕਾਲਮ ਨੰ. 28 ਵਿੱਚ, CA ਨੂੰ ਇਹ ਚੁਣਨ ਦੀ ਲੋੜ ਹੈ ਕਿ ਕੀ DTAA ਅਧੀਨ ਰਾਹਤ ਦਾ ਦਾਅਵਾ ਕੀਤਾ ਗਿਆ ਹੈ ਜਾਂ ਨਹੀਂ। ਜੇਕਰ "ਹਾਂ" ਹੈ, ਤਾਂ ਲੋੜੀਂਦੇ ਖੇਤਰ ਜਿਵੇਂ ਕਿ ਰਿਮਿਟੀ ਦਾ TRC, ਭੁਗਤਾਨ ਦੀ ਪ੍ਰਕਿਰਤੀ, DTAA ਦੇ ਵੇਰਵੇ & ਕਰਯੋਗ ਆਮਦਨ ਅਤੇ ਕਰ ਦੀ ਰਕਮ ਦੀ ਰਿਪੋਰਟ ਕਰਨ ਦੀ ਲੋੜ ਹੈ।

 

Data responsiveData responsive

ਕਦਮ 15: ਚੌਥੇ ਪੈਨਲ ਨੂੰ ਸੇਵ ਕਰਨ ਤੋਂ ਬਾਅਦ, ਪੈਨਲ ਦੀ ਸਥਿਤੀ "ਸੰਪੂਰਨ" ਵਜੋਂ ਪ੍ਰਦਰਸ਼ਿਤ ਹੋਵੇਗੀ। ਹੁਣ ਪੰਜਵਾਂ ਪੈਨਲ ਚੁਣੋ ਜੋ ਕਿ "ਦੋਹਰੇ ਕਰਾਧਨ ਤੋਂ ਰਾਹਤ ਦਾ ਇਕਰਾਰਨਾਮੇ (DTAA) ਅਧੀਨ ਕਰ ਦੀ ਦੇਣਦਾਰੀ" ਹੈ।
 

Data responsive

ਕਦਮ 16: ਪੰਜਵੇਂ ਪੈਨਲ ਵਿੱਚ ਲੋੜੀਂਦੇ ਵੇਰਵਿਆਂ ਨੂੰ ਭਰੋ ਅਤੇ ਸੇਵ ਬਟਨ 'ਤੇ ਕਲਿੱਕ ਕਰੋ।

ਨੋਟ:
(a) ਇਸ ਪੈਨਲ ਵਿੱਚ DTAA ਦੇ ਅਧੀਨ ਲੈਣ-ਦੇਣ ਦੀ ਕਰ ਦੀ ਦੇਣਦਾਰੀ ਬਾਰੇ ਵੇਰਵੇ ਸ਼ਾਮਲ ਹਨ।
(b) ਕਾਲਮ ਨੰ. 29(c) ਵਿੱਚ, CA ਨੂੰ ਇਹ ਦੱਸਣ ਦੀ ਲੋੜ ਹੈ ਕਿ ਕੀ ਭੇਜੀ ਗਈ ਰਕਮ, ਪੂੰਜੀਗਤ ਲਾਭ ਕਰਕੇ ਹੈ ਜਾਂ ਨਹੀਂ। ਜੇਕਰ "ਹਾਂ", ਤਾਂ CA ਨੂੰ ਪੂੰਜੀਗਤ ਲਾਭ ਦਾ ਵਰਗੀਕਰਨ, ਇਸਦੀ ਵਿਕਰੀ ਦੀ ਰਕਮ, ਖਰੀਦ ਦੀ ਮਿਤੀ ਅਤੇ ਲਾਗਤ ਅਤੇ ਲਾਭ ਦੀ ਰਕਮ ਮੁਹੱਈਆ ਕਰਨ ਦੀ ਲੋੜ ਹੈ।
 

Data responsiveData responsiveData responsive

ਕਦਮ 17: ਪੰਜਵੇਂ ਪੈਨਲ ਨੂੰ ਸੇਵ ਕਰਨ ਤੋਂ ਬਾਅਦ, ਪੈਨਲ ਦੀ ਸਥਿਤੀ "ਸੰਪੂਰਨ" ਵਜੋਂ ਪ੍ਰਦਰਸ਼ਿਤ ਹੋਵੇਗੀ। ਹੁਣ ਛੇਵੇਂ ਪੈਨਲ ਭਾਵ ਕਿ "ਸਰੋਤ 'ਤੇ ਕਟੌਤੀ ਕੀਤੇ ਗਏ ਕਰ ਦੇ ਵੇਰਵੇ" ਦੀ ਚੋਣ ਕਰੋ
 

Data responsive


ਕਦਮ 18: ਛੇਵੇਂ ਪੈਨਲ ਵਿੱਚ ਲੋੜੀਂਦੇ ਵੇਰਵਿਆਂ ਨੂੰ ਭਰੋ ਅਤੇ ਸੇਵ ਬਟਨ 'ਤੇ ਕਲਿੱਕ ਕਰੋ।

ਨੋਟ:
(a)ਇਸ ਪੈਨਲ ਵਿੱਚ ਸਰੋਤ 'ਤੇ ਕੱਟੇ ਗਏ ਕਰ ਦੇ ਵੇਰਵੇ ਸ਼ਾਮਲ ਹਨ। ਕਾਲਮ ਨੰ. 31 ਵਿੱਚ CA ਨੂੰ ਚੁਣਨ ਦੀ ਲੋੜ ਹੈ ਕਿ ਕੀ TDS ਆਮਦਨ ਕਰ ਅਨੁਸਾਰ ਜਾਂ DTAA ਅਨੁਸਾਰ ਕਰ ਦੀ ਕਟੌਤੀ ਗਈ ਸੀ।
(b)  ਕਾਲਮ ਨੰ. 34 ਵਿੱਚ, ਕਟੌਤੀ ਦੀ ਮਿਤੀ ਰਿਪੋਰਟ ਕੀਤੀ ਜਾਣੀ ਚਾਹੀਦੀ ਹੈ।

Data responsive

 
ਕਦਮ 19:ਛੇਵੇਂ ਪੈਨਲ ਨੂੰ ਸੇਵ ਕਰਨ ਤੋਂ ਬਾਅਦ, ਪੈਨਲ ਦੀ ਸਥਿਤੀ “ਸੰਪੂਰਨ” ਵਜੋਂ ਪ੍ਰਦਰਸ਼ਿਤ ਹੋਵੇਗੀ। ਹੁਣ ਸੱਤਵੇਂ ਪੈਨਲ ਭਾਵ ਕਿ “ਤਸਦੀਕ”।
 ਨੂੰ ਚੁਣੋ।

Data responsive

ਕਦਮ 20: ਸੱਤਵੇਂ ਪੈਨਲ ਵਿੱਚ ਲੋੜੀਂਦੀ ਜਾਣਕਾਰੀ ਭਰੋ ਅਤੇ ਸੇਵ ਬਟਨ 'ਤੇ ਕਲਿੱਕ ਕਰੋ।

ਨੋਟ:
(a) ਫਾਰਮ ਵਿੱਚ UDIN ਫੀਲਡ ਵਰਤਮਾਨ ਵਿੱਚ ਵਿਕਲਪਿਕ ਹੈ। ਜੇਕਰ CA ਫਾਰਮ ਵਿੱਚ UDIN ਨੂੰ ਅੱਪਡੇਟ ਕਰਦਾ ਹੈ ਤਾਂ ਉਸਨੂੰ "UDIN ਨੂੰ ਦੇਖੋ ਅਤੇ ਅੱਪਡੇਟ ਕਰੋ" ਸਕ੍ਰੀਨ ਰਾਹੀਂ UDIN ਨੂੰ ਪ੍ਰਮਾਣਿਤ ਕਰਨ ਦੀ ਵੀ ਲੋੜ ਹੁੰਦੀ ਹੈ।

Data responsiveData responsive

ਕਦਮ 21: ਸੱਤਵੇਂ ਪੈਨਲ ਨੂੰ ਸੇਵ ਕਰਨ ਤੋਂ ਬਾਅਦ, ਸਾਰੇ ਪੈਨਲਾਂ ਦੀ ਸਥਿਤੀ “ਸੰਪੂਰਨ” ਵਜੋਂ ਪ੍ਰਦਰਸ਼ਿਤ ਹੋਵੇਗੀ। ਹੁਣ ਪੂਰਵਦਰਸ਼ਨ ਬਟਨ 'ਤੇ ਕਲਿੱਕ ਕਰੋ।
 

Data responsive

ਕਦਮ 22: ਵੇਰਵਿਆਂ ਦੀ ਸਮੀਖਿਆ ਕਰੋ ਅਤੇ ਕਲਿੱਕ ਕਰੋਈ-ਤਸਦੀਕ ਵੱਲ ਅੱਗੇ ਵਧੋ।ਉਪਭੋਗਤਾ ਡਾਉਨਲੋਡ ਬਟਨ 'ਤੇ ਕਲਿੱਕ ਕਰਕੇ ਪ੍ਰੀਵਿਊ PDF ਨੂੰ ਡਾਉਨਲੋਡ ਕਰ ਸਕਦੇ ਹਨ।
 

Data responsiveData responsive

ਕਦਮ 23:“ਈ-ਤਸਦੀਕ ਵੱਲ ਅੱਗ ਵਧੋ”ਬਟਨ 'ਤੇ ਕਲਿੱਕ ਕਰਨ ਤੋਂ ਬਾਅਦ, ਇੱਕ ਪੁਸ਼ਟੀਕਰਨ ਪੋਪਅੱਪ ਪ੍ਰਦਰਸ਼ਿਤ ਹੋਵੇਗਾ। ਉਪਭੋਗਤਾ ਨੂੰ ਪੁਸ਼ਟੀਕਰਨ ਵੱਲ ਅੱਗੇ ਵਧਣ ਲਈ“ਹਾਂ”ਨੂੰ ਚੁਣਨਾ ਚਾਹੀਦਾ ਹੈ ਨਹੀਂ ਤਾਂ ਪੂਰਵਦਰਸ਼ਨ ਸਕ੍ਰੀਨ 'ਤੇ ਵਾਪਸ ਆਉਣ ਲਈ“ਨਹੀਂ”ਨੂੰ ਚੁਣਨਾ ਚਾਹੀਦਾ ਹੈ।
 

Data responsive

ਕਦਮ 24: ਹਾਂ 'ਤੇ ਕਲਿੱਕ ਕਰਨ 'ਤੇ, ਤੁਹਾਨੂੰ ਈ-ਤਸਦੀਕ ਪੇਜ 'ਤੇ ਲਿਜਾਇਆ ਜਾਵੇਗਾ ਜਿੱਥੇ ਸਿਰਫ਼ DSC ਦੀ ਵਰਤੋਂ ਕਰਦੇ ਹੋਏ ਫਾਰਮ 146 ਨੂੰ ਤਸਦੀਕ ਕਰ ਸਕਦੇ ਹੋ। DSC ਰਾਹੀਂ ਈ-ਤਸਦੀਕ ਨੂੰ ਜਾਰੀ ਰੱਖਣ ਲਈ ਕਲਿੱਕ ਕਰੋ।

ਨੋਟ: ਹੋਰ ਜਾਣਨ ਲਈ ਉਪਭੋਗਤਾ ਮੈਨੂਅਨ ਨੂੰ ਈ-ਤਸਦੀਕ ਕਿਵੇਂ ਕਰਨੀ ਦੇਖੋ।

Data responsive

 
ਕਦਮ 25: ਜਾਰੀ ਰੱਖੋ 'ਤੇ ਕਲਿੱਕ ਕਰਨ 'ਤੇ, ਤੁਹਾਨੂੰ ਡੇਟਾ ਸਾਈਨ 'ਤੇ ਲਿਜਾਇਆ ਜਾਵੇਗਾ ਜਿੱਥੇ ਤੁਹਾਨੂੰ DSC ਦੇ ਵੇਰਵਿਆਂ ਦੀ ਤਸਦੀਕ ਕਰਨੀ ਪਵੇਗੀ ਅਤੇ DSC ਲਈ ਪਾਸਵਰਡ ਮੁਹੱਈਆ ਕਰਵਾਉਣ ਹੋਣਗੇ। ਫਾਰਮ 146 ਦੀ ਤਸਦੀਕ ਅਤੇ ਜਮ੍ਹਾਂ ਕਰਨ ਲਈ "ਦਸਤਖ਼ਤ" ਬਟਨ 'ਤੇ ਕਲਿੱਕ ਕਰੋ
 

Data responsive


ਕਦਮ 26: ਸਫਲ ਈ-ਤਸਦੀਕ ਤੋਂ ਬਾਅਦ, ਇੱਕ ਸਫਲਤਾ ਸੁਨੇਹਾ ਇੱਕ ਟ੍ਰਾਂਜੈਕਸ਼ਨ ਆਈਡੀ ਅਤੇ ਐਕਨੋਲੇਜਮੈਂਟ ਰਸੀਦ ਨੰਬਰ ਦੇ ਨਾਲ ਪ੍ਰਦਰਸ਼ਿਤ ਹੁੰਦਾ ਹੈ। ਕਿਰਪਾ ਕਰਕੇ ਭਵਿੱਖ ਵਿੱਚ ਹਵਾਲੇ ਲਈ ਟ੍ਰਾਂਜੈਕਸ਼ਨ ਆਈਡੀ ਅਤੇ ਐਕਨੋਲੇਜਮੈਂਟ ਰਸੀਦ ਨੰਬਰ ਨੂੰ ਨੋਟ ਕਰ ਕੇ ਰੱਖੋ। ਤੁਹਾਨੂੰ ਈ-ਫਾਈਲਿੰਗ ਪੋਰਟਲ ਨਾਲ ਰਜਿਸਟਰਡ ਈਮੇਲ ਆਈਡੀ(ਆਂ) ਅਤੇ ਮੋਬਾਈਲ ਨੰਬਰ(ਆਂ) 'ਤੇ ਇੱਕ ਪੁਸ਼ਟੀਕਰਨ ਸੁਨੇਹਾ ਵੀ ਪ੍ਰਾਪਤ ਹੋਵੇਗਾ।
 

Data responsive


ਨੋਟ: ਇਕ ਵਾਰ ਫਾਰਮ ਦੇ ਸਫਲਤਾਪੂਰਵਕ ਜਮ੍ਹਾਂ ਹੋਣ ਤੋਂ ਬਾਅਦ, CA ਨੂੰ 'UDIN ਪੇਜ ਨੂੰ ਦੇਖੋ ਅਤੇ ਅੱਪਡੇਟ ਕਰੋ' ਵਿੱਚ UDIN ਨੂੰ ਪ੍ਰਮਾਣਿਤ ਕਰਨ ਦੀ ਲੋੜ ਹੁੰਦੀ ਹੈ।

ਫਾਰਮ 146 ਸਫਲਤਾਪੂਰਵਕ ਜਮ੍ਹਾਂ ਕਰਨ ਤੋਂ ਬਾਅਦ, ਉਪਭੋਗਤਾ ਆਪਣੇ ਡੈਸ਼ਬੋਰਡ 'ਤੇ, ਈ-ਫਾਈਲ > ਆਮਦਨ ਕਰ ਫਾਰਮ > ਫਾਈਲ ਕੀਤੇ ਫਾਰਮ ਨੂੰ ਦੇਖੋ > ਆਮਦਨ ਕਰ ਐਕਟ 2025 ਦੇ ਅਧੀਨ ਫਾਈਲ ਕੀਤੇ ਫਾਰਮ ਦੇਖੋ ਟੈਬ 'ਤੇ ਕਲਿੱਕ ਕਰਕੇ ਫਾਈਲ ਕੀਤੇ ਫਾਰਮ ਨੂੰ ਦੇਖ ਸਕਦਾ ਹੈ।

ਨੋਟ: ਹੋਰ ਜਾਣਨ ਲਈ ਉਪਭੋਗਤਾ ਮੈਨੂਅਲ ਤੋਂ ਫਾਈਲ ਕੀਤੇ ਗਏ ਫਾਰਮ ਨੂੰ ਦੇਖੋ।


5. ਸੰਬੰਧਿਤ ਵਿਸ਼ੇ

6.ਸ਼ਬਦਾਵਲੀ

ਸੰਖੇਪ/ਸੰਖਿਪਤ ਰੂਪ ਵੇਰਵਾ/ਪੂਰਾ ਫਾਰਮ
DSC ਡਿਜੀਟਲ ਦਸਤਖ਼ਤ ਸਰਟੀਫਿਕੇਟ
EVC ਇਲੈਕਟ੍ਰਾਨਿਕ ਤਸਦੀਕ ਸਰਟੀਫਿਕੇਟ
ARN ਐਕਨੋਲੇਜਮੈਂਟ ਰਸੀਦ ਨੰਬਰ
PY ਪਿਛਲਾ ਸਾਲ
ਵਿੱਤੀ ਸਾਲ ਵਿੱਤੀ ਸਾਲ
TY ਕਰ ਸਾਲ